ਹਰੀਆ ਰਾਗਲੇ
ਹਰਨਾਮ ਦਾਸ ਸਹਿਰਾਈ
ਆਵਾਜ਼ਾਂ
ਗਰਮੀਆਂ ਦੀ ਕੜਕਦੀ ਧੁੱਪ, ਤਾਂਬੇ ਵਰਗੀ ਤਪੀ ਜ਼ਮੀਨ, ਸਵਾ ਨੇਜੇ ਤੇ ਸੂਰਜ ਬੰਦਾ ਤੇ ਇਕ ਪਾਸੇ, ਮੱਛੀ ਜ਼ਮੀਨ ਤੇ ਪਈ ਭੁੱਜ ਜਾਂਦੀ। ਤਿੱਖੜ ਦੁਪਹਿਰ ਤੇ ਉਤੋਂ ਫੌਜਾਂ ਦਾ ਹੁੱਸੜ। ਘੋੜਿਆਂ ਦੀ ਦਗੜ ਦਗੜ।
ਮੁਲਤਾਨ ਦਾ ਸ਼ਹਿਰ; 1810 ਦੇ ਦਿਨ ਲਾਹੌਰ ਸ਼ਹਿਰ ਤੇ ਝੂਲਦੇ ਕੇਸਰੀ ਨਿਸ਼ਾਨ: ਮਹਾਰਾਜਾ ਰਣਜੀਤ ਸਿੰਘ ਦਾ ਰਾਜ। ਮੁਲਤਾਨ ਦੇ ਸ਼ਹਿਰ ਤੇ ਮਹਾਰਾਜੇ ਦਾ ਕਬਜ਼ਾ ਤੇ ਕਿਲ੍ਹੇ ਅੰਦਰ ਨਵਾਬ ਮੁਜ਼ਫਰ ਖਾਂ ਦੀ ਹਕੂਮਤ।
ਸ਼ਹਿਰ ਇਕ ਤੇ ਬਾਦਸ਼ਾਹ ਦੋ; ਮਿਆਨ ਇਕ ਤੇ ਦੋ ਤਲਵਾਰਾਂ; ਇਹ ਨਹੀਂ ਹੋ ਸਕਦਾ। ਮਿਆਨ ਇਕ ਤੇ ਇਕ ਤਲਵਾਰ: ਸ਼ਹਿਰ ਇਕ ਤੇ ਇਕ ਬਾਦਸ਼ਾਹ।
ਮੁਲਤਾਨ ਇਕ ਨੂੰ ਛਡਣਾ ਪਵੇਗਾ। ਭਾਵੇਂ ਮਹਾਰਾਜਾ ਰਣਜੀਤ ਸਿੰਘ ਛੱਡ ਜਾਏ ਤੇ ਭਾਵੇਂ ਨਵਾਬ ਮੁਜ਼ਫਰ ਖ਼ਾਂ ਛੱਡ ਜਾਏ। ਇਹ ਫੈਸਲਾ ਅੱਜ ਹੋ ਕੇ ਰਹੇਗਾ। ਇਹ ਰੋਜ਼ ਦੀ ਘੈਂਸ ਘੈਂਸ ਚੰਗੀ ਨਹੀਂ।
ਲੋਕ ਤੰਗ ਪੈ ਗਏ ਹਨ, ਚੜ੍ਹਦੇ ਸੂਰਜ ਨਾਲ ਫੌਜਾਂ ਦੀ ਘੋੜ ਦੋੜ, ਤੋਪਾਂ ਦੀ ਗਰਜਨ ਦੀ ਆਵਾਜ਼, ਤਲਵਾਰਾਂ ਦੀ ਚਮਕ, ਜਵਾਨਾਂ ਦੀਆਂ ਬੜ੍ਹਕਾਂ, ਗਭਰੂਆਂ ਦੇ ਨਾਅਰੇ, ਜੋਸ਼ ਨਿਮਾਜ਼ੀਆਂ ਦੇ, ਜਲਾਲ ਬਹਾਦਰਾਂ ਦਾ, ਹਿੰਮਤ ਜਵਾਨਾਂ ਦੀ ਹੌਸਲਾ ਜਵਾਂ ਮਰਦਾਂ ਦਾ। ਮੁਲਤਾਨ ਦੀ ਗਰਮੀ ਉਡਦੇ ਪੰਛੀ ਨੂੰ ਭੁੰਨ ਸਕਦੀ ਏ, ਬਹਾਦਰਾਂ ਦੇ ਵਲਵਲੇ ਅੰਧ ਭੁੰਨੇ ਨਹੀਂ ਕਰ ਸਕਦੀ। ਮੁਲਾਤਨ ਦੀ ਗਰਮੀ ਤੋਂ ਬੁਜ਼ਦਿਲ ਡਰਦਾ ਏ। ਸੂਰਮੇ ਜੁੱਤੀ ਤੇ ਨਹੀਂ ਗਿਣਦੇ। ਤਲਵਾਰਾਂ ਅੱਜ ਫੈਸਲਾ ਕਰ ਕੇ ਹੀ ਉਠਣਗੀਆਂ। ਮੁਲਤਾਨ ਦਾ ਇਕ ਵਸਨੀਕ ਆਖ ਰਿਹਾ ਸੀ।
ਮੁਲਤਾਨ ਦਾ ਗੜ੍ਹ ਤੋੜਨਾ ਕੋਈ ਆਸਾਨ ਗੱਲ ਨਹੀਂ। ਇਹ ਟੇਢੀ ਖੀਰ ਏ। ਸਿੱਧੀ ਉਂਗਲੀ ਘਿਓ ਨਾ ਨਿਕਲਿਆ। ਜਿੰਨਾ ਚਿਰ ਤੱਕ ਨਵਾਬ ਕੋਲ ਰਾਸ਼ਨ ਏ, ਕਿਲੇ ਦਾ ਫਾਟਕ ਨਾ ਖੁੱਲ੍ਹਿਆ। ਤੋਪਾਂ ਨੇ ਕੀ ਭੰਨਣਾ ਏ? ਕਿਲੇ ਦਾ ਮੁੱਖ ਦੁਆਰਾ। ਕਿਲੇ ਦੀ ਦੀਵਾਰ ਤੇ ਦੋ ਬੰਦੇ ਸਿਰ ਨਾਲ ਸਿਰ ਜੋੜ ਕੇ ਸੌਂ ਸਕਦੇ ਹਨ। ਦੀਵਾਰ ਨਾ ਟੁੱਟੀ, ਕਿਲਾ ਸਰ ਨਾ ਹੋਇਆ ਤੇ ਮਹਾਰਾਜੇ ਨੂੰ ਲਾਹੌਰ ਵੱਲ ਮੁਹਾਰਾਂ ਮੋੜਨੀਆਂ ਹੀ ਪੈਣੀਆਂ ਨੇ। ਮੁਲਤਾਨ ਸਰਹੱਦ ਦਾ ਦਰਵਾਜ਼ਾ ਏ। ਜੇ ਮੁਲਤਾਨ ਫ਼ਤਿਹ ਹੋ ਗਿਆ ਤੇ ਫੇਰ ਸਰਹੱਦ
ਦੇ ਦਰਵਾਜ਼ੇ ਖੁੱਲ੍ਹ ਗਏ ਤੇ ਫੇਰ ਪੰਜਾਬੀ ਪਿਸ਼ੌਰ ਜਾ ਕੇ ਸਾਹ ਲੈਣਗੇ। ਤੇ ਜੇ ਮੁਲਤਾਨ ਨੇ ਏਥੇ ਹੀ ਮੂੰਹ ਭੰਨ ਦਿੱਤਾ। ਲਾਹੌਰ ਜਾ ਕੇ ਮੰਗਿਆਂ ਪਾਣੀ ਵੀ ਨਹੀਂ ਮਿਲਣਾ। ਲੋਕਾਂ ਟਿਕਚਰਾਂ ਕਰ ਕੇ ਮੂੰਹ ਦੂਜੇ ਪਾਸੇ ਲਾ ਦੇਣਾ ਏ। ਪੰਜਾਬ ਦੀ ਕਿਸਮਤ ਦਾ ਫੈਸਲਾ ਸਿਰਫ ਮੁਲਤਾਨ ਦੇ ਮੱਥੇ ਤੇ ਲਿਖਿਆ ਹੋਇਆ ਏ। ਮੁਲਤਾਨ ਹਮੇਸ਼ਾ ਖ਼ੁਦ ਮੁਖ਼ਤਾਰ ਰਹਿਣਾ ਸਿਖਿਆ ਏ। ਇਸ ਕਦੇ ਵੀ ਈਨ ਨਹੀਂ ਮੰਨੀ। ਮੌਜ ਆਈ ਤੇ ਖਰਾਜ ਭੇਜ ਛਡਿਆ ਤੇ ਜੇ ਕਿਸੇ ਨੇ ਅੱਖਾਂ ਕੱਢੀਆਂ ਤੇ ਠੱਠ ਵਿਖਾ ਦਿੱਤਾ। ਇਹ ਇਹਦੇ ਖਾਮੀਰ ਦੀ ਤਾਸੀਰ - ਏ। ਇਹਦਾ ਉਤਲਾ ਰੂਪ ਕੋਈ ਨਹੀਂ। ਇਹ ਅੰਦਰੋਂ ਬਾਹਰੋਂ ਇਕ ਏ। ਮੁਲਤਾਨ ਦਰਵੇਸ਼ਾਂ ਦਾ ਸ਼ਹਿਰ ਏ। ਫਕੀਰਾਂ ਦਾ ਘਰ ਏ। ਖੁਦਾ ਦੇ ਬੰਦਿਆਂ ਦਾ ਡੇਰਾ ਏ। ਮਲੰਗਾਂ ਦੀ ਜਗ੍ਹਾ ਏ। ਇਹ ਮਲੀਆ ਮੇਟ ਨਹੀਂ ਹੋ ਸਕਦਾ। ਇਹਨੂੰ ਕੋਈ ਜ਼ਮੀਨ ਦੇ ਨਾਲ ਮਿਲਾਉਣ ਵਾਲਾ ਅਜੇ ਜੰਮਿਆ ਨਹੀਂ। ਕਈ ਆਏ ਤੇ ਕਈ ਚਲੇ ਗਏ। ਮੁਲਤਾਨ ਆਪਣੀ ਸ਼ਾਨ ਵਸਦਾ ਏ ਤੇ ਵਸਦਾ ਰਹੇਗਾ। ਜਾਓ, ਤਲਵਾਰਾਂ ਤੇ ਮਾਣ ਕਰਨ ਵਾਲਿਓ, ਜਾਓ ਆਪਣੇ ਘਰ ਜਾ ਕੇ ਚਾਦਰਾਂ ਤਾਣ ਕੇ ਸੌਂ ਜਾਓ। ਮੁਲਤਾਨ ਬਲੀ ਮੰਗਦਾ ਏ। ਮੁਲਤਾਨ ਲਹੂ ਦਾ ਪਿਆਸਾ ਏ। ਮੁਲਤਾਨ ਆਦਮਖੋਰ ਏ। ਮੁਲਤਾਨ ਦਾ ਕਾਸਾ ਆਦਮ ਦੇ ਲਹੂ ਦੀ ਮੰਗ ਕਰਦਾ ਏ। ਲਹੂ ਦੇ ਹੜ੍ਹ ਵਗਾ ਦਿਓ। ਇਨਸਾਨਾਂ ਦੇ ਸਿਰਾਂ ਦੇ ਮੀਨਾਰ ਬਣਾ ਕੇ ਉਸਾਰੋ। ਤੇ ਏਨਾ ਉਚਾ ਕਰ ਦਿਓ ਕਿ ਉਹਦੇ ਤੋਂ ਤੁਹਾਨੂੰ ਲਾਹੌਰ ਦੇ ਬੁਰਜ ਨਜ਼ਰ ਆ ਜਾਣ। ਜੇ ਤੁਸੀਂ ਇਹ ਕਰ ਸਕਦੇ ਓ, ਤੇ ਫੇਰ ਮੁਲਤਾਨ ਤੁਹਾਡਾ ਏ। ਨਹੀਂ ਤੇ ਮੁਲਤਾਨ ਕਿਸੇ ਦਾ ਨਹੀਂ। ਮੁਲਤਾਨ, ਮੁਲਤਾਨ ਵਾਲਿਆਂ ਦਾ ਏ। ਰਹੇ, ਖਾਓ, ਪੀਓ ਤੇ ਆਪਣੇ ਰਾਹ ਫੜੋ। ਇਹ ਖਾਲੀ ਜੈਕਾਰੇ ਤੇ ਫੋਕੇ ਨਾਹਰੇ ਇਹ ਪੁਠੀਆਂ ਸਿਧੀਆਂ ਪੱਗਾਂ, ਇਹ ਲਿਸ਼ਕਦੇ ਨੇਜੇ, ਇਹ ਮੂੰਹ ਅੱਡੀਆਂ ਤੋਪਾਂ ਮੁਲਤਾਨ ਦਾ ਕੱਖ ਭੰਨ ਕੇ ਦੂਹਰਾ ਨਹੀਂ ਕਰ ਸਕਦੀਆਂ। ਮੁਲਤਾਨ ਦੇ ਇਕ ਸ਼ਹਿਰੀ ਦੇ ਖਿਆਲ ਸਨ।
ਤੁਹਾਡੇ ਘੋੜਿਆਂ ਦੇ ਸੁੰਮਾਂ ਨੇ ਧਰਤੀ ਪੁੱਟ ਖਾਧੀ ਏ। ਤੁਹਾਡੀਆਂ ਫੌਜਾਂ ਨੇ ਸਾਡਾ ਜੀਉਣਾ ਹਰਾਮ ਕਰ ਦਿੱਤਾ ਏ। ਲੜਾਈ ਬਾਦਸ਼ਾਹਾਂ ਦੀ ਤੇ ਗਰੀਬਾਂ ਦਾ ਐਵੇ ਈ ਨ੍ਹਾਉਣ। ਜੇ ਰਣਜੀਤ ਸਿੰਘ ਜਿੱਤ ਗਿਆ ਤੇ ਫੇਰ ਉਸ ਸਾਨੂੰ ਕਿਹੜੇ ਸੋਨੇ ਦੇ ਕੰਗਣ ਪੁਆ ਦੇਣੇ ਨੇ। ਜੇ ਨਵਾਬ ਮੁਜ਼ਫਰ ਖਾਂ ਦੀ ਨੌਬਤ ਖੜਕ ਪਈ ਤੇ ਫੇਰ ਕਿਹੜੇ ਸਾਡੇ ਮੂੰਹੋਂ ਗਰਾਹੀ ਖੋਹ ਕੇ ਲੈ ਚਲਿਆ। ਜਿਹੜਾ ਵੀ ਆਇਆ ਉਸ ਸਾਡੀ ਉਨ ਹੀ ਲਾਹੁਣੀ ਏ। ਭਾਵੇਂ ਮੁਜ਼ਫਰ ਖਾਂ ਹੋਵੇ ਤੇ ਭਾਵੇਂ ਰਣਜੀਤ ਸਿੰਘ। ਮੁਲਤਾਨ ਦੇ ਬੰਦੇ ਕਦੋਂ ਆਖਣੋ ਮੁੜਦੇ ਸਨ। ਉਹ ਕੀ ਸਮਝਦੇ ਸਨ ਰਣਜੀਤ ਸਿੰਘ ਨੂੰ ਤੇ ਨਵਾਬ ਮੁਜ਼ਫਰ ਖਾਂ ਨੂੰ, ਉਹ ਤੇ ਖੁਦਾ ਦਾ ਦਿੱਤਾ ਖਾਂਦੇ ਸਨ ਤੇ ਖੁਦਾ ਦੀ ਰਜ਼ਾ ਵਿਚ ਰਹਿੰਦੇ ਸਨ।
ਸ਼ਹਿਰ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਕਬਜ਼ਾ ਸੀ ਤੇ ਫੌਜਾਂ ਹਰਲ ਹਰਲ ਕਰਦੀਆਂ ਫਿਰਦੀਆਂ ਸਨ। ਕਬਜ਼ਾ ਈ ਏ ਤੇ ਫੇਰ ਕੀ ਏ? ਕਿਲੇ ਵਿਚ ਨਵਾਬ ਮੁਜ਼ਫਰ
ਜਾਓ। ਸ਼ਹਿਰ ਵਾਸੀਓ, ਅੱਖਾਂ ਮੀਟ ਕੇ ਸੌਂ ਜਾਓ। ਤੁਹਾਨੂੰ ਕਿਤੇ ਤਤੀ ਵਾ ਨਹੀਂ ਲੱਗਣ ਲਗੀ। ਇਹਨਾਂ ਨੂੰ ਹੌਕੇ ਮਾਰਨ ਦਿਓ, ਮੁਲਤਾਨ ਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਮੁਲਤਾਨ ਦੀ ਕਿਸਮਤ ਦਾ ਫੈਸਲਾ ਮੈਂ ਕਰਾਂਗਾ। ਮੁਲਤਾਨ ਦੀ ਕਿਸਮਤ ਦਾ ਫੈਸਲਾ ਮੇਰੀ ਮੁੱਠ ਵਿਚ ਏ। ਇਕ ਮਸਤ ਮਲੰਗ ਫਕੀਰ ਮੌਲਾ ਆਖ ਕੇ ਚੁੱਪ ਹੋ ਗਿਆ।
ਰਾਤ ਦੀ ਚੁੱਪ, ਹਨੇਰੇ ਤੇ ਖਾਮੋਸ਼ੀ ਨੇ ਸਾਰੀਆਂ ਆਵਾਜਾਂ ਦਾ ਗਲ ਘੁੱਟ ਲਿਆ। ਮੁਲਤਾਨ ਦੇ ਕਿਲੇ ਤੇ ਸ਼ਹਿਰ ਤੇ ਜਾਂ ਹਨੇਰਾ ਜਾਂ ਚੁੱਪ। ਸਾਰੀ ਖੁਚਾਈ ਲੱਤ ਤੇ ਲੱਤ ਧਰ ਕੇ ਸੁੱਤੀ ਹੋਈ ਸੀ। ਜਾਗ ਰਹੇ ਸਨ ਹਕੂਮਤ ਦੇ ਹਿਰਸੀ, ਲਾਲਚੀ ਤੇ ਰਾਜ ਦੇ ਚਾਹਵਾਨ।
ਗੱਲ ਇਕ ਇਕ ਸਰਕਾਰ ਦੀ
ਚਹੁੰ ਸਵਾਰਾਂ ਨੇ ਕਿਲੇ ਦੀ ਪਹਿਲਾਂ ਪਰਦੱਖਣਾ ਕੀਤੀ। ਖਿਜ਼ਰੀ ਦਰਵਾਜ਼ਾ ਵੇਖਿਆ ਤੇ ਫੇਰ ਹਾਥੀ ਦਰਵਾਜ਼ਾ। ਬਾਕੀ ਦੋ ਦਰਵਾਜ਼ੇ ਵੀ ਅੱਖਾਂ 'ਚੋਂ ਕੱਢੇ।
ਪਹਿਲੇ ਘੋੜੇ ਤੇ ਮਹਾਰਾਜਾ ਰਣਜੀਤ ਸਿੰਘ ਸੀ।
ਦੂਜੇ ਘੋੜੇ ਤੇ ਨਿਹਾਲ ਸਿੰਘ ਅਟਾਰੀ।
ਤੀਜੇ ਘੋੜੇ ਤੇ ਨਿਹਾਲ ਸਿੰਘ ਧਾਰੀ।
ਚੌਥੇ ਘੋੜੇ ਤੇ ਗਭਰੂ ਮੁੰਡਾ ਹਰੀ ਸਿੰਘ ਨਲੂਆ ਜਿਹੜਾ ਤਿੰਨਾਂ ਤੋਂ ਛੋਟਾ ਸੀ। ਮਹਾਰਾਜਾ ਪੰਦਰਾਂ ਸਾਲ ਵੱਡੇ ਸਨ, ਬਾਕੀ ਤੇ ਸਾਰੇ ਦੇ ਸਾਰੇ ਬਜ਼ੁਰਗ ਸਨ, ਪੂਜਣ ਯੋਗ। ਪਰ ਹੈ ਸਨ ਖੁਰਾਂਟ, ਖੁੰਢ, ਮੈਦਾਨ ਦੇ ਕੀੜੇ, ਕਈ ਮੈਦਾਨਾਂ ਵਿਚ ਤੇਗਾਂ ਮਾਰੀਆਂ ਤੇ ਕਈਆਂ ਮੈਦਾਨਾਂ ਵਿਚੋਂ ਖੁਹਾ ਕੇ ਵੇਖੀਆਂ। ਕਈ ਜੰਗ ਜਿੱਤੇ ਤੇ ਕਈਆਂ ਵਿਚ ਘੋੜਿਆ ਨੂੰ ਦੁੜਕੀ ਪਵਾ ਕੇ ਨਸਾਇਆ। ਜਿੱਤ ਹਾਰ ਉਨ੍ਹਾਂ ਦੀ ਜ਼ਿੰਦਗੀ ਵਿਚ ਤਮਾਸ਼ਾ ਸੀ। ਮੈਦਾਨ ਜਿੱਤ ਕੇ ਬਹੁਤੀ ਖੁਸ਼ੀ ਵੀ ਨਹੀਂ ਸੀ ਹੁੰਦੀ ਤੇ ਹਾਰ ਕੇ ਬਹੁਤਾ ਦੁੱਖ ਵੀ ਨਹੀਂ ਸੀ ਹੁੰਦਾ। ਦੋਹਾਂ ਧੜਿਆਂ ਵਿਚ ਕਿਤੇ ਪਾਸਕੂ ਨਹੀਂ ਸੀ। ਨਾ ਹਾੜ ਹਰੇ ਤੇ ਨਾ ਸਾਉਣ ਸੁੱਕੇ। ਲੜਾਈ ਜ਼ਿੰਦਗੀ ਦਾ ਇਕ ਅੰਗ ਬਣ ਚੁਕੀ ਸੀ। ਪੰਜਾਬ ਵਿਚ ਲੜਾਈ ਹਰ ਮੌਸਮ ਵਿਚ ਘਗਰਾ ਪਾ ਕੇ ਨੱਚ ਖਲੋਂਦੀ ਏ। ਏਧਰ ਕੁੜੀਆਂ ਨੇ ਗਿੱਧੇ ਦਾ ਪਿੜ ਬੰਨ੍ਹਿਆਂ ਉਧਰ ਮੁੰਡੇ ਭੰਗੜਾ ਪਾਉਣ ਖਲੋ ਗਏ ਤੇ ਏਧਰ ਲੜਾਈ ਨੇ ਵੀ ਡਫਰੀ ਵਜਾ ਦਿੱਤੀ। ਪੰਜਾਬ ਦੀ ਖੱਲੜੀ ਵਿਚ ਡਰ ਭੋਰਾ ਭਰ ਵੀ ਨਹੀਂ ਸੀ। ਪੰਜਾਬੀ ਤੇ ਲੜਨ ਨੂੰ ਇਕ ਖੇਡ ਸਮਝਦੇ ਸਨ। ਗੁੱਲੀ ਡੰਡਾ ਖੇਡ ਲਿਆ ਤੇ ਲੜਾਈ ਲੜ ਲਈ ਇਕੋ ਜਿਹੀ ਗੱਲ ਸੀ।
ਉਂਜ ਸੱਚੀ ਗੱਲ ਤੇ ਇਹ ਹੈ ਕਿ ਪੰਜਾਬੀ ਭਾਵੇਂ ਹਿੰਦੂ ਸੀ ਤੇ ਭਾਵੇਂ ਮੁਸਲਮਾਨ ਤੇ ਭਾਵੇਂ ਸਿੱਖ, ਉਹ ਪਹਿਲਾਂ ਪੰਜਾਬੀ ਸੀ ਤੇ ਫੇਰ ਕੁਝ ਹੋਰ।
ਚੰਗੇ ਮਕਾਨ, ਖੂਬਸੂਰਤ ਹਵੇਲੀਆਂ, ਮਹਿਲ ਮਾੜੀਆਂ ਪੰਜਾਬ ਵਿਚ ਪੇਟਿਆਂ ਤੇ ਗਿਣੀਆਂ ਜਾ ਸਕਦੀਆਂ ਸਨ। ਇਹ ਨਿਹਮਤਾਂ ਸਿਰਫ ਹਾਕਮਾਂ ਕੋਲ ਸਨ ਜਾਂ ਸੂਬੇਦਾਰਾਂ ਕੋਲ ਜਾਂ ਟਾਵੇਂ ਟਾਵੇ ਕਿਸੇ ਸ਼ਾਹੂਕਾਰ ਦੇ ਹਿੱਸੇ ਆਉਂਦੀ। ਬਾਕੀ ਤੇ ਸਾਰੇ ਪੰਜਾਬੀ ਲਗੋਜੇ ਹੀ ਵਜਾਉਂਦੇ ਫਿਰਦੇ ਸਨ। ਚੌਥੇ ਮਹੀਨੇ ਕੋਈ ਘੋੜ ਚੜ੍ਹਿਆ ਆਉਂਦਾ ਤੇ ਲੁੱਟ ਪੁੱਟ ਕੇ ਰਾਹੇ ਪੈਂਦਾ। ਉਹਦੇ ਲਈ ਜਾਤ ਦੀ ਕੋਈ ਨਿੰਦ ਵਿਚਾਰ ਨਹੀਂ ਸੀ ਉਹ ਤੇ ਹਿਰਸੀ ਸੀ,
ਪੰਜਾਬ ਦੀ ਅਣਖ ਜਾਗ ਰਹੀ ਸੀ। ਪੰਜਾਬ ਦਾ ਰੋਹ ਭੜਕ ਰਿਹਾ ਸੀ। ਪੰਜਾਬ ਵੀ ਆਪਣੀ ਹੋਂਦ ਚਾਹੁੰਦਾ ਸੀ। ਪੰਜਾਬ ਦੀ ਅੱਖ ਖੁਲ੍ਹੀ, ਪੰਜਾਬ ਦਾ ਮੁਹਾਂਦਰਾ ਬਦਲ ਰਿਹਾ ਸੀ। ਪੰਜਾਬ ਹੁਣ ਸੋਚ ਰਿਹਾ ਸੀ, ਸਾਨੂੰ ਆਪਣੀ ਹਕੂਮਤ ਚਾਹੀਦੀ ਏ, ਆਪਣਾ ਰਾਜ।
ਘੋੜੇ ਜੋਸ਼ੀਲੇ ਗਭਰੂਆਂ ਦੇ ਵਿਚੋਂ ਦੀ ਲੰਘ ਰਹੇ ਸੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਅੱਲਾ ਹੂ ਅਕਬਰ। ਹਰ ਹਰ ਮਹਾਂਦੇਵ। ਜੈ ਦੇਵਾ।
ਇਹ ਕਿਹੜੀ ਤਾਕਤ ਏ ਜਿਹੜੀ ਲੋਕਾਂ ਦੇ ਦਿਲਾਂ ਤੇ ਰਾਜ ਕਰਨਾ ਚਾਹੁੰਦੀ ਏ। ਇਕ ਫੌਜੀ ਆਖਣ ਲੱਗਾ।
ਮਹਾਰਾਜਾ ਰਣਜੀਤ ਸਿੰਘ, ਦੂਜੇ ਫੌਜੀ ਨੇ ਜੁਆਬ ਦਿੱਤਾ।
ਮੁਲਤਾਨ ਹੁਣ ਅੜ ਨਹੀਂ ਸਕਦਾ। ਕਲ੍ਹ ਮੁਲਤਾਨ ਦੇ ਕਿਲੇ ਦੇ ਫਾਟਕ ਮਹਾਰਾਜ ਦੀ ਹਜ਼ੂਰੀ ਵਿਚ ਖੁਲ੍ਹੇ ਹੋਣਗੇ। ਮਹਾਰਾਜੇ ਦਾ ਕੁਝ ਤੇਜ ਹੀ ਵਖਰਾ ਏ। ਇਹਦਾ ਸਿਤਾਰਾ ਈ ਬੁਲੰਦ ਏ। ਮੁਲਤਾਨ ਦਾ ਕਿਲਾ ਹੁਣ ਬੰਦ ਨਹੀਂ ਰਹਿ ਸਕਦਾ। ਪਹਿਲੇ ਫੌਜੀ ਨੇ ਆਪਣੇ ਵਿਚਾਰ ਪਰਗਟ ਕੀਤੇ।
ਕਈ ਘੋੜੇ ਚੜ੍ਹੇ ਅਫਸਰਾਂ ਨੇ ਸਲਾਮੀਆਂ ਦਿੱਤੀਆਂ। ਮਹਾਰਾਜੇ ਨੇ ਆਪਣੇ ਘੋੜੇ ਦੀਆਂ ਵਾਗਾਂ ਖਿਚੀਆਂ। ਘੋੜੇ ਦੇ ਕੰਨ ਖੜੇ ਹੋ ਗਏ। ਘੋੜੇ ਨੇ ਅਗਲੇ ਦੋਵੇਂ ਸੁੰਮ ਖੜੇ ਕਰ ਲਏ। ਮਹਾਰਾਜ ਨੇ ਤਲਵਾਰ ਦੇ ਦਸਤੇ ਤੇ ਹੱਥ ਪਾਇਆ, ਤਲਵਾਰ ਖਿੱਚੀ, ਨੰਗੀ ਤਲਵਾਰ ਹਵਾ ਵਿਚ ਲਹਿਰਾਈ। ਤਲਵਾਰ ਦਾ ਹਵਾ ਵਿਚ ਚਮਕਾਰਾ ਲਿਸ਼ਕ, ਘੋੜੇ ਦੇ ਸੁੰਮ ਜ਼ਮੀਨ ਤੇ ਆ ਡਿੱਗੇ। ਘੋੜੇ ਚੜੇ ਅਫ਼ਸਰਾਂ ਨੇ ਮਹਾਰਾਜ ਨੂੰ ਆਪਣੇ ਘੇਰੇ ਵਿਚ ਲੈ ਲਿਆ। ਮਹਾਰਾਜ ਕੁਝ ਸੋਚ ਰਹੇ ਸਨ।
ਇਹ ਗੱਲ ਆਖਣੀ ਬੜੀ ਸੌਖੀ ਏ ਪਰ ਕਰਨੀ ਬੜੀ ਮੁਸ਼ਕਲ ਏ। ਮਹਾਰਾਜ ਨੇ ਫ਼ੁਰਮਾਇਆ।
ਹੁਕਮ ਦੀ ਦੇਰ ਏ, ਕਿਲਾ ਆਪੇ ਜੋੜੇ ਝਾੜਦਾ ਫਿਰੂ।
ਕਿਲਾ ਤੇ ਜਿਤਿਆ ਜਾਊ ਪਰ ਬਹੁਤ ਮਹਿੰਗਾ। ਮੈਂ ਉਹ ਸੌਦਾ ਕਰਨਾ ਨਹੀਂ ਚਾਹੁੰਦਾ। ਮੈਂ ਨਹੀਂ ਚਾਹੁੰਦਾ ਕਿ ਪੰਜਾਬ ਨੂੰ ਬੜੇ ਚਿਰ ਪਿਛੋਂ ਪੰਜਾਬੀ ਰਾਜ ਲੱਭਾ ਏ, ਪੰਜਾਬੀ ਇਹ ਨਾ ਆਖਣ ਕਿ ਮਹਾਰਾਜਾ ਤੇ ਨਾਦਰ ਸ਼ਾਹ ਅਬਦਾਲੀ ਵਿਚ ਫਰਕ ਕੀ ਏ? ਮੈਂ ਫੇਰ ਫ਼ਰਕ ਨੂੰ ਨਿਤਾਰ ਕੇ ਦੱਸਣਾ ਏ। ਫੈਸਲਾ ਤੇ ਭਾਵੇਂ ਤਲਵਾਰ ਈ ਕਰੇਗੀ ਪਰ ਫੇਰ ਵੀ ਸਾਨੂੰ ਸੋਚ ਤੋਂ ਕੰਮ ਲੈਣਾ ਚਾਹੀਦਾ ਏ। ਕਿਉਂ ਨਿਹੱਕ ਖੁਦਾ ਦੀ ਖੁਦਾਈ ਦਾ ਖੂਨ ਹੋਵੇ। ਪਰ ਇਹ ਖੂਨ ਦੀ ਹੋਲੀ ਖੇਡਿਆਂ ਤੋਂ ਬਗੈਰ ਕਿਲ੍ਹਾ ਜਿਤਿਆ ਨਹੀਂ ਜਾਣਾ। ਆਪਣੇ ਲਹੂ ਦੀ ਹੋਲੀ ਖੇਡੇ, ਕਿਲਾ ਜਿੱਤੋ, ਝੰਡੇ ਚਾੜ੍ਹੇ ਤੇ ਫੇਰ ਬਖਸ਼ ਦਿਓ। ਦੁਸ਼ਮਣ ਮਾਰੇ ਨਾਲੋਂ ਭਜਾਇਆ ਚੰਗਾ ਏ। ਮਹਾਰਾਜ ਦੇ ਬੋਲ ਉਭਰੇ।
ਤਿੰਨ ਵਾਰ ਅੱਗੇ ਕਿਲਾ ਨਵਾਬ ਮੁਜ਼ਫਰ ਖਾਂ ਨੂੰ ਬਖਸ਼ਿਆ ਗਿਆ ਏ। ਤਾਂ ਸਾਨੂੰ ਕੀ ਭਦਗਰਾ ਮਿਲ ਗਿਆ ਏ? ਹੁਣ ਬਖਸ਼ਣ ਦੀ ਕੀ ਲੋੜ ਏ? ਹਰੀ ਸਿੰਘ ਨਲੂਏ ਨੇ ਸਵਾਲ ਕੀਤਾ।
ਲੋੜ ਏ। ਸਰਹੱਦ ਦੇ ਦਰਵਾਜ਼ੇ ਦੀਆਂ ਚਾਬੀਆਂ ਬੋਝੇ ਵਿਚ ਪਾ ਲਓ, ਜਦੋਂ ਜੀ ਚਾਹਿਆ ਖੋਲ੍ਹ ਲਿਆ। ਮੁਫਤ ਦੀ ਚੌਕੀਦਾਰੀ, ਮੁਫ਼ਤ ਦਾ ਗੁਲਾਮ, ਕਾਮਾ ਨਵਾਬ ਮੁਜ਼ਫਰ ਖਾਨ। ਤੁਸੀਂ ਫੇਰ ਸਰਦਾਰ ਦੇ ਸਰਦਾਰ। ਨਵਾਬ ਬਹਾਵਲਪੁਰ ਦੀ ਸ਼ਹਿ ਸੀ, ਉਸ ਮਾਤ ਖਾ ਲਈ, ਹੁਣ ਸ਼ਹਿ ਕਾਹਦੀ? ਬਾਦਸ਼ਾਹ ਜਿੱਚ ਕਰਨਾ ਪਊ। ਫਿਰ ਇਕੋ ਸ਼ਹਿ ਨਾਲ ਬਾਜੀ ਮਾਤ। ਨਲੂਏ, ਸ਼ੇਰ ਨੂੰ ਘੇਰੇ ਵਿਚ ਪਾ ਕੇ ਮਾਰੋ। ਬੱਕਰੇ ਵੱਢ ਵੱਢ ਖੁਆਓ, ਸ਼ੇਰ ਕਿਥੇ ਜਾਉ। ਸ਼ੇਰ ਤੇ ਫੇਰ ਘਰ ਦੀ ਮੁਰਗੀ ਬਰਾਬਰ ਏ। ਮਹਾਰਾਜਾ ਆਖਣ ਲੱਗੇ।
ਮਹਾਸਰਾ ਕੜਾ ਕਰ ਦੇਂਦੇ ਹਾਂ। ਹਰੀ ਸਿੰਘ ਨਲੂਏ ਨੇ ਸਲਾਹ ਦਿੱਤੀ।
ਹੁਣ ਮਹਾਸਰਾ ਕੜਾ ਕਰਨ ਦੀ ਕੋਈ ਲੋੜ ਨਹੀਂ, ਹੁਣ ਤੇ ਕਿਲਾ ਈ ਫਤਿਹ ਕਰਨਾ ਪਊ।
-ਮਹਾਰਾਜ ਦੁਸ਼ਮਣ ਨੂੰ ਮਾਰਨ ਦੀ ਵਿਉਂਤ ਦੱਸੋ। ਇਹ ਤਮਾਸ਼ਾ ਕਰਦਿਆਂ ਨੂੰ ਸਾਨੂੰ ਅੱਗੇ ਹੀ ਬੜੇ ਦਿਨ ਹੋ ਗਏ ਹਨ। ਅਸੀਂ ਕਿਲ੍ਹੇ ਤੇ ਕਬਜਾ ਕਰਨਾ ਚਾਹੁੰਦੇ ਹਨ, ਬੋਲ ਸਨ ਹਰੀ ਸਿੰਘ ਨਲੂਏ ਦੇ।
-ਇਕ ਰਾਹ ਤੇ ਹੈ ਪਰ ਬਹੁਤ ਬਿਖੜਾ ਪੈਂਡਾ ਹੈ। ਸਰਕਾਰ ਬੋਲੀ।
-ਪੰਜਾਬ ਬਿਖੜਿਆਂ ਪੈਂਡਿਆਂ ਤੇ ਚਲਣਾ ਸਿਖਿਆ ਹੋਇਆ ਹੈ। ਨਿਹਾਲ ਸਿੰਘ ਅਟਾਰੀ ਵਾਲੇ ਨੇ ਗੱਲ ਆਖ ਹੀ ਦਿੱਤੀ ਜਿਹੜੀ ਉਹਦੇ ਮੂੰਹ ਆਈ।
ਤੇ ਫੇਰ ਕਿਲਾ ਫਤਹਿ ਹੋ ਈ ਜਾਊ ਪਰ ਇਹਦੇ ਲਈ ਕੁਰਬਾਨੀ ਦੇਣੀ ਪਊ। ਲਹੂ ਖੂਨ, ਰੱਤ ਦਾ ਭਰਿਆ ਕੁੰਗੂ, ਲਹੂ ਦੇ ਛੰਨੇ, ਅਰਥੀਆਂ, ਲੋਥਾਂ, ਧਰਤੀ ਲਹੂ ਦੀ ਪਿਆਸੀ. ਪਿਆਸ ਬੁਝਾਣੀ ਪਊ, ਜਿਹੜਾ ਪਿਆਸ ਬੁਝਾਏਗਾ ਕਿਲਾ ਉਹਨੂੰ ਮਿਲੇਗਾ।
ਅਸੀਂ ਲਹੂ ਡੋਲ੍ਹਾਂਗੇ। ਲੋਥਾਂ ਵਿਛਾ ਦਿਆਂਗੇ, ਕਿਲੇ ਦੀਆਂ ਦੀਵਾਰਾਂ ਦੇ ਨਾਲ ਨਾਲ। ਸਾਨੂੰ ਕਿਲ੍ਹਾ ਬਖਸ਼ੋ। ਆਵਾਜ਼ ਹਰੀ ਸਿੰਘ ਨਲੂਏ ਦੀ ਸੀ।
-ਹਾਂ ਸਰਕਾਰ, ਨਲੂਆ ਸੱਚ ਆਖਦਾ ਏ। ਸਾਨੂੰ ਕਿਲਾ ਚਾਹੀਦਾ ਏ, ਸਾਨੂੰ ਫ਼ਤਿਹ ਚਾਹੀਦੀ ਏ। ਸਾਨੂੰ ਮੌਤ ਤੋਂ ਕੋਈ ਡਰ ਨਹੀਂ।
ਆਵਾਜ਼ਾਂ ਨੇ ਘੇਰੇ ਵਿਚ ਲੈ ਲਈ ਸਰਕਾਰ।
ਸਿਰਫ ਵੀਹ ਗੋਲੀਆਂ
ਮੇਰੇ ਸਾਥੀਓ, ਮੇਰੇ ਵੀਰੋ, ਪੰਜਾਬੀ ਭਰਾਵੋ ਤੇ ਦੋਸਤੋ ਆਓ ਮੇਰੇ ਮੋਢੇ ਨਾਲ ਮੋਢਾ ਜੋੜੋ ਤੇ ਸਹੁੰ ਚੁਕੋ ਕਿ ਅਸੀਂ ਜਾਂ ਮੁਲਤਾਨ ਦਾ ਕਿਲ੍ਹਾ ਲਵਾਂਗੇ ਜਾਂ ਇਥੇ ਸ਼ਹੀਦ ਹੋ ਜਾਵਾਂਗੇ। ਲਾਹੌਰ ਦੀਆਂ ਜੂਹਾਂ ਤਾਂ ਟੱਪਾਂਗੇ ਜਦ ਸਾਡੇ ਪੱਲੇ ਮੁਲਤਾਨ ਦੇ ਕਿਲੇ ਦੀਆਂ ਚਾਬੀਆਂ ਬੱਝੀਆਂ ਹੋਣਗੀਆਂ। ਮਹਾਰਾਜੇ ਨੇ ਇਕ ਵਾਰ ਸਾਰੇ ਅਫਸਰਾਂ ਨੂੰ ਅੱਖਾਂ ਵਿਚੋਂ ਦੀ ਕੱਢਿਆ।
ਅਸੀਂ ਤੁਹਾਡੇ ਮਗਰ ਹਾਂ। ਅੱਜ ਮੁਲਤਾਨ ਦਾ ਗੜ੍ਹ ਟੁਟਣਾ ਹੀ ਚਾਹੀਦਾ ਏ। ਭਾਵੇਂ ਸਾਡੇ ਵਿਚੋਂ ਕੋਈ ਸਾਥੀ ਵਿਛੋੜਾ ਹੀ ਦੇ ਜਾਏ। ਪਰਵਾਹ ਨਹੀਂ ਅਸੀਂ ਇਹ ਸੱਟ ਸਹਾਰ ਲਾਂਗੇ ਪਰ ਇਹ ਨਮੋਸ਼ੀ ਸਾਥੋਂ ਬਿਲਕੁਲ ਨਹੀਂ ਝੱਲੀ ਜਾਂਦੀ ਕਿ ਅਸੀਂ ਸੱਖਣੇ ਹੱਥ ਲਾਹੌਰ ਪਰਤ ਜਾਈਏ। ਸਾਰੇ ਅਫਸਰਾਂ ਵਿਚੋਂ ਇਕ ਆਖਣ ਲੱਗਾ।
ਅਰਦਾਸਾ ਸੋਧੇ। ਅਜ਼ਾਨ ਦਿਓ। ਆਰਤੀ ਕਰੋ। ਤੇ ਤਲਵਾਰਾਂ ਨੂੰ ਬੋਸੇ ਦਿਓ। ਤਿੰਨ ਤਿੰਨ ਦੇ ਤਿੰਨ ਜੱਥੇ ਬਣਾਓ। ਇਕ ਦਾ ਸਰਦਾਰ ਹਰੀ ਸਿੰਘ ਨਲੂਆ ਤੇ ਦੂਜੇ ਦਾ . ਸਰਦਾਰ ਨਿਹਾਲ ਸਿੰਘ ਅਤੇ ਤੀਜੇ ਦਾ ਅਤਰ ਸਿੰਘ। ਆਪਣੇ ਸਾਥੀ ਆਪੇ ਹੀ ਚੁਣ ਲਓ। ਇਕੇ ਵੇਲੇ ਤਿੰਨ ਸੁਰੰਗਾਂ ਲਾਓ. ਉਹਨਾਂ ਵਿਚ ਬਾਰੂਦ ਭਰੋ ਤੇ ਫੇਰ ਇਕੇ ਵੇਲੇ ਤਿੰਨਾਂ ਸੁਰੰਗਾਂ ਨੂੰ ਅੱਗ ਲੱਗੇ। ਇਹ ਸਾਰਾ ਕੰਮ ਅੱਖ ਦੇ ਝਮਕਣ ਤੋਂ ਪਹਿਲਾਂ ਹੋਣਾ ਚਾਹੀਦਾ ਹੈ। ਭਾਵੇਂ ਕਿਲੇ ਉਤੋਂ ਅੱਗ ਦੀਆਂ ਹਾਡੀਆਂ ਪੈਣ, ਗੋਲੀਆਂ ਵਰੁਣ, ਤੀਰ ਛੁਟਣ ਪੱਥਰ ਵਗਣ ਕੁਝ ਵੀ ਹੋਵੇ, ਤੁਸਾਂ ਆਪਣੇ ਪੈਂਤੜੇ ਨਹੀਂ ਛਡਣੇ। ਇਕ ਦੀਵਾਰ ਉਡੀ ਤੇ ਕਿਲਾ ਤੁਹਾਡਾ। ਇਹਦੇ ਵਿਚ ਕਿੰਨੇ ਕੁ ਬੰਦੇ ਮੌਤ ਦੇ ਗਲ ਲਗਦੇ ਹਨ, ਕਿੰਨੇ ਕੁ ਗਲਵਕੜੀਆਂ ਪਾਉਂਦੇ ਹਨ, ਮੈਂ ਅੱਜ ਵੇਖਾਂਗਾ। ਇਕ ਵਾਰ ਦਸਮ ਪਿਤਾ ਨੇ ਚਮਕੌਰ ਦੀ ਗੜ੍ਹੀ ਵਿਚ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਲਾਲਾਂ ਨੂੰ ਮੌਤ ਨਾਲ ਘੁਲਦਿਆਂ ਵੇਖਿਆ ਸੀ।
ਅਮਾਮ ਬਖਸ਼ਾ, ਤੂੰ ਤੋਪਾਂ ਦਾ ਮੂੰਹ ਕਿਲੇ ਦੀਆਂ ਬੁਰਜੀਆਂ ਵਲ ਫੇਰ ਦੇ। ਕਿਲੇ ਦੀਆਂ ਦੀਵਾਰਾਂ ਤੇ ਫਾਇਰ ਕਰ। ਧੂੰਏ ਦੇ ਬੱਦਲ ਬਣਾ ਦੇ। ਰਾਤ ਪਾ ਦੇ ਧੂੰਏ ਦੀ। ਏਨੇ ਚਿਰ ਵਿਚ ਸੁਰੰਗਾਂ ਲੱਗ ਜਾਣਗੀਆਂ।
ਜਵਾਨਾਂ ਦਾ ਜੱਥਾ ਅੱਗੇ ਵਧਿਆ ਤੇ ਅਮਾਮ ਬਖਸ਼ ਨੇ ਤੋਪਾਂ ਦੇ ਮੂੰਹ ਖੋਲ੍ਹ ਦਿਤੇ। ਦਿਨ ਰਾਤ ਦੀ ਸ਼ਕਲ ਅਖਤਿਆਰ ਕਰ ਗਿਆ। ਕਾਲੀ ਬੋਲੀ ਰਾਤ ਦਾ ਧੂੰਆਂ, ਰਾਲ
ਸੁਰੰਗਾਂ ਲੱਗ ਗਈਆਂ। ਤੋੜੇ ਜੋੜ ਦਿੱਤੇ।
ਖਬਰਦਾਰ! ਸਾਰੇ ਦੂਰ ਚਲੇ ਜਾਓ। ਪਲੀਤਿਆਂ ਨੂੰ ਅੱਗ ਲੱਗਣ ਲਗੀ ਜੇ। ਹੋਸ਼ਿਆਰ! ਖਤਰਾ! ਆਪਣੇ ਆਪ ਨੂੰ ਸਾਂਭੋ। ਹਰੀ ਸਿੰਘ ਨਲੂਏ ਦੀ ਕੜਕਦੀ ਆਵਾਜ ਗੂੰਜੀ।
ਤੋਪਾਂ ਨੇ ਦਿਲ ਹਿਲਾ ਦਿੱਤਾ। ਸਾਰੇ ਕਿਲੇ ਤੇ ਮੁਲਤਾਨ ਦਾ। ਤੋਪਾਂ ਆਪਣਾ ਕੰਮ ਕਰ ਰਹੀਆਂ ਸਨ ਤੇ ਜਵਾਨ ਆਪਣਾ।
ਇਕ ਦਮ ਤੋੜੇ ਨੂੰ ਅੱਗ ਪਈ। ਧਮਾਕਾ ਹੋਇਆ। ਕਿਲੇ ਦੀ ਦੀਵਾਰ ਫਟੀ, ਮਲਬਾ ਡਿੱਗਾ। ਨਵੇਂ ਬੰਦਿਆਂ ਦੇ ਨਾਲ ਕਈ ਬੰਦੇ ਸਨ ਜਿਹੜੇ ਮਲਬੇ ਥੱਲੇ ਆ ਗਏ।
ਹਰੀ ਸਿੰਘ ਨਲੂਏ ਦੀ ਆਵਾਜ਼ ਬੱਦਲਾਂ ਵਾਗੂੰ ਗੱਜ ਰਹੀ ਸੀ। ਆਓ ਵਧੇ ਤੇ ਛਾਲਾਂ ਮਾਰ ਕੇ ਕਿਲੇ ਵਿਚ ਕੁੱਦ ਪਓ।
ਸਰਕਾਰ ਦੇ ਬੋਲ ਉਭਰੇ। ਧੂੰਏ ਦੀ ਹਨੇਰੀ ਵਿਚ ਕਿਲ੍ਹੇ ਦੀ ਇੱਟ ਨਾਲ ਇੱਟ ਖੜਕਾ ਦਿਓ।
ਘੋੜਿਆਂ ਨੇ ਪੈਰਾਂ ਤੋਂ ਛਾਲਾਂ ਮਾਰੀਆਂ। ਹਰ ਬੰਦਾ ਕਿਲ੍ਹੇ ਵਿਚ ਸਭ ਤੋਂ ਪਹਿਲਾਂ ਦਾਖਲ ਹੋਣਾ ਚਾਹੁੰਦਾ ਸੀ।
ਜੈਕਾਰੇ, ਨਾਅਰੇ, ਅੱਲਾ ਹੂ ਅਕਬਰ ਦੀਆਂ ਆਵਾਜਾਂ ਕਿਲੇ ਦੇ ਅੰਦਰ ਜਾ ਵੜੀਆਂ।
ਕਿਲ੍ਹੇ ਤੋਂ ਇਕ ਮਲਬੇ ਦਾ ਹੋਰ ਪਹਾੜ ਢੱਠਾ। ਉਸ ਤਿੰਨ ਜਵਾਨ ਜਿਹੜੇ ਉਸ ਵੇਲੇ ਨਜ਼ਰ ਆਏ ਆਪਣੇ ਥੱਲੇ ਲੈ ਲਏ। ਅਤਰ ਸਿੰਘ, ਨਿਹਾਲ ਸਿੰਘ, ਹਰੀ ਸਿੰਘ ਨਲੂਆ। ਹਰੀ ਸਿੰਘ ਨਲੂਏ ਦੀ ਆਵਾਜ਼ ਸੰਘ ਵਿਚ ਹੀ ਅਟਕ ਗਈ!
ਚਾਰ ਅੱਗ ਦੀਆਂ ਹਾਂਡੀਆਂ ਇਕ ਦੱਮ ਇਕ ਥਾਂ ਤੇ ਡਿਗੀਆਂ।
ਦੇਂਹ ਬੰਦਿਆਂ ਦੀ ਵਰਦੀ ਨੂੰ ਅੱਗ ਲਗ ਗਈ। ਭੰਬਾਕਾ ਮਚ ਪਿਆ। ਜਿੱਦਾਂ ਮੂਸਲ ਅਲ ਰਿਹਾ ਹੁੰਦਾ ਹੈ। ਝੁਲਸੇ ਗਏ, ਅੱਧ ਭੁੰਨੇ ਕਰ ਦਿਤੇ ਅੱਗ ਨੇ। ਤੰਦੂਰੀ ਮੁਰਗੇ ਵਾਂਗੂ। ਘੋੜੇ ਕਿਲੇ ਵਿਚ ਦਾਖਲ ਹੋ ਚੁਕੇ ਸਨ! ਘਮਸਾਨ ਦਾ ਯੁੱਧ ਹੋ ਰਿਹਾ ਸੀ।
ਸਫੈਦ ਝੰਡਾ ਕਿਲੇ ਦੀ ਬੁਰਜੀ ਤੋਂ ਉਭਰਿਆ।
ਬੱਸ! ਹੱਥ ਏਥੇ ਹੀ ਰੋਕ ਦਿਓ। ਤਲਵਾਰ ਅਗੇ ਕਾਟ ਨਾ ਕਰੇ। ਕੜਕਵੀਂ ਆਵਾਜ਼ ਮਹਾਰਾਜ ਦੀ ਸੀ।
ਤੋਪਾਂ ਬੰਦ, ਤਲਵਾਰਾਂ ਰੁਕ ਗਈਆਂ, ਕਿਲਾ ਫ਼ਤਿਹ ਹੋ ਗਿਆ।
ਕਿਲ੍ਹਾ ਤੇ ਫ਼ਤਿਹ ਹੋ ਗਿਆ ਪਰ ਸੂਰਮੇਂ ਕਿਲੇ ਦੀ ਭੇਂਟ ਹੋ ਗਏ। ਮਹਾਰਾਜ ਨੇ
ਅਤਰ ਸਿੰਘ ਧਾਰੀ ਨੇ ਸਾਹ ਵੀ ਨਾ ਲਿਆ ਤੇ ਮੌਤ ਨੂੰ ਗਲਵਕੜੀ ਪਾ ਲਈ। ਨਿਹਾਲ ਸਿੰਘ ਨਿਢਾਲ ਸੀ। ਹਰੀ ਸਿੰਘ ਨਲੂਏ ਦੀ ਸਾਰੀ ਵਰਦੀ ਜਲ ਚੁੱਕੀ ਸੀ। ਸਾਰਾ ਜਿਸਮ ਕਬਾਬ ਬਣ ਚੁਕਾ ਸੀ। ਜਾਨ ਪਤਾ ਨਹੀਂ ਕਿਥੇ ਅਟਕੀ ਹੋਈ ਸੀ।
-ਇਕ ਮਰ ਗਿਆ, ਦੋਂਹ ਦਾ ਪਤਾ ਨਹੀਂ ਕਦ ਮਰ ਜਾਣ। ਮਹਾਰਾਜ ਮੱਥਾ ਫੜ ਕੇ ਬਹਿ ਗਏ।
ਨਵਾਬ ਮੁਜ਼ਫਰ ਖਾਂ ਗਲ ਵਿਚ ਪੱਲਾ ਪਾ ਕੇ ਹਾਜ਼ਰ ਆ ਹੋਇਆ।
-ਭੁੱਲ ਹੋ ਗਈ ਮਹਾਰਾਜ। ਮੈਂ ਦੂਜਿਆਂ ਦੀਆਂ ਬਾਹਵਾਂ ਤੇ ਭੁੱਲਾ।
-ਨਵਾਬ ਸਾਹਿਬ ਮੈਨੂੰ ਕਿਲਾ ਮੂਲੋਂ ਮਹਿੰਗਾ ਪਿਆ ਏ। ਤਿੰਨ ਜਰਨੈਲ ਦੇ ਕੇ ਇਕ ਕਿਲਾ ਲੈ ਲਿਆ ਤੇ ਕੀ ਲਿਆ? ਨਵਾਬ ਸਾਹਿਬ ਤੇਰੀ ਭੁਲ ਮੈਨੂੰ ਬਖਸ਼ਾਉਣੀ ਪੈ ਗਈ।
ਮੈਂ ਖਤਾਵਾਰ ਹਾਂ। ਬੰਦਾ ਭੁਲਣਹਾਰ ਏ, ਭੁਲ ਜਾਂਦਾ ਏ। ਦੋ ਵਾਰ ਅੱਗੇ ਭੁੱਲਾਂ ਬਖਸ਼ੀਆਂ ਨੇ, ਤੀਜੀ ਵਾਰ ਵੀ ਬਖਸ਼ ਦਿਓ। ਹੱਥ ਬੰਨ੍ਹ ਖੜੇ ਸਨ ਨਵਾਬ ਤੇ ਉਹਦੇ ਮੁੰਡੇ।
-ਨਵਾਬ ਸਾਹਿਬ, ਮੇਰੇ ਬਾਪੂ ਨੇ ਮਰਨ ਲਗਿਆ ਪਤਾ ਏ ਮੈਨੂੰ ਕੀ ਦਿਤਾ ਸੀ, ਕੋਈ ਜਾਗੀਰ ਨਹੀਂ, ਕੋਈ ਕਿਲਾ ਨਹੀਂ। ਮੇਰੇ ਬਾਬੇ ਦੇ ਤਿੰਨ ਹਲ ਸਨ, ਇਕ ਖੂਹ, ਬੱਸ ਇਹੋ ਮੇਰੀ ਜਾਇਦਾਦ ਸੀ। ਪਰ ਬਾਪੂ ਨੇ ਮੈਨੂੰ ਇਕ ਹੋਰ ਵੀ ਜਾਇਦਾਦ ਦਿਤੀ, ਉਹ ਸੀ, 20 ਗੋਲੀਆਂ ਤੇ ਇਕ ਪਸਤੌਲ ਤੇ ਬਸ ਫਿਰ ਉਸ ਦਮ ਤੋੜ ਦਿੱਤਾ। ਉਸ ਵੇਲੇ ਮੇਰੀ ਉਮਰ ਸੱਤ ਸਾਲ ਦੀ ਸੀ
-ਪੰਦਰਾਂ ਗੋਲੀਆਂ ਮੈਂ ਬਚਪਨ ਵਿਚ ਚਲਾ ਦਿਤੀਆਂ ਤੇ ਪੰਜ ਮੇਰੇ ਕੋਲ ਹਨ। ਇਹ ਪੰਦਰਾਂ ਗੋਲੀਆਂ ਜਿਹੜੀਆਂ ਮੈਂ ਨਿਸ਼ਾਨੇ ਬਾਜੀ ਵਿਚ ਜਾਇਆ ਕੀਤੀਆਂ ਸਨ, ਤੈਨੂੰ ਪਤਾ ਏ ਕਿ ਮੈਨੂੰ ਕਿੰਨਾ ਦੁਖ ਏ। ਹਜ਼ਾਰਾਂ ਗੋਲੀਆਂ ਚਲਾਈਆਂ, ਹਜ਼ਾਰਾਂ ਬਰਬਾਦ ਕੀਤੀਆਂ ਪਰ ਇਹ ਗੋਲੀਆਂ ਮੈਨੂੰ ਜਾਨ ਤੋਂ ਜਿਆਦਾ ਅਜ਼ੀਜ਼ ਹਨ। ਸਿਰਫ ਇਕ ਗੋਲੀ ਨੇ ਮੁਲਤਾਨ ਦਾ ਗੜ੍ਹ ਤੋੜਿਆ ਏ। ਅਜੇ ਵੀ ਚਾਰ ਗੋਲੀਆਂ ਮੇਰੇ ਕੋਲ ਬਾਪੂ ਦੀ ਅਮਾਨਤ ਹਨ। ਆਪਣੀਆਂ ਬਾਹਵਾਂ ਤੇ ਮਾਣ ਕਰੀਦਾ ਏ। ਮਾਂਗਵੀ ਧਾੜ ਲੜਦੀ ਨਹੀਂ।
ਸਿਰ ਲਾਹ ਦਿਓ, ਜਲਾਦ ਅੱਗੇ ਵਧੇ। ਨਵਾਬ ਥਰ ਥਰ ਕੰਬ ਰਿਹਾ ਸੀ। ਤੂਤ ਦੀ ਛਿਟੀ ਵਾਂਗ।
ਠਹਿਰੋ ਇਨ੍ਹਾਂ ਦੇ ਨਹੀਂ, ਸਿਰ ਲਾਹੋ ਔਹ ਬਕਰਿਆਂ ਦੇ। ਜਾਓ ਨਵਾਬ ਸਾਹਿਬ ਦੇਗਾਂ ਚਾੜ੍ਹੋ ਤੇ ਫਕੀਰਾਂ ਵਿਚ ਨਿਆਜ਼ਾਂ ਵੰਡੋ। ਨਜ਼ਰਾਨਾ, ਇਹ ਸਾਰਾ ਨਜ਼ਰਾਨਾ ਮਸਜਿਦਾਂ ਮਕਬਰਿਆਂ ਖਾਨਗਾਵਾਂ ਤੇ ਮੰਦਰਾਂ ਵਿਚ ਤਕਸੀਮ ਕਰ ਦਿਤਾ ਜਾਵੇ। ਨਵਾਬ ਸਾਹਿਬ ਨੂੰ ਖਿਲਤ ਦਿਓ। ਤੇ ਮੁਲਤਾਨ ਦਾ ਕਿਲ੍ਹਾ ਤੇ ਮੁਲਤਾਨ ਦੀ ਸੂਬੇਦਾਰੀ ਬਖਸ਼ ਦਿਓ। ਦਾਤਾ ਮੇਰੇ ਤੇ ਆਪੇ ਮਿਹਰਬਾਨ ਹੋਵੇਗਾ।
ਮਹਾਰਾਜ, ਜ਼ਿੰਦਾਬਾਦ। ਸਰਕਾਰ ਜ਼ਿੰਦਾਬਾਦ। ਪੰਜਾਬੀ ਰਾਜ ਜਿੰਦਾਬਾਦ। ਆਵਾਜ਼ਾਂ ਨੇ ਸਰਕਾਰ ਨੂੰ ਆਪਣੇ ਘੇਰੇ ਵਿੱਚ ਲੈ ਲਿਆ।
ਲੰਮਾ ਪੰਧ
ਦੇ ਪਾਲਕੀਆਂ ਸਾਹੀ ਸ਼ਫਾਖਨੇ ਵਲ ਫਕੀਰ ਅਜ਼ੀਜ਼ ਉਦ ਦੀਨ ਲੈ ਗਏ। ਇਹ ਸ਼ਫਾਖਾਨਾ ਫੌਜੀ ਤੰਬੂਆਂ ਵਿਚ ਬਣਿਆ ਹੋਇਆ ਸੀ। ਇਕ ਪਾਲਕੀ ਵਿਚ ਸਰਦਾਰ ਨਿਹਾਲ ਸਿੰਘ ਦੀ ਸਵਾਰੀ ਸੀ ਤੇ ਦੂਜੇ ਵਿਚ ਹਰੀ ਸਿੰਘ ਨਲੂਆ। ਹਾਲਤ ਦੋਹਾਂ ਦੀ ਖਰਾਬ ਸੀ। ਕੁਝ ਦਮ ਦੇ ਪ੍ਰਾਹੁਣੇ ਸਨ। ਫੌਜੀ ਆਖ ਰਿਹਾ ਸੀ।
ਅਤਰ ਸਿੰਘ ਧਾਰੀ।
ਉਹ ਅਕਾਲ ਚਲਾਣਾ ਕਰ ਗਏ। ਆਖਣ ਲੱਗਾ ਮਿਸਰ ਦੀਵਾਨ ਚੰਦ।
ਮਹਾਰਾਜੇ ਨੇ ਇਕ ਢਾਹ ਮਾਰੀ, ਮੇਰਾ ਇਕ ਬੁਰਜ ਢਹਿ ਗਿਆ। ਸਰਕਾਰ, ਉਸ ਡਾਢੇ ਨੰ। ਕੋਣ ਆਖੇ ਐਉਂ ਨਹੀਂ ਐਉਂ ਕਰ। ਅਰਜ਼ ਕੀਤੀ ਮਿਸਰ ਦੀਵਾਨ ਚੰਦ ਨੇ। ਸਰਦਾਰ ਦੀ ਚਿਤਾ ਉਸ ਜਗ੍ਹਾ ਤੇ ਚਿਣ ਦਿੱਤੀ ਜਾਏ, ਜਿਥੇ ਉਹ ਸ਼ਹੀਦ ਹੋਏ ਸਨ।
ਚੰਦਨ ਅੰਬਰ ਤੇ ਗੁਗਲ ਦੀ ਧੂਣੀ ਧੂਪ, ਸਾਮਗਰੀ ਨਾਲ ਉਨ੍ਹਾਂ ਦਾ ਸਸਕਾਰ ਕੀਤਾ ਜਾਏ।
ਨਵਾਬ ਮੁਜ਼ਫਰ ਖਾਂ ਤੇ ਉਹਦੇ ਸਾਰੇ ਪੁੱਤ ਉਹਦੀ ਚਿਤਾ ਦੇ ਕੋਲ ਖੜੇ ਆਦਰ ਸਤਿਕਾਰ, ਇਜ਼ਤ ਨਾਲ ਸਾਰੇ ਸਰਦਾਰ ਸਿਰ ਸੁੱਟੀ ਅਖਰੂ ਕੋਰ ਰਹੇ ਸਨ। ਸਰਕਾਰ ਦੀ ਇੰਤਜ਼ਾਰ ਏ।
ਹਾਏ ਓਏ ਮੇਰਿਆ ਦੂਲਿਆ ਸ਼ੇਰਾ। ਮਹਾਰਾਜ ਭੂਬੀ ਰੋ ਪਏ।
ਭਾਣਾ ਮਿੱਠਾ ਕਰ ਕੇ ਮੰਨੋ ਸਰਕਾਰ। ਸਰਦਾਰ ਹੁਣ ਬਹੁੜਨ ਨਹੀਂ ਲੱਗਾ।
ਚਿਤਾ ਚਿਣੀ ਹੋਈ ਸੀ। ਚੰਦਨ ਦੀਆਂ ਲਕੜਾਂ ਨਾਲ। ਗੰਗਾ ਜਲ ਛਿੜਕਿਆ ਜਾ ਚੁਕਾ ਸੀ। ਮੰਤਰ ਪੜ੍ਹੇ ਜਾ ਰਹੇ ਸਨ। ਨਮਾਜ਼ ਅਦਾ ਕੀਤੀ ਗਈ ਸੀ। ਅਰਦਾਸਾ ਸੋਧਿਆ ਗਿਆ ਸੀ। ਤੇ ਮਹਾਰਾਜ ਆਪ ਚਿਤਾ ਵਲ ਵਧੇ ਤੇ ਆਪਣਾ ਦੁਸ਼ਾਲਾ ਲਾਹ ਕੇ ਸਰਦਾਰ ਦੇ ਉਤੇ ਦੇ ਦਿੱਤਾ। ਦੇ ਨਾਲੇ ਅਥਰੂ ਦੀਆਂ ਦੋ ਬੂੰਦਾਂ ਦੁਸ਼ਾਲੇ ਦੇ ਉਤੇ ਡਿੱਗ ਪਈਆਂ।
ਨਵਾਬ ਮੁਜ਼ਫਰ ਖਾਂ ਨੇ ਝੁਕ ਕੇ ਸਲਾਮ ਕੀਤੀ।
ਹਜੂਰ ਮੇਰੀ ਸ਼ਰਧਾ ਏ ਕਿ ਮੈਂ ਸਰਦਾਰ ਅਤਰ ਸਿੰਘ ਦਾ ਇਹਤਰਾਮ ਕਰਾਂ। ਬੋਲ ਨਵਾਬ ਦੇ ਸਨ।
ਸ਼ਾਹੀ ਖਿਲਤ ਨਵਾਬ ਸਾਹਿਬ ਨੇ ਸਰਦਾਰ ਨੂੰ ਭੇਟ ਕੀਤੀ। ਤੇ ਚੋਗਾ ਆਪ ਲੈ ਕੇ ਚਿਤਾ ਤੇ ਪਾਇਆ। ਯਾਰਾਂ ਤੋਪਾਂ ਦੀ ਸਲਾਮੀ ਦਿੱਤੀ ਸਿੱਖ ਪਲਟਨਾਂ ਨੇ। ਇਕੀ ਤੋਪਾਂ ਮੁਲਤਾਨ ਦੇ ਕਿਲ੍ਹੇ ਵਿਚ ਛੁਟੀਆਂ, ਚਿਤਾ ਨੂੰ ਅੱਗ ਦਿੱਤੀ ਗਈ। ਅੱਗ ਨੇ ਇਕੋ ਭਬਾਕੇ ਵਿਚ ਸ਼ੇਰ ਵਰਗਾ ਸੂਰਮਾ ਚੱਟ ਲਿਆ।
ਹਾਏ ਓਏ ਮੇਰਿਆ ਸਰਦਾਰਾ। ਨਵਾਬ ਸਾਹਿਬ ਜਾਓ ਆਰਾਮ ਕਰੋ। ਤੁਸੀਂ ਵੀ ਜਾਓ ਮੇਰੀਓ ਸਰਦਾਰੋ। ਮੇਰੀਓ ਬਾਹੋ। ਚਿਤਾ ਦਾ ਸਸਕਾਰ ਹੋਣ ਦਿਓ। ਮੇਰਾ ਸਰਦਾਰ ਸੁੱਤਾ ਹੋਇਆ ਏ। ਉਹਦੀ ਨੀਂਦ ਉਚਾਟ ਨਾ ਹੋ ਜਾਏ। ਮਹਾਰਾਜ ਦੇ ਬੋਲ ਸਨ. ਗਮੀ ਉਦਾਸੀ ਵਿਚ ਭਰੇ ਹੋਏ।
ਮੇਰੇ ਦੂਜੇ ਸਰਦਾਰਾਂ ਦੀ ਕੀ ਹਾਲ ਹੈ? ਮਹਾਰਾਜ ਦੀ ਆਵਾਜ਼ ਵਿਚ ਉਦਾਸੀ ਸੀ. ਗਮ ਸੀ।
ਫਕੀਰ ਅਜ਼ੀਜ਼ ਉਦ ਦੀਨ, ਹਕੀਮ ਰਾਮ ਸਹਾਏ ਲੁਧਿਆਣੇ ਵਾਲੇ ਕਰ ਰਹੇ ਨੇ ਦੇਖ ਭਾਲ ਤੇ ਦੁਆ ਦਾਰੂ।
ਚਲੋ ਮੈਂ ਆਪ ਦਰਸ਼ਨ ਕਰਾਂ ਆਪਣੇ ਸਰਦਾਰਾਂ ਦੇ।
ਮੂੰਹ ਤੋਂ ਚਾਦਰ ਲਾਹੋ।
ਮੇਰੀਆਂ ਭੁਜਾਵਾਂ ਮੇਰੀ ਬਾਹਵਾਂ ਨਿਹਾਲ ਸਿੰਘ, ਹਰੀ ਸਿੰਘ ਨਲੂਆ ਅਜੇ ਹੋਸ਼ ਨਹੀ ਕੀਤੀ ਮੇਰਿਆਂ ਦੂਲਿਆਂ।
ਸਰਕਾਰ ਇਹ ਸਰਦਾਰ ਖਤਰੇ ਤੋਂ ਲੰਘ ਚੁੱਕੇ ਹਨ। ਦੁਆਈ ਦਾ ਅਸਰ ਹੋਇਆ ਹੈ, ਖੂਨ ਬਹੁਤ ਨੁਚੜ ਚੁੱਕਾ ਏ। ਜ਼ਰਾ ਤਾਕਤ ਭਰਨ ਦੀ ਦੇਰ ਏ, ਸਰਦਾਰ ਨੰਬਰ-ਨੌ ਦੇ ਜਾਣਗੇ। ਫਕੀਰ ਸਾਹਿਬ ਸਿਰ ਤੋੜ ਕੋਸਿਸ਼ ਕਰ ਰਹੇ ਹਨ। ਸਰਕਾਰ ਸਿਰਫ ਇਕ ਦਿਨ ਦੀ ਮੁਹਲਤ ਦਿਓ ਕੱਲ ਮੈਂ ਖੁਸਖਬਰੀ ਲੈ ਕੇ ਆਪ ਹਾਜ਼ਰ ਹੋਵਾਂਗਾ। ਕੱਲ ਤੁਸੀਂ ਸਰਦਾਰਾਂ ਨਾਲ ਗੱਲਾਂ ਕਰ ਲੈਣੀਆਂ। ਇਲਾਜ ਤੇ ਦੇਰ ਜ਼ਰੂਰ ਲੱਗੇਗੀ ਪਰ ਸਰਦਾਰਾਂ ਨੂੰ ਕਿਤੇ ਅਜਾ ਨਹੀਂ ਲੱਗਣ ਲੱਗੀ। ਰਾਮ ਸਹਾਏ ਦੀ ਆਵਾਜ ਵਿਚ ਨਿਮਰਤਾ ਸੀ।
ਸਰਦਾਰਾਂ ਨੂੰ ਤੋਲ ਕੇ ਸੋਨਾ ਦੇਵਾਂਗਾ। ਜਦ ਇਹ ਦੋਵੇਂ ਮੇਰੇ ਸਾਹਮਣੇ ਆਪ ਤੁਰ ਕੇ ਆਉਣਗੇ। ਸਰਕਾਰ ਨੇ ਹੁਕਮ ਬਾਦਰ ਕਰ ਦਿੱਤਾ।
ਮੈਂ ਇਨ੍ਹਾਂ ਨੂੰ ਲਾਹੌਰ ਲੈ ਜਾ ਰਿਹਾ ਹਾਂ। ਇਥੇ ਗਰਮੀ ਬੜੀ ਏ। ਝੁਲਸਦੀ ਜਾ ਰਹੀ ਜੇ ਲੂ ਅਜੇ ਜਖਮ ਅੱਲੇ ਹਨ। ਭਰਨ ਦਾ ਡਰ ਏ। ਵਕੀਰ ਅਜ਼ੀਜ਼ ਉਲ ਦੀਨ ਆਪਣੀ ਅਜ ਗੈਸ਼ ਗੁਜ਼ਾਰ ਕਰ ਰਿਹਾ ਸੀ।
ਪਾਲਕੀਆਂ ਮੁਲਤਾਨ ਦੀਆਂ ਜੂਹਾਂ ਟੱਪ ਗਈਆਂ। ਘੋੜਿਆਂ ਤੇ ਸਵਾਰ ਅਜ਼ੀਜ਼ ਉਲ ਦੀਨ ਤੇ ਹਕੀਮ ਰਾਮ ਸਹਾਏ ਜਾ ਰਹੇ ਸਨ। ਪਾਲਕੀਆਂ ਵਿਚੋਂ ਕਦੀ ਕਦੀ ਹਾਏ ਹਾਏ ਦੀ ਆਵਾਜ਼ ਉਭਰਦੀ। ਫੱਟੜਾਂ ਦਾ ਕਾਫਲਾ ਲਾਹੌਰ ਵੱਲ ਵਧ ਰਿਹਾ ਸੀ।
ਗੁਜਰਾਂਵਾਲਾ ਕਦੀ ਸ਼ਹਿਰ ਸੀ, ਅੱਜ ਨਗਰਾਂ ਵਰਗਾ ਵੀ ਨਹੀਂ। ਅਬਦਾਲੀ ਨਾਦਰ ਨੇ ਉਜਾੜ ਕੇ ਖੇਹ ਕਰ ਦਿੱਤਾ ਏ। ਉਥੇ ਇਕ ਸਰਦਾਰ ਘਰਾਣਾ ਵਸਦਾ ਸੀ। ਇਹ ਮਿਸਲਾਂ ਦੇ ਸਾਥੀ ਸਨ। ਇਨ੍ਹਾਂ ਬੜੀਆਂ ਤੇਗਾਂ ਮਾਰੀਆਂ, ਬੜੇ ਜ਼ਫਰ ਜਾਲੇ। ਖੱਤਰੀ, ਉਪਲ ਜਾਤ। ਓਸ ਘਰਾਣੇ ਨੇ ਸਿੱਖੀ ਕਬੂਲ ਕਰ ਲਈ। ਜਦੋਂ ਲੋਕ ਸਿੱਖ ਦਾ ਨਾਂ ਲੈਦਿਆਂ ਡਰਦੇ ਸਨ। ਸਿੱਖ ਬਣ ਗਏ, ਗੁਰੂ ਦੇ ਪਿਆਰੇ। ਪੰਜਾਬ ਵਿਚ ਸਿੱਖ ਹੋਣਾ ਉਨ੍ਹਾਂ ਦਿਨਾਂ ਵਿਚ ਸਭ ਤੋਂ ਵੱਡਾ ਗੁਨਾਹ ਸਮਝਿਆ ਜਾਂਦਾ ਸੀ। ਸਿੱਖ ਦੀ ਸਮਾਜ ਵਿਚ, ਜਿਹੜਾ ਓਸ ਵੇਲੇ ਉਭਰ ਕੇ ਸਾਹਮਣੇ ਆਇਆ ਹੋਇਆ ਸੀ, ਧੇਲੇ ਦੀ ਕਦਰ ਨਹੀਂ ਸੀ। ਸਿੱਖ ਦਾ ਅਰਬ ਸੀ ਘਰੋਂ ਬਾਹਰੋਂ ਛੇਕਿਆ ਹੋਇਆ। ਦੁਰਕਾਰਿਆ ਹੋਇਆ ਸਮਾਜ ਦਾ। ਕੋਈ ਗ੍ਰਹਿਸਤੀ ਉਹਨੂੰ ਮੂੰਹ ਲਾ ਕੇ ਖੁਸ਼ ਨਹੀਂ ਸੀ। ਹਕੂਮਤ ਦਾ ਡੰਡਾ ਬੜਾ ਡਾਢਾ ਏ। ਭਾਵੈਂ ਪੰਜਾਬ ਦਾ ਹਰ ਘਰ ਆਪਣਾ ਇਕ ਮੁੰਡਾ ਸਿੱਖ ਬਣਾਉਂਦਾ ਸੀ, ਸ਼ਰਧਾ ਪਿਆਰ ਤੇ ਸਤਿਕਾਰ ਨਾਲ ਪਰ ਫੇਰ ਵੀ ਏਨਾ ਕੁਝ ਹੁੰਦਿਆਂ ਹੋਇਆਂ ਵੀ ਕੋਈ ਆਪਣੇ ਪੁੱਤ ਨੂੰ ਜਿਹੜਾ ਸਿੰਘ ਸੱਜ ਗਿਆ ਸੀ, ਘਰ ਵਾੜ ਕੇ ਖੁਸ਼ ਨਹੀਂ ਸੀ। ਇਹ ਸਿੱਖੀ ਦਾ ਦੋਸ਼ ਨਹੀਂ ਸੀ। ਹਕੂਮਤ ਦਾ ਰੁਖ ਦੀ ਕੁਝ ਇਸ ਤਰ੍ਹਾਂ ਦਾ ਸੀ। ਓਦਾਂ ਸਿੱਖ ਬੜੀ ਇਜਤ ਨਾਲ ਸਤਕਾਰਿਆ ਜਾਂਦਾ। ਸੱਚ ਦਾ ਪੁਤਲਾ ਤੇ ਸੇਵਾ ਦਾ ਦੇਵਤਾ ਕਰਨੀ ਦਾ ਪੂਰਾ ਤੇ ਹੱਠ ਦੇ ਪੱਕੇ ਨੂੰ ਪੰਜਾਬ ਵਾਲੇ ਸਿੱਖ ਆਖਦੇ ਸਨ। ਮੰਨਦੀ ਹਕੂਮਤ ਵੀ ਇਸ ਤਰ੍ਹਾਂ ਹੀ ਸੀ ਪਰ ਇਹ ਗੱਲ ਉਹ ਆਪਣਿਆਂ ਬੁਲ੍ਹਾਂ ਤੇ ਨਾ ਆਉਣ ਦੇਂਦੀ। ਉਨ੍ਹਾਂ ਦਾ ਵਕਾਰ ਘਟਦਾ ਸੀ ਫਕੀਰ ਸਾਹਿਬ ਦੀ ਆਵਾਜ਼ ਵਿਚ ਮਿਠਾਸ ਦੀ ਚਾਸ਼ਨੀ ਸੀ।
ਸਿੱਖ ਜੰਗਲਾਂ ਵਿਚ ਰਹਿੰਦੇ, ਜੂਹਾਂ ਵਿਚ ਫਿਰਦੇ, ਬੇਲਿਆਂ ਵਿਚ ਭਾਉਂਦੇ, ਝੱਲਾਂ ਵਿਚ ਖਾਂਦੇ, ਉਜਾੜਾਂ ਵਿਚ ਸੌਂਦੇ। ਇਕ ਘੋੜਾ, ਭੂਰਾ ਤੇ ਸਿਮਰਨਾ ਇਹੋ ਉਨ੍ਹਾਂ ਦੀ ਜਾਇਦਾਦ ਸੀ। ਜਿਹੜਾ ਮੁੰਡਾ ਕਦੀ ਭੁੱਲਾ ਚੁੱਕਾ ਆਪਣੇ ਮਾਪਿਆਂ ਨੂੰ ਮਿਲਣ ਆ ਜਾਂਦਾ, ਸਮਝੋ ਉਸ ਘਰ ਦੀ ਸ਼ਾਮਤ ਆ ਜਾਂਦੀ। ਉਹਦੀਆਂ ਨੀਹਾਂ ਹਿੱਲ ਜਾਂਦੀਆਂ। ਸਮੇਂ ਦੀ ਹਕੂਮਤ ਉਨ੍ਹਾਂ ਦੀਆਂ ਦਲੀਜਾਂ ਪੁੱਟ ਮਾਰਦੀ। ਮਾਰ ਮਾਰ ਕੇ ਧੌੜੀ ਲਾਹ ਸੁੱਟਦੇ। ਏਸ ਲਈ ਕੋਈ ਗ੍ਰਹਿਸਤੀ ਆਪਣੇ ਪੁੱਤ ਨੂੰ ਜਿਹੜਾ ਓਸ ਸਿੱਖ ਬਣਾ ਦਿੱਤਾ ਸੀ, ਆਪਣੇ ਘਰ ਨਾ ਵੜਨ ਦੇਂਦਾ। ਸਿੱਖਾਂ ਦਾ ਵਿਆਹ ਨਹੀਂ ਸੀ ਹੋ ਸਕਦਾ। ਕੋਈ ਰਾਠ ਬੰਦਾ ਆਪਣੀ ਧੀ ਦਾ ਡੋਲਾ ਦੇਣ ਨੂੰ ਤਿਆਰ ਨਹੀਂ ਸੀ। ਘਰ ਦਿਆਂ ਲਈ ਉਹ ਮਰ ਗਿਆ
ਏਸ ਘਰਾਣੇ ਵਿਚ ਰੱਬ ਦਾ ਦਿੱਤਾ ਸਭ ਕੁਝ ਸੀ। ਚਿੜੀਆਂ ਦਾ ਦੁੱਧ ਛੱਡ ਕੇ ਬਾਕੀ ਸਭੇ ਨਿਹਮਤਾਂ ਇਨ੍ਹਾਂ ਦੇ ਘਰ ਵਿਚ ਸਨ। ਦੌਲਤ ਦੀ ਪੌਣ ਵਗ ਨਹੀਂ ਸੀ। ਪਰ ਘਰ ਵਿਚ ਹਨੇਰਾ ਸੀ। ਏਨਾ ਕੁਝ ਹੁੰਦਿਆਂ ਹੋਇਆਂ ਵੀ ਘਰ ਵਿਚ ਖਾਣ ਵਾਲਾ ਕੋਈ ਨਹੀਂ ਸੀ।
ਜਿਸ ਘਰ ਵਿਚ ਔਲਾਦ ਨਹੀਂ, ਉਹ ਘਰ ਕਾਹਦਾ ਏ, ਦੋਜਖ ਏ। ਕਹਿਰ ਏ ਖੁਦਾ ਦਾ। ਸਤਿਗੁਰਾਂ ਦੀ ਮੇਹਰ ਹੋਈ, ਬਖਸ਼ਿਸ਼ਾਂ ਬੂਹੇ ਆਣ ਵੜੀਆਂ। ਰੱਬ ਨੇ ਇਕ ਪੁੱਤ ਦੀ ਦਾਤ ਬਖਸੀ।
ਸ਼ੁਕਰਚਕੀਆ ਮਿਸਲ ਦੇ ਕੁੰਮਦਾਰ ਗੁਰਦਿਆਲ ਸਿੰਘ ਸੂਰਮੇ ਦੇ ਘਰ ਬਰਕਤਾਂ ਆਪ ਆਈਆਂ। ਸਾਰੇ ਕੁਨਬੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਲੱਡੂ ਵੰਡੇ ਜਾ ਰਹੇ ਸਨ। ਪਿੰਨੀਆਂ ਵੰਡੀਆਂ ਜਾ ਰਹੀਆਂ ਸਨ। ਪਾਠ ਪੜ੍ਹਿਆ ਜਾ ਰਿਹਾ ਸੀ। ਫੁੱਲ ਫੁੱਲ ਪਿਆ ਪੈਂਦਾ ਸੀ ਘਰ। ਸ਼ਰੀਹ ਬੰਨ੍ਹ ਕੇ ਗਿਆ ਲਾਗੀ ਪਿੰਡ ਦਾ। ਪਤਾਸੇ ਸਾਰੇ ਪਿੰਡ ਨੇ ਖਾਧੇ।
ਉਸ ਮੁੰਡੇ ਦਾ ਨਾਂ ਸਾਰੇ ਕਬੀਲੇ ਨੇ ਰਲ ਕੇ ਹਰੀ ਸਿੰਘ ਰਖਿਆ। ਸਾਰਾ ਪਿੰਡ ਉਸ ਨੂੰ ਹਰੀਆ ਹਰੀਆ ਆਖਦਾ ਸੀ।
ਇਹ ਉਹੋ ਹੀ ਹਰੀਆ ਏ ਜਿਹਨੂੰ ਮਹਾਰਾਜ ਹਰੀ ਸਿੰਘ ਨਲੂਆ ਆਖਦੇ ਹਨ।
ਹਵੇਲੀ
ਘੋੜਿਆਂ ਨੇ ਫੁੰਕਾਰਾ ਮਾਰਿਆ ਤੇ ਫਕੀਰ ਅਜ਼ੀਜ਼ ਉਦ ਦੀਨ ਨੇ ਆਪਣੇ ਘੋੜੇ ਦੀਆਂ ਲਗਾਮਾਂ ਢਿਲੀਆਂ ਕਰ ਦਿੱਤੀਆਂ। ਕੀ ਗੱਲ ਏ ਫਕੀਰ ਸਾਹਿਬ? ਹਕੀਮ ਰਾਮ ਸਹਾਏ ਆਖਣ ਲਗਾ।
ਘੋੜਾ ਥੱਕ ਗਿਆ ਏ।
ਤਾਂ ਘੋੜੇ ਬਦਲ ਲਏ ਜਾਣ। ਪੜਾਅ ਕੋਈ ਬਹੁਤ ਦੂਰ ਨਹੀਂ। ਹੁਣੇ ਹੀ ਪੁੱਜ ਜਾਂਦੇ ਨੇ। ਹਫੜਾ ਦਫੜੀ ਦੀ ਕਾਹਦੀ ਲੋੜ ਏ? ਔਹ ਵੇਖ ਕੇਸਰੀ ਨਿਸ਼ਾਨਾਂ ਵਾਲੀ ਚੌਕੀ, ਦਰਖਤਾਂ ਦੇ ਝੁੰਡਾਂ ਦੇ ਪਰਲੇ ਪਾਸੇ। ਦੋ ਚਾਰ ਮੀਲ ਦਾ ਪੰਧ ਏ, ਹੌਲੀ ਹੌਲੀ ਚਲੇ ਚੱਲੋ। ਪਾਲਕੀਆਂ ਵਾਲੇ ਆਰਾਮ ਵਿਚ ਹਨ। ਪੰਧ ਮੁਕਾਈ ਚੱਲੇ, ਅਜੇ ਲਾਹੌਰ ਦੂਰ ਏ।
ਹਾਂ ਫਕੀਰ ਸਾਹਿਬ, ਗੱਲ ਤੇ ਵਿਚ ਹੀ ਰਹਿ ਗਈ। ਨਲੂਏ ਬਾਰੇ ਤੁਸੀਂ ਦੱਸ ਰਹੇ ਸੌ। ਫੇਰ ਕੀ ਹੋਇਆ? ਗੱਲ ਛੇੜ ਲਈ ਰਾਮ ਸਹਾਏ ਨੇ ਜ਼ਰਾ ਕੁ ਗੱਲ ਛੋਹ ਕੇ।
ਹੋਣਹਾਰ ਬਿਰਵਾ ਦੇ ਚਿਕਨੇ ਚਿਕਨੇ ਪਾਤ। ਬਾਲ ਕੁਬਾਰ ਤੇ ਪੰਘੂੜਿਓਂ ਲੱਭ ਪੈਂਦਾ ਏ। ਸੁਣਿਆ ਨਹੀਉਂ, ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ। ਬਿਲਕੁਲ ਇੰਨ ਬਿੰਨ ਹਰੀ ਸਿੰਘ ਨਲੂਏ ਦੀ ਗੱਲ ਏ। ਅਜੇ ਹਰੀਆ ਵਿਹੜਿਓਂ ਬਾਹਰ ਨਿਕਲਣਾ ਨਹੀਂ ਸੀ ਸਿਖਿਆ। ਅਜੇ ਉਹਦੇ ਹਾਣੀ ਉਹਨੂੰ ਆਵਾਜ਼ਾਂ ਮਾਰਨ ਜੋਗੇ ਨਹੀਂ ਸਨ ਹੋਏ। ਅਜੇ ਇਕ ਵੀ ਉਲਾਹਮਾ ਲੈ ਕੇ ਹਰੀਆ ਘਰ ਨਹੀਂ ਸੀ ਆਇਆ। ਹਵੇਲੀਆਂ ਵਿਚ ਹੀ ਅਜੇ ਹਰੀਆ ਖੇਡਣ ਜੋਗਾ ਸੀ। ਛੇਆਂ ਸਾਲਾਂ ਦਾ ਮੁੰਡਾ ਕੀ ਹੁੰਦਾ ਏ ਤੇ ਫਿਰ ਲਾਡਲਾ ਤੇ ਕੱਲਮ-ਕਲਾ।
ਇਕ ਦਿਨ ਜਦ ਹਰੀਆ ਅਜੇ ਸੱਤਾਂ ਵਰ੍ਹਿਆਂ ਦਾ ਨਹੀਂ ਸੀ ਹੋਇਆ, ਹਵੇਲੀ ਦੀ ਦੀਵਾਰ ਤੇ ਚੜ੍ਹ ਗਿਆ। ਹਵੇਲੀ ਦੀ ਦੀਵਾਰ ਤੇ ਚੜ੍ਹਨ ਲਈ ਕੋਈ ਖਾਸ ਰਸਤਾ ਨਹੀਂ ਸੀ। ਐਵੇਂ ਆਲੇ ਜਿਹੇ ਬਣੇ ਹੋਏ ਸਨ, ਦੀਵੇ ਜਗਾਉਣ ਨੂੰ। ਬਲੂੰਗੜਾ ਜਿਹਾ ਆਲਿਆਂ ਵਿਚ ਪੈਰ ਰੱਖ ਕੇ ਦੀਵਾਰ ਦੀ ਹਿੱਕ ਤੇ ਆਣ ਬੈਠਾ। ਫਾਟਕ ਬੰਦ ਸੀ। ਕੋਕਿਆਂ ਵਾਲਾ। ਤਿੱਖਿਆ ਕਿਲਾਂ ਵਾਲਾ। ਨੌਕਰ ਚਾਕਰ ਆਪਣੇ ਕੰਮ ਵਿਚ ਰੁਝੇ ਹੋਏ ਸਨ। ਤਿੰਨ ਚਾਰ ਮੁੰਡੇ ਗੁਆਂਢੀਆਂ ਦੇ ਵੀ ਨਾਲ ਰਲ ਗਏ। ਉਨ੍ਹਾਂ ਨੂੰ ਵੀ ਆਵਾਜ਼ ਮਾਰ ਕੇ ਹਰੀਏ ਨੇ ਨਾਲ ਚਾੜ੍ਹ ਲਿਆ। ਤੇ ਫੇਰ ਧੜ੍ਹਮ ਕਰਕੇ ਛਾਲ ਕੱਢ ਮਾਰੀ। ਬਾਕੀ ਜਣੇ ਵੀ ਮਗਰ। ਕਿਸੇ ਦੀ ਲੱਤ ਨਾ ਟੁੱਟੀ। ਕਿਸੇ ਦੀ ਬਾਂਹ ਨੂੰ ਝਰੀਟ ਤਕ ਨਾ ਆਈ। ਇਹ ਚਹੁੰ ਮੁੰਡਿਆਂ
ਲਿਬੜਿਆ ਤਿਬੜਿਆ ਹਰੀਆ ਵੇਖ ਕੇ ਪਹਿਲਾਂ ਤੇ ਮਾਂ ਘਬਰਾ ਗਈ। ਖਰਬੂਜ਼ੇ ਵੇਖ ਕੇ ਹੋਰ ਵੀ ਹੈਰਾਨ ਹੋਈ। ਕਾਮਿਆਂ ਵੱਲ ਘੂਰਿਆ ਤੇ ਫੇਰ ਆਖਣ ਲੱਗੀ।
ਖਰਬੂਜੇ ਮੁੰਡਿਆਂ ਕਿਉਂ ਚੁੱਕੇ ਹੋਏ ਨੇ? ਕੀ ਤੁਸੀਂ ਮਰ ਗਏ ਸੌ ਜਾਂ ਤੁਹਾਡੇ ਹੱਥਾਂ ਨੂੰ ਮਹਿੰਦੀ ਲੱਗੀ ਹੋਈ ਸੀ। ਸਰਦਾਰਨੀ ਕਾਮਿਆਂ ਨੂੰ ਆਖਣ ਲਗੀ।
ਨਹੀਂ ਮਾਤਾ ਜੀ, ਇਹ ਖਰਬੂਜ਼ੇ ਕਿਸੇ ਨੂੰ ਦੇਣ ਨੂੰ ਤਿਆਰ ਨਹੀਂ। ਇਨ੍ਹਾਂ ਆਪ ਕੰਧ ਟੱਪ ਕੇ ਪੈਲੀ ਵਿਚੋਂ ਆਪ ਜਾ ਕੇ ਤੋੜ ਕੇ ਆਂਦੇ ਨੇ। ਸਾਨੂੰ ਕਿਤੇ ਪਤਾ ਵੀ ਨਹੀਂ ਲੱਗਣ ਦਿੱਤਾ। ਸਾਡੀਆ ਅੱਖਾਂ ਵਿਚ ਘੱਟਾ ਪਾ ਕੇ ਕੰਧ ਟੱਪ ਕੇ ਪੈਲੀ ਵਿਚ ਜਾ ਵੜੇ ਤੇ ਖਰਬੂਜ਼ੇ ਤੋੜ ਲਏ। ਕਾਮੇ ਨੇ ਅਰਜ਼ ਕੀਤੀ।
ਹਰੀਆ ਵੇ ਹਰੀਆ! ਕੀ ਤੈਨੂੰ ਖਰਬੂਜ਼ੇ ਨਹੀਂ ਮਿਲਦੇ। ਤੈਨੂੰ ਕੋਈ ਖਰਬੂਜ਼ੇ ਲਿਆ ਕੇ ਨਹੀਂ ਦੇਂਦਾ।
ਨਹੀਂ ਮਾਂ, ਮੈ ਖਰਬੂਜਿਆਂ ਲਈ ਬਾਹਰ ਨਹੀਂ ਸਾਂ ਗਿਆ. ਅਸਾਂ ਤੇ ਕੰਧ ਟੱਪ ਕੇ ਵੇਖੀ ਸੀ। ਹਰੀਆ ਪਟਾਕ ਰਿਹਾ ਸੀ।
ਤੁਸੀਂ ਕੰਧ ਟੱਪ ਲਈ।
ਹਾਂ ਮਾਂ, ਚੌਹਾਂ ਹੀ ਕੰਧ ਟੱਪ ਲਈ. ਆਲਿਆਂ ਵਿਚ ਪੈਰ ਧਰ ਕੇ। ਖਰਬੂਜ਼ੇ ਬੜੇ ਮਿੱਨੇ ਨੇ ਮਾਂ. ਹਰੀਆ ਆਖ ਰਿਹਾ ਸੀ।
ਮੇਰੇ ਪੁੱਤ ਨੇ ਕੰਧ ਟੱਪ ਲਈ। ਤੁਸੀਂ ਚਾਰੇ ਜਣੇ ਕੰਧ ਟੱਪ ਗਏ। ਤੁਹਾਨੂੰ ਕਿਸੇ ਨੇ ਮੋੜਿਆ ਨਾ। ਮਾਂ ਪਿਆਰ ਵਿਚ ਆਈ ਆਖ ਰਹੀ ਸੀ।
ਮੋੜਨ ਵਾਲਿਆਂ ਤੋਂ ਡਰੀਏ ਤੇ ਖਰਬੂਜ਼ੇ ਨਾ ਖਾਈਏ। ਆਪਣੀ ਪੈਲੀ ਦੇ ਖਰਬੂਜ਼ੇ ਆਪ ਤੋੜ ਲਏ ਤੇ ਫੇਰ ਡਰ ਕਾਹਦਾ। ਬੋਲ ਸਨ ਹਰੀਏ ਦੇ।
ਖਰਬੂਜ਼ੇ ਤੇ ਆਪਣੇ ਹਨ ਪਰ ਰਾਖਾ, ਮਾਂ ਨੇ ਸੁਆਲ ਕੀਤਾ।
ਰਾਖਾ ਤੇ ਅਤੇ ਵਾਧੂ ਦਾ ਚੌਧਰੀ ਏ। ਜ਼ਮੀਨ ਸਾਡੀ, ਫਸਲ ਸਾਡੀ, ਰਾਖੇ ਨੂੰ ਤੇ ਰਾਖੀ ਚਾਹੀਦੀ ਏ। ਹਰੀਏ ਦੀ ਜ਼ਬਾਨ ਵਿਚ ਕਿਤੇ ਵਲ ਨਹੀਂ ਸੀ ਪੈਂਦਾ।
ਮਾਂ ਨੇ ਹਰੀਏ ਦਾ ਮੂੰਹ ਚੁੰਮਿਆਂ ਤੇ ਉਹਦੇ ਸਾਥੀਆਂ ਦਾ ਵੀ।
ਹਰੀਆ ਮੇਰਾ ਪੁੱਤ ਹੁਣ ਹਵੇਲੀ ਦੀ ਰਾਖੀ ਕਰ ਸਕਦਾ ਏ। ਮਾਂ ਦੇ ਬੁਲ੍ਹਾ ਤੇ ਬੋਲ ਨੱਚ ਰਹੇ ਸਨ।
ਹਾਏ ਉਏ ਮੇਰਿਆ ਰੱਬਾ।
ਕੀ ਹੋਇਆ, ਕੀ ਹੋਇਆ।
ਸਰਦਾਰ ਸਾਹਿਬ ਪੂਰੇ ਹੋ ਗਏ।
ਸਰਦਾਰ ਗੁਰਦਿਆਲ ਸਿੰਘ ਚੜ੍ਹਾਈ ਕਰ ਗਏ ਤੇ ਹਰੀਆ ਯਤੀਮ ਹੋ ਗਿਆ। ਧਰਮ ਕੌਰ ਵਿਧਵਾ ਹੋ ਗਈ। ਹਵੇਲੀ ਦਾ ਬੂਹਾ ਦੂਜੇ ਪਾਸੇ ਜਾ ਲੱਗਾ। ਹਵੇਲੀ ਵਿਚੋਂ ਤੁਰ ਗਿਆ ਸਰਦਾਰ ਯਤੀਮ ਹਰੀਆ ਛੱਡ ਕੇ।
ਕੋਕਿਆਂ ਵਾਲਾ, ਤਿਖਿਆ ਕਿੱਲਾਂ ਵਾਲਾ ਦਰਵਾਜ਼ਾ ਅਜੇ ਉਸੇ ਤਰ੍ਹਾਂ ਖੜਾ ਸੀ। ਗ਼ਮਗੀਨ ਉਦਾਸ ਤੇ ਖਾਮੋਸ਼।
ਅਥਰੂ ਕਿਰ ਕਿਰ ਪੈ ਰਹੇ ਸਨ ਫਕੀਰ ਅਜ਼ੀਜ਼ ਉਦ ਦੀਨ ਦੇ।
ਪਾਲਕੀਆਂ
ਨਵੇਂ ਘੋੜੇ, ਨਵੇਂ ਕੁਹਾਰ, ਨਵੇਂ ਰੁਖ ਤੇ ਨਵਾਂ ਰਾਹ ਮਿੱਟੀ ਵਖਰੀ ਤੇ ਨਰੋਈ ਹਵਾ। ਲੌ ਹਕੀਮ ਜੀ, ਜੂਹਾਂ ਬਦਲ ਗਈਆਂ ਨੇ, ਮੌਸਮ ਨਿਖਰ ਗਿਆ ਏ। ਕੱਲ੍ਹ ਲਾਹੌਰ ਪੁਜ ਜਾਵਾਂਗੇ। ਜਿਹੜੀ ਗੱਲ ਹੁਣ ਮੈਂ ਦੱਸਣ ਲੱਗਾ ਹਾਂ, ਗੱਲ ਬੜੀ ਵਧੀਆ ਏ, ਸਿਆਣਿਆਂ ਦਾ ਕਥਨ ਏ, ਦੇਗ ਵਿਚੋਂ ਚੌਲ ਇਕ ਟੋਹੀਦਾ ਏ।
ਹਰੀਆ ਯਤੀਮ ਹੋ ਗਿਆ, ਬੱਸ। ਏਨੇ ਵਿਚ ਹੀ ਘਰ ਦਾ ਬੂਹਾ ਦੂਜੇ ਪਾਸੇ ਜਾ ਲਗਾ। ਮੂੰਹ ਨੂੰ ਮੁਲਾਹਜ਼ੇ ਤੇ ਸਿਰਾਂ ਨੂੰ ਸਲਾਮਾਂ। ਸਰਦਾਰ ਦੇ ਨਾਲ ਸਰਦਾਰੀਆਂ ਸਨ। ਹਵਾ ਵਗੀ, ਬੌਕਰ ਨਾਲ ਹੰਝ ਕੇ ਲੈ ਗਈ ਸਰਦਾਰੀ।
ਹਰੀਏ ਦਾ ਮਾਮਾ ਹਰੀ ਸਿੰਘ ਸੀ। ਵਿਧਵਾ ਭੈਣ ਨੂੰ ਆਪਣੇ ਘਰ ਲੈ ਗਿਆ ਬਰਬਰ ਹਵੇਲੀ ਵਿਚ ਉਹ ਇਕਲੀ ਕਿੱਦਾਂ ਰਹਿ ਸਕਦੀ ਸੀ। ਹਵੇਲੀ ਤੇ ਉਹਨੂੰ ਵੱਢ ਵੱਢ ਖਾਂਦੀ ਸੀ।
ਮਾਮੇ ਨੇ ਭਣੇਵੇਂ ਨੂੰ ਪੜ੍ਹਨੇ ਪਾ ਦਿਤਾ। ਫਾਰਸੀ ਮੌਲਵੀ ਕੋਲੋਂ ਪੜ੍ਹਵਾਈ ਤੇ ਗੁਰਮੁਖੀ ਭਾਈ ਕੋਲੋਂ, ਤਲਵਾਰ ਕਿਸੇ ਯੋਧੇ ਤੋਂ ਫੜਨੀ ਸਿੱਖੀ ਤੇ ਘੋੜ ਸਵਾਰੀ ਸ਼ਾਹ ਸਵਾਰ ਕੋਲੋਂ। ਚੱਕਰ ਚਲਾਉਣਾ ਨਿਹੰਗਾਂ ਦੀ ਚਰਨੀਂ ਲੱਗ ਕੇ ਸਿਖਿਆ ਤੇ ਨੇਜ਼ੇਬਾਜ਼ੀ ਇਕ ਮੁਗਲ ਸਵਾਰ ਪਾਸੋਂ। ਹਰੀਆ ਸੋਲ੍ਹਵੇਂ ਸਾਲ ਵਿਚ ਈ ਕੜੀ ਵਰਗਾ ਜਵਾਨ ਜਹਾਨ ਬਣ ਗਿਆ। ਹਰੀਆ ਹਰੀਆ ਆਖਣ ਵਾਲੇ ਲੋਕ ਹਰੀ ਸਿੰਘ ਹਰੀ ਸਿੰਘ ਆਖਣ ਲੱਗ ਪਏ ਪਰ ਨਾਨਕੇ ਪਿੰਡ ਦਾ ਕੋਈ ਬੰਦਾ ਹਰੀ ਸਿੰਘ ਆਖ ਕੇ ਖੁਸ਼ ਨਹੀਂ ਸੀ। ਹਰੀਆ ਸਾਰਿਆਂ ਦੀ ਜਬਾਨ ਤੇ ਚੜ੍ਹਿਆ ਹੋਇਆ ਸੀ।
ਅਖਾੜੇ ਜਾਣਾ, ਕੁਸ਼ਤੀ ਕਰਨੀ, ਮੁਗਦਰ ਚੁਕਣਾ, ਮੂੰਗਲੀਆਂ ਫੇਰਨੀਆਂ, ਕਸਰਤ ਕਰਨੀ, ਮੋਢੇ ਲਾਉਣੇ ਤੇ ਲਵਾਉਣੇ ਸਾਰੀ ਦਿਹਾੜੀ ਦੀ ਏਨੀ ਖੇਡ ਸੀ। ਹੋਰ ਕੋਈ ਕੰਮ ਨਹੀਂ ਸੀ ਕਾਰ ਨਹੀਂ ਸੀ। ਜ਼ਿੰਦਗੀ ਦਾ ਏਨਾ ਈ ਨਿਚੋੜ ਸੀ।
ਪਾਣੀ, ਪਾਲਕੀਆਂ ਵਿਚੋਂ ਆਵਾਜ਼ ਆਈ।
ਪਾਣੀ ਨਹੀਂ ਦੁੱਧ ਤੇ ਉਹ ਵੀ ਕੈਸਾ ਕੋਸਾ। ਬੋਲ ਸਨ ਹਕੀਮ ਦੇ।
ਕੌਣ ਹੈ?
ਹਰੀ ਸਿੰਘ ਨਲੂਆ।
ਆਰਾਮ ਨਾਲ ਸੌਂ ਜਾਉ। ਤੁਹਾਨੂੰ ਆਰਾਮ ਦੀ ਲੋੜ ਏ। ਕਿਲ੍ਹਾ ਫਤਿਹ ਹੋ ਗਿਆ। ਮਹਾਰਾਜ ਲਾਹੌਰ ਜਾ ਰਹੇ ਹਨ। ਔਹ ਸੁਣੇ, ਧੌਂਸੇ ਵੱਜਣ ਦੀ ਆਵਾਜ਼ ਤੁਸੀਂ ਵੀ ਉਹਨਾਂ ਦੇ ਨਾਲ ਓ। ਕੱਲ੍ਹ ਸ਼ਾਹੀ ਦਰਬਾਰ ਹੋ ਰਿਹਾ ਏ। ਜਗੀਰਾਂ, ਖਲਕਾਂ, ਖਿੱਲਤਾਂ, ਕੰਠੇ ਬੁਗਤੀਆਂ, ਕੜੇ ਤੇ ਮੋਹਰਾਂ ਦਾ ਮੀਂਹ ਵਰਨ ਲਗ ਪਏਗਾ। ਅਸੀਂ ਕੱਲ੍ਹ ਲਾਹੌਰ ਪੁਜ ਜਾਵਾਂਗੇ। ਸਾਰਾ ਪੰਜਾਬ ਲਾਹੌਰ ਢੁੱਕ ਕੇ ਆਏਗਾ। ਫਕੀਰ ਅਜ਼ੀਜ਼ ਉਦ ਦੀਨ ਨੇ ਦਵਾਈ ਦਿਤੀ ਤੇ ਚੁਪ ਹੋ ਗਿਆ ਸਰਦਾਰ।
ਕੁਹਾਰ ਮੋਢੇ ਬਦਲ ਰਹੇ ਸਨ ਤੇ ਘੋੜੇ ਆਪਣੀ ਰਫਤਾਰ ਵਿਚ ਵਧਦੇ ਜਾ ਰਹੇ ਸਨ। ਪਾਲਕੀਆਂ ਘੋੜਿਆਂ ਦੇ ਨਾਲ ਸਾਵੀਆਂ ਜਾ ਰਹੀਆਂ ਸਨ। ਰਫ਼ਤਾਰ ਵਿਚ ਕੋਈ ਫ਼ਰਕ ਨਹੀਂ ਸੀ ਪੈ ਰਿਹਾ।
ਕਾਫਲਾ ਅੱਗੇ ਵਧ ਰਿਹਾ ਸੀ। ਸਫਰ ਦਾ ਲੱਕ ਟੁੱਟਦਾ ਜਾ ਰਿਹਾ ਸੀ। ਧੂੜ ਪਿਛੇ ਰਹਿੰਦੀ ਜਾਂਦੀ ਤੇ ਘੋੜੇ ਅਗੇ ਲੰਘਦੇ ਜਾਂਦੇ।
ਇਕ ਹਾਏ ਹਾਏ ਦੀ ਆਵਾਜ਼ ਪਾਲਕੀ ਵਿਚੋਂ ਆਈ।
ਇਹ ਕਿਹਦੀ ਆਵਾਜ਼ ਏ?
ਇਹ ਆਵਾਜ਼ ਨਿਹਾਲ ਸਿੰਘ ਅਟਾਰੀ ਵਾਲੇ ਦੀ ਏ।
ਸਰਦਾਰ ਨੂੰ ਤਕਲੀਫ ਕੁਝ ਜ਼ਿਆਦਾ ਜਾਪਦੀ ਏ। ਹਕੀਮ ਸਾਹਿਬ।
ਨਹੀਂ! ਫਕੀਰ ਜੀ। ਸਾਡੇ ਇਲਾਜ ਵਿਚ ਰੱਤੀ ਫਰਕ ਨਹੀਂ। ਸੁੱਤਿਆ ਪਾਸੇ ਅੱਕ ਗਏ ਨੇ। ਪਾਸਾ ਪਰਤਿਆ ਤੇ ਫੇਰ ਦਰਦ ਤੇ ਹੋਣਾ ਈ ਹੋਇਆ। ਮੈਂ ਨਸ਼ੇ ਦੀ ਇਕ ਗੋਲੀ ਦੇ ਦਿੱਤੀ ਏ। ਹੁਣ ਲਾਹੌਰ ਤੱਕ ਲੋੜ ਨਹੀਂ ਪੈਣੀ। ਹਰੀ ਸਿੰਘ ਨਲੂਏ ਦੀ ਹਾਲਤ ਕੁਝ ਠੀਕ ਏ ਪਰ ਆਰਾਮ ਦੀ ਉਹਨਾਂ ਨੂੰ ਵੀ ਲੋੜ ਏ। ਹਕੀਮ ਰਾਮ ਸਹਾਏ ਆਖ ਕੇ ਚੁਪ ਹੋ ਗਿਆ।
ਪਾਲਕੀਆਂ ਆਪਣੀ ਰਫਤਾਰ ਵਿਚ ਤੇ ਘੋੜੇ ਆਪਣੀ ਰਫ਼ਤਾਰ ਵਿਚ। ਕਿਸੇ ਨੂੰ ਕਿਸੇ ਦਾ ਪਤਾ ਨਹੀਂ ਸੀ। ਸਿਰਫ਼ ਸਫਰ। ਜਦ ਗੋਲੀ ਦਾ ਸਰੂਰ ਜ਼ਰਾ ਕੁ ਮੱਠਾ ਪਿਆ ਤੇ ਲਾਹੌਰ ਦੇ ਬੁਰਜ ਨਜ਼ਰ ਆਉਣ ਲਗ ਪਏ। ਸੂਰਜ ਉਗ ਆਇਆ ਸੀ। ਹਾਲੀ ਹਲ ਕੱਢ ਕੇ ਜਾ ਰਹੇ ਸਨ। ਤੰਦੂਰ ਤੇ ਤਾਂ ਮੁਟਿਆਰਾਂ ਨੇ ਇਕ ਇਕ ਤੌਣ ਪਕਾ ਲਈ ਸੀ।
ਇਕ ਵਾਗੀ ਮੁੰਡਾ ਗਾ ਰਿਹਾ ਸੀ। ਉਚੇ ਬੁਰਜ ਲਾਹੌਰ ਦੇ ਹੇਠ ਵੱਗੇ ਦਰਿਆ। ਲਾਹੌਰ ਆ ਗਿਆ? ਪਾਲਕੀ ਵਿਚੋ ਆਵਾਜ਼ ਆਈ।
ਹਾਂ ਲਾਹੌਰ ਆ ਗਿਆ ਏ।
ਪਾਲਕੀਆਂ ਰੁਕੀਆਂ। ਘੋੜਿਆਂ ਦੇ ਸੁੰਮ ਥੰਮੇ। ਜਾਨ ਵਿਚ ਜਾਨ ਆਈ ਸਵਾਰਾਂ ਦੀ। ਹਰ ਬੰਦਾ ਮੰਜੀ ਤੇ ਪੈਣ ਨੂੰ ਕਾਹਲਾ ਸੀ। ਪਰ ਜਦ ਤਕ ਸ਼ਫਾਖਾਨੇ ਨਾ ਪੁਜ ਜਾਣ ਤਦ ਤਕ ਉਹਨਾਂ ਦੀ ਖਲਾਸੀ ਕਿੱਦਾਂ ਹੋਵੇ। ਬੜੀ ਜ਼ਿੰਮੇਵਾਰੀ ਦੀ ਗਲ ਸੀ। ਸਰਦਾਰ ਹਰੀ ਸਿੰਘ ਨਲੂਆ, ਨਿਹਾਲ ਸਿੰਘ ਅਟਾਰੀਵਾਲੇ ਤੇ ਹੋਰ ਫੱਟੜ ਪਲੰਘ ਤੇ ਪਾ ਲਏ।। ਸ਼ਫਾਖਾਨੇ ਵੱਲ ਜਾ ਰਹੀ ਸੀ ਸਵਾਰੀ। ਇਹ ਦੋਵੇਂ ਸਰਦਾਰ ਖਾਲਸਾ ਰਾਜ ਦੇ ਪਲੰਘ ਦੇ ਪਾਵੇ ਹਨ।
ਸ਼ਫਾਖਾਨੇ ਪਾਲਕੀਆਂ ਦੀ ਸਵਾਰੀ ਪੁੱਜ ਗਈ। ਹਰੀ ਸਿੰਘ ਨਲੂਏ ਦੀ ਹਾਲਤ ਠੀਕ ਜਾਪਦੀ ਸੀ। ਨਿਹਾਲ ਸਿੰਘ ਅਟਾਰੀਵਾਲੇ ਨੇ ਅਜੇ ਤਕ ਸੁਰਤ ਨਹੀਂ ਸੀ ਸੰਭਾਲੀ ਪਰ ਜ਼ਖਮਾਂ ਵਿਚ ਅੰਗੂਰ ਤੁਰ ਪਿਆ ਸੀ।
ਹਕੀਮ ਸਾਹਿਬ ਸਾਡੀ ਦਵਾ ਕਾਰਗਰ ਸਾਬਤ ਹੋਈ ਏ। ਦੇਵੇਂ ਜ਼ਖਮੀ ਨੌ-ਬਰ-ਨੌ ਹਨ।
ਬਸੰਤ ਪੰਚਮੀ ਦੇ ਦਰਬਾਰ ਵਿੱਚ ਆਪ ਚਲ ਕੇ ਜਾਣਗੇ ਸਰਦਾਰ। ਹਕੀਮ ਜੀ ਸਿਰੋਪੇ ਮਿਲਣਗੇ। ਤੁਹਾਡਾ ਮੂੰਹ ਲੱਡੂਆਂ ਨਾਲ ਭਰ ਦਿਤਾ ਜਾਊ। ਫਕੀਰ ਅਜ਼ੀਜ਼ੁਦੀਨ ਨੇ ਆਖਿਆ, ਚਲੋ ਹਕੀਮ ਜੀ ਅੱਜ ਦੀ ਦਾਅਵਤ ਸਾਡੀ ਹਵੇਲੀ ਵਿਚ ਹੀ ਸਹੀ। ਉਥੇ ਹੀ ਆਰਾਮ ਕਰਨਾ।
ਰੱਬ ਨੇ ਚਾਹਿਆ ਤੇ ਨੇਜਾਬਾਜ਼ੀ ਵਿਚ ਇਹ ਦੋਵੇਂ ਬਹਾਦਰ ਹਿੱਸਾ ਲੈਣਗੇ। ਤੇ ਜਿੱਤ ਇਹਨਾਂ ਦੇ ਕਦਮ ਚੁੰਮੇਗੀ। ਬੋਲ ਸਨ ਰਾਮ ਸਹਾਏ ਦੇ।
ਲਾਹੌਰ ਸੱਜ ਵਿਆਹੀ ਮੁਟਿਆਰ ਵਾਂਗੂੰ ਬੁਲ੍ਹੀਆਂ ਤੇ ਸੱਕ ਤੇ ਅੱਖਾਂ ਵਿਚ ਕਜਲ ਲਾ ਕੇ ਗੋਰਿਆਂ ਹੱਥਾਂ ਤੇ ਮਹਿੰਦੀ, ਠੋਡੀ ਥੱਲੇ ਹੱਥ ਧਰ ਕੇ ਬੁਲ੍ਹੀਆਂ ਵਿਚ ਹੱਸ ਰਿਹਾ ਸੀ। ਇੰਤਜ਼ਾਰ ਸੀ, ਜਿੱਤ ਕੇ ਆਉਣ ਵਾਲੇ ਪ੍ਰਾਹੁਣੇ ਦੀ।
ਬਸੰਤ
ਫੱਗਣ ਚੜ੍ਹੇ ਜਾਂ ਚੇਤਰ, ਬਸੰਤ ਠੁਮਕ ਠੁਮਕ ਕਰਦੀ ਬੂਹੇ ਆਣ ਵੜ੍ਹਦੀ ਏ। ਸਰ੍ਹੋਂ ਫੁੱਲੀ, ਮਖਮਲੀ ਫੁਲਕਾਰੀ ਲੈ ਕੇ ਪੀੜ੍ਹੇ ਬਹਿ ਗਈ ਬਹਾਰ ਰਾਣੀ। ਰੁੱਤਾਂ ਦਾ ਕਾਫਲਾ ਪੰਜਾਬ ਵਲ ਆਣ ਵੜਿਆ। ਬਹਾਰ ਖੇਤਾਂ ਵਿਚ ਨੱਚ ਪਈ। ਖੁਸ਼ੀਆਂ ਵਿਹੜੇ ਆਣ ਬੈਠੀਆਂ। ਨਨਾਣ ਆਖਣ ਲੱਗੀ, ਸੱਸ ਬੋਲੀ, ਭਾਬੋ ਦਾ ਦਿਲ ਖਿੜਆ। ਜਵਾਨ ਬੁੱਢੇ ਸਾਰੇ ਦੇ ਸਾਰੇ ਬੋਲ ਉਠੇ ਬਸੰਤ ਆਈ।
ਚੇਤਰ ਤੇ ਫੱਗਣ ਬਸੰਤ ਜੇਠ ਤੇ ਹਾੜ ਗਰਮੀ। ਸੌਣ ਤੇ ਭਾਦੋਂ ਵਰਖਾ ਦੀ ਮਿੱਠੀ ਮਿੱਠੀ ਫੁਹਾਰ। ਅੱਸੂ ਦਾ ਮਹੀਨਾ ਆਇਆ ਤੇ ਪਤਝੜ ਨੇ ਖੰਭ ਖਲੇਰੇ ਤੇ ਕੱਤਕ ਦੇ ਮਹੀਨੇ ਚੰਨ ਚਾਨਣੀਆਂ ਭਿੱਜੀਆਂ ਰਾਤਾਂ ਚਮਕ ਪਈਆਂ। ਮੱਘਰ ਤੇ ਪੋਹ ਸਰਦ ਸਿਆਲੀ ਰਾਤ ਛਾ ਗਈ।
ਸਰ੍ਹੋਂ ਦੇ ਸਿਰ ਪੀਲੇ ਛਤਰ ਝੂਲੇ। ਸੁਨਹਿਰੀ ਰੰਗ ਦਾ ਖੇਤਾਂ ਤੇ ਮੀਂਹ ਵਰ੍ਹ ਗਿਆ। ਘੁੱਗੀਆਂ ਦੀ ਮਧੁਰ ਘੂੰ ਘੂੰ, ਪੱਟ ਵਰਗੇ ਕੂਲੇ ਪੱਤੇ ਟਾਹਹਲੀ ਨੂੰ ਲੱਗੇ। ਗਭਰੂਆਂ ਚੀਰੇ ਬੰਨ੍ਹ। ਮੁਟਿਆਰਾਂ ਲੀੜੇ ਲਏ, ਬਸੰਤੀ ਰੰਗ ਸਾਰਿਆ ਦੇ ਮਨ ਭਾ ਗਿਆ। ਅੰਬੀਆਂ ਨੂੰ ਬੂਰ ਪਿਆ, ਕੋਇਲ ਬੂਟੇ ਬੂਟੇ ਬੋਲ ਪਈ।
ਕਸੁੰਭੜੇ ਦੇ ਵਿੰਗ ਤਿਡੰਗੇ ਬ੍ਰਿਖ ਨੂੰ ਕਿਸੇ ਨੇ ਜਾਦੂ ਦੀ ਛੜੀ ਛੁਹਾ ਦਿੱਤੀ ਤੇ ਫੁੱਲਾਂ ਨੇ ਉਹਦਾ ਕੋਝਾਪਨ ਲੁਕਾ ਦਿੱਤਾ। ਕੁਸੰਭੜਾ ਰੱਤੇ ਸਾਲੂ ਵਿਚ ਪਲੇਟੀ ਸੱਜਰ ਵਿਆਹੀ ਵਹੁਟੀ ਵਾਂਗ ਬਣ ਗਿਆ। ਇਹ ਸਭ ਬਰਕਤਾਂ ਬਸੰਤ ਦੀਆਂ ਹਨ।
ਇਹਨੀਂ ਦਿਨੀਂ ਚੰਦ ਕਿੰਨਾ ਪਿਆਰਾ ਲਗਦਾ ਏ। ਵੱਡੇ ਸਾਰੇ ਖਿੜੇ ਕੰਵਲ ਫੁੱਲ ਵਾਂਗੂੰ। ਹਰ ਇਕ ਚੀਜ਼ ਸੋਹਣੀ ਲਗਦੀ ਏ। ਕਿਤੇ ਵੀ ਕੋਝਾਪਨ ਨਜ਼ਰ ਨਹੀਂ ਆਉਂਦਾ। ਬਹਾਰ ਪੈਲਾਂ ਪਾਉਂਦੀ ਫਿਰਦੀ ਏ।
ਗੱਲ ਵੀ ਕਰ ਐਵੇਂ ਕਵਿਤਾ ਸੁਣਾਈ ਜਾ ਰਿਹਾ ਏ। ਹਕੀਮ ਰਾਮ ਸਹਾਏ ਆਖਣ ਲੱਗਾ।
ਹਜੂਰ ਮੈਂ ਤੇ ਬਸੰਤ ਦਾ ਵਰਨਣ ਕਰ ਰਿਹਾ ਸੀ।
ਇਹ ਉਜੇਨ ਨਹੀਂ, ਪੰਜਾਬ ਏ। ਏਥੇ ਤੇ ਤਲਵਾਰਾਂ ਦੀ ਗੱਲ ਕਰ। ਲਾਠੀਆਂ ਦੀ ਗਲ ਛੇਹ। ਗੰਡਾਸਿਆਂ ਦੀ ਬਾਤ ਪਾ। ਬਰਛਿਆਂ ਦਾ ਕਦ ਦਸ। ਤਾਂ ਭਾਵੇਂ ਕੋਈ ਤੇਰੀ
ਕੋਲੋਂ ਫਕੀਰ ਅਜ਼ੀਜ਼ ਉਦ ਦੀਨ ਬੋਲ ਉਠਿਆ ਹਕੀਮ ਸਾਹਿਬ, ਖੁਸ਼ੀਆਂ ਮਲਹਾਰਾਂ ਦੇ ਦਿਨ ਹਨ। ਬਸੰਤ ਨੂੰ ਚੁੰਨੀ ਲੈ ਕੇ ਨੱਚਣ ਦਿਓ।
ਬਸੰਤ ਦੇ ਦਿਨ ਹਕੀਕਤ ਰਾਏ ਦੀ ਸਮਾਧ ਤੇ ਬਸੰਤ ਲੱਗੀ ਹੋਈ ਸੀ। ਕਿਲ੍ਹਿਓਂ ਬਾਹਰ ਖੁਲ੍ਹੇ ਮੈਦਾਨ ਵਿਚ ਦਰਬਾਰ ਸੱਜਿਆ ਹੋਇਆ ਸੀ। ਸਾਰਾ ਲਾਹੌਰ ਢੁਕ ਢੁਕ ਕੇ ਜੁੜ ਜੁੜ ਕੇ ਨਿੱਠ ਕੇ ਬੈਠਾ ਹੋਇਆ ਸੀ। ਸਾਰੇ ਪੰਜਾਬ ਦੇ ਗਭਰੂ ਬਸੰਤ ਵੇਖਣ ਜੁੜੇ ਸਨ। ਪੰਜਾਬ ਮੇਲਿਆਂ ਦਾ ਘਰ ਏ। ਏਥੇ ਪਿੰਡ ਪਿੰਡ ਮੇਲੇ ਲਗਦੇ ਹਨ। ਹਰ ਮੇਲੇ ਦੇ ਪਿਛੇ ਕਹਾਣੀ ਲੁਕੀ ਹੋਈ ਏ। ਮੇਲਾ ਜਾਂ ਤਾਂ ਕਿਸੇ ਸ਼ਹੀਦ ਦੀ ਚਿਤਾ ਤੇ ਲਗਦਾ ਏ ਜਾਂ ਕਿਸੇ ਬਜ਼ੁਰਗ ਦੀ ਖਾਨਗਾਹ ਤੇ ਅਤੇ ਜਾਂ ਸਮਾਧਾਂ ਤੇ ਮੇਲੇ ਭਰਦੇ ਹਨ। ਪੰਜਾਬ ਦੀ ਜਿੰਦ ਜਾਨ ਈ ਮੇਲਾ ਏ। ਮੇਲੇ ਭਰੇ ਤੇ ਮੰਡੀਆਂ ਲੱਗੀਆਂ। ਮਹੀਆਂ ਗਾਵਾਂ, ਊਠਾਂ, ਘੋੜਿਆਂ, ਵਹਿਡਕੇ, ਸਾਹਨ ਤੇ ਮਾਲੀ ਵੀ ਮੇਲੇ ਵਿਚ ਨਾ ਹੋਣ ਤੇ ਮੇਲਾ ਨਾ ਫੱਲੇ। ਭਰੇ ਮੇਲੇ ਵਿਚ ਜੋੜੀਆਂ ਹਾਲੇ ਲੋਗ ਦੀਆਂ ਗੱਲਾਂ। ਭੱਟ ਏਨੀ ਗੱਲ ਆਖ ਕੇ ਚੁੱਪ ਹੋ ਗਿਆ।
ਮਹਾਰਾਜ ਨੂੰ ਬਸੰਤ ਦਾ ਮੇਲਾ ਵੇਖਣ ਦਾ ਬੜਾ ਸ਼ੌਕ ਸੀ। ਬਸੰਤ ਦਾ ਦਰਬਾਰ = ਆਹ ਨਾਲ ਵੇਖਣ ਆਉਂਦੇ ਸਨ। ਸਾਰਾ ਦਰਬਾਰ ਬਸੰਤੀ ਰੰਗ ਵਿਚ ਰੰਗਿਆ ਹੁੰਦਾ ।
ਬਸੰਤ ਦੇ ਦਿਨ ਸਾਰੇ ਪੰਜਾਬ ਦੇ ਜਵਾਨਾਂ ਦੀ ਮੰਡੀ ਲਗਦੀ ਸੀ। ਮਹਾਰਾਜ ਨੂੰ ਜੀਆਨ ਪਰਖਣ ਦਾ ਬੜਾ ਚਸਕਾ ਸੀ। ਸਾਰਾ ਪੰਜਾਬ ਘਰੋਂ ਪਰੋਠੇ ਬੰਨ ਕੇ ਮੇਲਾ ਵੇਖਣ ਆਉਂਦਾ ।
ਦਰਬਾਰ ਵਲੋਂ ਹੁਕਮ ਹੋਇਆ 'ਆਓ ਜਵਾਨੋਂ ਮੈਦਾਨ ਵਿਚ ਨਿਤਰੋਂ ਆਪਨੇ ਕਰਤੱਬ ਵਿਖਾਓ। ਦਿਲ ਦੀਆਂ ਰੀਝਾਂ ਲਾਹੋ ਤੇ ਮਹਾਰਾਜੇ ਤੋਂ ਇਨਾਮ ਪਾਓ।'
ਘੋੜ ਸਵਾਰੀ ਦੇ ਮੁਕਾਬਲੇ, ਪਹਿਲਵਾਨਾਂ ਦੇ ਦੰਗਲ ਨੇਜ਼ਾਬਾਜੀ, ਤਲਵਾਰ ਜ਼ਨੀ, ਭਾਲ ਮਾਰਨਾ ਮੁਗਦਰ ਫੇਰਨਾ, ਮੂੰਗਲੀਆਂ ਚੁੱਕਣੀਆਂ, ਭਾਰ ਉਠਾਉਣਾ। ਜਿਹੜਾ ਜਵਾਨ ਜਿਨਾਂ ਖੇਡਾਂ ਵਿਚੋਂ ਜਿਤੇਗਾ ਮਹਾਰਾਜ ਉਹਨੂੰ ਮੋਹਰਾਂ ਨਾਲ ਤੋਲ ਦੇਣਗੇ। ਜੇ ਮਹਾਰਾਜ
ਇਹ ਕੌਣ ਮੁੰਡਾ ਏ।
ਹਰੀਆ ।
ਕਿਉਂ ਕਾਕਾ ਤੂੰ ਘੋੜ ਸਵਾਰੀ ਜਾਣਦਾ ਏ?
ਹਾਂ ਸਰਕਾਰ।
ਨੱਸਦੇ ਘੋੜੇ ਤੇ ਚੜ੍ਹ ਕੇ ਇਕ ਨੇਜੇ ਦੇ ਵਾਰ ਨਾਲ ਤਿੰਨ ਕਿੱਲੇ ਫੁੰਡੇਗਾ ਘੋੜ ਸਵਾਰੀ ਦਾ ਵੀ ਪਤਾ ਲਗ ਜਾਊ ਤੇ ਨੇਜ਼ੇ ਬਾਜ਼ੀ ਦਾ ਵੀ। ਅਜੇ ਮਹਾਰਾਜ ਦੇ ਮੂੰਹ ਵਿਚ ਗੱਲ ਈ ਸੀ, ਮੱਛਰਿਆ, ਅੱਥਰਾ ਤੇ ਮੂੰਹ ਜ਼ੋਰ ਘੋੜਾ ਨੱਸਦਾ ਬਿਨਾਂ ਸਵਾਰੋਂ ਪਿੜ ਵਿਚ ਆ ਗਿਆ। ਹਰੀਆ ਦੌੜਦੇ ਘੋੜੇ ਤੇ ਕੱਪੜਾ ਮਾਰ ਕੇ ਉਹਦੀ ਪਿੱਠ ਤੇ ਬਹਿ ਗਿਆ। ਤੇ ਇਕੋ ਨੇਜ਼ੇ ਦੇ ਵਾਰ ਨਾਲ ਤਿੰਨ ਕਿੱਲੇ ਵਿੰਨ੍ਹ ਲਏ। ਮਹਾਰਾਜ ਦੇ ਮੋਹਰੇ ਲਿਆ ਰੱਖੇ।
ਦੇ ਜੁਆਨ ਤਲਵਾਰਾਂ ਚੁੱਕ ਲਓ। ਕਿਸੇ ਨੂੰ ਤਲਵਾਰ ਲੱਗੇ ਵੀ ਨਾ ਜਖਮ ਵੀ ਨਾ ਆਏ। ਜਿਹੜਾ ਤਕੜਾ ਏ ਦੂਜੇ ਦੀ ਤਲਵਾਰ ਖੋਹ ਲਏ। ਹੁਕਮ ਸੀ ਮਹਾਰਾਜ ਦਾ। ਦੋ ਜੁਆਨਾਂ ਨੇ ਤਲਵਾਰਾਂ ਚੁੱਕੀਆਂ ਤੇ ਪਿੜ ਵਿਚ ਆਣ ਬੁੱਕੇ।
ਤਲਵਾਰ, ਤਲਵਾਰ ਤੇ ਪੈਂਦੀ। ਬਿਜਲੀ ਚਮਕਦੀ । ਤਲਵਾਰ ਵਾਗੂੰ ਵਲ ਖਾ ਰਹੇ ਸਨ ਜੁਆਨ। ਸਾਰੇ ਦਰਬਾਰ ਦੀਆਂ ਨਜ਼ਰਾਂ ਜੁਆਨਾਂ ਤੇ ਸਨ ਪਰ ਮਹਾਰਾਜ ਦੀ ਨਜ਼ਰ ਸਿਰਫ ਹਰੀਏ ਤੇ ਸੀ।
ਹਰੀਏ ਨੇ ਇਕ ਝਟਕਾ ਵੀ ਨਾ ਖਾਣ ਦਿੱਤਾ। ਅਜਿਹੀ ਤਲਵਾਰ ਵਿਚ ਤਲਵਾਰ ਅੜਾਈ ਕਿ ਤਲਵਾਰ ਉਹਦੇ ਹੱਥੋਂ ਖੋਹ ਲਈ।
ਤਲਵਾਰਾਂ ਅਖਾੜੇ ਵਿਚ ਪਈਆਂ ਹੋਈਆਂ ਸਨ ਤੇ ਹਰੀਆ ਆਖ ਰਿਹਾ ਸੀ, ਧੰਨ ਕਲਗੀਆਂ ਵਾਲਾ।
ਕੈਂਠਾ ਗਲੋਂ ਲਾਹ ਕੇ ਮਹਾਰਾਜ ਨੇ ਉਠ ਕੇ ਆਪ ਹਰੀਏ ਦੇ ਗਲ ਵਿਚ ਪਾਇਆ।
ਕੀ. ਨਾ ਏ ਬੱਚੂ ਤੇਰਾ?
ਹਰੀ ਸਿੰਘ ਮਹਾਰਾਜ।
ਕਿਹੜਾ ਪਿੰਡ ਈ? ਧੰਨ ਏ ਓਹ ਮਾਂ ਜਿਨੇ ਤੈਨੂੰ ਜਨਮ ਦਿੱਤਾ। ਕੀ ਨਾਂ ਏ ਤੇਰੇ ਪਿਉ ਦਾ?
ਗੁਜ਼ਰਾਂ ਵਾਲਾ ਮੇਰਾ ਪਿੰਡ ਏ। ਸ਼ੁਕਰਚਕੀਆਂ ਮਿਸਲ ਦੇ ਕੁੰਮੇਦਾਰ ਸਰਦਾਰ ਗੁਰਦਿਆਲ ਸਿੰਘ ਦਾ ਮੈਂ ਪੁੱਤ ਹਾਂ।
ਸ਼ੇਰਾਂ ਦਾ ਪੁੱਤ ਸ਼ੇਰ ਈ ਹੁੰਦੇ ਨੇ।
ਐਨੀ ਗੱਲ ਸੁਣ ਕੇ ਮਹਾਰਾਜ ਗਦ ਗਦ ਹੋ ਗਏ। ਤੇ ਫੇਰ ਹਕੀਮ ਰਾਮ ਸਹਾਏ ਆਖਣ ਲੱਗਾ, ਬੱਸ ਉਸੇ ਵੇਲੇ ਹੁਕਮ ਹੋਇਆ, ਹਰੀ ਸਿੰਘਾ ਅਜ ਤੋਂ ਤੂੰ ਮੇਰਾ ਹਜ਼ੂਰੀ ਖਿਦਮਤਗਾਰ ਏ। ਹੁਣੇ ਆਪਣੀ ਡਿਊਟੀ ਸਾਂਭ ਲੈ। ਤੇ ਆਪਣੇ ਚਾਰ ਸਾਥੀ ਆਪਣੀ ਮਰਜ਼ੀ ਨਾਲ ਚੁਣ ਲੈ। ਅੱਜ ਤੋਂ ਨਹੀਂ ਹੁਣੇ ਤੋਂ ਈ ਤੂੰ ਪੰਜਾਬ ਸਰਕਾਰ ਦਾ ਨੌਕਰ ਹੈ ਗਿਐ ।
ਇਕ ਦਮ ਹਰੀ ਸਿੰਘ ਨੂੰ ਸਲਾਮੀਆਂ ਹੋਣ ਲੱਗ ਪਈਆਂ। ਹਰੀ ਸਿੰਘ ਮਹਾਰਾਜ ਦੀ ਅਰਦਲ ਵਿਚ ਜਾ ਬੈਠਾ
ਭੱਟ ਆਪਣੀ ਗੱਲ ਸੁਣਾ ਕੇ ਚੁੱਪ ਹੋ ਗਿਆ।
ਦੂਜੀ ਗੱਲ
ਲੈ ਬਈ ਭੱਟਾ, ਹੁਣ ਦੂਜੀ ਗੱਲ ਸਾਥੋਂ ਸੁਣ। ਤੂੰ ਤੇ ਆਪਣੀ ਗੱਲ ਨਾਲ ਠਾਠ ਬੰਨ੍ਹ ਦਿੱਤਾ ਸੀ। ਸ਼ਾਇਦ ਤੇਰੇ ਵਰਗੇ ਸਮਾਂ ਨਾ ਬੰਨ੍ਹ ਸਕਾਂ। ਮੈਂ ਜਿਹੜੀ ਗਲ ਹਰੀ ਸਿੰਘ ਨਲੂਏ ਬਾਰੇ ਦੱਸਣ ਲੱਗਾ ਹਾਂ, ਉਹ ਮੇਰੀ ਅੱਖੀ ਡਿੱਠੀ ਗੱਲ ਏ। ਜਗ ਬੀਤੀ ਦਾ ਹੋਰ ਅਨੰਦ ਤੇ ਹੱਡ ਬੀਤੀ ਦਾ ਮਜ਼ਾ ਵਖਰਾ ਏ। ਲਓ ਸੁਣੋ ਹਕੀਮ ਜੀ, ਤੁਸੀਂ ਹਰੀ ਸਿੰਘ ਨਲੂਏ ਦੀ ਗੱਲ ਸੁਣੇ ਤੇ ਦਾਦ ਦਿਓ।
ਸਰਕਾਰ ਨੂੰ ਸ਼ਿਕਾਰ ਦਾ ਬੜਾ ਸ਼ੌਕ ਸੀ। ਅੱਠੇ ਪਹਿਰ ਸਰਕਾਰ ਸ਼ਿਕਾਰ ਚੜ੍ਹੀ ਰਹਿੰਦੀ।
ਸ਼ਿਕਾਰੀ ਇਕ ਤੋਂ ਇਕ ਪਰ੍ਹੇ ਪਏ ਨੇ। ਸ਼ਿਕਾਰੀਆਂ ਦੀ ਕੋਈ ਘਾਟ ਥੋੜ੍ਹੀ ਏ। ਸ਼ੇਰ ਮਾਰ ਲੈਣਾ ਕੋਈ ਵੱਡੀ ਗੱਲ ਨਹੀਂ। ਸ਼ੇਰ ਤੇ ਪੰਜਾਬਣਾਂ ਲਾਠੀ ਨਾਲ ਮਾਰ ਲੈਂਦੀਆਂ ਨੇ। ਬਾਦਸ਼ਾਹ ਮਚਾਨ ਤੇ ਬੈਠ ਕੇ ਮਾਰ ਲੈਂਦਾ ਏ ਪਰ ਸ਼ੇਰ ਮਾਰਨ ਵਿਚ ਫਰਕ ਏ। ਸ਼ੇਰ ਸ਼ੇਰ ਈ ਮਾਰ ਸਕਦਾ ਏ।
ਇਕ ਵਾਰ ਮਹਾਰਾਜ ਸ਼ਿਕਾਰ ਖੇਡਣ ਚੱਲੇ। ਮੈਂ ਵੀ ਹਮ ਰਕਾਬ ਸੀ। ਤੇ ਹਰੀ ਸਿੰਘ ਨਲੂਆ ਵੀ। ਹਰੀ ਸਿੰਘ ਨਲੂਆ ਉਹਨੀ ਦਿਨੀਂ ਲਾਹੌਰ ਵਿਚ ਚਰਚਾ ਦਾ ਕੇਂਦਰ ਬਣਿਆ ਹੋਇਆ ਸੀ। ਉਹਦੀ ਬਹਾਦਰੀ ਦੰਦ ਕਥਾ ਬਣ ਚੁੱਕੀ ਸੀ ਲੋਕਾਂ ਵਿਚ। ਦਰਬਾਰ ਵਿਚ ਨਲੂਏ ਦੀਆਂ ਕਹਾਣੀਆਂ ਛੋਹੀਆਂ ਜਾਂਦੀਆਂ।
ਸਰਕਾਰ ਸ਼ਿਕਾਰ ਚੜ੍ਹੇ, ਨੌਬਤਾਂ ਖੜਕੀਆਂ, ਧੌਂਸੇ ਵੱਜੇ, ਜੈਕਾਰੇ ਗੂੰਜੇ, ਸ਼ਹਿਨਾਈ ਦੀ ਧੁਨ ਗੂੰਜੀ। ਲਾਹੌਰ ਵਾਲਿਆਂ ਆਪਨੀ ਸਰਕਾਰ ਤੋਂ ਰੁਪਈਆਂ ਦੀ ਸੋਟ ਕੀਤੀ। ਲਾਹੌਰ ਨੂੰ ਸਰਕਾਰ ਬੜੀ ਪਿਆਰੀ ਸੀ ਤੇ ਸਰਕਾਰ ਨੂੰ ਲਾਹੌਰ ਬੜਾ ਪਿਆਰਾ ਸੀ। ਪੰਜਾਬ ਦਾ ਦਿਲ ਏ ਲਾਹੌਰ। ਲਾਹੌਰ, ਲਾਹੌਰ ਏ। ਲਾਹੌਰ ਦਾ ਕਾਹਦਾ ਮੁਕਾਬਲਾ। ਦਿੱਲੀ ਆਪਣੀ ਜਗ੍ਹਾ ਏ। ਤੇ ਲਾਹੌਰ ਦੀ ਆਪਣੀ ਦੱਖ ਏ।
ਹੋਰ ਵੀ ਕਈ ਸਰਦਾਰ ਨਾਲ ਸਨ। ਇਕ ਇਕ ਸ਼ੇਰ ਇਕ ਇਕ ਸਰਦਾਰ ਦੇ ਜ਼ਿੰਮੇ ਸੀ। ਇਹ ਸ਼ਰਤਾਂ ਲਾ ਕੇ ਘਰੋਂ ਨਿਕਲੇ ਸਨ ਸਰਦਾਰ।
ਸਰਕਾਰ ਨੂੰ ਸ਼ੇਰ ਦੀ ਖੱਲ ਨਾਲ ਬੜਾ ਇਸ਼ਕ ਸੀ।
ਸਾਰਾ ਦਿਨ ਲੰਘ ਗਿਆ। ਧੁੱਪ ਕੜਕੀ, ਸੂਰਜ ਸਿਰ ਤੇ ਖਲੇ ਗਿਆ ਤੇ ਤਵੇ ਵਾਂਗੂ
ਬੁਰੀਆਂ ਸ਼ਾਮਤਾਂ ਨੂੰ ਇਕ ਸ਼ੇਰ ਨੇ ਭਬਕ ਮਾਰੀ। ਸਰਦਾਰਾਂ ਦੇ ਚਹਿਰਿਆ ਤੇ ਲਾਲੀਆਂ ਭਖ ਪਈਆਂ। ਗਿੱਠ ਗਿੱਠ ਜਲਾਲ ਚੜ੍ਹ ਆਇਆ।
ਸ਼ੇਰ ਨੇ ਇਕ ਵਾਰ ਫੇਰ ਭਬਕ ਮਾਰੀ। ਸ਼ੇਰ ਗਰਜਿਆ, ਬੁਕਿਆ ਬੇਲੇ ਦਾ ਰਾਜਾ। ਸ਼ੇਰ ਨੇ ਸ਼ੇਰ ਵਾਗੂੰ ਘੁਰਿਆ। ਸ਼ੇਰ ਆਪਣਾ ਜੋੜ ਲੱਭ ਰਿਹਾ ਸੀ। ਸ਼ੇਰ ਮਾੜੇ ਮੋਟੇ ਤੇ ਮਰਨਾ ਆਪਣੀ ਹੱਤਕ ਸਮਝਦਾ ਸੀ। ਮਰੋ ਤੇ ਮਰਦਾ ਵਾਂਗੂੰ ਜੇ ਮਾਰਿਆ ਤੇ ਤਾਂ ਵੀ ਕਿਸੇ ਬਹਾਦਰ ਨੂੰ। ਲੰਡੀ ਬੁਚੀ ਨੂੰ ਮਾਰ ਕੇ ਕਿਉਂ ਆਪਣੇ ਦੰਦਾ ਦਾ ਮਜ਼ਾ ਕਿਰਕਰਾ ਕੀਤਾ ਜਾਵੇ।
ਸ਼ੇਰ ਨੇ ਆਪਣੇ ਪੱਬਾਂ ਤੋਂ ਛਾਲ ਮਾਰੀ। ਹਰੀ ਸਿੰਘ ਆਪਣੇ ਧਿਆਨ ਵਿਚ ਖਲੋਤਾ ਹੋਇਆ ਸੀ। ਜਾ ਬੁਚਿਆ ਉਸ ਹਰੀ ਸਿੰਘ ਨੂੰ।
ਸ਼ੇਰ ਕੁਸ਼ਤੀ ਡਹਿ ਪਿਆ। ਨਲੂਏ ਦੇ ਲੱਕ ਨੂੰ ਉਸ ਜੱਫਾ ਮਾਰ ਕੇ ਉਸ ਉਹਦਾ ਅੰਦਰ ਹਿਲਾ ਦਿੱਤਾ। ਸ਼ੇਰ ਨਲੂਏ ਦਾ ਲਹੂ ਪੀ ਲੈਣਾ ਚਾਹੁੰਦਾ ਸੀ। ਸ਼ੇਰ ਨਹੀਂ ਸੀ ਚਾਹੁੰਦਾ ਕਿ ਉਹਦੇ ਸਾਹਮਣੇ ਕੋਈ ਦੂਜਾ ਸ਼ੇਰ ਭਬਕ ਮਾਰ ਸਕੇ।
ਸਰਕਾਰ ਆਪਣੇ ਘੋੜੇ ਤੇ ਖੜੀ ਤਮਾਸ਼ਾ ਦੇਖ ਰਹੀ ਸੀ। ਨਲੂਆ ਗਿਆ।
ਨਲੂਏ ਨੇ ਸ਼ੇਰ ਦੀ ਨੀਅਤ ਬਦ ਵੇਖੀ। ਮਿਆਨ ਚੋਂ ਤਲਵਾਰ ਕਿੱਦਾਂ ਨਿਕਲੇ? ਦੂਜੇ ਦੀ ਤਲਵਾਰ ਫੜ ਲਏ ਤੇ ਲਾਜ ਲੱਗੇ। ਜਵਾਨ ਜਾਨ ਤੇ ਖੇਡ ਜਾਂਦੇ ਹਨ ਪਰ ਹੱਤਕ ਬਰਦਾਸ਼ਤ ਨਹੀਂ ਕਰਦੇ। ਮਰਨਾ ਤੇ ਇਕ ਦਿਨ ਹੈ ਈ. ਮਰਦਾ ਵਾਗੂੰ ਮਰੇ।
ਧੰਨ ਕਲਗੀਆਂ ਵਾਲਾ।
ਸ਼ੇਰ ਦਾ ਜਬਾੜਾ ਨਲੂਏ ਦੇ ਹੱਥ ਵਿਚ ਆ ਗਿਆ। ਓਸ ਦੋਹਾਂ ਹੱਥਾਂ ਨਾਲ ਫੜ ਕੇ ਖਾਖਾਂ ਪਾੜਨ ਦੀ ਕੋਸ਼ਿਸ਼ ਕੀਤੀ। ਜ਼ੋਰ ਲਾਇਆ। ਜਬਾੜਾ ਚੀਰ ਕੇ ਰੱਖ ਦਿੱਤਾ। ਸ਼ੇਰ *ਨੇ ਸਾਰਾ ਜੰਗਲ ਸਿਰ ਤੇ ਚੁੱਕ ਲਿਆ। ਨਲੂਏ ਨੇ ਜਬਾੜਾ ਉਦੋਂ ਛਡਿਆ ਜਦੋਂ ਉਹਦਾ ਮੂੰਹ ਵਰਾਛਾਂ ਤੀਕ ਪਾਟ ਗਿਆ। ਨਲੂਏ ਨੇ ਹੋਰ ਜ਼ੋਰ ਮਾਰਿਆ ਤਾਨ ਲਾਈ। ਸ਼ੇਰ ਨੂੰ ਅਧ ਮੋਇਆ ਕਰ ਦਿੱਤਾ।
ਪਕੜ ਸ਼ੇਰ ਦੀ ਵੀ ਨਰਮ ਨਹੀਂ ਸੀ ਹੋਈ। ਏਨੇ ਵਿਚ ਨਲੂਏ ਦਾ ਦਾਅ ਲੱਗ ਗਿਆ। ਤਲਵਾਰ ਨਿਕਲ ਆਈ ਮਿਆਨੇਂ। ਪੁੱਠੇ ਹੱਥ ਦਾ ਵਾਰ ਕੀਤਾ। ਪਹਿਲਾ ਇਕ ਪਹੁੰਚਾ ਤੇ ਫੇਰ ਦੂਜਾ। ਦੋਵੇਂ ਪੌਚੇ ਲੱਥ ਕੇ ਜ਼ਮੀਨ ਤੇ ਡਿੱਗ ਪਏ। ਸ਼ੇਰ ਧੜਮ ਕਰਦਾ ਜ਼ਮੀਨ ਤੇ ਜਾ ਡਿੱਗਾ। ਤੀਜੇ ਵਾਰ ਨੇ ਸ਼ੇਰ ਦੀ ਗਰਦਨ ਲਾਹ ਕੇ ਪਰੇ ਜਾ ਸੁੱਟੀ। ਸ਼ੇਰ ਦੀ ਲੋਥ ਤੋਂ ਹਫਿਆ ਹਰੀ ਸਿੰਘ ਨਲੂਆ ਖਲੋਤਾ ਹੋਇਆ ਸੀ। ਜਦ ਸਰਕਾਰ ਤੇ ਸਰਦਾਰ
ਨਲ ਸਾਨੀ ਕੀ ਹੋਇਆ ?
ਰਾਜਾ ਨਲ ਵੀ ਅੱਖ ਝਮਕਣ ਤੋਂ ਪਹਿਲਾਂ ਸ਼ੇਰ ਮਾਰ ਲਿਆ ਕਰਦਾ ਸੀ। ਏਸ ਮਹਾਰਾਜ ਨੇ ਹਰੀ ਸਿੰਘ ਨੂੰ ਨਲ ਸਾਨੀ ਆਖਿਆ। ਸ਼ਹਿਨਸ਼ਾਹ-ਏ-ਅਕਬਰ ਨੇ ਇਕ ਬਹਾਦਰ ਨੂੰ ਸ਼ੇਰ-ਏ-ਅਫਗਨ ਦਾ ਖਿਤਾਬ ਦਿੱਤਾ ਸੀ। ਇਸੇ ਤਰ੍ਹਾਂ ਸਰਕਾ ਮੂੰਹ ਵਿਚੋਂ ਨਿਕਲਿਆ ਸ਼ਬਦ ਮੋਤੀਆਂ ਨਾਲ ਤੁਲ ਗਿਆ। ਹਰੀ ਸਿੰਘ ਨੂੰ ਨਲ ਆਖਣ ਲੱਗ ਪਏ ਉਹਦੇ ਹਮਜੋਲੀ ਬਜੁਰਗ ਤੇ ਦਰਬਾਰੀ। ਪੰਜਾਬੀ ਲਫ਼ਜ਼ ਵਿਰ ਵਿਚ ਕਮਾਲ ਦੇ ਉਸਤਾਦ ਹਨ। ਨਲ ਸਾਨੀ ਤੋਂ ਨਲੂਆ ਬਣਾ ਕੱਢਿਆ। ਇਹ ਆ ਗਈ। ਜਿਦਾਂ ਪੰਜ ਹੱਕਾਂ ਚਿਮਨੀ ਤੇ ਹੋਰ ਕਈ। ਫ਼ਕੀਰ ਸਾਹਿਬ ਸਾਹਿਬ ਨੇ ਫਰਮਾਇ।
ਸ਼ੇਰ ਮਾਰ ਕੇ ਨਲੂਏ ਦੀ ਧਾਕ ਹੋਰ ਵੀ ਵਧ ਗਈ। ਉਹਦੀਆਂ ਗੱਲਾਂ ਦਾ ਵਿਚ ਉਚੇ ਪੱਧਰ ਤੇ ਹੋਣ ਲੱਗ ਪਈਆ।
ਤੀਜੀ ਗੱਲ
ਹੁਣ ਤੀਜੀ ਗੱਲ ਮੈਥੋਂ ਸੁਣੋ ਫਕੀਰ ਸਾਹਿਬ। ਭੱਟ ਹੱਥ ਜੋੜ ਕੇ ਖਲੇ ਗਿਆ। ਹਜੂਰ ਤੁਸਾਂ ਤੇ ਮੇਰੇ ਢਿੱਡ ਤੇ ਈ ਲੱਤ ਮਾਰ ਦਿਤੀ ਸੀ। ਤੁਸੀਂ ਤੇ ਸਾਏ ਵੀ ਚੰਗੀ ਕਹਾਣੀ ਸੁਣਾ ਸਕਦੇ ਓ। ਮੈਂ ਤੇ ਡਰ ਗਿਆ ਸਾਂ ਕਿਤੇ ਮੇਰਾ ਫੁਜ਼ਗਾਰ ਤੁਸੀ ਤੇ ਨਹੀਂ ਸਾਭਣ ਲਗੇ। ਅੰਨ ਦਾਤਾ, ਸਾਨੂੰ ਈ ਟੁਕੜਿਆਂ ਤੇ ਪਲਣ ਦਿਓ। ਸਾਡੀਆ ਆਂਦਰਾਂ ਦਾ ਰੁੱਗ ਨਾ ਭਰੇ। ਬੋਲ ਭੱਟ ਦੇ ਸਨ।
ਅੱਛਾ ਮੌਜ ਲੈ। ਤੂੰ ਈ ਸੁਣਾ ਦੇ ਅਗਲੀ ਗੱਲ। ਫਕੀਰ ਸਾਹਿਬ ਆਖਣ ਲਗੇ। ਕਸੂਰ ਦੀ ਗੜ੍ਹੀ ਲਾਹੌਰ ਦੀ ਹਿਕ ਤੇ ਰੜਕਦੀ ਸੀ। ਕਸੂਰ ਦਾ ਨਵਾਬ ਕੁਤਬੁਲਦੀਨ ਖਾਂ ਸੈਂਵੇ ਮੁਛਾਂ ਮਰੋੜੀ ਫਿਰਦਾ ਸੀ। ਬਗਾਨੀ ਛਾਹ ਤੇ ਮੁੱਛਾਂ ਮੁਨਾ ਲੈਣੀਆ ਕੋਈ ਚੰਗੀ ਸਿਆਸਤ ਨਹੀਂ।
ਖਾਨਾ ਦੇ ਖਾਨ ਪਰਾਹੁਣੇ। ਮੁਲਤਾਨ ਦਾ ਸੂਬਾ ਤੇ ਕਸੂਰ ਦਾ ਨਵਾਬ ਦੇਵੇ ਜਿਗਰੀ ਦੋਸਤ ਸਨ। ਨਵਾਬ ਮਜ਼ਫਰ ਖਾਂ ਨੇ ਕਸੂਰੀਏ ਨੂੰ ਉਸ਼ਕਲ ਦਿੱਤੀ ਤੇ ਕੁਤਬੁਲਦੀਨ ਖਾਂ ਨੂੰ ਲਾਹੌਰ ਸਰਕਾਰ ਦੇ ਖਿਲਾਫ ਖੜ੍ਹਾ ਕਰ ਦਿਤਾ।
ਉਂਗਲੀਆਂ ਵਿਖਾਉਣ ਵਾਲੇ, ਉਂਗਲੀਆ ਤੇ ਨਚਾ ਲੈਂਦੇ ਹਨ। ਖਾਨ ਕਪੜਿਆ ਤੇ ਬਾਹਰ ਹੋ ਗਿਆ। ਉਸ ਜਹਾਦੀ ਇਕੱਠੇ ਕਰ ਲਏ। ਹਜ਼ਾਰਾਂ ਮਣ ਕਫਨ ਦੇ ਕਪੜਿਆ ਦਾ ਢੇਰ ਲਾ ਦਿਤਾ। ਮੁਰਗੇ ਭੁਜਣ ਲਗ ਪਏ। ਦੇਗਾਂ ਚੜ੍ਹ ਗਈਆਂ। ਮੁਫਤ ਦਾ ਮਾਲ ਖਾਣ ਵਾਲੇ ਹੁਣ ਹੁਸ਼ ਕਰਕੇ ਆ ਪਏ। ਕਫਨ ਬੰਨ ਫੌਜ ਤਿਆਰ ਹੋ ਗਈ।
ਮਹਾਰਾਜ ਨੇ ਵੀ ਲਾਹੌਰ ਵਿਚ ਧੱਸੇ ਤੇ ਡੱਗਾ ਮਾਰ ਕੇ ਵੇਖਿਆ। ਫੌਜਾਂ ਤਿਆਰ ਬਰ ਤਿਆਰ ਸਨ। ਖੈਰ ਨਜ਼ਰ ਨਹੀਂ ਸੀ ਆਉਂਦੀ ਕਸੂਰ ਦੀ। ਬਲੀ ਦਾ ਬਕਰਾ ਬਣ ਰਿਹਾ ਸੀ ਕਸੂਰ।
ਕਸੂਰ ਵਿਚ ਜਹਾਦੀ ਤੇ ਅਫਰਾਊ ਬੰਦੇ ਦੇ ਦੇ ਫੁੱਟ ਜ਼ਮੀਨ ਤੋਂ ਉਚੇ ਹੋ ਕੇ ਬਾਗਾ ਦੇ ਰਹੇ ਸਨ। ਉਹਨਾਂ ਦੀਆਂ ਅਵਾਜਾਂ ਲਾਹੌਰ ਪੁਜਦੀਆਂ।
ਨਵਾਬ ਕੁਤਬੁਲਦੀਨ ਖਾਂ ਨੇ ਕੋਠੇ ਚੜ੍ਹ ਕੇ ਆਪਣੇ ਗਿੱਦੜ ਭਰਾਵਾ ਨੂੰ ਟਾਹਰ ਮਾਰੀਆਂ। ਗਿੱਦੜਾਂ ਨੇ ਹੂਕਣਾ ਸੀ. ਹੂਕੇ। ਪਰ ਬਲਦੀ ਅੱਗ ਵਿਚ ਛਾਲ ਕੌਣ ਮਾਰੇ: ਬਾਹਰ ਹੀ ਖੜੇ ਦੁਮ ਹਿਲਾਉਂਦੇ ਰਹੇ। ਨਵਾਬ ਲੱਕੇ ਫਾਹੇ ਆ ਗਿਆ। ਆਪੇ ਫਾਬੜੀਏ
ਤੈਨੂੰ ਕੌਣ ਛੁਡਾਵੇ। ਨਵਾਬ ਨਾਲ ਉਹ ਗਲ ਬਣੀ, ਸੱਪ ਦੇ ਮੂੰਹ ਕੋਹੜ ਕਿਰਲੀ, ਖਾਵੇ ਤੇ ਕੋਹੜ ਹੋਵੇ, ਛੱਡੇ ਤੇ ਲਾਜ ਲਗੇ। ਨਵਾਬ ਨੂੰ ਜਦ ਪਤਾ ਲਗਾ ਕਿ ਮੁਲਤਾਨ ਦੇ ਸੂਬੇਦਾਰ ਨੇ ਪੌੜੀ ਚੜ੍ਹਾ ਕੇ ਥੱਲਿਓਂ ਪੌੜੀ ਖਿੱਚ ਲਈ ਏ ਤਾ ਅੱਖਾਂ 'ਚ ਘਸੁੰਨ ਦੇ ਕੇ ਰੋਇਆ। ਪਰ ਹੁਣ ਕੀ ਹੋ ਸਕਦਾ ਸੀ। ਫੌਜਾਂ ਨੇ ਲਾਹੌਰ ਨੂੰ ਕੂਚ ਕਰ ਦਿਤਾ ਸੀ।
ਪਠਾਨ ਦਾ ਪੁਤ ਸੀ, ਡਟ ਗਿਆ। ਲੇਹੇ ਦੀ ਲੱਠ ਲਣ ਗਿਆ। ਭੱਟ ਨੇ ਜ਼ਰਾ ਕੁ ਸਾਹ ਲਿਆ।
ਬੁਜ਼ਰਗ ਆਖ਼ਦੇ ਹਨ ਕਿ ਕਸੂਰ ਦਾ ਪਹਿਲਾ ਨਾਂ ਕੁਸ਼ ਪੁਰ ਸੀ। ਭਗਵਾਨ ਰਾਮ ਚੰਦਰ ਦੇ ਪੁਤ ਕੁਸ਼ ਨੇ ਇਹ ਸ਼ਹਿਰ ਵਸਾਇਆ।
ਏਸ ਸ਼ਹਿਰ ਤੇ ਜ਼ਮਾਨੇ ਦੇ ਕਈ ਝੱਖੜ ਝੁਲੇ। ਕਈ ਹਵਾਵਾਂ ਆਈਆ. ਲੰਘ ਗਈਆ। 1570 ਵਿਚ ਅਕਬਰ ਬਾਦਸ਼ਾਹ ਨੇ 3,500 ਹਸਨ ਯਈ ਪਠਾਣਾਂ ਨੂੰ ਏਥੇ ਵਸਾਇਆ। ਜਾਗੀਰ ਦਿਤੀ। ਫੌਜਾਂ 'ਚ ਅਹੁਦੇ ਬਖਸ਼ੇ ਤੇ ਰਕਮ ਕੋਲੋਂ ਦੇ ਕੇ ਇਕ ਕਿਲ੍ਹਾ ਬਣਾ ਦਿਤਾ । ਮੁਗਲ ਰਾਜ ਵਿਚ ਇਹਨਾਂ ਪਠਾਣਾ ਨੇ ਤਲਵਾਰ ਦੇ ਜੋਰ ਨਾਲ ਚੰਗਾ ਦਬਦਬਾ ਬਣਾ ਲਿਆ ਸੀ। ਬਹਾਦਰ ਸ਼ਾਹ ਨੇ ਆਪਣੇ ਭਰਾਵਾਂ ਦੇ ਮੁਕਾਬਲੇ ਤੇ ਮਦਦ ਕਰਨ ਬਦਲੇ ਏਥੋਂ ਦੇ ਪਠਾਣ ਬਾਜੀਦ ਖਾਨ ਨੂੰ ਕੁਦਬੁਲਦੀਨ ਖਾ ਦਾ ਖਿਤਾਬ ਦਿਤਾ। ਇਹਨਾਂ ਪਠਾਣਾਂ ਦੇ ਭਰਾ ਭਤੀਜੇ ਤੇ ਸਾਥੀਆਂ ਨੇ ਬੰਦੇ ਬਹਾਦਰ ਵੇਲੇ ਬਾਈ ਲੜਾਈਆ ਵਿਚ ਹਿੱਸਾ ਲਿਆ। ਤੇ ਛੇਕੜ ਸਤਾਰਾਂ ਸੌ ਅਠਾਠ ਦੇ ਅਰੰਭ ਵਿਚ ਪਠਾਨਕੋਟ ਦੀ ਲੜਾਈ ਵਿਚ ਚਾਚਾ ਭਤੀਜਾ ਬਾਵਾ ਵਿਨੋਦ ਸਿੰਘ ਦੀ ਤਲਵਾਰ ਦੀ ਧਾਰ ਨੇ ਪਾਰ ਬੁਲਾ ਦਿੱਤਾ। ਕੁਤਬੁਲਦੀਨ ਖਾਂ ਦਾ ਖਿਤਾਲ ਹਰ ਉਸ ਬੰਦੇ ਨੂੰ ਦਿਤਾ ਜਾਂਦਾ ਜਿਹੜਾ ਕਸੂਰ ਦਾ ਹਾਕਮ ਹੁੰਦਾ।
ਸਰਕਾਰ ਨੇ ਪਹਿਲਾਂ ਏਲਚੀ ਭੇਜਣ ਦੀ ਸਲਾਹ ਕੀਤੀ। ਫੈਸਲਾ ਹੋ ਗਿਆ। ਏਲਚੀ ਭੇਜੇ ਗਏ। ਕਸੂਰ ਵਾਲਿਆਂ ਉਹਨਾਂ ਨੂੰ ਗੱਲਾਂ ਬਾਤਾਂ ਵਿਚ ਟਾਲ ਦਿਤਾ। ਸਰਕਾਰ ਨੇ ਇਕ ਵਾਰ ਫਿਰ ਹਮਦਰਦੀ ਜਾਹਰ ਕੀਤੀ। ਜੇ ਰਾਤ ਦਾ ਭੁਲਿਆ ਦਿਨੇ ਘਰ ਜਾ ਜਾਏ, ਉਹਨੂੰ ਭੁਲਿਆ ਨਾ ਜਾਣੀਏ। ਏਸ ਲਈ ਦੋ ਬੰਦੇ ਫਿਰ ਚੁਣੇ ਗਏ, ਜਿਹੜੇ ਉਸ ਵੇਲੇ ਦਰਬਾਰ ਦੇ ਮੋਹਰੀ ਸਨ। ਸਰਦਾਰ ਫਤਹਿ ਸਿੰਘ ਕਾਲੀਆਨਾ ਵਾਲਾ ਤੇ ਫਕੀਰ ਅਜ਼ੀਜ ਉਦ ਦੀਨ ਨੂੰ ਕਸੂਰ ਭੇਜਿਆ ਗਿਆ। ਘੋੜੇ, ਜੋੜੇ ਤੇ ਖਿਲਤ ਦੇ ਕੇ ਸਾਰੇ ਹਕੂਕ ਇਨ੍ਹਾ ਦੋਹਾ ਨੂੰ ਦੇ ਦਿੱਤੇ, ਜਿੰਦਾਂ ਇਹਨਾਂ ਦੀ ਮਰਜ਼ੀ ਫੈਸਲਾ ਕਰ ਲੈਣ। ਬੋਲ ਸਨ ਭੱਟ ਦੇ।
ਨਵਾਬ ਸਾਹਿਬ ਲੜਾਈ ਚੰਗੀ ਨਹੀਂ। ਨਾਹਕ ਖਿਦਾ ਦੀ ਖਲਕਤ ਦਾ ਖੂਨ ਹੋਵੇਗਾ। ਸੁਲਾਹ ਸਫਾਈ ਕਰ ਲਓ। ਪਰ ਨਵਾਬ ਦੇ ਸਿਰ ਤੇ ਖੂਨ ਸਵਾਰ ਸੀ। ਨਾਲੇ ਪਠਾਣ ਸੀ, ਕਿੱਦਾਂ ਆਕੜ ਛੱਡ ਦੇਂਦਾ। ਏਧਰ ਨਰਮੀ ਤੇ ਅਗੋਂ ਨਵਾਬ ਬਦਕਲਾਮੀ ਤੇ ਉਤਰ ਆਇਆ। ਮਸਾਂ ਮਸਾਂ ਪੱਗ ਲਹਿੰਦੀ ਬਚੀ। ਠੀਕ ਏ ਨਾ ਹਜ਼ੂਰ ਭੱਟ ਆਪਣੀ ਵਾਰੀ
ਦੁੱਧ ਧੋਤੀ ਠੀਕ ਆਖਿਆ ਫਕੀਰ ਸਾਹਿਬ ਨੇ।
ਦਸ ਹਜ਼ਾਰ ਨਾਮੀ ਫੌਜ, ਛੇ ਵੱਡੀਆਂ ਤੋਪਾ, ਬਾਰਾਂ ਸ਼ੁਤਰੀ, ਜੰਬੂਰਿਆ ਨੇ ਨੁਸ਼ਹਿਰਾ ਪਿੰਡ ਤੇ ਡੇਰੇ ਆਪਣੇ ਲਾਏ। ਸ਼ੇਰ ਦਿਲ ਰਜਮੰਟ ਸਣੇ ਨੌਜੁਆਨ ਹਰੀ ਸਿੰਘ ਨਲੂਆ ਵੀ ਆਣ ਪੁੱਜਾ। ਸ਼ੇਰ ਏ ਪੰਜਾਬ ਆਪ. ਨਿਹਾਲ ਸਿੰਘ ਅਟਾਰੀ ਵਾਲੇ ਤੇ ਸਰਦਾਰ ਧੰਨਾ ਸਿੰਘ ਮਲਵਈ ਤੇ ਜੋਧ ਸਿੰਘ ਰਾਮਗੜੀਆਂ, ਅਕਾਲੀ ਫੂਲਾ ਸਿੰਘ ਫਤਿਹ ਸਿੰਘ ਕਾਲੀਆਂ, ਵਾਲਾਂ, ਸਰਦਾਰ ਫਤਹ ਸਿੰਘ ਆਹਲੂਵਾਲੀਆਂ ਆਪਣੀਆਂ ਆਪਣੀਆਂ ਫੌਜਾਂ ਲੈ ਕੇ ਆਣ ਗੱਜੇ।
10 ਫਰਵਰੀ 1807 ਨੂੰ ਨੂਰ ਪੀਰ ਦੇ ਵੇਲੇ ਅਰਦਾਸਾ ਸੋਧਿਆ ਗਿਆ। ਕਸੂਰ ਦੇ ਬਾਹਰ ਦਿਆਂ ਮੋਰਚਿਆਂ ਤੇ ਹੱਲਾ ਬੋਲ ਦਿਤਾ। ਸਾਹਮਣੇ 50,000 ਫੌਜੀ ਜਹਾਦੀ, ਨਮਾਜੀ ਮੈਦਾਨ ਵਿਚ ਉਤਰ ਆਏ। ਤਲਵਾਰਾਂ ਖੜਕੀਆਂ, ਸੂਰਮੇ ਭਿੜੇ। ਗਾਜ਼ੀਆਂ ਦੇ ਸਿਰ ਤੇ ਕਫਨ ਸੀ। ਲੜ ਰਹੇ ਸਨ ਸ਼ਹਾਦਤ ਪਾਉਣ ਨੂੰ, ਅੱਗੋਂ ਖਾਲਸੇ ਨੇ ਚੰਗੀ ਭੌਰ ਮੱਠੀ ਕੀਤੀ। ਨਵਾਬ ਸੂਰਜ ਡੁੱਬਣ ਤੋਂ ਪਹਿਲਾਂ ਹੀ ਕਿਲ੍ਹੇ ਵਿਚ ਜਾ ਵੜਿਆ। 200 ਤੋਂ ਵੱਧ ਗਾਜੀ ਸਣੇ ਤਲਵਾਰਾਂ ਦੇ ਘੇਰਾਂ ਪਾ ਕੇ ਕੈਦ ਕਰ ਲਏ। ਹੁਕਮਾਂ ਸਿੰਘ ਚਿਮਨੀ ਤੇ ਨਲੂਏ ਨੂੰ ਝਰੀਟਾਂ ਆਈਆਂ। ਪਰ ਇਹ ਦੋਵੇਂ ਜਵਾਨ ਅਜੇ ਵੀ ਲੜ ਰਹੇ ਸਨ।
ਦੂਜੇ ਦਿਨ ਸੂਰਜ ਉਗਣ ਤੋਂ ਪਹਿਲਾਂ ਹੀ ਹਰੀ ਸਿੰਘ ਨਲੂਆ ਆਪਣੇ ਬਹਾਦਰ ਸਾਥੀਆਂ ਨਾਲ ਕਿਲ੍ਹੇ ਵਿਚ ਸਰੁੰਗਾਂ ਲਾਉਣ ਵਿਚ ਕਾਮਯਾਬ ਹੋ ਗਿਆ। ਇਹ ਗੱਲ ਨਾ ਨਵਾਬ ਨੂੰ ਪਤਾ ਲਗੀ ਤੇ ਨਾ ਮਹਾਰਾਜ ਨੂੰ। ਥੱਕੀ ਟੁੱਟੀ ਫੌਜ ਲੱਕ ਸਿੱਧਾ ਕਰ ਰਹੀ ਸੀ ਬਰੂਦ ਦੇ ਕੁਪੇ ਦੱਬ ਕੇ ਨਲੂਏ ਨੇ ਆਪਣੀਆਂ ਮੁੱਛਾਂ ਨੂੰ ਮਰੋੜਾ ਦਿਤਾ। ਪਲੀਤਿਆ ਨੂੰ ਅੱਗ ਲਾ ਦਿਤੀ। ਸੂਰਜ ਦੀ ਟਿੱਕੀ ਪੁੰਗਰਨ ਤੋਂ ਪਹਿਲਾ ਭੱਬਾਕਾ ਪਿਆ।
ਫੌਜ ਦੇ ਜਿਧਰ ਸਿੰਗ ਸਮਾਏ, ਉਧਰ ਈ ਨੱਸ ਗਈ। ਨਵਾਬ ਨੇ ਘੋੜੇ ਤੇ ਪਲਾਕੀ • ਮਾਰੀ, ਅੱਡੀ ਲਾਈ ਤੇ ਪਰ ਲਾ ਕੇ ਉਡ ਗਿਆ। ਕਿਲ੍ਹਾ ਖਾਲੀ ਹੋ ਗਿਆ। ਨਵਾਬ ਭੱਜ ਗਿਆ। ਰੌਲਾ ਪੈ ਗਿਆ। ਹਜ਼ਾਰਾਂ ਬੰਦੇ ਅੱਲਾ ਨੂੰ ਪਿਆਰੇ ਹੋ ਗਏ।
ਨਵਾਬ ਨੇ ਸਮਝਿਆ. ਭੱਜ ਕੇ ਜਾਨ ਬਚ ਗਈ। ਮੂਸਾ ਭੱਜਾ ਮੌਤ ਤੋਂ ਤੇ ਅੱਗੇ ਮੌਤ ਖੜੀ। ਨਵਾਬ ਅੰਨ੍ਹੇ ਵਾਹ ਘੋੜਾ ਨਸਾਈ ਜਾ ਰਿਹਾ ਸੀ। ਭਜਦੇ ਘੋੜੇ ਦੀ ਅੱਗੋਂ ਕਿਸੇ ਨੇ ਵਾਂਗ ਫੜ ਲਈ।
ਨਵਾਬ ਸਾਹਿਬ ਅੱਜ ਜੁੰਮਾਂ ਏ। ਤੇ ਜੁੰਮੇ ਦੀ ਨਮਾਜ਼ ਲਾਹੌਰ ਦੀ ਜਾਮਾ ਮਸਜਿਦ ਵਿਚ ਪੜ੍ਹੀ ਜਾਣੀ ਏ। ਕਿੱਧਰ ਭੱਜ ਰਹੇ ਹੈ। ਨਮਾਜ਼ ਖਤਾ ਹੋ ਜਾਊ। ਚਲੇ ਲਾਹੌਰ ਚਲੀਏ ਫਕੀਰ ਭਰਾਵਾਂ ਦੇ ਨਾਲ ਇੱਕਠੇ ਈ ਇਕ ਸਫ ਤੇ ਨਮਾਜ਼ ਪੜਨਾ। ਉਹ ਵੀ ਤੁਹਾਡੇ ਭਰਾ ਹਨ।
ਨਵਾਬ ਸਾਹਿਬ, ਧੀਰਜ ਰੱਖੋ। ਮਹਾਰਾਜ ਬੜੇ ਮਿਹਰਬਾਨ ਹਨ। ਜੇ ਤੁਹਾਨੂੰ ਕਿਤੇ ਠੱਤੀ ਕੁ ਜੁਰਬ ਵੀ ਆਈ ਤਾਂ ਵੀ ਮੈਂ ਦੇਣਦਾਰ ਹਾ। ਆਓ ਮੇਰੇ ਨਾਲ ਮਹਾਰਾਜ ਪਾਸ ਚਲੀਏ। ਘਬਰਾਓ ਨਾ। ਬੋਲ ਨਲੂਏ ਦੇ ਸਨ।
ਨਵਾਬ ਨੂੰ ਰੱਸਿਆਂ ਨਾਲ ਜਕੜ ਕੇ ਹਰੀ ਸਿੰਘ ਨਲੂਆ ਸਰਕਾਰ ਦੀ ਹਜ਼ੂਰੀ ਵਿਚ ਹਾਜ਼ਰ ਹੋਇਆ। ਹੁਣ ਨਵਾਬ ਦਾ ਸਿਰ ਝੁਕਿਆ ਹੋਇਆ ਸੀ।
ਸਾਬਾਸ ਨਲੂਏ। ਤੇਰੀ ਰਾਤੀ ਕੋਈ ਨਹੀਂ ਜੰਮਿਆਂ। ਵਹਿੜਕਾ ਜੂੜ ਕੇ ਆਦਾ ਈ। ਕੱਲਾ ਈ ਮਗਰ ਨੱਸ ਗਿਆ ਸੈ? ਜੇ ਕੁਝ ਹੋਰ ਹੋ ਜਾਂਦਾ ਤੇ ਫੇਰ? ਏਨੀ ਹੱਲਾ ਸ਼ੇਰੀ ਭੰਗੀ ਨਹੀਂ। ਮਹਾਰਾਜ ਦੇ ਬੋਲ ਸਨ।
ਤੁਹਾਡੀਆਂ ਅਸੀਸਾਂ ਮੇਰੇ ਨਾਲ ਸਨ। ਅਰਜ਼ ਕੀਤੀ ਨਲੂਏ ਨੇ।
ਨਵਾਬ ਸਾਹਿਬ ਤੁਹਾਡੇ ਨਾਲ ਹੁਣ ਕੀ ਸਲੂਕ ਕੀਤਾ ਜਾਏ?
ਸਲੂਕ। ਜਿਹੜਾ ਵਿਜਈ ਹਾਰੇ ਹੋਏ ਸਿਪਾਹੀ ਨਾਲ ਕਰਦਾ ਏ?
ਇਹਦਾ ਫੈਸਲਾ ਤੇ ਸਿਰਫ ਤੋਪ ਕੋਲ ਏ ਜਾਂ ਤਲਵਾਰ ਕੋਲ। ਪਰ ਨਵਾਬ ਸਾਹਿਬ ਮੇਰੇ ਏਸ ਫੈਸਲੇ ਨੂੰ ਵਧੀਆ ਫੈਸਲਾ ਨਹੀਂ ਮੰਨਦਾ। ਤੂੰ ਮੇਰੇ ਪੰਜਾਬ ਦਾ ਵਾਸੀ ਏ। ਤੂੰ ਮੇਰਾ ਗਵਾਂਢੀ ਭਰਾ ਏ। ਤੇਰੀਆਂ ਬਾਹਵਾਂ ਮੇਰੀਆਂ ਆਪਣੀਆਂ ਬਾਹਵਾਂ ਹਨ। ਅਸੀਂ ਪੰਜਾਬ ਦੀ ਨੋਕ ਪਲਕ ਸਵਾਰਨੀ ਏ। ਅਸਾਂ ਪੰਜਾਬ ਤੋਂ ਦਿੱਲੀ ਦੀ ਛੁੱਟ ਲਾਹ ਕੇ ਸੁੱਟਣੀ ਏ। ਪੰਜਾਬ ਨੂੰ ਸਵਰਗ ਬਨਾਉਣਾ ਏ। ਪੰਜਾਬ 'ਚ ਇਕ ਮਜ਼ਬੂਤ ਹਕੂਮਤ ਕਾਇਮ ਕਰਨੀ ਦੇ। ਕੀ ਤੂੰ ਸਾਡਾ ਸਾਥ ਦੇਵੇਗਾ? ਭੁੱਲ ਤੇ ਭਰਾਵਾਂ ਕੋਲੋਂ ਦੀ ਹੁੰਦੀ ਏ।
ਸਰਕਾਰ ਇਕ ਵਾਰ ਭੁੱਲ ਹੋ ਗਈ। ਇਕ ਭੁੱਲ ਨੂੰ ਤੇ ਅੱਲਾ ਤਾਲਾ ਵੀ ਬਖਸ਼ ਦੇਦਾ ਏ। ਮੇਰੀ ਇਕ ਭੁੱਲ ਬਖਸ਼ ਦਿਓ. ਮੈਂ ਤੁਹਾਡੀਆਂ ਲੱਖਾਂ ਮੰਨਾਂਗਾ ਏਸ ਕਾਜ ਵਿਚ ਕੁਤਬੁਲਦੀਨ ਦੀ ਤਲਵਾਰ ਸਭ ਤੋਂ ਪਹਿਲਾਂ ਉਠੇਗੀ। ਮੇਰੇ ਲਹੂ ਦੀ ਆਖਰੀ ਬੂੰਦ ਏਸ ਕਾਜ ਵਿਚ ਸ਼ਾਮਲ ਹੋਵੇਗੀ। ਪੰਜਾਬ ਵਿਚ ਇਕ ਮਜ਼ਬੂਤ ਹਕੂਮਤ ਹੁਣ ਬਣ ਕੇ ਰਹੇਗੀ। ਅਰਜ ਕੀਤੀ ਨਵਾਬ ਨੇ।
ਖੋਲ੍ਹ ਦਿਓ। ਇਹਦਾ ਜਲਾਲ ਇਹਨੂੰ ਮੁੜ ਕੇ ਬਖਸ਼ ਦਿਓ। ਖਿਲਤ ਪਹਿਨਾਓ। ਇਹਦੀ ਤਲਵਾਰ ਖੋਹ ਲਓ। ਮੇਰੇ ਵਲੋਂ ਇਹਨੂੰ ਇਕ ਤਲਵਾਰ ਤੇ ਇਕ ਘੋੜਾ ਦਿਓ।
ਬਿਲਕੁਲ ਠੀਕ. ਖੁਦਾ ਗਵਾਹ ਏ ਕਿ ਮੈਂ ਏਸ ਤਲਵਾਰ ਦਾ ਸਰਕਾਰ ਨੂੰ ਮੁੱਲ ਮੋੜ ਸਾਗਾ।
ਬੀਹ ਹਜ਼ਾਰ ਰੁਪਏ ਦੀ ਸਲਾਨਾ ਜਾਗੀਰ, ਅੱਠ ਸੋ ਸਵਾਰਾ ਦਾ ਕਮਾਡਰ ਨਲੂਏ ਬਣਾ ਦਿੱਤਾ। ਕਸੂਰ ਦਾ ਇਲਾਕਾ ਹਰੀ ਸਿੰਘ ਅਟਾਰੀ ਵਾਲੇ ਨੂੰ ਜਾਗੀਰ ਵਜੋਂ ਦਿੱਤਾ। 1 ਤੇ ਬਾਕੀ ਸਰਦਾਰਾਂ ਨੂੰ ਇਨਾਮ ਲਾਹੌਰ ਜਾ ਕੇ ਦੇਵਾਂਗੇ।
ਨਵਾਬ ਕੁਤਬੁਲਦੀਨ ਖਾਂ, ਮਹਾਰਾਜਾ, ਨਲੂਆ, ਨਿਹਾਲ ਸਿੰਘ ਅਟਾਰੀ ਵਾਲਾ. ਨਾ ਸਿੰਘ ਮਲਵਈ, ਫਤਹ ਸਿੰਘ ਆਹਲੂਵਾਲੀਆ, ਜੈਧ ਸਿੰਘ ਰਾਮਗੜੀਆ, ਅਕਾਲੀ ਜਾ ਸਿੰਘ ਲਾਹੌਰ ਵੱਲ ਤੁਰ ਪਏ। ਝੁਲਦਿਆਂ ਹਾਥੀਆਂ ਤੇ ਚੜ੍ਹੇ।
ਨਗਾਰੇ ਵੱਜੇ ਰਹੇ ਸਨ। ਤੋਪਾਂ ਖੜਕ ਰਹੀਆਂ ਸਨ। ਨਵਾਬ ਕੁਤਬੁਲਦੀਨ ਦਾ ਸਕਾ ਜਾ ਨਿਜਾਮੁਦੀਨ ਵੀ ਉਹਦੇ ਨਾਲ ਸੀ।
ਲਾਹੌਰ ਦੇ ਬਾਜ਼ਾਰ, ਫੁੱਲਾਂ, ਮੋਹਰਾਂ ਨਾਲ ਭਰੇ ਹੋਏ ਸਨ।
ਭੇਟ ਚੁੱਪ ਹੋ ਗਿਆ।
ਲੈ ਭਈ ਭੱਟਾ, ਛੰਨਾ ਦੁੱਧ ਦਾ ਪੀ ਲੈ। ਤੈਨੂੰ ਬੜੀ ਮਿਹਨਤ ਕਰਨੀ ਪਈ ਏ। ਕੋਲ ਬੈਠੇ ਹੁਕੀਮ ਰਾਮ ਸਹਾਏ ਨੇ ਆਖਿਆ।
ਨਗਾਰ ਖਾਨਾ
ਕਸੂਰ ਦੀ ਫਤਿਹ ਬਾਅਦ ਲਾਹੌਰ ਵਿਚ ਥਾਂ ਥਾਂ ਘਰ ਘਰ ਹਵੇਲੀ ਹਵੇਲੀ ਜਾ ਹੋ ਰਹੇ ਸਨ। ਹਰੀ ਸਿੰਘ ਨਲੂਏ ਦੀ ਹਵੇਲੀ ਵਿਚ ਵੀ ਦੀਵਾਨ ਜੁੜਿਆ ਹੋਇਆ।
ਦਿੱਲੀ ਦਰਬਾਰ ਸ਼ਰਾਬ ਦੇ ਪਿਆਲੇ ਵਿਚ ਡੁੱਬਾ ਹੋਇਆ ਸੀ। ਨਾਦਰ ਸ਼ਾਹ ਈਰ ਵਿਚੋਂ ਉਠਿਆ। ਹਨੇਰੀ ਵਾਂਗੂੰ ਚੜ੍ਹਿਆ ਤੇ ਬਦਲੀ ਵਾਂਗੂੰ ਵਰ੍ਹਿਆ। ਬਿਜਲੀ ਵਾਂਗੂ ਕੜਕਿਆ। ਲਓ ਸੁਣੇ ਭੱਟਾਂ ਦੇ ਕਮਾਲ। ਭੱਟ ਨੇ ਕੰਨਾਂ ਤੇ ਹੱਥ ਧਰ ਲਿਆ ਤੇ ਬੋਲ ਕੇ
ਅਵੱਲ ਦਿੱਲੀ ਤੁਰਾ ਨੇ ਕਰ ਆਪਣੀ ਪਾਈ।
ਫੇਰ ਲਈ ਚੁਹਾਨਾਂ ਆਇਕੇ, ਅੰਗ ਖੁਸ਼ ਕਰ ਲਈ।
ਫੇਰ ਲਈ ਸੀ ਗੋਰੀਆ ਕੋਈ ਮੁਦਤ ਵਸਾਈ।
ਫੇਰ ਲਈ ਪਠਾਣਾਂ ਆਣ ਕੇ, ਘਰ ਚੌਥੇ ਆਈ।
ਫੇਰ ਲਈ ਚੌਗੱਤਿਆਂ ਘੱਤ ਮਾਰ ਕੁਟਾਈ।
ਦਿੱਲੀ ਹੈਸਿਆਰੀਏ, ਰੁੱਤ ਧੜੀ ਲਵਾਈ।
ਤੂੰ ਮਾਸ ਖਾਏ ਰਾਜੇ ਪੁਤ੍ਰਾ, ਜਿਉਂ ਬਕਰ ਕਸਾਈ।
ਤੂੰ ਲੱਖ ਲਹਾਈਆ ਖੂਹਣੀਆਂ, ਮਿਹਰ ਮੂਲ ਨਾ ਆਈ।
ਤੈਨੂੰ ਨਿਵੀਆਂ ਜਿਮੀਆਂ ਸਾਰੀਆ, ਜੱਗ ਫਿਰੀ ਦੁਹਾਈ।
ਇਕ ਮਾਰੇ ਇਕ ਸਿਰ ਧਰੇ ਨਿੱਤ ਹੁਸਨ ਸਵਾਈ।
ਦਿੱਲੀ ਤੋਂ ਸ਼ਾਹਜ਼ਾਦਿਆ, ਖਹਿ ਹੁੰਦੀ ਆਈ।
ਸਾਰਾ ਦੀਵਾਨ ਝੂਮ ਉਠਿਆ।
ਦਿੱਲੀ ਸਾਜ਼ਸ਼ਾ ਦਾ ਗੜ੍ਹ ਬਣ ਚੁੱਕਾ ਸੀ। ਦਿੱਲੀ ਦਾ ਬਾਦਸ਼ਾਹ ਮਿਟੀ ਦਾ ਸੀ। ਨਗਾਰ ਖਾਨੇ ਵਿਚ ਨਗਾਰੇ ਵੱਜ ਰਹੇ ਸਨ। ਨਾਦਰ ਸ਼ਾਹ ਦੀਆਂ ਫੌਜਾਂ ਜ਼ਮੀਨ ਧੂੜ ਪੁਟਦੀਆਂ, ਪਹਾੜਾਂ ਦੇ ਪੱਥਰ ਰੇੜ੍ਹਦੀਆਂ ਅੱਗੇ ਵਧਦੀਆਂ ਆ ਰਹੀਆਂ ਘੋੜਿਆਂ ਦੇ ਸੁੰਮਾਂ ਥੱਲੇ ਸਾਰਾ ਪੰਜਾਬ ਰੋਲਿਆ ਜਾ ਰਿਹਾ ਸੀ। ਦਿੱਲੀ ਦਰਬਾਰ ਦੇ ਖਾਨੇ ਵਿਚ ਅਜੇ ਗੋਰੀਆਂ ਅੰਗੜਆਈਆਂ ਲੈ ਰਹੀਆਂ ਸਨ। ਤੇ ਕਿਤੇ ਵਿਚਕਰ ਰਹੀਆਂ ਸਨ। ਮਜ਼ਾਕ ਉਡਾਇਆ ਜਾ ਰਿਹਾ ਸੀ। ਦਰਬਾਰ 'ਚ ਖੁਸਰਿਆਂ, ਮਸਖਰਿਆਂ ਦਾ ਰਾਜ ਸੀ। ਏਸ ਦੀ ਇਕ ਝਲਕ ਇਸ ਤਰ੍ਹਾਂ ਏ।
ਮਜਾਖ ਨਿਜਾਮੁਲ ਮੁਲਕ ਨੂੰ, ਖਾਨ ਦੌਰਾ ਲਾਏ।
'ਕਿਬਲਾ ਬੁੱਢੇ ਬਾਦਰ ਦੱਖਣੀ ਮੁਜਰੇ ਕੇ ਆਏ।
ਓ ਸਰੇ ਕਚਹਿਰੀ ਬਾਦਸ਼ਾਹ, ਕਰ ਟੇਕ ਹਸਾਏ।
ਨਿਜ਼ਾਮੁਲ ਸੁਣਿਆ ਕੰਨੀ ਆਪਣੀ ਦੁਖ ਦਿਲ ਵਿਚ ਲਾਏ।
ਉਨੂੰ ਤੀਰ ਕਲੇਜੇ ਵਰਮ ਦਾ ਦਿਹੁੰ ਰਾਤ ਹੰਡਾਏ।
ਭਾ ਲੱਗਾ ਸੀ ਦਾਉਣੇ, ਅੰਗਿਆਰ ਪਿੰਡਾਏ।
ਕਰ ਮਨਸੂਬਾ ਸਾਰ ਦਾ ਉਦਮਾਦ ਉਠਾਏ।
ਘਰ ਦੇ ਭੇਤੀ ਦਹਸਿਰ ਮਾਰਿਆ, ਸੜ ਲੰਕਾ ਜਾਏ।
ਜ਼ਰਾ ਇਖਲਾਕ ਦਾ ਮਜ਼ਾਕ ਮੁਲਾਹਜ਼ਾ ਹੋਵੇ। ਦਿੱਲੀ ਵਾਲੇ ਕਿੰਨੇ ਕੁ ਬਾਇਖਲਾਕ ਬੰਦੇ ਸਨ। ਤਹਿਜ਼ੀਬ ਦਾ ਗਹਿਵਾਰਾ ਕਿੰਨੀਆਂ ਕੁ ਹੱਦਾਂ ਛੋਹ ਚੁੱਕਾ ਸੀ।
ਕੇਮ ਆਯੂਦ, ਮਾਯੂਦ ਦੀ, ਵਡ ਆਦਮ ਖਾਉਣ।
ਸੌ ਮਰਦ ਇਕ ਇਸਤ੍ਰੀ, ਸੰਗ ਰਾਤ ਹੰਡਾਉਣ।
ਦਿੱਲੀ ਤੇ ਈਰਾਨੀਆਂ ਦਾ ਇਹ ਅਖਲਾਕ ਸੀ। ਇਹ ਕਰੈਕਟਰ ਸੀ ਤੇ ਇਹ ਸੁਭਾਅ ਸੀ। ਜ਼ਨਾਗਾਰ ਅਯਾਸ਼ ਤੇ ਜ਼ਾਲਮ ਪਰਲੇ ਦਰਜੇ ਦੇ। ਲੋੜ ਵੇਲੇ ਮਰਦ ਤੇ ਔਰਤ ਦੀ ਪਛਾਣ ਨਹੀਂ ਸਨ ਕਰਦੇ। ਜ਼ਰਾ ਲੁਟ ਦਾ ਵੀ ਜਲਵਾ ਵੇਖੋ -
ਗੁਜਰਾਤੋ ਛੁਟੀ ਮੰਗ, ਮਿਰਜ਼ੇ ਬਦਲ ਬੇਗ।
ਮਹਰਾ ਪਹੁੰਚ ਗਇਆ ਤਲਵੰਡੀ, ਡੇਰਾ ਸ਼ਾਹਦਰੇ।
ਉਹਨਾਂ ਲੁਟ ਲਈ ਸੀ ਮੰਡੀ ਏਮਨਾਬਾਦ ਦੀ।
ਉਹਨਾਂ ਨਾ ਛੱਡੀ ਚੌਖੰਡੀ ਨਾ ਕੇ ਧਰਮਸਾਲ।
ਕੁਦਰਤ ਸਾਹਿਬ ਸੰਦੀ ਦੇਖੋ ਬੰਦਿਓ।
ਦਿੱਸੇ ਮਨ ਬਲੰਦੀ, ਅੱਗੋਂ ਸਾਹਮਣੇ।
ਉਸ ਦਿਨ ਦੂਰ ਰਹੀ ਸੀ ਡੰਡੀ, ਪਰ ਦਰਯਾ ਦੀ।
ਬੱਸ ਇਹੋ ਈ ਨਾਦਰ ਏ ਤੇ ਉਹਦਾ ਚੇਲਾ ਚਾਟੜਾ, ਅਹਿਮਦ ਸ਼ਾਹ ਅਬਦਾਲੀ। ਜਿਹਨੇ ਸਾਡੇ ਗੁਜਰਾਂਵਾਲੇ ਦੀਆਂ ਹਵੇਲੀਆਂ, ਮਹਿਲ ਮਾੜੀਆਂ ਜ਼ਮੀਨ ਦੇ ਨਾਲ ਬਰਾਬਰ ਕਰ ਦਿੱਤੀਆਂ ਸਨ। ਕਿਲ੍ਹੇ ਵੀਰਾਨ ਕਰ ਦਿੱਤੇ ਸਨ। ਕੋਠੇ ਖੇਹ ਕਰ ਦਿੱਤੇ ਸਨ। ਉਹ ਔਰਤਾਂ ਜਿਹਨਾਂ ਦੇ ਅੰਗ ਕਦੀ ਸੂਰਜ ਚੰਨ ਨੇ ਨਹੀਂ ਸਨ ਵੇਖੇ, ਈਰਾਨੀਆਂ ਤੇ ਅਬਦਾਲੀਆਂ ਨੇ ਅਲਫ ਨੰਗੀਆਂ ਕਰ ਕੇ ਨਚਾਈਆਂ। ਕੋਈ ਸੂਰਮਾ ਨਾ ਉਠਿਆ। ਕਿਸੇ ਬਹਾਦਰ ਦਾ ਨਾ ਲਹੂ ਪੰਘਰਿਆ। ਆਪਣੀ ਮਾਂ ਭੈਣ ਤੇ ਧੀ ਦੀ ਇਜ਼ਤ ਵੇਖਦੇ ਰਹੇ।
ਬੱਚਾ ਕਸੂਰ ਜਿੱਤਿਆ ਈ। ਕੋਈ ਗੜ੍ਹ ਨਹੀਂ ਓ ਤੋੜਿਆ। ਇਹ ਕੇਸੂਰ ਦੀ ਗੜ੍ਹੀ ਚਾਰ ਪੰਜਾਬਣਾਂ ਜੁੱਤੀ ਝਾੜ ਦੇਂਦੀਆਂ ਤੇ ਫਤਿਹ ਹੋ ਜਾਂਦੀ। ਮੈਂ ਤੇ ਤਾ ਖੁਸ਼ ਹੋਵਾਗੀ ਜਦੋਂ ਤੂੰ ਖੈਬਰ ਜਿੱਤ ਕੇ ਘਰ ਆਵੇਂਗਾ। ਜਮਰੌਦ ਤੇ ਤੇਰੇ ਝੰਡੇ ਝੁਲਣਗੇ। ਸਾਲ ਚ ਦੋ ਫ਼ਸਲਾਂ ਆਉਂਦੀਆਂ ਨੇ। ਦੋਵੇਂ ਵਾਰ ਲੁਟੇਰੇ ਈ ਲੁਟ ਕੇ ਲੈ ਜਾਂਦੇ ਨੇ। ਨਲੂਏ! ਮੇਰੇ ਦੁੱਧ ਦੀ ਕੀਮਤ ਅਜੇ ਅਦਾ ਨਹੀ ਹੋਈ। ਬੱਸ ਕਰੇ ਇਹ ਵਾਧੂ ਰੌਲਾ ਰੱਪਾ ਰਾਤ ਖਰਾਬ ਨਾ ਕਰੋ। ਸਵੈਂ। ਮੈਨੂੰ ਤੇ ਪੰਜਾਂ ਦਰਿਆਵਾਂ ਵਿਚ ਅਜੇ ਤੱਕ ਕੋਈ ਸੂਰਮਾ ਈ ਨਜ਼ਰ ਨਹੀਂ ਆਇਆ ਜਿਹਨੇ ਬਾਂਹ ਉਲੇਰ ਕੇ ਕਿਸੇ ਲੁਟੇਰੇ ਦੀ ਤਲਵਾਰ ਖੋਹੀ ਹੋਵੇ। ਹਰੀ ਸਿੰਘ ਨਲੂਏ ਦੀ ਮਾਂ ਪਰਦੇ ਵਿਚੋਂ ਬਾਹਰ ਆ ਕੇ ਖਲੋ ਗਈ। ਸਾਰੇ ਸਰਦਾਰਾਂ ਦੀਆਂ ਨਜ਼ਰਾਂ ਜ਼ਮੀਨ ਤੇ ਗੱਡੀਆਂ ਗਈਆਂ। ਜ਼ਮੀਨ ਵਿਹਲ ਨਹੀਂ ਸੀ ਦਿੰਦੀ ਡੁੱਬ ਮਰਨ ਨੂੰ।
ਮਾਂ! ਮੁਕਾਬਲਾ ਤੇ ਕੀਤਾ। ਫਤਿਹ ਤੇ ਹਾਰ ਖੁਦਾ ਦੇ ਹੱਥ ਏ। ਮਾਂ ਏਨੀ ਵੱਡੀ ਬਦਦੂਆ ਨਾ ਦੇ। ਅਜੇ ਬੜੀਆਂ ਬੈਠੀਆਂ ਨੇ ਮਾਵਾਂ ਜਿਨ੍ਹਾਂ ਨੇ ਪੁੱਤ ਜੰਮੇ ਵੈਰੀ ਨਾਲ ਟੱਕਰ ਲੈਣ ਲਈ। ਮਾਂ ਜ਼ਰਾ ਕੁ ਸੁਣ:-
ਦੋਹੀਂ ਦਲੀ ਮੁਕਾਬਲੇ, ਰਣ ਸੂਰੇ ਗੜਕਣ।
ਚੜ੍ਹ ਤੋਪਾਂ ਗੱਡੀ ਢੁੱਕੀਆ, ਮਣ ਗੋਲੇ ਰੜਕਨ।
ਉਹ ਦਾਰੂ ਖਾਂਦੀਆਂ ਕੋਹਲੀਆ, ਮਣ ਗੋਲੇ ਰੜਕਨ।
ਉਹ ਦਾਗ ਪਲੀਤੇ ਛੱਡੀਆਂ, ਵਾਂਗ ਬੱਦਲ ਕੜਕਨ।
ਜਿਉਂ ਦਰ ਖੁਲ੍ਹੇ ਦੇਜਖਾਂ, ਮੂੰਹ ਭਾਹੀਂ ਭੜਕਨ।
ਜਿਉਂ ਤਾਬੇ ਮਾਰੇ ਪੰਖਣੂੰ ਵਿਚ ਬਾਗਾਂ ਫੜਕਨ ।
ਝੜੇ ਤੁਰੱਟੇ ਹੰਭਲਾ, ਵਾਂਗ ਮੱਛਾਂ ਤੜਫਨ।
ਜਿਉ ਝਲੀ ਅੱਗਾ ਲੱਗੀਆਂ ਰਣ ਸੂਰੇ ਤੜਕਨ।
ਉਹ ਹਸ਼ਰ ਦਿਹਾੜਾ ਵੇਖ ਕੇ ਦਲ ਦੋਵੇਂ ਘਰਕਨ।
ਭੱਟ ਚੁੱਪ ਹੋ ਗਿਆ।
ਇਹ ਸੁਪਨਾ ਮੈਂ ਪੂਰਾ ਕਰਾਂਗਾ ਮਾਂ। ਮੇਰੀ ਸਰਕਾਰ ਮੇਰੀ ਮਦਦਗਾਰ ਹੋਵੇਗੀ। ਨਲੂਆ ਆਪਣੀ ਤਲਵਾਰ ਦੀ ਧਾਰ ਸਿਰਫ ਸਰਹੱਦ ਤੇ ਪਰਖੇਗਾ। ਇਹ ਨਗਾਰਖਾਨੇ ਉਨੇ ਦਿਨ ਆਪਣੇ ਵਜਦ ਵਿਚ ਨਹੀਂ ਆਉਣਗੇ। ਜਦ ਤੱਕ ਸਾਡੇ ਘੋੜੇ ਜਮਰੌਦ ਦੀਆਂ ਵਾਦੀਆਂ ਵਿਚ ਖੌਰੂ ਨਹੀਂ ਪਾਉਣਗੇ। ਮਾਂ! ਮੇਰੇ ਇਕ ਹੱਥ ਵਿਚ ਮਾਲਾ ਤੇ ਦੂਜੇ ਹੱਥ ਵਿਚ ਤਲਵਾਰ। ਤੇ ਕਲਗੀਆਂ ਵਾਲਾ ਪਾਤਸ਼ਾਹ ਮੇਰਾ ਸਹਾਈ ਹੋਵੇਗਾ। ਮੈਂ ਜਿਤੂੰ ਪਿਸ਼ੌਰ ਮੈ ਜਿੱਤੂੰ ਜਮਰੌਦ। ਹਰੀ ਸਿੰਘ ਨਲੂਆ ਜੋਸ਼ ਵਿਚ ਆਇਆ ਆਖ ਰਿਹਾ ਸੀ।
ਭੱਟਾ ਸੌਂ ਜਾ। ਅਸਾਂ ਤੇ ਤੈਨੂੰ ਆਰਾਮ ਨਾਲ ਸ਼ੱਬਾ ਖੈਟ ਕਹੀ ਏ। ਏਥੇ ਕਿਸ ਹਾਲਤ ਵਿਚੋ ਆਏ ਹਾਂ। ਸਵੇਰੇ ਰਉਹਦੀ ਸਕਲ ਕੀ ਹੋਵੇਗੀ? ਹਕੀਮ ਆਖ ਕੇ ਬੁੱਲ੍ਹੀਆਂ ਵਿਚ ਜ਼ਰਾ ਕੁ ਮੁਸਕਰਾਇਆ। ਰਾਤ ਦੇ ਦੋ ਪਹਿਰ ਲੰਘ ਚੁੱਕੇ ਸਨ। ਖਿੱਤੀਆ ਚੜ੍ਹਨ ਦਾ ਵੇਲਾ ਆਉਣ ਵਾਲਾ ਸੀ। ਲਾਹੌਰ ਵਿਚ ਅਜੇ ਵੀ ਮਹਿਫਲਾ ਜੰਮੀਆਂ ਹੋਈਆਂ ਸਨ।
ਬੇਗਮ
ਨਾਦਰਸ਼ਾਹ ਨੇ ਦਿੱਲੀ ਦਾ ਗੜ੍ਹ ਤੋੜਿਆ, ਚਿਪਰਾਂ ਉਡੀਆਂ ਤੇ ਥਾਂ ਥਾਂ ਜਾ ਪਈਆਂ. ਹੈਦਰਾਬਾਦ, ਦੱਖਣ, ਭੋਪਾਲ, ਰਾਮਪੁਰ, ਲਖਨਊ ਤੇ ਕੁਝ ਰੁਹੇਲਿਆਂ ਦੇ ਘਰ ਆਣ ਡਿਗਿਆ। ਤੇ ਬਾਕੀ ਪੰਜਾਬ ਵਿਚ ਕਸ਼ਮੀਰ, ਪਿਸ਼ੌਰ, ਬਹਾਵਲਪੁਰ ਸਿੰਧ, ਮੁਲਤਾਨ ਤੇ ਕਸੂਰ ਤੇ ਉਹਨਾਂ ਚਿਪਰਾਂ ਨੇ ਆਪਣੀਆਂ ਖੁਦ ਮੁਖਤਾਰ ਹਕੂਮਤਾਂ ਬਣਾ ਲਈਆਂ ਤੇ ਆਕੜ ਖਾਂ ਹੋ ਬੈਠੇ। ਇਹ ਹਕੂਮਤਾਂ ਕੁਝ ਪਠਾਣਾਂ ਦੀਆਂ ਸਨ. ਕੁਝ ਰੁਹੇਲਿਆਂ ਦੀਆਂ, ਮਰਹਿਟਿਆਂ ਤੇ ਕੁਝ ਈਰਾਨੀਆਂ ਦੀਆਂ।
ਅਹਿਮਦ ਸ਼ਾਹ ਅਬਦਾਲੀ ਨੇ ਏਨੇ ਹਮਲੇ ਕੀਤੇ ਕਿ ਉਹਨਾਂ ਦੀ ਜੜ੍ਹਾਂ ਪਾਤਾਲ ਵਿਚ ਲਾ ਦਿਤੀਆਂ। ਅਹਿਮਦ ਸ਼ਾਹ ਅਬਦਾਲੀ ਮੁਗਲ ਹਕੂਮਤ ਦਾ ਸਭ ਤੋਂ ਵੱਡਾ ਦੁਸ਼ਮਣ ਸੀ। ਪੰਜਾਬ ਦੀ ਧੂੜ ਪੁੱਟਣ ਵਿਚ ਜਿਹੜਾ ਸਿਹਰਾ ਬੱਝਾ ਉਹ ਅਹਿਮਦ ਸ਼ਾਹ ਅਬਦਾਲੀ ਦੇ ਸਿਰ ਬਝਿਆ। ਪੰਜਾਬ ਨੂੰ ਅਹਿਮਦ ਸ਼ਾਹ ਅਬਦਾਲੀ ਦੇ ਘੋੜਿਆਂ ਨੇ ਚੰਗੀ ਤਰ੍ਹਾਂ ਲਤਾੜਿਆ ਤੇ ਸਾਰਾ ਪੰਜਾਬ ਉਲਟ-ਪੁਲਟ ਕਰਕੇ ਰੱਖ ਦਿਤਾ। ਸਿੱਖਾਂ ਨੇ ਕਈ ਵਾਰ ਅਹਿਮਦ ਸ਼ਾਹ ਅਬਦਾਲੀ ਦਾ ਕੁੱਲਾ ਲਾਹਿਆ ਤੇ ਕਈ ਵਾਰ ਆਪਣੀ ਪੱਗ ਲੁਹਾਈ। ਇਸ ਹਫੜਾ-ਦਫੜੀ ਵਿੱਚ ਸਿੱਖਾਂ ਦੇ ਪੈਰ ਲੱਗ ਗਏ। ਪੰਜਾਬ ਵਿਚ ਰਾਖੀ ਸਿਸਟਮ ਦਾ ਰਿਵਾਜ ਪੈ ਚੁੱਕਾ ਸੀ। ਮਿਸਲਾਂ ਉਭਰ ਕੇ ਸਾਹਮਣੇ ਆ ਗਈਆਂ ਸਨ। ਅਹਿਮਦ ਸਾਹ ਅਬਦਾਲੀ ਦੀ ਹਿੱਕ ਤੇ ਕਈ ਵਾਰ ਸੱਪ ਲੇਟੇ ਤੇ ਉਹਨਾਂ ਡੰਗ ਮਾਰ ਕੇ ਅਹਿਮਦ ਸ਼ਾਹ ਅਬਦਾਲੀ ਦੇ ਪੈਰ ਸ਼ੁਜਾ ਦਿਤੇ। ਮਜਬੂਰਨ ਅਹਿਮਦਸ਼ਾਹ ਅਬਦਾਲੀ ਨੂੰ ਵਾਪਸ ਜਾਣਾ ਪਿਆ। ਪੰਜਾਬ ਵਿਚ ਫਿਰ ਬਹਾਰਾਂ ਫੁਟਣ ਲੱਗ ਪਈਆਂ।
ਪੰਜਾਬ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਆਪਣਾ ਮਹਾਰਾਜ ਮੰਨ ਲਿਆ ਪਰ ਕਸ਼ਮੀਰ, ਪਿਸ਼ਾਵਰ, ਬਹਾਵਲਪੁਰ, ਸਿੰਧ, ਮੁਲਤਾਨ ਤੇ ਅਟਕ ਵਾਲੇ ਵਿਚ ਗੋਂਦਾਂ ਗੁੰਦ ਰਹੇ ਸਨ। ਇਹ ਇਕ ਵਾਰ ਫਿਰ ਆਵਾਜ਼ ਮਾਰਨਾ ਚਾਹੁੰਦੇ ਸਨ ਕਿਸੇ ਕਾਬਲ ਦੇ ਬਾਦਸ਼ਾਹ ਨੂੰ। ਕਿਨੂੰ ਆਵਾਜ਼ ਮਾਰਦੇ, ਕਾਬਲ ਦਾ ਤੇ ਝੁੱਗਾ ਈ ਉਜੜ ਚੁੱਕਾ ਸੀ।
ਤੈਮੂਰ ਤੋਂ ਬਾਅਦ ਕਾਬਲ ਤੇ ਤਖਤ ਤੇ ਤਿੰਨ ਵਾਰਸ ਆਪਣੀਆਂ ਆਪਣੀਆ ਭਾਗਾ ਲਈ ਖੜੇ ਸਨ। ਸਾਹ ਜ਼ਮਾਨ, ਸ਼ਾਹ ਬੁਜਾ ਤੇ ਮਹਿਮੂਦ ਸ਼ਾਹ।
ਸ਼ਾਹ ਜ਼ਮਾਨ ਦਾ ਦਾਅ ਲਗ ਗਿਆ ਤੇ ਉਹ ਬਾਦਸ਼ਾਹ ਬਣ ਗਿਆ।
ਮੈਂ ਜਾ ਰਿਹਾ ਹਾਂ, ਸ਼ਾਇਦ ਮੁੜ ਕੇ ਕਦੀ ਵੀ ਪੰਜਾਬ ਨਾ ਆਵਾਂ। ਜਾਉ ਤੁਸੀਂ ਪਿਛੇ ਮੁੜ ਜਾਉ ਤੇ ਲਾਹੌਰ ਜਾ ਕੇ ਕਬਜ਼ਾ ਕਰ ਲਉ, ਮੈਂ ਕਦੀ ਵੀ ਪੰਜਾਬ ਤੇ ਹਮਲਾਵਰ ਦੇ ਰੂਪ ਵਿਚ ਨਹੀਂ ਆਵਾਂਗਾ। ਜਦ ਵੀ ਆਇਆ ਦੋਸਤ ਬਣ ਕੇ ਆਵਾਂਗਾ। ਮੇਰੇ ਹਾਕਮ ਤੁਹਾਡੀ ਮਦਦ ਕਰਨਗੇ। ਖੁਦਾ ਹਾਫ਼ਿਜ਼। ਸ਼ਾਹਨਸ਼ਾਹ-ਏ-ਕਾਬਲ ਸ਼ਾਹ ਜਮਾਨ।
ਖੈਬਰ ਟਪਦਿਆਂ ਹੀ ਸ਼ਾਹ ਜ਼ਮਾਨ ਦੀ ਭਰਾ ਨਾਲ ਮੁੱਠ ਭੇੜ ਹੋ ਗਈ। ਮਹਿਮੂਦ ਸ਼ਾਹ ਜਿੱਤ ਗਿਆ। ਤੇ ਹਾਰ ਸ਼ਾਹ ਜਮਾਨ ਦੇ ਕਰਮਾਂ ਵਿਚ ਲਿਖੀ ਗਈ। ਮਹਿਮੂਦ ਸ਼ਾਹ ਨੇ ਆਪਣੇ ਭਰਾ ਨਾਲ ਸਿਰਫ ਏਨੀ ਮਿਹਰਬਾਨੀ ਕੀਤੀ ਕਿ ਉਹਨੂੰ ਕਤਲ ਨਾ ਕੀਤਾ। ਸਿਰਫ ਉਹਦੀਆਂ ਅੱਖਾਂ ਵਿਚ ਸੜਦੀ ਬਲਦੀ ਸਲਾਈ ਫੇਰ ਦਿਤੀ ਤੇ ਡੰਗੋਰੀ ਫੜਾ ਦਿਤੀ ਹੱਥ ਵਿਚ। ਭਰਾ ਭਰਾ ਤੇ ਬਹੁਤ ਮਿਹਰਬਾਨ ਹੋਇਆ। ਇਹ ਮਿਹਰਬਾਨੀ ਥੋੜ੍ਹੀ ਏ ਕਿ ਭਰਾ ਨੇ ਭਰਾ ਦਾ ਸਿਰ ਨਹੀਂ ਵਢਿਆ। ਜਿਉਂਦਾ ਰਹਿਣ ਦਿਤਾ ਏ। ਪੰਜਾਬ ਵਿਚ ਮਹਾਰਾਜੇ ਦੀ ਤੂਤੀ ਬੋਲ ਰਹੀ ਸੀ ਤੇ ਕਾਬਲ ਵਿਚ ਮਹਿਮੂਦ ਸ਼ਾਹ ਦੀ।
ਕੁਦਰਤ ਨੇ ਕਰਵਟ ਲਈ। ਪਾਸਾ ਪਲਟਿਆ ਤਕਦੀਰ ਨੇ। ਮਹਿਮੂਦ ਸ਼ਾਹ ਦੀ ਗਿੱਚੀ ਸ਼ਾਹ ਸ਼ੁਜਾ ਨੇ ਆ ਪਕੜੀ। ਸ਼ਾਹ ਸ਼ੁਜਾ ਕਾਬਲ ਦਾ ਵਾਲੀ ਬਣ ਗਿਆ। ਸ਼ਤਰੰਜ ਦੇ ਮੋਹਰੇ ਆਪਸ ਵਿਚ ਫੇਰ ਭਿੜ ਪਏ। ਬਾਜੀ ਮਾਤ ਹੋ ਗਈ। ਸ਼ਾਹ ਸੁਜਾ ਕਾਬਲੇ ਨੱਸ ਉਠਿਆ ਤੇ ਮਹਿਮੂਦ ਸ਼ਾਹ ਨੂੰ ਫੇਰ ਕੁਦਰਤ ਨੇ ਕਾਬਲ ਦਾ ਤਖਤ ਬਖਸ਼ ਦਿਤਾ। ਸ਼ਾਹ ਪੂਜਾ ਕਲ੍ਹ ਬਾਦਸ਼ਾਹ ਸੀ ਤੇ ਅੱਜ ਕੱਖਾਂ ਤੇ ਹੌਲਾ ਹੋ ਗਿਆ।
ਨੱਸੇ ਸ਼ਾਹ ਨਾਲ ਬੇਗਮ ਵਫਾ ਤੇ ਸ਼ਾਹ ਜਮਾਨ ਵੀ ਸਨ। ਸ਼ਾਹ ਸ਼ੁਜਾ ਨੂੰ ਅਟਕ ਵਾਲਿਆਂ ਘੇਰੇ ਵਿਚ ਲੈ ਲਿਆ ਤੇ ਫੜ ਲਿਆਈ ਕਾਬਲ ਦਾ ਸ਼ਹਿਨਸ਼ਾਹ। ਅਟਕ ਦੇ ਙਿਲੇਦਾਰ ਫਤਹ ਖਾਂ ਨੇ ਉਹਨੂੰ ਕੈਦ ਕਰਕੇ ਆਪਣੇ ਭਰਾ ਕੋਲ ਜਿਹੜਾ ਕਸ਼ਮੀਰ ਦਾ
ਅੰਨ੍ਹਾ ਸ਼ਾਹ ਜਮਾਨ ਤੇ ਭਰਜਾਈ ਬੇਗਮ ਵਫਾ ਦਾ ਏਸ ਭੱਜ-ਦੌੜ ਵਿਚ ਦਾਅ ਲਗ ਗਿਆ ਤੇ ਉਹ ਨੱਸ ਉਠੇ ਤੋਂ ਡੰਡੀ ਪੈ ਗਏ ਪੰਜਾਬ ਦੀ। ਭਰਜਾਈ ਜੇਠ ਦੀ ਡੰਗੋਰੀ ਫੜੀ ਆ ਰਹੀ ਸੀ। ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਪਾਸ।
ਮਹਿਲੀ ਖਬਰ ਹੋਈ। ਮਹਾਰਾਜ ਆਪ ਉਠ ਕੇ ਆਏ। ਕਈ ਸਰਦਾਰ ਨਾਲ ਸਨ। ਸਰਵਾਰਨੇ ਕੀਤੇ ਗਏ। ਬੇਗਮ ਨੂੰ ਇਹਤਰਾਮ ਨਾਲ ਪਾਲਕੀ ਵਿਚ ਬਿਠਾਇਆ ਗਿਆ।
ਫੌਜੀ ਬੈਂਡ ਦੀਆਂ ਧੁਨਾ ਗੂੰਜੀਆਂ ਤੇ ਕਿਲ੍ਹੇ ਤੋਂ ਸਲਾਮੀ ਦੀਆਂ ਤੋਪਾਂ ਦੀ ਗਰਜ ਗੜ੍ਹਕੀ । ਦੇ ਬਾਦਸ਼ਾਹ ਮਿਲ ਰਹੇ ਸਨ। ਖਿਲਕੁਲ ਸੁਮਨ ਬੁਰਜ ਹੇਠਾਂ।
ਮਹਾਰਾਜ ਏਕ ਦਫਾ ਆਪ ਨੇ ਮੁਝ ਕੋ ਇਸੀ ਬੁਰਜ ਕੇ ਨੀਚੇ ਆਨੇ ਕੇ ਲੀਏ ਪੁਕਾਰਾ ਥਾ ਨਾ? ਮੈਂ ਨਹੀਂ ਆਇਆ ਥਾਂ। ਮੁਝੇ ਵਹ ਵਕਤ ਅਭੀ ਤਕ ਯਾਦ ਹੈ। ਇਸੀ ਵਾਸਤੇ ਆਜ ਆਇਆ ਹੂੰ ਕਿ ਕਹੀਂ ਆਪ ਨਾਰਾਜ਼ ਨਾ ਹੋ ਜਾਏ। ਫਰਕ ਸਿਰਫ ਇਤਨਾ ਹੈ ਕਿ ਉਸ ਦਿਨ ਮੈਂ ਬਾਦਸ਼ਾਹ ਥਾ, ਆਜ ਆਪ ਬਾਦਸ਼ਾਹ ਹੈ।
ਵਹੀ ਲਾਲ ਕਿਲ੍ਹਾ। ਵਹੀ ਸੁਮਨ ਬੁਰਜ ਸਿਰਫ ਵਕਤ ਦਾ ਫ਼ਰਕ ਹੈ, ਬਾਕੀ ਔਰ ਕੁਛ ਨਹੀਂ। ਆਦਮੀ ਵਹ ਹੈ ਜੋ ਵਕਤ ਯਾਦ ਰਖੇ। ਆਵਾਚ ਸੀ ਸ਼ਾਹ ਜਮਾਨ ਦੀ।
ਨਹੀਂ ਤੁਸੀਂ ਅੱਜ ਵੀ ਬਾਦਸ਼ਾਹ ਹੈ। ਮੈਂ ਤੁਹਾਨੂੰ ਅੱਜ ਵੀ ਬਾਦਸ਼ਾਹ ਮੰਨਦਾ ਹਾਂ। ਮਹਾਰਾਜ ਦੇ ਬੋਲ ਸਨ।
ਹੈ ਅੱਖੀਆਂ। ਸ਼ਾਹ ਦੀਆ ਅੱਖਾਂ ਨੂੰ ਕੀ ਹੋਇਆ।
ਮਹਾਰਾਜ ਮਹਿਮੂਦ ਸ਼ਾਹ ਨੇ ਭਰਾ ਤੋਂ ਤਖਤ ਵੀ ਖੋਹ ਲਿਆ ਤੇ ਅੱਖੀਆਂ ਵੀ ਜਾਨ ਬਚਾ ਕੇ ਅਸੀਂ ਤੁਹਾਡੇ ਕੋਲ ਆਏ ਹਾਂ। ਅਜ ਕਲ੍ਹ ਤੇ ਰੋਟੀਆਂ ਦੇ ਲਾਲੇ ਹਨ। ਵਫਾ ਬੇਗ਼ਮ ਆਖ ਰਹੀ ਸੀ।
ਮੈਂ ਹਰ ਤਰ੍ਹਾਂ ਤੁਹਾਡੀ ਖਿਦਮਤ ਕਰਾਂਗਾ। ਪੰਜਾਬ ਸਰਕਾਰ ਤੇ ਤੁਹਾਡੀ ਹਰ ਤਰਾ ਦੀ ਜ਼ਿੰਮੇਵਾਰੀ ਏ। ਤੁਸੀਂ ਅੱਜ ਵੀ ਲਾਹੌਰ ਦੇ ਮਾਲਕ ਓ। ਸਿੱਖ ਝੂਠ ਨਹੀਂ ਬੋਲਦਾ।
ਹਵੇਲੀ ਖਾਲੀ ਹੋ ਗਈ। ਖਿਦਮਤਗਾਰ ਹਾਜ਼ਰ ਹਨ। ਅੱਜ ਦੀ ਰਾਤ ਤੁਸੀਂ ਸ਼ਾਹੀ ਮਹਿਮਾਨ ਓ। ਤੇ ਕੱਲ ਲਾਹੌਰ ਦੇ ਵਸਨੀਕ। ਅੱਜ ਰਾਤ ਲਾਲ ਕਿਲ੍ਹੇ ਵਿਚ ਸਮਨ ਬੁਰਜ ਦੀ ਗੋਦ ਵਿਚ ਦਾਅਵਤ ਬੇਗਮ ਤੇ ਸ਼ਾਹ ਦੀ। ਮਹਾਰਾਣੀਆਂ ਵੀ ਏਸ ਦਾਅਵਤ ਵਿਚ ਸਾਮਲ ਹੋਣਗੀਆਂ। ਕਿਉਂ ਮਨਜ਼ੂਰ ਏ ਨਾ ਬੇਗਮ ਮੇਰੀ ਦਾਅਵਤ? ਮਹਾਰਾਜ ਦੇ ਬੋਲ ਉਭਰੇ।
ਮਹਾਰਾਜ ਦੀ ਸਵਾਰੀ ਕਿਲ੍ਹੇ ਦੀ ਚਾਰ ਦੀਵਾਰੀ ਵਿਚ ਗੁੰਮ ਹੋ ਗਈ।
ਬੇਗਮ ਸੋਚ ਰਹੀ ਸੀ ਸਿੱਖ ਏਨੇ ਮਹਿਮਾਨ-ਨਿਵਾਜ ਹਨ। ਸਿੱਖ ਆਪਣੇ ਕੋਲ
ਬੇਗਮ ਅਹਿਸਾਨ ਫਰਾਮੇਸ਼ ਨਹੀਂ, ਇਨ ਕੁੱਛੇ ਪਠਾਣੋਂ ਸੇ ਯੇ ਹਜ਼ਾਰ ਦਰਜੇ ਬਿਹਤਰ ਹੈ। ਇਨਸਾਨ ਕੇ ਰੂਪ ਮੇਂ ਫਰਿਸ਼ਤੇ ਹੈਂ। ਦੁਸ਼ਮਨ ਕੀ ਇਸ ਤਰ੍ਹਾ ਕੌਣ ਖਿਦਮਤ ਕਰਤਾ ਹੈ? ਯੇ ਇਸ ਮਿੱਟੀ ਦੀ ਤਾਸੀਰ ਹੈ। ਇਸ ਧਰਮ ਕੀ ਖੂਬੀ ਹੈ। ਖੁਦਾਯਾ ਅਗਰ ਤੂਨੇ ਮੁਝੇ ਇਸ ਧਰਮ ਮੇ ਪੈਦਾ ਕੀਆ ਹੇਤਾ ਤੋ ਆਜ ਮੈਂ ਭੀ ਸਿਰ ਉਠਾਕੇ ਕਹਿ ਸਕਤਾ ਕਿ ਮੈ ਭੀ ਪੰਜਾਬ ਕਾ ਬਾਸ਼ਿੰਦਾ ਹੂੰ। ਸਾਹ ਜਮਾਨ ਕਿਲ੍ਹੇ ਦੇ ਮਹਿਮਾਨਖਾਨੇ ਵਿਚ ਬੈਠਾ ਸੋਚ ਰਿਹਾ ਸੀ
ਸੁਮਨ ਬੁਰਜ
ਲਾਲ ਕਿਲ੍ਹਾ, ਜਾਮਾ ਮਸਜਿਦ, ਸੁਨਹਿਰੀ ਮਸਜਿਦ, ਅਨਾਰ ਕਲੀ ਵਜ਼ੀਰ ਖਾਂ ਦੀ ਮਸਜਿਦ, ਲਾਹੌਰੀ ਦਰਵਾਜ਼ਾ, ਅਕਬਰੀ ਦਰਵਾਜਾ, ਕਿਲ੍ਹਾ ਗੁਜਰ ਸਿੰਘ. ਦਾਤਾ ਗੰਜ ਬਖਸ਼, ਨਵਾਬ ਸ਼ਾਹ ਆਲਮੀ ਗੇਟ ਇਹ ਲਾਹੌਰ ਦੀਆਂ ਮਸ਼ਹੂਰ ਤੇ ਇਤਿਹਾਸਕ ਜਗ੍ਹਾ ਹਨ। ਇਸੇ ਤਰ੍ਹਾਂ ਸੁਮਨ ਬੁਰਜ ਦਾ ਨਾਂ ਵੀ ਇਤਿਹਾਸ ਦੀ ਹਿੱਕ ਤੇ ਉਭਰਿਆ ਹੋਇਆ ਹੈ। ਸੁਮਨ ਬੁਰਜ ਜਹਾਂਗੀਰ, ਅਨਾਰਕਲੀ ਤੇ ਨੂਰ ਜਹਾਂ ਦੀ ਯਾਦ ਤਾਜ਼ਾ ਕਰਦਾ ਏ। ਇਹਦੀ ਬੁੱਕਲ ਵਿਚ ਪਿਆਰ ਦੀਆਂ ਗੇਂਦਾਂ ਗੁੰਦੀਆਂ ਗਈਆਂ। ਸਾਰੀ ਮੁਹਬੱਤ ਦੀ ਕਹਾਣੀ ਸੁਮਨ ਬੁਰਜ ਵਿਚ ਹੀ ਵਾਪਰੀ ਤੇ ਇਥੇ ਹੀ ਮੁਹਬੱਤ ਦਾ ਪਰਦਾ ਫਾਸ਼ ਹੋਇਆ।
ਦਸਤਰ ਖਾਨ ਵਿਛ ਗਿਆ। ਖਾਣੇ ਚੁਨਣ ਤੋਂ ਪਹਿਲਾਂ ਨਜ਼ਰਾਨੇ ਦੀਆਂ ਮੁਹਰਾ ਵਿਖਾਈਆਂ ਗਈਆਂ। ਇਹ ਮੋਹਰਾਂ ਫਕੀਰ ਅਜੀਜ਼ ਉਦ ਦੀਨ ਦੇ ਪੋਟਿਆਂ ਨਾਲ ਗਿਣੀਆਂ ਹੋਈਆਂ ਸਨ। ਭਾਵੇਂ ਇਹ ਮਹਿਫਲ ਸੁਮਨ ਬੁਰਜ ਵਿਚ ਹੀ ਹੋ ਰਹੀ ਸੀ ਤੇ ਉਹਦੇ ਵਿਚ ਪ੍ਰਾਹੁਣੇ ਵਫਾ ਬੇਗਮ, ਸ਼ਾਹ ਜ਼ਮਾਨ ਸ਼ਾਮਲ ਸਨ ਪਰ ਮਹਾਰਾਣੀਆਂ ਵੀ ਉਨ੍ਹਾਂ ਨਾਲ ਢੁੱਕ ਕੇ ਬੈਠੀਆਂ ਹੋਈਆਂ ਸਨ।
ਇਹ ਕੇਸਰੀ ਪੁਲਾਓ ਏ. ਹਜੂਰ-ਏ-ਆਲਾ। ਨੈਸ਼ ਫਰਮਾਏ। ਫਕੀਰ ਅਜ਼ੀਜ਼ ਉਦ ਦੀਨ ਦੇ ਬੋਲ ਸਨ।
ਖੁਸ਼ਬੂ ਔਰ ਜਾਇਕਾ ਖੂਬ ਹੈ ਮਗਰ ਇਸ ਕਾ ਰੰਗ ਕੈਸਾ ਹੈ ਯੇ ਤੋ ਬਤਾ ਦੇ। ਯੇ ਮੇਰੇ ਬਸ ਕੀ ਬਾਤ ਨਹੀਂ। ਕਾਸ਼ ਆਂਖੇ ਹੋਤੀ ਤੇ ਮੈਂ ਦੇਖ ਸਕਤਾ। ਕਿਉਂ ਬੇਗਮ ਕੈਸਾ ਰੰਗ ਹੈ?
ਜ਼ਾਫਰਾਨ ਜੈਸਾ। ਜੈਸੇ ਕਸ਼ਮੀਰ ਮੇਂ ਜਾਫਰਾਨ ਕੇ ਫੂਲ ਖਿਲੇ ਹੈਂ। ਹਾਏ ਅੱਲਾਹ। ਕਸ਼ਮੀਰ। ਬੇਗਮ ਦਾ ਸਾਹ ਉਤੇ ਦਾ ਉਤੇ ਰਹਿ ਗਿਆ।
ਕਿਆ ਹੁਆ ਮੁਹਤ੍ਰਮਾ, ਤਬੀਅਤੇ ਦੁਸ਼ਮਨਾ ਨਾਸਾਜ਼ ਹੈ? ਫਕੀਰ ਸਾਹਿਬ ਦੀ ਆਵਾਜ਼ ਸੀ।
ਕੀ ਹੋਇਆ ਬੇਗਮ ਸਾਹਿਬਾ ਨੂੰ? ਮਹਾਰਾਜ ਸਾਹਿਬ ਆਖਣ ਲੱਗੇ।
ਦਿਲ ਤੇ ਕੁਝ ਗਮ ਦਾ ਅਸਰ ਏ। ਫਿਕਰ ਵਾਲੀ ਕੋਈ ਗੱਲ ਨਹੀਂ। ਬੇਗਮ ਹੁਣੇ ਠੀਕ ਹੋ ਜਾਏਗੀ। ਪਾਣੀ ਦੇ ਛਿਟੇ ਮਾਰੇ ਤੇ ਇਹ ਪੁੜੀ ਦਿਓ। ਫਕੀਰ ਦੇ ਬੋਲ ਉਹਦੇ
ਬੇਗਮ ਧੀਰਜ ਸੇ ਕਾਮ ਲੈ। ਕੁਦਰਤ ਹਮਾਰਾ ਇਮਤਿਹਾਨ ਲੇ ਰਹੀ ਹੈ। ਖੁਦਾ ਸੇ ਨਾਉਮੀਦ ਹੈਨਾ ਭੀ ਖੁਦਾ ਸੇ ਬਗਾਵਤ ਹੈ। ਖੁਦਾ ਕੇ ਦਰਬਾਰ ਮੈਂ ਦੇਰ ਹੈ ਅੰਧੇਰ ਨਹੀਂ। ਖੁਦਾ ਕੀ ਲਾਠੀ ਬੇਆਵਾਜ਼ ਹੈਤੀ ਹੈ। ਬੇਗਮ ਹੋਸ਼ ਮੇਂ ਆਓ। ਇਸ ਅੰਧੇ ਕੀ ਡੰਗੇਰੀ ਤੂੰ ਹੀ ਤੋਂ ਹੈ। ਦਸਤਰ ਖਾਨ ਪਰ ਕੇਸਰੀ ਪੁਲਾਉ ਕੀ ਖੁਸ਼ਬੂ ਸੁੰਘੇ। ਜਾਫਰਾਨ ਕੇ ਫੂਲੋਂ ਪਰ ਬਹਾਰ ਆ ਗਈ। ਕਸ਼ਮੀਰ ਪਰ ਅਬ ਖਿਜ਼ਾਂ ਭੀ ਆ ਸਕਤੀ ਹੈ। ਖੁਦਾ ਪਰ ਭਰੋਸਾ ਰੱਖੋ। ਸ਼ਾਹ ਜ਼ਮਾਨ ਆਖੀ ਜਾ ਰਿਹਾ ਸੀ
ਕਸ਼ਮੀਰ ਨੇ ਮੇਰੇ ਘਰ ਕਾ ਉਜਾਲਾ ਲੂਟ ਲਿਆ। ਮੈਂ ਜਾਫਰਾਨ ਕੇ ਫੂਲੋਂ ਕਾ ਪੁਲਾਉ ਨਹੀਂ ਖਾ ਸਕਦੀ। ਮੁਝੇ ਫਰਾਨ ਸੇ ਨਫਰਤ ਹੈ, ਅਦਾਵਤ ਹੈ। ਸ਼ਹਿਨਸ਼ਾਹ ਮੇਰਾ ਦਿਲ ਜਲ ਕਰ ਕਬਾਬ ਹੋ ਚੁਕਾ। ਬੇਗਮ ਹਉਕਾ ਭਰਦੀ ਹੋਈ ਬੋਲੀ।
ਮਹਾਰਾਜਾ ਰਣਜੀਤ ਸਿੰਘ ਖਾਮੋਸ਼ੀ ਨਾਲ ਇਹ ਸਭ ਸੁਣ ਰਹੇ ਸਨ। ਉਨ੍ਹਾਂ ਨੇ ਕਿਹਾ-ਬੇਗ਼ਮ ਮੈਂ ਜਾਣਦਾ ਹਾਂ ਤੂੰ ਦੁਖੀ ਏਂ। ਅਸੀਂ ਤੁਹਾਡੀ ਹਰ ਸ਼ਿਕਾਇਤ ਦੂਰ ਕਰ ਦਿਆਂਗੇ। ਹੁਣ ਖਾਣਾ ਖਾ ਲਓ। ਖਾਣਾ ਖਾ ਲੈਣ ਪਿਛੋਂ ਮਹਾਰਾਜ ਨੇ ਬੇਗ਼ਮ ਤੋਂ ਉਸਦੇ ਰੋਣ ਦਾ ਕਾਰਨ ਪੁਛਿਆ।
ਮੈਂ ਅਰਜ਼ ਕੀਏ ਦੇਤੀ ਹੂੰ ਮਹਾਰਾਜ। ਜਾਫਰਾਨ ਕੇ ਫੂਲੋਂ ਸੇ ਆਗ ਕੇ ਬੋਲੇ ਨਿਕਲਤੇ ਹੈ। ਇਨ ਮੇਂ ਆਗ ਛੁਪੀ ਹੂਈ ਹੈ। ਆਗ ਸੇ ਹਾਥ ਜਲ ਜਾਏਗਾ। ਮਹਾਰਾਜ ਜਾਨ ਬੂਝ ਕਰ ਆਗ ਮੇਂ ਹਾਥ ਨਾ ਡਾਲਿਏ। ਬੇਗਮ ਆਖਦੀ ਡੁਸਕਣ ਲੱਗ ਪਈ।
ਪਹਿਲਾਂ ਤੇ ਅਸੀਂ ਮੂੰਹ 'ਚੋਂ ਗੱਲ ਈ ਨਹੀਂ ਕੱਢਦੇ। ਤੇ ਜੋ ਨਿਕਲ ਜਾਏ ਤੇ ਫਿਰ ਪੱਥਰ ਤੇ ਉਲੀਕੀ ਨਾ ਜਾਏ ਤੇ ਫਿਰ ਸਾਡਾ ਧ੍ਰਿਗ ਜੀਉਣਾ। ਮਰਦ ਬਚਨ ਦੇ ਕੇ ਨਹੀਂ ਫਿਰਦੇ। ਸਿਰ ਦੇਂਦੇ ਹਨ, ਅੱਖਾਂ ਨੀਵੀਆਂ ਨਹੀਂ ਕਰਦੇ। ਇਹ ਗੁਰਾਂ ਦਾ ਦੇਸ਼ ਏ, ਪੰਜਾਂ ਦਰਿਆਵਾਂ ਦੀ ਧਰਤੀ ਏ। ਇਥੇ ਵੇਦਾਂ ਦਾ ਜਨਮ ਹੋਇਆ ਤੇ ਏਥੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖੀ ਗਈ।
- ਮਹਾਰਾਜ ਕਹੀਂ ਮੂੰਹ ਸੇ ਨਿਕਲੀ ਹੂਈ ਬਾਤ ਕਹੀ ਮੁਝ ਕੇ ਖਵਾਰ ਤੋਂ ਨਹੀਂ ਕਰੇਗੀ। ਕਹੀਂ ਐਸਾ ਨਾ ਹੋ ਕਿ ਮੈਂ ਕਹੀਂ ਕੀ ਨਾ ਰਹੂੰ। ਧੋਬੀ ਦਾ ਕੁੱਤਾ ਨਾ ਘਰ ਕਾ ਨਾ ਘਾਟ ਕਾ।
ਬੇਗਮ ਨਿਧੜਕ ਹੋ ਕੇ ਆਖ ਅਸੀਂ ਸੁਮਨ ਬੁਰਜ ਦੀ ਗੱਦ ਵਿਚ ਬੈਠੇ ਹੋਏ ਹਾਂ। ਮੈਂ ਮੇਰੇ ਸਰਦਾਰ, ਮੇਰੀ ਹਕੂਮਤ, ਹਰ ਇਕ ਬੰਦਾਂ ਤੇਰੀ ਖਿਦਮਤ ਕਰਨ ਨੂੰ ਤਿਆਰ ਏ। ਹੁਕਮ ਦੇਵੇਂ ਤੇ ਖੈਬਰ ਦਾ ਦਰਵਾਜ਼ਾ ਸਦਾ ਲਈ ਬੰਦ ਕਰ ਦੇਵਾਂ। ਹੁਕਮ ਹੋਵੇ ਤੇ ਮਹਿਮੂਦ ਸ਼ਾਹ ਨੂੰ ਲਾਹੌਰ ਸੱਦ ਦੇਵਾਂ, ਤਾਜ ਤੇਰੇ ਕਦਮਾਂ ਤੇ ਰੱਖ ਦੇਵੇ। ਮਹਾਰਾਜ ਦੇ
- ਫਸਾਦ ਕੀ ਜੜ੍ਹ ਮਹਿਮੂਦ ਹੀ ਤੋ ਹੈ।
- ਜੜ੍ਹ ਕਾਟ ਦੂੰ?
ਨਹੀਂ! ਪਹਿਲੇ ਮੈਂ ਚਾਹਤੀ ਹੂੰ ਕਿ ਮੇਰਾ ਖਾਵੰਦ ਸਹੀ ਸਲਾਮਤ ਲਾਹੌਰ ਪਹੁੰਚ ਜਾਏ। ਬੱਸ ਏਨੀ ਕੁ ਗੱਲ ਸੀ? ਪਰ ਸ਼ਾਹ ਕਸ਼ਮੀਰ ਕਿਦਾਂ ਚਲਾ ਗਿਆ। ਮਹਾਰਾਜ ਬੋਲੇ। ਕਾਬਲ ਕੀ ਹਕੂਮਤ ਕਾ ਸ਼ੀਰਾਜ਼ਾ ਬਿਖਰਾ, ਟੁਕੜੇ ਉੜੇ, ਬਿਖਰ ਗਏ। ਭਾਈਉਂ ਮੈਂ ਛੁਟ ਪੜ ਗਈ। ਮਹਿਮੂਦ ਸ਼ਾਹ ਨੇ ਸ਼ਾਹ ਕੀ ਆਖੋਂ ਮੇਂ ਲੋਹੇ ਕੀ ਗਰਮ ਸਿਲਾਖ ਫੇਰ ਦੀ ਅੰਧਾ ਕਰਕੇ ਰੱਖ ਦਿਆ ਔਰ ਤਖਤ ਪਰ ਖੁਦ ਕਾਬਜ਼ ਹੋ ਗਿਆ। ਕੁਛ ਦਿਨ ਸ਼ਾਹ ਬੁਜਾ ਨੇ ਭੀ ਕਾਬਲ ਕੀ ਹਕੂਮਤ ਕਾ ਮਚਾ ਲੂਟਾ ਪਰ ਕਿਸਮਤ ਨੇ ਸਾਥ ਨਾ ਦੀਆ। ਮਹਿਮੂਦ ਕੇ ਹਾਥੋਂ ਮੇਂ ਏਕ ਦਫਾ ਫਿਰ ਤਲਵਾਰ ਚਮਕੀ। ਸ਼ਾਹ ਔਰ ਸ਼ਾਹ ਸ਼ੁਜਾ ਔਰ ਮੈਂ ਵਹਾਂ ਸੇ ਭਾਗ ਉਠੇ। ਹਿੰਦੁਸਤਾਨ ਆ ਕਰ ਦਮ ਲੀਆ। ਜਹਾਂਦਾਤ ਖਾਂ, ਨਾਜ਼ਮ ਅਟਕ ਮਹਿਮੂਦ ਕਾ ਦੋਸਤ ਨਿਕਲਾ। ਦੋਸਤ ਨੇ ਦੋਸਤ ਕੀ ਤਰਫਦਾਰੀ ਕੀ। ਸ਼ਾਹ ਸ਼ੁਜਾ ਗ੍ਰਿਫਤਾਰ ਹੋ ਗਿਆ ਔਰ ਹਮ ਦੋਨੇ ਭਾਗ ਨਿਕਲੇ।
ਜਹਾਦਾਤ ਖਾਂ ਨੇ ਸ਼ਾਹ ਸ਼ੁਜਾ ਕੇ ਪਾਓ ਮੇਂ ਜ਼ੰਜੀਰ ਡਾਲ ਦੀ ਔਰ ਅਪਨੇ ਭਾਈ ਅਤਾ ਮੁਹੰਮਦ ਖਾਂ ਗਵਰਨਰ ਕਸ਼ਮੀਰ ਕੇ ਪਾਸ ਭੇਜ ਦੀਆ।
ਉਹਨੇ ਉਹਦੇ ਕੋਲੋ ਕੀ ਲੈਣਾ ਏ?
ਕੋਹੇਨੂਰ ਹੀਰਾ
.ਕੋਹੇਨੂਰ ਹੀਰਾ, ਤਖਤੇ ਤਾਉਸ ਵਾਲਾ। ਮਹਾਰਾਜ, ਤਾਂ ਤੇ ਸਾਨੂੰ ਕਸ਼ਮੀਰ ਜ਼ਰੂਰ ਜਾਣਾ ਚਾਹੀਦਾ ਏ। ਮਹਾਰਾਜ ਮੈਨੂੰ ਹੁਕਮ ਦਿਓ ਤੇ ਮੈਂ ਸ਼ਾਹ ਸੁਜਾ ਨੂੰ ਸਹੀ ਸਲਾਮਤ ਪੇਸ਼ ਕਰਾਂਗਾ। ਜੇ ਕਿਤੇ ਸ਼ਾਹ ਨੂੰ ਅਜਾਂ ਵੀ ਲੱਗ ਗਈ ਤੇ ਤੁਸੀਂ ਮੇਰੀ ਬੋਟੀ ਬੋਟੀ ਉਡਾ ਦਿਉ। ਮੈਨੂੰ ਹਰ ਸਜ਼ਾ ਕਬੂਲ। ਹਰੀ ਸਿੰਘ ਨਲੂਏ ਦੇ ਬੋਲ ਉਭਰ ਕੇ ਸਾਹਮਣੇ ਆਏ। ਕੀ ਬੇਗਮ ਹੀਰਾ ਦੁਆਏਗੀ। ਮਹਾਰਾਜ ਦੱਬੇ ਬੋਲਾਂ ਵਿਚ ਬੋਲੇ।
ਬਾਹ ਅਗਰ ਲਾਹੌਰ ਸਹੀ ਸਲਾਮਤ ਪਹੁੰਚ ਗਏ ਤੇ ਹੀਰਾ ਮੈਂ ਖੁਦ ਸ਼ਾਹ ਸੇ ਲੇਕਰ ਹਜੂਰ ਕੀ ਨਜ਼ਰ ਕਰੂੰਗੀ। ਇਸ ਬਾਤ ਕੀ ਮੈਂ ਖੁਦ ਜਾਮਨ ਹੂੰ। ਬੋਲ ਸਨ ਵਫਾ ਬੇਗਮ ਦੇ। ਆਪਣੀ ਗੱਲ ਜਾਰੀ ਰੱਖਦਿਆਂ ਉਸ ਨੇ ਕਿਹਾ- ਕੋਹੇਨੂਰ ਹੀਰਾ ਹਿੰਦੁਸਤਾਨ ਦੀ ਅਮਾਨਤ ਹੈ। ਔਰ ਹਿੰਦੁਸਤਾਨ ਕੇ ਵਾਪਸ ਕਰ ਦੀਆ ਜਾਏਗਾ।
ਗੋਸ਼ਟੀ
ਫੌਜੀ ਜਰਨੈਲਾਂ ਦੀ ਗੈਸ਼ਟੀ ਬੈਠ ਗਈ। ਪੰਜਾਬ ਦੀ ਸਰਕਾਰ ਮੰਚ ਤੋਂ ਬੈਠੀ ਹੋਈ ਸੀ । ਸਮੀਰ ਦੀ ਗੱਲ ਛਿੜ ਪਈ। ਵਿਚਾਰਾਂ ਹੋ ਰਹੀਆਂ ਸਨ। ਦਲੀਲਾਂ ਦੇ ਰਹੇ ਸਨ ਬਹਾਦਰ । ਗੱਲ ਕਿਸੇ ਨਤੀਜੇ ਤੇ ਪੁੱਜ ਨਹੀਂ ਸੀ ਰਹੀ।
ਜਾਂ ਕੇਹਨੂਰ ਹੀਰਾ ਜਾਂ ਕਸ਼ਮੀਰ। ਦੋਹਾਂ ਵਿਚੋਂ ਇਕ ਜ਼ਰੂਰ ਮਿਲਣਾ ਚਾਹੀਦਾ ਏ। ਮਾਹਾਰਾਜ ਨੇ ਫਰਮਾਇਆ।
ਦੋਵੇ ਮਿਲਣਗੇ। ਮਹਾਰਾਜ। ਹਰੀ ਸਿੰਘ ਨਲੂਆ ਆਖਣ ਲੱਗਾ।
ਉਹ ਕਿੱਦਾਂ?
ਕਸ਼ਮੀਰ ਮੈਂ ਜਿੱਤਾਂਗਾ ਤੇ ਕੋਹਨੂਰ ਹੀਰਾ ਤੁਸੀਂ।
ਕਸ਼ਮੀਰ ਪਠਾਣਾ ਦਾ ਗੜ੍ਹ ਏ, ਕਾਬਲ ਦੀ ਜਿੰਦ ਜਾਨ ਏ। ਮਹਿਮੂਦ ਸ਼ਾਹ ਤੰਦੂਆ । ਤੇ ਉਹਦੀਆਂ ਤਾਰਾਂ ਕਸ਼ਮੀਰ ਤੱਕ ਖਿਲਰੀਆਂ ਹੋਈਆਂ ਹਨ। ਜਦ ਉਸ ਤਾਰਾਂ ਤੇ ਅਸਾਂ ਸਾਰਿਆ ਉਹਦੀ ਪਕੜ ਵਿਚ ਆ ਜਾਣਾ ਏ। ਕਸ਼ਮੀਰ ਤੇ ਹਮਲਾ ਬਿਜੂਦ ਸਾਹ ਨਾਲ ਟੱਕਰ ਏ। ਸਿੱਧੇ ਸ਼ਬਦਾਂ ਵਿਚ ਇਹ ਜੰਗ ਕਾਬਲ ਤੇ ਪੰਜਾਬ ਦੀ ਮਹਾਰਾਜ ਦੇ ਵਿਚਾਰ ਸਨ
ਅਸ਼ਮੀਰ ਤੇ ਸਿੱਧਾ ਹਮਲਾ ਕਰਨ ਨਾਲ ਸਾਨੂੰ ਸਿਰ ਦੀ ਸੱਟ ਪੈ ਸਕਦੀ ਏ। ਨੁਕਸਾਨ ਜਾ ਸਕਦਾ ਏ। ਇਕ ਤੇ ਸਾਡੇ ਬੰਦੇ ਗਰਮ ਮੁਲਕ ਦੇ ਰਹਿਣ ਵਾਲੇ ਹਨ, ਦੂਜੇ ਮਦਾਨ ਦੇ ਵਸਨੀਕ ਹਨ। ਕਸ਼ਮੀਰ ਪਹਾੜਾਂ ਦੀ ਬੇਟੀ ਏ। ਉਥੇ ਪੱਥਰ ਹੀ ਪੱਥਰ ਹਨ। ਸਾਡੇ ਜਵਾਨ ਪਹਾੜਾਂ ਤੇ ਚੜ੍ਹਨ ਦੇ ਆਦੀ ਨਹੀਂ। ਏਸ ਲਈ ਸਾਨੂੰ ਸ਼ਿਕਸਤ ਦਾ ਮੂੰਹ ਵੇਖਣਾ ਖੜਦਾ ਏ ਤੇ ਦੂਜਾ ਮਹਿਮੂਦ ਸ਼ਾਹ ਵਾਲੀ-ਏ-ਕਾਬਲ ਦੀਆਂ ਫੌਜਾਂ ਜ਼ਰੂਰ ਕਸ਼ਮੀਰ ਦੀ ਮਦਦ ਕਰਨਗੀਆਂ। ਸਾਨੂੰ ਦੋਹਰੀ ਮਾਰ ਪੈ ਸਕਦੀ ਹੈ, ਵਿਚਾਰਨ ਵਾਲੀ ਸਿਰਫ . ਬੀ. ਏ। ਹਰੀ ਸਿੰਘ ਨਲੂਆ ਆਖ ਕੇ ਚੁੱਪ ਹੋ ਗਿਆ।
ਮੈਂ ਇਕ ਅਰਜ਼ ਕਰਾਂ। ਗੱਲ ਆਖਣ ਵਾਲਾ ਸ਼ਾਮ ਸਿੰਘ ਅਟਾਰੀ ਵਾਲਾ ਸੀ। ਮਹਿਮੂਦ ਸ਼ਾਹ ਦਾ ਲੱਕ ਤੋੜਨ ਲਈ ਪਹਿਲਾਂ ਉਹਦੇ ਜੁੱਟ ਖੱਬੀ ਖਾਂ ਸਰਦਾਰ ਰਾਠ ਨੂੰ ਘੇਰ ਕੇ ਮਾਰਿਆ ਜਾਏ ਤੇ ਉਹਨਾਂ ਦਾ ਤਕੱਬਰ ਤੋੜਿਆ ਜਾਵੇ। ਤੇ ਮਹਿਮੂਦ ਨਾਲ ਜਾਈਚਾਰੇ ਦੀਆਂ ਭਾਜੀਆਂ ਪਾਈਆਂ ਜਾਣ। ਫੇਰ ਕਸ਼ਮੀਰ ਚੁਟਕੀ ਵਿਚ
ਮੈਂ ਖੁਦ ਫੌਜ ਦੇ ਨਾਲ ਚਲਦਾ ਹਾਂ। ਮਹਾਰਾਜ ਨੇ ਫਰਮਾਇਆ।
ਸ਼ਾਮ ਸਿੰਘ ਅਟਾਰੀ ਵਾਲੇ ਨੇ ਆਖਿਆ, 'ਮੇਰਾ ਵਿਚਾਰ ਏ ਕਿ ਕਸ਼ਮੀਰ ਤੇ ਸਿੱਧਾ ਹਮਲਾ ਨਾ ਕੀਤਾ ਜਾਏ। ਪਹਿਲਾਂ ਅਟਕ ਦਾ ਗੜ੍ਹ ਤੋੜਿਆ ਜਾਏ, ਉਹਦੇ ਨਾਲ ਕਸ਼ਮੀਰ ਦੀ ਤਾਕਤ ਦਾ ਅੱਧਾ ਲੱਕ ਟੁੱਟ ਜਾਏਗਾ। ਅਤਾ ਮਹੰਮਦ ਖਾਂ, ਗਵਰਨਰ ਕਸ਼ਮੀਰ ਜਹਾਂਦਾਤ ਖਾਂ ਨਾਜ਼ਮ ਅਟਕ ਦਾ ਭਰਾ ਏ। ਭਰਾਵਾਂ ਦੇ ਲਹੂ ਪੰਘਰ ਪੈਂਦੇ ਹਨ, ਮੁੜ੍ਹਕਾ ਭਰਾਵਾਂ ਨੂੰ ਹੀ ਆਉਂਦਾ ਏ। ਜਹਾਂਦਾਤ ਖਾਂ ਮਹਿਮੂਦ ਸ਼ਾਹ ਦਾ ਜਿਗਰੀ ਯਾਰ ਏ। ਇਸ ਲਈ ਅਸੀਂ ਮੁਸ਼ਕਲ ਵਿਚ ਵੀ ਫਸ ਜਾਵਾਂਗੇ। ਅਟਕ ਤੇ ਹਮਲਾ ਕਰਨ ਨਾਲ ਉਹਨਾਂ ਦੇ ਸਾਰੇ ਚਿਹਨ ਚੱਕਰ ਨਜ਼ਰ ਆ ਜਾਣਗੇ। ਕੌਣ ਕਿੰਨੇ ਪਾਣੀ ਵਿਚ ਏ ਸਾਨੂੰ ਪਤਾ ਲਗ ਜਾਏਗਾ। ਮੇਰਾ ਖਿਆਲ ਏ ਫੌਜ ਤਿੰਨਾਂ ਹਿੱਸਿਆਂ ਵਿਚ ਵੰਡੀ ਜਾਏ। ਇਕ ਫੌਜ ਦੀ ਕਮਾਨ ਮਹਾਰਾਜ ਖੁਦ ਕਰਨ। ਉਹ ਫੌਜ ਸਿਰਫ਼ ਸ਼ਹਿ ਤੇ ਬੈਠੀ ਰਹੇ। ਉਸ ਫੌਜ ਨੂੰ ਅੱਗੇ ਵਧਣ ਦੀ ਕੋਈ ਲੋੜ ਨਹੀਂ ਤੇ ਦੂਜੀ ਦਾ ਸਰਦਾਰ ਹਰੀ ਸਿੰਘ ਨਲੂਆ ਕਮਾਂਡਰ ਹੋਵੇ। ਤੀਜੀ ਫੌਜ ਦੀ ਕਮਾਨ ਦਾ ਫੈਸਲਾ ਅਸੀਂ ਆਪ ਕਰ ਲੈਂਦੇ ਹਾਂ। ਅਟਕ ਤੇ ਸਿਰਫ ਇਕ ਫੌਜ ਹਮਲਾ ਕਰੇਗੀ। ਮਹਾਰਾਜ ਵਾਲੀ ਫੌਜ ਕਸ਼ਮੀਰ ਵੱਲ ਵਧੇ ਤੇ ਨਲੂਏ ਦੀ ਫੌਜ ਅਟਕ ਵੱਲ। ਏਸ ਤਰ੍ਹਾਂ ਸਾਡੀਆਂ ਫੌਜਾਂ ਅਟਕ ਤੇ ਕੱਠੀਆਂ ਹੋ ਜਾਣਗੀਆਂ। ਅਟਕ ਦੇਹ ਫੌਜਾਂ ਅੱਗੇ ਨਹੀਂ ਅਟਕ ਸਕਦਾ।"
ਇਹਦੇ ਨਾਲ ਇਕ ਦੂਜੇ ਦੀ ਮਦਦ ਲਈ ਕੋਈ ਨਹੀਂ ਪੁੱਜ ਸਕੇਗਾ। ਹਰ ਇਕ ਨੂੰ ਆਪਣੀ ਆਪਣੀ ਪਈ ਹੋਣੀ ਏ। ਸਾਡਾ ਪਾਸਾ ਸਿੱਧਾ ਪੈ ਜਾਏਗਾ। ਤਿੰਨਾਂ ਨੂੰ ਸੂਲੀ ਤੇ ਟੰਗ ਦਿਓ। ਤਿੰਨੇ ਆਪਣੇ ਆਪਣੇ ਘਰ ਦੀ ਰਾਖੀ ਕਰਨ। ਕੋਈ ਕਿਸੇ ਦੀ ਮਦਦ ਤੇ ਨਾ ਪੁੱਜੇ। ਜਿੱਤ ਜ਼ਰੂਰ ਸਾਡੀ ਹੋਵੇਗੀ। ਹਰੀ ਸਿੰਘ ਨਲੂਏ ਦੀ ਆਵਾਜ਼ ਵਿਚ ਜੋਸ਼ ਦੀ ਲੈਅ ਸੀ।
ਦੀਵਾਨ ਮੋਹਕਮ ਚੰਦ ਆਖਣ ਲੱਗਾ। ਸਰਹੱਦ ਚਾ ਬੂਹਾ ਅਟਕ ਏ। ਦਰਵਾਜ਼ਾ ਤੋੜ ਦਿਓ ਤੇ ਫੇਰ ਤੁਹਾਡੀ ਚਾਰੇ ਚੱਕ ਜਗੀਰ ਏ। ਤੁਹਾਡੀ ਕੋਈ ਵਾ ਵੱਲ ਵੇਖਣ ਵਾਲਾ ਨਹੀਂ।
ਅੱਛਾ ਹੁਣ ਫੈਸਲਾ ਇਹ ਨੱਕੀ ਹੋ ਗਿਆ ਕਿ ਪਹਿਲਾਂ ਅਟਕ ਵਲੋਂ ਹਮਲਾ ਕੀਤਾ ਜਾਏ ਤੇ ਉਹਦੇ ਲਾਗੇ ਦੇ ਸਾਰੇ ਗੜ੍ਹ ਤੋੜੇ ਜਾਣ। ਜਦ ਇਨ੍ਹਾਂ ਦੀ ਜੁੰਡੀ ਖਿੰਡੀ ਤੇ ਫੇਰ ਫਤਿਹ ਤੁਹਾਡੇ ਪੈਰ ਚੁੰਮੇਗੀ। ਮੈਨੂੰ ਅਟਾਰੀ ਦੀ ਗੱਲ ਪਸੰਦ ਆਈ ਏ।
ਹਰੀ ਸਿੰਘ ਨਲੂਆ ਅਟਾਰੀ ਵਾਲੇ ਦਾ ਸਾਥੀ ਰਹੇਗਾ। ਪਿੰਸ਼ੌਰ ਵੀ ਇਸੇ ਦਾਬੇ
ਫੌਜਾਂ ਘਰੋਂ ਅਟਕ ਨੂੰ ਚਾਲੇ ਪਈਆਂ ਤੇ ਰਾਹ ਵਿਚ ਸਲਾਹ ਬਦਲ ਗਈ। ਸਰਕਾਰ ਅਜੇ ਲਾਹੌਰ ਵਿਚ ਬੈਠੀ ਬਾਰਾਂਦਰੀ ਦੀ ਹਵਾ ਫੱਕ ਰਹੀ ਸੀ। ਕਸ਼ਮੀਰ ਵੱਲ ਕੂਚ ਕਰਨ ਦਾ ਹੁਕਮ ਸਾਦਰ ਹੋਇਆ। ਫੌਜ ਤਿਆਰੇ ਕੱਸ ਰਹੀ ਸੀ। ਜਵਾਨ ਜਹਾਨ ਫੌਜੀ ਇਕ ਵਾਰ ਆਪਣੀ ਮਹਿਬੂਬਾ ਨੂੰ ਮਿਲਣਾ ਚਾਹੁੰਦੇ ਸਨ, ਦੇਰ ਸਿਰਫ ਏਸੇ ਗੱਲ ਦੀ ਸੀ। ਮਹਾਰਾਜ ਜਾਣ ਬੁੱਝ ਕੇ ਘੇਸਲੇ ਬਣੇ ਬੈਠੇ ਸਨ। ਦੂਰ ਦਾ ਪੰਧ, ਮੁੰਡਿਆਂ ਨੂੰ ਆਪਣਾ ਰਾਂਝਾ ਰਾਜ਼ੀ ਕਰ ਲੈਣ ਦਿਓ।
ਤੇਗਾਂ ਮੁੰਡਿਆਂ ਈ ਮਾਰਨੀਆਂ ਨੇ, ਮੌਜ ਮੇਲਾ ਕਰ ਲੈਣ ਦਿਓ ਚਾਰ ਦਿਨ। ਪਰਸੋਂ ਕੂਚ ਏ. ਹੁਕਮ ਮਿਲ ਚੁੱਕਾ ਸੀ ਫੌਜ ਨੂੰ। ਲਾਹੌਰ ਵਿਚ ਬੜੀ ਗਹਿਮਾ ਗਹਿਮੀ ਸੀ। ਮੋਢੇ ਨਾਲ ਮੋਢਾ ਵਜਦਾ ਸੀ। ਡੱਬੀ ਬਜ਼ਾਰ ਵਿਚ ਸੁਰਮੇ ਦਾ ਭਾਅ ਚੜ੍ਹ ਗਿਆ। ਬਜ਼ਾਰ ਵਿਚ ਚੂੜੀਆਂ ਮੁੱਕ ਗਈਆਂ। ਰਾਂਗਲਾ ਸੱਕ ਕਿਤੇ ਲਭਿਆਂ ਨਹੀਂ ਸੀ ਮਿਲਦਾ। ਨਗਾਂ ਵਾਲੇ ਲੌਗ ਸਾਰੇ ਚੁਣ ਲਏ ਸਨ ਸ਼ੌਕਾਂ ਪਿੱਟੀਆਂ ਮੁਟਿਆਰਾਂ ਨੇ। ਅਰੇਬਦਾਰ ਸੁੱਥਣਾਂ ਕਲੀਆ ਵਾਲੇ ਕੁੜਤੇ, ਰਾਂਗਲਿਆ ਦੁਪੱਟਿਆਂ ਤੇ ਗੋਟਾ ਮੜ੍ਹਿਆ ਜਾ ਰਿਹਾ ਸੀ।
ਮਹਾਰਾਜਾ ਰਣਜੀਤ ਸਿੰਘ ਜੀ ਹਾਥੀ ਤੇ ਸਵਾਰ ਸੀ। ਸਰਦਾਰ ਘੋੜੇ ਚੜ੍ਹੇ ਸਨ। ਸੂਰਮੇ ਜਾ ਰਹੇ ਸਨ ਜਿੱਤ ਵਿਆਹੁਣ। ਰਾਵੀ ਦੀਆਂ ਛੱਲਾਂ ਨੇ ਸੁੰਮ ਤੋੜ ਦਿੱਤੇ ਘੋੜਿਆਂ ਦੇ। ਲਾਹੌਰ ਕਿਤੇ ਫੁੱਲਿਆ ਨਹੀਂ ਸੀ ਸਮਾਉਂਦਾ। ਕੰਠਿਆਂ ਵਾਲੇ ਗਭਰੂ, ਬੁਗਤੀਆਂ ਵਾਲੇ ਜਵਾਨ, ਨੱਤੀਂ ਵਾਲੇ ਸੂਰਮੇ, ਜਿੱਤ ਦੇ ਨਾਅਰੇ ਮਾਰਦੇ ਵਧ ਰਹੇ ਸਨ।
ਹਰੀ ਸਿੰਘ ਨਲੂਏ ਦੇ ਨਾਲ ਦੀਵਾਨ ਮੋਹਕਮ ਚੰਦ ਸੀ। ਦੇਂਹ ਜਰਨੈਲਾ ਦੀ ਕਮਾਂਡ ਵਿਚ ਫੌਜ ਚਲ ਰਹੀ ਸੀ।
ਅਟਕ
ਪੰਜਾਬ ਦੇ ਪੰਜਾਂ ਦਰਿਆਵਾਂ ਵਿਚ ਇਕ ਅਟਕ ਵੀ ਏ। ਪੰਜਾਂ ਦਰਿਆਵਾਂ ਦੇ ਪਾਣੀ ਵੱਖ ਹਨ ਤੇ ਉਨ੍ਹਾਂ ਦੀ ਤਾਸੀਰ ਵੀ ਵੱਖ। ਸੁਭਾ ਵੱਖਰੇ, ਮਜਾਜ਼ ਵੱਖਰਾ ਆਕੜ ਵੱਖਰੀ ਸ਼ਾਨ ਵੱਖਰੀ, ਰੋਅਬ ਆਪਣਾ। ਆਪਣਾ ਦਬਦਬਾ। ਪੰਜਾਬ ਨੂੰ ਇਹਨਾਂ ਦਰਿਆਵਾਂ ਤੇ ਮਾਣ ਏ। ਇਹ ਪੰਜਾਬ ਦੀ ਜਿੰਦ ਜਾਨ ਹਨ। ਇਹਨਾਂ ਦਾ ਨਾਂ ਲੈ ਕੇ ਪੰਜਾਬ ਜਿਉਦਾ ਏ। ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ। ਭਾਂਡੇ ਇਕ ਜਗ੍ਹਾ ਤੇ ਪਏ ਖੜ੍ਹਕ ਪੈਂਦੇ ਹਨ ਕੀ ਹੋਇਆ ਜੇ ਭਰਾ ਆਪਸ ਵਿਚ ਖਹਿਬੜ ਪਏ ਡਾਂਗ ਮਾਰਿਆਂ ਪਾਣੀ ਵੱਖ ਨਹੀਂ ਹੁੰਦਾ ਮਾਸ ਨਹੁੰਆਂ ਨਾਲੋਂ ਨਹੀਂ ਟੁਟਦਾ। ਭਰਾਵਾਂ ਦੀਆਂ ਵਖਰੀਆਂ ਪਰਾਤਾਂ ਤੇ ਕੁਨਾਲੀਆ ਫਿਰ ਇਕਠੀਆਂ ਹੋ ਜਾਂਦੀਆਂ ਹਨ। ਇਕੇ ਕੁਨਾਲੀ ਵਿਚ ਫਿਰ ਤੌਣਾ ਪਕਦੀਆਂ ਹਨ। ਇਕੇ ਤੰਦੂਰ ਰੋਟੀਆਂ ਲਗ ਪੈਂਦੀਆਂ ਹਨ। ਭਰਾਵਾ ਦਾ ਵੈਰ ਕਾਹਦਾ। ਮਾਂ ਪਿਓ ਜਾ ਭਰਾ ਫਿਰ ਇਕੋ ਹਨ। ਹਿੰਦੂ ਮੁਸਲਮਾਨ ਤੇ ਸਿੱਖ ਸਾਰੇ ਪੰਜਾਬ ਦੀਆਂ ਅੱਖਾਂ ਦੇ ਤਾਰੇ ਹਨ। ਪੰਜਾਬ ਦੀ ਇਕੋ ਮਾਂ ਏ, ਇਕੋ ਦੁੱਖ ਏ। ਪੰਜਾਬ ਦਾ ਇਕੋ ਇਕੋ ਦਰਦ ਏ। ਇਹਨਾਂ ਸਾਰਿਆਂ ਰੋਗਾਂ ਦੀ ਦਵਾ ਏ ਇਕੱਠ।
ਅਟਕ ਦਰਿਆ ਵੀ ਏ ਤੇ ਕਿਲ੍ਹਾ ਵੀ। ਇਹਨੂੰ ਸਰਹੱਦ ਦਾ ਦਵਾਰ ਪਾਲ ਆਖਿਆ ਜਾ ਸਕਦਾ ਏ। ਇਹ ਪਹਿਰੇਦਾਰ ਏ ਪੰਜਾਬ ਦਾ।
ਸਰਹੱਦ ਦਾ ਸੂਬੇਦਾਰ ਜਹਾਂਦਾਤ ਖਾਂ ਸੀ, ਕਾਬਲ ਦੇ ਬਾਦਸ਼ਾਹ ਦਾ ਯਾਰ। ਇਹਨਾ ਦੀਆਂ ਗਰਾਹੀਆਂ ਸਾਂਝੀਆਂ ਸਨ। ਇਹ ਬੇਗਮਾਂ ਸਾਂਝੀਆਂ ਕਰ ਲੈਂਦੇ। ਇਹਨਾਂ ਦੇ ਗੁਲਾਮ ਸਾਂਝੇ ਸਨ ਤੇ ਸੁਭਾਅ ਵੱਖਰੇ ਵੱਖਰੇ। ਸਭ ਕੁਝ ਸਾਂਝਾ ਸੀ ਪਰ ਗੰਢਾਂ ਨਵੇਕਲੀਆਂ ਸਨ ।
ਤੇਜ਼ ਰਫਤਾਰ ਡਾਚੀ ਸਵਾਰਾਂ ਇਤਲਾਹ ਦਿਤੀ ਸ਼ਾਹੀ ਫੌਜ ਦੇ ਆਉਣ ਦੀ।
ਹੱਥਾਂ ਪੈਰਾਂ ਦੀ ਪੈ ਗਈ ਸੀ ਨਵਾਬ ਨੂੰ। ਯਾਰ ਨੂੰ ਚਿਠੀ ਦੇ ਕੇ ਸੁਨੇਹਾ ਭੇਜਿਆ ਯਾਰ ਨੇ ਉਡ ਕੇ ਥੋੜ੍ਹਾ ਆ ਜਾਣਾ ਸੀ। ਉਹਦੇ ਪੈਰਾਂ ਨੂੰ ਤੋਹ ਲਗੇ ਹੋਏ ਸਨ। ਉਹ ਆਪਣੇ ਭਰਾਵਾਂ ਦੀਆਂ ਅੱਖਾਂ ਕੱਢ ਕੇ ਉਹਨਾਂ ਨੂੰ ਅੰਨ੍ਹਾਂ ਕਰਕੇ ਬਿਠਾ ਦੇਣਾ ਚਾਹੁੰਦਾ ਸੀ। ਨਾਂ ਬਾਂਸ ਰਹੇ ਨਾ ਬਾਂਸਰੀ ਵਜੇ। ਕਾਬਲ ਦੇ ਤਖਤ ਦਾ ਵਾਰਸ ਕੋਈ ਸੁਜਾਖ ਨਾ ਰਹੇ। ਮਹਿਮੂਦ ਸ਼ਾਹ ਦਾ ਮਨ ਤਰਲੋ ਮੱਛੀ ਹੋ ਰਿਹਾ ਸੀ। ਸ਼ਾਹ ਜ਼ਮਾਨ ਤੇ ਸ਼ਾਹ ਕਿਤੇ ਫਿਰ ਫੌਜ ਇਕਠੀ ਕਰ ਕੇ ਕਾਬਲ ਦੀ ਇਟ ਨਾਲ ਇਟ ਨਾ ਖੜਕਾ ਦੇਣ। ਫਿਰ ਸਚੇ ਵਾਰਸ ਦੇ ਕੋਲ ਨਾ ਚਲਿਆ ਜਾਏ। ਚਿੰਤਾ ਨੇ ਮਹਿਮੂਦ ਸ਼ਾਹ ਦੀ ਨੀਂਦ ਹਰਾਮ
ਜਹਾਂਦਾਤ ਖਾਨ ਆਪਣੇ ਯਾਰ ਦੀਆਂ ਉਡੀਕਾਂ ਵਿਚ ਸੀ। ਲਾਹੌਰ ਦੀ ਫੌਜ ਮੰਜਲਾਂ ਮਾਰਦੀ ਨੇੜੇ ਆ ਰਹੀ ਸੀ। ਪਿੱਸੂ ਪੈ ਰਹੇ ਸਨ, ਜਹਾਂਦਾਤ ਖਾਨ ਨੂੰ।
ਡਾਂਗ ਸਰ੍ਹਾਣੇ ਦੀ, ਬਾਕੀ ਸਭ ਝੂਠ। ਮਾਂਗਵੀਂ ਧਾੜ ਵੀ ਕਦੀ ਲੜੀ ਏ।
ਅਟਕ ਦੇ ਬੁਰਜ ਤੇ ਚੜ੍ਹ ਕੇ ਜਹਾਂਦਾਤ ਖਾਨ ਨੇ ਆਉਂਦੀ ਲਾਹੌਰ ਦੀ ਫੌਜ ਵੇਖੀ। ਗਿੱਦੜ ਫਾਹੇ ਲਗ ਗਿਆ। ਸ਼ਿਕਾਰੀ ਨੇ ਫਾਹੀਆਂ ਗੱਡ ਦਿਤੀਆਂ ਸ਼ਿਕਾਰੀ ਦਮਾਮੇ ਮਾਰਦਾ ਅਟਕ ਦੇ ਲਾਗੇ ਆ ਰਿਹਾ ਸੀ।
ਅਖੀਰ ਮਾਂਗਵੀਂ ਧਾੜ ਪੁੱਜ ਗਈ। ਜਹਾਂਦਾਤ ਖਾਨ ਦੀ ਜਾਨ ਵਿਚ ਜਾਨ ਆ ਗਈ। ਹੁਣ ਉਹਦੀਆਂ ਤਲਵਾਰਾਂ ਵਿਚ ਜੋਸ ਭਰ ਗਿਆ ਸੀ।
ਦੋਸਤ ਮਹੰਮਦ ਖਾਨ ਤੇ ਫਤਹਿ ਮੁਹੰਮਦ ਖਾਂ ਪਿਸ਼ੌਰੋਂ ਤੁਰੇ, ਉਨ੍ਹਾਂ ਅਟਕ ਆ ਕੇ ਦਮ ਲਿਆ ਤੇ ਸਾਹਮਣੇ ਲੜਾਈ ਮੱਥੇ ਲਗੀ।
ਹਰੀ ਸਿੰਘ ਨਲੂਆ ਜਵਾਨ ਸੀ। ਦੀਵਾਨ ਮੋਹਕਮ ਚੰਦ ਬ੍ਰਿਧ ਪਰ ਜ਼ਮਾਨੇ ਦਾ ਖਰਾਂਟ ਭਾਵ ਮੈਦਾਨ ਦਾ। ਉਹਦੀ ਚਾਲ ਨੂੰ ਮਾਤ ਕਰਨ ਵਾਲਾ ਪੰਜਾਬ ਵਿਚ ਅਜੇ ਤੱਕ ਜੰਮਿਆ ਨਹੀਂ ਸੀ। ਮੁਹਕਮ ਚੰਦ ਦਾ ਹੁਕਮ ਸਰਕਾਰ ਦਾ ਹੁਕਮ ਸਮਝਿਆ ਜਾਂਦਾ ਸੀ। ਮੈਂ ਕਈ ਵਾਰ ਦੀਵਾਨ ਆਪਣੇ ਆਪ ਫੈਸਲੇ ਕਰ ਦੇਂਦਾ, ਉਹਦੇ ਤੇ ਅਮਲ ਵੀ ਹੋ ਜਾਂਦਾ। ਮਹਾਰਾਜ ਦੇ ਦਸਤਖਤ ਬਾਅਦ ਵਿਚ ਹੁੰਦੇ। ਉਹਦੇ ਮਰਤਬੇ ਤੇ ਕੋਈ ਨਹੀਂ ਸੀ ਪੁੱਜਿਆ। ਹਰੀ ਸਿੰਘ ਨਲੂਆ ਤੇ ਅਜੇ ਸ਼ੋਹਰ ਸੀ। ਭਾਵੇਂ ਕਿੰਨਾ ਵੀ ਬਹਾਦਰ ਸੀ, ਪਰ ਫੇਰ ਵੀ ਮੁੰਡਿਆਂ ਵਿਚ ਹੀ ਗਿਣਿਆ ਜਾਂਦਾ। ਸਾਰੀ ਹਕੂਮਤ ਵਿਚ ਨਲੂਏ ਦੇ ਨਾਂ ਦੇ ਡੰਕੇ ਵਜਦੇ ਸਨ ਪਰ ਨਲੂਏ ਤੇ ਮੋਹਕਮ ਚੰਦ ਦੀ ਕੱਢੀ ਲਕੀਰ ਪੱਥਰ ਦੀ ਲੀਕ ਮੰਨੀ ਜਾਂਦੀ।
ਅਜੇ ਲਾਹੌਰ ਦੀ ਫੌਜ ਨੇ ਦਮ ਵੀ ਨਹੀਂ ਸੀ ਮਾਰਿਆ। ਦੋਸਤ ਮੁਹੰਮਦ ਖਾਨ ਨੇ ਹਮਲਾ ਕਰ ਦਿਤਾ। ਕੌਣ ਗੇਡਾ ਨਿਵਾਉਂਦਾ ਸੀ ਏਸ ਵੇਲੇ। ਤਲਵਾਰਾਂ ਸੂਤ ਲਈਆਂ ਤੇ ਦੋਹੀਂ ਹੱਥੀਂ ਡਹਿ ਪਏ। ਤਲਵਾਰ ਏਸ ਤਰ੍ਹਾਂ ਚੱਲ ਰਹੀ ਸੀ ਜਿਸ ਤਰ੍ਹਾਂ ਵਾਢੀ ਵੇਲੇ ਜੱਟ ਆਪਣੀ ਦਾਤਰੀ ਚਲਾਵੇ। ਢੇਰਾਂ ਦੇ ਢੇਰ ਲਗ ਗਏ। ਪੁਸ਼ਤਿਆਂ ਤੇ ਪੁਸ਼ਤ ਚੜ੍ਹ ਗਏ।
ਹਰੀ ਸਿੰਘ ਨਲੂਏ ਤੇ ਮੁਹਕਮ ਚੰਦ ਨੇ ਅਜਿਹਾ ਹਮਲਾ ਕੀਤਾ ਬੁਥਾੜ ਭੰਨ ਦਿਤੇ।
ਤਿਖੀ ਰਫਤਾਰ ਵਾਲੇ ਡਾਚੀ ਸਵਾਰਾਂ ਜਦ ਅਟਕ ਦੇ ਕਿਲ੍ਹੇ ਦੀ ਫਤਿਹ ਦੀ ਖਬਰ ਮਹਾਰਾਜ ਨੂੰ ਲਾਹੌਰ ਆਣ ਕੇ ਦਸੀ ਤਾਂ ਮਹਾਰਾਜ ਏਨੇ ਖੁਸ਼ ਹੋਏ ਕਿ ਡਾਚੀ ਸਵਾਰ ਦੇ ਹੱਥਾਂ ਵਿਚ ਸੋਨੇ ਦੇ ਕੜੇ ਪੁਆ ਦਿੱਤੇ।
ਗੁਲੇਲ
ਪੰਜਾਬ ਸਾਰੇ ਹਿੰਦੁਸਤਾਨ ਨਾਲੋਂ ਅੱਡ ਸੀ। ਪੰਜਾਬ ਵਿਚ ਤਾਂ ਵਸਨੀਕਾਂ ਨੇ ਇਹ ਗੱਲ ਬੁਝ ਲਈ ਸੀ ਕਿ ਅਸੀਂ ਪੰਜਾਬ ਵਿਚ ਤਾਂ ਵਸ
ਸਕਦੇ ਹਾਂ ਜੇ ਅਸੀਂ ਕੁਝ ਅਸੂਲ ਮੁਗਲ ਹਕੂਮਤ ਦੇ ਅਪਨਾ ਲਈਏ ਤੇ ਕੁਝ ਆਪਣੀਆਂ ਰਸਮਾਂ ਇਨ੍ਹਾਂ ਦੀ ਝੋਲੀ ਵਿਚ ਪਾ ਦਈਏ ਤਾਂ
ਸਾਡਾ ਨਿਰਬਾਹ ਹੋ ਸਕਦਾ ਹੈ।
ਮੁਗਲਾਂ ਨੇ ਲੋਕਾਂ ਦੇ ਨਕ 'ਚ ਦਮ ਕਰ ਦਿਤਾ ਸੀ ਅਤੇ ਉਨ੍ਹਾਂ ਦਾ ਮੁਕਾਬਲਾ ਉਨ੍ਹਾਂ ਵਰਗੇ ਹੋਇਆਂ ਹੀ ਹੋ ਸਕਦਾ ਸੀ, ਕਿਉਂਕਿ
ਮੁਗਲਾਂ ਦੇ ਘੋੜੇ ਪੰਜਾਬ ਵਿਚ ਹਰ ਵੇਲੇ ਰਾਤ ਬਰਾਤੇ ਖੌਰੂ ਪਾਉਂਦੇ ਰਹਿੰਦੇ ਸਨ। ਜਿਸ ਘਰ ਵਿਚ ਚਲੇ ਗਏ, ਜੋ ਕਿਸੇ ਦੇ ਚੌਂਕੇ 'ਚੋਂ
ਲਭਾ ਖਾਧਾ ਪੀਤਾ ਤੇ ਡਕਾਰ ਮਾਰਿਆ ਅਤੇ ਰਾਹੇ ਪਏ।
ਖਾਲਸੇ ਦੀ ਸਾਜਨਾ ਤੋਂ ਬਾਅਦ ਖਾਲਸੇਈ ਝੋਲੀ ਵਿਚ ਕੁਝ ਅਸੂਲ ਪਾਏ ਗਏ। ਉਨ੍ਹਾਂ ਵਿਚੋਂ ਇਕ ਝਟਕਾ ਵੀ ਸੀ ਤੇ ਦੂਜਾ ਵੰਡ ਖਾਣਾ,
ਹਕ ਹਲਾਲ ਦੀ ਕਮਾਈ ਤੇ ਇਮਾਨ ਰਖਣਾ। ਮੁਸਲਮਾਨ ਝਟਕੇ ਤੋਂ ਨਫਰਤ ਖਾਂਦਾ ਇਸ ਲਈ ਖਾਲਸੇ ਦੇ ਰਿਝੇ ਪੱਕੇ ' ਤੇ ਕੋਈ
ਮੁਗਲ ਹਥ ਨਾ ਮਾਰਦਾ। ਉਨ੍ਹਾਂ ਦਾ ਰਿੱਝਾ ਪਤੀਲਾ ਉਨ੍ਹਾਂ ਜੋਗਾ ਈ ਰਹਿੰਦਾ।
ਜਦੋਂ ਸਿਖਾਂ ਦੀ ਸਰਕਾਰ ਜਲਾਲ ਵਿਚ ਆ ਗਈ ਤੇ ਫਿਰ ਸਿੱਖਾਂ ਦੀਆਂ ਮਹਿਫਲਾਂ ਵਿਚ ਹਿੰਦੂ ਤੇ ਮੁਸਲਮਾਨ ਸਾਵੇਂ ਸਰਨਾਵੇਂ ਹੋ ਕੇ
ਸ਼ਾਮਲ ਹੋਣ ਲਗ ਪਏ। ਮੁਸਲਮਾਨਾਂ ਨਾਲ ਸਿੱਖਾਂ ਦਾ ਭਰੱਪਣ ਪੈ ਗਿਆ, ਹਿੰਦੂ ਤੇ ਅੱਗੇ ਹੀ ਸਿੱਖਾਂ ਨਾਲੋਂ ਵਖ ਨਹੀਂ ਸਨ। ਚੜ੍ਹਦੇ
ਸੂਰਜ ਨੂੰ ਹਮੇਸ਼ਾਂ ਹੀ ਸਲਾਮਾਂ ਹੁੰਦੀਆਂ ਹਨ। ਹਿੰਦੂ, ਸਿੱਖ, ਮੁਸਲਮਾਨ ਸਭੇ ਘਿਉ ਖਿਚੜੀ ਹੋ ਗਏ। ਪੰਜਾਬ ਇਕ ਗੁਲਦਸਤਾ ਬਣ
ਚੁਕਾ ਸੀ।
ਮਹਾਰਾਜਾ ਰਣਜੀਤ ਸਿੰਘ ਦੇ ਛੋਟੇ ਜਿਹੇ ਰਾਜ ਦੇ ਦੁਆਲੇ ਗੁਲੇਲ ਦੀ ਸ਼ਕਲ ਦੀਆਂ ਕੁਝ ਰਿਆਸਤਾਂ ਸਨ, ਕੁਝ ਰਜਵਾੜੇ ਸਨ,
ਇਹ ਫਨੀਅਰ ਸੱਪ ਹਰ ਤਰ੍ਹਾਂ ਨਿਗਲ ਜਾਣਾ ਚਾਹੁੰਦੇ ਸਨ ਜਾਂ ਡੰਗ ਮਾਰਨਾ ਲੋਚਦੇ ਸਨ ਪਰ ਪੰਜਾਬੀ ਇਹ ਨਹੀਂ ਸੀ ਚਾਹੁੰਦਾ ਉਸ
ਬੜਾ ਚਿਰ ਦੂਜਿਆਂ ਦੀਆਂ ਜੁੱਤੀਆਂ ਚੱਟੀਆਂ ਸਨ, ਲਲਾਂ ਪੂੰਝੀਆਂ ਸਨ। ਹੁਣ ਪੰਜਾਬੀ ਆਪਣੇ ਰਾਜ ਦਾ ਮਜ਼ਾ ਲੈਣਾ ਚਾਹੁੰਦੇ ਸੀ।
ਭਾਵੇਂ ਉਹ ਹਿੰਦੂ ਸੀ ਭਾਵੇਂ ਮੁਸਲਮਾਨ ਪਹਿਲਾਂ ਉਹ ਪੰਜਾਬੀ ਸੀ ਤੇ ਫਿਰ ਕੁਝ ਹੋਰ। ਉਹ ਗੁਲੇਲ ਸੀ ਕਸੂਰ, ਬਹਾਵਲਪੁਰ, ਮੁਲਤਾਨ ਤੇ ਅਟਕ ਦੇ ਨਵਾਬ।
ਮੁਲਤਾਨ ਦੇ ਨਵਾਬ ਮੁਜ਼ਫਰ ਖਾਨ ਦਾ ਰਾਜ ਸੀ ਡੇਰਾ ਅਸਮਾਇਲ ਖਾਂ। ਨਵਾਬ ਅਬਦੁਲ ਸਮਾਧ ਖਾਨ ਮਨੋਕਰ ਤੇ ਬੰਨੂੰ ਕੋਹਾਟ ਤੇ ਮੁਹੰਮਦ ਸ਼ਾਹ ਨਵਾਬ ਖਾਨ ਟਾਂਕ ਦਾ ਇਲਾਕਾ ਨਵਾਬ ਸਰਵਰ ਖਾਨ ਦੇ ਅਧੀਨ ਸਨ। ਇਹ ਸਾਰੇ ਨਵਾਬ ਅਮੀਰ ਕਾਬਲ ਦੇ ਗੁਮਾਸ਼ਤੇ ਸਨ ਦੁਰਾਨੀ ਨਿਰਬਲ ਹੋਏ ਤੇ ਗੁਮਾਸ਼ਤੇ ਸ਼ਾਹ ਬਣ ਬੈਠੇ ਆਪਣਾ ਸਿੱਕਾ ਤੇ ਆਪਣਾ ਹੁਕਮ ਹਰ ਜਗ੍ਹਾ ਡੇਢ ਇੱਟ ਦੀ ਮਸੀਤ ਵਖਰੀ ਖੜੀ ਕਰ ਲਈ, ਇਹ ਮੁਰਗੇ ਆਪੋ ਆਪਣੀ ਬੋਲੀ ਬੋਲਦੇ, ਪੰਜਾਬ ਦੇ ਲੋਕਾਂ ਦੇ ਕੰਨ ਸੁਣ ਸੁਣ ਕੇ ਪੱਕ ਗਏ ਸਨ। ਹੁਣ ਪੰਜਾਬ ਚਾਹੁੰਦਾ ਸੀ ਆਪਣੀ ਬੋਲੀ ਬੋਲ ਕੇ ਵੇਖਣੀ।
ਬਹਾਵਲਪੁਰ ਦਾ ਨਵਾਬ ਬਹਾਵਲ ਖਾਨ ਦਾ ਦਾਊਦ ਪੋਤਰੇ ਦੇ ਅਧੀਨ ਪੇਸ਼ਾਵਰ ਤੇ ਉਸ ਦੇ ਨਾਲ ਦੇ ਇਲਾਕਿਆਂ ਤੇ ਫ਼ਤਹਿ ਖਾਂ ਬਾਕਰਜ਼ਾਈ ਦੇ ਭਰਾ ਹਕੂਮਤ ਕਰਦੇ ਸਨ। ਅਟਕ ਦਾ ਕਿਲਾ ਵੀ ਉਹਦੀ ਮਲ ਗੁਜ਼ਾਰ ਵਿਚ ਸੀ। ਜਹਾਂਦਾਤ ਖਾਨ ਦੇ ਜ਼ੋਰ ਨਾਲ ਪਠਾਨ ਆਪਣੀ ਮੱਲਮਾਰੀ ਬੈਠੇ ਸਨ। ਕਸ਼ਮੀਰ ਤੇ ਹਜ਼ਾਰਾ ਉਸ ਦੇ ਦੂਜੇ ਭਰਾਵਾਂ ਦੀ ਛੱਤਰ ਛਾਇਆ ਹੇਠ ਭਾਵੇਂ ਵਸਦਾ ਸੀ। ਜੇਹਲਮ, ਸ਼ਾਹਪੁਰ, ਸਾਹੀਵਾਲ, ਖੁਸਾਬ, ਝੰਗ, ਪਾਕਪਟਨ ਤੇ ਕਸੂਰ ਵਿਚ ਮੁਗਲ ਪਠਾਨ ਤੇ ਹੋਰ ਧਾੜਵੀਆਂ ਦੇ ਚਮਚਿਆਂ ਤੇ ਆਪਣੇ ਝੰਡੇ ਗਡੇ ਹੋਏ ਸਨ।
ਕਾਂਗੜਾ, ਜੰਮੂ, ਚੰਬਾ, ਮੰਡੀ ਸਕੇਤ ਪਹਿਲਾਂ ਮੁਗਲਾਂ ਦੀਆ ਲਾਲਾਂ ਚਟਦੇ ਸਨ ਤੇ ਫੇਰ ਹੁਣ ਖੁਦਮੁਖਤਿਆਰ ਬਣ ਬੈਠੇ ਸਨ। ਚੜ੍ਹਦੇ ਵੱਲ ਅੰਗਰੇਜ਼ਾਂ ਦਾ ਰਾਜ ਸੀ। ਮਰਾਠਿਆਂ ਤੇ ਮੁਗਲਾਂ ਦੇ ਤਾਰੇ ਡੁਬ ਚੁਕੇ ਸਨ। ਉਥੇ ਅੰਗਰੇਜ਼ਾਂ ਦੀ ਤੁਤੀ ਬੋਲ ਰਹੀ ਸੀ। ਹਰੀ ਸਿੰਘ ਨਲੂਏ ਨੂੰ ਵੀ ਇਹ ਗੁਲੇਲ ਦਸੀ ਤੇ ਕਮਾਨ ਦੀ ਸ਼ਕਲ ਵੀ ਵਿਖਾਈ। ਮਹਾਰਾਜਾ, ਮੋਹਕਮ ਚੰਦ ਤੇ ਨਲੂਏ ਨੇ ਪਹਿਲਾਂ ਗੁਲੇਲ ਤੋੜੀ ਹੈ। ਹੁਣ ਕਮਾਨ ਭੰਨਣ ਲਗੇ ਸਨ।
ਪੰਜਾਬੀ ਆਖਦਾ ਅਸੀਂ ਤੁਹਾਡੇ ਨਾਲ ਹਾਂ ਆਉ ਗੁਲੇਲ ਭੰਨੀਏ, ਕਮਾਨ ਤੋੜੀਏ, ਇਨ੍ਹਾਂ ਖੜੱਪਿਆਂ ਦੀਆਂ ਸਿਰੀਆਂ ਮਰੋੜੀਏ। ਹਿੰਦੂ, ਮੁਸਲਮਾਨ, ਸਿੱਖ ਤਿੰਨੇ ਸਾਵੇਂ ਜ਼ੋਰ ਲਾ ਰਹੇ ਸਨ। ਗੁਲੇਲ ਨੂੰ ਦੁਫਾੜ ਕਰ ਦਿਓ ਤੇ ਕਮਾਨ ਨੂੰ ਲਕੋ ਮਰੋੜ ਦਿਉ, ਇਨ੍ਹਾਂ ਦੇ ਗੁਲੇਲੇ ਸ਼ੇਰੇ ਪੰਜਾਬ ਦੇ ਗੁਮਾਸ਼ਤਿਆਂ ਦੇ ਕੰਮ ਆਉਣਗੇ।
ਡੋਲੀ
ਡੇਲੀ ਰੋਕ ਲਈ ਗਈ ਤਲਵਾਰਾਂ ਦੇ ਜ਼ੋਰ ਨਾਲ, ਬੰਦੂਕਾਂ ਦਾ ਡਰ ਵਿਖਾ ਕੇ ਪਿਸਤੌਲਾਂ ਦੀਆਂ ਨਾਲੀਆਂ ਛਾਤੀ ਤੇ ਰਖ ਕੇ।
'ਡੇਲੀ ਤੇ ਮੇਰਾ ਹੱਕ ਏ।"
"ਡੋਲੀ ਮੈਂ ਰੋਕੀ ਏ।"
""ਡੋਲੀ ਮੈਂ ਵੇਖੀ ਸੀ।"
"ਤੇਰੇ ਕੋਲ ਅਗੇ ਚਾਰ ਬੇਗਮਾਂ ਹਨ, ਪੰਜਵੀਂ ਕੀ ਕਰਨੀ ਉਂ ਇੱਜੜ ਪਾਲਣਾ ਈ। ਮੈਂ ਅਜੇ ਔਰਤ ਦੀ ਖੁਸ਼ਬੂ ਵੀ ਨਹੀਂ ਸੁੰਘੀ। ਮੈਂ ਔਰਤ ਦਾ ਜਿਸਮ ਟਟੋਲ ਕੇ ਵੀ ਨਹੀਂ ਵੇਖਿਆ। ਇਸ ਲਈ ਮੈਂ ਜ਼ਿਆਦਾ ਹਕਦਾਰ ਹਾਂ ਖਾਨ। ਇਹ ਮੈਨੂੰ ਦੇ ਦੇ, ਖੁਦਾ ਨੇ ਇਹ ਮੇਰੇ ਲਈ ਭੇਜੀ ਏ। ਇਹ ਹੁਰ ਖੁਦਾਈ ਨੇਮਤ ਏ, ਮੈਨੂੰ ਬਖਸ਼ ਦੇ ਖਾਂ। ਮੈਂ ਸਾਰੀ ਉਮਰ ਤੇਰਾ ਪਾਣੀ ਭਰਾਂਗਾ।" ਬੋਲ ਸਨ ਇਕ ਲੁਟੇਰੇ ਦੇ। "ਔਰਭ ਖਰੈਤ ਵਿਚ ਨਹੀਂ ਮਿਲਦੀ।"
ਤਲਵਾਰ ਕਢ ਤੇ ਡੋਲੀ ਲੈ ਜਾ।
"ਕਬੀਲੇ ਦੀਆਂ ਤਲਵਾਰਾਂ ਨਿਕੀ ਜਿਹੀ ਗੱਲ ਪਿੱਛੇ ਈ ਖੜਕ ਪੈਣ।"
ਔਰਤ ਨੇ ਕਈ ਹਕੂਮਤਾਂ ਦੀ ਬੂਥੀ ਭੰਨ ਦਿਤੀ, ਔਰਤ ਸ਼ੈਅ ਈ ਅਜੀਬ ਏ। ਇਹ ਲਜ਼ਤ ਦਾ ਚਸ਼ਮਾਂ, ਅਖਾਂ ਦਾ ਨਸ਼ਾ ਏ, ਸ਼ਰਾਬ ਦੀ ਬੰਦ ਬੋਤਲ ਏ। ਆਦਮ ਦਾ ਝਗੜਾ ਵੀ ਤੇ ਔਰਤ ਤੋਂ ਈ ਹੋਇਆ ਸੀ। ਹਰ ਲੜਾਈ ਦੀ ਜੜ੍ਹ ਔਰਤ ਈ ਏ।
ਡੋਲੀ 'ਚ ਬੈਠੀ ਮੁਟਿਆਰ ਕੰਬ ਰਹੀ ਸੀ ਬੈਂਤ ਦੀ ਛੜੀ ਵਾਂਗੂ। ਔਰਤ ਹੋਣਾ ਵੀ ਕਿੰਨਾ ਗੁਨਾਹ ਏ। ਖੂਬਸੂਰਤ ਔਰਤ ਦੇ ਪਿੱਛੇ ਆਦਮੀ ਕਿੰਨੀ ਜਲਦੀ ਵੈਹਸ਼ੀ ਬਣ ਜਾਂਦਾ ਏ। ਦਰਿੰਦਾ ਹੁਸਨ ਤੇ ਰਬ ਨੇ ਦਿਤਾ ਏ, ਇਹਦੇ 'ਚ ਮੇਰਾ ਕੀ ਕਸੂਰ ਏ। ਰੂਹ ਕੰਬ ਉਠੀ ਮੁਟਿਆਰ ਦੀ।
ਕਾਬਲੀ ਸ਼ਰਾਬ ਇਤਨੀ ਪੁਠ ਦੀ, ਦੁੰਬੇ ਦਾ ਗੋਸ਼ਤ ਭੁਜੇ ਮੁਰਗੇ, ਸਰਦ ਯਖ ਰਾਤ ਦੇ ਸਰਦਾਰ ਇਕ ਔਰਤ ਖੁਦਾ ਖੈਰ ਕਰੇ।
ਫੈਸਲਾ ਹੋ ਗਿਆ ਛੋਟਾ ਸਰਦਾਰ ਹਾਰ ਗਿਆ। ਦਾਵਤ ਦਾ ਦਸਤਰ ਖਾਨ ਵਿਛ ਗਿਆ ਸਾਰਾ ਕਬੀਲਾ ਇਕ ਜਗ੍ਹਾ ਤੇ ਇਕੱਠਾ ਸੀ। ਦੁੰਬੇ ਦੇ ਗੋਸ਼ਤ ਦੀ ਬਰਿਆਨੀ ਵਾਲੀ
ਡੇਲੀ ਵਿਚ ਮੁਟਿਆਰ ਸਿਕੁੜ ਕੇ ਬੈਠੀ ਹੋਈ ਸੀ।
ਦੇ ਸਰਦਾਰ ਅਤੇ ਦੇ ਗੁਮਾਸ਼ਤੇ ਅਜੇ ਵੀ ਸ਼ਰਾਬ ਪੀ ਰਹੇ ਸਨ। ਹਰਮ ਵਿਚ ਅਤਰ ਦਾ ਤਰਕਾਅ ਕੀਤਾ ਗਿਆ। ਸੇਜ ਵਿਛਾਈ ਗਈ ਡੋਲੀ ਆਪੇ ਚੁਕੀ ਤੇ ਆਪੇ ਹੀ ਖੇਮੇ ਦੇ ਮੁਹਰੇ ਰਖੀ ਸਰਦਾਰ ਦੇ ਸਾਥੀਆਂ।
ਅਚਾਨਕ ਇਕ ਚੀਖ ਵਾਤਾਵਰਣ ਵਿਚ ਗੂੰਜ ਉਠੀ
ਹਾਏ ਅੱਲਾ ! ਅਵਾਜ਼ ਸੀ ਵਡੇ ਸਰਦਾਰ ਦੀ
ਇਹ ਕੀ, ਖੂਨ? ਖੰਜਰ। ਕਿਸ ਖੰਜਰ ਮਾਰਿਆ ਏ ਕਿਸ ਖੂਨ ਕੀਤਾ ਏ। ਇਹ ਖੰਜਰ ਮੈਂ ਮਾਰਿਆ ਏ ਸਰਦਾਰ।
"ਕਿਊਂ?"
ਸਰਦਾਰ ਬੇਇਨਸਾਫੀ ਤੇ ਉੱਤਰ ਆਇਆ ਸੀ। ਇਹ ਹੁਣ ਸਾਡਾ ਸਰਦਾਰ ਰਹਿਣ ਦੇ ਕਾਬਲ ਨਹੀਂ।
ਸ਼ਰਾਬ ਨੇ ਤਲਵਾਰਾਂ ਦੀ ਨੌਬਤ ਆਉਣ ਹੀ ਨਾ ਦਿਤੀ। ਛੋਟਾ ਸਰਦਾਰ ਵੱਡਾ ਸਰਦਾਰ ਬਣ ਗਿਆ। ਬਾਹਰ ਸ਼ਰਾਬ ਉਡ ਰਹੀ ਸੀ ਤੇ ਅੰਦਰ ਖੈਮੇ ਦੇ ਜਵਾਨੀ ਖੂਨ ਦੇ ਅਥਰੂ ਰੋ ਰਹੀ ਸੀ।
ਨਵਾਂ ਸਰਦਾਰ ਖੇਮੇ ਦੇ ਅੰਦਰ ਚਲਾ ਗਿਆ ਤੇ ਬਾਕੀ ਆਪਣੇ ਠਿਕਾਣੇ। "ਬੇਗਮ।" ਚੰਦਾ ਬੋਲੀ, ਖਾਨ ਸਾਹਿਬ ਸਰਦਾਰੀ ਮੁਬਾਰਕ। ਅਜ ਦੀ ਰਾਤ ਮੁਬਾਰਕ ਵੀ ਏ ਤੇ ਖੂਨੀ ਵੀ ਇਸ ਲਈ ਅਜ ਸਰਦਾਰ ਬਨਣ ਵਿਚ ਹੀ ਐਸ਼ ਨਾਲ ਗੁਜ਼ਾਰੀ ਜਾਏ।
"ਤੂੰ ਕੌਣ ਏਂ?"
'ਮੈਂ ਡੋਲੀ ਨਾਲ ਆਈ ਨੈਣ ਹਾਂ।"
"ਅਛਾ ਜਿਦਾਂ ਤੇਰੀ ਮਰਜ਼ੀ ਸੁਭਾਨ ਅਲ੍ਹਾ, ਤੇਰੀ ਜੁਬਾਨ ਮੁਬਾਰਕ ਹੋਵੇ।"
"ਹਜੂਰ ਦਾ ਇਕਬਾਲ ਬੁਲੰਦ ਹੈ।"
ਅਛਾ ਫਿਰ ਸਹੀ 'ਯੇ ਸੇਜ ਨਿਕਾਹ ਕੇ ਬਾਅਦ ਕਾਮ ਆਏਗੀ, ਅੱਛਾ ਖੁਦਾ
ਹਾਫਿਜ਼।"
ਇਨ੍ਹਾਂ ਦੇ ਵਾਰਸਾਂ ਨੂੰ ਸਦੋ ਤੇ ਉਹਨਾਂ ਦੇ ਘਰ ਦੌਲਤਾਂ ਨਾਲ ਭਰ ਦਿਉ। ਖਾਨ ਸੋਚਦਾ ਸੋਚਦਾ ਬਾਹਰ ਚਲਾ ਗਿਆ।
ਮੁਖੜਾ ਇਸ਼ਕੇ ਦਾ
ਅਲੀ ਖਾਂ ਨਾਂ ਸੀ ਛੋਟੇ ਸਰਦਾਰ ਦਾ। ਇਕੇ ਰਾਤ ਵਿਚ ਸਰਦਾਰ ਬਣ ਗਿਆ ਸਾਰੇ ਕਬੀਲੇ ਦਾ। ਦਿਨ ਚੜ੍ਹਦੇ ਹੀ ਸਾਰਾ ਇਲਾਕਾ ਸਲਾਮ ਕਰਨ ਨੂੰ ਦੁਕਾ। ਜਿਹੜਾ ਆਇਆ ਉਸ ਆਪਣੀ ਜਾਨ ਕੁਰਬਾਨ ਕਰਨ ਦੀ ਗੱਲ ਕੀਤੀ, ਖਾਨ ਦੇ ਮੁੜ੍ਹਕੇ ਦੀ ਇਕ ਬੂੰਦ ਤੇ ਸਾਡਾ ਲਹੂ ਡੁਲ੍ਹੇਗਾ। ਜੰਗਲ ਦੀ ਅੱਗ ਏਨੀ ਜਲਦੀ ਨਹੀਂ ਸੀ ਫੈਲਦੀ, ਜਿੰਨੀ ਜਲਦੀ ਖਾਨ ਦੇ ਸਰਦਾਰ ਬਣਨ ਦੀ ਖਬਰ ਦਾ ਢੰਡੋਰਾ ਪਿਟਿਆ ਗਿਆ।
ਕਾਫੀ ਭੱਜ ਨੱਸ ਪਿੱਛੋਂ ਅਲੀ ਖਾਂ ਨੇ ਸਾਰੇ ਸਰਦਾਰ ਆਪਣੇ ਵਲ ਕਰ ਲਏ ਸਨ। ਸਤਾਂ ਦਿਨਾਂ ਬਾਅਦ ਅਲੀ ਖਾਂ ਨੂੰ ਬੈਮੇ ਵਿਚ ਬੈਠੀ ਡੋਲੇ ਵਾਲੀ ਮੁਟਿਆਰ ਦਾ ਚੇਤਾ ਆਇਆ। ਉਸ ਨੇ ਪੁੱਛਿਆ,
"ਅਮੀਰ ਖਾਨ ਉਹ ਖੂਬਸੂਰਤ ਕਬੂਤਰੀ ਕਿਥੇ ਗਈ?"
"ਖਾਨ ਸਾਹਿਬ, ਆਪਣੇ ਖੈਮੇ ਵਿਚ ਈ ਏ।"
"ਉਦਾਸ ਤੇ ਨਹੀਂ ਹੋ ਗਈ?"
"ਨਹੀਂ ਖਾਨ, ਉਹਦੇ ਨਾਲ ਜਿਹੜੀ ਨੈਣ ਆਈ ਏ ਮੈਂ ਉਸ ਨੂੰ ਬੜੇ ਸਬਜ਼ ਬਾਗ ਵਿਖਾਏ ਹਨ। ਮੈਂ ਉਸ ਫਫੇ ਕੁੱਟਣ ਨੂੰ ਇਸ ਗੱਲ ਲਈ ਤਿਆਰ ਕਰ ਲਿਆ ਏ ਕਿ ਮੁਟਿਆਰ ਨੂੰ ਹਜ਼ੂਰ ਦੇ ਨਿਕਾਹ ਵਿਚ ਲਿਆਂਦਾ ਜਾਏ। ਖੂਬਸੂਰਤ ਔਰਤ ਵੀ ਕਦੇ ਕਦਾਈਂ ਨਸੀਬ ਹੁੰਦੀ ਏ।"
ਅੱਛਾ, ਚੰਦਾ ਨੈਣ ਨੂੰ ਸਦ ਤੇ ਸਹੀ "ਅਲੀ ਖਾਨ ਬੋਲਿਆ"
ਹੁਣੇ ਹਾਜ਼ਰ ਕਰਦਾ ਹਾਂ।'
ਚੰਦਾ ਨੈਣ ਠੁਮਕ ਠੁਮਕ ਕਰਦੀ ਖਾਨ ਦੇ ਪੇਸ਼ ਆਣ ਹੋਈ।
"ਮੈਨੂੰ ਯਾਦ ਕੀਤਾ ਏ ਹਜ਼ੂਰ ਨੇ" ਚੰਦਾ ਜ਼ਰਾ ਮੁਸਕਰਾ ਕੇ ਬੋਲੀ।
"ਤੇਰੀ ਮੁੱਠ ਗਰਮ ਕਰਨ ਦੀ ਸੋਚ ਰਹੇ ਸਾਂ, ਅਮੀਰ ਖਾਨ ਤੇਰੀ ਬੜੀ ਤਾਰੀਫ ਕਰਦਾ ਏ" ਬੋਲ ਸਨ ਅਲੀ ਖਾਨ ਦੇ।
"ਅਮੀਰ ਖਾਨ ਆਦਮੀ ਵਧੀਆ ਏ" ਚੰਦਾ ਬੋਲੀ।
"ਤੈਨੂੰ ਪਸੰਦ ਏ।"
ਚੰਦਾ ਸ਼ਰਮਾ ਗਈ, "ਹਜ਼ੂਰ ਮੇਰੀ ਸ਼ਾਦੀ ਹੈ ਚੁੱਕੀ ਏ, ਮੈਂ ਪੰਜਾਂ ਬਚਿਆ ਦੀ ਮਾਂ
"ਪਰ ਤੂੰ ਤੇ ਅਜੇ ਵੀ ਬੜੀ ਖੂਬਸੂਰਤ ਹੈ। ਸੰਗਮਰਮਰ ਦੀ ਤਰਾਸ਼ੀ ਹੋਈ ਮੂਰਤੀ ਜਾਪਦੀ ਹੈ ਜਵਾਨੀ 'ਚ ਤੂੰ ਕਿਥੇ ਸੈਂ?" ਅਲੀ ਖਾਂ ਗੱਲਾ ਗੱਲਾ ਵਿਚ ਮਜ਼ਾ ਲੈ ਰਿਹਾ ਸੀ।
"ਇਹ ਤੁਹਾਡੀਆਂ ਨਜ਼ਰਾਂ ਦਾ ਕਸੂਰ ਏ ਨਹੀਂ ਮੈਂ ਤਾਂ ਤੁਹਾਡੀ ਬੇਗਮ ਦੀ ਜੁਤੀ ਦੇ ਬਰਾਬਰ ਵੀ ਨਹੀਂ," ਚੰਦਾ ਆਖਣ ਲੱਗੀ ।
''ਬੇਗਮ ਦਾ ਤੇ ਅਜੇ ਤਕ ਮੂੰਹ ਵੀ ਨਹੀਂ ਵੇਖਿਆ, ਤਾਹੀਉਂ ਤਾਂ ਤੇਰੀਆ ਮਿੰਨਤਾ ਕਰ ਰਹੇ ਹਾਂ। ਨਹੀਂ ਤਾਂ ਤੈਨੂੰ ਕਿਸ ਪੁਛਣਾ ਸੀ। ਕਿਥੋਂ ਆਈ ਏ ਸਰਕਾਰ" ਬੋਲ ਅਲੀ ਖਾਨ ਦੇ ਸਨ।
'ਹਜੂਰ ਅਜੇ ਉਹ ਬਾਲੜੀ ਏ, ਅੱਥਰੀ ਏ ਨਵੀਂ ਨਕੋਰ ਏ. ਵਿਆਹ ਦਾ ਚਾਅ ਸੀ, ਟੁੱਟ ਗਿਆ। ਦਿਲ ਤੇ ਗਮ ਏ ਡੋਰ ਬੌਰੀ ਹੋਈ ਫਿਰਦੀ ਏ, ਕਿਥੇ ਜਾਣਾ ਸੂ ਤੁਹਾਨੂੰ ਛਡ ਕੇ, ਹੁਣ ਉਹ ਕਿਸੇ ਥਾਂ ਜੋਗੀ ਨਹੀਂ ਰਹਿ ਗਈ। ਨਿਕਾਹ ਹੋਵੇਗਾ ਤੇ ਜਰੂਰ ਹੋਵੇਗਾ। ਤੇ ਹੋਵੇਗਾ ਵੀ ਤੁਹਾਡੀ ਮਰਜ਼ੀ ਨਾਲ।" ਚੰਦਾ ਬੋਲੀ।
"ਗਲ ਤੇ ਬੜੀ ਮਾਰਕੇ ਦੀ ਏ ਅਮੀਰ ਖਾਨ, ਚੰਦਾ ਵੀ ਪਟੇਲਾ ਏ ਤੂੰ ਜ਼ਰਾ ਇਹਦੇ ਨਾਲ ਜਾ ਕੇ ਗਹਿਣਾ-ਗੱਟਾ ਖਰੀਦ ਲਿਆ ਤੇ ਨਾਲੇ ਸੋਹਣੇ ਕਪੜੇ। ਨਿਕਾਹ ਦੀਆਂ ਤਿਆਰੀਆਂ ਸ਼ੁਰੂ ਕਰ ਦਿਉ।" ਅਲੀ ਖਾਂ ਨੇ ਮੁੱਛਾਂ ਮਰੋੜੀਆਂ।
ਤੁਸੀ ਚਲੇ ਉ, ਜਾਉ। ਮੋਹਰਾਂ ਵਾਲੀ ਥੈਲੀ ਇਕ ਹੋਰ ਲੈ ਜਾ ਅਮੀਰ ਖਾਨ। ਕਿਸੇ ਗਲੇ ਨਰਾਜ ਨਾ ਹੋ ਜਾਏ। ਅਜ ਕਲ੍ਹ ਇਹ ਹੀ ਸਾਡੀ ਸਭ ਕੁਝ ਏ। ਆਰਸੀ ਇਹਨੂੰ ਵੀ ਲੈ ਦੇਈਂ, ਇਹਦੀ ਮਰਜ਼ੀ ਦੇ ਦੋ ਗਹਿਣੇ ਨਾਲ ਖਰੀਦ ਕੇ ਲਿਆਵੀਂ। ਮੈਂ ਵੀ ਚਲਦਾ ਹਾਂ, ਅਛਾਂ ਜ਼ਰਾ ਸੰਭਲ ਕੇ ਜਾਣਾ ਵੇਲੇ ਸਿਰ ਪਰਤਣਾ ਵੀ ਜੇ। ਅਜ ਕਲ੍ਹ ਪੰਜਾਬੀ ਲਾਹੌਰ ਤੋਂ ਆਏ ਹੋਏ ਨੇ ਹਰਲ-ਹਰਲ ਪਏ ਕਰਦੇ ਫਿਰਦੇ ਨੇ ਅਟਕ ਦੇ ਕਿਲੇ ਵਿਚ ਅਜ ਕਲ੍ਹ ਉਨ੍ਹਾਂ ਦੀ ਤੂਤੀ ਬੋਲ ਰਹੀ ਏ। ਸੁਣਿਆ ਏ ਬਕੇ ਲੜਾਕੇ ਤੇ ਬਹਾਦਰ ਹਨ। ਵੇਖੀਂ ਬਚ ਕੇ ਜਾਇਉ। ਇਨ੍ਹਾਂ ਕਾਫਰਾ ਦਾ ਕੀ ਲੈਣਾ ਏ। ਦੁਸ਼ਮਨ ਜਦ ਗੱਲ ਕਰੇ। ਅਨਹੋਣੀ ਅਲੀ ਖਾਂ ਵੀ ਖੈਮੇ ਵਿਚੋਂ ਚਲਾ ਗਿਆ।
ਖੌਪੀਏ ਲੈਣ ਚੰਦਾ ਤੇ ਅਮੀਰ ਖਾਨ ਵਾਪਸ ਆ ਗਏ ਗਹਿਣਿਆਂ ਦੀ ਪੰਡ ਬੰਨ੍ਹ ਲਿਆਈ ਚੰਦਾ। ਰਾਹ ਵਿਚ ਅਮੀਰ ਖਾਨ ਚੰਦਾ ਨਾਲ ਮਸਖਰੀਆ ਕਰਦਾ ਰਿਹਾ ਤੇ ਚੰਦਾ ਵੀ ਹਸ ਕੇ ਟਾਲਦੀ ਰਹੀ।
"ਖਾਨ ਦਾ ਨਿਕਾਹ ਹੋਇਆ ਤੇ ਏਧਰ ਸਾਡਾ ਵੀ ਤੋਪਾ ਭਰਿਆ ਜਾਊ, ਚੰਦਾ ਛਾਪ ਲੈ ਲੈ, ਇਹ ਸਾਡੀ ਨਿਸ਼ਾਨੀ ਓ।" ਅਮੀਰ ਖਾਨ ਨੇ ਲਬਾਂ ਤੇ ਜੀਭ ਫੇਰੀ। ਕਿਉਂ ਰਾਣੀ
"ਹਜੂਰ ਮੈਂ ਚੱਲੀ ਬਾਲੜੀ ਏ ਕਿਤੇ ਉਦਾਸ ਨਾ ਹੋ ਜਾਏ। ਮੇਰਾ ਮਨ ਮੋਹਰਾਂ ਤੇ ਨਹੀਂ ਟਿਕਦਾ ਮੈਂ ਤੇ ਹੀਰੇ ਦੀ ਸ਼ੌਕੀਨ ਹਾਂ। ਫੀਰੋਜੇ ਜੜੀ ਨੱਥ ਪਾਉਣ ਨੂੰ ਜੀ ਕਰਦਾ ਏ।"
'' ਨੱਥ ਘੜਾ ਦਿਆਂਗੇ ਗੱਲ ਕੇਹੜੀ ਏ, ਨਿਕਾਹ ਤੇ ਹੋਣ ਦੇ" ਅਲੀ ਖਾਂ ਦੇ ਬੋਲ ਸਨ।
ਖਾਨ ਦਾ ਘੋੜਾ ਤਿਆਰ ਸੀ. ਪਲਾਕੀ ਮਾਰੀ ਔਹ ਗਿਆ. ਔਹ ਗਿਆ, ਔਹ ਗਿਆ। ਚੰਦਾ ਚੰਟ ਸੀ, ਬੰਬ ਦਾ ਗੋਲਾ ਸੀ ਉਹਦਾ ਅੰਗ ਅੰਗ ਨਚਦਾ ਸੀ ਰਾਹ ਜਾਂਦਿਆਂ ਅੱਖਾਂ ਨਾਲ ਤੇ ਗੱਲਾਂ ਕਰਦੀ। ਨੈਣ ਸੀ ਕੋਈ ਮਖੌਲ ਥੋੜ੍ਹਾ ਸੀ ਗਹਿਣਾ ਗੱਟਾ ਬਾਂਦੀਆਂ ਸਾਹਮਣੇ ਵਿਖਾਇਆ, ਬਾਂਦੀਆਂ ਨੂੰ ਤੋਰਿਆ, ਗਹਿਣਾ-ਗੱਟਾ ਬੰਨ੍ਹਿਆ ਆਪਣੇ ਕਪੜੇ ਬਦਲੇ ਤੇ ਮੁਟਿਆਰ ਦੇ ਕਪੜੇ ਬਦਲਵਾਏ ਤੇ ਉਹਦੇ ਕੰਨ ਵਿਚ ਫੂਕ ਮਾਰੀ।
ਅਮੀਰ ਖਾਨ ਨੂੰ ਉਸ ਨੇ ਹੱਥਾਂ ਤੇ ਪਾਇਆ ਹੋਇਆ ਸੀ। ਜ਼ਰਾ ਕੁ ਮੁਸਕਰਾ ਕੇ ਬੋਲੀ, ਗੰਢ ਲਿਆ ਹਿਰਸੀ, ਚੰਦਾ ਜਾਹਰਾ ਭੰਬੀਰੀ ਭਵਾਈ ਭਵਾਂਟਰੀ ਦਿਤੀ ਅਮੀਰ ਖਾਨ ਦੇ ਘੋੜੇ ਮਗਰ ਮਲੋ ਮਲੀ ਮੁਟਿਆਰ ਚਾੜ੍ਹ ਦਿਤੀ, ਅਮੀਰ ਖਾਨ ਬੜਾ ਖੁਸ਼ ਸੀ। ਚੰਦਾ ਅਜ ਕਬਜ਼ੇ ਵਿਚ ਏ, ਚੰਦਾ ਹੁਣ ਮੇਰੀ ਬਣ ਕੇ ਰਹੇਗੀ ਹੁਣ ਸਾਡੇ 'ਚ ਕੋਈ ਦੁਫਾੜ ਨਹੀਂ ਪਾ ਸਕਦਾ। ਸੂਰਜ ਚੜ੍ਹਨ ਵੇਲੇ ਚੰਦਾ ਮੇਰੇ ਘਰ ਦੀ ਮਾਲਕਨ ਹੋਵੇਗੀ।
ਅਟਕ ਪਾਰ ਘਰ ਸੀ ਘੋੜਾ ਦੁੜਕੀ ਪਿਆ ਹੋਇਆ ਸੀ। ਜਾ ਰਿਹਾ ਸੀ ਅਮੀਰ ਖਾਨ। ਸਾਰੀ ਰਾਹ ਗੱਲ ਕਰਨ ਦਾ ਮੌਕਾ ਹੀ ਨਾ ਮਿਲਿਆ ਭੱਜਣ ਦੀ ਕਾਹਲ ਸੀ ਛੜੇ ਜਾਣ ਦਾ ਡਰ ਸੀ। ਚੋਰ ਦੇ ਵੀ ਕਦੀ ਪੈਰ ਹੁੰਦੇ ਨੇ।
ਅਟਕ ਪੁੱਜੇ ਰੌਲਾ ਪਾ ਦਿੱਤਾ ਮੁਟਿਆਰ ਨੇ ਉਹ ਸਿੱਖਾਂ ਦੀ ਛਾਉਣੀ ਸੀ ਪੰਜਾਬੀ ਇੱਕਠੇ ਹੋ ਗਏ ਡਾਂਗਾਂ ਮਾਰ ਮਾਰ ਕੇ ਮੜ ਉਧੇੜ ਦਿਤਾ ਅਧ ਮੋਇਆ ਕਰ ਦਿੱਤਾ ਅਮੀਰ ਖਾਨ ਨੂੰ ਤੇ ਮੁਟਿਆਰ ਨੂੰ ਹਰੀ ਸਿੰਘ ਨਲੂਏ ਦੇ ਪੇਸ਼ ਕੀਤਾ ਗਿਆ।
ਚੰਦਾ ਅਮੀਰ ਖਾਨ ਦੇ ਸੁਪਨਿਆਂ ਦੀ ਮਲਕਾ ਅਜੇ ਵੀ ਉਹਨੂੰ ਉਂਗਲੀ ਲਾ ਕੇ ਲਈ ਜਾ ਰਹੀ ਸੀ। ਬੇਹੋਸ਼ੀ ਵਿਚ ਅਮੀਰ ਖਾਨ ਆਖ ਰਿਹਾ ਸੀ।
'ਚੰਦਾ ਹੁਣ ਸਾਨੂੰ ਕੋਈ ਅੱਡ ਨਹੀਂ ਕਰ ਸਕਦਾ।'
ਰੰਗੀ ਕਬੂਤਰੀ
ਅਮੀਰ ਖਾਂ ਨੂੰ ਸਿਖਾਂ ਜੂੜ ਕੇ ਬਾਰਕ ਵਿਚ ਡਕ ਦਿਤਾ। ਨੈਣ ਬਜ਼ਾਰ ਵਿਚੋਂ ਲੰਘਦੀ ਲੰਘਦੀ ਆਪਣਾ ਕਾਰਾ ਕਰ ਗਈ ਸੀ। ਨੈਣ ਨੂੰ ਕੌਣ ਨਹੀਂ ਸੀ ਜਾਣਦਾ।
ਮੁਟਿਆਰ ਜਿਹੜੀ ਹਰੀ ਸਿੰਘ ਨਲੂਏ ਦੇ ਪੇਸ਼ ਕੀਤੀ ਗਈ ਉਹ ਰੰਗਲੇ ਡੋਲੇ ਵਾਲੀ ਸਜ ਵਿਆਹੀ ਮੁਟਿਆਰ ਸੀ। ਉਸ ਸਾਰੀ ਕਹਾਣੀ ਨਲੂਏ ਸਰਦਾਰ ਨੂੰ ਸੁਣਾ ਦਿਤੀ।
"ਕਿਥੋਂ ਆਈ ਏਂ ਬੀਬੀ ਤੂੰ?"
'ਮੈਂ ਰਾਵਲਪਿੰਡੀ ਦੀ ਹਾਂ ਤੇ ਮੇਰੇ ਸਹੁਰੇ ਮੁਲਤਾਨ ਬਣੇ ਹਨ. ਮੈਂ ਵਿਆਹੀ ਗਈ ਡੋਲੇ ਬੈਠੀ। ਬਰਾਤੀਆਂ ਦੇ ਨਾਲ ਡੇਲਾ ਜਾ ਰਿਹਾ ਸੀ। ਇਕ ਧਾੜ ਆਈ ਤੇ ਉਨ੍ਹਾਂ ਨੇ ਬਰਾਤੀਆਂ ਦੇ ਪਾਸੇ ਭੰਨ ਸੁਟੇ, ਬੰਦੂਕਾਂ ਤੇ ਪਿਸਤੌਲ ਵਿਖਾ ਕੇ ਡੋਲਾ ਖੋਹ ਲਿਆ ਤੇ ਬਰਾਤੀ ਅੱਡੀਆਂ ਨੂੰ ਥੁਕ ਲਾ ਕੇ ਨਠ ਗਏ। ਡੋਲੇ ਨੂੰ ਵਡੇ ਸਰਦਾਰ ਦੇ ਪੇਸ਼ ਕੀਤਾ ਗਿਆ। ਇਹ ਲੁਟੇਰਿਆਂ ਦਾ ਸਰਦਾਰ ਸੀ। ਅਮੀਰ ਖਾਂ ਨੈਣ ਤੇ ਲਟੂ ਹੋਇਆ ਫਿਰਦਾ ਸੀ। ਅਸਲ ਵਿਚ ਉਸ ਮੈਨੂੰ ਨੈਣ ਦੇ ਭਲੇਖੇ ਵਿਚ ਈ ਘੋੜੇ ਤੇ ਬਿਠਾਇਆ ਸੀ। ਉਹ ਅਜੇ ਤਕ ਨਹੀਂ ਜਾਣਦਾ ਕਿ ਮੈਂ ਨੈਣ ਨਹੀਂ।" ਮੁਟਿਆਰ ਬੋਲੀ। 'ਮੈਨੂੰ ਪਤਾ ਲਗਾ ਏ ਅਲੀ ਖਾਂ ਦੇ ਕੋਲ ਅਮੀਰ ਕਾਬਲ ਨੇ ਹਥਿਆਰ ਭੇਜੇ ਨੇ ਤੇ ਉਸ ਸਾਰੇ ਕਬੀਲੇ ਇਕਠੇ ਹੋਏ ਜਹਾਦੀ ਆਪਣੇ ਨਾਲ ਮੇਲ ਕੇ ਮੁੜ ਕੇ ਸਾਥੋਂ ਅਟਕ ਖੋਹਣਾ ਚਾਹੁੰਦੇ ਹਨ। ਅੰਦਰ ਖਾਨੇ ਨਵਾਬ ਮੁਲਤਾਨ ਵੀ ਉਨ੍ਹਾਂ ਨੂੰ ਮਦਦ ਦੇ ਰਿਹਾ ਏ।" ਲਾਹੌਰ ਸਰਕਾਰ ਦਾ ਇਕ ਫੌਜੀ ਆਖ ਰਿਹਾ ਸੀ।
"ਅਮੀਰ ਖਾਂ ਤੋਂ ਉਨ੍ਹਾਂ ਦੇ ਅੱਡਿਆਂ ਦਾ ਪਤਾ ਲਗ ਸਕਦੈ ਤੇ ਫਿਰ ਉਨ੍ਹਾਂ ਅੱਡਿਆਂ ਦਾ ਖੁਰਾ ਖੋਜ ਮਿਟਾਇਆ ਜਾ ਸਕਦੈ। ਅਮੀਰ ਖਾਂ ਤੇ ਸਾਰੇ ਗੁਰ ਵਰਤ ਕੇ ਵੇਖੋ, ਪਿਆਰ ਕਰੋ, ਲਾਲਚਾ ਦਿਓ।" ਮੋਹਕਮ ਚੰਦ ਨੇ ਫੁਰਮਾਨ ਜਾਰੀ ਕੀਤਾ।
ਅਛਾ ਇਸ ਮੁਟਿਆਰ ਨੂੰ ਮੇਰੇ ਨਾਲ ਦੇ ਖੇਮੇ ਵਿਚ ਭੇਜ ਦਿਓ। ਸੇਵਾਦਾਰਾਂ ਨੂੰ ਹਦਾਇਤ ਕੀਤੀ ਜਾਏ, ਇਸ ਬਚੜੀ ਨੂੰ ਕਿਸੇ ਕਿਸਮ ਦੀ ਤਕਲੀਫ ਨਾ ਹੋਵੇ। ਬੀਬਾ ਤੂੰ ਜਾ ਤੇ ਆਰਾਮ ਕਰ, ਅਸੀਂ ਤੇਰੇ ਮਾਲਕਾਂ ਨੂੰ ਲਭਕੇ ਸਦਦੇ ਹਾਂ।" ਹਰੀ ਸਿੰਘ ਨਲੂਏ ਨੇ ਬਚਨ ਕੀਤਾ।
"ਅਮੀਰ ਖਾਂ ਤੂੰ ਲਾਹੌਰ ਵਾਲਿਆਂ ਦੀ ਛਾਉਣੀ ਵਿਚ ਏਂ, ਤੈਨੂੰ ਤੇ ਤੇਰੇ ਸਾਥੀ ਮਾਰ ਕੇ ਸੁੱਟ ਗਏ, ਤੇਰੀ ਬੇਗਮ ਲੈ ਕੇ ਨੱਸ ਗਏ, ਉਹ ਤੇ ਹੁਣ ਹਰਨਾਂ ਦੇ ਸਿੰਗੀ ਚੜ੍ਹ ਗਏ ਹੋਣੇ ਨੇ। ਅਮੀਰ ਖਾਂ ਡਰਨ ਦੀ ਕੋਈ ਗੱਲ ਨਹੀਂ, ਜਵਾਨ ਬਣ. ਹਿੰਮਤ ਤੋਂ ਕੰਮ ਲੈ। ਅਸੀਂ ਪੰਜਾਬੀ ਤੇਰੀ ਪੂਰੀ ਮਦਦ ਕਰਾਂਗੇ। ਤੂੰ ਸਾਡੇ ਘਰ ਆ ਗਿਆ ਏ ਇਸ ਲਈ ਹੁਣ ਤੂੰ ਸਾਡੀ ਸੱਜੀ ਬਾਂਹ ਬਣ ਗਿਆ ਏ। ਤੇਰੀ ਬੇਗਮ ਨੂੰ ਤੇਰਾ ਸਰਦਾਰ ਲੈ ਗਿਆ ਏ। ਕੀ ਨਾਂ ਏ ਤੇਰੇ ਸਰਦਾਰ ਦਾ।" ਦੀਵਾਨ ਮੋਹਕਮ ਚੰਦ ਬੋਲ ਰਿਹਾ ਸੀ।
"ਅਲੀ ਖਾਂ ਦੇ ਇਹ ਸਭ ਕਾਰੇ ਹਨ, ਪਵਾੜੇ ਹੱਥੇ ਨੇ ਨਵੀਂ ਛਛੂੰਦਰ ਛੇੜ ਦਿਤੀ ਏ. ਅਲੀ ਖਾਂ ਨੂੰ ਪਟੋਲੇ ਵਰਗੀ ਰੰਨ ਮਿਲ ਗਈ ਉਹਨੂੰ ਉਹਦੇ ਨਾਲ ਸਬਰ ਨਹੀਂ ਆਇਆ। ਮੈਂ ਤੇ ਅੱਧ-ਖੜ ਤੇ ਹੱਥ ਰਖਿਆ ਸੀ ਉਹ ਵੀ ਉਹਦੀ ਅੱਖ ਵਿਚ ਕੁਕਰਾ ਬਣ ਕੇ ਰੜਕ ਪਈ। ਬੁਰਾ ਕੀਤਾ ਈ ਅਲੀ ਖਾਂ, ਸਾਰੀ ਉਮਰ ਤੇਰੇ ਤੇ ਜਾਨ ਦਿੰਦੇ ਰਹੇ। ਅਛਾ ਅਲੀ ਖਾਂ ਹੁਣ ਅਸੀਂ ਤੇਰੇ ਨਾਲ ਨਿਬੜ ਕੇ ਵਿਖਾਵਾਂਗੇ।" ਦੀਵਾਨ ਮੁਹਕਮ ਚੰਦ ਨੇ ਅਮੀਰ ਖਾਂ ਨੂੰ ਬੜੇ ਪਿਆਰ ਨਾਲ ਪੁਛਿਆ-'ਤੇਰੇ ਸਰਦਾਰ ਅਲੀ ਖਾਂ ਦਾ ਕਬੀਲਾ ਕਿੱਡਾ ਕੁ ਵੱਡਾ ਏ?'
'ਪੰਜ ਸੌ ਜਵਾਨ ਅਜਿਹੇ ਹਨ ਜਿਹੜੇ ਸਜੇ ਪਟੇ ਕਢੇ ਹੋਏ ਹਨ। ਓਦਾਂ ਮਾਂਗਵੀ ਧਾੜ ਬਹੁਤ ਏ।
"ਇਹੋ ਜਿਹੇ ਕਬੀਲੇ ਅਟਕ ਦੇ ਆਲੇ ਦੁਆਲੇ ਕਿੰਨੇ ਕੁ ਹੋਣੇ ਨੇ ?"
"ਚਾਲੀ ਪੰਜਾਹ ਦੇ ਲਗਭਗ ਜ਼ਰੂਰ ਹਨ।"
"ਤਾਂ ਤੇ ਪਹਿਲਾਂ ਕਬੀਲਿਆਂ ਨੂੰ ਆਪਣਾ ਯਾਰ ਬਣਾਉਣਾ ਚਾਹੀਦੈ।"
"ਇਹਦੇ ਵਿਚ ਸ਼ੱਕ ਕੀ ਏ ਦੀਵਾਨ ਸਾਹਿਬ, ਇਹਨਾਂ ਤੁਹਾਨੂੰ ਨਚੱਲਿਆਂ ਨਹੀਂ ਬਹਿਣ ਦੇਣਾ ਤੁਸੀਂ ਰਾਤ ਨੂੰ ਸੌ ਨਹੀਂ ਸਕਦੇ, ਅਮੀਰ ਕਾਬਲ ਦੀਆ ਫੌਜਾਂ ਆਈਆ ਕਿ ਆਈਆਂ, ਇਨ੍ਹਾਂ ਕਬੀਲੇ ਵਾਲਿਆਂ ਐਲੀ ਐਲੀ ਕਰਕੇ ਉਹਨਾ ਵਿਚ ਸ਼ਾਮਲ ਹੈ ਜਾਣਾ ਏ। ਮੁਕਾਬਲਾ ਸਖਤ ਏ, ਅਟਕ ਜਿਤਣਾ ਮੁਸ਼ਕਲ ਗੱਲ ਨਹੀਂ, ਪਰ ਅਟਕ ਨੂੰ ਕਾਬੂ 'ਚ ਰਖਣਾ ਮੁਸ਼ਕਲ ਗੱਲ ਏ। ਸਾਰੀ ਸਰਹੱਦ ਨੇ ਇਸੇ ਕਿਲੇ ਤੇ ਆਪਣਾ ਜ਼ੋਰ ਲਾ ਕੇ ਵੇਖਣੇ। ਭੂਤਰੇ ਜਹਾਦੀ ਅੱਗਾ ਪਿੱਛਾ ਨਹੀਂ ਵੇਖਦੇ।" ਅਮੀਰ ਖਾ ਹੁਣ ਕੁਝ ਚੰਗੀਆ ਗੱਲਾਂ ਕਰ ਰਿਹਾ ਸੀ।
"ਅਮੀਰ ਖਾਂ ਤੂੰ ਸਾਡੀ ਕੀ ਮਦਦ ਕਰ ਸਕਦੈ?"
"ਪਹਿਲਾਂ ਤੇ ਤੂੰ ਸਾਨੂੰ ਆਪਣੇ ਸਰਦਾਰ ਨਾਲ ਮਿਲਾ। ਪਹਿਲਾ ਹਥ ਅਸੀਂ ਤੇਰੇ ਕਬੀਲੇ ਵਲ ਈ ਵਧਾਉਂਦੇ ਹਾਂ।"
''ਵੇਖ ਲਉ ਸ਼ਾਇਦ ਰਾਧਾ ਨੱਚਣ ਲਗੀ ਏ ਬਿਨਾਂ ਤੇਲੋਂ ਈ ਨੱਚ ਪਏ।"
ਅਮੀਰ ਖਾਂ, ਅੱਜ ਤੋਂ ਤੂੰ ਸਾਡੀ ਫੌਜ ਦਾ ਰੁਕਨ ਏ. ਤਨਖਾਹ ਤੈਨੂੰ ਖਜ਼ਾਨੇ ਵਿਚੋਂ ਮਿਲੇਗੀ, ਤੇਰੀ ਬੇਗਮ ਅਸੀਂ ਤੈਨੂੰ ਲਭ ਕੇ ਦਿੰਦੇ ਹਾਂ, ਹੋਰ ਦਸ਼ ਅਸੀਂ ਤੇਰੀ ਕੀ ਸੇਵਾ ਕਰੀਏ? ਸਰਦਾਰ ਹਰੀ ਸਿੰਘ ਨਲੂਏ ਨੇ ਐਲਾਨ ਕਰ ਦਿਤਾ। ਫਿਰ ਅਮੀਰ ਖਾਂ ਨੂੰ ਹੌਂਸਲਾ ਦਿੰਦਿਆਂ ਕਿਹਾ।
"ਔਹ ਵੇਖੀ ਉ ਘੋੜਿਆਂ ਦੀ ਕਤਾਰ, ਓਸ ਘੋੜੇ ਦੀ ਚਾਲ ਵੇਖ ਤੁਹਾਡੇ ਦੋਵਾਂ ਦੇ ਨਿਕਾਹ ਸਾਡਾ ਸਰਕਾਰੀ ਕਾਜੀ ਈ ਕਰੇਗਾ। ਅਮੀਰ ਖਾਂ ਤਗੜਾ ਹੋ ਜਾ ਕਲ੍ਹ ਯਾਰ ਨੂੰ ਮਿਲਣ ਜਾਣਾ ਈ।" ਨਲੂਆ ਇਹ ਆਖ ਕੇ ਚੁਪ ਹੋ ਗਿਆ।
ਨਿਕਾਹ
ਦੇਗ ਚਾੜ੍ਹ ਦਿਤੀ ਅਲੀ ਖਾਂ ਦਿਆਂ ਯਾਰਾਂ ਤੇ ਕਾਜੀ ਨੂੰ ਸਦ ਭੇਜਿਆ। ਕਾਬਲੀ ਸ਼ਰਾਬ ਦਾ ਇਕ ਮਟ ਲਿਆਂਦਾ ਗਿਆ। ਕੁਕੜ ਭੁਜਣ ਲਗ ਪਏ। ਦੁੰਬੇ ਦੀ ਦੇਗ ਚਾੜ੍ਹੀ ਗਈ। ਮਹਿਫਲ ਜੁੜ ਬੈਠੀ। ਨਿਕਾਹ ਦੀਆਂ ਤਿਆਰੀਆਂ ਹੋ ਗਈਆਂ। ਮਹਿੰਦੀ ਧੋਤੀ ਤੇ ਰੰਗ ਨਿਖਰਿਆ।
ਕਾਜ਼ੀ ਨਿਕਾਹ ਪੜ੍ਹਨ ਲਈ ਤਿਆਰ ਬੈਠਾ ਸੀ। ਅਲੀ ਖਾਂ ਸਰਦਾਰ ਦੇ ਯਾਰਾਂ ਨੇ ਨਿਕਾਹ ਦੀ ਰਸਮ ਸ਼ੁਰੂ ਕਰ ਦਿਤੀ। ਬੇਗਮ ਬਣ ਠਣ ਕੇ ਬੈਠੀ ਸੀ। ਸਹਿਮੀ ਹੋਈ ਅੰਦਰੋਂ ਆਂਦੀ ਗਈ। ਕੁਝ ਹਨੇਰਾ ਸੀ। ਨਿਕਾਹ ਕਾਜ਼ੀ ਜੀ ਨੇ ਪੜ੍ਹ ਦਿਤਾ।
ਅਖੱਤਰ ਬੇਗ, ਸੁਲੇਮਾਨ ਖਾਂ, ਵਜ਼ੀਰ ਖਾਂ ਅਤੇ ਅਯੂਬ ਖਾਂ ਚਾਰ ਮਹਿਮਾਨ ਸਨ ਕਾਬਲ ਤੋਂ ਆਏ। ਸ਼ਾਹ ਕਾਬਲ ਦੇ ਖਾਸ ਬੰਦੇ ਸਨ। ਇਨ੍ਹਾਂ ਚੌਹ ਬੰਦਿਆਂ ਨੇ ਚਾਲੀਆਂ ਕਬੀਲਿਆਂ ਨੂੰ ਮਿਲਨਾ ਸੀ ਤੇ ਆਪਣਾ ਸਾਰਾ ਪ੍ਰੋਗ੍ਰਾਮ ਦਸਣਾ ਸੀ। ਮਹਿਮੂਦ ਸ਼ਾਹ ਅਮੀਰੇ-ਕਾਬਲ, ਕਾਬਲੋਂ ਚਲ ਚੁਕਾ ਸੀ। ਫੌਜਾਂ ਚੜ੍ਹ ਪਈਆਂ ਨੇ, ਫੌਜਾਂ ਨੇ ਅਟਕ ਤੋਂ ਵੀਹ ਮੀਲ ਪਿਛੇ ਰੁਕ ਜਾਣਾ ਸੀ।
ਬਾਹੇ ਕਾਬਲ ਪਹਿਲਾਂ ਅਗਲਵੰਡੀ ਮਹਾਰਾਜ ਨੂੰ ਅਟਕ ਤੇ ਮਿਲਣਾ ਚਾਹੁੰਦੇ ਸਨ। ਉਨ੍ਹਾਂ ਦਾ ਖਿਆਲ ਸੀ ਕਿ ਕਸ਼ਮੀਰ ਤੇ ਹਮਲਾ ਕੀਤਾ ਜਾਵੇ। ਨਾਲੇ ਕਸ਼ਮੀਰ ਲੁਟਿਆ ਜਾਏ ਤੇ ਨਾਲੇ ਆਪਣੇ ਭਰਾ ਸ਼ਾਹ ਸੁਜਾਹ ਦੀਆਂ ਅੱਖਾਂ ਵਿਚ ਗਰਮ ਗਰਮ ਮਿਲਾਈ ਫੇਰੀ ਜਾਵੇ ਤੇ ਸ਼ਾਹ ਜ਼ਮਾਨ ਵਾਂਗੂੰ ਡੰਗੋਰੀ ਦਾ ਮੁਥਾਜ ਕਰ ਦਿਤਾ ਜਾਵੇ। ਜੇ ਕਤਲ ਹੋ ਜਾਵੇ ਜਾਂ ਕਤਲ ਕਰਨ ਦਾ ਬਹਾਨਾ ਲਭ ਜਾਏ ਤਾਂ ਤੇ ਰੋਜ਼ ਦਾ ਫਸਤਾ ਈ ਵਢਿਆ ਜਾਵੇ।
ਤਖਤ ਦਾ ਵਾਰਸ ਜ਼ਿੰਦਾ ਨਹੀਂ ਰਹਿਣਾ ਚਾਹੀਦਾ। ਹਕੂਮਤ ਦੇ ਚਾਹਵਾਨਾਂ ਨੂੰ ਪਹਿਲਾਂ ਹਕੂਮਤ ਦੇ ਸਹੀ ਵਾਰਸਾਂ ਦੀ ਅਲਖ ਮੁਕਾ ਦੇਣੀ ਚਾਹੀਦੀ ਏ। ਜਿਸ ਨੇ ਜ਼ਰਾ ਕੁ ਮਸਤੀ ਤੇ ਨਰਮੀ ਤੇ ਰਹਿਮ ਦਿਲੀ ਤੋਂ ਕੰਮ ਲਿਆ, ਫੇਰ ਉਹਦੀ ਆਪਣੀ ਜਾਨ ਦੀ ਖੈਰ ਨਹੀਂ।
ਮਹਿਮੂਦ ਸ਼ਾਹ ਦਾ ਤੇਜ਼ ਰਫਤਾਰ ਹਲਕਾਰਾ ਲਾਹੌਰ ਪੁਜ ਚੁਕਾ ਸੀ। ਚਿੱਠੀਆਂ ਉਹਦੇ ਨਾਲ ਸਨ। ਤੇ ਨਾਲ ਬੇਨਤੀ ਪੱਤਰ ਤੇ ਕੁਝ ਸਫਾਰਸ਼ਾਂ। ਮਹਾਰਾਜ ਨਾਲ ਉਸ ਦੀ ਗੱਲਬਾਤ ਚਲ ਰਹੀ ਸੀ। ਕਈ ਵਾਰ ਪੱਕੀ ਹੋਈ। ਰੇਸ਼ਮ ਦੇ ਰਸੇ ਵਾਂਗੂ ਤੇ ਕਦੀ ਸੂਤਰ
ਹਥਿਆਰ ਤੇ ਮੋਹਰਾਂ ਲੈ ਕੇ ਆਏ ਸਨ ਚਾਰ ਜਣੇ। ਤੇ ਇਸ ਤਰ੍ਹਾਂ ਮਾਲ ਵੰਡਿਆ ਜਾ ਰਿਹਾ ਸੀ ਜਿਸ ਤਰ੍ਹਾਂ ਕੋਈ ਸਖੀ ਸਰਵਰ ਖਰਾਇਤ ਵੰਡ ਰਿਹਾ ਹੋਵੇ। ਮੁਫਤ ਦਾ ਮਾਲ ਬੇਦਰਦੀ ਨਾਲ ਵੰਡਿਆ ਜਾ ਰਿਹਾ ਸੀ।
ਅਯੂਬ ਖਾਂ ਦੀ ਧੀ ਦਾ ਵਿਆਹ ਸੀ। ਉਹਨੂੰ ਖਰਚ ਦਾ ਬੜਾ ਤੋੜਾ ਸੀ। ਉਸ ਚੋਰੀ ਛਪੀ ਆਪਣੇ ਸਾਥੀ ਦੀਆਂ ਅੱਖਾਂ ਵਿਚ ਧੂੜ ਪਾ ਕੇ ਲਾਹੌਰ ਦੇ ਬੰਦਿਆਂ ਕੋਲ ਪੰਦਰਾਂ ਬੰਦੂਕਾਂ ਵੇਚ ਲਈਆਂ ਤੇ ਮਾਲ ਲੜ ਪੱਲੇ ਬੰਨ੍ਹ ਲਿਆ।
ਸੁਲੇਮਾਨ ਖਾਂ ਨੇ ਪਿਸ਼ੌਰ ਵਿਚ ਇਕ ਰੰਡੀ ਯਾਰ ਰਖੀ ਹੋਈ ਸੀ। ਇਕ ਮੋਹਰਾਂ ਦੀ ਬੈਲੀ ਦੇ ਆਇਆ ਇਕ ਚੁੰਮਣ ਦੇ ਬਦਲੇ ਤੇ।
ਅਖਤਰ ਬੇਗ ਨੇ ਕੋਈ ਬੇਈਮਾਨੀ ਨਹੀਂ ਸੀ ਕੀਤੀ ਸਿਰਫ਼ ਇਕ ਥੈਲੀ ਮੁਹਰਾਂ ਦੀ ਆਪਣੀ ਹੋਣ ਵਾਲੀ ਮੰਗੇਤਰ ਦੇ ਭਰਾ ਨੂੰ ਦਿਤੀ ਸੀ।
ਵਜ਼ੀਰ ਖਾਂ ਜਿਹੜਾ ਪੰਜ ਵਕਤ ਨਮਾਜ਼ੀ ਸੀ। ਈਮਾਨ ਨੂੰ ਸਿਰ ਤੇ ਚੁਕੀ ਫਿਰਦਾ ਸੀ। ਉਸ ਕੋਈ ਕਾਰਾ ਨਹੀਂ ਸੀ ਕੀਤਾ। ਪੰਜ ਘੋੜੇ, ਬਰੂਦ ਦਾ ਚੰਗਾ ਜ਼ਖੀਰਾ ਲਾਹੌਰ ਦੀ ਫੌਜ ਦੇ ਇਕ ਅਫ਼ਸਰ ਦੇ ਹੱਥ ਵੇਚ ਕੇ ਤਰਦੀ ਤਰਦੀ ਰਕਮ ਪੱਲੇ ਬੰਨ੍ਹ ਲਈ।
ਇਹ ਹਾਲ ਸੀ ਅਮੀਰ ਕਾਬਲ ਦੇ ਅਹਿਲਕਾਰਾਂ ਦਾ ਕਾਬਲ ਦੇ ਅਮੀਰ ਫੇਰ ਇਕ ਵਾਰੀ ਹਕੂਮਤ ਦੇ ਡੰਕੇ ਵਜਾਉਣ ਦੇ ਖਾਬ ਵੇਖ ਰਹੇ ਸਨ।
ਲਾਹੌਰ ਦੀ ਫੌਜ ਨੇ ਸ਼ਬ ਖੂਨ ਮਾਰਿਆ, ਮੁਕਾਬਲੇ ਵਾਲੀ ਕੋਈ ਗੱਲ ਨਾ ਹੋਈ। ਮੁਕਾਬਲਾ ਹੋ ਵੀ ਕੀ ਸਕਦਾ ਸੀ, ਗਿਚੀਓਂ ਈ ਆ ਨਪਿਆ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਕੋਈ ਖੁਡੇ ਵਿਚ ਡੱਕੀ ਕੁਕੜੀ ਦੀ ਧੌਣ ਮਰੋੜ ਸੁਟੇ।
ਬਾਜ ਵਾਂਗੂੰ ਝਪਟੀ, ਲਾਹੌਰ ਦੀ ਫੌਜ ਤੇ ਦਗੜ-ਦਗੜ ਕਰਦੀ ਖੇਮੇ 'ਚ ਆ ਗਈ। ਅਲੀ ਖਾਨ ਤੇ ਸ਼ਰਾਬ ਦੇ ਨਸ਼ੇ ਵਿਚ ਅਜੇ ਵੀ ਖੁਮਾਰੀ ਸੀ।
ਕੌਣ?
ਅਟਕ ਦੇ ਹਾਕਮ, ਲਾਹੌਰ ਵਾਲੇ।
ਅਸਲਾਮਾਲੈਕਮ, ਖਾਨ ਸਾਹਿਬ ਨਿਕਾਹ ਮੁਬਾਰਕ। ਅਮੀਰ ਖਾਨ ਨੇ ਅਗੇ ਵਧ ਕੇ ਜਲਾਮਾਂ ਕਰਦਿਆਂ ਆਖਿਆ।
ਅਮੀਰ ਖਾਨ ਦੇ ਬੰਦਿਆਂ ਨੇ ਤੇਜ਼ੀ ਨਾਲ ਅਗੇ ਵਧ ਕੇ ਅਲੀ ਖਾਂ ਨੂੰ ਫੜ ਲਿਆ ਤੇ ਅਟਕ ਵਲ ਚਲ ਪਏ।
ਮਾੜੀ ਕੀਤੀ ਉ, ਯਾਰ ਮਾਰ ਕਰਨੀ ਚੰਗੀ ਨਹੀਂ। ਅਲੀ ਖਾਂ ਅਮੀਰ ਖਾਂ ਵਲ ਘੂਰ ਘੂਰ ਕੇ ਨੇਹਰੀਆਂ ਅੱਖਾਂ ਨਾਲ ਵੇਖ ਰਿਹਾ ਸੀ।
ਨੈਣ
ਖੂਬਸੂਰਤ ਹਵੇਲੀ ਭਾਵੇਂ ਢੱਠ ਵੀ ਜਾਵੇ ਪਰ ਫਿਰ ਵੀ ਉਸਦੇ ਢੱਠੇ ਖੇਲੇ ਆਪਣਾ ਜਲਾਲ ਨਹੀਂ ਛਡਦੇ। ਇਹੋ ਹਾਲ ਨੈਣ ਦਾ ਸੀ। ਉਸਦਾ ਚੰਦ ਕੌਰਾਂ ਅਸਲੀ ਨਾਉ ਸੀ, ਘਰ ਦੇ ਚੰਦੀ ਤੇ ਬਾਹਰ ਦੇ ਲੋਕਾਂ ਨੇ ਚੰਦਾ-ਚੰਦਾ ਆਖ ਕੇ ਉਹ ਨੂੰ ਅਸਮਾਨ ਤੇ ਚੜ੍ਹਾ ਦਿਤਾ ਸੀ। ਚੰਦਾ ਸਾਰੇ ਬਾਹਰੇ ਵਿਚ ਮਸ਼ਹੂਰ ਸੀ। ਉਸ ਦੇ ਪੇਕੇ ਪਿਸ਼ੌਰ ਸਨ ਤੇ ਸਹੁਰਿਆਂ ਦਾ ਘਰ ਰਾਵਲ ਪਿੰਡੀ ਸੀ।
ਚੰਦਾ ਦਾ ਭਾਵੇਂ ਨਿਕਾਹ ਹੋ ਗਿਆ ਸੀ, ਕਿੰਨੇ ਆਦਮੀ ਨਿਕਾਹ ਨੂੰ ਜਾਣਦੇ ਸਨ । ਨਿਕਾਹ ਹੋਇਆ ਸਰਦਾਰ ਫੜਿਆ ਗਿਆ। ਗੱਲ ਆਈ ਗਈ। ਹਵਾ ਆਈ ਉਡਾ ਕੇ ਨਾਲ ਲੈ ਗਈ, ਮਾਰਿਆ ਜੁੱਤੀ ਤੋਂ ਨਿਕਾਹ।
ਅਲੀ ਖਾਂ ਪੰਜਾਬੀ ਫੌਜ ਦੇ ਕਬਜ਼ੇ ਵਿਚ ਸੀ ਤੇ ਅਮੀਰ ਖਾਂ ਲਾਹੌਰ ਵਾਲਿਆਂ ਦੇ ਇਸ਼ਾਰਿਆਂ ਤੇ ਭੂਏ ਹੋਇਆ ਫਿਰਦਾ ਸੀ। ਪਠਾਣ ਭਾਵੇਂ ਤੱਤੇ ਤਵੇ ਤੇ ਬੈਠ ਜਾਵੇ, ਜਿਨ ਉਸ ਤੇ ਇਤਬਾਰ ਕੀਤਾ ਉਹ ਮੇਇਆ।
ਅਮੀਰ ਕਾਬਲ ਦੇ ਇਹ ਦੋਵੇਂ ਚਿਮਚੇ ਸਨ। ਖੁਸ਼ਾਮਦੀ, ਜੀ ਹਜੂਰੀਏ, ਅਮੀਰ ਕਾਬਲ ਤੈਮੂਰ ਸ਼ਾਹ ਕਾਬਲ ਚਲ ਚੁਕਾ ਸੀ, ਉਸ ਦੀਆਂ ਫੌਜਾਂ ਅਟਕ ਦੇ ਚੁਗਿਰਦੇ ਡੇਰੇ ਪਾਈ ਬੈਠੀਆਂ ਹੋਈਆਂ ਸਨ। ਸ਼ਾਹ ਜਹਾਦੀ ਇਕੱਠੇ ਕਰ ਰਿਹਾ ਸੀ। ਸ਼ਾਹ ਨੇ ਪਿੰਡ ਪਿੰਡ ਨੌਬਤ ਖੜਕਾ ਦਿਤੀ, ਅੱਲਾ ਦੇ ਨਾਂ ਤੇ ਰਸੂਲ ਦੇ ਵਾਸਤੇ ਇਸਲਾਮ ਨੂੰ ਖਤਰੇ ਤੋਂ ਬਚਾ ਲਓ। ਸਿੱਖ ਸਾਰੇ ਮੁਸਲਮਾਨਾਂ ਨੂੰ ਖਾ ਜਾਣਗੇ।
ਅਮੀਰ ਖਾਂ ਆਖਣ ਲੱਗਾ, ਬੇਗਮ ਖਾਨ ਸਰਦਾਰ ਦਾ ਹੁਕਮ ਏ ਸਰਦਾਰ ਨੇ ਅਰਜ਼ ਵੀ ਕੀਤੀ ਏ, ਸਰਦਾਰ ਨੇ ਹੱਥ ਵੀ ਜੋੜੇ ਨੇ, ਸਰਦਾਰ ਨੇ ਦਸ ਹੀਰੇ ਵੀ ਦੇਣ ਦਾ ਵਾਆਦਾ ਕੀਤਾ ਏ, ਸਰਦਾਰ ਦਾ ਇਕ ਕੰਮ ਕਰੇਗੀ? ਚੰਦਾ ਨੇ ਹਾਂ ਕਰ ਦਿਤੀ।
" ਨੈਣ ਬੜੀ ਚਾਤਰ, ਰਾਹਕਾਰ ਤੇ ਚੰਟ ਸੀ, ਬਟੇਰੇ ਵਾਂਗੂੰ ਪਟਾਕੀ ਤੇ ਮੈਮ ਵਾਂਗੂ ਨਰਮ ਹੋ ਕੇ ਆਖਣ ਲੱਗੀ ਇਕ ਵਾਰ ਕੀ ਵੀਹ ਵਾਰ ਹੁਕਮ ਕਰੋ। ਮੈਂ ਸਿਰ ਦੇ ਭਾਰ ਜਿੱਥੇ ਕਹੋਗੇ ਜਾਵਾਂਗੀ। ਹੁਣ ਤੇ ਮੇਰੀ ਤੇ ਤੁਹਾਡੀ ਇਜ਼ੱਤ ਸਾਂਝੀ ਹੋ ਗਈ ਏ" ਨੈਣ ਦੇ ਬੋਲ ਸਨ।
ਮੇਰੀ ਛੱਮਕ ਛੱਲੋ ਸ਼ਾਹ ਦੇ ਕੰਨੀਂ ਇਹ ਗੱਲ ਪੁਜ ਜਾਣੀ ਚਾਹੀਦੀ ਏ ਕਿ ਸਾਡੀ ਸਾਰੀ ਸਾਜ਼ਸ਼ ਦਾ ਰਾਜ ਫਾਸ਼ ਹੋ ਗਿਆ ਏ। ਹਥਿਆਰ ਫੜੇ ਗਏ ਹਨ। ਹੁਣ ਸੰਭਲ ਕੇ ਪੈਰ ਧਰਨਾ ਤੇ ਫੂਕ ਫੂਕ ਕੇ ਕਦਮ ਰੱਖਣਾ ਬਸ ਏਨਾ ਈ ਕੰਮ ਏ।
ਖਾਨ ਮੈਂ ਤੇ ਤੇਰੇ ਨਾਲ ਕਬੂਤਰੀ ਤੌਰ ਦਿਤੀ ਸੀ ਨਵੀਂ ਨਕੋਰ, ਆਵਾਜ਼ ਉਭਰੀ ਚੰਦਾ ਦੀ।
"ਉਹ ਇਨ੍ਹਾਂ ਪੰਜਾਬੀਆਂ ਖੋਹ ਲਈ।"
"ਇਹਦੇ ਵਿਚ ਮੇਰਾ ਕੀ ਕਸੂਰ ਏ।"
'ਤੇਰਾ ਕਸੂਰ ਨਹੀਂ ਤੇ ਹੋਰ ਕਿਹਦਾ ਏ ਅਸਾਂ ਤੇਰੇ ਨਾਲ ਈ ਦਿਲ ਲਾਇਆ ਸੀ।" ਅਮੀਰ ਖਾਂ ਆਖਣ ਲਗਾ।
ਮੇਰੇ ਰਾਜਾ, ਮੇਰੇ ਦਿਲਬਰ, ਮੇਰੀ ਜਾਨ ਮੈਂ ਕਿਥੇ ਭੱਜ ਗਈ ਹਾਂ, ਮੈਂ ਤੇਰੀ ਵੀ ਗੁਲਾਮ ਹਾਂ ਤੇ ਤੇਰੇ ਖਾਨ ਦੀ ਵੀ ਗੋਲੀ ਹਾਂ। ਮੈਂ ਤੇਰੇ ਕਦਮਾਂ ਥਲੇ ਨੈਨ ਵਿਛਾਈ ਬੈਠੀ ਹਾਂ। ਇਸ ਕਨੀਜ਼ ਨੂੰ ਹੁਕਮ ਦਿਉ, ਮੇਰੀ ਜਾਨ ਤਕ ਹਾਜ਼ਰ ਏ, ਮੇਰੀ ਖੱਲ ਲੁਹਾ ਕੇ ਜੁੱਤੀਆਂ ਸਿਵਾਂ ਲਵੋ।
"ਕੰਨ ਵਲ੍ਹੇਟ ਕੇ ਡੰਡੀ ਪੈ ਜਾ, ਨਿਕਾਹ ਦਾ ਜ਼ਿਕਰ ਨਾ ਕਰੀਂ ਕਿਸੇ ਨਾਲ, ਅਲੀ ਖਾਂ ਦੇ ਜੇ ਪੰਧ ਪਰਾਨ ਮੋਕਲੇ ਹੋ ਗਏ ਤਾਂ ਉਹਦੇ ਪੈਰ ਇਥੇ ਨਹੀਂ ਲਗਣੇ। ਉਹਦੇ ਪੈਰਾਂ ਵਿਚ ਚੱਕਰ ਏ, ਉਹ ਕਬੂਤਰੀ ਤੇ ਲਟ-ਬਾਵਰਾ ਹੋਇਆ ਫਿਰਦੈ। ਉਹ ਮਨਚਲਾ ਏ. ਸ਼ਾਹੇ ਕਾਬਲ ਦੇ ਰਹਿਮੋ ਕਰਮ ਤੇ ਜ਼ਿੰਦਾ ਰਹਿਣਾ ਚਾਹੁੰਦੈ। ਉਹ ਨਹੀਂ ਜਾਣਦਾ ਕਿ ਚੜ੍ਹਦੇ ਸੂਰਜ ਵਿਚ ਕਿੰਨਾ ਜਲਾਲ ਹੁੰਦਾ ਏ। ਸ਼ਾਹ ਜ਼ਮਾਨ ਮਹਾਰਾਜੇ ਦੇ ਦਸਤਰ ਖਾਨ ਦੇ ਟੁਕੜਿਆਂ ਤੇ ਪਲ ਰਿਹਾ ਏ ਤੇ ਸ਼ਾਹ ਬੁਜਾ ਅਤਾਹ ਮੁਹੰਮਦ ਖਾਂ ਕਸ਼ਮੀਰ ਦੀ ਮੁੱਠ ਵਿਚ ਏ ਜਦੋਂ ਚਾਹੇ ਘੁੱਗੀ ਮਰੋੜ ਸੁਟੇ। ਇਸ ਲਈ ਤੂੰ ਆਪਣਾ ਘੱਗਰਾ ਭੜਕਾ ਕੇ ਵੇਖ ਸ਼ਾਇਦ ਤੇਰੇ ਘਗਰੇ ਨੂੰ ਘੁੰਗਰੂ ਲੱਗ ਜਾਣ। ਸ਼ਾਹ ਕੋਲ ਪੁਜ ਜਾਣਾ ਤੇਰੇ ਲਈ ਕੋਈ ਮੁਸ਼ਕਲ ਨਹੀਂ।" ਅਮੀਰ ਖਾਂ ਦੇ ਬੋਲ ਉਭਰੇ।
ਚੰਦਾ ਚੱਲ ਪਈ ਘਗਰੇ ਨੂੰ ਮਰੋੜਾ ਦੇ ਕੇ। ਅਮੀਰ ਖਾਂ ਬੁਲ੍ਹੀਆਂ ਅਡਦਾ ਹੀ ਰਹਿ
ਸ਼ਾਹ ਦੇ ਖੇਮੇ ਦੀਆਂ ਡੋਰੀਆਂ ਈ ਦਸ ਦਿੰਦੀਆਂ ਹਨ ਕਿ ਇਹ ਸ਼ਾਹ ਦਾ ਖੇਮਾਂ ਏਂ। ਇਹਦਾ ਰੰਗ ਰੂਪ ਈ ਵਖਰਾ ਏ। ਭਾਵੇਂ ਪਠਾਣਾਂ ਤੋਂ ਹੱਥ ਫਿਰਵਾ ਹੀ ਲੈਣਾ ਸੀ ਪਰ ਜੁਲਫਕਾਰ ਅਲੀ ਖਾਂ ਤਕ ਪੁਜ ਜਾਣਾ ਚੰਦਾ ਦਾ ਕੰਮ ਏ ਤੇ ਉਤੋਂ ਤੁੱਰਾ ਏ ਕਿ ਸ਼ਾਹ ਨਾਲ ਮਿਲਣ ਲਈ ਵਕਤ ਵੀ ਮੁਕੱਰਰ ਕਰ ਲਿਆ। ਜਿੰਨਾ ਚਿਰ ਤੱਕ ਸ਼ਾਹ ਦਾ ਹੁਕਮ ਨਾ ਆਇਆ ਓਨਾ ਚਿਰ ਜ਼ੁਲਫਕਾਰ ਅਲੀ ਖਾਂ ਹੱਥ ਫੇਰ ਕੇ ਆਪਣਾ ਰਾਂਝਾ ਰਾਜ਼ੀ ਕਰਦਾ ਰਿਹਾ। ਹਿਰਸੀ ਆਸ਼ਕ ਮਜਾਜ਼ ਬੁੱਢਾ ਖੌਸਟ।
ਨਜ਼ਰਾਨਾ।
ਚੰਦਾ ਹਸ ਪਈ, ਡੂੰਘ ਪੈ ਗਿਆ ਚਾਹੇਜ਼ਕਨ ਵਿਚ, ਫੁੱਲ ਖਿੜ ਪਿਆ ਅਨਾਰ ਦਾ, ਨਾਸ਼ਪਾਤੀ ਦੱਬੀ ਜਿਹੀ ਜ਼ਬਾਨ ਵਿਚ ਬੋਲ ਪਈ, 'ਸ਼ਾਹ ਦਾ ਇਕ ਪੈਗਾਮ ਲੈ ਕੇ ਆਈ ਹਾਂ ਅਟਕ ਤੋਂ। ਮੇਰੇ ਤੇ ਪੈਰਾਂ ਵਿਚ ਛਾਲੇ ਵੀ ਪੈ ਗਏ ਨੇ।" ਮੈਂ ਚੰਦਾ ਨੈਣ ਹਾਂ, ਅਲੀ ਖਾਂ ਤੇ ਅਮੀਰ ਖਾਂ ਦਾ ਰੁਕਾ ਲੈ ਕੇ ਆਈ ਹਾਂ।
ਅੱਛਾ ਜਾਹ, ਫਿਰ ਜਲਦੀ ਕਰ ਸ਼ਾਹ ਇੰਤਜ਼ਾਰ ਕਰ ਰਹੇ ਹਨ।'
ਚੰਦਾ ਨੂੰ ਜਾਣ ਲਗਿਆਂ ਵੀ ਫਿਰ ਨਾ ਲਗਾ ਤੇ ਆਉਣ ਲਗਿਆ ਵੀ ਨਾ ਗਈ ਹੱਥ ਲਾ ਕੇ ਮੁੜ ਆਈ। ਜਦ ਚੰਦਾ ਖੇਮੇ ਵਿਚੋਂ ਬਾਹਰ ਨਿਕਲੀ ਤੇ ਪੰਜ ਮੁਹਰਾ ਹੱਥ ਵਿਚ ਫੜੀਆਂ ਹੋਈਆਂ ਸਨ।
ਨੈਣ ਦਾ ਘਗਰਾ ਪੈਲਾਂ ਪਾਉਂਦਾ ਜਾ ਰਿਹਾ ਸੀ ਤੇ ਸਿਪਾਹੀਆਂ ਦੀ ਹਿਕ ਤੇ ਸੱਪ ਲੇਟ ਰਹੇ ਸਨ। ਚੰਦਾ ਨੇ ਆਰਸੀ ਵਿਚੋਂ ਆਪਣਾ ਮੂੰਹ ਵੇਖਿਆ ਤੇ ਮੁਸਕਰਾ ਪਈ। ਪੰਜਾਬੀ ਬਾਰਕਾਂ ਵਿਚ ਬਕਰੇ ਬੁਲਾਏ ਜਾ ਰਹੇ ਸਨ ਤੇ ਚੰਦਾ ਫੁੰਮਣੀਆਂ ਪਾ ਰਹੀ ਸੀ। ਚੰਦਾ ਇਕ ਆਰਸੀ ਸੀ, ਜ਼ਹਿਰ ਦੀ ਪੁੜੀ ਸੀ ਖੂਬਸੂਰਤ ਬਲਾ ਸੀ. ਚੰਦਾ ਕੀ ਸੀ? ਮੈਂ ਕੀ ਦਸਾ ਕੀ ਸੀ?
ਦੋ-ਧਾਰੀ ਤਲਵਾਰ
"ਬੀਬੀ ਤੂੰ ਹੁਣ ਤੱਕ ਆਪਣਾ ਮਨ ਬਣਾ ਲਿਆ ਹੋਣਾ ਏ ਤੇ ਆਪਣੇ ਫੈਸਲੇ ਤੇ ਪੁਜ ਚੁਕੀ ਹੋਵੇਗੀ, ਮੈਂ ਤੇਰਾ ਫੈਸਲਾ ਸੁਣਨ ਲਈ ਅਜ ਤੈਨੂੰ ਸਦਿਆ। ਮੈਂ ਚਾਹੁੰਦਾ ਹਾਂ ਕਿ ਤੂੰ ਹੁਣ ਆਪਣੇ ਅਸਲੀ ਵਾਰਸਾਂ ਕੋਲ ਪੁਜ ਜਾਏ। ਇਹ ਫੌਜ ਏ, ਏਥੇ ਭਾਂਤ ਭਾਂਤ ਦੀ ਲੱਕੜੀ ਏ, ਤੇਰਾ ਇਥੇ ਰਹਿਣਾ ਮੈਨੂੰ ਕੁਝ ਚੰਗਾ ਨਹੀਂ ਲਗਦਾ। ਮੈਨੂੰ ਤਿੰਨ ਦਿਨ ਰਾਤ ਨੀਂਦ ਨਹੀਂ ਆਈ। ਮੈਂ ਇਹ ਅਮਾਨਤ ਆਪਣੇ ਕੋਲ ਨਹੀਂ ਰਖ ਸਕਦਾ।" ਹਰੀ ਸਿੰਘ ਨਲੂਆ ਆਖ ਰਿਹਾ ਸੀ।
''ਤੇ ਫੇਰ ਮੈਂ ਕਿਥੇ ਜਾਵਾਂ?"
"ਆਪਣੇ ਮਾਪਿਆਂ ਦੇ ਘਰ ਜਾਂ ਸਹੁਰੇ। ਧੀਆਂ ਆਪਣੇ ਘਰ ਈ ਚੰਗੀਆਂ ਲਗਦੀਆਂ ਨੇ।"
'ਮੇਰਾ ਕੋਈ ਟਿਕਾਣਾ ਨਹੀਂ, ਮੈਂ ਤੇ ਏਥੇ ਈ ਰਹਿਣ ਦਾ ਪੱਕਾ ਫੈਸਲਾ ਕਰ ਲਿਆ ਏ। ਮੈਂ ਤੁਹਾਡੀ ਸੇਵਾ ਕਰਾਂਗੀ ਤੇ ਰੁਖਾ ਸੁਖਾ ਖਾ ਕੇ ਆਪਣੇ ਦਿਨਾਂ ਨੂੰ ਧੱਕਾ ਦਿਆਂਗੀ, ਹੁਣ ਤਾਂ ਮੈਂ ਇਥੇ ਹੀ ਰਹਿ ਕੇ ਆਪਣੇ ਵੀਰਾਂ ਨਾਲ, ਭਰਾਵਾਂ ਨਾਲ ਸਾਵੀਂ ਮੋਢੇ ਨਾਲ ਮੋਢਾ ਮੇਲ ਕੇ ਲੜਾਂਗੀ ਤੇ ਆਪਣੇ ਪੰਜਾਬ ਦੀਆਂ ਹੱਦਾਂ ਚੌੜੀਆਂ ਕਰਾਂਗੀ। ਕਲ੍ਹ ਤੋਂ ਤੁਸੀਂ ਵੀ ਮੈਨੂੰ ਪਹਿਚਾਨ ਨਾ ਸਕੋਗੇ। ਮੈਂ ਸਿੰਘ ਸੱਜ ਕੇ ਸਿੰਘਾਂ ਵਾਂਗੂੰ ਰਵਾਂਗੀ।"
'ਤੇਰਾ ਨਾਂ ਕੀ ਏ?'
'ਮੇਰਾ ਨਾਂ ਸ਼ਰਨ ਕੌਰ ਏ।
'ਅਛਾ ਜਾਹ ਬੇਟਾ।'
ਸ਼ਰਨ ਕੌਰ ਜਾਣ ਲਗੀ ਤਾਂ ਅਗੋਂ ਚੰਦ ਕੌਰਾ ਨੈਣ ਮਿਲ ਪਈ। ਆਖਣ ਲਗੀ ਮੈਂ ਸਰਦਾਰ ਹੋਰਾਂ ਕੋਲ ਚਲੀ ਹਾਂ।
'ਤੂੰ ਬੜੀ ਚੰਗੀ ਏਂ, ਭੈਣ।'
ਮੈਂ ਨਹੀਂ ਚੰਗੀ ਤੂੰ ਏਂ। ਤੇਰੇ ਕਰਮ ਚੰਗੇ ਹਨ। ਤੂੰ ਭਾਗਵਾਨ ਏ।'
'ਇਹ ਕੌਣ ਏ?' "ਦੂਰੋਂ ਆਵਾਜ਼ ਆਈ ਹਰੀ ਸਿੰਘ ਨਲੂਏ ਦੀ।"
ਇਹ ਉਹ ਨੈਣ ਏ, ਜਿਨ ਮੈਨੂੰ ਉਸ ਜਾਲ ਵਿਚੋਂ ਕਢਿਆ ਸੀ।'
'ਕਿਧਰ ਆਈ ਸੈ? ਕੀ ਏਧਰ ਵੀ ਕੋਈ ਪੋਟਲੀ ਦਬੀ ਹੋਈ ਏ?'
'ਨਹੀਂ ਹਜ਼ੂਰ! ਮੈਂ ਇਕ ਜਰੂਰੀ ਅਰਜ਼ ਕਰਨ ਆਈ ਸਾਂ। ਮੈਂ ਅਜ ਪਿਸ਼ੌਰ ਜਾ ਰਹੀ ਹਾਂ, ਹਜ਼ੂਰ ਮੈਂ ਕੁਝ ਅਰਜ਼ਾਂ ਕਰਨੀਆਂ ਨੇ' –ਚੰਦਾ ਦੀ ਆਵਾਜ਼ ਵਿਚ ਨਿਮ੍ਰਤਾ ਸੀ।
'ਏਨੀ ਭਾਜੜ ਕਾਹਦੀ ਏ? ਏਨੀ ਜਲਦੀ ਕੀ ਸੀ? ਪਿਸ਼ੌਰ ਚੱਲੀ ਏਂ ਜਾਂ ਮੌਕੇ ਮਦੀਨੇ?' ਨਲੂਏ ਦੇ ਬੋਲ ਉਭਰੇ।
'ਭਾਜੜ ਬਹੁਤ ਵੱਡੀ ਏ। ਮੈਨੂੰ ਖਾਸ ਬੰਦੇ ਤੋਂ ਪਤਾ ਲਗਾ ਏ. ਤੇ ਮੈਂ ਆਪ ਆਪਣੀ ਅੱਖੀਂ ਵੀ ਡਿਠਾ ਏ ਕੇ ਸ਼ਾਹੇ ਕਾਬਲ ਦੀਆਂ ਫੌਜਾਂ ਅਟਕ ਦੇ ਆਸੇ ਪਾਸੇ ਪੁੱਜ ਚੁਕੀਆਂ ਹਨ ਤੇ ਸ਼ਾਹ ਅੱਜ ਪਿਸ਼ੌਰੋਂ ਚੱਲ ਚੁਕਾ ਏ। ਹਮਲਾ ਇਕ ਦੋ ਦਿਨ ਵਿਚ ਹੋਣ ਵਾਲਾ ਏ। ਮੈਂ ਸਿਰਫ ਹਜੂਰ ਦੇ ਕੰਨੀ ਗਲ ਕੱਢਣ ਆਈ ਸਾਂ' -ਚੰਦਾ ਨੇ ਹੱਥ ਜੋੜੇ।
'ਸਰਦਾਰ ਜੀ! ਸ਼ਾਹ ਕਾਬਲ ਦੀਆਂ ਫੌਜਾਂ ਨਾਲ ਝੜਪ ਹੋ ਗਈ ਏ।'
'ਤੇ ਫੇਰ ਕੀ ਹੋ ਗਿਆ?'
'ਹੋਣਾ ਕੀ ਸੀ ਸਿੰਘਾ ਚੰਗੀ ਖੁੰਬ ਠੱਪੀ ਏ। ਝਾੜ ਝੰਬ ਕਰਾਉਣ ਤੋਂ ਪਿਛੋਂ ਜਦ ਚੰਗਾ ਮਕੂ ਠਪਿਆ ਗਿਆ, ਤੱਦ ਸ਼ਾਹ ਦਾ ਘੋੜਾ ਦੋਨਾਂ ਫੌਜਾਂ ਦੇ ਵਿਚ ਆਣ ਖਲੋਤਾ ਤੇ ਸ਼ਾਹ ਨੇ ਫੁਰਮਾਇਆ ਇਹ ਬੜੀ ਨਾਲਾਇਕੀ ਏ। ਅਸੀਂ ਲੜਨ ਨਹੀਂ ਆਏ। ਅਸੀਂ ਤਾਂ ਦੋਸਤੀ ਦਾ ਹੱਥ ਵਧਾਉਣ ਆਏ ਹਾਂ। ਫੌਜਾਂ ਥੰਮ੍ਹ ਗਈਆਂ ਤਲਵਾਰਾ ਰੁਕ ਗਈਆਂ ਫੌਜੀ ਜੁਆਨਾਂ ਦੀ ਆਵਾਜ਼ ਉਥੇ ਈ ਥੰਮ ਗਈ।
ਚੰਦਾ ਦੀ ਖਬਰ ਬਿਲਕੁਲ ਠੀਕ ਨਿਕਲੀ। ਜਸੂਸੀ ਦੇ ਕੰਮ ਵਿਚ ਚੰਦਾ ਖੂਬ ਮਾਹਰ ਏ। ਇਹਦੇ ਤੋਂ ਕੰਮ ਲੈਣਾ ਚਾਹੀਦਾ ਏ। ਕੁਝ ਆਦਤਾਂ ਤੋਂ ਮਜਬੂਰ ਏ। ਉਦਾ ਔਰਤ ਅਕਲਮੰਦ ਏ। ਅੱਛਾ ਦੀਵਾਨ ਮੋਹਕਮ ਚੰਦ ਨਾਲ ਵਿਚਾਰ ਕਰਾਂਗੇ। ਹਰੀ ਸਿੰਘ ਨਲੂਆ ਆਪਣੇ ਦਿਲ ਨਾਲ ਦਲੀਲਾਂ ਦੀ ਮਿਟੀ ਗੋ ਰਿਹਾ ਸੀ।
ਸਰਦਾਰ ਜੀ। ਦੀਵਾਨ ਸਾਹਿਬ ਆ ਰਹੇ ਹਨ ਤੇ ਉਨ੍ਹਾਂ ਨਾਲ ਸ਼ਹਿਨਸ਼ਾਹੇ ਕਾਬਲ ਮਹਿਮੂਦ ਸ਼ਾਹ ਏ।' ਸੇਵਾਦਾਰ ਨੇ ਅਰਜ਼ ਕੀਤੀ।
'ਅਛਾ ਤੁਸੀਂ ਚੱਲੇ ਤੇ ਮੈਂ ਆਪ ਸ਼ਾਹ ਦੀ ਅਗਵਾਈ ਲਈ ਜਾਂਦਾ ਹਾਂ। ਮੇਰੇ ਹਥਿਆਰ. ਮੇਰਾ ਘੋੜਾ, ਮੇਰੇ ਸ਼ਸਤਰ।'
ਤੋਪਾਂ ਦੀ ਗਰਜ਼ ਵਿਚ ਸ਼ਾਹ ਤੇ ਨਲੂਆ, ਸ਼ਾਮ ਸਿੰਘ ਆਟਾਰੀ ਵਾਲਾ, ਚਿਮਨੀ ਸਰਦਾਰ ਤੇ ਦੀਵਾਨ ਮੁਹਕਮ ਚੰਦ ਆਪਸ ਵਿਚ ਏਸ ਤਰ੍ਹਾਂ ਘੁਲ ਮਿਲ ਗਏ, ਜਿਸ ਤਰ੍ਹਾਂ ਖਿਚੜੀ ਵਿਚ ਘਿਉ।
ਭਾਈਵਾਲੀ
ਫ਼ਤਹਿ ਮੁਹੰਮਦ ਖਾਂ ਪਹਿਲਾਂ ਵੀ ਇਕ ਵਾਰੀ ਝਾੜ ਕਰਵਾ ਚੁਕਾ ਸੀ। ਕੁਲੇ ਦੀ ਬੁਰ ਭੱਜੀ ਹੋਈ ਸੀ। ਮੁਛ ਨੂੰ ਨੀਵੀਂ ਕਰਨ ਦੀ ਜਾਚ ਸਿਖ ਲਈ ਸੀ। ਪੰਜਾਬੀਆਂ ਦੇ ਹੱਥ ਜਿਸ ਇਕ ਵਾਰ ਵੇਖ ਲਏ ਸਨ, ਉਹ ਮੁੜਕੇ ਤੇ ਜੀਵਨ ਵਿਚ ਕਦੀ ਗਲਤੀ ਨਹੀਂ ਸੀ ਕਰਦਾ, ਪਰ ਫ਼ਤਹਿ ਮਹੁੰਮਦ ਖਾਂ ਲਾਈ ਲੱਗ ਸੀ. ਜਿਨ ਲਾਈ ਗਲੀਂ ਉਹਦੇ ਨਾਲ ਉਠ ਚਲੀ। ਦੋਸਤ ਮੁਹੰਮਦ ਖਾਂ ਨੇ ਤੇ ਉਥੇ ਈ ਤੋਬਾ ਕਰ ਲਈ। ਉਹ ਤੇ ਸ਼ਾਹ ਦੇ ਨਾਲ ਨਾ ਤੁਰਿਆ, ਬਹਾਨੇ ਦਾ ਕੀ ਸੀ ਸੋ ਬਹਾਨੇ ਕੀਤੇ ਜਾ ਸਕਦੇ ਹਨ।
ਮਹਿਮੂਦ ਸ਼ਾਹ ਪਿਸ਼ੌਰੋਂ ਆਇਆ ਤੇ ਇਸ ਫ਼ਤਹਿ ਮੁਹੰਮਦ ਖਾਂ ਦੀ ਪਿੱਠ ਠੋਕੀ, ਦਲੇਰੀ ਦਿੱਤੀ। ਇਕ ਕਲਗੀ, ਜੜਾਉ ਕੁਲੇ ਨਾਲ ਇਕ ਤਲਵਾਰ ਇਹਦੇ ਨਾਲ ਫ਼ਤਹਿ ਮੁਹੰਮਦ ਖਾਂ ਸ਼ਾਹ ਦਾ ਆਗੂ ਬਣ ਗਿਆ। ਜਾਂ ਇਉਂ ਆਖ ਲਓ ਕੇ ਸੈਨਾਪਤੀ ਦੀ ਪਦਵੀ ਤੇ ਬਹਿ ਗਿਆ।
ਫ਼ਤਹਿ ਮੁਹੰਮਦ ਖਾਂ, ਮਹਿਮੂਦ ਸ਼ਾਹ, ਦੀਵਾਨ ਮੋਹਕਮ ਚੰਦ, ਹਰੀ ਸਿੰਘ ਨਲੂਆ, ਸ਼ਾਮ ਸਿੰਘ ਅਟਾਰੀ ਵਾਲਾ, ਹੁਕਮਾ ਸਿੰਘ ਚਿਮਨੀ, ਗੈਸ ਖਾਂ, ਫਕੀਰ ਅਜ਼ੀਜ਼ੁਦੀਨ ਇਕ ਗੋਸ਼ਟੀ ਵਿਚ ਬਹਿ ਗਏ। ਗੋਸ਼ਟੀ ਦਾ ਮੂਲ ਮੰਤਵ ਇਹ ਨਿਕਲਿਆ ਕਿ ਕਸ਼ਮੀਰ ਤੇ ਹਮਲਾ ਕੀਤਾ ਜਾਵੇ। ਪੰਜਾਬ ਦੀ ਫੌਜ ਤੇ ਕਾਬਲ ਦੀ ਸ਼ਾਹੀ ਫੌਜ ਰਲ ਕੇ ਕਸ਼ਮੀਰ ਤੇ ਚੜਾਈ ਕਰੇ। ਸਾਰੀ ਫੌਜ ਦਾ ਖਰਚਾ ਸ਼ਾਹ ਦੇ ਜਿੰਮੇ ਪਿਆ। ਕਸ਼ਮੀਰ ਜਿਤਣ ਤੇ ਜਿੰਨਾ ਲੁਟ ਦਾ ਮਾਲ ਲਭੇ। ਉਹਦੇ ਤਿੰਨ ਹਿੱਸੇ ਕੀਤੇ ਜਾਣ। ਇਕ ਹਿੱਸਾ ਪੰਜਾਬ ਦੀ ਫੌਜ ਨੂੰ ਦਿਤਾ ਜਾਵੇਗਾ ਤੇ ਬਾਕੀ ਦੇਂਹ ਹਿਸਿਆਂ ਦੀ ਮਲਕੀਅਤ ਸ਼ਾਹ ਦੀ ਹੋਵੇਗੀ। ਏਸ ਗੱਲ ਤੇ ਪੂਰਨਾ ਪੈ ਗਿਆ।
ਮਹਿਮੂਦ ਸ਼ਾਹ ਨੇ ਜਦ ਕੂਚ ਦਾ ਹੁਕਮ ਦਿੱਤਾ ਤੇ ਕਾਬਲੋਂ ਇਕ ਹਲਕਾਰਾ ਆਣ ਪੂਜਾ। ਆਖਣ ਲਗਾ ਸ਼ਹਿਨਸ਼ਾਹ ਕਾਬਲ ਵਿਚ ਦੋਸਤ ਮੁਹੰਮਦ ਖਾਂ ਨੇ ਫਿਰ ਭੜਥੂ ਪਾ ਦਿੱਤਾ ਏ, ਕਾਬਲ ਦੀ ਸ਼ਹਿਰ ਪਨਾਹ ਵਿਚ ਦੋਸਤ ਮੁਹੰਮਦ ਖਾਂ ਦੀ ਤਲਵਾਰ ਦਾ ਰਾਜ ਏ ਏਸ ਲਈ ਸ਼ਾਹ ਦਾ ਕਾਬਲ ਪੁਜਣਾ ਬਹੁਤ ਜ਼ਰੂਰੀ ਏ। ਘੋੜਿਆਂ ਦੀਆਂ ਵਾਗਾਂ ਮੋੜੀਆਂ ਤੇ ਸ਼ਾਹ ਡੰਡੀ ਪਿਆ।
-ਨੈਣ ਪਹਿਲਾਂ ਕਸ਼ਮੀਰ ਭੇਜੀ ਗਈ ਸਾਰਿਆਂ ਦੀ ਇਜਾਜ਼ਤ ਨਾਲ। ਡੋਰ ਛੱਡੀ ਜਾ ਰਹੀ ਸੀ, ਪਰ ਪਿੰਨਾਂ ਨਲੂਏ ਦੇ ਆਪਣੇ ਹਥ ਵਿਚ ਸੀ। ਨੈਣ ਦਾ ਕੰਮ ਸੀ ਕਸ਼ਮੀਰ ਜਾ ਕੇ ਅਤਾ ਮੁਹੰਮਦ ਖਾਂ ਨਾਲ ਆਪਣੀ ਸੁਰ ਰਲਾਵੇ। ਉਹਦੇ ਘਰ ਦੇ ਸਾਰੇ ਭੇਤ ਲੈ ਕੇ ਪੰਜਾਬੀਆਂ ਨੂੰ ਦਸੇ।
ਖੁਫੀਆ ਖਜ਼ਾਨੇ ਕਿਥੇ ਕਿਥੇ ਹਨ? ਸਾਰੀ ਰੀਪੋਰਟ ਦੇਵੇ।
ਬਾਰਾਂ ਹਜ਼ਾਰ ਜੁਆਨ ਦੀਵਾਨ ਮੁਹਕਮ ਚੰਦ ਦੇ ਨਾਲ ਸਨ। ਹਰੀ ਸਿੰਘ ਨਲੂਆ ਹਮ-ਰਕਾਬ ਸੀ। ਗੌਂਸ ਖਾਂ ਤੇ ਹੁਕਮਾਂ ਸਿੰਘ ਚਿਮਨੀ ਤੋਪਖਾਨੇ ਦੇ ਵਿਧਾਤਾ ਸਨ। ਹੁਕਮਾ ਸਿੰਘ ਚਿਮਨੀ ਪਿਛੇ ਰਹਿ ਗਿਆ। ਤੇ ਗੈਸ ਖਾਂ ਨੂੰ ਦੀਵਾਨ ਦੇ ਨਾਲ ਤੋਰ ਦਿੱਤਾ। ਨਲੂਆ ਗੌਂਸ ਖਾਂ ਦੀ ਬੜੀ ਇਜ਼ਤ ਕਰਦਾ ਸੀ ਤੇ ਬੜੇ ਚਾਅ ਨਾਲ ਚਾਚਾ ਆਖਦਾ ਸੀ। ਨਲੂਏ ਦੀ ਬਹਾਦਰੀ ਦੀ ਛਾਪ ਗੌਂਸ ਖਾਂ ਦੇ ਦਿਲ ਉਤੇ ਉਭਰੀ ਹੋਈ ਸੀ। ਦੀਵਾਨ ਮੁਹਕਮ ਚੰਦ ਮੈਦਾਨ ਦਾ ਲਾੜਾ ਸੀ। ਫ਼ਤਹਿ ਮੁਹੰਮਦ ਖਾਂ ਦੇ ਹੱਥ ਵਿਚ ਸ਼ਾਹੀ ਤਲਵਾਰ ਸੀ। ਕਸ਼ਮੀਰ ਵਲ ਫੌਜਾਂ ਨੇ ਕੂਚ ਕਰ ਦਿੱਤਾ ਸੀ। ਜਹਾਂ ਦਾਦ ਖਾਂ ਨੇ ਅਤਾ ਮੁਹੰਮਦ ਖਾਂ ਨੂੰ ਮਿਥੀ ਗੋਸ਼ਟੀ ਦੀ ਇਤਲਾਹ ਦੇ ਦਿੱਤੀ। ਅਤਾ ਮੁਹੰਮਦ ਖਾਂ ਇੱਕਲੇ ਫ਼ਤਹਿ ਮੁਹੰਮਦ ਖਾਂ ਕੈਲੋ ਨਹੀਂ ਸੀ ਡਰਦਾ। ਉਹਦਾ ਧੜਾ ਭਾਰਾ ਸੀ। ਸ਼ਾਹ ਨਾਲ ਤਾਂ ਐਵੇ ਸਾਹਬ-ਸਲਾਮ ਸੀ। ਨਜ਼ਰਾਨਾ ਸੀ ਚਿੱਤ ਕੀਤਾ ਤਾਂ ਭੇਜ ਦਿਤਾ, ਜੇ ਮੁਦਤ ਲੰਘ ਗਈ ਤਾਂ ਡਕਾਰ ਮਾਰ ਗਏ। ਅਤੇ ਮੁਹੰਮਦ ਖਾਂ ਬੁਜਦਿਲ, ਡਰਾਕਲ ਤੇ ਕਮਜ਼ੋਰ ਹਾਕਮ ਸੀ ਪਰ ਉਸ ਫੇਰ ਵੀ ਆਪਣੀ ਚੰਗੀ ਚੌਖੀ ਧਾਕ ਜਮਾਈ ਹੋਈ ਸੀ।
ਨੌਬਤ ਖੜਕੀ, ਨਿਗਾਰੇ ਚੋਟ ਪਈ ਕਿਲਿਆਂ ਤੋਂ ਤੋਪਾਂ ਛੁਟੀਆਂ ਐਲਾਨੇਜੰਗ ਹੈ ਗਿਆ। ਕਸ਼ਮੀਰੀਆਂ ਨੇ ਤਲਵਾਰਾ ਕੱਢੀਆਂ ਜੰਗਾਂ ਲਗੀਆਂ ਹੋਈਆ। ਨੇਜੇ ਮੂੰਹ ਭਰੇ ਹੋਏ, ਪਰ ਘੋੜਿਆਂ ਤੇ ਕਾਠੀ ਪਾਈ ਕਸ਼ਮੀਰੀ ਤਿੱਲੇ ਨਾਲ ਕਢੀ। ਅਜ਼ਾਨ ਦੇ ਨਾਲ ਹੀ ਜੁਆਨ ਘਰੋਂ ਨਿਕਲੇ। ਮੈਦਾਨ ਵਿਚ ਜੁਆਨਾਂ ਦੇ ਮੋਢੇ ਭਿੜ ਪਏ। ਅਤਾ ਮੁੰਹਮਦ ਖਾਂ ਅਜ ਡਟ ਕੇ ਮੁਕਾਬਲਾ ਕਰਨ ਲਈ ਮੈਦਾਨ ਵਿਚ ਨਿਤਰਿਆ, ਤਖਤ ਜਾਂ ਭਖਤਾ। ਕਾਬਲ ਦੀ ਹਕੂਮਤ ਜਾਂ ਸੋਨੇ ਦੀ ਜ਼ੰਜੀਰ।
ਚੰਦਾ ਨੇ ਕਸ਼ਮੀਰ ਪੁਜ ਕੇ ਪਹਿਲਾਂ ਆਪਣੀ ਠਾਹਰ ਲੱਭੀ। ਬੰਦਾ ਆਪਣੀ ਕਮਾਸ ਦਾ ਆਦਮੀ ਲਭ ਈ ਲੈਂਦਾ ਹੈ। ਨੈਣ ਵੀ ਉਥੇ ਜਾ ਪੁਜੀ, ਜਿਥੇ ਉਸ ਨੂੰ ਪੁਜਣਾ ਚਾਹੀਦਾ ਸੀ।
ਮੈਂ ਤੇਰੇ ਯਾਰ ਅਲੀ ਖਾਂ ਨਾਲ ਮੁਲਾਕਾਤ ਕਰਵਾ ਦਿੰਦੀ ਹਾਂ ਜੇ ਤੂੰ ਸੇਜ ਮਾਣ ਲਵੇਂ ਤੇ ਫੇਰ?'
'ਜੋ ਤੂੰ ਮੰਗੇ ਮੈਂ ਉਹ ਕੁਝ ਦਊਂ।'
'ਮੇਰਾ ਮੁਲ ਏ, ਇਕ ਹੀਰਾ। ਦੇਵਾਂਗੀ?'
'ਇਕ ਨਹੀਂ ਦੇ।'
ਦੋਵਾਂ ਨੇ ਘੁੱਟ ਕੇ ਜੱਫੀ ਪਾ ਲਈ। ਕੋਸ਼ਬ ਨੇ ਚੰਦਾ ਦਾ ਪਿਆਰ 'ਚ ਮੂੰਹ ਚੁੰਮ ਲਿਆ। ਸਰੀਰ ਦੋਹਾਂ ਦੇ ਦੋ ਸਨ ਪਰ ਜਾਨ ਇਕ ਹੋ ਗਈ।
ਦੋ ਹੀਰੇ
ਜਿਹਦਾ ਮਿਲਾਪ ਨਾ ਹੋਵੇ, ਚੰਦਾ ਚੁਟਕੀ ਮਾਰੇ ਤੇ ਮਿਲਾਪ ਹੋ ਜਾਵੇ।
ਉਹਦੀ ਚੁਟਕੀ ਵਿਚ ਜਾਦੂ ਸੀ। ਕਸ਼ਮੀਰ ਭਾਵੇਂ ਉਹਦੇ ਲਈ ਪ੍ਰਦੇਸ ਸੀ, ਪਰ ਫਫੇਕੁਟਣ ਸਭ ਕੁਝ ਜਾਣਦੀ ਸੀ ਕਿਸ ਤਰ੍ਹਾਂ ਕਿਸੇ ਨਾਲ ਗਰਾਹੀਆਂ ਸਾਂਝੀਆਂ ਕਰਨੀਆਂ ਨੇ ਤੇ ਕਿਸ ਨਾਲ ਭਰੱਪਣ ਪਾਉਣਾ ਚਾਹੀਦਾ ਏ।
'ਬਸ ਕੋਸ਼ਬ ਤੂੰ ਤਿਆਰ ਹੋ ਜਾਹ। ਅਜ ਦੀ ਰਾਤ ਯਾਰ ਦੀ ਸੇਜ ਮਾਣ।'
'ਕਿਤੇ ਉਹ ਗੱਲ ਨਾ ਹੋਵੇ ਨਾਤੀ ਧੋਤੀ ਰਹਿ ਗਈ ਤੇ ਮੂੰਹ ਤੇ ਮੱਖੀ ਬਹਿ ਗਈ।' ਮੈਂ ਦੇਗ ਵਿਚੋਂ ਸਿਰਫ ਇਕ ਚੌਲ ਟੋਂਹਦੀ ਹਾਂ, ਜਾ ਕੋਸ਼ਬ ਤੂੰ ਹਾਰ ਸ਼ਿੰਗਾਰ ਕਰ, ਯਾਰ ਨੂੰ ਮਿਲਣ ਜਾਣਾ ਈ। ਮੈਂ ਹੁਣੇ ਆਈ, ਮੇਰੇ ਆਉਣ ਤੋਂ ਪਹਿਲਾਂ ਤੂੰ ਤਿਆਰ ਰਹਿਣਾ ਏ। ਸੂਰਜ ਡੁਬਣ ਵਾਲਾ ਏ ਕਿਤੇ ਅਧੀ ਰਾਤ ਨਾ ਕਰ ਦੇਵੀਂ ਮੈਂ ਗਈ ਤੇ ਆਈ।' ਚੰਦਾ ਆਖ ਕੇ ਬਾਹਰ ਨਿਕਲ ਗਈ।
ਚੰਦਾ ਜਦ ਮੁੜੀ ਤਾਂ ਉਹਦੇ ਨਾਲ ਪਾਲਕੀ ਸੀ। ਅੱਠ ਕੁਹਾਰ ਨਾਲ ਸਨ। ਸ਼ਿੰਗਾਰੀ ਹੋਈ ਪਾਲਕੀ ਛਨ ਛਨ ਕਰਦੀ ਇਹ ਪਾਲਕੀ ਅੱਗੇ ਵੀ ਕਈ ਵੇਰ ਕੈਸ਼ਬ ਵਰਤ ਚੁਕੀ ਸੀ। ਪਾਲਕੀ ਵੇਖ ਕੇ ਕੋਸ਼ਬ ਦੀ ਰੰਗ ਫੜਕੀ।
ਤਿਆਰ ਏ ਭੈਣ?'
'ਤਿਆਰ ਹਾਂ ਪਰ ਅਜੇ ਮੌਲਾਨਾ ਨਹੀਂ ਆਇਆ। ਹਥ ਹੌਲਾ ਕਰਾ ਲਵਾ ਫਿਰ ਚਲਾਂਗੀ।'
ਮੌਲਾਨੇ ਨੇ ਦਮ ਫੂਕ ਦਿਤਾ ਤੇ ਕੋਸ਼ਬ ਤਿਆਰ ਹੋ ਗਈ। ਚੰਦਾ ਨੇ ਸ਼ੀਸ਼ਾ ਲੈ ਕੇ ਮੂੰਹ ਵਿਖਾਇਆ ਆਖਣ ਲਗੀ,' ਅਜ ਤੇ ਤਰੇਲੀਆਂ ਆ ਗਈਆਂ ਨੇ ਸਰਕਾਰ ਨੂੰ ਮੁੜ੍ਹਕਾ ਪੂੰਝੋ ਅਜੇ ਹੁਣ ਮੁੜ੍ਹਕਾ ਛੁੱਟ ਪਿਆ ਏ, ਅਜੇ ਤੇ ਸਾਰੀ ਰਾਤ ਪਈ ਹੋਈ ਏ ਕੀ ਬਣੂ ਸਰਕਾਰ ਨਾਲ।"
ਤਰੇਲੀਆਂ ਆ ਹੀ ਜਾਂਦੀਆਂ ਨੇ।'
ਚੰਦਾ ਨੇ ਅਗੇ ਵੱਧ ਕੇ ਪਿਆਰ ਨਾਲ ਕੋਸ਼ਬ ਦਾ ਮੱਥਾ ਚੁੰਮ ਲਿਆ ਅਤੇ ਕਿਹਾ ਸਾਈਂ ਦੀਆਂ ਰੱਖਾਂ।
ਚੰਦਾ ਨੇ ਕੋਸ਼ਬ ਨੂੰ ਪਾਲਕੀ ਵਿਚ ਗਲੀਚੇ ਨਾਲ ਲਪੇਟ ਕੇ ਬਿਠਾ ਦਿੱਤਾ। ਕੁਹਾਰਾਂ
ਪਾਲਕੀ ਚੁਕ ਲਈ।
'ਆ ਗਈ ਏ ਚੰਦਾ?' - ਅਲੀ ਅਕਬਰ ਨਸ਼ੇ ਵਿਚ ਆਖਣ ਲੱਗਾ।
'ਹਾਜਰ ਆਂ ਸਰਕਾਰ।'
'ਕੀ ਲਿਆਈ ਏਂ।'
'ਇਕ ਤੁਹਫਾ ਹਜੂਰ ਦੀ ਨਜ਼ਰ ਵਿਚ।'
'ਅੱਛਾ ਲੈ ਆ ਅੰਦਰ।'
ਚੰਦਾ ਨੇ ਗਲੀਚਾ ਖੋਲਿਆ ਤੇ ਵਿਚੋਂ ਕੇਸ਼ਬ ਨਿਕਲ ਆਈ। ਅਲੀ ਅਕਬਰ ਖੁਸ਼ ਹੋ ਉਠਿਆ।
'ਹਜੂਰ ਸਲਾਮ।'
'ਸਲਾਮ।'
ਮੈਂ ਚੱਲੀ ਹਜੂਰ, ਸਲਾਮ ਸਰਕਾਰ।'
ਰਾਤ ਲੰਘ ਗਈ ਸਰਘੀ ਦੀ ਪਹੁ ਫੁੱਟੀ ਪਾਲਕੀ ਕਹਾਰਾਂ ਕੋਸ਼ਬ ਦੇ ਬੂਹੇ ਅਗੇ ਲਿਆ ਰੱਖੀ। ਕਹਾਰ ਚਲੇ ਗਏ।
ਛੱਮ ਛੱਮ ਕਰਦੀ ਕੋਸਬ ਪਾਲਕੀ ਵਿਚੋਂ ਨਿਕਲੀ ਤੇ ਚੰਦਾ ਨੂੰ ਘੁੱਟ ਕੇ ਜੱਫੀ ਪਾ ਲਈ।
ਇਕ ਚਿੱਠੀ
ਮੇਰੀ ਪਿਆਰੀ ਹਰਸ਼ਰਨ ਕੌਰ, ਸਤਿ ਸ੍ਰੀ ਅਕਾਲ।
ਮੈਂ ਇਹ ਚਿੱਠੀ ਕਸ਼ਮੀਰ ਤੋਂ ਲਿਖ ਰਹੀ ਹਾਂ, ਇਹ ਚਿੱਠੀ ਮੈਨੂੰ ਸਰਦਾਰ ਸਾਹਿਬ ਨੂੰ ਲਿਖਣੀ ਚਾਹੀਦੀ ਸੀ। ਮੈਂ ਏਸ ਵਾਸਤੇ ਨਹੀਂ ਲਿਖੀ ਕੀ ਮੈਂ ਸਰਕਾਰ ਹੋਰਾਂ ਨੂੰ ਖੁਲ੍ਹ ਕੇ ਚਿੱਠੀ ਨਾ ਲਿਖ ਸਕਾਂਗੀ। ਤੁਸੀਂ ਪੜ੍ਹ ਕੇ ਉਨ੍ਹਾਂ ਨੂੰ ਦੱਸ ਦੇਣਾ।
ਉਥੋਂ ਦੇ ਲੋਕ ਆਖਦੇ ਹਨ ਕਿ ਅਸਾਂ ਚੰਗੇਜ ਖਾਂ ਦੇ ਕੱਤਲੇਆਮ ਦੇ ਕਿੱਸੇ ਸੁਣੇ ਹਨ। ਤੈਮੂਰਲੰਗ ਕਿਸ ਤਰ੍ਹਾਂ ਸਿਰਾਂ ਦੇ ਮੀਨਾਰ ਉਸਾਰਿਆ ਕਰਦਾ ਸੀ। ਬਾਬਰ ਦੇ ਘੋੜਿਆਂ ਦੇ ਸੁੰਮਾ ਦਾ ਖੜਾਕ ਦੂਰੋਂ ਸੁਣਿਆ ਏ, ਪਰ ਵੇਖਿਆ ਨਹੀਂ।
ਨਾਦਰ ਸ਼ਾਹ ਦਾ ਕੱਤਲੇਆਮ ਲੋਕਾਂ ਦੇ ਮੂੰਹ ਤੇ ਚੜ੍ਹਿਆ ਹੋਇਆ ਏ। ਐਹਮਦ ਸ਼ਾਹ ਅਬਦਾਲੀ ਦਾ ਜ਼ੁਲਮ, ਜਿਹੜਾ ਸਿੱਖਾਂ ਦੇ ਜਥਿਆਂ ਤੇ ਕੀਤਾ ਗਿਆ। ਇਹ ਸਾਰੀਆਂ ਗੱਲਾਂ ਏਥੋਂ ਦੇ ਲੋਕੀਂ ਜਾਣਦੇ ਹਨ।
ਏਥੇ ਵੀ ਇਕ ਨਾਦਰਸ਼ਾਹ ਏ। ਜਿਹੜਾ ਕੱਤਲੇਆਮ ਨਹੀਂ ਕਰਦਾ, ਸਿਰਫ ਇਕ ਦਿਨ ਵਿਚ ਵੀਹ ਕੁ ਬੰਦੇ, ਜੇਹੜੇ ਉਹਦੀ ਫੌਜ ਦੇ ਅਫਸਰ ਫੜ ਕੇ ਲਿਆਉਂਦੇ ਹਨ, ਉਹ ਉਨ੍ਹਾਂ ਨਾਲ ਸਖਤ ਕਲਾਮੀ ਨਾਲ ਪੇਸ਼ ਨਹੀਂ ਆਉਂਦਾ, ਸਗੋਂ ਸ਼ਰਾਬ ਦੀ ਸਜੀ ਮਹਿਫਲ ਵਿਚ ਦਾਅਵਤ ਦੇਂਦਾ ਏ। ਬੜੇ ਪਿਆਰ ਨਾਲ ਗੱਲਾਂ ਕੀਤੀਆਂ ਜਾਂਦੀਆ ਹਨ। ਪਿਆਲੇ ਵਟਾ ਵਟਾ ਕੇ ਪੀਤੇ ਜਾਂਦੇ ਹਨ। ਜਦ ਬੰਦਾ ਨੱਸ਼ਈ ਹੋ ਜਾਂਦਾ ਏ, ਬੇ-ਫਿਕਰ ਬੰਦਾ ਸਭ ਕੁਝ ਭੁਲ ਜਾਂਦਾ ਏ, ਤਦ ਉਹ ਉਨ੍ਹਾਂ ਨੂੰ ਆਪਣੇ ਦੀਵਾਨਖਾਨੇ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੰਦਾ ਏ। ਸਿਰਫ ਵੀਹ ਫਾਹੀਆਂ ਦੀਵਾਨਖਾਨੇ ਦੇ ਸਾਹਮਣੇ ਗੱਡੀਆ ਹੋਈਆਂ ਹਨ। ਇਕ ਇਕ ਬੰਦਾ ਇਕ ਇਕ ਫਾਹੀ ਨਾਲ ਬੰਨ੍ਹ ਦਿਤਾ ਜਾਂਦਾ ਏ। ਬਲਿਓ ਪੈਰਾਂ ਵਿਚ ਰੱਸੇ ਪਾ ਕੇ ਜੂੜਿਆ ਜਾਂਦਾ ਏ, ਤੇ ਉਤੋਂ ਹੱਥ ਬੰਨ੍ਹ ਦਿਤੇ ਜਾਂਦੇ ਹਨ। ਏਧਰ ਸ਼ਰਾਬ ਦੇ ਗਲਾਸ ਉਛਲਦੇ ਹਨ। ਮੁਰਗੇ ਦੇ ਕਬਾਬ ਨੂੰ ਨਿਮਕ ਲਾਇਆ ਜਾਂਦਾ ਏ, ਤੇ ਉਨ੍ਹਾਂ ਬੰਦਿਆਂ ਦੇ ਪੈਰਾਂ ਵਿਚ ਚਨਾਰ ਦੇ ਕੋਲੇ ਮਘਾ ਦਿਤੇ ਜਾਂਦੇ ਹਨ। ਬਿਲਕੁਲ ਮੁਰਗੇ ਵਾਂਗੂ ਬੰਦਿਆਂ ਦਾ ਕਬਾਬ ਬਣਾਇਆ ਜਾਂਦਾ ਏ। ਜਦ ਬੰਦੇ ਤੜਫਦੇ ਹਨ ਤਾਂ ਹਾਕਮ ਹਸ ਹਸ ਕੇ ਦੋਹਰਾ ਤੇਹਰਾ ਹੁੰਦਾ ਏ, ਤੇ ਫੇਰ ਉਨ੍ਹਾਂ ਦੇ ਸਿਰ ਵੱਢ ਕੇ ਚੌਕ ਵਿਚ ਲਟਕਾ ਦਿਤੇ ਜਾਂਦੇ ਹਨ। ਇਹ ਤੇ ਇਕ ਗੱਲ ਏ ਇਹੋ ਜਹੀਆਂ ਹੋਰ ਵੀ ਬਹੁਤ ਹਨ, ਮੈਂ ਕਿਹੜੀ ਕਿਹੜੀ ਲਿਖਾਂ।
ਮੈਂ ਅਤਾ ਮੁਹੰਮਦ ਖਾਂ ਦੇ ਪੋਸ਼ੀਦਾ ਖਜਾਨਿਆ ਦੀ ਖੋਜ ਵਿਚ ਜਦੋ ਸਰਦਾਰ ਸਾਹਿਬ * ਕਸ਼ਮੀਰ ਪੁਜਣਗੇ ਤਾਂ ਮੈਂ ਉਨ੍ਹਾਂ ਨੂੰ ਸਾਰੀਆਂ ਗੱਲਾਂ ਦਸ ਦੇਵਾਂਗੀ। ਮੈਂ ਸ਼ਾਹ ਸੁਜਾਹ ਦੀ ਤਲਾਸ਼ ਵਿਚ ਵੀ ਹਾਂ। ਉਹ ਕਿਸ ਕੈਦ ਖਾਨੇ ਵਾਲੀ ਜਗ੍ਹਾ ਵਿਚ ਕੈਦ ਏ। ਸ਼ਾਹ ਦੇ ਬਾਰੇ ਕਸ਼ਮੀਰ ਵਾਲੇ ਤਾਂ ਕੁਝ ਨਹੀਂ ਜਾਣਦੇ। ਸਾਢ ਅਤਾ ਮੁਹੰਮਦ ਖਾ ਹੀ ਜਾਣਦਾ ਹੈ। ਉਹਦੀ ਖੁਫੀਆ ਜੇਲ੍ਹ ਵਿਚ ਕੈਦ ਏ। ਮੈਂ ਉਹਦੇ ਮਗਰ ਹੱਥ ਧੋ ਕੇ ਪਈ ਹੋਈ ਹਾਂ। ਉਮੀਦ ਏ, ਮੈਂ ਕਾਮਯਾਬ ਹੋ ਜਾਵਾਂਗੀ।
ਲਉ ਹੁਣ ਸੁਣੋ ਇਥੋਂ ਦੇ ਮੁਸਲਮਾਨ ਤੇ ਹਿੰਦੂ ਕਸ਼ਮੀਰੀਆ ਦੇ ਵਿਚਾਰ ਜਿਹੜੇ ਹੁਣ ਖੁਲ੍ਹਮ ਖੁਲ੍ਹਾ ਇਹ ਗੱਲ ਆਖਦੇ ਹਨ।
ਦਿਵਾ ਯੀ ਯੀ, ਸਿਖ ਰਾਜ ਤਰਿਤ ਕਿਆਹਾਂ।'
ਇਹ ਕਸ਼ਮੀਰੀ ਕਹਾਵਤ ਬਣ ਗਈ ਏ. ਇਹਦਾ ਅਰਥ ਏ. ਹੇ ਭਗਵਾਨ ਸਿੱਖ ਰਾਜ ਛੇਤੀ ਹੀ ਏਥੇ ਪੁਜਾ ਦੇਹ।'
ਲਾਹੌਰ ਦੀਆਂ ਫੌਜਾਂ ਦੇ ਪੈਰ ਧਰਨ ਦੀ ਲੋੜ ਏ, ਕਸ਼ਮੀਰੀ ਘੋੜਿਆ ਦੀ ਧੂੜ ਚੁੱਕ ਚੁੱਕ ਕੇ ਮੱਥੇ ਨਾਲ ਲਾਉਣਗੇ।
ਮੈਂ ਆਪ ਰਾਜ਼ੀ ਹਾਂ. ਤੁਸੀਂ ਭੀ ਰਾਜ਼ੀ ਹੋਵੇਗੇ-ਅੱਛਾ ਫਿਰ ਮਿਲਾਗੇ।
ਚੰਗਾ ਰੱਬ ਰਾਖਾ-ਸਤਿ ਸ੍ਰੀ ਅਕਾਲ।
ਤੁਹਾਡੀ-ਚੰਦਾ
ਕੋਸ਼ਬ
ਕੋਸਬ ਤੇ ਚੰਦਾ ਰਾਤੀ ਜੱਫੀਆਂ ਪਾ ਕੇ ਸੌਂਦੀਆਂ। ਕੱਲ੍ਹੀ ਰੋਸਬ ਨੂੰ ਨੀਂਦ ਨਹੀਂ ਸੀ ਆਉਂਦੀ। ਕੋਜ਼ਬ ਇਕ ਰਾਤ ਯਾਰ ਦੀ ਗਲੀ ਕੀ ਹੋ ਆਈ. ਉਹਦਾ ਦਿਲ ਉਹਦੇ ਵਸ ਵਿਚ ਨਹੀਂ ਸੀ ਰਿਹਾ, ਨੀਂਦ ਉਹਦੀਆਂ ਅੱਖਾਂ ਵਿਚੋਂ ਉਡ ਗਈ ਸੀ। ਰਾਤ ਤਬੂਕ ਤਬੂਕ ਕੇ ਉਠਦੀ। ਜੁਆਨੀ ਇਕ ਆਜ਼ਾਬ ਸੀ ਕੋਸ਼ਬ ਲਈ। ਅਲੀ ਅਕਬਰ ਖਾਂ ਇਕ ਮੌਜੀ ਬੰਦਾ ਸੀ, ਜਿਹੜੀ ਚੇਤੇ ਆ ਗਈ. ਉਹੀ ਪੀਆ ਮਠ ਭਾਈ। ਪਰ ਕੇਸ਼ਬ ਤੜਫ ਤੜਫ ਕੇ ਉਠ ਪੈਂਦੀ। ਚੰਦਾ ਦਾ ਜੁੰਦੀਆਂ ਵੱਢ ਵੱਢ ਉਸ ਪਿੰਡਾ ਉੱਛ ਦਿਤਾ।। ਕੋਸ਼ਬ ਦੀ ਕੁੰਜੀ ਚੰਦਾ ਕੋਲ ਸੀ ਤੇ ਚੰਦਾ ਦੀ ਕੁੰਜੀ ਕੋਸ਼ਬ ਦੇ ਹੱਥ ਵਿਚ ਸੀ।
'ਚੌਂਹ ਘੜੀਆਂ ਦੀ ਇਕ ਰਾਤ, ਪਤਾ ਈ ਨਹੀਂ ਲੱਗਾ। ਕੱਦ ਲੰਘ ਗਈ, ਮੁੜਕੇ ਤੇ ਆਈ ਨਹੀਂ ਚੰਦੀਏ ਹੁਣ ਮੇਰਾ ਦਿਲ ਮੇਰੇ ਕਾਬੂ ਵਿਚ ਨਹੀਂ ਜਾਹ ਇਕ ਵਾਰ ਯਾਰ ਦੀ ਕੁੰਡੀ ਖੜਕਾ, ਯਾਰ ਦੀ ਗਲੀ ਜਾਣ ਨੂੰ ਚਿਤ ਕਰਦਾ ਏ। ਕੋਸ਼ਬ ਨੇ ਚੰਦਾ ਦਾ ਮੂੰਹ ਚੁੰਮ ਲਿਆ।
ਅੱਜ ਨਵਾਬ ਅੱਤਾ ਮੁਹੰਮਦ ਦੀ ਮਹਿਫਲਲੀਏ ਅੱਜ ਦੀ ਦਾਅਵਤ ਉਥੇ ਉਡੇ ਤੇ ਕਲ੍ਹ ਨੂੰ ਯਾਰ ਦੇ ਵੇਹੜੇ ਜਾਵੀ ਤੇ ਮੈ ਹੀਆ ਨੂੰ ਜੱਫੀਆਂ ਪਾ ਪਾ ਕੇ ਰਾਤ ਕੱਟਾਂਗੀ ਅਵਾਜ ਚੰਦਾ ਦੀ ਸੀ।
ਦੋਵੇ ਜਣੀਆ ਬਣ ਠਣ ਕੇ ਤਿਆਰ ਹੋ ਗਈਆਂ। ਠੁਮਕ ਠੁਮਕ ਕਰਦੀਆਂ ਅੱਤਾਂ ਮੁਹੰਮਦ ਖਾਂ ਦੀ ਹਵੇਲੀ ਜਾ ਵੜੀਆਂ।
ਇਹ ਨਵੀਂ ਕਬੂਤਰੀ ਅੱਜ ਕਿਥੇ ਫੁੰਡ ਆਦੀ ਉ?' ਡਿਉੜੀ ਬਰਦਾਰ ਆਖਣ ਲੱਗਾ।
ਡੇਲੇ ਫੁੱਟ ਤਾਂ ਨਹੀਉਂ ਗਏ? ਜਾਹ ਜਾ ਕੇ ਸੁਰਮਾਂ ਪਾ ਤੈਨੂੰ ਅੱਜ ਕੱਲ੍ਹ ਦਿਨੇ ਭੀ ਦੋ ਦੋ ਦਿਸਦੇ ਨੇ ਕਬੂਤਰੀ ਏ ਜਾਂ ਬੁਢੀ ਕੁਕੜੀ" ਆਖਣ ਲੱਗੀ ਕੋਸ਼ਬ।
ਦੋਵੇ ਅਗੇ ਵਧ ਗਈਆ।
'ਫੁਰਸਤ ਮਿਲ ਗਈ ਏ।' ਬੋਲ ਗੂੰਜ ਉਠੇ ਨਵਾਬ ਸਾਹਿਬ ਦੇ ਹਜੂਰ ਮੇਰੀ ਤਬੀਅਤ ਕੁਝ ਖਰਾਬ ਸੀ।'
ਤੇਰੀ ਤਬੀਅਤ ਅੱਜ ਅਸੀਂ ਠੀਕ ਕਰਾਂਗੇ ਇਹ ਨਾਲ ਕੌਣ ਏ?"
'ਮੇਰੀ ਇਤਬਾਰੀ ਔਰਤ।
ਅੱਜ
" ਹਜੂਰ ਅੱਜ ਤੇ ਮੈਨੂੰ ਮੁਆਫ ਕਰੋ ਕਲ੍ਹ ਨੂੰ ਇਹ ਭੁਲ ਨਹੀਂ ਹੋਣ ਲਗੀ ਅੱਜ ਹਰਮ ਵਿਚ ਕਿਸੇ ਦੇ ਭਾਗ ਜਾਗਣ ਦਿਉ।" ਚੰਦਾ ਬੋਲੀ।
ਚੰਦਾ ਦੀ ਗੱਲ ਸੁਣ ਕੇ ਕੋਸ਼ਬ ਬੋਲੀ ਇਹ ਜੁਲਮ ਏ।
ਕੀ ਇਹ ਜੁਲਮ ਤੂੰ ਪਹਿਲਾਂ ਕਿਸੇ ਨਾਲ ਨਹੀਂ ਕੀਤਾ। ਚੰਦਾ ਨੇ ਕਸਬ ਨੂੰ ਕਿਹਾ। ਅਤੇ ਨਵਾਬ ਦੇ ਹਰਮ ਵਿਚ ਉਸ ਨੂੰ ਭੇਜ ਦਿਤਾ। ਇਸ ਪਿਛੋਂ ਉਹ ਖੁਦ ਸਾਹ ਸੁਜਾਅ ਦੀ ਭਾਲ ਕਰਨ ਲਗੀ।
ਨਵਾਬ ਸਾਹਿਬ ਨੇ ਜਾਂਦਿਆਂ ਸ਼ਰਾਬ ਦੇ ਦੋ ਪੈਗ ਹੋਰ ਚੜਾ ਲਏ, ਕਸਬ ਨਾਲ ਅੰਦਰ ਕੀ ਵਾਪਰੀ ਰੱਬ ਈ ਜਾਣੇ ਚੰਦਾ ਸੋਚ ਰਹੀ ਸੀ, ਬੋਲੀ ਵੈਹੜ ਨਾਲ ਏ ਜਾਅ ਮੱਠਾ ਹੋ ਜਾਊ ਚਾਰ ਦਿਨ ਚੁਪ ਰਹੂ।
ਖਾਸ ਨੌਕਰ ਕਮਰੇ ਵਿਚ ਚਲਾ ਗਿਆ ਤੇ ਪਿਛੇ ਪਿਛੇ ਦੱਬੇ ਪੈਰੀਂ ਚੰਦਾ ਵੀ। ਨੌਕਰ ਸੰਦੂਕ ਖੋਹਲ ਰਿਹਾ ਸੀ ਤੇ ਸਾਹਮਣੇ ਸੀਖਾਂ ਵਾਲੇ ਕਮਰੇ ਵਿਚੋਂ ਇਕ ਕੈਦੀ ਦੀ ਆਵਾਜ ਉਭਰੀ।
'ਪਾਣੀ-
'ਸ਼ਹਿਨਸ਼ਾਹ ਅੱਬ ਪਾਣੀ ਕਹਾ? ਪਾਣੀ ਤੋਂ ਕਾਬਲ ਮੇਂ ਬਹੁਤ ਹੈ।
ਚੰਦਾ ਤੱਕ ਪਈ ਸ਼ਾਹ ਸ਼ੁਜਾਅ?'
ਜਦ ਕੋਸ਼ਬ ਦੀਵਾਨ ਖਾਨੇ ਦੇ ਬਾਹਰ ਨਿਕਲੀ ਤਾਂ ਉਹਦੇ ਚੇਹਰੇ ਤੇ ਕੁਝ ਝਰੀਟਾ ਸਨ ਤੇ ਵਿਚ ਵਿਚ ਦਾਗ।
ਪਰ ਉਹਦੇ ਹੱਥਾਂ ਵਿਚ ਜੜਾਊ ਕੰਗਣ ਸਨ ਚੰਦਾ ਦੀਆਂ ਵੀ ਉਂਗਲਾ ਭਰ ਗਈਆ ਛੱਲਿਆਂ ਨਾਲ।
ਜ਼ੈਨਬ
"ਨੌ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ।" ਕੀ ਅੱਜ ਰੋਜ਼ਾ ਰਖਿਆ ਜਾ ਰਿਹਾ ਏ? 'ਹਾਂ-ਈਦ ਆਉਣ ਵਾਲੀ ਏ, ਮੈਂ ਮਹੱਲੇ ਭਰ ਨੂੰ ਰੋਜ਼ੇ ਆਪਣੇ ਖਰਚ ਤੇ ਰਖਾਉਣਾ ਚਾਹੁੰਦੀ ਹਾਂ। ਇਹਦੇ ਨਾਲ ਮੈਂ ਮਹੱਲੇ ਵਿਚ ਇਜ਼ੱਤ ਦੀ ਨਿਗਾਹ ਨਾਲ ਵੇਖੀ ਜਾਵਾਂਗੀ। ਇਹ ਵੀ ਮੇਰੇ ਇਕ ਪਰਦੇ ਦੀ ਚਾਦਰ ਏ, ਮੈਂ ਸਾਰੇ ਮਹੱਲੇ ਵਿਚ ਹੱਥ ਕਢ ਕੇ ਗੱਲ ਕਰ ਸਕਾਂਗੀ।
ਲੋਕ ਅਗੇ ਵੀ ਮੇਰੀ ਇਜ਼ਤ ਕਰਦੇ ਹਨ ਤੇ ਮੈਨੂੰ ਇਕ ਸ਼ਰੀਫ ਘਰਾਣੇ ਦੀ ਖਾਤੂਨ ਸਮਝਦੇ ਹਨ। ਮੇਰੇ ਬਾਰੇ ਮਹੱਲੇ ਵਾਲੇ ਕੁਝ ਵੀ ਨਹੀਂ ਜਾਣਦੇ। ਜੇ ਜਾਣ ਲੈਣ ਤੇ ਫੇਰ ਮੇਰਾ ਨਾਮ ਜ਼ੈਨਬ ਨਾ ਹੋਇਆ। ਮੇਰੇ ਅੰਦਰ ਦੇ ਕੱਪੜੇ ਦਾਗਾਂ ਨਾਲ ਭਰੇ ਹਨ।
ਚੰਦਾ, ਖੁਦਾ ਸਾਨੂੰ ਗੁਨਾਹਾਂ ਦੀਆਂ ਕਿੰਨੀਆਂ ਕੁ ਸਜ਼ਾਵਾਂ ਦੇਵੇਗਾ? ਕੀ ਹੱਥ ਨਾ ਥੱਕਣਗੇ ਖੁਦਾ ਦੇ? ਸਾਡੇ ਗੁਨਾਹ ਜ਼ਿਆਦਾ ਹਨ। ਸਜ਼ਾਵਾਂ ਘੱਟ ਹਨ। ਕੋਈ ਕਿੰਨੀਆਂ ਕੁ ਸਜ਼ਾਵਾਂ ਦੇ ਸਕਦਾ ਹੈ। ਇਹ ਚਾਰ ਦਿਨਾਂ ਦੀ ਜ਼ਿੰਦਗੀ ਸਾਡੀ ਗੁਨਾਹਾਂ ਵਿਚ ਹੀ ਲੰਘ ਚੁਕੀ ਏ। ਖੁਦਾ ਕੀ ਜਾਣੂ ਕਿ ਉਸ ਕੋਸ਼ਬ ਨੂੰ ਜਨਮ ਦਿਤਾ ਸੀ? ਬੰਦਾ ਤੇ ਕੋਸ਼ਬ ਦੇ ਬੁਲ ਫਰਕ ਰਹੇ ਸਨ।
ਕੋਸ਼ਬ ਤੇਰੇ ਹੱਥ ਵਿਚ ਨਿਕਾਹ ਵਾਲੀ ਲੀਕ ਹੀ ਨਹੀਂ। ਨਹੀਂ ਤੇ ਕੋਈ ਕਦੇ ਦਾ ਟੁੰਬ ਕੇ ਲੈ ਜਾਂਦਾ।' ਚੰਦਾ ਆਖਣ ਲਗੀ।
' ਤੇ ਫੇਰ ਕੀ ਖੂਹ 'ਚ ਡੁਬ ਮਰਾਂ? ਮੈਨੂੰ ਵੇਖ ਕੇ ਲੋਕ ਠੰਡੇ ਹੌਕੇ ਤੇ ਭਰਦੇ ਹਨ, ਪਰ ਕੋਈ ਨਿਕਾਹ ਕਰਨ ਨੂੰ ਤਿਆਰ ਨਹੀਂ। ਹੱਥ ਠੋਕਾ ਰੱਖਣਾ ਚਾਹੁੰਦੇ ਹਨ।"
ਮੈਂ ਤੇਰੇ ਹੱਥ ਵਿਚ ਨਿਕਾਹ ਦੀ ਰੇਖਾ ਪਾ ਸਕਦੀ ਹਾਂ। ਪਰ ਉਹਦੇ ਲਈ ਕੁਝ ਅਜ਼ਾਬ ਝਲਣੇ ਪੈਣਗੇ। ਸੂਲਾਂ ਉਤੋਂ ਲੰਘਣਾ ਪਵੇਗਾ। ਚੰਦਾ ਨੇ ਮੁੱਢ ਬੰਨ੍ਹਣਾ ਸ਼ੁਰੂ ਕੀਤਾ।
ਮੈਂ ਤੇਰੇ ਲਈ ਸੂਰਜ ਤੇ ਚੜ੍ਹ ਸਕਦੀ ਹਾਂ, ਚੰਦਾ।'
'ਨਿਕਾਹ ਦੀ ਤੇ ਫੇਰ ਗੱਲ ਈ ਕੀ ਏ. ਜਿਹਦੇ ਨਾਲ ਕਹੇਂ ਨਿਕਾਹ ਪੜ੍ਹਾ ਦੇਵਾਂ, ਇਸ਼ਾਰਾ ਕਰ, ਇਕ ਨਿਕਾਹ ਤੇ ਕੀ, ਚਾਰ ਪੜ੍ਹਾਏ ਜਾ ਸਕਦੇ ਹਨ।'
ਤੇ ਫੇਰ ਕੋਈ ਪਾਧਾ ਪੁਛਣਾ ਈਂ ? ਹੁਣ ਤੇ ਈਮਾਨ ਨਾਲ ਰਾਤ ਨੂੰ ਇਕੱਲਿਆਂ ਨੀਂਦ ਨਹੀਂ ਆਉਂਦੀ। 'ਕੋਸ਼ਬ ਆਖ ਰਹੀ ਸੀ।
'ਘਬਰਾ ਨਾ ਤੇਰੇ ਮਨ ਦੀ ਮੁਰਾਦ ਪੂਰੀ ਹੋਵੇਗੀ। ਲਾਹੌਰ ਦੀਆਂ ਫੌਜਾਂ ਕਸ਼ਮੀਰ ਪੁੱਜਣ ਵਾਲੀਆਂ ਹਨ। ਉਨ੍ਹਾਂ ਦੇ ਪੁੱਜਣ ਦੀ ਦੇਰ ਹੈ ਕਿ ਅਤਾ ਮੁਹਮੰਦ ਦੀ ਹਾਰ ਯਕੀਨੀ ਹੈ। ਸ਼ਾਹ ਮਹਿਮੂਦ ਦੀਆਂ ਫੌਜਾਂ ਹਰੀ ਸਿੰਘ ਨਲੂਏ ਨਾਲ ਰਲ ਕੇ ਕਸ਼ਮੀਰ ਤੇ ਹਮਲਾ ਕਰ ਰਹੀਆ ਹਨ। ਤੂੰ ਦਸ ਕਸ਼ਮੀਰ ਕਿਸ ਤਰ੍ਹਾਂ ਧੌਣ ਅਕੜਾ ਕੇ ਰਹਿ ਸਕਦਾ ਹੈ? ਮਹਾਰਾਜ ਨੇ ਅਤਾ ਮੁਹੰਮਦ ਦਾ ਫਸਤਾ ਵਢ ਦੇਣਾ ਹੈ ਤੇ ਬਸ ਤੇਰਾ ਅਲੀ ਅਕਬਰ ਖਾਂ ਈ ਸੂਬੇਦਾਰ ਬਣੇਗਾ।"
ਹੁਣ ਤੇ ਅਲੀ ਅਕਬਰ ਨੂੰ ਸਬਜ਼ ਬਾਗ ਵਿਖਾਏ ਜਾ ਸਕਦੇ ਹਨ ਤੇ ਉਹ ਤੇਰੇ ਸ਼ਕੰਜੇ ਵਿਚ ਫਸ ਸਕਦਾ ਹੈ। ਪਰ ਜਦੋਂ ਉਹ ਜਲਾਲ ਵਿਚ ਹੋਇਆ ਤਾਂ ਫਿਰ ਉਸ ਸਾਨੂੰ ਜੁਤੀ ਤੇ ਨਹੀਂ ਮਾਰਨਾ। ਜ਼ਰਾ ਕੁ ਆਰਸੀ ਦੀ ਝਲਕ ਵਿਖਾ ਦੇਹ. ਲੱਟੂ ਹੋ ਜਾਊ, ਉਹਨੂੰ ਜ਼ਰਾ ਇਸ਼ਾਰਾ ਈ ਕਰਨ ਦੀ ਲੋੜ ਏ, ਤੇਰੇ ਫੁਮਣੀਆਂ ਪਾਉਂਦਾ ਫਿਰੂ।
ਤੂੰ ਚੁਟਕੀ ਮਾਰੀ ਤੇ ਮੇਰਾ ਨਿਕਾਹ ਵੱਟ ਤੇ ਪਿਆ, ਵਾਰੇ-ਨਿਆਰੇ ਹੋ ਜਾਣਗੇ। ਹੀਰਿਆਂ ਵਿਚ ਖੇਡਦੀ ਫਿਰੀਂ, ਤੇਰਾ ਜੀਅ ਭਰ ਦਊਂ ਹੀਰਿਆਂ ਨਾਲ। ਕਸ਼ਮੀਰ ਹੀਰਿਆਂ ਦੀ ਖਾਣ ਹੈ। ਉਰੇ ਆ ਘੁਟ ਕੇ ਜੱਫੀ ਪਾਵਾਂ। ਵਾਇਦਾ ਦੇਹ ਮੇਰੀ ਬੀਬੀ ਭੈਣ।" ਕੈਸ਼ਬ ਨੇ ਚੰਦਾ ਨੂੰ ਕਲਾਵੇ ਵਿਚ ਲੈ ਗਿਆ।
ਚੰਦਾ ਨੇ ਤੱਤੇ ਲੋਹੇ ਤੇ ਸੱਟ ਮਾਰਨ ਦੀ ਹਿੰਮਤ ਕੀਤੀ ਆਖਣ ਲਗੀ, 'ਤਾਂ ਸ਼ਾਹ ਬੁਜਾਅ ਦਾ ਆਜ਼ਾਦ ਹੋਣਾ ਬਹੁਤ ਜ਼ਰੂਰੀ ਹੈ। ਕਿਉਂ ਕਿ ਕਾਬਲ ਦੀ ਫੌਜ ਨਾਲ ਹੋਣੀ ਹੈ। ਸ਼ਾਹ ਨੂੰ ਵੇਖ ਕੇ ਕਾਬਲੀ ਫੌਜ ਵਿਚ ਉਤਸ਼ਾਹ ਭਰ ਜਾਵੇਗਾ।
ਇਕ ਤੇ ਸ਼ਾਹ ਕੈਦ ਵਿਚੋਂ ਨਿਕਲ ਜਾਊ ਤੇ ਦੂਜਾ ਲਾਹੌਰ ਦੀਆਂ ਫੌਜਾਂ ਨੂੰ ਫੈਸਲਾ ਕਰਨ ਵਿਚ ਆਸਾਨੀ ਹੋ ਜਾਉ। ਚੰਦਾ ਆਖ ਕੇ ਚੁਪ ਹੋ ਗਈ।
'ਬਿਲਕੁਲ ਠੀਕ ਚੰਦਾ, ਅਜ ਤੇ ਤੂੰ ਕਸੌਟੀ ਦਾ ਕੰਮ ਕੀਤਾ। ਇਹਦੇ ਲਈ ਜ਼ੁਲਫਕਾਰ ਅਲੀ ਖਾਂ ਨੂੰ ਫਾਹੁਣਾ ਪਊ। ਇਹਦੇ ਤੋਂ ਬਗੈਰ ਹੋਰ ਕੋਈ ਰਸਤਾ ਨਹੀਂ। ਕੋਸ਼ਬ ਆਖ ਰਹੀ ਸੀ।
'ਜ਼ੁਲਫਕਾਰ ਅਲੀ ਖਾਂ, ਉਹ ਤੇ ਬੰਦਾ ਨਹੀਂ ਪੱਥਰ ਏ।' ਆਖਣ ਲਗੀ ਚੰਦਾ।
'ਉਹਦੀ ਨਾੜ ਸਮਝ ਵਿਚ ਆ ਗਈ ਏ। ਜ਼ੁਲਫਕਾਰ ਤੇਰੀਆਂ ਮੁਠੀਆਂ ਭਰਦਾ ਫਿਰੇਗਾ।' ਕੋਸ਼ਬ ਨੇ ਆਖਿਆ।
'ਜ਼ੈਨਬ।'
'ਕੌਣ ਜ਼ੈਨਬ?'
'ਅਤਾ ਮੁੰਹਮਦ ਖਾਂ ਦੀ ਪਹਿਲੀ ਬੇਗਮ ਦੀ ਇਕਲੌਤੀ ਬੇਟੀ ਜ਼ੈਨਬ।'
ਜੁਲਫਕਾਰ ਉਹਦੇ ਤੇ ਲਟੂ ਹੋਇਆ ਫਿਰਦਾ ਏ।' ਚੁਟਕੀ ਮਾਰੀ ਚੰਦਾ ਨੇ। ਸਾਰੇ ਕੰਮ ਫਤਿਹ ਹੋ ਗਏ।
ਕੋਸ਼ਬ ਤੇ ਚੰਦਾ ਘੁਟ ਘੁਟ ਜਫੀਆਂ ਪਾ ਰਹੀਆਂ ਹਨ। ਮੂਜੀ ਮਾਰਿਆ ਗਿਆ।
ਸੂਰਜ ਮੁਖੀ
ਵਿਸਾਖੀ ਨਹਾ, ਮੱਥਾ ਟੇਕ ਕਰ ਕੇ ਹੁਕਮ ਲੈ ਕੇ ਮਹਾਰਾਜ ਅੰਮ੍ਰਿਤਸਰ ਤੋਂ ਲਾਹੌਰ ਆ ਗਏ। ਅਗੇ ਫੌਜਾਂ ਤਿਆਰ ਬਰ ਤਿਆਰ ਖੜ੍ਹੀਆ ਸਨ। ਜੈਕਾਰੇ ਗੂੰਜੇ, ਧੱਸੇ ਚੋਟ ਪਈ ਨੌਬਤਾਂ ਗੂੰਜੀਆਂ, ਨਰਸਿੰਘ ਵੱਜੇ ਕੂਚ ਦਾ ਹੁਕਮ ਹੋਇਆ
ਸੂਬਾ ਦੀ ਤੋਪ ਕਦੇ ਦੀ ਦਾਗੀ ਜਾ ਚੁਕੀ ਸੀ। ਡੇਰ੍ਹਾ ਸਾਹਿਬ ਵਿਚ ਅਰਦਾਸਾ ਹੈ ਚੁਕਾ ਸੀ। ਰਾਵੀ ਤੋਂ ਠੰਡੀ ਹਵਾ ਦੇ ਝੋਂਕੇ ਉਠਦੇ ਤੇ ਮਨ ਨਿਰਮਲ ਕਰਦੇ ਜਾਦੇ। ਜਵਾਨਾਂ ਦੇ ਚਿਹਰਿਆਂ ਤੇ ਗਿੱਠ ਗਿੱਠ ਲਾਲੀਆਂ ਚੜ੍ਹ ਗਈਆਂ, ਸੂਰਮੇ ਘੋੜਿਆ ਨੂੰ ਥਾਪੀਆਂ ਦੇ ਰਹੇ ਹਨ। ਨੌਬਤ ਖਾਨੇ ਦੇ ਕੋਲ ਮਹਾਰਾਜ ਦਾ ਮਸ਼ਹੂਰ ਹਾਥੀ 'ਫਤਹ ਜੰਗ' ਸੋਨੇ ਚਾਂਦੀ ਦੀ ਝਿਲਮਿਲ ਕਰਦੀ ਪੁਸ਼ਾਕ ਪਾਈ ਜੁੜਾਊ ਛਤਰ ਦਾ ਤਾਜ ਪਾਈ ਹਾਥੀਆਂ ਦੇ ਬਾਦਸ਼ਾਹ ਵਾਂਗੂੰ ਖੜਾ ਸੀ। ਦੂਰ ਤਕ ਲੰਮੀ ਕਤਾਰ ਹਾਥੀਆਂ ਘੋੜਿਆ ਤੇ ਊਠਾਂ ਦੀ ਲਗੀ ਹੋਈ ਸੀ। ਮਹਾਰਾਜ ਨੂੰ ਵੇਖ ਕੇ ਸੋਨੇ ਦੀ ਜੰਜੀਰ ਵਿਚ ਮੜ੍ਹੀ ਸੁੰਡ ਨੂੰ ਚੁੱਕ ਕੇ ਨਮਸਕਾਰ ਕੀਤਾ ਤੇ ਦੂਜੀ ਵਾਰ ਫਤਿਹ ਬੁਲਾਈ ਤੇ ਫਿਰ ਬੈਠਣ ਲਈ ਝੁਕ ਗਿਆ। ਹੌਦੇ ਵਿਚੋਂ ਗੰਗਾ ਜਮਣੀ ਸੀੜੀ ਲਮਕੀ, ਜਦ ਮਹਾਰਾਜ ਨੇ ਚਰਨ ਛੁਹਾਏ ਨਗਾਰੇ ਚੋਟ ਪਈ। ਸਲਾਮੀ ਦੀ ਤੋਪ ਦਾਗੀ ਗਈ। ਕਿਲੇ ਦੇ ਅੰਦਰ ਤੋਂ ਲੈ ਕੇ ਬਾਹਰ ਤਕ ਦਾ ਸਾਰਾ ਲਸ਼ਕਰ ਹਰਕਤ ਵਿਚ ਆ ਗਿਆ।
ਸੱਤ ਵੱਡੀਆਂ ਤੋਪਾਂ ਸੱਤਰ ਹੌਲੀਆਂ ਤੋਪਾਂ ਤੇ ਤੀਹ ਸੂਰਜ ਮੁਖੀ ਤੋਪਾਂ, ਇਕ ਸੌ ਪੰਜ ਜੰਗੀ ਹਾਥੀ, ਦਸ ਹਜਾਰ ਘੋੜ ਸਵਾਰ, ਬੇ-ਪਨਾਹ ਪੈਦਲ ਬੰਦੂਕਚੀ, ਇਕ ਸੌ ਸੰਗ-ਤਰਾਸ਼, ਕੁਝ ਨਕਬ ਕੁੰਠ, ਇਕ ਸੌ ਮੌਕੇ ਮਾਸ਼ਕੀ ਤੇ ਪਾਣੀ ਪਿਆਉਣ ਵਾਲੇ ਝਿਊਰ। ਗੱਲ ਕੀ ਸਾਰਾ ਅਮਲਾ ਫੈਲਾ ਫੌਜ ਦੇ ਨਾਲ ਈ ਤੁਰ ਪਿਆ।
ਮੋਹਰੀ ਫੌਜਾਂ ਹਰੀ ਸਿੰਘ ਨਲੂਆ, ਕੰਵਰ ਖੜਕ ਸਿੰਘ ਤੇ ਬਾਬਾ ਫੂਲਾ ਸਿੰਘ ਅਕਾਲੀ ਆਪਣੀ ਦੁੱਖ ਵਿਖਾ ਰਹੇ ਸਨ। ਉਨ੍ਹਾਂ ਦੇ ਨਾਲ ਕਾਬਲ ਦੀ ਫੌਜ ਤੇ ਹਾਕਮ ਪਿਸ਼ੌਰ ਫ਼ਤਹਿ ਖਾਂ ਮੁੱਛਾਂ ਨੂੰ ਮਰੋੜੇ ਦੇ ਰਿਹਾ ਸੀ।
ਕਿਉਂ ਖਾਨ ਸਾਹਿਬ ਕੀ ਸਲਾਹ ਏ. ਹਮਲਾ ਕਰਨਾ ਏ ਕੇ ਦੜ ਵੱਟਣੀ ਏ, ਹਰੀ ਸਿੰਘ ਨਲੂਆ ਆਖਣ ਲੱਗਾ। ਮੇਰਾ ਖਿਆਲ ਏ ਸਾਨੂੰ ਹਮਲਾ ਕਰ ਦੇਣਾ ਚਾਹੀਦੈ ਲਾਕੜਾ ਭੂਕੜਾਂ ਝਾੜ ਦੇਈਏ ਸਖਤ ਮੁਕਾਬਲੇ ਲਈ ਫਿਰ ਤਿਆਰੀ ਕੀਤੀ ਜਾਏ।
ਵੱਡੀਆਂ ਤੋਪਾਂ ਸਿਰ ਕੱਢ ਕੇ ਸਾਹਮਣੇ ਆਈਆਂ। ਹੁਕਮਾਂ ਸਿੰਘ ਚਿਮਨੀ ਨੇ ਆਖਿਆ ਸਾਡੇ ਨਾਲ ਪੰਜ ਤੋਪਾਂ ਹਨ। ਕਿਲਾ ਸ਼ਿਕਨ, ਉਕਦ ਕਥਾ, ਫਤਾਹ ਮੁਬਾਰਕ, ਕਿਸ਼ਵਰ ਕਸ਼, ਗੜ੍ਹ ਭੰਜਨ ਨਾਮੀ ਗਰਾਮੀ ਤੋਪਾਂ ਏਨੀ ਉਚਾਈ ਤੇ ਜਾਣੀਆਂ ਮੁਸ਼ਕਲ ਹਨ, ਸਿਰਫ ਇਕ ਤੋਪ ਕਿਲਾ ਸ਼ਿਕਨ ਨੂੰ ਪਹਾੜ ਤੇ ਚੜਾਇਆ ਜਾਏ। ਪਰ ਕੁਦਰਤ ਦੀ ਕਰਨੀ ਇਹ ਹੋਈ ਕਿ ਕਿਲਾ ਸ਼ਿਕਨ ਤੋਪ ਇਕ ਪੱਥਰ ਤੋਂ ਤਿਲਕ ਪਈ ਤੇ ਡੂੰਘੀ ਖੱਡ 'ਚ ਜਾ ਡਿਗੀ। ਇਹ ਤੋਪ ਸ਼ਾਹ ਜ਼ਮਾਨ ਦੇ ਜ਼ਮਾਨੇ ਦੀ ਸੀ।
ਹਰੀ ਸਿੰਘ ਨਲੂਆ ਆਖਣ ਲੱਗਾ, ਸਰਦਾਰ ਚਿਮਨੀ ਕੋਸ਼ਿਸ਼ ਕਰ ਵੇਖੀਏ ਤੋਪ ਜ਼ਰੂਰ ਖੱਡ ਵਿਚੋਂ ਨਿਕਲ ਆਉ। ਜਦ ਅਟਕ ਨਦੀ ਵਿਚੋਂ ਇਕ ਮਹੀਨੇ ਬਾਦ ਕੱਢੀ ਗਈ ਸੀ, ਹੁਣ ਲੱਕ ਬੰਨ੍ਹ ਕੇ ਜੁੱਟ ਜਾਈਏ, ਤੇ ਇਸ ਕਿਥੇ ਅੜ ਜਾਣਾ ਏ ਹੁਣ ਵੀ ਨਿਕਲ ਆਊ।
'ਸਰਦਾਰ ਜੀ, ਮੈਂ ਆਪਣੇ ਵਲੋਂ ਬਹੁਤ ਕੋਸ਼ਿਸ਼ ਕਰਾਂਗਾ, ਅੱਗੇ ਸਤਿਗੁਰ ਰਾਖਾ!" ਹੁਕਮਾ ਸਿੰਘ ਚਿਮਨੀ ਬੋਲਿਆ।
. 'ਚਿਮਨੀ ਸਾਰੀ ਉਮਰ ਤੇਰੀ ਤੋਪਾਂ 'ਚ ਲੰਘ ਗਈ। ਤੂੰ ਨਹੀਂ ਸੈਂ ਜਾਣਦਾ ਕਿ ਪਹਾੜ ਵਿਚ ਇਹ ਤੋਪ ਝੱਲੀ ਨਹੀਂ ਜਾਣੀ। ਕਾਹਨੂੰ ਇਹਨੂੰ ਏਨੀ ਉਚਾਈ ਤੇ ਚਾੜ੍ਹਿਆ ਸੀ। ਕਿਤੇ ਟਿਕਾਣੇ ਬਹਿ ਜਾਏ ਤੇ ਫੇਰ ਇਹਦਾ ਨਸ਼ਾ ਏ। ਇਕ ਵਾਰ ਤੇ 'ਬਹਿ ਜਾ ਬਹਿ ਜਾ' ਕਰ ਦਿੰਦੀ ਏ', ਗੈਸ ਖਾਂ ਨੇ ਮੋਢੇ ਤੇ ਹੱਥ ਮਾਰਦਿਆਂ ਆਖਿਆ। ਲੈ ਜਾ ਸੂਰਜਮੁਖੀ ਤੈਂਪ, ਜਿਥੇ ਮਰਜ਼ੀ ਉ ਚਾੜ੍ਹ ਲਈ, ਕਿਲਾ ਖੱਖੜੀ ਖੱਖੜੀ ਨਾ ਕਰ ਦਿੱਤਾ ਤੇ ਆਖੀਂ। ਬੇਝੇ ਦਾ ਗਹਿਣਾ, ਸੂਰਜਮੁਖੀ ਤੋਪਾਂ ਸਾਡੀ ਈਜਾਦ ਏ। ਇਹ ਹਾਥੀ ਦੇ ਉਤੇ ਬੰਨ੍ਹਕੇ ਵੀ ਚਲਾਈ ਜਾ ਸਕਦੀ ਏ।
ਰਾਜੌਰੀ ਦੇ ਕਿਲੇ ਦਾ ਸੂਰਜਮੁਖੀ ਤੋਪ ਨੇ ਮੂੰਹ ਭੁਆਂ ਦਿਤਾ, ਰਾਜੌਰੀ ਫਤਹਿ ਹੈ ਗਈ, ਸੂਰਜਮੁਖੀ ਤੋਪਾਂ ਦੇ ਸਿਰ ਸਦਕੇ।
ਮੀਰ ਆਤਿਸ਼
ਇਹ ਕਸ਼ਮੀਰ ਦੇ ਦੁਸ਼ਮਣ ਇਹ ਜੰਨਤ ਨੂੰ ਦੋਜ਼ਖ਼ ਬਣਾਉਣ ਵਾਲੇ ਇਹ ਖੂੰ-ਖਾਰ ਦਰਿੰਦੇ ਇਨ੍ਹਾਂ ਨੇ ਮੂੰਹ ਚੁੱਕ ਲਿਆ ਏ ਕਸ਼ਮੀਰ ਵਲ ਇਹ ਜ਼ਰੂਰ ਕੋਈ ਨਾ ਕੋਈ ਚੰਨ ਚੜ੍ਹਾ ਕੇ ਰਹਿਣਗੇ, ਜੇ ਇਨ੍ਹਾਂ ਦੇ ਬੁਥਾੜ ਨਾ ਭੰਨੇ ਗਏ ਤੇ ਇਨ੍ਹਾਂ ਸੂਰ ਦੀ ਬੂਥੀ ਵਾਂਗੂੰ ਸਿੱਧੇ ਆਣਕੇ ਹਿੱਕ 'ਚ ਵਜਣੈ। ਰਾਜੌਰੀ ਦਾ ਹਾਕਮ ਅਗੇ ਲੱਗ ਕੇ ਨੱਸ ਉਠਿਐ। ਪਰ ਹਾਂ ਜੇਕਰ ਅੱਗ ਦੇ ਬਾਦਸ਼ਾਹ ਗੌਂਸ ਖਾਂ ਤੇ ਹੁਕਮਾ ਸਿੰਘ ਚਿਮਨੀ ਦਾ ਮੱਕੂ ਠੱਪਿਆ ਜਾਏ ਤਾਂ-ਸਾਡੀ ਗੱਲ ਬਣ ਸਕਦੀ ਏ, ਫਿਰ ਸਾਨੂੰ ਖੁਦਾ ਵੀ ਨਹੀਂ ਜਿੱਤ ਸਕਦਾ। ਜਾਬਰ ਖਾਂ ਗਵਰਨਰ ਕਸ਼ਮੀਰ ਆਖਣ ਲੱਗਾ।
'ਬਸ ਖਾਂ ਸਾਹਿਬ ਗੌਂਸ ਖਾਂ ਕੱਲ੍ਹ ਮੇਰੀ ਮੁੱਠ ਵਿਚ ਹੋਊ' ਲਾਲ ਮੁਹੰਮਦ ਦੇ ਬੋਲ ਸਨ ।
ਖੱਡ 'ਚ ਤੋਪ ਦਾ ਡਿਗਣਾ ਬੜਾ ਆਸਾਨ ਸੀ, ਪਰ ਕੱਢਣਾ ਪਹਾੜ ਜਿੱਡੀ ਗੱਲ ਬਣ ਗਿਆ। ਕਿਲਾ ਸ਼ਿਕਨ ਤੋਪ ਸ਼ਾਹ ਜ਼ਮਾਨ ਦੀ ਸੁਗਾਤ ਏ, ਗੈਸ ਖਾਂ ਜੇ ਤੋਪ ਨਾ ਨਿਕਲੀ ਤੇ ਫਿਰ ਸਾਡੀ ਇੱਜ਼ਤ ਖਾਕ 'ਚ ਮਿਲ ਜਾਏਗੀ। ਹੁਕਮਾ ਸਿੰਘ ਚਿਮਨੀ ਆਖ ਕੇ ਚੁੱਪ ਹੈ ਗਿਆ। ਗੌਂਸ ਖਾਂ, ਹੁਕਮਾ ਸਿੰਘ ਚਿਮਨੀ ਅੱਗ ਦੇ ਪੀਰ ਦੋਵੇਂ ਖੱਡ 'ਚ ਉਤਰ ਚੁੱਕੇ ਸਨ। ਲਾਲ ਮੁਹੰਮਦ ਤੇ ਉਹਦੇ ਸਾਥੀਆਂ ਨੂੰ ਪਤਾ ਨਹੀਂ ਕਿਥੋਂ ਖੁਸ਼ਬੂ ਆ ਗਈ, ਸੁੰਘਦੇ ਫਿਰਦੇ ਸਨ, ਸੁਰਾਖ ਕੱਢ ਈ ਲਿਆ।
ਸੁਰਘਾਂ ਵਿਚੋਂ ਦੀ ਚਾਰ ਪੰਜ ਗਰੋਹ ਚਹੁੰ ਪਾਸੀਂ ਆਣ ਪਏ। ਬੰਦੂਕਾਂ, ਤਲਵਾਰਾਂ, ਤੀਰਾਂ ਨਾਲ। ਗੈਸ ਖਾਂ ਤੇ ਹੁਕਮਾ ਸਿੰਘ ਚਿਮਨੀ ਵਿਚਾਰੇ ਆਪਣੇ ਧਿਆਨ ਲੱਗੇ ਹੋਏ ਸਨ. ਤੋਪ ਨਾਲ ਘੁਲਣ। ਉਨ੍ਹਾਂ ਨੂੰ ਉਦੋਂ ਈ ਪਤਾ ਲੱਗਾ ਜਦੋਂ ਉਨ੍ਹਾਂ ਨੇ ਉਨ੍ਹਾਂ ਨੂੰ ਧੋਣੇ ਆਣ ਫੜਿਆ। ਚੰਗੀ ਤਲਵਾਰ ਖੜਕੀ ਲਹੂ ਪਾਣੀ ਉਤੇ ਤੈਰ ਪਿਆ।
ਤੁਰੰਤ ਇਹ ਖ਼ਬਰ ਹਰੀ ਸਿੰਘ ਨਲੂਏ ਤਕ ਪਹੁੰਚ ਗਈ।
'ਘਬਰਾਓ ਨਹੀਂ ਮੈਂ ਚਲਦਾ ਹਾਂ, ਵਾਹਿਗੁਰੂ ਆਪ ਰਾਖਾ ਏ। ਸੇਵਾਦਾਰ ਮੇਰੇ ਘੋੜੇ ਉਤੇ ਮੋਹਰਾਂ ਲੱਦ ਦੇ।' ਬੋਲ ਸਨ ਨਲੂਏ ਸਰਦਾਰ ਦੇ। ਤੇ ਉਹ ਘਟਨਾ ਵਾਲੀ ਥਾਂ ਤੇ ਪੁੱਜ ਗਏ।
'ਅੱਜ ਮੇਰੀ ਤਬੀਅਤ ਬੜੀ ਖੁਸ਼ ਹੋਈ ਏ ਏਨ੍ਹਾਂ ਘੇਰਾ ਘੱਤ ਕੇ ਕਮਾਲ ਦੀ ਕਰ
ਸਾਰੇ ਪਠਾਣ ਮੋਹਰਾਂ ਲੁੱਟਣ ਲੱਗ ਪਏ। ਰੱਸਿਆਂ ਥਾਣੀ ਫਰ-ਫਰ ਜਵਾਨ ਉਤਰਨੇ ਸੂਰੂ ਹੋ ਗਏ ਉਹਨਾਂ ਮੁਹਰਾਂ ਚੁਗਣ ਵੀ ਨਾ ਦਿਤੀਆਂ ਗਿੱਚੀਓਂ ਆਣ ਨਪਿਆ, ਸੰਘੀਓ ਆਣ ਫੜਿਆ। ਨਲੂਆ ਸਰਦਾਰ ਵੀ ਉਤਰ ਗਿਆ।
'ਕੌਣ ਲਾਲ ਮੁਹੰਮਦ, ਕੋਸ਼ਬ ਦੇ ਭਾਈ ਹੋ?'
'ਹਾਂ ਸਰਦਾਰ ਤੁਸੀਂ ਕਿੱਦਾਂ ਜਾਣਦੇ ਹੈ?'
'ਨਲੂਆ ਸਭ ਕੁਝ ਜਾਣਦੈ, ਨਲੂਏ ਦੀਆਂ ਚਾਰ ਅੱਖਾਂ ਹਨ। ਚੰਦਾ ਅਜ ਕਲ੍ਹ ਤੁਹਾਡੇ ਕੋਲ ਏ? ਕੋਸ਼ਬ ਦੀ ਕਮਾਈ ਨਾਲ ਢਿੱਡ ਨਹੀਂ ਭਰਿਆ।' ਅਵਾਜ਼ ਨਲੂਏ ਦੀ ਸੀ। ਅਛਾ ਚਲ ਲਗ ਅਗੇ ਕਹਿੰਦੇ ਹੋਏ ਉਸ ਨੂੰ ਨਲੂਏ ਸਰਦਾਰ ਨੇ ਅਗੇ ਲਾ ਲਿਆ।
'ਚੰਦਾ ਤੇ ਕੋਸ਼ਬ ਨਾਲ ਤੇਰੇ ਕੀ ਸਬੰਧ ਹਨ?'
'ਚੰਦਾ ਮੇਰੀ ਮੂੰਹ ਬੋਲੀ ਭੈਣ ਏ. ਤੇ ਕੋਸ਼ਬ ਮਾਂ ਪਿਉ ਜਾਈ, ਹਜ਼ੂਰ ਅਸੀਂ ਤੇ ਮੰਗ ਖਾਣੀ ਜਾਤ ਹਾਂ। ਹਜ਼ੂਰ ਦੇ ਇਕਬਾਲ ਬੁਲੰਦ ਹੋਣ, ਬੁੰਗੇ ਝੰਡੇ ਚੜੇ ਰਹਿਣ, ਜਲਾਲ ਬੁਲੰਦ ਰਹਿਣ ਜੁੱਗ ਜੁੱਗ ਜੀਵੇ ਮੇਰੀ ਸਰਕਾਰ। 'ਲਾਲ ਮੁਹੰਮਦ ਦੀ ਘਬਰਾਈ ਅਵਾਜ਼ ਵਿਚ ਲਿਲੜੀਆਂ ਦੀ ਚਾਸ਼ਨੀ ਸੀ।
'ਲੈ ਮੁਹਰਾਂ ਦੀ ਥੈਲੀ, ਖੁਸ਼ ਏਂ, ਜਿੰਨੀਆਂ ਚਾਹੀਦੀਆਂ ਨੇ ਓਨੀਆਂ ਲੈ ਲੈ। ਚੱਲ ਅੱਗੇ ਅੱਗੇ ਤੇ ਮਗਰ ਅਸੀਂ ਤੋਪ ਕਿਲਾ ਸ਼ਿਕਨ ਲੈ ਕਿ ਆਉਂਦੇ ਹਾਂ। ਬੀਡੀ ਵਾਂਗੂੰ ਜੋ ਲਿਆ। ਦੁਸ਼ਮਣਾਂ ਨੂੰ, ਬਾਕੀਆਂ ਨੇ ਧੱਕੇ ਮਾਰ ਮਾਰ ਕੇ ਲਕੜੀਆਂ ਦੀ ਮਦਦ ਨਾਲ ਮੀਰ ਆਤਿਸ਼ ਤੇ ਕਿਲਾ ਸ਼ਿਕਨ ਤੋਪ ਨੂੰ ਖੱਡ ਚੋਂ ਬਾਹਰ ਕੱਢ ਲਿਆ। ਮੋਹਰਾਂ ਦੀ ਸੈਟ ਨਲੂਏ ਨੇ ਇਕ ਵਾਰ ਫਿਰ ਕੀਤੀ। ਜੀ ਭਰਕੇ ਸੋਟ ਕਰ ਰਿਹਾ ਸੀ ਨਲੂਆ। ਮੀਰ ਆਤਿਸ਼ ਦੇ ਸਿਰ ਤੋਂ ਵਾਰ ਕੇ ਮੁਹਰਾਂ ਸੁੱਟੀਆਂ ਜਾ ਰਹੀਆਂ ਸਨ। ਤੋਪ ਤੋਂ ਵਾਰ ਕੇ ਮੁਹਰਾਂ ਵੰਡੀਆਂ ਗਈਆਂ।
ਹੁਣ ਮੀਰ ਆਤਿਸ਼ ਤੇ ਕਿਲਾ ਸ਼ਿਕਨ ਤੋਪ ਬਿਲਕੁਲ ਦੁਸ਼ਮਣ ਦੇ ਦਹਾਨੇ ਤੇ ਖੜੀਆਂ ਸਨ।
ਮੂੰਹ-ਵਿਖਾਈ
ਮੂੰਹ ਵਿਖਾਈ ਛੱਲਾ ਜਾਂ ਛਾਪ, ਪਰ ਅਸਾਂ ਇਹ ਨਹੀਂ ਲੈਣਾ। ਕੋਸ਼ਬ ਆਖਣ ਲਗੀ। 'ਤੇ ਤੁਸਾਂ ਕੀ ਲੈਣੈ? ਜੁਲਫ਼ਕਾਰ ਅਲੀ ਬੋਲਿਆ।
'ਇਕ ਹੀਰਾ। ਮੇਰੀ ਤੇ ਸ਼ਰਤ ਈ ਇਕੋ ਏ। ਇਸ ਤੋਂ ਘਟ ਨਹੀਂ। ਚੰਦਾ ਦੀ ਅਵਾਜ਼ ਉਭਰੀ ਡਿਉੜੀ ਵਿਚੋਂ।
ਸ਼ਾਹ ਸ਼ੁਜਾ ਨੇ ਇਕ ਹੀਰਾ ਬਖਸ਼ਿਆ ਹੋਇਆ ਏ, ਕਿਸੇ ਵੇਲੇ ਖਿਦਮਤ ਕੀਤੀ ਸੀ ਬੜਾ ਪਿਆਰਾ ਹੀਰਾ ਏ। ਜ਼ੁਲਫਕਾਰ ਨੇ ਆਪਣੀ ਅੰਗੂਠੀ ਦਾ ਲਿਸ਼ਕਾਰਾ ਪਾਇਆ।
ਵੇ ਟੁਟ ਪੈਣਿਆਂ ਵਕਤ ਕਿਉਂ ਬਰਬਾਦ ਕਰਦੈਂ, ਜਾ-ਜਾ ਬੂਥੀ ਪਰੇ ਕਰ ਕਿਥੋਂ ਮਥੇ ਲਗ ਗਿਆ ਏ, ਬਣੀਏਂ ਦੀ ਔਲਾਦ। ਇਹ ਛਿੱਟ ਜ਼ਮਾਨੇ ਦੀ ਮਗਰੋਂ ਨਹੀਂ ਲਖਦੀ। ਸੂਰ ਕਿਸੇ ਥਾਂ ਦਾ। ਨਵਾਬ ਸਾਹਿਬ ਨਰਾਜ਼ ਹੋ ਜਾਣਗੇ। ਕੋਸ਼ਬ ਨੇ ਇਕ ਪਾਲਕੀ ਅਗੇ ਵਧਾਈ। ਦੂਜੀ ਪਾਲਕੀ ਪਹਿਲੀ ਵਾਲੀ ਜਗ੍ਹਾ ਤੇ ਆ ਗਈ। ਚੰਦਾ ਦਾ ਮਨ ਲਲਚਾ ਰਿਹਾ ਸੀ, ਹੀਰੇ ਵਾਲੀ ਅੰਗੂਠੀ ਉਤੇ । ਕਾਲੀ ਬੂਥੀ ਵਾਲਿਆ ਏਧਰ ਤੇ ਵੇਖ। ਉਸ ਪਾਲਕੀ ਦਾ ਪਰਦਾ ਜ਼ਰਾ ਕੁ ਚੁੱਕਿਆ।
ਇਕ ਪਾਲਕੀ ਅਗੇ ਲੰਘ ਗਈ। ਜ਼ੁਲਫਕਾਰ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। 'ਜ਼ੈਨਬ।'
'ਹਾਂ ਜ਼ੈਨਬ।' ਲਿਆ ਮੁੰਦਰੀ, ਮੂੰਹ ਵਿਖਾਈ ਮਹਿੰਗੀ ਤੇ ਨਹੀਂ ਪਈ?' ਚੰਦਾ ਦੀ ਆਵਾਜ਼ ਸੀ।
'ਆਹ ਲੈ ਮੁੰਦਰੀ ਤੇ ਪਾਲਕੀ ਨੂੰ ਡਿਉੜੀ ਵਿਚੋਂ ਲਾਂਭੇ ਕਰ ਦੇਹ, ਓਹ ਮੇਰੇ ਕਮਰੇ ਦੇ ਵਿਚ ਲੈ ਜਾ ਪਾਲਕੀ, ਮੈਂ ਜ਼ਰਾ ਨਵਾਬ ਸਾਹਿਬ ਕੋਲ ਚਲਿਆ ਹਾਂ, ਜਦ ਨਵਾਬ ਸਾਹਿਬ ਪਾਲਕੀ ਲੈ ਕੇ ਅੰਦਰ ਚਲੇ ਜਾਣਗੇ ਤੇ ਤੂੰ ਪਾਲਕੀ ਵਿਚੋਂ ਜ਼ੈਨਬ ਨੂੰ ਨਾਲ ਲੈ ਕੇ ਮੇਰੇ ਕੋਲ ਆ ਜਾਵੀਂ, ਮੈਂ ਤੇਰੀ ਇੰਤਜ਼ਾਰ ਆਪਣੇ ਖੁਫ਼ੀਆ ਕਮਰੇ ਵਿਚ ਕਤਾਂਗਾ। ਠੀਕ ਏ ਨਾ?' ਜ਼ੁਲਫ਼ਕਾਰ ਆਖ ਕੇ ਜਾਣ ਲਗਾ।
ਕੋਸ਼ਬ, ਤੂੰ ਨਵਾਬ ਸਾਹਿਬ ਦੇ ਬੂਹੇ ਅਗੇ ਬੈਠ ਤੇ ਤੂੰ ਮੇਰੇ ਕਮਰੇ ਦੇ ਮੁਹਰੇ। ਚੰਦਾ ਅੱਜ ਤੂੰ ਮੈਨੂੰ ਜੰਨਤ ਬਖਸ਼ ਦਿੱਤੀ ਏ।
ਨਵੀਂ ਬੁਲਬੁਲ ਪਾਲਕੀ ਵਿਚ ਬੰਦ ਕਰ ਕੇ ਲਿਆਈ ਸੀ ਕੋਸ਼ਬ ਨਵਾਬ ਸਾਹਿਬ
'ਅੱਛਾ ਚੰਦਾ ਆਹ ਫੜ ਸ਼ਾਹ ਦੇ ਕਮਰੇ ਦੀ ਚਾਬੀ ਤੇ ਮੈਂ ਜ਼ਰਾ ਕੁ ਜ਼ੈਨਬ ਦੀ ਖੁਸ਼ਬੂ ਸੁੰਘ ਆਵਾਂ।" ਕਹਿ ਕੇ ਜ਼ੁਲਫਕਾਰ ਅਲੀ ਚਲਾ ਗਿਆ। ਹੁਣ ਚੰਦਾ ਦੀਆਂ ਪੌਂ ਬਾਰਾਂ ਸਨ।
ਉਸਨੇ ਸ਼ਹਿਨ ਸ਼ਾਹ ਨੂੰ ਜਾ ਕੇ ਸਲਾਮ ਅਰਜ਼ ਕੀਤੀ ਅਤੇ ਸ਼ਾਹ ਦੇ ਪੁੱਛਣ ਤੇ ਉਸ ਦਸਿਆ, 'ਮੈਂ ਚੰਦਾ ਹਾਂ, ਪਿਸ਼ੌਰ ਤੋਂ ਆਈ ਹਾਂ, ਲਾਹੌਰ ਜਾ ਰਹੀ ਹਾਂ। ਅਟਕ ਵਿਚ ਸ਼ਾਹ ਬੇਗਮ ਨਾਲ ਜਰਾ ਕੁ ਜ਼ਬਾਨ ਸਾਂਝੀ ਹੋਈ ਸੀ। ਸ਼ਾਹ ਬੇਗਮ ਤੇ ਸ਼ਾਹ ਜ਼ਮਾਨ ਲਾਹੌਰ ਪੁਜ ਗਏ ਹਨ। ਮਹਾਰਾਜ ਨੇ ਉਨ੍ਹਾਂ ਨੂੰ ਮੁਬਾਰਕ ਹਵੇਲੀ ਵਿਚ ਉਤਾਰਾ ਦੇ ਦਿੱਤਾ ਏ। ਮੈਂ ਫਿਰ ਇਕ ਵਾਰ ਲਾਹੌਰ ਗਈ ਸਾਂ, ਤੇ ਸ਼ਾਹ ਬੇਗਮ ਨੂੰ ਮੈਂ ਦੱਸਿਆ ਸੀ ਕਿ ਮੈਂ ਕਸ਼ਮੀਰ ਚੱਲੀ ਹਾਂ। ਉਨ੍ਹਾਂ ਮੈਨੂੰ ਕਿਹਾ ਸੀ ਕਿ ਮੈਂ ਅਤਾ ਮੁਹੰਮਦ ਦੀ ਕੈਦ ਵਿਚ ਕਿਸੇ ਤਰ੍ਹਾਂ ਤੁਹਾਨੂੰ ਮਿਲਕੇ ਖ਼ਬਰ ਲਿਆਵਾਂ।
'ਚੰਗਾ ਭਈ ਅਸਾਂ ਕੀ ਸਿਨੇਹਾ ਦੇਣਾ ਏ, ਕਿਸਮਤ ਹੋਈ ਤੇ ਮੁਲਾਕਾਤ ਹੋਵੇਗੀ, ਜਿਸ ਹਾਲ ਵਿਚ ਹਾਂ, ਤੂੰ ਦੇਖ ਹੀ ਰਹੀ ਏਂ।' ਸ਼ਾਹ ਨੇ ਠੰਡਾ ਹੋਂਕਾ ਭਰਿਆ
'ਸ਼ਹਿਨਸ਼ਾਹ ਪੈਗਾਮ ਤੇ ਮੈਂ ਲੈ ਜਾਵਾਂਗੀ, ਪਰ ਬੇਗਮ ਨੂੰ ਵਿਸ਼ਵਾਸ਼ ਕਿਦਾਂ ਆਊ?' ਬੈਲ ਚੰਦਾ ਦੇ ਸਨ। ਉਹ ਫਿਰ ਬੋਲੀ ਮੈਨੂੰ ਤੇ ਹੀਰਾ ਇਨਾਮ ਵਿਚ ਚਾਹੀਦਾ ਹੈ।
'ਅੱਛਾ ਮੇਰਾ ਮੋਹਰ ਵਾਲਾ ਕਾਗਜ਼ ਲੈ ਜਾ, ਤੇ ਅਟਕ ਜਾ ਕੇ ਮੰਡੀ ਚਲੀ ਜਾਵੀਂ ਅਨਾਜ ਦੀ, ਅਫ਼ਜ਼ਲ ਬੇਗ ਦਾ ਨਾਂ ਪੁੱਛ ਲਵੀਂ, ਮੋਹਰ ਵਾਲਾ ਕਾਗਜ਼ ਵਿਖਾ ਦੇਵੀਂ ਤੇ ਫਿਰ ਮਗਰੋਂ ਹੱਥ ਜੋੜ ਦੇਵੀਂ, ਬੱਸ ਏਨੇਂ ਵਿਚ ਈ ਉਹ ਸਭ ਕੁਝ ਸਮਝ ਜਾਵੇਗਾ।' ਸ਼ਾਹ ਸੂਜਾ ਦੇ ਬੋਲ ਸਨ।
ਚੰਦਾ ਬਾਹਰ ਆਈ ਦਰਵਾਜ਼ਾ ਬੰਦ ਕੀਤਾ। ਚੰਦਾ ਆਪਣੀ ਜਗ੍ਹਾ ਤੇ ਆਣ ਬੈਠੀ ਮੁਸਕਰਾ ਰਹੀ ਸੀ। ਜ਼ੁਲਫਕਾਰ ਪਹਿਲਾਂ ਨਿਕਲ ਆਇਆ। ਜ਼ੁਲਫਕਾਰ ਖੁਸ਼ ਸੀ ਖਿੜਿਆ ਖਿੜਿਆ। ਜ਼ੈਨਬ ਨੂੰ ਸ਼ਾਹੀ ਪਾਲਕੀ 'ਚ ਬਿਠਾ ਕੇ ਲੈ ਗਈ ਚੰਦਾ। ਜ਼ੈਨਬ ਤੇ ਚੰਦਾ ਬਾਰੇ ਨਵਾਬ ਨੂੰ ਕਿਤੇ ਸ਼ੱਕ ਵੀ ਨਹੀਂ ਪੈ ਸਕਦਾ।
ਅੱਧੀ ਰਾਤੀਂ ਕੋਸ਼ਬ ਕਿਤੇ ਘਰ ਪਰਤੀ ਜੈਨਬ ਖੁਸ਼ ਸੀ ਚੰਦਾ ਦਾ ਚਿਹਰਾ ਦਗ ਦਗ ਕਰ ਰਿਹਾ ਸੀ। ਤਾਰਿਆਂ ਦੀ ਛਾਵੇਂ ਛਾਵੇਂ ਜ਼ੈਨਬ ਨੂੰ ਘਰ ਛੱਡ ਆਈਆਂ ਦੋਵੇਂ ਜਣੀਆਂ।
'ਇਕ ਤੀਰ ਨਾਲ ਦੋ ਨਿਸ਼ਾਨੇ ਫੁੰਡੇ ਗਏ ਨੇ।' ਕੇਸ਼ਬ ਆਖਣ ਲੱਗੀ।
'ਕੋਸ਼ਬ ਮੈਂ ਚਾਹੁੰਦੀ ਹਾਂ ਕਿ ਇਕ ਵਾਰ ਲਾਹੌਰ ਤੋਂ ਹੋ ਆਵਾਂ, ਮੈਂ ਗੰਢ ਤੁਪ ਕਰਨਾ ਚਾਹੁੰਦੀ ਹਾਂ। ਜੇ ਗਲ ਬਣ ਗਈ ਕੋਸ਼ਬ ਤਾਂ ਤੇਰੇ ਦਿਲ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ ਮੈਂ ਤੈਨੂੰ ਮਲਕਾ ਦੇ ਰੂਪ ਵਿਚ ਵੇਖਣਾ ਚਾਹੁੰਦੀ ਹਾਂ। ਗੱਲਾਂ ਕਰਦੀਆਂ ਕਰਦੀਆਂ ਦੋਵੇਂ ਸੌਂ ਗਈਆਂ।
ਮੁਬਾਰਕ ਹਵੇਲੀ
ਮੁਬਾਰਕ ਹਵੇਲੀ ਸ਼ਹਿਨਸ਼ਾਹੇ ਅਕਬਰ ਨੇ ਆਪਣੇ ਲਾਡਲੇ ਪੁਤਰ ਜਹਾਂਗੀਰ ਲਈ ਬਣਵਾਈ ਸੀ। ਇਸ ਹਵੇਲੀ 'ਚ ਸਲੀਮ ਤੇ ਅਨਾਰਕਲੀ ਦੀ ਪਿਆਰ ਦੀ ਕਹਾਣੀ ਛੋਹੀ ਗਈ ਤੇ ਫਿਰ ਇਸੇ ਹਵੇਲੀ ਵਿਚ ਨੂਰ ਜਹਾਨ ਨਾਲ ਸਲੀਮ ਦੀਆਂ ਪਿਆਰ ਦੀਆਂ ਪੀਘਾਂ ਪਈਆਂ।
ਸਲੀਮ ਜਦ ਸ਼ਹਿਨਸ਼ਾਹੇ ਜਹਾਂਗੀਰ ਬਣਿਆ ਤਦ ਵੀ ਉਸ ਨੂੰ ਇਸ ਹਵੇਲੀ ਨਾਲ ਬੜੀ ਉਲਫਤ ਸੀ। ਮਲਕ-ਏ-ਨੂਰ ਜਹਾਨ ਜਦ ਕਦੀ ਆਪਣੇ ਬਚਪਨ ਦੀ ਗੱਲ ਛੇੜਦੀ ਤੇ ਮੁਬਾਰਕ ਹਵੇਲੀ ਦਾ ਨਾਂ ਲੈ ਕੇ ਗੱਲ ਦਾ ਮੁੱਢ ਬੰਨ੍ਹਿਆ ਜਾਂਦਾ।
ਸ਼ਾਹ ਜਹਾਨ ਤੇ ਫਿਰ ਆਲਮਗੀਰ ਜਦ ਵੀ ਕਦੀ ਲਾਹੌਰ ਆਏ ਤੇ ਉਨ੍ਹਾਂ ਮੁਬਾਰਕ ਹਵੇਲੀ ਦੇ ਦਰਸ਼ਨ ਜ਼ਰੂਰ ਕੀਤੇ।
ਬਹਾਦਰ ਸ਼ਾਹ ਤੇ ਸ਼ਾਹ ਆਲਮ ਵੀ ਇਸ ਹਵੇਲੀ ਨੂੰ ਸਜਦੇ ਕਰਨ ਆਇਆ ਕਰਦੇ ਸਨ।
ਮੁਬਾਰਕ ਹਵੇਲੀ ਚ ਨਾਦਰਸ਼ਾਹ ਨੇ ਅਜਿਹੇ ਪੈਰ ਪਾਏ ਉਸਦਾ ਮੂੰਹ ਮੱਥਾ ਹੀ ਵਿਗਾੜ ਸੁੱਟਿਆ। ਤੇ ਉਸਦੇ ਕੀਮਤੀ ਹੀਰੇ ਸਾਰੇ ਕੱਢਵਾ ਲਏ। ਰਹਿੰਦੀ ਖੂੰਹਦੀ ਕਸਰ ਅਹਿਮਦ ਸ਼ਾਹ ਅਬਦਾਲੀ ਨੇ ਪੂਰੀ ਕਰ ਦਿੱਤੀ। ਬਿਲਕੁਲ ਉਸੇ ਤਰ੍ਹਾਂ ਜਿਵੇਂ ਚੋਰਾਂ ਨੂੰ ਪਏ ਮੋਰ ਤੇ ਮੋਰਾਂ ਨੂੰ ਪਈਆਂ ਕਜਾਈਂ।
ਜਦ ਸਾਹ ਜਮਾਨ ਪਹਿਲੀ ਵੇਰ ਲਾਹੌਰ ਆਇਆ, ਬਾਦਸ਼ਾਹ ਦੇ ਰੂਪ ਵਿਚ ਉਦੋਂ ਮੁਬਾਰਕ ਹਵਲੀ 'ਚ ਭੰਗ ਭੁਜਦੀ ਸੀ।
ਮਹਾਰਾਜਾ ਰਣਜੀਤ ਸਿੰਘ ਨੇ ਜਦ ਲਾਹੌਰ ਤੇ ਕਬਜਾ ਕੀਤਾ ਤਦ ਉਸ ਪਹਿਲਾਂ ਮੁਬਾਰਕ ਹਵੇਲੀ 'ਚ ਝਾੜੂ ਦਵਾਇਆ ਤੇ ਗੁਰੂ ਗਰੰਥ ਸਾਹਿਬ ਦਾ ਪਾਠ ਰਖਵਾਇਆ। ਪੰਜਾਬ ਵਿਚ ਫਿਰ ਇਸ ਦੀ ਗਿਣਤੀ ਹੋਣ ਲਗ ਪਈ।
ਜਦ ਸ਼ਾਹ ਜਮਾਨ ਸ਼ਹਿਨਸ਼ਾਹ ਕਾਬਲ ਦੇ ਰੂਪ ਵਿਚ ਲਾਹੌਰ ਆਏ ਸਨ ਉਸ ਝੂਠੇ ਸੱਚੇ ਵੀ ਸੁਖ ਸਾਂਦ ਨਾ ਪੁੱਛੀ ਹਵੇਲੀ ਦੀ। ਹਵੇਲੀ ਦੇ ਸੀਨੇ ਵਿਚ ਵਰਮ ਪਏ ਹੋਏ ਸਨ। ਉਹ ਤੇ ਵਾਜਾਂ ਮਾਰ ਮਾਰ ਬਹੋਸ਼ ਹੈ ਗਈ ਸੀ ਪਰ ਇਸ ਨੇ ਉਸ ਵਲ ਝਾਤੀ ਵੀ ਨਹੀਂ ਮਾਰੀ। ਜਮਾਨੇ ਦਾ ਚੱਕਰ ਚਲਿਆ ਲੱਖਾਂ ਅੱਖਾਂ ਝੁਕਣ ਵਾਲੀਆਂ ਨੂੰ ਇਹ ਦੋ ਅੱਖਾਂ
ਮੁਬਾਰਕ ਹਵੇਲੀ ਵਿਚ ਵਫ਼ਾ ਬੇਗਮ ਦਾ ਰਾਜ ਸੀ ਤੇ ਲਾਹੌਰ 'ਚ ਮਹਾਰਾਜੇ ਦੀ ਹਕੂਮਤ ਸੀ। ਗੱਲ ਤੇ ਭਾਜੀ ਦੀ ਏ, ਭਾਜੀ ਪਾ ਗਿਆ ਸੀ ਸ਼ਾਹ ਜਮਾਨ ਤੇ ਆਉਂਦੇ ਨੂੰ ਨਿਉਂਦਰਾ ਪਾ ਦਿਤਾ ਮਹਾਰਾਜੇ ਨੇ। ਪੰਜਾਬੀ ਕਦੇ ਪਿੱਛੇ ਨਹੀਂ ਰਹਿੰਦਾ, ਉਸ ਕਦੇ ਪਿੱਠ ਨਹੀਂ ਲਵਾਈ। ਸ਼ਾਹ ਜਮਾਨ ਨੇ ਮਹਾਰਾਜੇ ਨੂੰ ਲਾਹੌਰ ਤੇ ਕਬਜਾ ਕਰਨ ਦੀ ਇਜਾਜ਼ਤ ਦਿਤੀ ਸੀ। ਮਹਾਰਾਜੇ ਨੇ ਕੁੰਜੀ ਹੱਥ ਫੜਾ ਦਿੱਤੀ ਸ਼ਾਹ ਜਮਾਨ ਨੂੰ ਮੁਬਾਰਕ ਹਵੇਲੀ ਦੀ।
ਵਫ਼ਾ ਬੇਗਮ ਸ਼ਾਹ ਜਮਾਨ ਦੀ ਭਰਜਾਈ ਤੇ ਸ਼ਾਹ ਬੁਜਾ ਦੀ ਬੇਗਮ ਸੀ। ਵਫ਼ਾ ਬੇਗਮ ਦੇ ਮਨ ਪਰਚਾਵੇ ਦਾ ਕੋਈ ਸਾਧਨ ਨਹੀਂ ਸੀ। ਦਲੀਲਾ ਦੀ ਮਿੱਟੀ ਗੇਂਦੀ, ਛੋਟਾ ਜਿਹਾ ਘਰ ਬਣਾਉਂਦੀ ਤੇ ਫਿਰ ਢਾਹ ਦੇਂਦੀ। ਸ਼ਾਹ ਦੀ ਯਾਦ ਉਸ ਨੂੰ ਅੰਦਰੋ ਅੰਦਰ ਘੁਣ ਵਾਗ ਖਾਈ ਜਾ ਰਹੀ ਸੀ।
ਇਕ ਦਿਨ ਉਥੇ ਚੰਦਾ ਪੁੱਜ ਗਈ ਤੇ ਵਫਾ ਬੇਗਮ ਨੂੰ ਮਿਲੀ।
ਚੰਦਾ ਨੇ ਬੇਗਮ ਨੂੰ ਦਸਿਆ, 'ਬੇਗਮ ਸਰਕਾਰ ਮੈਂ ਕਸ਼ਮੀਰ ਤੋਂ ਆਈ ਹਾਂ। ਸ਼ਹਿਨਸ਼ਾਹੇ ਕਾਬੁਲ ਸ਼ਾਹ ਸੁਜਾ ਕਸ਼ਮੀਰ ਵਿਵਾਬ ਅਤਾ ਮੁਹੰਮਦ ਦੀ ਹਵੇਲੀ ਵਿਚ ਕੈਦ ਹਨ। ਮੇਰੇ ਕੋਲ ਸ਼ਾਹ ਦੀ ਚਿੱਠੀ ਹੈ, ਉਸ ਤੇ ਮੋਹਰ ਵੀ ਲਗੀ ਹੈ। ਪਰ ਮੈਨੂੰ ਇਸਦਾ ਇਨਾਮ ਹੀਰਾ ਚਾਹੀਦਾ ਹੈ।'
ਲੈ ਹੀਰਾ! ਇਹ ਸਿਰਫ ਮੂਹਰ ਦਾ ਮੁਲ ਏ ਚਿੱਠੀ ਦਾ ਮੁੱਲ ਫਿਰ ਦੇਵਾਂਗੀ। ਹੁਣ ਤੇ ਠੰਢ ਪੈ ਗਈ ਉ ਕਲੇਜੇ, ਬੜੀ ਪੱਕੀ ਸੋਦੇਬਾਜ਼ ਏ। ਬਾਦਸ਼ਾਹ ਜ਼ਬਾਨ ਦੇ ਕੇ ਨਹੀਂ ਫਿਰਦੇ। ਵਫਾ ਬੇਗਮ ਆਖਣ ਲਗੀ।
ਚਿੱਠੀ ਪੜ੍ਹੀ. ਅੱਖਾ ਨੂੰ ਲਾਈ ਤੇ ਠੰਢਾ ਹਉਕਾ ਭਰਿਆ। ਇਹਦਾ ਜਵਾਬ?' ਭੇਜ ਦੇਣਾ।
'ਇਹ ਕੰਮ ਤੇਰੇ ਤੋ ਬਗੈਰ ਕੋਈ ਨਹੀਂ ਕਰ ਸਕਦਾ।
ਮੈਂ ਤੇ ਫਿਰ ਇਹਦਾ ਇਨਾਮ ਲਵਾਂਗੀ। ਖਤਰਾ ਜਿਆਦਾ ਏ ਤੇ ਦਾਮ ਬਹੁਤ ਘਟ ਲਭਦੇ ਹਨ।"
'ਇਨਾਮ ਇਕ ਵਾਰ ਲੈਣ ਈ ਜਾਂ ਦੋ ਵਾਰ?"
ਜਿੰਨੇ ਕੰਮ ਓਨੇ ਇਨਾਮ।
ਆਪਣੀ ਪੰਜ ਮੋਹਰਾ ਰਾਹ ਦੀ ਖਰਚੀ। ਜਦ ਅਸੀ ਕਾਬਲ ਵਿਚ ਪੁੱਜ ਗਏ ਅਲ੍ਹਾ ਦਾ ਕਮ ਤੇਰੀ ਝੋਲੀ ਹੀਰਿਆ ਨਾਲ ਭਰ ਦੇਵਾਂਗੀ।
'ਜਿੰਦਾਂ ਤੇਰੀ ਮਰਜ਼ੀ। ਤੇਰਾ ਹੀਰਾ ਦੁੱਧ ਧੋਤੀ ਅਮਾਨਤ ਏ। ਜਦੋਂ ਮੂੰਹ ਕਢੇਗੀ ਉਦੋਂ ਮਿਲੂ। ਚੰਦਾ ਇਕ ਦਫਾ ਖੁਦਾ ਕੇ ਨਾਮ ਪਰ ਸ਼ਾਹ ਸੇ ਮੇਰੀ ਮੁਲਾਕਾਤ ਕਰਵਾ ਦੇ।
'ਬੇਗਮ ਹਜੂਰ, ਸ਼ਾਹ ਮੁਬਾਰਕ ਹਵੇਲੀ ਮੇਂ ਆਪ ਸੇ ਮਿਲੇਂਗੇ। ਵਹ ਵਕਤ ਬਹੁਤ ਕਰੀਬ ਹੈ। ਮੁਝੇ ਸਭ ਮਾਲੂਮ ਹੈ, ਮੈਂ ਸਭ ਜਾਨਤੀ ਹੂੰ।
ਬਹਿਰਾਮ ਗੱਲਾ
ਇਕ ਪਾਸੇ ਫੌਜਾਂ ਦਾ ਧੜਾ ਸੀ ਜਿਸ ਨੂੰ ਕਸ਼ਮੀਰ ਵਾਲੇ ਗਲੇਫੀ ਫੌਜ ਆਖਦੇ ਸਨ। ਫ਼ਤਹਿ ਮੁਹੰਮਦ ਖਾਂ ਸੂਬੇਦਾਰ ਪਿਸ਼ੌਰ। ਸ਼ਹਿਨ-ਸ਼ਾਹੇ ਕਾਬਲ ਦਾ ਕਰਤਾ ਧਰਤਾ ਮਹਿਮੂਦ ਸ਼ਾਹ ਦਾ ਮਨਜੂਰੇ-ਨਜ਼ਰ ਅਹਿਲਕਾਰ, ਖੁਦ-ਮੁਖਤਿਆਰ ਸਿਪਾ-ਸਾਲਾਰ ਤੇ ਉਹਦੇ ਨਾਲ ਦੀਵਾਨ ਮੋਹਕਮ ਚੰਦ ਤੇ ਮਿਸਰ ਦੀਵਾਨ ਚੰਦ ਸਿੱਖ ਫੌਜਾ ਦੇ ਜਾਣੇ ਪਹਿਚਾਣੇ ਸ਼ਾਹ ਜ਼ੋਰ ਜਰਨੈਲ।
ਹਰੀ ਸਿੰਘ ਨਲੂਆ ਤੇ ਸ਼ਾਮ ਸਿੰਘ ਅਟਾਰੀ ਵਾਲਾ ਖੜਕ ਸਿੰਘ ਵਲੀਅਹਿਦ ਤੇ ਅਕਾਲੀ ਫੂਲਾ ਸਿੰਘ ਤੇ ਸੋਨੇ ਤੇ ਸੁਹਾਗਾ ਇਹ ਵੀ ਸੀ ਕਿ ਅੱਗ ਦੇ ਪੈਗੰਬਰ ਗੈਸ ਖਾਂ ਤੇ ਹੁਕਮਾ ਸਿੰਘ ਚਿਮਨੀ ਜੰਮ ਕੇ ਡਟੇ ਹੋਏ ਸਨ। ਇਕ ਧੜਾ ਇਹ ਵੀ ਸੀ।
ਮੁਕਾਬਲੇ ਵਿਚ ਅਤਾ ਮੁਹੰਮਦ ਖਾਂ ਕਸ਼ਮੀਰ ਦਾ ਵਾਲੀ ਅਤੇ ਅਟਕ ਵਿਚ ਬੈਠਾ ਉਸ ਦਾ ਭਰਾ ਜਹਾਂਦਾਦ ਖਾਂ ਉਨ੍ਹਾਂ ਦੀ ਪਿਠ ਪੂਰ ਰਿਹਾ ਸੀ। ਤੇ ਨਾਲ ਨਵਾਬ ਜਾਬਰ ਖਾਂ ਗਵਰਨਰ ਕਸ਼ਮੀਰ ਤੇ ਜਬਰਦਸਤ ਖਾਂ ਦੀਆਂ ਫੌਜਾਂ ਡੇਰੇ ਲਾਈ ਬੈਠੀਆਂ ਸਨ। ਅਤਾ ਮੁਹੰਮਦ ਖਾਂ ਦੇ ਭਰਾ ਭਤੀਜੇ ਮੋਰਚੇ ਸਾਂਭੀ ਆਪਣੀ ਦੁੱਖ ਵਿਖਾ ਰਹੇ ਸਨ। ਮੈਦਾਨ ਭਖਿਆ ਹੋਇਆ ਸੀ। ਮੈਦਾਨੇ ਜੰਗ ਦਾ ਅਖਾੜਾ ਬਹਿਰਾਮ ਗੱਲਾ ਬਣਨ ਵਾਲਾ ਸੀ। ਬਹਿਰਾਮ ਗੱਲਾ ਜਿਹੜਾ ਤਿੰਨਾਂ ਪਹਾੜੀਆਂ ਦੀ ਵਾਦੀ ਵਿਚ ਘਿਰਿਆ ਹੋਇਆ ਪਿੰਡ ਸੀ, ਕਸ਼ਮੀਰੀ ਇਸ ਨੂੰ ਕਸ਼ਮੀਰ ਦੀ ਖਿੜਕੀ ਆਖਦੇ ਸਨ। ਬਹਿਰਾਮ ਗੱਲਾ ਜਿਤਿਆ ਗਿਆ ਤੇ ਸਮਝੋ ਕਸ਼ਮੀਰ ਦਾ ਰਾਹ ਖੁਲ੍ਹ ਗਿਆ।
'ਅੱਠ ਹਜ਼ਾਰ ਦੋ ਫੁਟ ਦੀ ਬੁਲੰਦੀ ਤੇ ਬਹਿਰਾਮ ਕਿਲ੍ਹੇ ਚ ਫਰਿਸ਼ਤੇ ਵੱਸਦੇ ਹਨ ਤੇ ਅਸੀਂ ਹੁਣ ਉਹਨਾਂ ਫਰਿਸ਼ਤਿਆ ਵਿਚ ਬੈਠੇ ਹਾਂ। ਇਥੋਂ ਈ ਕਸ਼ਮੀਰ ਦੀ ਜੰਨਤ ਦਾ ਮੁਢ ਬੱਝਣੈ।' ਹਰੀ ਸਿੰਘ ਨਲੂਆ ਆਖ ਰਿਹਾ ਸੀ।
ਕਿਲਾ ਸ਼ਿਕਨ ਤੋਪ ਪਹਾੜ ਦੀ ਟੀਸੀ ਤੇ ਚੜ ਚੁਕੀ ਸੀ। ਦਰਸ਼ਨੀ ਪਹਿਲਵਾਨ ਫੌਜਾਂ ਨੂੰ ਵੇਖ ਰਿਹਾ ਸੀ ਤੇ ਫੌਜਾਂ ਉਸਦਾ ਨਜ਼ਾਰਾ ਕਰ ਰਹੀਆਂ ਸਨ। ਸ਼ਾਹੀ ਫੌਜ ਦਾ ਪਹਿਲਾ ਗੋਲਾ ਛੁਟਿਆ ਤੇ ਸਾਰੀ ਫੌਜ ਹਰਕਤ 'ਚ ਆ ਗਈ। ਸਾਮਣੇ ਵਾਲਿਆਂ ਨੂੰ ਪਿਸੂ ਪੈ ਗਏ। ਜਾਨ ਦੇ ਲਾਲੇ ਪਏ. ਪਾਲਾ ਪੈ ਗਿਆ ਜਾਨ ਦਾ ਤਰੇਲੀਆ ਆਉਣ ਲੱਗ ਪਈਆਂ। ਬਿਲਕੁਲ ਉਸੇ ਤਰ੍ਹਾ ਜਿੰਦਾਂ ਭੇਡਾ ਦੇ ਇਜੜ ਵਿਚ ਬਘਿਆੜ ਆਣ ਵੜਨ।
ਪੰਜਾਬ ਸਾਡਾ ਏ. ਪੰਜਾਬ ਤੇ ਕਿਸੇ ਗੈਰ ਮੁਲਕ ਦੀ ਹਕੂਮਤ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਕਸ਼ਮੀਰ ਪੰਜਾਬ ਦਾ ਹਿੱਸਾ ਏ ਅਸੀਂ ਇਸ ਨੂੰ ਪੰਜਾਬ 'ਚ ਮਿਲਾਉਣਾ ਚਾਹੁੰਦੇ ਹਾਂ ਭਾਵੇਂ ਕਿੰਨਾ ਵੀ ਮੁਲ ਤਾਰਨਾ ਪਵੇ। ਸ਼ਹਿਜ਼ਾਦਾ ਖੜਕ ਸਿੰਘ ਕੜਕ ਕੇ ਬੋਲਿਆ।
ਕਿਲਾ ਸਿਕਨ ਤੇਪ ਦਾਗੀ ਗਈ। ਯਾ ਅਲ੍ਹਾ ਦੀ ਅਵਾਜ਼ ਗੈਸ ਖਾਂ ਦੇ ਸੰਘ ਵਿਚੋਂ ਨਿਕਲੀ। ਇਕ ਗੋਲਾ ਦੋ ਗੋਲੇ ਤੇ ਫਿਰ ਕਈ ਗੋਲੇ। ਸੂਰਜ ਮੁਖੀ ਤੋਪਾਂ ਥਾਂ ਥਾਂ ਗੱਡੀਆਂ ਹੋਈਆਂ ਸਨ। ਇਕ ਗੋਲਾ ਦੁਸ਼ਮਣ ਦੀ ਫੌਜ ਵਿਚ ਜਾ ਫਟਿਆ। ਬੱਸ ਭਾਜੜ ਪੈ ਗਈ ਉਹਦੇ ਜਵਾਬ ਵਿਚ ਅਤਾ ਮੁਹੰਮਦ ਖਾਂ ਤੇ ਜ਼ਬਰਦਸਤ ਖਾ ਨੇ ਤੋਪਖਾਨੇ ਦਾ ਮੂੰਹ ਖੋਲ੍ਹ ਦਿਤਾ। ਅੱਗ ਵਰਨ ਲਗ ਪਈ. ਬੰਦੇ ਭੱਜੇ ਕਬਾਬ ਵਾਂਗੂੰ। ਤੜ-ਤੜ ਪਈ ਹੋਵੇ। ਦਾਣਿਆ ਵਾਂਗੂੰ ਭੁਜ ਰਹੀ ਸੀ ਖਲਕਤ ਖੁਦਾ ਦੀ। ਹਰੀ ਸਿੰਘ ਨਲੂਏ ਦੀ ਫੌਜ ਨਸੀ ਜਾ ਰਹੀ ਸੀ, ਇਕ ਦਮ ਮੁੜੀ। ਉਨ੍ਹਾਂ ਫੇਰ ਕੇ ਐਸਾ ਪੈਂਤੜਾ ਬੰਨ੍ਹਿਆ। ਪਹਾੜੀ ਦਾ ਇਕ ਪਾਸਾ ਜਾ ਘੇਰਿਆ। ਦੂਜੇ ਪਾਸੇ ਸਾਮ ਸਿੰਘ ਅਟਾਰੀ ਵਾਲਾ ਤੇ ਅਕਾਲੀ ਫੂਲਾ ਸਿੰਘ ਨੇ ਜਾ ਕੇ ਰੋਕ ਪਾਈ।
"ਹਮਲਾ! ਹਰੀ ਸਿੰਘ ਨਲੂਆ ਤੇ ਸ਼ਾਮ ਸਿੰਘ ਅਟਾਰੀ ਵਾਲਾ ਆਖਣ ਲਗਾ। ਇਕ ਈ ਜਾਨ-ਮਾਰੂ ਹਮਲਾ ਕੀਤਾ। ਉਸ ਪਠਾਣਾਂ ਦਾ ਨਾਸਾਂ ਵਿਚ ਦਮ ਕਰ ਦਿਤਾ। ਸਾਰੇ ਦੇ ਸਾਰੇ ਘੇਰੇ ਵਿਚ ਆ ਗਏ। ਕੁਝ ਨਸਣ ਵਿਚ ਕਾਮਯਾਬ ਹੋ ਗਏ। ਜੰਗ ਖਤਮ ਹੈ ਗਈ। ਬਹਿਰਾਮ ਗੱਲਾ ਜਿਤਿਆ ਗਿਆ। ਲਹੂ ਚ ਇਸ਼ਨਾਨ ਕਰ ਚੁਕਾ ਸੀ ਬਹਿਰਾਮ ਦਾ ਦੇਵਤਾ। ਕੈਦੀ ਸਨ ਜਾਂ ਜਿਤੇ ਪੰਜਾਬੀ ਜਾ ਫ਼ਤਹਿ ਦੇ ਡੰਕੇ ਵਜਾਉਣ ਵਾਲੇ ਕਾਬਲ ਦੇ ਸ਼ੇਰ। ਦੇ ਝੰਡੇ ਲਹਿਰਾ-ਮਾਰ ਰਹੇ ਸਨ। ਇਕ ਕਾਬਲ ਦਾ ਤੇ ਦੂਜਾ ਲਾਹੌਰ ਦਾ।
ਤੋਪ ਤਲਵਾਰ ਤੇ ਬਹਾਦਰ ਲੇਫ ਲੈ ਕੇ ਸੋ ਗਏ।
ਆਖਰੀ ਸੱਟ
ਗੱਲ ਇਸ ਫੈਸਲੇ ਤੇ ਮੁਕੀ ਕਿ ਫ਼ਤਹਿ ਮੁਹੰਮਦ ਖਾਂ ਪੀਰ ਪੰਚਾਲ ਪੁਜੇ ਆਪਣੀ ਫ਼ੌਜ ਲੈ ਕੇ। ਏਧਰ ਦੀਵਾਨ ਮੋਹਕਮ ਚੰਦ ਆਪਣੇ ਸਾਥੀਆਂ ਨਾਲ ਕੋਈ ਛੋਟੇ ਰਸਤੇ ਥਾਣੀ ਪੀਰ ਪੰਚਾਲ ਪੁੱਜ ਗਏ। ਫੌਜ ਦੀ ਹਰਕਤ ਦਾ ਸਹੀ ਅੰਦਾਜ਼ਾ ਨਾ ਲਗ ਸਕੇ ਦੁਸ਼ਮਣ ਨੂੰ. ਇਸ ਤੋਂ ਅਗਲਾ ਪੜਾਅ ਸ਼ੇਰ ਗੜ੍ਹ। ਜਿਥੇ ਅਤਾ ਮੁਹੰਮਦ ਖਾਂ ਆਪਣੇ ਭਰਾ ਭਤੀਜੇ ਅਤੇ ਹੋਰ ਹਮਾਇਤੀਆਂ ਨਾਲ ਆਪਣੇ ਮੋਰਚੇ ਪੱਕੇ ਕਰੀ ਬੈਠਾ ਸੀ।
ਫ਼ਤਹਿ ਮੁਹੰਮਦ ਖਾਂ ਆਖਣ ਲੱਗਾ 'ਦੀਵਾਨ ਸਾਹਿਬ ਤੁਹਾਡੇ ਨਾਲ ਹਰੀ ਸਿੰਘ ਨਲੂਆ ਸ਼ਾਮ ਸਿੰਘ ਅਟਾਰੀ ਵਾਲਾ ਅਕਾਲੀ ਫੂਲਾ ਸਿੰਘ ਹੁਕਮਾ ਸਿੰਘ ਚਿਮਨੀ ਤੇ ਗੈਸ ਖਾਂ ਹਨ। ਤੁਹਾਡੀ ਤਾਕਤ ਜਿਆਦੈ ਤੁਸੀਂ ਦੱਰਾ ਦੌਰਾਲ ਦੇ ਰਸਤੇ ਛੇਤੀ ਪੁੱਜ ਜਾਉਗੇ।
ਅਗੋਂ ਦੀਵਾਨ ਮੋਹਕਮ ਚੰਦ ਨੇ ਉਤਰ ਦਿੱਤਾ-'ਖਾਂ ਸਾਹਿਬ ਪਹਿਲ ਤੁਹਾਡੀ ਤੁਸੀਂ ਏਸੇ ਰਸਤੇ ਆਓ ਤੇ ਮੈਂ ਦੱਰਾ ਦੌਰਾਲ ਥਾਣੀ ਪੀਰ ਪੰਚਾਲ ਪੁਜਦਾ ਹਾਂ। ਜਦ ਸਾਡੀਆਂ ਤੋਪਾਂ ਪੰਜ ਫਾਇਰ ਇਕਠੇ ਕਰਨ ਤੇ ਤੁਸੀਂ ਸਮਝ ਲੈਣਾ ਅਸੀਂ ਬਿਲਕੁਲ ਤਿਆਰ-ਬਰ- ਤਿਆਰ ਹਾਂ।'
ਪੰਜ ਫਾਇਰ ਇਕਠੇ ਹੋਏ। ਗੜਗੂੰਜ ਪਈ।
ਪੀਰ ਪੰਚਾਲ ਦੀ ਘਾਟੀ ਤੇ ਖ਼ਾਲਸਾ ਜੰਮ ਕੇ ਬੈਠਾ ਹੋਇਆ ਸੀ ਤੇ ਕਾਬਲ ਦੀ ਫੌਜ ਛੌਣੀ ਪਾਈ ਝਾਤੀਆਂ ਮਾਰ ਰਹੀ ਸੀ।
ਬੋਲੇ ਸੋ ਨਿਹਾਲ, ਹਾਜ਼ਰ ਹਨ ਪੀਰ ਪੰਚਾਲ ਦੇ ਮਾਲਕ, ਸੋਨੇ ਦੇ ਕੰਗਣਾਂ 'ਚ ਬੱਝੇ ਹੋਏ।" ਹਰੀ ਸਿੰਘ ਨਲੂਆ ਬੋਲਿਆ।
'ਵਾਹ ਓਏ ਜਵਾਨਾਂ, ਤੂੰ ਤੇ ਅੱਖ ਵੀ ਨਹੀਂ ਉਘੇੜਨ ਦਿਤੀ।
ਆਖਰੀ ਸੱਟ ਮਾਰ ਈ ਦਿੱਤੀ ਅਕਾਲੀ ਫੂਲਾ ਸਿੰਘ ਨੇ।
ਹਾਜ਼ਰ ਏ ਦੀਵਾਨ ਸਾਹਿਬ ਦੂਤ ਅਤਾ ਮੁਹੰਮਦ ਖਾਂ ਦਾ।"
'ਅੱਜ ਤੇ ਤੁਹਾਡੀ ਪ੍ਰਦੱਖਣਾ ਕਰਨ ਨੂੰ ਜੀਅ ਕਰਦੈ।' ਦੀਵਾਨ ਮੋਹਕਮ ਚੰਦ ਬੋਲਿਆ।
'ਇਹ ਸਭ ਮਿਹਰਾਂ ਤੁਹਾਡੀਆਂ ਈ ਨੇ।' ਬੋਲ ਸਨ ਅਕਾਲੀ ਫੂਲਾ ਸਿੰਘ ਦੇ।
'ਅਸੀਂ ਹਥਿਆਰ ਸੁਟ ਦੇਂਦੇ ਹਾਂ ਜੇ ਕਰ ਸਾਡੇ ਨਾਲ ਬਾਦਸ਼ਾਹਾਂ ਵਾਲਾ ਸਲੂਕ ਕੀਤਾ
ਇਸ ਗੱਲ ਦਾ ਫੈਸਲਾ ਅਸੀਂ ਫ਼ਤਹਿ ਮੁਹੰਮਦ ਖਾਂ ਨਾਲ ਸਲਾਹ ਕਰਕੇ ਦਸਾਂਗੇ। ਏਲਚੀ ਦੀ ਝੋਲੀ ਵਿਚ ਬੁਕ ਮੋਹਰਾਂ ਦੀ ਪਾਓ, ਇਕ ਕੈਠਾ ਦਿਓ ਇਹ ਜਾਏ। ਨਵਾਬ ਸਾਹਿਬ ਨੂੰ ਆਖੀਂ ਕਿ ਅਸੀਂ ਹਰ ਤਰ੍ਹਾਂ ਤੁਹਾਡੀ ਇਜ਼ਤ ਕਰਾਂਗੇ। ਵਕਤ ਆਉਣ ਦਿਓ।" ਦੀਵਾਨ ਸਾਹਿਬ ਨੇ ਆਖ ਕੇ ਮੋੜ ਦਿਤਾ ਏਲਚੀ।
ਗੱਲ ਨੇਪਰੇ ਨਾ ਚੜ੍ਹੀ ਤੋਪਾਂ ਦੇ ਮੂੰਹ ਖੁਲ੍ਹ ਗਏ।
ਮੈਦਾਨ ਸ਼ੇਰ ਗੜ੍ਹ ਪਿਆ। ਸੂਰਮਿਆਂ ਨੂੰ ਲਖ ਲਖ ਲਾਲੀਆਂ ਚੜੀਆ ਹੋਈਆਂ ਸਨ। ਪਠਾਣਾਂ ਦੇ ਤੁਰਲੇ ਪਹਾੜਾਂ ਨੂੰ ਹਥ ਲਾ ਰਹੇ ਸਨ।
ਹਰੀ ਸਿੰਘ ਨਲੂਆ ਤਲਵਾਰ ਨੂੰ ਬੋਸੇ ਦੇ ਰਿਹਾ ਸੀ। ਜੈ ਪੰਜਾਬ ਜੇ ਸਾਂਝਾ ਰਾਜ।
ਚੰਦਾ ਕਿਥੇ ਆ
'ਗੈਂਸ ਖਾਂ ਨੇ ਪਹਿਲੀ ਤੋਪ ਕੀ ਦਾਗੀ ਸੱਤੇ ਪਹਾੜੀ ਰਾਜੇ ਅੱਡੀਆਂ ਨੂੰ ਬੁੱਕ ਲਾ ਕੇ ਪਤਰਾ ਵਾਚ ਗਏ। ਪਹਾੜੀ ਪੁਤ ਕਿਸਕੇ ਭਾਤ ਖਾਧੀ ਤੇ ਖਿਸਕੇ।
ਸ਼ੇਰ ਗੜ੍ਹ ਮੋਰਚੇ ਗੱਡੇ ਹੋਏ ਸਨ। ਦੋਹੀਂ ਦਲੀਂ ਮੁਕਾਬਲਾ ਸੀ। ਤੋਪਾਂ ਮੂੰਹ ਅੱਡੀ ਖੜੀਆਂ ਸਨ। ਫ਼ਤਹਿ ਮੁਹੰਮਦ ਖਾਂ ਯਾ ਅਲੀ ਦੇ ਨਾਹਰੇ ਮਾਰ ਰਿਹਾ ਸੀ।
ਅਤਾ ਮੁਹੰਮਦ ਖਾਂ ਵੀ ਸਿਰ ਤੇ ਕਫ਼ਨ ਬੰਨ੍ਹ ਕੇ ਸਿਰ ਧੜ ਦੀ ਬਾਜ਼ੀ ਲਾ ਮੈਦਾਨ ਵਿਚ ਨਿੱਠ ਕੇ ਜੰਮਿਆ ਬੈਠਾ ਸੀ।
ਇਹ ਲੜਾਈ ਮੈਂ ਲੜਨਾ ਚਾਹੁੰਦਾ ਹਾਂ। ਹਰੀ ਸਿੰਘ ਨਲੂਆ ਆਖਣ ਲੱਗਾ।
'ਅੱਗੇ ਵੀ ਤੇ ਤੂੰ ਈ ਲੜਦੈ, ਅਜ ਕੋਈ ਨਵੀਂ ਲੜਾਈ ਲੜਨੀ ਏਂ।' ਬੋਲ ਦੀਵਾਨ ਮੋਹਕਮ ਚੰਦ ਦੇ ਸਨ।
'ਮੇਰਾ ਖਿਆਲ ਏ ਕੇ ਇਥੇ ਧੋਖਾ ਦੇ ਕੇ ਮਾਰਿਆ ਜਾਏ ਪਠਾਣਾਂ ਨੂੰ ਇਹੋ ਜਿਹਾ ਧੋਖਾ ਜਿਹਦਾ ਅੰਦਾਜ਼ਾ ਈ ਨਾ ਹੋ ਸਕੇ। ਆਖਣ ਲੱਗਾ ਹਰੀ ਸਿੰਘ ਨਲੂਆ।
ਤੇਰੀ ਮਰਜ਼ੀ, ਪਰ ਕੀ ਤੂੰ ਇਕੱਲਾ ਈ ਹਮਲਾ ਕਰੇਗਾ? ਦੀਵਾਨ ਨੇ ਪੁੱਛਿਆ।
'ਨਹੀਂ ਹਮਲਾ ਸਾਰੇ ਈ ਕਰਾਂਗੇ। ਮੈਂ ਸਿਰਫ ਝਕਾਨੀ ਈ ਦੇਵਾਗਾ ਸ਼ਾਇਦ ਕੋਈ ਰੰਗ ਚੰਗਾ ਨਿੱਤਰ ਆਏ।"
ਤਾਂ ਅਸਾਂ ਇਕੱਠਿਆਂ ਈ ਹਮਲਾ ਕਰਨਾ ਏਂ? ਤੇ ਤੇਰੇ ਇਸ਼ਾਰੇ ਦੀ ਇੰਤਜ਼ਾਰ ਕਰਨੀ ਏ? ਇਹੋ ਈ ਗੱਲ ਏ ਨਾ? ਦੀਵਾਨ ਨੇ ਫਿਰ ਪੁਛਿਆ।
'ਮੈਂ ਚਿੱਟਾ ਕਪੜਾ ਹਿਲਾਵਾਂਗਾ। ਇਹਦਾ ਮਤਲਬ ਏ ਕੇ ਅਸਾਂ ਹਾਰ ਮੰਨ ਲਈ।
'ਫਿਰ?'
'ਬਾਕੀ ਵਕਤ ਦੱਸੇਗਾ।'
ਖਾਨ ਬਹਾਦਰ ਦੀਆਂ ਤੋਪਾਂ ਨੇ ਗੋਲਾਬਾਰੀ ਸ਼ੁਰੂ ਕਰ ਦਿੱਤੀ ਤੇ ਏਧਰ ਗੌਂਸ ਖਾਂ ਵੀ ਅੱਤ ਨੂੰ ਹੱਥ ਲਾ ਰਿਹਾ ਸੀ। ਓਧਰ ਅਤੇ ਮੁਹੰਮਦ ਖਾਂ ਨੇ ਵੀ ਅਸਮਾਨ ਸਿਰ ਤੇ ਚੁਕਿਆ ਹੋਇਆ ਸੀ।
ਅਤਾ ਮੁਹੰਮਦ ਖਾਂ ਦਾ ਹਮਲਾ ਜ਼ਬਰਦਸਤ ਰਿਹਾ। ਤੋਪਾਂ ਅੱਗੇ ਵਧੀਆਂ ਕੜ ਤੇੜ ਦਿੱਤਾ ਗੋਲਾਬਾਰੀ ਦਾ। ਲਾਹੌਰ ਦੀ ਫ਼ੌਜ ਦੇ ਪੜਛੇ
ਲੱਥ ਗਏ।
ਦੀਵਾਨ ਮੋਹਕਮ ਚੰਦ, ਅਕਾਲੀ ਫੂਲਾ ਸਿੰਘ, ਸ਼ਾਮ ਸਿੰਘ ਅਟਾਰੀ ਵਾਲਾ ਹਰਨਾਂ ਦੇ ਸਿੰਙੀ ਚੜ੍ਹ ਕੇ ਭਜ ਗਏ।
ਗੈਸ ਖਾਂ ਤੇ ਹੁਕਮਾ ਸਿੰਘ ਚਿਮਨੀ ਤੋਪਾਂ ਛਡ ਕੇ ਰਫੂ ਚੱਕਰ ਹੋ ਗਏ। ਸ਼ੇਰ ਗੜ੍ਹ ਦੀ ਘਾਟੀ ਵਿਚ ਮੁਰਦੇ ਈ ਮੁਰਦੇ ਸਨ ਤੇ ਹਰੀ ਸਿੰਘ ਨਲੂਆ ਕੱਲਾ ਚਿੱਟਾ ਕਪੜਾ ਹਿਲਾ ਰਿਹਾ ਸੀ।
ਅਤਾ ਮੁਹੰਮਦ ਖਾਂ ਨੇ ਦੂਰੇ ਵੇਖਿਆ ਕਿ ਸਾਰੀ ਫੌਜ ਭੱਜ ਗਈ ਏ ਤੇ ਬਾਕੀ ਤੋਪਾਂ ਨੇ ਭੁੰਨ ਸੁੱਟੀ ਏ. ਉਸ ਖੁਸ਼ੀ ਵਿਚ ਆ ਕੇ ਫ਼ਤਹਿ ਦੀ ਨੌਬਤ ਵਜਾ ਦਿਤੀ ਘਾਟੀ 'ਚ ਅਲ੍ਹਾ ਹੂ ਅਕਬਰ ਗੂੰਜ ਉਠਿਆ।
ਅਤਾ ਮੁਹੰਮਦ ਖਾਂ ਤੇ ਹੋਰ ਸੂਰਮੇ ਭਰਾ ਭਤੀਜੇ ਯਾਰ, ਦੋਸਤ, ਜਿਨ੍ਹਾਂ ਅਜੇ ਤਲਵਾਰਾਂ ਨੂੰ ਹਵਾ ਵੀ ਲਵਾ ਕੇ ਨਹੀਂ ਸੀ ਵੇਖੀ, ਉਹ ਵੀ ਪੱਟਾਂ ਤੇ ਹਥ ਮਾਰਦੇ ਮੈਦਾਨ 'ਚ ਆ ਗਏ। ਹਰੀ ਸਿੰਘ ਨਲੂਆ ਬਹੁਤ ਦੂਰ ਸੀ। ਇਉਂ ਜਾਪਦਾ ਸੀ ਜਿਵੇਂ ਭੱਜ ਕੇ ਖਲੋਤਾ ਹੋਵੇ।
ਛੜ ਲਓ ਇਸ ਛੋਕਰੇ ਨੂੰ। ਅਤਾ ਮੁਹੰਮਦ ਦੀ ਅਵਾਜ਼ ਵਿਚ ਗਰਜ ਸੀ। ਪਰ ਜੇ ਦੋ ਹੱਥ ਅਜਮਾ ਲਏ ਤੇ ਕੀ ਸਲਾਹ ਏ ਖਾ ਸਾਹਿਬ ਹਰੀ ਸਿੰਘ ਨਲੂਆ ਬੋਲਿਆ।
ਦੋਵੇਂ ਤਲਵਾਰਾਂ ਭਿੜੀਆਂ. ਅੱਗ ਨਿਕਲੀ। ਤਲਵਾਰ, ਤਲਵਾਰ ਤੇ ਵੱਜੇ ਤੇ ਇਓਂ ਜਾਪੇ ਜਿਦਾਂ ਐਰਨ ਤੇ ਵਦਾਨ ਵਜਦੈ। ਸਾਰਿਆਂ ਗਾਜ਼ੀਆਂ ਘੇਰਾ ਪਾ ਲਿਆ। ਨਲੂਆ ਘਬਰਾਇਆ ਨਹੀਂ।
ਬੋਲੇ ਸੋ ਨਿਹਾਲ। ਹਰੀ ਸਿੰਘ ਨਲੂਏ ਨੇ ਜੈਕਾਰਾ ਛੱਡਿਆ।
ਸੱਤ ਸ੍ਰੀ ਅਕਾਲ। ਚਾਰ ਚੁਫੇਰਿਉਂ ਫ਼ੌਜਾਂ ਕਿਥੇ ਆ ਗਈਆ ਮੁਰਦੇ ਵੀ ਉਠ ਖਲੋਤੇ। ਮੁਰਦੇ ਘਟ ਸਨ ਬਹੁਤੇ ਤੇ ਮੁਰਦਿਆਂ ਨਾਲ ਈ ਮੁਰਦੇ ਬਣਕੇ ਲੇਟ ਗਏ ਸਨ।
ਅਤਾ ਮੁਹੰਮਦ ਖਾਂ ਦੀਆਂ ਅੱਖਾ ਤਾੜੇ ਲੱਗ ਗਈਆ।
'ਐਡਾ ਫਰੇਬ, ਸੁੱਧਾ ਧੋਖਾ, ਵੇਖਿਆ ਕੁਝ ਤੇ ਨਿਕਲਿਆ ਕੁਝ। ਅਤਾ ਮੁਹੰਮਦ ਖਾਂ ਬੋਲਿਆ।
ਇਹ ਸਭ ਕੁਝ ਕਸ਼ਮੀਰ ਦੀ ਧਰਤੀ ਵਿਚੋਂ ਸਿਖਿਆ ਏ।'
ਕਿਆ ਹਾਲ ਹੈ ਖਾਂ ਸਾਹਿਬ? ਫ਼ਤਹਿ ਮੁਹੰਮਦ ਖਾਂ ਨੇ ਆਣ ਸਲਾਮ ਬੁਲਾਈ।
ਖ਼ੁਦਾ ਕਾ ਫਜ਼ਲ ਹੈ ਕਿ ਹਮ ਬਹਾਦਰੋਂ ਕੇ ਹਾਥ ਕੈਦ ਹੁਏ। ਅਤਾ ਮੁਹਮਦ ਖਾਂ ਆਖਣ ਲੱਗਾ।
'ਇਹ ਗੱਲਾਂ ਛੱਡੋ. ਇਹ ਤੇ ਫ਼ੈਕੀ ਲਿਫ਼ਾਫ਼ੇ ਬਾਜ਼ੀ ਏ। ਮਤਲਬ ਦੀ ਗੱਲ ਕਰੋ। ਕਿਥੇ ਹਨ ਸ਼ਹਿਨਸ਼ਾਹੇ ਕਾਬਲ, ਸ਼ਾਹ ਸੁਜਾ?" ਦੀਵਾਨ ਮੋਹਕਮ ਚੰਦ ਦੀ ਆਵਾਜ਼ ਗੂੰਜੀ।
'ਕਤਲ ਕਰ ਦਿਤਾ ਗਿਐ।'
'ਝੂਠ ਏ. ਫਰੇਬ ਏ. ਸ਼ਾਹ ਕਤਲ ਨਹੀਂ ਹੋ ਸਕਦਾ! ਸ਼ਾਹ ਕਤਲ ਕੀਤਾ ਨਹੀਂ ਜਾ ਸਕਦਾ।
'ਚੰਦਾ।' ਨਲੂਆ ਕੜਕਵੀਂ ਆਵਾਜ਼ ਵਿਚ ਗਰਜਿਆ।
'ਹਾਜ਼ਰ ਹਾਂ, ਸਰਕਾਰ।' ਚੰਦਾ ਨੇ ਸਿਰ ਤੋਂ ਪਗੜੀ ਲਾਹ ਮਾਰੀ।
'ਸਾਡਾ ਸ਼ਿਕਾਰ ਕਿਥੇ ਹੈ।' ਅਵਾਜ਼ ਨਲੂਏ ਦੀ ਸੀ।
'ਚਲੋ ਮੇਰੇ ਨਾਲ,' ਚੰਦਾ ਬੋਲੀ।
ਅੱਗੇ ਦੇ ਘੋੜੇ ਸਨ, ਚੰਦਾ ਤੇ ਨਲੂਏ ਦਾ ਤੇ ਪਿਛੇ ਕਈ ਸਵਾਰ ਸਨ।
ਇਕ ਹਵੇਲੀ ਜਿਹੀ ਆ ਗਈ, ਉਜੜੀ ਹੋਈ ਭਾਂਅ ਭਾਅ ਕਰਦੀ। ਗੋਡੇ-ਗੰਡੇ ਘਾਅ, ਵੇਖਿਆਂ ਜਿੰਨਾਂ ਤੇ ਚੁੜੇਲਾਂ ਦਾ ਘਰ ਜਾਪੇ। ਡਰ ਪਿਆ ਲੱਗੇ। ਨਲੂਆ ਤੇ ਚੰਦਾ ਉਸ ਹਵੇਲੀ ਦੇ ਅੰਦਰ ਜਾ ਵੜੇ।
ਪਛਾਣੇ, ਸ਼ਾਹ ਇਹੋ ਈ ਏ ਨਾ?' ਚੰਦਾ ਦੇ ਬੋਲ ਸਨ।
'ਚੰਦਾ, ਤੂੰ ਤੇ ਕਮਾਲ ਈ ਕਰ ਦਿਤੀ ਏ!'
ਘੋੜੇ ਤੇ ਬੰਦਿਆਂ ਫੜ ਕੇ ਬਿਠਾ ਦਿਤਾ ਸ਼ਾਹ ਸੁਜਾ ਨੂੰ, ਤੇ ਝੱਟ ਈ ਦੀਵਾਨ ਸਾਹਿਬ ਕੋਲ ਪੁੱਜ ਗਏ।
'ਸ਼ਾਹ ਹਾਜ਼ਰ ਏ, ਚਾਚਾ ਜੀ!'
'ਸ਼ਾਬਾਸ਼।' ਦੀਵਾਨ ਦੀ ਆਵਾਜ਼ ਵਿਚ ਅਸ਼ੀਰਵਾਦ ਦੀ ਚਾਸ਼ਨੀ ਸੀ।
ਸ਼ਾਹ ਸ਼ੁਜਾ
ਸ਼ੇਰ ਗੜ੍ਹ ਫਤਹਿ ਹੋ ਗਿਆ, ਹੁਣ ਫ਼ੌਜੀ ਥਕਾਵਟ ਲਾਹ ਰਹੇ ਸਨ। ਪਟੀਆਂ ਬੰਨ੍ਹ ਕੇ ਮਲ੍ਹਮ ਲਾਉਂਦੇ ਸੇਕ ਦਿੰਦੇ। ਕੋਈ ਸ਼ਲਾਜੀਤ ਦੁੱਧ 'ਚ ਪਾ ਕੇ ਪੀ ਰਿਹਾ ਸੀ ਤੇ ਕਿਸੇ ਨੇ ਕੇਸਰ ਕਸਤੂਰੀ ਰਲਾਅ ਖਾਧਾ। ਕੋਈ ਗੁੜ੍ਹ ਤੇ ਜਵੈਣ ਕੁਟ ਕੇ ਛਕ ਰਿਹਾ ਸੀ।
ਮੁਫ਼ਤ ਦਾ ਮਾਲ ਯਾਰ ਲੋਕਾਂ ਜੀਅ ਭਰ ਕੇ ਲੁਟਿਆ। ਜੇ ਬਹੁਤਾ ਚਿਰ ਮਿਲ ਜਾਂਦਾ ਤਾਂ ਪਤਾ ਨਹੀਂ ਕੀ ਕਰ ਗੁਜ਼ਰਦੇ। ਥੋੜ੍ਹੀ ਜਿਹੀ ਛੁਟੀ ਮਿਲੀ ਸੀ, ਫੌਜੀਆਂ ਨੇ ਤੇ ਸ਼ੇਰ ਗੜ੍ਹ ਦਾ ਘਰ-ਘਰ ਫੋਲ ਲਿਆ ਸੀ। ਭੜੋਲੀਆਂ, ਆਲੇ, ਦਵਾਖੇ, ਸੰਦੂਕ ਕਾੜ੍ਹਣੀਆਂ, ਘੜੇ, ਗਾਗਰਾਂ, ਮਿਟੀ ਦੇ ਭਾਂਡੇ ਚੁਲ੍ਹੇ ਮੁਢ ਦਬਿਆ ਬੇਬਾ, ਵਿਹੜੇ ਵਿਚ ਨਪੇ ਭਾਂਡੇ ਤੇ ਹੋਰ ਰਖਣੇ, ਜਿਥੇ ਜਿਥੇ ਕਿਸੇ ਦੀ ਨਜ਼ਰ ਪਈ ਉਥੇ ਈ ਜਾ ਹੱਥ ਮਾਰਿਆ। ਨੁੱਕਰਾਂ ਖੂੰਜੇ ਸਭ ਫੋਲ ਲਏ। ਫ਼ੌਜੀਆਂ ਨੇ ਤਾਂ ਘਰਾਂ ਦੀਆਂ ਇਟਾਂ ਤਕ ਗਿਣ ਲਈਆਂ ਸਨ।
ਦੀਵਾਨ ਸਾਹਿਬ, ਰਾਤੀਂ ਕੋਈ ਲੁੱਟ ਦਾ ਸਵਾਦ ਨਹੀਂ ਆਇਆ ਨਮੂਨੇ ਦੇ ਤੌਰ ਤੇ ਕੁਝ ਹਿਸਾ ਭੇਜਿਆ ਜਾ ਰਿਹੈ। ਅਜ ਲਾਹੌਰੀਆਂ ਨੂੰ ਨਾਲ ਖੜ ਕੇ ਪੁਰਾਣੀਆਂ ਹਵੇਲੀਆਂ ਤੇ ਰਕਾਨਣਾਂ ਦੇ ਸੰਦੂਕ ਫੋਲਾਂਗੇ, ਫਿਰ ਚੰਗਾ ਗੱਫਾ ਲਭੂ। ਵੰਡ ਫਿਰ ਕੀਤੀ ਜਾਵੇਗੀ। ਕੁਝ ਥੱਕ ਟੁਟ ਜ਼ਿਆਦਾ ਈ ਗਏ ਆਂ।' ਫ਼ਤਹਿ ਮੁਹੰਮਦ ਖਾਂ ਮੈਮੇ ਠਗਣੀਆਂ ਗੱਲਾਂ ਕਰ ਰਿਹਾ ਸੀ।
'ਜਿਦਾਂ ਤੁਹਾਡੀ ਮਰਜੀ ਖਾਂ ਸਾਹਿਬ, ਜਿਥੇ ਕਹਿਣਾ ਜੀ ਉਥੇ ਲੈਣਾ ਕੀ ਅਸੀਂ ਨੌਕਰ ਹਾ ਤੁਹਾਡੇ ਵੀ ਤੇ ਮਹਾਰਾਜ ਦੇ ਵੀ। ਜੇ ਪੱਲੇ ਪਾਓਗੇ, ਮਹਾਰਾਜ ਦੇ ਅਗੇ ਪੇਸ਼ ਕੀਤਾ ਜਾਏਗਾ। ਸਾਡਾ ਕੰਮ ਕੀ ਤਕਰਾਰ ਕਰਨ ਦਾ। ਸਾਡੀ ਤੁਹਾਡੀ ਤੇ ਫੁੱਲਾਂ ਦੀ ਵਾਸ਼ਨਾ ਏ।
ਹਜੂਰ ਦੀਵਾਨ ਸਾਹਿਬ, ਮੈਂ ਇਕ ਹੋਰ ਅਰਜ਼ ਕਰਾਂ ਸ਼ਹਿਨਸ਼ਾਹੇ ਕਾਬਲ ਸ਼ਾਹ ਸੂਜਾ ਦੀਆਂ ਬੇੜੀਆਂ ਕੱਟ ਕੇ ਤੁਸਾਂ ਸਾਡੇ ਤੇ ਬੜਾ ਅਹਿਸਾਨ ਕੀਤੈ। ਇਹਦੇ ਲਈ ਸਾਰਾ ਕਾਬਲ ਤੁਹਾਡਾ ਪਾਣੀ ਭਰਨ ਨੂੰ ਤਿਆਰ ਏ। ਤੁਹਾਡੀ ਦੇਣ ਨਹੀਂ ਦਿਤੀ ਜਾ ਸਕਦੀ। ਤੁਹਾਡੀ ਬਹੁਤ ਮਿਹਰਬਾਨੀ ਹੈ ਕਾਬਲ ਤੇ। ਮੈਂ ਚਾਹੁੰਦਾ ਹਾਂ ਕਿ ਸ਼ਾਹ ਨੂੰ ਕਸ਼ਮੀਰ ਦਾ ਜਿਹੜਾ ਇਲਾਕਾ ਸਾਡੇ ਕਬਜ਼ੇ ਵਿਚ ਆਇਆ ਹੈ ਉਹ ਦੇ ਦਿਤਾ ਜਾਏ ਤੇ ਸ਼ਾਹ ਦੇ ਨਾ ਦਾ ਖ਼ੁਤਬਾ ਪੜ੍ਹਾ ਦਿਤਾ ਜਾਏ ਤੇ ਕਸ਼ਮੀਰ ਵਿਚ ਸ਼ਾਹ ਦੀ ਬਾਦਸ਼ਾਹੀ ਦਾ ਐਲਾਨ ਕਰ ਦਿੱਤਾ ਜਾਵੇ। ਹੱਕਦਾਰ ਨੂੰ ਹਕ ਮਿਲ ਜਾਏ ਇਸ ਲਈ ਸ਼ਾਹ ਨੂੰ ਮੈਂ ਆਪਣੇ ਖੈਮੇਂ 'ਚ ਲੈ ਜਾਂਦਾ ਹਾਂ। ਤੁਹਾਥੇ ਹੁਕਮ ਲੈਣ ਆਇਆ ਹਾਂ। ਫ਼ਤਹਿ ਮੁਹੰਮਦ ਖਾਂ ਦੇ ਬੋਲਾਂ
'ਸ਼ਾਹ ਕਾਬਲ ਦਾ ਏ ਇਹਦੇ ਤੇ ਤੁਹਾਡਾ ਈ ਹੱਕ ਏ। ਪਰ ਸ਼ਾਹ ਕੁਝ ਦਿਨ ਮੇਰੇ ਮਹਿਮਾਨ ਰਹਿਣਗੇ, ਫਿਰ ਜਦੋਂ ਤੁਹਾਡੀ ਮਰਜ਼ੀ ਲੈ ਜਾਣਾ। ਘਰ ਵਾਲਿਆਂ ਘਰ ਦੀ ਜਾਣੈ। ਅਤਾ ਮੁਹੰਮਦ ਖਾਂ ਨੇ ਸ਼ਾਹ ਨਾਲ ਬਹੁਤ ਜਿਆਦਤੀ ਕੀਤੀ ਏ। ਸ਼ਾਹ ਦੀ ਤਬੀਅਤ ਖ਼ਰਾਬ ਏ ਸੁੱਕ ਕੇ ਲਕੜ ਹੋ ਗਿਆ। ਇਸ ਲਈ ਵੀ ਉਨ੍ਹਾਂ ਦਾ ਮੇਰੇ ਪਾਸ ਰਹਿਣਾ ਜ਼ਰੂਰੀ ਏ। ਸਾਡੇ ਸ਼ਾਹੀ ਹਕੀਮ ਖਾਸ ਤੌਰ ਤੇ ਉਨ੍ਹਾਂ ਦੀ ਦੇਖਭਾਲ ਕਰ ਰਹੇ ਹਨ। ਜੇ ਤੁਸੀਂ ਇਹ ਨਹੀਂ ਚਾਹੁੰਦੇ ਤੇ ਲੈ ਜਾਓ। ਮੈਂ ਕੌਣ ਹਾਂ ਤੁਹਾਡੇ ਵਿਚ ਰੋੜਾ ਅਟਕਾਉਣ ਵਾਲਾ। ਦੀਵਾਨ ਮੋਹਕਮ ਚੰਦ ਆਪਣੇ ਤੰਬੂ ਵਿਚ ਬੈਠਾ ਫ਼ਤਹਿ ਮੁਹੰਮਦ ਖਾਂ ਨੂੰ ਦਿਲਾਸੇ ਦੇ ਰਿਹਾ ਸੀ।
'ਸਾਡਾ ਕਈਆਂ ਸਾਲਾਂ ਦਾ ਖਰਾਜ ਅਤਾ ਮੁਹੰਮਦ ਖਾਂ ਦੇ ਜੁੰਮੇ ਬਾਕੀ ਏ, ਏਨ ਕਦੀ ਛੁਟੀ ਕੌਡੀ ਵੀ ਖਜ਼ਾਨੇ 'ਚ ਦਾਖਲ ਨਹੀਂ ਕਰਾਈ। ਤੁਸੀਂ ਅਤਾ ਮੁਹੰਮਦ ਖਾਂ ਨੂੰ ਸਾਡੇ ਹਵਾਲੇ ਕਰ ਦਿਓ ਤਾਂ ਜੇ ਅਸੀਂ ਆਪਣੀ ਵਸੂਲੀ ਕਰ ਲਈਏ। ਫਿਰ ਆਖਣ ਲਗਾ ਫ਼ਤਹਿ ਮੁਹੰਮਦ ਖਾਂ।
'ਕੀ ਖਾਂ ਸਾਹਿਬ, ਮੈਂ ਸਭ ਕੁਝ ਈ ਤੁਹਾਡੇ ਹਵਾਲੇ ਕਰ ਦੇਵਾਂ ਤੁਸੀਂ ਤੇ ਸਾਰੀਆਂ ਚੀਜ਼ਾਂ ਮੈਥੋਂ ਮੰਗਦੇ ਜਾ ਰਹੇ ਹੋ। ਕੀ ਮੈਂ ਵਿਹਲਾ ਬੈਠ ਕੇ ਛੈਣੇਂ ਵਜਾਵਾਂ? ਆਪਣੇ ਪਾਸ ਵੀ ਕੁਝ ਰਖਣਾ ਪਏਗਾ। ਮੇਰਾ ਖ਼ਿਆਲ ਏ ਕਿ ਇਨ੍ਹਾਂ ਸਾਰੀਆਂ ਉਲਝਣਾਂ ਦਾ ਫੈਸਲਾ ਮਹਾਰਾਜ ਤੋਂ ਕਰਵਾ ਲਿਆ ਜਾਏ। ਮੈਂ ਤੁਹਾਨੂੰ ਨਾ ਅਤਾ ਮੁਹੰਮਦ ਖਾਂ ਦੇਣੈ ਤੇ ਨਾ ਸ਼ਾਹ ਸ਼ੁਜਾ। ਭਾਵੇਂ ਤੁਸੀਂ ਭੁੜਕ ਡੰਡਿਉਂ ਪਾਰ ਹੋ ਜਾਓ। ਹਸਦਿਆਂ ਹਸਦਿਆਂ ਆਖ ਈ ਦਿਤਾ ਮੋਹਕਮ ਚੰਦ ਨੇ।
'ਜੇ ਮੈਂ ਲੁੱਟ ਦੇ ਮਾਲ ਵਿਚੋਂ ਹਿੱਸਾ ਦੇਣੋਂ ਨਾਂਹ ਕਰ ਦੇਵਾਂ ਤੇ ਫਿਰ?'
'ਇਹਦਾ ਫੈਸਲਾ ਵੀ ਮਹਾਰਾਜ ਦੀ ਕਰਨਗੇ। ਤੇ ਬਾਕੀ ਰਿਹਾ ਖਰਚ ਪਾਣੀ ਇਹ ਜੇ ਸ਼ਾਹੀ ਖ਼ਜ਼ਾਨਾ ਨਾ ਦੇਵੇਗਾ, ਤੇ ਮੈਂ ਫੌਜ ਨੂੰ ਹੁਕਮ ਦੇ ਦੇਵਾਂਗਾ। ਉਹ ਜਿਸ ਤਰ੍ਹਾਂ ਚਾਹੁਣਗੇ ਆਪਣਾ ਢਿਡ ਭਰ ਲੈਣਗੇ। ਉਨ੍ਹਾਂ ਢਿੱਡ ਤੇ ਪੱਟੀ ਬੰਨ੍ਹ ਕੇ ਥੋੜ੍ਹਾ ਸੌਂ ਰਹਿਣੈ। ਜਿਤਿਆ ਹੋਇਆ ਸਿਪਾਹੀ ਕਿਸੇ ਦੇ ਵੱਸ 'ਚ ਨਹੀਂ ਰਹਿੰਦਾ। ਜਿੰਨੀ ਜ਼ਬਾਨ ਕੀਤੀ ਏ, ਉਨਾਂ ਹਿਸਾ ਦੇ ਦਿਓ ਬਾਕੀ ਫ਼ੈਸਲੇ ਹੋ ਈ ਜਾਣਗੇ।' ਹੁਣ ਦੀਵਾਨ ਮੋਹਕਮ ਚੰਦ ਦੀ ਆਵਾਜ਼ ਵਿਚ ਤੁਰਸ਼ੀ ਸੀ।
ਏਨੇ ਵਿਚ ਹਰੀ ਸਿੰਘ ਨਲੂਆ, ਹੁਕਮਾ ਸਿੰਘ ਚਿਮਨੀ, ਗੌਂਸ ਖਾਂ ਤੇ ਸ਼ਾਮ ਸਿੰਘ ਅਟਾਰੀ ਵਾਲੇ ਨੇ ਰਲ ਕੇ ਫ਼ਤਹਿ ਆਣ ਬੁਲਾਈ।
'ਦੀਵਾਨ ਸਾਹਿਬ ਫਿਰ ਸੋਚ ਲਓ। ਇਹਦਾ ਨਤੀਜਾ......।'
ਫ਼ਤਹਿ ਮੁਹੰਮਦ ਖਾਂ ਨੂੰ ਤੇ ਤੇਈਆ ਚੜ੍ਹਿਆ ਹੋਇਆ ਸੀ। ਉਹਦੇ ਪੈਰਾਂ ਨੂੰ ਤੇਹ ਲੱਗੇ ਹੋਏ ਸਨ। ਤਰਲੋ-ਮਛੀ ਹੋ ਰਿਹਾ ਸੀ ਉਹਦਾ ਦਿਲ। ਪਰ ਉਹਦੀ ਪੇਸ਼ ਨਹੀਂ ਸੀ ਜਾ ਰਹੀ। ਸਾਮ੍ਹਣੇ ਜੁਤੀ ਵਾਲੇ ਤਗੜੇ ਸਨ। ਫਸਿਆ ਸ਼ਿਕਾਰ ਹਥੋਂ ਨਿਕਲ ਗਿਆ। ਮਹਿਮੂਦ ਸ਼ਾਹ ਨੇ ਤੇ ਕਾਬਲ ਨਹੀਂ ਸੀ ਵੜਨ ਦੇਣਾ। ਫ਼ਤਹਿ ਮੁਹੰਮਦ ਖਾਂ ਵੇਲੇ ਦੀ ਤਾੜ ਵਿਚ ਲਗ ਗਿਆ।
ਇਕ ਖ਼ਤ ਦੀਵਾਨ ਮੋਹਕਮ ਚੰਦ ਨੇ ਮਹਾਰਾਜ ਨੂੰ ਲਿਖਿਆ। 'ਅਟਕ ਦਾ ਕਿਲਾ ਜਹਾਂਦਾਦ ਖਾਂ ਕੋਲ ਏ ਜਿਹੜਾ ਅਤਾ ਮੁਹਮੰਦ ਖਾਂ ਦਾ ਭਰਾ ਏ। ਮੇਰਾ ਨਵਾਬ ਨਾਲ ਫੈਸਲਾ ਹੋ ਗਿਆ ਏ ਕਿ ਉਹਨੂੰ ਫ਼ਤਹਿ ਮੁਹੰਮਦ ਖਾਂ ਦੇ ਹਵਾਲੇ ਨਾ ਕੀਤਾ ਜਾਏ। ਤੇ ਉਹ ਉਹਦੇ ਬਦਲੇ ਸਾਨੂੰ ਅਟਕ ਦੇ ਕਿਲੇ ਦਾ ਕਬਜ਼ਾ ਦਿਵਾ ਦੇਵੇਗਾ।'
ਹਲਕਾਰੇ ਤੁਰ ਗਏ। ਚਾਲੇ ਪਾਈਆਂ ਡਾਚੀਆਂ। ਸੁਰਾਹੀਆਂ ਹਰਕਤ ਵਿਚ ਆਈਆਂ। ਪਿਆਲੇ ਵਜਦ ਵਿਚ ਆਏ ਹੁਸਨ ਜਵਾਨੀ ਦੇ ਮੁੱਢ ਆਣ ਬੈਠਾ। ਜਾਫ਼ਰਾਨ ਦੇ ਫੁੱਲ ਹਥਾਂ ਵਿਚ ਮਧੇਲ ਸੁਟੇ। ਕਾਂਗੜੀ ਤੇ ਹਰ ਬੰਦਾ ਹਥ ਸੇਕ ਰਿਹਾ ਸੀ। ਕਾਂਗੜੀ ਹਰ ਫੌਜੀ ਦੀ ਬਗ਼ਲ ਵਿਚ ਸੀ। ਫੁਲ ਖਿੜ੍ਹੇ ਕਲੀ ਘੁੰਡ ਖੋਲ੍ਹ ਰਹੀ ਸੀ।
ਕਸ਼ਮੀਰ 'ਚ ਬਹਾਰ ਆਉਣ ਵਾਲੀ ਸੀ।
ਦੀਵਾਨ ਮੋਹਕਮ ਚੰਦ ਨੇ ਹਰੀ ਸਿੰਘ ਨਲੂਏ ਨੂੰ ਨਾਲ ਲਿਆ ਤੇ ਫ਼ਤਹਿ ਮੁਹੰਮਦ ਖਾਂ ਨੂੰ ਰਬੜ ਦਾ ਮੌਮਾ ਦੇ ਕੇ ਡਫ ਵਜਾਉਂਦੇ ਨੂੰ ਛੱਡ ਕੇ ਅਤਾ ਮੁਹੰਮਦ ਖਾਂ ਤੇ ਸ਼ਾਹ ਸੂਜਾ ਨੂੰ ਨਾਲ ਲੈ ਕੇ ਲਾਹੌਰ ਆਣ ਵੜਿਆ।
ਉੱਚੇ ਬੁਰਜ ਲਾਹੌਰ ਦੇ
ਤੀਜੀ ਵਾਰ ਮੈਂ ਅੱਜ ਫਿਰ ਲਾਹੌਰ ਜਾ ਰਿਹਾ ਹਾਂ। ਦੋ ਵਾਰ ਪਹਿਲਾਂ ਜਦ ਮੈਂ ਲਾਹੌਰ ਗਿਆ ਸਾਂ ਤੇ ਬਾਦਸ਼ਾਹ ਵਾਂਗੂੰ. ਅਜ ਤੀਜੀ ਵਾਰ ਏ। ਹੁਣ ਮੈਂ ਨਾ ਬਾਦਸ਼ਾਹ ਹਾਂ ਤੇ ਨਾ ਬਾਦਸ਼ਾਹ ਦਾ ਭਰਾ। ਹੁਣ ਮੈਂ ਕੈਦੀ ਹਾਂ। ਨਹੀਂ, ਮੈਂ ਕੈਦੀ ਨਹੀਂ, ਮਹਿਮਾਨ! ਹਾਂ ਮਹਿਮਾਨ। ਪਰ ਮਹਿਮਾਨ-ਨਿਵਾਜ਼ੀ ਬਰਾਬਰ ਦੇ ਬੰਦੇ ਨਾਲ ਹੁੰਦੀ ਏ। ਸੱਚੀ ਗੱਲ ਆਖਣ ਨੂੰ ਮੈਨੂੰ ਡਰ ਕਾਹਦਾ ਜਦ ਖੁਦਾ ਨੇ ਮੈਨੂੰ ਇਹੋ ਜਿਹਾ ਬਣਾ ਦਿਤੈ। ਹੁਣ ਮੈਂ ਨਿਰਧਨ ਹਾਂ, ਮਜਬੂਰ ਹਾਂ। ਮਹਾਰਾਜ ਦੇ ਰਹੀਮੋ-ਕਰਮ ਤੇ ਹਾਂ, ਭਿਖਾਰੀ ਹਾਂ। ਬਾਦਸ਼ਾਹ, ਹੁਣ ਮੇਰੀ ਇੱਜ਼ਤ ਕਾਹਦੀ। ਹੁਣ ਮੇਰਾ ਜਲਾਲ ਕਾਹਦਾ। ਹੁਣ ਮੇਰੀ ਸ਼ਾਨ ਕਾਹਦੀ।'
'ਉੱਚੇ ਬੁਰਜ ਲਾਹੌਰ ਦੇ, ਹੇਠ ਵਗੇ ਦਰਿਆ।' ਆਵਾਜ਼ ਦੂਰੋਂ ਆ ਰਹੀ ਸੀ।
'ਉੱਚੇ ਬੁਰਜ ਲਾਹੌਰ ਦੇ" ਸ਼ਾਹ ਸੁਜਾ ਗੁਣ-ਗੁਣਾ ਰਿਹਾ ਸੀ।
ਇਕੱਠੀਆਂ ਬਾਰਾਂ ਤੋਪਾਂ ਦੀ ਸਲਾਮੀ ਸੀ, ਇਕ ਦਮ ਦਾਗੀਆਂ ਗਈਆਂ। ਸ਼ਹਿਜ਼ਾਦਾ ਖੜਕ ਸਿੰਘ ਸ਼ਾਹ ਦੇ ਇਸਤਿਕਬਾਲ ਲਈ ਹਾਜ਼ਰ ਹੋਇਆ। ਆਪਣਾ ਘੋੜਾ ਸ਼ਾਹ ਨੂੰ ਪੇਸ਼ ਕੀਤਾ ਤੇ ਆਖਿਆ, 'ਚਲੋ ਲਾਹੌਰ। ਲਾਹੌਰ ਵਾਲੇ ਤੁਹਾਡੇ ਰਾਹ ਵਿਚ ਅੱਖਾਂ ਵਿਛਾਈ ਖੜੇ ਹਨ। ਬੜੀਆਂ ਇੰਤਜ਼ਾਰਾਂ ਹਨ ਤੁਹਾਡੀਆਂ ਲਾਹੌਰ ਵਿਚ।'
'ਏਨੀ ਤਕਲੀਫ, ਏਨਾ ਕਸ਼ਟ! ਮੈਂ ਆਪੇ ਆ ਜਾਂਦਾ।"
ਸ਼ਹਿਜਾਦਾ ਆਖਣ ਲੱਗਾ, 'ਮਹਾਰਾਜ ਤੁਹਾਡੀ ਬੜੀ ਇਜ਼ਤ ਕਰਦੇ ਹਨ। ਚਲੋ ਚਰਨ ਪਾਓ, ਲਾਹੌਰ ਪਵਿਤਰ ਕਰੋ।'
ਲਾਹੌਰ ਦੇ ਬਾਜ਼ਾਰ ਫੁੱਲਾਂ ਨਾਲ ਭਰ ਗਏ। ਸ਼ਾਹ ਦੇ ਸਿਰ ਤੋਂ ਸੈਟਾਂ ਹੋ ਰਹੀਆਂ ਸਨ। ਸ਼ਾਹ ਦੀ ਸਵਾਰੀ ਮੁਬਾਰਕ ਹਵੇਲੀ ਪੁਜੀ। ਸ਼ਹਿਜ਼ਾਦਾ ਖੜਕ ਸਿੰਘ ਮੁਬਾਰਕ ਹਵੇਲੀ ਦੇ ਬੂਹੇ ਤੋਂ ਮੁੜਿਆ। ਸ਼ਾਹ ਮੁਬਾਰਕ ਹਵੇਲੀ 'ਚ ਦਾਖ਼ਲ ਹੋ ਚੁਕਾ ਸੀ। ਤਲਾਵਤੇ ਕੁਰਾਨ ਹੋ ਰਹੀ ਸੀ। ਸ਼ਾਹ ਨੇ ਮੁਬਾਰਕ ਹਵੇਲੀ 'ਚ ਕਦਮ ਕੀ ਪਾਏ ਗੁਲਜ਼ਾਰਾਂ ਖਿੜ ਪਈਆਂ। ਵਫ਼ਾ ਬੇਗਮ ਦਾ ਖੁਸ਼ੀ ਵਿਚ ਕਿਤੇ ਭੁੰਜੇ ਪੈਰ ਨਹੀਂ ਸੀ ਲਗਦਾ। ਚੱਪਾ-ਚੱਪਾ ਜ਼ਮੀਨ ਦੇ ਉਤੇ ਚਲ ਰਹੀ ਸੀ।
ਕਿਲੇ ਵਿਚ ਵੀ ਤੇ ਮੁਬਾਰਕ ਹਵੇਲੀ ਵਿਚ ਜਸ਼ਨ ਹੋ ਰਹੇ ਸਨ। ਕਿਲੇ ਵਿਚ ਮਹਾਰਾਜਾ ਸਭ ਤੋਂ ਜ਼ਿਆਦਾ ਖੁਸ਼ ਸੀ ਤੇ ਮੁਬਾਰਕ ਹਵੇਲੀ ਵਿਚ ਵਫ਼ਾ ਬੇਗਮ। ਇਹ
'ਮਹਾਰਾਜ ਦੇ ਸਾਡੇ ਤੇ ਬੜੇ ਅਹਿਸਾਨ ਹਨ।'
'ਅਸੀਂ ਅਹਿਸਾਨਾਂ ਥਲੇ ਦਬ ਚੁਕੇ ਹਾਂ। ਇਹ ਬਾਦਸ਼ਾਹ ਏ ਜਾਂ ਫਰਿਸ਼ਤਾ ? ਬਾਦਸ਼ਾਹ ਇਹੋ ਜਿਹਾ ਹੋਣਾ ਚਾਹੀਦੈ।' ਵਫ਼ਾ ਬੇਗ਼ਮ ਸ਼ਾਹ ਨੂੰ ਆਖ ਰਹੀ ਸੀ।
ਦੇ ਮਹੀਨੇ ਲੰਘ ਗਏ।
ਸ਼ਾਹ ਜ਼ਮਾਨ ਸ਼ਾਹ ਸ਼ੁਜਾ ਤੇ ਵਫ਼ਾ ਬੇਗਮ ਤਿੰਨ ਜਣੇ ਦਿਨੇ ਈਦ ਤੇ ਰਾਤ ਸ਼ਬਰਾਤ ਮਨਾਉਂਦੇ।
ਇਕ ਦਿਨ ਯਕਦਮ ਸ਼ਾਹੀ ਏਲਚੀ ਮੁਬਾਰਕ ਹਵੇਲੀ ਦੇ ਬੂਹੇ ਸਾਹਮਣੇ ਆਣ ਕੇ ਖੜੇ ਗਿਆ। ਝੁਕ ਕੇ ਸਲਾਮ ਕੀਤੀ। ਪਰਵਾਨਾ ਭੇਜਿਆ।
ਆਓ ਕਿੱਧਰ ਆਏ ਹੋ?'
ਮਹਾਰਾਜ ਨੇ ਯਾਦ ਫੁਰਮਾਇਆ ਏ?' ਸ਼ਾਹ ਦੀ ਆਵਾਜ਼ ਸੀ।
'ਸ਼ਾਹ ਬੇਗ਼ਮ ਨੂੰ ਵਾਅਦਾ ਯਾਦ ਕਰਵਾਇਆ ਏ।' ਏਲਚੀ ਆਖ ਕੇ ਚੁਪ ਹੋ ਗਿਆ।
'ਕਿਉਂ ਬੇਗ਼ਮ ਤੂੰ ਆਪਣਾ ਵਾਅਦਾ ਯਾਦ ਕਿਉਂ ਨਹੀਂ ਰਖਿਆ? ਮਹਾਰਾਜ ਨੂੰ ਯਾਦ ਕਰਵਾਉਣ ਦੀ ਕਿਉਂ ਲੋੜ ਪਈ?' ਸ਼ਾਹ ਸੁਜਾ ਪਿਆਰ 'ਚ ਆਖ ਰਿਹਾ ਸੀ।
'ਮੈਂ ਕੋਹਨੂਰ ਦੇਣ ਦਾ ਵਾਅਦਾ ਕੀਤਾ ਸੀ ਕਿ ਸ਼ਾਹ ਸਹੀ ਸਲਾਮਤ ਲਾਹੌਰ ਆ ਜਾਏ ਤੇ ਮੈਂ ਉਹਦੇ ਬਦਲੇ ਮਹਾਰਾਜ ਨੂੰ ਕੋਹਨੂਰ ਹੀਰਾ ਦਵਾ ਦਿਆਂਗੀ।'
'ਉਹ ਤੇ ਗਿਰਵੀ ਏ ਕਾਬਲ ਵਿਚ, ਤਿੰਨ ਕਰੋੜ ਰੁਪਏ ਵਿਚ। ਝੂਠਾ ਵਾਅਦਾ, ਬੇਗਮ ਤੂੰ ਮੇਰੀ ਪੋਜ਼ੀਸ਼ਨ ਖਰਾਬ ਕਰ ਦਿੱਤੀ ਏ। ਮੈਨੂੰ ਤੂੰ ਮਹਾਰਾਜ ਦੇ ਸਾਹਮਣੇ ਜਲੀਲ। ਕਰ ਦਿਤੈ। ਅੱਖਾਂ ਨੀਵੀਆਂ ਕਰਨੀਆਂ ਪੈ ਗਈਆਂ ਨੇ। ਮਹਾਰਾਜ ਕੀ ਆਖਣਗੇ ਕਿ ਕਾਬਲ ਵਾਲੇ ਸਾਰੇ ਈ ਝੂਠੇ ਹਨ। ਅਛਾ ਮੈਂ ਮਹਾਰਾਜ ਨਾਲ ਆਪ ਮਿਲ ਕੇ ਇਹਦਾ ਕੋਈ ਹੱਲ ਕੱਢਾਂਗਾ।'
ਇਕ ਸੌ ਇਕ ਮੋਹਰਾਂ ਨਜ਼ਰਾਨੇ ਦੇ ਤੌਰ ਤੇ ਮਹਾਰਾਜ ਨੂੰ ਪੇਸ਼ ਕਰਨ ਲਈ ਦਿੱਤੀਆਂ। ਏਲਚੀ ਲੈ ਕੇ ਪਿਛਲੇ ਪੈਰੀਂ ਮੁੜ ਗਿਆ।
ਇਕ ਝੌਕਾ ਆਇਆ ਤੇ ਮੁਬਾਰਕ ਹਵੇਲੀ ਵਿਚ ਸੋਗ ਦੀ ਸਫ਼ ਵਿਛ ਗਈ। ਮਾਤਮ ਛਾ ਗਿਆ, ਬਹਾਰਾਂ ਪਰ ਲਾ ਕੇ ਉਡ ਗਈਆਂ। ਖ਼ਜ਼ਾਂ ਨੇ ਬੂਹੇ ਆਣ ਮੱਲੇ। ਬੇਗ਼ਮ ਦਾ ਚਿਹਰਾ ਮੁਰਝਾ ਗਿਆ। ਆਰਸੀ ਦਾ ਰੰਗ ਪੀਲਾ ਪੈ ਗਿਆ।
ਵਫ਼ਾ ਬੇਗਮ ਹੀਰੇ ਨੂੰ ਘੁਟ ਘੁਟ ਸੀਨੇ ਨਾਲ ਲਾ ਰਹੀ ਸੀ, ਪਰ ਠੰਢ ਨਾ ਪਈ ਸ਼ਾਹ ਤੋਂ ਬਗ਼ੈਰ। ਹੀਰਾ ਨਿਘ ਨਾ ਦੇ ਸਕਿਆ। ਹੀਰੇ ਨੇ ਉਲਟਾ ਮੁਸੀਬਤਾਂ ਦਾ ਪਹਾੜ ਸਿਰ ਤੇ ਡੇਗ ਦਿਤਾ।
ਸ਼ਾਹ ਤੇ ਬੇਗ਼ਮ ਦੋਵਾਂ ਨੇ ਇਕੱਲਿਆਂ ਤੜਫ਼ਦਿਆਂ ਸਾਰੀ ਰਾਤ ਕੱਢ ਦਿਤੀ। ਸੁਭਾਹ ਸਾਦਕ ਆਣ ਹੋਈ। ਇਕ ਨਮਾਜ਼ ਖ਼ਤਾ ਹੈ ਚੁਕੀ ਸੀ ਦਿਨ ਦੀ, ਸ਼ਾਹ ਅਜੇ ਵੀ ਸੁਭਾ ਪਿਆ ਸੀ।
ਸਾਜ਼ਸ਼
ਸ਼ਾਹ ਹੋਛੇ ਹਥਿਆਰਾਂ ਤੇ ਉਤਰ ਆਇਆ। ਕੋਹਨੂਰ ਹੀਰਾ ਇਸ ਤਰ੍ਹਾਂ ਨਹੀਂ ਦਿਤਾ ਜਾ ਸਕਦਾ। ਕੋਹਨੂਰ ਹੀਰਾ ਬੜਾ ਕੀਮਤੀ ਏ. ਇਹਦੀ ਕੋਈ ਕੀਮਤ ਨਹੀਂ ਦੇ ਸਕਦਾ। ਬੇਗ਼ਮ, ਇਹ ਏਨਾ ਸਸਤਾ ਸੌਦਾ ਨਹੀਂ ਜਿਹੜਾ ਤੂੰ ਕਰ ਲਿਆ ਏ। ਤੂੰ ਜਾਣਦੀ ਏਂ ਕਿ" ਇਹ ਹੀਰਾ ਸਾਡੇ ਬਜੁਰਗਾਂ ਨੇ ਹਿੰਦੁਸਤਾਨ ਤੋਂ ਕਿਦਾਂ ਲਿਆ ਸੀ। ਹੀਰਾ ਸਾਡੇ ਕੋਲ ਏ ਉਹਨੂੰ ਕਿਥੇ ਨਪਿਆ ਜਾ ਸਕਦੈ। ਸੱਤਾਂ ਪੜਦਿਆਂ ਵਿਚੋਂ ਵੀ ਤੇ ਚਮਕ ਮਾਰਦੈ। ਹੀਰਾ ਵੀ ਸਾਡੀ ਜਾਨ ਲਈ ਇਕ ਵਬਾਅ ਬਣ ਗਿਐ।" ਸ਼ਾਹ ਸ਼ੁਜਾ ਸੋਚਾਂ 'ਚ ਡੁਬਿਆ ਹੋਇਆ ਸੀ।
'ਇਹਦਾ ਇਹ ਹੱਲ ਨਹੀਂ। ਜੇ ਮੈਂ ਗਲਤੀ ਕਰ ਈ ਲਈ ਏ ਤੇ ਸ਼ਾਹ ਨੂੰ ਪ੍ਰੇਸ਼ਾਨ ਨਹੀਂ ਹੋਣਾ ਚਾਹੀਦਾ, ਇਹਦਾ ਹੱਲ ਮੈਂ ਦਸਦੀ ਹਾਂ। ਕਸ਼ਮੀਰ 'ਚ ਅਜੇ ਮੁਹੰਮਦ ਅਜ਼ੀਮ ਖਾਂ ਬੜਕਾਂ ਮਾਰਦੈ। ਉਹਦੇ ਜੁੱਸੇ ਵਿਚ ਜਾਨ ਏ ਉਹਦੀਆਂ ਬਾਹਾਂ 'ਚ ਬੁਲ ਏ. ਉਹਦੀ ਤਲਵਾਰ 'ਚ ਜੱਸ ਏ, ਉਹ ਸਾਡੀ ਮਦਦ ਕਰ ਸਕਦਾ ਏ। ਵਫ਼ਾ ਬੇਗ਼ਮ ਦੀਆਂ ਅੱਖਾਂ ਵਿਚ ਸ਼ਰਾਰਤ ਸੀ।
"ਕਿਸ ਤਰ੍ਹਾਂ?"
'ਹਮਲਾ ਕਰਕੇ, ਉਹ ਉਥੋਂ ਚੜ੍ਹ ਪਏ ਤੇ ਅਸੀਂ ਇਥੇ ਮਹਾਰਾਜ ਨੂੰ ਹਵੇਲੀ ਵਿਚ ਸਦ ਕੇ, ਹੀਰੇ ਦਾ ਝਾਂਸਾ ਦੇ ਕੇ, ਪਾਰ ਬੁਲਾ ਦੇਈਏ। ਏਸ ਤਰ੍ਹਾਂ ਬਣੀ ਬਣਾਈ ਹਕੂਮਤ ਦੇ ਵਾਰਸ ਬਣ ਜਾਓ।' ਬੋਲੀ ਵਫ਼ਾ ਬੇਗ਼ਮ।
ਏਧਰ ਮੋਹਕਮ ਚੰਦ ਆਪਣੀ ਹਵੇਲੀ 'ਚ ਬੈਠਾ ਸੋਚ ਰਿਹਾ ਸੀ. ਏਨੇ ਚਿਰ ਨੂੰ ਹਰੀ ਸਿੰਘ ਨਲੂਆ ਆ ਗਿਆ।
ਆਉਂਦਿਆਂ ਈ ਆਖਣ ਲੱਗਾ। ਦੀਵਾਨ ਸਾਹਿਬ, ਏਨੇ ਜ਼ਫਰ ਵੀ ਜਾਲੇ ਸ਼ਾਹ ਫਿਰ ਮੁਕਰ ਗਿਆ ਉਸ ਤੇ ਆਉਂਦਿਆਂ ਈ ਪੈਰਾਂ ਤੇ ਪਾਣੀ ਨਹੀਂ ਪੈਣ ਦਿਤਾ। ਟਕੇ ਵਰਗਾ ਘੜਿਆ ਘੜਾਇਆ ਜਵਾਬ ਦੇ ਦਿਤਾ ਏ। ਹੀਰਾ ਉਹਦੇ ਕੋਲ ਨਹੀਂ ਉਸ ਕਾਬਲ 'ਚ ਗਹਿਣੇ ਪਾਇਆ ਹੋਇਆ ਏ. ਤਿੰਨ ਕਰੋੜ ਰੁਪੈ 'ਚ। ਨਾ ਕੋਈ ਭੜਵਾ ਦੇਵੇ ਤੇ ਨਾ ਕੋਈ ਛੁਡਵਾਏ। ਬੜੀ ਦੁਭਦਾ ਵਿਚ ਫਸ ਗਏ ਹਾਂ ਹੀਰਾ ਕਿਤੇ ਜਾਨ ਦਾ ਖੌਅ ਨਾ ਬਣ ਜਾਏ।' ਹਰੀ ਸਿੰਘ ਨਲੂਏ ਦੀ ਆਵਾਜ਼ ਉਭਰੀ।
'ਢਮੋ ਸੂ ਮੱਥਾ! ਏਸ ਇਸ ਤੋਂ ਘੱਟ ਮੰਨਣਾ ਈ ਨਹੀਂ।' ਨਲੂਆ ਖਿਝਿਆ ਆਖਣ ਲੱਗਾ।
ਕੋਹਨੂਰ ਹੀਰਾ, ਵਫ਼ਾ ਬੇਗ਼ਮ ਦੇ ਕੋਲ ਏ. ਮੈਂ ਸ਼ਾਹ ਤੇ ਬੇਗ਼ਮ ਦੀਆਂ ਗੱਲਾ ਸੁਣੀਆਂ ਨੇ। ਹੀਰਾ ਉਸ ਲੀਰਾ ਦੀ ਪੋਟਲੀ ਵਿਚ ਲਪੇਟਿਆ ਹੋਇਆ ਹੈ।
'ਲੈ ਹੀਰਾ, ਜੇ ਰੱਤੀ ਭਰ ਵੀ ਝੂਠ ਨਿਕਲਿਆ ਤੇ ਚੁਰਾਹੇ ਤੇ ਖੜਾ ਕਰਕੇ ਕੁੱਤਿਆਂ ਤੋਂ ਪੜਵਾ ਦਿਤਾ ਜਾਏਗਾ। ਨਲੂਆ ਏਨੀ ਗੱਲ ਆਖਕੇ ਚੁਪ ਹੋ ਗਿਆ।
ਸੂਰਜ ਅਜੇ ਉਗਿਆ ਈ ਸੀ ਕਿ ਗੁਜਰਾਂਵਾਲੇ ਦੇ ਥਾਣੇ ਦੇ ਲਾਗੇ ਕਿਸੇ ਹੋਰ ਆਦਮੀ ਦੇ ਭੁਲੇਖੇ ਇਕ ਬੰਦਾ ਫੜਿਆ ਗਿਆ। ਉਸ ਕੋਲੇ ਇਕ ਰੁੱਕਾ ਮਿਲਿਆ। ਉਸ ਤੇ ਇਕ ਵਾਰ ਪੰਜੇ ਉਂਗਲਾਂ ਮੂੰਹ ’ਚ ਪਾ ਲਈਆ। ਸਾਰਿਆਂ ਨੀਝ ਲਾ ਲਾ ਕੇ ਪੜ੍ਹਿਆ। ਵਾਰ ਵਾਰ ਪੜ੍ਹ ਕੇ ਵੇਖਿਆ। ਲਿਖਿਆ ਸੀ-
'ਅਸ ਸਲਾਮਾ ਲੈਕਮ, ਯਹਾਂ ਪਰ ਹਮਨੇ ਅਭ ਸਭ ਤਰ੍ਹਾਂ ਠੀਕ ਠਾਕ ਕਾਮ ਕਰ ਰੱਖਾ ਹੈ। ਅਗਰ ਤੁਮਾਰੀ ਫੌਜ ਖ਼ੁਦ ਕਿਸੀ ਐਸੀ ਤਰਕੀਬ ਸੇ ਹਮਲਾ ਕਰੋ, ਜੋ ਖ਼ਬਰ ਕਿਸੀ ਕੇ ਨਾ ਹੈ। ਤੇ ਰਣਜੀਤ ਸਿੰਘ ਕੇ ਹਮ ਕਤਲ ਕਰ ਡਾਲੇਂਗੇ। ਤੁਮ ਲਾਹੌਰ ਪਰ ਕਬਜ਼ਾ ਕਰ ਲੈਣਾ। ਪੰਜਾਬ ਦੀ ਬਣੀ ਬਣਾਈ ਸਲਤਨਤ ਅਸਲਾਮ ਦੇ ਹੱਥ ਆ ਜਾਏਗੀ।'
ਖ਼ਤ ਦੇ ਥਲੇ ਕਿਸੇ ਦਾ ਨਾਂ ਨਹੀਂ ਸੀ ਅਤੇ ਜਿਹਦੇ ਨਾਓਂ ਉਹ ਖਤ ਲਿਖਿਆ ਗਿਆ ਸੀ ਉਹਦਾ ਵੀ ਕੋਈ ਨਾ ਥਿਹ ਨਹੀਂ ਸੀ। ਹਾਜੀ ਦੀਆਂ ਮੁਸ਼ਕਾਂ ਬੰਨ੍ਹੀਆਂ ਗਈਆਂ। ਗੁੱਲੀ ਡੰਡਾ ਚਾੜ੍ਹਿਆ ਗਿਆ। ਨਾਸਾਂ ਵਿਚ ਧੂਣੀ ਦਿਤੀ ਗਈ ਗੰਦ ਦੀ, ਹਨੇਰੀ ਕੋਠੜੀ 'ਚ ਡਕਿਆ ਗਿਆ। ਲੱਤਾਂ ਚੌੜੀਆਂ ਕਰਕੇ ਹੇਠ ਅਗ ਬਾਲੀ ਗਈ। ਸਭ ਕੁਝ ਮੰਨ ਗਿਆ। ਬਟੇਰੇ ਵਾਂਗੂੰ ਪਟਾਕਣ ਲੱਗਾ, "ਮੇਰੀ ਜਾਨ ਬਖ਼ਸ਼ ਦਿਓ।"
'ਇਹ ਖ਼ਤ ਮੁਹੰਮਦ ਅਜ਼ੀਮ ਖਾਂ ਨਾਜ਼ਮ ਕਸ਼ਮੀਰ ਵਲ ਮੈਂ ਲੈ ਕੇ ਜਾਣੈ। ਤੇ ਇਹ ਖਤ ਮੈਨੂੰ ਕਾਜ਼ੀ ਸ਼ੇਰ ਮੁਹੰਮਦ ਖਾਂ ਨੇ ਦਸਤੀ ਆਪ ਆਪਣੀ ਕਲਮ ਨਾਲ ਲਿਖ ਕੇ ਦਿਤੈ।
ਹਰੀ ਸਿੰਘ ਨਲੂਏ ਨੇ ਹਥ ਜੋੜ ਕੇ ਫ਼ਤਹਿ ਆਣ ਬੁਲਾਈ ਤੇ ਅਰਜ਼ ਕੀਤੀ। 'ਸ਼ਾਹ ਦੀ ਨੀਯਤ ਦਾ ਹੁਣ ਤੇ ਪਤਾ ਲਗ ਈ ਗਿਆ, ਹੀਰਾ ਉਹਦੇ ਕੋਲ ਏ। ਉਹ ਹੀਰਾ ਦੇਣਾ ਨਹੀਂ ਚਾਹੁੰਦਾ। ਸਗੋਂ ਸਾਡੀ ਹਕੂਮਤ ਤੇ ਵੀ ਅਖ ਲਾਈ ਬੈਠਾ ਏ। ਹੀਰਾ ਕਿਥੇ ਐ? ਪਤਾ ਲੱਗ ਚੁੱਕੇ।' 'ਹਾਜੀ ਨੂੰ ਜੇਲ੍ਹ 'ਚ ਡੱਕ ਦਿਓ ਤੇ ਕਾਜ਼ੀ ਸ਼ੇਰ ਮੁਹੰਮਦ ਖਾਂ ਨੂੰ ਜੂੜ ਕੇ ਲੈ ਆਓ। ਮੁਬਾਰਕ ਹਵੇਲੀ ਘੇਰੇ 'ਚ ਲੈ ਲਓ। ਕਿਸੇ ਬੰਦੇ ਨੂੰ ਨਾ ਬਾਹਰ ਜਾਣ ਦਿਓ ਤੇ ਕੋਈ ਬੰਦਾ ਅੰਦਰ ਵੀ ਨਾ ਜਾਵੇ। ਹੀਰਾ ਹਰ ਕੀਮਤ ਤੇ ਵਸੂਲ ਕੀਤਾ ਜਾਏਗਾ। ਭਾਵੇਂ ਮੈਨੂੰ ਆਪਣੀ ਜਾਨ ਵੀ ਕਿਉਂ ਨਾ ਦੇਣੀ ਪਵੇ।' ਮਹਾਰਾਜ ਦੀ ਏਨੀ ਗੱਲ ਤੇ ਦਰਬਾਰ ਬ੍ਰਖਾਸਤ ਹੋ ਗਿਆ।
ਨਾਕਾ ਬੰਦੀ
ਰਾਤੋ ਰਾਤ ਦੀਵਾਨ ਮੋਹਕਮ ਚੰਦ ਨੇ ਮੁਬਾਰਕ ਹਵੇਲੀ ਦੀਆਂ ਨਾਕਾ ਬੰਦੀਆਂ ਕਰ ਲਈਆਂ। ਦਿਨੇ ਕੋਈ ਬੰਦਾ ਇਜਾਜ਼ਤ ਲੈ ਕੇ ਵੀ ਅੰਦਰ ਨਹੀਂ ਸੀ ਜਾ ਸਕਦਾ ਤੇ ਕੋਈ ਬੰਦਾ ਬਾਹਰ ਆਉਣ ਦਾ ਵੀ ਨਾਂ ਨਹੀਂ ਸੀ ਲੈਂਦਾ। ਕਰੜੀ ਨਾਕਾ ਬੰਦੀ ਸੀ। ਬੁਰਛਿਆਂ ਵਰਗੇ ਸਿਪਾਹੀ। ਕੁੰਢੀਆਂ ਮੁੱਛਾਂ ਵਾਲੇ ਜਵਾਨ। ਖੂੰ-ਖਾਰ ਚਿਹਰੇ। ਛੇ-ਛੇ ਫੁੱਟੇ ਜਵਾਨ। ਵਿਚੋ ਪਠਾਣ ਤੇ ਵਿਚੋ ਸਿੱਖ, ਰਲਵਾਂ ਪਹਿਰਾ ਸੀ। ਇਨ੍ਹਾਂ ਸਾਰਿਆਂ ਦਾ ਰਖਵਾਲਾ ਸ਼ਾਦੀ ਖਾਂ ਕੁਤਵਾਲ ਸੀ।
ਸ਼ਾਹ ਨੂੰ ਉਦੋਂ ਪਤਾ ਲੱਗਾ ਜਦੋਂ ਸ਼ਾਹੀ ਮਸਜਿਦ ਦਾ ਅਮਾਮ ਹਵੇਲੀ ਅੰਦਰ ਨਾ ਆਇਆ। ਨਮਾਜ਼ ਬਿਨਾ ਅਮਾਮੇ ਪੜ੍ਹੀ ਗਈ। ਸੋਚਾਂ ਪਈਆਂ ਮੁਬਾਰਕ ਹਵੇਲੀ ਵਾਲਿਆਂ ਨੂੰ ।
ਹੁਣ ਕੀ ਬਣੂੰ?" ਵਫ਼ਾ ਬੇਗਮ ਦੇ ਬੋਲ ਸਨ।
'ਤੇਰੇ ਈ ਪੁਆੜੇ ਪਾਏ ਹੋਏ ਨੇ। ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੁਲ੍ਹਣਗੀਆਂ। ਖੂਹ 'ਚ ਇੱਟ ਪਈ ਸੁੱਕੀ ਨਹੀਂ ਨਿਕਲਣੀ। ਹੀਰਾ ਤੇ ਹੁਣ ਦੇਣਾ ਈ ਪੈਣੈ। ਭਾਵੇਂ ਅੱਜ ਦੇਈਏ ਤੇ ਭਾਵੇਂ ਕੱਲ੍ਹ। ਹੁਣ ਲਾਰਿਆ ਦਾ ਵੇਲਾ ਲੰਘ ਗਿਆ। ਰਾਤੀਂ ਕਾਚੀ ਸੈਰ ਮੁਹੰਮਦ ਖਾਂ ਨੂੰ ਤਲਬ ਕੀਤਾ ਗਿਐ। ਹੁਣ ਖੰਭਾਂ ਦੀਆਂ ਡਾਰਾਂ ਬਣਨਗੀਆਂ। ਰਾਈ ਦਾ ਪਹਾੜ ਬਣੂੰ। ਮੇਰਾ ਖਿਆਲ ਏ ਕੇ ਤੇਰਾ ਰੁੱਕਾ ਫੜਿਆ ਗਿਐ।' ਸ਼ਾਹ ਸ਼ੁਜਾ ਆਖਣ ਲਗਾ।
'ਇਹਦੇ ਤੇ ਕੋਈ ਨਾਂ ਨਹੀਂ, ਟਿਕਾਣਾ ਨਹੀਂ, ਕੋਈ ਮੁਹਰ ਨਹੀਂ। ਕਿਸ ਲਿਖਿਆ ਏ. ਕਿਹਨੂੰ ਭੇਜਣੈ? ਇਹੋ ਜਿਹੇ ਰੁਕੇ ਦਾ ਕੀ ਏ. ਕੋਈ ਵੀ ਲਿਖ ਸਕਦੈ।' ਵਫ਼ਾ ਬੇਗ਼ਮ ਏਦਾਂ ਆਖਣ ਲਗੀ।
'ਨਾਂ ਦਾ ਹੋਣਾ ਕੋਈ ਜ਼ਰੂਰੀ ਨਹੀਂ। ਮਹਾਰਾਜ ਦਾ ਨਾਂ ਤੇ ਹੈ ਨਾ। ਉਹਦੇ ਬਾਰੇ ਰੁਕਾ ਬੋਲਦਾ ਤੇ ਹੈ ਨਾ। ਲਿਖਿਆ ਸਾਡੇ ਕਾਜ਼ੀ ਦਾ ਤੇ ਹੈ ਨਾ। ਫਿਰ ਸਬੂਤ ਕਾਹਦਾ। ਕਾਜ਼ੀ ਨੂੰ ਚਾਰ ਛਿੱਤਰ ਪਏ ਤੇ ਉਸ ਬਕ ਪੈਣੈ। ਬਣਿਆ ਬਣਾਇਆ ਖੇਲ੍ਹ ਵਿਗੜ ਗਿਆ। ਮਹਾਰਾਜ ਦੀਆਂ ਹੁਣ ਉਹ ਅੱਖਾਂ ਨਹੀਂ ਰਹਿਣਗੀਆਂ। ਸਾਡੀ ਉਹ ਸ਼ਾਨ ਨਹੀਂ ਰਹੀ। ਮਿੱਟੀ 'ਚ ਰੋਲ ਦਿਤੀ ਉਂ ਬਣੀ ਬਣਾਈ ਇਜ਼ੱਤ। ਇਕ ਕਾਜ਼ੀ ਦੇ ਆਖਿਆ ਐਡੀ ਵੱਡੀ. ਪੰਡ ਸਿਰ ਤੇ ਚੁਕ ਲਈ। ਮੁਹੰਮਦ ਅਜ਼ੀਮ ਖਾਂ ਫੌਜਾਂ ਲੈ ਆਇਆ। ਉਸ ਹਮਲਾ ਕਰ ਦਿਤਾ। ਏਥੇ ਕੋਈ ਚੂੜੀਆਂ ਪਾ ਕੇ ਬੈਠੇ ਹੋਏ ਹਨ। ਇਹੋ ਜਿਹੇ ਚਲਿੱਤਰ ਇਨ੍ਹਾਂ ਕਈ ਖਾਧੇ ਪੀਤੇ ਹਨ।' ਸ਼ਾਹ ਸੁਜਾ ਸਲਾਹੀਂ ਪੈਣਾ ਚਾਹੁੰਦਾ ਸੀ ਸ਼ਾਹ ਜ਼ਮਾਨ ਨਾਲ।
ਚਲੇ ਜੋ ਹੋ ਗਿਆ ਉਹਦੇ ਤੇ ਇਹ ਪਾਓ ਤੇ ਅਗੋਂ ਸੱਚੇ। ਮੈਂ ਮਹਾਰਾਜ ਨੂੰ ਆਪ
ਚੰਦਾ ਤੇ ਕੋਸ਼ਬ ਦੋਵੇਂ ਮੁਬਾਰਕ ਹਵੇਲੀ ਵਿਚ ਖਾਜਾ ਸਰਾ ਨਾਜ਼ਮ ਹਰਮ ਦੀਆਂ ਮੁੱਠੀਆਂ ਭਰ ਰਹੀਆਂ ਸਨ।
'ਅੱਜ ਸ਼ਾਹ ਤੇ ਬੇਗਮ ਦਾ ਚਿਹਰਾ ਉਡਿਆ ਉਡਿਆ ਹੋਇਐ। ਹਵਾਈਆਂ ਉਡੀਆਂ ਹੋਈਆਂ ਨੇ! ਪਤਾ ਨਹੀਂ ਕੀ ਗੱਲ ਏ । ਕੋਸ਼ਬ ਬੋਲੀ।
ਮੁਬਾਰਕ ਹਵੇਲੀ ਹਿਰਾਸਤ ਵਿਚ ਲੈ ਲਈ ਗਈ ਏ।' ਖਾਜਾ ਸਰਾ ਬਟੇਰੇ ਵਾਂਗੂੰ ਪਟਾਕਿਆ।
"ਜਦੋਂ ਹੀਰਾ ਕੋਲ ਏ ਤੇ ਦੇਣ ਵਿਚ ਕੀ ਇਤਰਾਜ਼?' ਚੰਦਾ ਨੇ ਮਲਕੜੇ ਜਿਹੇ ਛਛੂੰਦਰ ਛਡੀ।
'ਹੀਰਾ ਦਿੰਦਿਆਂ ਬੇਗਮ ਨੂੰ ਡੋਬ ਪੈਂਦੇ ਹਨ। ਕਲੇਜਾ ਕੰਬਦੈ, ਗਸ਼ ਪੈ ਪੈ ਜਾਂਦੀ ਏ। ਸਭ ਕੁਝ ਕੋਲ ਸੂ ਪਰ ਜਾਨ ਖੁਸਦੀ ਏ। ਕੋਹਨੂਰ ਹੀਰਾ ਕੋਈ ਕਿਦਾਂ ਦੇ ਦੇਵੇ ਸਿਧੇ ਹੱਥੀਂ।' ਖਾਜਾ ਸਰਾ ਰੰਗ ਵਿਚ ਆ ਗਿਆ।
ਚੰਦਾ ਤੇ ਕੋਸ਼ਬ ਨੇ ਅਫੀਮਚੀ ਖਾਜਾ ਸਰਾ ਨੂੰ ਅਫੀਮ ਦੀ ਗੋਲੀ ਛਕਾ ਦਿਤੀ। ਕੁਝ ਹੀ ਪਲਾਂ 'ਚ ਉਹ ਸੌਂ ਗਿਆ। ਫਿਰ ਦੋਵੇਂ ਆਪਣੇ ਕੰਮ 'ਚ ਰੁਝ ਗਈਆਂ।
ਕੋਸ਼ਬ ਤੇ ਚੰਦਾ ਨੇ ਹਰਮ ਦਾ ਇਕ ਕਮਰਾ ਛੱਡ ਕੇ ਬਾਕੀ ਸਾਰੀ ਹਵੇਲੀ ਠੁਕਰਾਂ ਤੀਕ ਫੋਲ ਮਾਰੀ। ਇਕ ਲੀਰਾਂ ਦੀ ਗਠੜੀ ਵਿਚੋਂ ਚਮਕ ਵਜੀ।
'ਇਹ ਹੀਰਾ ਏ!'
ਪਾਗ਼ਲ ਏ. ਹੀਰਾ ਇਸ ਤਰ੍ਹਾਂ ਲਾਪਰਵਾਹੀ 'ਚ ਥੋੜ੍ਹਾ ਰਖਿਆ ਜਾਂਦੈ!' ਕੋਸ਼ਬ ਨੇ ਕਾਹਲੀ 'ਚ ਆਖਿਆ।
'ਲਾਪਰਵਾਹੀ ਨਾਲ ਈ ਹੀਰਾ ਬਚ ਸਕਦੈ ਵਰਨਾ ਸੰਭਾਲ ਨਾਲ ਹੀਰਾ ਕਦੇ ਦਾ ਚੋਰੀ ਹੋ ਗਿਆ ਹੁੰਦਾ।'
'ਲੀਰਾਂ ਕੋਈ ਨਹੀਂ ਫੈਲਦਾ। ਸੰਦੂਕ ਵੇਖਦੇ ਹਨ। ਬਾਂਸਲੀਆਂ ਫੋਲੀਆਂ ਜਾਂਦੀਆਂ ਹਨ। ਹੀਰਾ ਹਜ਼ਮ ਕਰ ਲਈਏ?' ਚੰਦਾ ਨੇ ਕੋਸ਼ਬ ਨੂੰ ਆਖਿਆ।
'ਲਾਲਚ ਨਾਲ ਢਿਡ ਨਹੀਂ ਭਰ ਸਕਦਾ। ਓਨਾ ਖਾਓ ਜਿਨਾ ਹਜ਼ਮ ਹੋ ਜਾਵੇ। ਇਹ ਗਰੀਬਾ ਦੇ ਰਖਣ ਵਾਲਾ ਨਹੀਂ ਇਹ ਬਾਦਸ਼ਾਹਾਂ ਦੇ ਚੋਂਚਲੇ ਹਨ। ਹੀਰਾ ਪੰਜਾਬ ਦਾ ਏ, ਪੰਜਾਬ ਨੂੰ ਈ ਮਿਲਣਾ ਚਾਹੀਦੈ। ਮੇਰੇ ਬਾਬਲ ਦੇ ਮਹਿਲਾਂ ਵਿਚ ਸੱਤਰੰਗਾ ਕਬੂਤਰ ਬੋਲੇ।' ਚੰਦਾ ਸੋਚ ਰਹੀ ਸੀ।
'ਇਹ ਚਿੜੀਆਂ ਦਾ ਚੰਬਾ, ਬਾਬਲ ਅਸਾਂ ਤੁਰ ਜਾਣਾ।'
ਇਹ ਕੀ?
'ਅਜੇ ਤੱਕ ਮੁਬਾਰਕ ਹਵੇਲੀ ਵਿਚੋਂ ਕੋਈ ਪੈਗਾਮ ਨਹੀਂ ਆਇਆ?" ਮਹਾਰਾਜੇ ਨੇ ਫੁਰਮਾਇਆ।
'ਆਵੇਗਾ ਮਹਾਰ ਜ, ਤਿੰਨ ਦਿਨ ਦਾ ਰਾਸ਼ਨ ਪਾਣੀ ਬੰਦ ਏ। ਚੁਲ੍ਹੇ ਅੱਗ ਨਹੀਂ, ਘੜੇ ਪਾਣੀ ਨਹੀਂ, ਤਵੇ ਰੋਟੀ ਨਹੀਂ।' ਆਖਣ ਲਗਾ ਹਰੀ ਸਿੰਘ ਨਲੂਆ।
'ਫਕੀਰ ਅਜ਼ੀਜ਼ੁਦੀਨ?'
'ਉਹ ਤੇ ਅਟਕ ਪੁਜ ਗਿਆ ਹੋਇਐ ਕਿਲੇ ਦੀਆਂ ਚਾਬੀਆਂ ਲੈਣ।' ਦੀਵਾਨ ਆਖਣ ਲਗਾ।
'ਲਓ ਮੁਬਾਰਕ ਹਵੇਲੀ 'ਚੋਂ ਅਬਦੁਲ ਹਸਨ ਆ ਗਿਆ ਏ।'
'ਸਲਾਮ, ਮੈਤੀਆਂ ਵਾਲੀ ਸਰਕਾਰ ਸਲਾਮ। ਮੈਂ ਸ਼ਾਹ ਜ਼ਮਾਨ ਵਲੋਂ ਕੁਝ ਅਰਜ਼ ਕਰਨ ਲਈ ਹਾਜ਼ਰ ਹੋਇਆ ਹਾਂ। ਸ਼ਹਿਨਸ਼ਾਹ ਨੇ ਅਰਚ ਕੀਤੀ ਏ। ਪਾਤਸ਼ਾਹ ਮੈਂ ਵੀ ਕਦੀ ਸ਼ਾਹ ਸਾਂ। ਅੱਜ ਕੰਗਾਲ ਹਾਂ ਤੇ ਤੁਹਾਡਾ ਮਹਿਮਾਨ ਹਾਂ। ਕੋਹਨੂਰ ਮੈਨੂੰ ਮਿਲ ਗਿਐ। ਮੇਰੀ ਭਰਜਾਈ ਨੇ ਝੂਠ ਬੋਲਿਆ ਸੀ। ਸ਼ਾਹ ਨੂੰ ਹੀਰੇ ਨਾਲ ਇਸ਼ਕ ਏ ਇਸ ਲਈ ਇਕ ਝੂਠ ਤੇ ਫਿਰ ਕਈ ਝੂਠ ਬੋਲਣੇ ਪਏ। ਤੁਸੀਂ ਆਪ ਆਓ ਤੇ ਹੀਰਾ ਮੈਂ ਆਪ ਪੇਸ਼ ਕਰਾਂਗਾ।' ਸ਼ਾਹ ਜਮਾਨ ਦੀ ਫ਼ਰਿਆਦ ਸੁਣਾਈ ਜਾ ਰਹੀ ਸੀ।
'ਅਸੀਂ ਕਲ ਆਵਾਂਗੇ।' ਮਹਾਰਾਜ ਨੇ ਫੁਰਮਾਇਆ।
'ਅਸੀਂ ਤੁਹਾਡੇ ਇਸਤਕਬਾਲ ਲਈ ਹਾਜ਼ਰ ਖੜੇ ਹੋਵਾਂਗੇ। ਮੀਰ ਅਬਦਲ ਹਸਨ ਆਖ ਕੇ ਚਲਾ ਗਿਆ।
'ਦੀਵਾਨ ਸਾਹਿਬ ਪਹਿਲਾਂ ਹੀਰਾ ਹਾਸਲ ਕੀਤਾ ਜਾਏ ਤੇ ਸਾਜਿਸ਼ ਦੀ ਕੋਈ ਵੀ ਗੱਲ ਨਾ ਛੇੜੀ ਜਾਏ। ਕਿਤੇ ਭੋਗ ਤਕ ਨਾ ਪਏ। ਸਾਜਿਸ਼ ਦੇ ਬਾਰੇ ਫਿਰ ਸੋਚਾਂਗੇ। ਪਹਿਲਾਂ ਨਾਯਾਬ ਹੀਰਾ ਲੈਣਾ ਜਰੂਰੀ ਏ। ਅਜੇ ਸਾਜਿਸ਼ ਤੇ ਪਰਦਾ ਪਾ ਦਿਤਾ ਜਾਵੇ।' ਮਹਾਰਾਜ ਆਖਣ ਲਗੇ।
ਦੂਜੇ ਦਿਨ ਵਾਜਿਆਂ ਗਾਜਿਆਂ ਨਾਲ ਸਾਹੀ ਸ਼ਾਨੋ-ਸ਼ੌਕਤ ਵਿਚ ਮਹਾਰਾਜ, ਦੀਵਾਨ, ਹਰੀ ਸਿੰਘ ਨਲੂਆ ਤੇ ਹੋਰ ਕਈ ਦੂਜੇ ਸਰਦਾਰ ਮੁਬਾਰਕ ਹਵੇਲੀ ਪੁੱਜੇ। ਅਗੇ ਸ਼ਾਹ ਜ਼ਮਾਨ ਤੇ ਉਹਦੇ ਨਾਲ ਸ਼ਾਹ ਸੁਜਾ, ਵਫ਼ਾ ਬੇਗ਼ਮ ਤੇ ਦੂਜੇ ਅਹਿਲਕਾਰ ਗੱਲ 'ਚ ਪੱਲਾ
ਮੁਬਾਰਕ ਹਵੇਲੀ 'ਚ ਕਦਮ ਰਖਦਿਆਂ ਹੀ ਸ਼ਹਿਨਾਈਆਂ ਵੱਜੀਆ। ਨੌਬਤ ਖੜਕੀ। ਤਲਾਵਤੇ ਕੁਰਾਨ ਹੋਈ।
ਸ਼ਾਹ ਜਮਾਨ ਨੇ ਇਸਤਕਬਾਲ ਕੀਤਾ, ਤੇ ਇਕ ਜੜਾਉ ਕੈਂਠਾ ਮਹਾਰਾਜ ਦੇ ਗੱਲ 'ਚ ਪਾਇਆ। ਨਜ਼ਰਾਨਾ ਪੇਸ਼ ਕੀਤਾ ਗਿਆ। ਸ਼ਾਹ ਸੁਜਾ ਤੇ ਬੇਗ਼ਮ ਅੱਡ-ਅੱਡ ਨਜ਼ਰਾਨਾ ਲੈ ਕੇ ਆ ਗਏ। ਬਗਲਗੀਰ ਹੋਏ ਦੋ ਬਾਦਸ਼ਾਹ।
'ਸਰਕਾਰ ਹੀਰਾ।' ਬੇਗ਼ਮ ਵਫਾ ਦੀ ਆਵਾਜ਼ ਸੀ। ਗਲਤੀ ਕੀ ਮੈਂਨੇ, ਮੁਆਫ਼ੀ ਚਾਹਤੀ ਹੂੰ।'
'ਆਪ ਸ਼ਰਮਿੰਦਾ ਨਾ ਕਰੇਂ।"
ਹੀਰਾ ਵੇਖਿਆ ਗਿਆ, ਮਹਾਰਾਜ ਦਾ ਦਿਲ ਹੀਰੇ ਜਿੱਡਾ ਹੋ ਗਿਆ।
'ਸ਼ੁਕਰੀਆ।' ਦੀਵਾਨ ਸਾਹਿਬ ਦੀ ਆਵਾਜ਼ ਉਭਰੀ।
ਬਿਨਾ ਸ਼ੁਕਰੀਏ, ਬਿਨਾ ਅਲਵਿਦਾ ਕਿਹਾ, ਮਹਾਰਾਜ ਹੀਰਾ ਲੈ ਕੇ ਪਰਤ ਆਏ। ਘੋੜੇ ਨੇ ਕਿਲੇ ਵਿਚ ਆ ਕੇ ਦਮ ਲਿਆ।
'ਇਹ ਕੀ?' ਸ਼ਾਹ ਜਮਾਨ ਸੋਚ ਰਿਹਾ ਸੀ।
ਬਾਦਸ਼ਾਹ ਬੇਗਮ
ਆਖਿਰ ਆਈ ਨਾ ਗੱਲ ਉਹੀ, ਬਾਬੇ ਬਿਨਾਂ ਬੱਕਰੀਆਂ ਨਹੀਂ ਚਰਦੀਆਂ ।
ਸ਼ਾਹ ਜਮਾਨ ਨੇ ਹੀਰਾ ਦੇ ਕੇ ਬਲਦੀ ਅੱਗ ਤੇ ਪਾਣੀ ਤੇ ਪਾ ਦਿਤਾ ਪਰ ਪਾਣੀ ਨਾਲ ਅੱਗ ਪੂਰੀ ਬੁਝੀ ਨਾ। ਧੁਖਦੀ ਰਹੀ ਸੁਲਗਦੀ ਰਹੀ ਵਿਚੋਂ ਵਿਚ।
'ਕੇਹਨੂਰ ਏਨੀ ਜਲਦੀ ਬਿਨਾ ਖੂਨ-ਖਰਾਬੇ ਤੋਂ ਸ਼ਾਹ ਜਮਾਨ ਇਸ ਤਰ੍ਹਾਂ ਦੇ ਗਿਆ ਜਿਦਾਂ ਜੱਟ ਪੱਤ ਲੱਥੀ ਵਿਚੋਂ ਗੁੜ ਦੀ ਰੋੜੀ ਫੜਾ ਦੇਵੇ। ਮੈਨੂੰ ਇਹਦੇ ਵਿਚ ਜ਼ਰੂਰ ਫਰੇਬ ਜਾਪਦੈ।' ਨਲੂਆ ਆਖਣ ਲਗਾ।
'ਸਾਰੀ ਦੁਨੀਆਂ ਝੂਠ ਬੋਲ ਸਕਦੀ ਏ। ਸ਼ਾਹ ਵੀ ਕਿਸੇ ਨੂੰ ਫਰੇਬ ਦੇ ਸਕਦੈ। ਪਰ ਮੇਰੇ ਨਾਲ ਸ਼ਾਹ ਜਮਾਨ ਕਦੇ ਵੀ ਗਲਤ-ਬਿਆਨੀ ਨਹੀਂ ਕਰ ਸਕਦਾ। ਉਸ ਬੜੀ ਅਕਲਮੰਦੀ ਤੋਂ ਕੰਮ ਲਿਆ ਏ, ਨਹੀਂ ਤੇ ਸਾਡਾ ਸਾਰਾ ਸਲੂਕ ਖਤਮ ਹੋ ਗਿਆ ਹੁੰਦਾ। ਮਹਾਰਾਜ ਦੇ ਆਪਣੇ ਸੋਚਣ ਦਾ ਢੰਗ ਕੁਝ ਇਸ ਤਰ੍ਹਾਂ ਸੀ।
'ਸੱਪ ਜ਼ਰਾ ਵੀ ਸਿਰ ਚੁਕੇ ਤੇ ਉਸੇ ਵੇਲੇ ਸਿਰ ਚਿੱਥ ਦੇਣਾ ਚਾਹੀਦੈ। ਜੇ ਗ਼ਫਲਤ ਤੋਂ ਜ਼ਰਾ ਵੀ ਕੰਮ ਲਿਆ ਗਿਆ ਤੇ ਫੇਰ ਸੱਪ ਵਾਰ ਕਰਨੇ ਕਦੀ ਵੀ ਨਹੀਂ ਉੱਕਦਾ। ਸੱਪਾਂ ਦੇ ਪੁਤ ਮਿੱਤ ਨਹੀਂ ਬਣਦੇ ਭਾਵੇਂ ਲੱਖ ਵਾਰ ਦੁਧ ਪਿਆਵੈ। ਦੀਵਾਨ ਮੋਹਕਮ ਚੰਦ ਦੀ ਆਵਾਜ਼ ਉਭਰੀ।
'ਤੇਰੀ ਗੱਲ ਪੱਥਰ ਤੇ ਲੀਕ ਏ। ਉਨ੍ਹਾਂ ਕੋਹਨੂਰ ਹੀਰਾ ਦਿਤੈ। ਇਹ ਉਨ੍ਹਾਂ ਦੀ ਦਰਿਆ ਦਿਲੀ ਏ। ਸਾਨੂੰ ਵੀ ਧੀਰਜ ਤੋਂ ਕੰਮ ਲੈਣਾ ਚਾਹੀਦੈ। ਢਿੱਲ ਦਿਓ ਵਕਤ ਦਿਓ. ਸਹੂਲਤਾਂ ਦਿਓ, ਵੇਖੋ ਤੇ ਮੂੰਹ ਲਾਂਭੇ ਕਰ ਲਓ। ਹਵੇਲੀ ਦਾ ਪੈਰ੍ਹਾ ਨਰਮ ਕੀਤਾ ਜਾਵੇ। ਸ਼ਾਹ ਪਰ ਲਾ ਕੇ ਨਹੀਂ ਉਡ ਚਲਿਆ। ਉਹਦੇ ਕੋਲ ਅਲਾਦੀਨ ਦਾ ਚਰਾਗ ਥੋੜੈ।' ਮਹਾਰਾਜ ਅਜੇ ਵੀ ਧੀਰਜ ਤੋਂ ਕੰਮ ਲੈ ਰਹੇ ਸਨ।
'ਅੰਗਰੇਜ਼ ਲਤ ਨਾ ਅੜਾਏ। ਫੇਰ ਭੀੜ ਬਣ ਜਾਊ। ਨਲੂਏ ਨੇ ਆਖ ਈ ਦਿਤਾ।
'ਮੇਰੇ ਜਿਉਂਦਿਆਂ ਅੰਗਰੇਜ਼ ਪੰਜਾਬ 'ਚ ਪੈਰ ਨਹੀਂ ਧਰ ਸਕਦਾ, ਪੈਰ ਟੁੱਕ ਦੇਊਂ। ਇਹ ਗੱਲ ਮੇਰੇ ਜਿਉਦਿਆਂ ਸੱਚੀ ਵੀ ਨਹੀਂ ਹੋ ਸਕਦੀ। ਫਿਲੌਰ ਦਾ ਕਿਲਾ ਅੰਗਰੇਜ਼ ਨੂੰ ਸਤਲੁਜ ਨਹੀਂ ਟਪਣ ਦਿੰਦਾ। ਲਛਮਣ ਰੇਖਾ ਸਮਝੇ ਸਤਲੁਜ।' ਦੀਵਾਨ ਹਿੱਕ ਤੇ ਹੱਥ ਧਰ ਕੇ ਆਖ ਰਿਹਾ ਸੀ।
ਮਹਾਰਾਜ ਹਜ਼ੂਰੀ ਬਾਗ ਬਣਵਾਉਣ ਵਿਚ ਰੁਝ ਗਏ। ਬਾਰਾਂਦਰੀ ਬਣ ਰਹੀ ਸੀ ਸੰਗੇਮਰਮਰ ਦੀ। ਤੇ ਏਧਰ ਵਫਾ ਬੇਗਮ ਨੇ ਬੰਦਿਆਂ ਨਾਲ ਇੱਟ-ਸਿਟ ਲੜਾ ਲਈ।
ਕਿਸ਼ਨ ਚੰਦ ਖਤਰੀ ਨੂੰ ਹੀਰਿਆਂ ਦੀ ਝਲਕ ਵਿਖਾਈ ਤੇ ਜ਼ਰਾ ਕੁ ਹੱਸ ਕੇ ਬੋਲੀ ਤੇ ਲੱਟੂ ਕਰ ਲਿਆ।
ਗੌਂਸ ਖਾਂ ਫਕੀਰ ਦਾਤਾ ਗੰਜਬਖਸ਼ ਦੇ ਦਰਬਾਰ ਦਾ ਇਕ ਮਜੌਰ ਸੀ, ਜਿਹੜਾ ਰੋਜ਼ ਮੁਬਾਰਕ ਹਵੇਲੀ 'ਚ ਖਰੈਤ ਲੈਣ ਆਉਂਦਾ। ਤਵੀਤ ਧਾਗੇ ਦਿੰਦਾ, ਪੁਤ ਦਿੰਦਾ, ਡੋਲੇ ਦਿੰਦਾ। ਜੋ ਕੁਝ ਕੋਈ ਮੰਗੇ ਉਹੋ ਕੁਝ ਦਿੰਦਾ। ਪਰ ਆਪ ਸ਼ਾਹ ਦੇ ਦਰਵਾਜਿਉਂ ਖਰੈਤ ਮੰਗਣ ਆਉਂਦਾ।
ਬਾਲਕ ਰਾਮ ਘੋੜਿਆਂ ਦੀ ਡਾਕ ਦਾ ਇੰਚਾਰਜ ਸੀ। ਛੜਾ ਸੀ ਜਮਾਂਦਰੂ। ਉਹਦੀ ਇਹ ਨਬਜ਼ ਫ਼ਕੀਰ ਜਾਣਦਾ ਸੀ।
ਬੇਗਮ ਨੇ ਛਕੀਰ ਤੇ ਆਪਣਾ ਪਟੂ ਪਾ ਲਿਆ ਜਾਂ ਜਲਾਲ ਵਿਚ ਆ ਗਿਆ ਫ਼ਕੀਰ। ਮਿਹਰਬਾਨ ਹੋ ਗਿਆ ਫੱਕਰ ਮੌਲਾ। ਆਖਣ ਲਗਾ 'ਮੰਗ ਜੋ ਚਾਹੇ ਮੁਰਾਦ ਮਿਲੇਗੀ ਦਾਤਾ ਦੇ ਦਰਬਾਰੇ।
'ਮੇਰੀ ਜਾਨ ਅਜ਼ਾਬ 'ਚ ਫਸੀ ਹੋਈ ਏ, ਮੈਨੂੰ ਏਥੋਂ ਕਢੇ।'
ਮੁਬਾਰਕ ਹਵੇਲੀ ਵਿਚੋਂ? ਇਹਦੇ ਵਿਚੋਂ ਤੁਹਾਨੂੰ ਸਿਰਫ ਇਕ ਬੰਦਾ ਕੱਢ ਸਕਦੈ। ਉਹ ਏ ਬਾਲਕ ਰਾਮ ਘੋੜਿਆਂ ਵਾਲਾ ਤੇ ਉਹਦੀ ਇਕ ਕਮਜ਼ੋਰੀ ਮੈਨੂੰ ਪਤਾ ਏ ਤੇ ਉਹ ਏ ਔਰਤ।
'ਬੱਸ, ਏਨੀ ਗੱਲ ਏ? ਮੈਂ ਇਕ ਬਾਂਦੀ ਭੇਜ ਦਿੰਦੀ ਹਾਂ। ਉਹਦਾ ਵਿਆਹ ਈ ਕਰਨਾ ਏ! ਜੇ ਇਹ ਗੱਲ ਬਣ ਜਾਏ ਤੇ ਕਲ੍ਹ ਈ ਨਿਕਾਹ ਕਰ ਦਊਂ।'
'ਠੇਕੇਦਾਰ ਜੀ, ਫ਼ਕੀਰ ਦੀ ਗੱਲ ਮੋੜੀ ਨਹੀਂ ਜਾ ਸਕਦੀ। ਬਾਂਦੀ ਪਸੰਦ ਏ ਨਾ? ਤੁਹਾਡਾ ਨਿਕਾਹ ਕਲ੍ਹ ਹੋ ਜਾਵੇਗਾ। ਬਾਂਦੀ ਤੈਨੂੰ ਵੀ ਮਨਜੂਰ ਏ ਨਾ?
' ਮਨਜ਼ੂਰ ਏ ਮਲਕਾ।'
ਸਤਲੁਜ ਪਾਰ ਕਰਨੈ, ਕਿਸੇ ਨੂੰ ਖਬਰ ਤੱਕ ਨਾ ਹੋਵੇ. ਦਰਿਆ ਦਾ ਪਾਣੀ ਹਿਲੇ ਤੱਕ ਨਾ। ਖ਼ਬਰ ਹਵੇਲੀ ਤੱਕ ਨਾ ਜਾਏ, ਦਰਬਾਰ ਤੱਕ ਨਾ ਜਾਏ।"
'ਪਾਓ ਮੇਰੇ ਕਪੜੇ ਤੇ ਬੈਠੇ ਮੇਰੇ ਘੋੜੇ ਤੇ। ਸਤਲੁਜ ਤਕ ਮੇਰੀ ਜ਼ਿੰਮੇਵਾਰੀ, ਅਗੋਂ ਤੁਹਾਡਾ ਕੰਮ।
ਮੈਂ ਵਾਪਸ ਵੀ ਆਉਣੈ ਅਗਲੇ ਦਿਨ। ਤੂੰ ਮੈਨੂੰ ਦਰਿਆ ਤੇ ਮਿਲਣੈ। ਮੇਰਾ ਉਥੇ ਕੋਈ ਕੰਮ ਨਹੀਂ। ਮੈਂ ਗਈ ਤੇ ਆਈ।'
ਅੱਠ ਪਹਿਰ
ਪਹਿਲਾ ਪਹਿਰ!
ਇਹ ਅੱਠਾਂ ਪਹਿਰਾਂ ਵਿਚ ਵਾਪਰੀ ਇਕ ਕਹਾਣੀ ਏਂ।
ਸ਼ਾਹੀ ਕਿਲੇ ਵਿਚ ਰਾਤੀਂ ਦਰਬਾਰੇ ਖ਼ਾਸ ਦਾ ਜਸ਼ਨ ਹੋਣ ਵਾਲਾ ਸੀ। ਖ਼ਾਸ ਬੰਦੇ ਦੇ ਹਥੀਂ, ਖ਼ਾਸ ਦਾਅਵਤ ਨਾਮਾ ਸ਼ਾਹ ਜ਼ਮਾਨ ਨੂੰ ਭੇਜਿਆ ਗਿਆ। ਏਦਾ ਸਮਝ ਲਓ ਕਿ ਸ਼ਾਹ ਜ਼ਮਾਨ ਦਰਬਾਰ ਦਾ ਖਾਸ ਮਹਿਮਾਨ ਸੀ।
ਸ਼ਾਹ ਨਿਗੱਲਾ ਥੋੜ੍ਹਾ ਸੀ। ਸ਼ਾਹ ਕਿਹੜਾ ਮੂੰਹ ਲੈ ਕੇ ਦਰਬਾਰ 'ਚ ਆਉਂਦਾ। ਲੋਕ ਉਡੀਕ-ਉਡੀਕ ਕੇ ਅੱਕ ਗਏ। ਇਕ ਹਕੀਮ ਆਇਆ ਤੇ ਉਸ ਅਰਜ ਆਣ ਕੀਤੀ। 'ਬਾਹ ਦਰਬਾਰ 'ਚ ਹਾਜ਼ਰ ਹੋਣ ਲਈ ਆ ਰਿਹਾ ਸੀ, ਪੌੜੀਆਂ 'ਚੋਂ ਡਿੱਗ ਪਿਆ, ਗੋਡੇ ਭੱਜ ਗਏ, ਚਪਣੀ ਹਿਲ ਗਈ। ਸ਼ਾਹ ਨਾ ਆ ਸਕੇਗਾ। ਤੁਹਾਨੂੰ ਇਤੰਜਾਰ ਕਰਨੀ ਪਈ ਏ. ਸ਼ਾਹ ਨੇ ਮਾਫੀ ਮੰਗੀ ਏ। ਉਡੀਕ ਮੁੱਕ ਗਈ, ਦਰਬਾਰ ਆਪਣੇ ਜ਼ੋਬਨ 'ਚ ਆ ਗਿਆ।
'ਪੰਜਾਬ ਨੂੰ ਕੈਹਨੂਰ ਹੀਰਾ ਮੁਬਾਰਕ।' ਮਹਾਰਾਜ ਨੇ ਫੁਰਮਾਇਆ।
ਮੀਰ ਮੁਨਸ਼ੀ ਸੋਹਨ ਲਾਲ ਸੂਰੀ ਉਠਿਆ ਤੇ ਤਿੰਨ ਵਾਰ ਝੁਕ ਕੇ ਫ਼ਤਹਿ ਬੁਲਾਈ।
'ਸਰਕਾਰ ਅੱਜ ਖੁਸ਼ੀ ਦਾ ਦਿਨ ਏ. ਕੁਝ ਫੁਰਮਾਨ ਹਨ ਜਿਹੜੇ ਏਸ ਦਿਨ ਲਈ ਸਾਂਭ ਕੇ ਰਖੇ ਸਨ।
'ਪੜ੍ਹ ਕੇ ਸੁਣਾ ਦਿੱਤੇ ਜਾਣ।"
'ਇਕ ਲਖ ਰੁਪਇਆ ਨਕਦ ਕਿਲੇਦਾਰ ਅਟਕ, ਜਹਾਂਦਾਤ ਖਾਂ ਨੂੰ ਦਿਤਾ ਜਾ ਰਿਹੈ ਤੇ ਉਹਦਾ ਸ਼ੁਕਰੀਆ ਸਰਕਾਰ ਅਦਾ ਕਰਦੀ ਏ ਕਿ ਉਸ ਸਾਨੂੰ ਅਟਕ ਦਾ ਕਿਲਾ ਖਿੜੇ ਮਥੇ ਸਾਡੇ ਕਬਜ਼ੇ ਵਿਚ ਦੇ ਦਿੱਤਾ।
'ਹਰੀ ਸਿੰਘ ਨਲੂਏ ਨੂੰ ਕਸ਼ਮੀਰ ਦਾ ਗਵਰਨਰ ਬਣਾ ਦਿਤਾ ਜਾਂਦੈ।
ਅਤਾ ਮੁਹੰਮਦ ਖਾਂ ਨੂੰ ਫਿਰ ਕਸ਼ਮੀਰ ਵਿਚ ਉਸੇ ਦੀ ਜਗੀਰ ਵਿਚ ਭੇਜਿਆ ਜਾਂਦੈ। ਸਾਲ ਦਾ ਲਗਾਨ ਅਤਾ ਮੁਹੰਮਦ ਖਜ਼ਾਨੇ ਵਿਚ ਜਮ੍ਹਾਂ ਕਰਵਾਇਆ ਕਰੇਗਾ।
ਫ਼ਕੀਰ ਅਜ਼ੀਜ਼ੁਦੀਨ ਦੀ ਜਗੀਰ 'ਚ ਇਹ ਵਾਧਾ ਕੀਤਾ ਜਾਂਦੈ ਕਿ ਫ਼ਕੀਰ ਇਕ ਪਲ ਵਿਚ ਜਿੰਨਾ ਘੋੜਾ ਚਾਹੇ ਨਸਾ ਲਏ। ਘੋੜਾ ਜਿੰਨਾ ਘੇਰਾ ਘੇਰ ਲਏਗਾ, ਉਨੀ ਜਗੀਰ
'ਮੰਗਲ ਸਿੰਘ ਗੰਦ ਨੂੰ ਚਾਰ ਪਿੰਡ ਬਖਸ਼ੇ ਜਾਂਦੇ ਹਨ ਕਿਉਂਕਿ ਉਨ੍ਹਾਂ ਕੋਹਨੂਰ ਹੀਰੇ ਦੀ ਪਹਿਚਾਣ ਕਰ ਕੇ ਸਾਡੀ ਮੁਸ਼ਕਲ ਹੱਲ ਕੀਤੀ ਏ।'
'ਸ਼ਾਹ ਜ਼ਮਾਨ ਦਾ ਪੰਜਾਬ ਸਰਕਾਰ ਖ਼ਾਸ ਵਜ਼ੀਫਾ ਲਾ ਰਹੀ ਏ। ਜਿਹੜਾ ਸਾਰੀ ਉਮਰ ਚਲੇਗਾ। ਸ਼ਾਹ ਆਪਣੀ ਜਾਤ ਤੇ ਜਿੰਨਾ ਖਰਚ ਚਾਹੇ ਕਰ ਲਏ। ਉਹ ਸਾਰਾ ਪੰਜਾਬ ਸਰਕਾਰ ਦਾ ਖਜ਼ਾਨਾ ਅਦਾ ਕਰੇਗਾ।'
ਇਕ ਪਹਿਰ ਬੀਤ ਗਿਆ। ਦੂਜੇ ਪਹਿਰ ਦੇ ਪਕਸ਼ ਲੱਗ ਗਏ ।
'ਇਹ ਖ਼ਬਰ ਜ਼ਰਾ ਅਫਸੋਸ ਵਾਲੀ ਏ ਪਰ ਇਹਨੂੰ ਲਕੋ ਕੇ ਨਹੀਂ ਰਖਿਆ ਜਾ ਸਕਦਾ। ਪਹਾੜੀ ਰਾਜਿਆਂ ਨੇ ਪੰਜਾਬ ਸਰਕਾਰ ਨਾਲ ਗੱਦਾਰੀ ਦਾ ਸਬੂਤ ਦਿਤਾ ਏ। ਉਹਨਾਂ ਨੂੰ ਜੁਰਮਾਨਾ ਕੀਤਾ ਜਾਂਦੈ। ਇਹ ਜੁਰਮਾਨਾ ਉਨ੍ਹਾਂ ਤੋਂ ਸਖ਼ਤੀ ਨਾਲ ਵਸੂਲ ਕੀਤਾ ਜਾਏਗਾ। ਜਿਹੜਾ ਰਾਜਾ ਜ਼ਰਾ ਵੀ ਨਾਂਹ ਨੁਕਰ ਕਰੇ ਉਹਦੀ ਜਾਇਦਾਦ ਜ਼ਬਤ ਕਰ ਲਈ ਜਾਏ। ਰਾਜਾ ਨੂਰਪੁਰ ਨੂੰ ਸਿਰਫ਼ 50 ਹਜ਼ਾਰ। ਰਾਜਾ ਚੰਭਾ ਨੂੰ ਵੀ 50 ਹਜ਼ਾਰ, ਰਾਜਾ ਜਸਰੋਟਾ ਨੂੰ ਵੀ ਇਨ੍ਹਾਂ ਦੋਵਾਂ ਜਿੰਨਾ, ਰਾਜਾ ਬਸੋਹਲੀ ਨੂੰ ਦਸ ਹਜ਼ਾਰ ਇਸ ਲਈ ਕਿ ਇਨ੍ਹਾਂ ਸਾਰਿਆਂ ਦੇ ਵਰਗਲਾਉਣ ਨਾਲ ਉਹ ਵੀ ਮੁੜ ਆਇਆ ਸੀ। ਰਾਜਾ ਹੀਰਾ ਪੁਰ 15 ਹਜ਼ਾਰ, ਰਾਜਾ ਮੰਡੀ 30 ਹਜ਼ਾਰ, ਰਾਜਾ ਸਕੇਤ 20 ਹਜ਼ਾਰ।' ਦੂਜੇ ਪਹਿਰ ਦੇ ਗ੍ਰਹਿ ਕੁਝ ਢਿਲੇ ਹੋਏ।
'ਅਜ ਤੋਂ ਬਾਅਦ ਮੁਬਾਰਕ ਹਵੇਲੀ ਤੇ ਕੋਈ ਪਾਬੰਦੀ ਨਹੀਂ ਰਹੇਗੀ । ਸ਼ਾਹ ਨੂੰ ਹਰ ਤਰ੍ਹਾਂ ਦੀ ਆਜ਼ਾਦੀ ਏ। 50 ਹਜ਼ਾਰ ਦੀ ਜਗੀਰ ਸ਼ਾਹ ਸੁਜਾ ਨੂੰ ਅਨਾਇਤ ਕੀਤੀ ਜਾਂਦੀ ਏ।
'ਇਕ ਬੰਦਾ ਰਹਿ ਗਿਆ ਏ, ਚੰਦਾ।' ਮੋਹਕਮ ਚੰਦ ਨੇ ਹਰੀ ਸਿੰਘ ਨਲੂਏ ਦੇ ਕੰਨ ਵਿਚ ਆਖਿਆ।
'ਉਹਨੂੰ ਇਨਾਮ ਮੈਂ ਦੇਵਾਂਗਾ।'
'ਖੁਸ਼ੀ ਖੁਸ਼ੀ ਦਰਬਾਰ ਬਰਖ਼ਾਸਤ ਹੋਇਆ ਦੂਜਾ ਪਹਿਰ ਵੀ ਮੁੱਕ ਗਿਆ। ਤੀਜਾ ਪਹਿਰ ਸਖਣਾ ਈ ਲੰਘ ਗਿਆ।
ਚੌਥਾ ਪਹਿਰ ਭਾਵੇਂ ਉਸੇ ਅਠਵਾਰੇ ਦੀ ਰਾਤ ਸੀ, ਪਰ ਮਨਹੂਸ ਸੀ। ਉਸੇ ਰਾਤ ਮੁਬਾਰਕ ਹਵੈਲੀ ਵਿਚ ਇਕ ਹੋਰ ਕਾਰਾ ਹੋ ਗਿਆ।
ਇਸ ਤੋਂ ਪਹਿਲਾਂ ਵੀ ਇਸੇ ਰਾਤ ਏਸੇ ਵੇਲੇ ਇਕ ਚੰਨ ਚੜ੍ਹਿਆ ਸੀ। ਬੇਗਮ ਬੁਰਕਾ ਪਾ ਕੇ ਨੱਸ ਗਈ ਮੁਬਾਰਕ ਹਵੇਲੀ ਵਿਚੋਂ?
ਦੇ ਸ਼ਹਿਜ਼ਾਦੇ, ਸ਼ਾਹ ਜ਼ਮਾਨ ਤੇ ਸ਼ਾਹ ਸ਼ੁਜਾ ਵੀ ਉਸੇ ਵੇਲੇ, ਉਸੇ ਵਕਤ, ਉਸੇ
ਇਕ ਹੋਣੀ ਹੋਰ ਵਰਤ ਗਈ, ਚੰਦਾ।
ਹੀਰੇ ਲੈ ਕੇ ਭੱਜ ਗਈ?
ਨਹੀਂ, ਖੂਨ ਹੋ ਗਿਆ ਚੰਦਾ ਦਾ !
ਦੋਵੇਂ ਗੱਲਾਂ ਅਨਹੋਣੀਆਂ ਸਨ, ਪਰ ਦੋਵੇਂ ਹੋ ਗਈਆਂ। ਚੌਥੇ ਪਹਿਰ ਦਾ ਕਾਰਾ ਬਸ ਏਨਾ ਈ ਸੀ ਤੇ ਏਨਾ ਈ ਵਰਤਿਆ। ਪੰਜਵਾਂ ਪਹਿਰ ਲਗਾ। ਇਹ ਵੀ ਉਸੇ ਅਨਵਾਰੇ ਦਾ ਏ।
ਕੋਸ਼ਬ ਵੀ ਜ਼ਖਮੀ ਸੀ, ਬੇ-ਦਮ ਸੀ, ਸਰਹਾਣੇ ਭਾਵੇਂ ਬੈਠੀ ਹੋਈ ਸੀ, ਪਰ ਸਿਲ-ਪੱਥਰ ਪਈ ਹੋਈ ਸੀ। ਹੀਰੇ ਖਿਲਰੇ ਹੋਏ ਸਨ। ਚੰਦਾ ਦੀ ਸਾਰੀ ਜ਼ਿੰਦਗੀ ਦੀ ਮਿਹਨਤ। ਹੀਰੇ ਕੀਮਤੀ, ਦਰਮਿਆਨੇ ਤੇ ਬਹੁਤ ਵਧੀਆ। ਹਰ ਤਰ੍ਹਾਂ ਦੇ ਹੀਰੇ ਖਿਲਰੇ ਹੋਏ ਸਨ ਤੇ ਚੰਦਾ ਦਾ ਚਿਹਰਾ ਮੁਸਕਰਾ ਰਿਹਾ ਸੀ।
ਕੋਸ਼ਬ ਨਾਲ ਕੀ ਵਾਪਰੀ ਇਹ ਵੀ ਪੰਜਵਾਂ ਪਹਿਰ ਈ ਜਾਣਦਾ ਸੀ।
ਹੁਣ ਛੇਵੇਂ ਪਹਿਰ ਦੀ ਕਥਾ ਸੁਣੇ। ਪਹਿਰੇਦਾਰਾਂ ਨੂੰ ਰਿਸ਼ਵਤ ਦਿਤੀ ਜਾਂ ਹੱਥ-ਪੈਰ ਜੋੜੇ ਜਾ ਖੂਬਸੂਰਤ ਔਰਤਾਂ ਦਾ ਲਾਲਚ ਦਿੱਤਾ ਗਿਆ, ਰਬ ਜਾਣੇ! ਮੁਬਾਰਕ ਹਵੇਲੀ ਉਬਾਸੀਆਂ ਲੈਣ ਜੋਗੀ ਰਹਿ ਗਈ ਸੀ। ਖਾਲੀ ਪਿੰਜਰਾ ਬਿਨਾ ਬੁਲਬੁਲ ਤੋਂ।
ਫਰਾਸ਼ ਖਾਨੇ ਵਾਲੇ ਪਾਸਿਓ ਮੁਬਾਰਕ ਹਵੇਲੀ ਦੀ ਕੰਧ ਗਲੀ ਨਾਲ ਲਗਦੀ ਸੀ. ਜਿਹੜੀ ਉਜਾੜ ਭਾਲਦੀ ਸੀ ਹਰ ਵੇਲੇ। ਕੰਧ ਪਾੜੀ ਗਈ।
ਸ਼ਾਹ ਉਸ ਮਘੋਰੇ ਥਾਣੀਂ ਬਾਹਰ ਨਿਕਲਿਆ ਜਿਥੋਂ ਕੰਧ ਪਾਟੀ ਹੋਈ ਸੀ। ਪਹਿਲਾਂ ਮੋਤੀ ਦਰਵਾਜ਼ੇ ਵਲ ਮੂੰਹ ਕੀਤਾ। ਦਰਵਾਜਾ ਖੁਲ੍ਹਾ ਮਿਲੇ ਤੇ ਪੱਤਰਾ ਵਾਚੇ। ਪਰ ਭਾਣਾ ਰਬ ਦਾ ਮਣ ਪੱਕੇ ਦਾ ਜਿੰਦਰਾ ਵਜਾ ਮਥੇ ਲਗਾ। ਡਰਦਿਆਂ ਜਾਨ ਹਵਾ ਹੋਈ-ਹੋਈ .ਸੀ। ਸ਼ਹਿਜ਼ਾਦੇ ਬੱਚੇ ਸਨ, ਨਾਲ ਅੰਨ੍ਹੇ ਭਰਾ ਦੀ ਡੰਗੋਰੀ ਸੀ।
ਮਜ਼ਾਰ ਤੇ ਫਾਤਿਹਾ ਪੜ੍ਹਿਆ, ਅਜ਼ਾਨ ਹੋਈ ਫਜ਼ਰ ਦੀ ਇਹ ਪਹਿਲੀ ਨਮਾਜ਼ ਸੀ। ਨਮਾਜ਼ ਅਦਾ ਕੀਤੀ ਗਈ। ਮੁਰਸ਼ਿਦ ਦਾ ਦਾਮਨ ਫੜਿਆ ਤੇ ਫਿਰ ਚੋਰ ਦੀ ਮਾਂ ਵਾਂਗੂੰ ਰਾਵੀ ਤਰ ਕੇ ਪਾਰ ਹੋਏ।
ਸ਼ਾਹ ਨੇ ਗੁਜਰਾਂਵਾਲੇ ਆ ਕੇ ਦਮ ਲਿਆ। ਗੁਜਰਾਤ ਜਾਣ ਦਾ ਮਨ ਬਣਾ ਰਿਹਾ ਸੀ ।
ਮਹਾਰਾਜ ਨੂੰ ਜਦ ਖਬਰ ਹੋਈ ਬਥੇਰੀਆਂ ਤਲੀਆਂ ਮਲੀਆਂ, ਪਰ ਕੁਝ ਨਾ ਬਣਿਆ। ਅਨ੍ਹੇ ਕੁਤੇ ਹਰਨਾਂ ਮਗਰ। ਉਹ ਸਤਲੁਜ ਦੇ ਕੰਢੇ ਲਭ ਰਹੇ ਸਨ ਸ਼ਾਹ ਨੂੰ। ਨਾ ਸ਼ਾਹ
ਸਤਵਾਂ ਪਹਿਰ ਆਣ ਲਗਾ, ਉਹਦਾ ਪਹਿਰਾ ਸ਼ੁਰੂ ਹੋ ਗਿਆ।
ਮੁਬਾਰਕ ਹਵੇਲੀ ਵਿਚੋਂ ਸ਼ਾਹ ਦਾ ਨਸ ਜਾਣਾ ਇਕ ਅਚੰਬਾ ਸੀ, ਇਸ ਲਈ ਕਿ ਮੁਬਾਰਕ ਹਵੇਲੀ ਦੇ ਚੁਗਿਰਦੇ ਪਹਿਰੇ ਸਨ। ਸਿਰਫ਼ ਇਕ ਖ਼ੁਫੀਆ ਰਸਤਾ ਸੀ, ਉਹ ਸਿਰਫ ਚੰਦਾ ਜਾਣਦੀ ਸੀ।
ਇਕ ਰਾਤ ਸ਼ਾਹ ਨੇ ਚੰਦਾ ਨੂੰ ਸਦਿਆ ਤੇ ਦੋ ਹੀਰੇ ਉਸ ਦੀ ਨਜ਼ਰ ਕੀਤੇ ਤੇ ਨਾਲ ਮੁਸਕਰਾ ਕੇ ਆਖਿਆ, 'ਬੇਗਮ ਪਤਾ ਨਹੀਂ ਕਿਸ ਹਾਲ ਵਿਚ ਏ, ਮੇਰਾ ਦਿਲ ਉਦਾਸ ਏ, ਮੁਬਾਰਕ ਹਵੇਲੀ ਵਿਚੋਂ ਚੁਪ-ਚਪੀਤੇ ਕੱਢ ਦੇ, ਬੇਗਮ ਦੀ ਸੁਖ-ਸਾਂਦ ਪੁਛ ਆਵਾਂ ਤੇ ਫਿਰ ਉਸੇ ਰਸਤੇ ਵਾਪਸ ਵੀ ਆ ਜਾਵਾਂ। ਤੇਰੀ ਮਿਹਰਬਾਨੀ ਏਂ। ਜੇ ਕਦੀ ਮੈਂ ਬਾਦਸ਼ਾਹ ਬਣ ਗਿਆ ਤੇ ਤੇਰੀ ਝੋਲੀ ਹੀਰਿਆਂ ਨਾਲ ਭਰ ਦੇਵਾਂਗਾ।'
ਚੰਦਾ ਛੱਤੀ ਪੱਤਣ ਤਰੀ ਹੋਈ ਸੀ, ਆਖਣ ਲਗੀ, 'ਕਲ੍ਹ ਦਸਾਂਗੀ। ਮੇਰਾ ਇਕ ਜਾਨਣ ਵਾਲਾ ਏ ਉਹਨੂੰ ਸਭ ਕੁਝ ਪਤੈ। ਅਜ ਮੈਂ ਉਹਨੂੰ ਹਵੇਲੀ ਵਿਚ ਸਦਾਂਗੀ ਤੇ ਫਿਰ ਤੁਹਾਡੇ ਨਾਲ ਗੱਲ ਕਰਾਂਗੀ।'
'ਚੰਦਾ ਤੂੰ ਸਭ ਕੁਝ ਜਾਣਦੀ ਏਂ। ਹੀਰੇ ਇਕ ਦੋ ਹੋਰ ਲੈ ਲੈ।'
'ਨਹੀਂ ਸਰਕਾਰ, ਮੈਂ ਕੁਝ ਨਹੀਂ ਜਾਣਦੀ। ਜੇ ਮੈਂ ਜਾਣਦੀ ਵੀ ਹਾਂ ਤੇ ਦੱਸਣਾ ਨਹੀਂ।'
'ਸ਼ਾਹ ਸਾਮ੍ਹਣੇ ਗੁਸਤਾਖੀ ਤੇ ਕੋਰਾ ਜਵਾਬ, ਇਹ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਸ਼ਾਹ ਦਾ ਇਕ ਹਮਾਇਤੀ ਬੋਲ ਪਿਆ।
'ਫੜ ਲਓ, ਇਹਦੀਆਂ ਮੁਸ਼ਕਾਂ ਬੰਨ੍ਹ ਦਿਓ। ਇਹ ਦਸਦੀ ਕਿਦਾਂ ਨਹੀਂ। ਨੌਕਰਾਂ ਬੰਨ੍ਹ ਦਿਤੀ ਚੰਦਾ ਤੇ ਨਾਲ ਲਗਦਿਆਂ ਕੋਸ਼ਬ ਨੂੰ ਵੀ ਰਸੇ ਵਿਚ ਜੂੜ ਦਿਤਾ।
'ਵਗਾਹਤਾ ਖੰਜਰ ਵੱਜਾ ਚੰਦਾ ਦੀ ਹਿੱਕ ਵਿਚ, ਇਕੇ ਖੰਜਰ ਨੇ ਈ ਪਾਰ ਬੁਲਾ ਦਿਤਾ। ਦੂਜਾ ਸਾਹ ਤਕ ਨਾ ਆਇਆ।
'ਤੂੰ ਰਸਤਾ ਦਸ ਦੇਵੇ ਤੇ ਤੇਰੀ ਜਾਨ ਬਖਸ਼ ਦਿਤੀ ਜਾਂਦੀ ਏ, ਕੋਸ਼ਬ ਹੀਰਿਆਂ ਨਾਲ ਤੈਨੂੰ ਵੀ ਨਿਹਾਲ ਕੀਤਾ ਜਾਏਗਾ। ਸ਼ਾਹ ਸ਼ੁਜਾ ਆਖਣ ਲੱਗਾ।
ਹੈਂਟਰ ਸ਼ੂਕਿਆ। ਉਸ ਸੱਪ ਵਾਂਗੂੰ ਵਲੇਵਾ ਖਾਧਾ। ਅਜੇ ਇਕੋ ਈ ਹੈਂਟਰ ਪਿਆ ਸੀ, ਉਸ ਮਾਸ ਦੀ ਬੋਟੀ ਪਿੰਜ ਕੱਢੀ। ਕੌਸ਼ਬ ਡਾਡਾਂ ਮਾਰਨ ਲੱਗ ਪਈ।
'ਮੈਂ ਮਰ ਗਈ, ਸ਼ਹਿਨਸ਼ਾਹ! ਮੈਂ ਰਾਹ ਦਸ ਸਕਦੀ ਹਾਂ।'
'ਮੂੰਹੋਂ ਫੁੱਟਦੀ ਕਿਉਂ ਨਹੀਂ, ਮੂੰਹ ਵਿਚ ਘੁਗਣੀਆਂ ਪਾਈਆਂ ਹੋਈਆਂ ਈ?'
'ਗੰਦੀ ਨਾਲੀ ਵਾਲੀ ਕੰਧ ਕਮਜ਼ੋਰ ਏ, ਉਹਨੂੰ ਪਾੜਕੇ ਬਾਹਰ ਨਿਕਲਿਆ ਜਾ ਸਕਦੈ।'
ਕੰਧ ਪਾੜੀ, ਤੇ ਸਾਰੇ ਜਣੇ ਬਾਹਰ ਨਿਕਲ ਗਏ, ਤੇ ਜਾਂਦੀ ਵਾਰ ਇਕ ਬੰਦਾ ਕੋਸ਼ਬ ਨੂੰ ਵੀ ਖੰਜਰ ਨਾਲ ਵਿਨ੍ਹ ਗਿਆ। ਦੂਜੇ ਨੇ ਵੀ ਰੀਝ ਲਾਹ ਲਈ।
ਸਤਵਾਂ ਪਹਿਰ ਇਸ ਖੂਨ ਖਰਾਬੇ ਵਿਚ ਗੁਜ਼ਰ ਗਿਆ। ਜਦ ਅਠਵਾਂ ਪਹਿਰ ਸ਼ੁਰੂ ਹੋਇਆ ਤਾਂ ਚਿਟਾ ਦਿਨ ਚੜ੍ਹ ਚੁੱਕਾ ਸੀ।
'ਹਰੀ ਸਿੰਘ ਨਲੂਆ ਆਪਣੇ ਦੋਸਤਾਂ ਨਾਲ ਮੁਬਾਰਕ ਹਵੇਲੀ ਵਿਚ ਦਾਖਲ ਹੋਇਆ। ਤਲਵਾਰ ਚਮਕ ਰਹੀ ਸੀ।
ਕੋਸ਼ਬ ਅਜੇ ਸਾਹ ਲੈ ਰਹੀ ਸੀ।
'ਕਿਥੇ ਗਏ ਨੀਂ ਹਵੇਲੀ ਵਾਲੇ?'
'ਸਾਰੇ ਦੇ ਸਾਰੇ ਨਸ ਗਏ।'
ਕਿਦਾਂ ?'
'ਸਾਮ੍ਹਣੀ ਕੰਧ ਪਾੜ ਕੇ।'
'ਉਨ੍ਹਾਂ ਨੂੰ ਰਾਹ ਕਿਸ ਦਸਿਆ?'
'ਤੇ ਤੈਨੂੰ ਕਿਥੋਂ ਪਤਾ ਲੱਗਾ?'
'ਮੈਨੂੰ ਚੰਦਾ ਨੇ ਦਸਿਆ ਸੀ।
'ਚੰਦਾ ਕਿਥੇ ਆ।'
'ਉਹਨੂੰ ਕਤਲ ਕਰ ਦਿਤਾ ਗਿਐ। ਤੇ ਫਿਰ ਮੇਰੀ ਸੰਘੀ ਤੇ ਨਹੁੰ ਦੇ ਕੇ ਮੈਥੋਂ ਪੁਛਿਆ ਗਿਆ।
'ਕਿਉਂ? '
'ਉਸ ਰਾਹ ਦੱਸਣ ਤੋਂ ਇਨਕਾਰ ਕਰ ਦਿਤਾ ਸੀ। ਉਹ ਆਖਦੀ ਸੀ ਕਿ ਮੈਂ ਬੁਰ ਤੋਂ ਬੁਰਾ ਕੰਮ ਕਰ ਸਕਦੀ ਹਾਂ ਪਰ ਦੇਸ਼ ਨਾਲ ਗਦਾਰੀ ਨਹੀਂ ਕਰ ਸਕਦੀ। ਉਹਨੂੰ ਹੀਰਿਆਂ ਦਾ ਲਾਲਚ ਦਿੱਤਾ ਗਿਆ। ਉਹਦੇ ਨਾਲ ਪਿਆਰ ਕੀਤਾ ਗਿਆ। ਸੁਨਹਿਰੀ ਬਾਗ ਵਿਖਾਏ ਗਏ, ਮੋਤੀਆਂ ਦੀਆਂ ਝਾਲਰਾਂ, ਜੜਾਊ ਗਹਿਣੇ, ਪੰਜੇਬਾਂ ਪਰੀ ਬੰਦ, ਗੋਖੜੂ ਪਰ ਉਸ ਤੇ ਇਕੋ ਨੰਨਾ ਈ ਪੜ੍ਹਿਆ ਹੋਇਆ ਸੀ, 'ਕਿ ਮੈਂ ਕੁਝ ਨਹੀਂ ਜਾਣਦੀ, ਜੇ ਮੈਂ ਜਾਣਦੀ ਵੀ ਹਾਂ ਤੇ ਮੈਂ ਦੱਸਣਾ ਨਹੀਂ।' ਬਸ ਫਿਰ ਕੀ ਸੀ ਸ਼ਾਹ ਲਾਲ ਪੀਲਾ ਹੋ ਗਿਆ। ਇਕ ਖੰਜਰ ਨੇ ਈ ਚੰਦਾ ਦੀ ਜਾਨ ਲੈ ਲਈ। ਹੀਰੇ ਸਾਰੇ, ਜਿਹੜੇ ਉਸ ਜ਼ਿੰਦਗੀ 'ਚ ਇਕਠੇ ਕੀਤੇ ਸਨ, ਖਿਲਰੇ ਪਏ ਸਨ ਤੇ ਚੰਦਾ ਹਸ ਰਹੀ ਸੀ। ਚੰਦਾ ਆਪ ਤੇ ਮਰ ਗਈ ਪਰ ਮੈਨੂੰ ਨਾਲ ਲੈ ਕੇ ਨਾ ਮਰੀ। ਕੋਸ਼ਬ ਦੀ ਜ਼ਬਾਨ 'ਚ ਵਲ ਪੈਣ ਲੱਗ ਪਏ।
ਹਰੀ ਸਿੰਘ ਨਲੂਏ ਨੇ ਆਪਣੀ ਤਲਵਾਰ ਨੂੰ ਮਿਆਨ ਵਿਚ ਪਾਇਆ।
ਚੰਦਾ ਜਲ ਰਹੀ ਸੀ ਤੇ ਹਰੀ ਸਿੰਘ ਨਲੂਆ ਅੱਠਵੇਂ ਪਹਿਰ ਵਿਚ ਈ ਕਸ਼ਮੀਰ ਵਲ ਕੂਚ ਕਰ ਗਿਆ। ਬਹਾਰਾਂ ਉਦਾਸ ਸਨ। ਪਤਝੜ ਆਉਣ ਵਾਲੀ ਸੀ।
-------- 0 -------
ਪਹਿਲੀ ਸੈਂਚੀ ਸਮਾਪਤ
-------- 0 -------