Back ArrowLogo
Info
Profile
ਹਾਕਮ ਸੀ. ਭੇਜ ਦਿੱਤਾ।

ਅੰਨ੍ਹਾ ਸ਼ਾਹ ਜਮਾਨ ਤੇ ਭਰਜਾਈ ਬੇਗਮ ਵਫਾ ਦਾ ਏਸ ਭੱਜ-ਦੌੜ ਵਿਚ ਦਾਅ ਲਗ ਗਿਆ ਤੇ ਉਹ ਨੱਸ ਉਠੇ ਤੋਂ ਡੰਡੀ ਪੈ ਗਏ ਪੰਜਾਬ ਦੀ। ਭਰਜਾਈ ਜੇਠ ਦੀ ਡੰਗੋਰੀ ਫੜੀ ਆ ਰਹੀ ਸੀ। ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਪਾਸ।

ਮਹਿਲੀ ਖਬਰ ਹੋਈ। ਮਹਾਰਾਜ ਆਪ ਉਠ ਕੇ ਆਏ। ਕਈ ਸਰਦਾਰ ਨਾਲ ਸਨ। ਸਰਵਾਰਨੇ ਕੀਤੇ ਗਏ। ਬੇਗਮ ਨੂੰ ਇਹਤਰਾਮ ਨਾਲ ਪਾਲਕੀ ਵਿਚ ਬਿਠਾਇਆ ਗਿਆ।

ਫੌਜੀ ਬੈਂਡ ਦੀਆਂ ਧੁਨਾ ਗੂੰਜੀਆਂ ਤੇ ਕਿਲ੍ਹੇ ਤੋਂ ਸਲਾਮੀ ਦੀਆਂ ਤੋਪਾਂ ਦੀ ਗਰਜ ਗੜ੍ਹਕੀ । ਦੇ ਬਾਦਸ਼ਾਹ ਮਿਲ ਰਹੇ ਸਨ। ਖਿਲਕੁਲ ਸੁਮਨ ਬੁਰਜ ਹੇਠਾਂ।

ਮਹਾਰਾਜ ਏਕ ਦਫਾ ਆਪ ਨੇ ਮੁਝ ਕੋ ਇਸੀ ਬੁਰਜ ਕੇ ਨੀਚੇ ਆਨੇ ਕੇ ਲੀਏ ਪੁਕਾਰਾ ਥਾ ਨਾ? ਮੈਂ ਨਹੀਂ ਆਇਆ ਥਾਂ। ਮੁਝੇ ਵਹ ਵਕਤ ਅਭੀ ਤਕ ਯਾਦ ਹੈ। ਇਸੀ ਵਾਸਤੇ ਆਜ ਆਇਆ ਹੂੰ ਕਿ ਕਹੀਂ ਆਪ ਨਾਰਾਜ਼ ਨਾ ਹੋ ਜਾਏ। ਫਰਕ ਸਿਰਫ ਇਤਨਾ ਹੈ ਕਿ ਉਸ ਦਿਨ ਮੈਂ ਬਾਦਸ਼ਾਹ ਥਾ, ਆਜ ਆਪ ਬਾਦਸ਼ਾਹ ਹੈ।

ਵਹੀ ਲਾਲ ਕਿਲ੍ਹਾ। ਵਹੀ ਸੁਮਨ ਬੁਰਜ ਸਿਰਫ ਵਕਤ ਦਾ ਫ਼ਰਕ ਹੈ, ਬਾਕੀ ਔਰ ਕੁਛ ਨਹੀਂ। ਆਦਮੀ ਵਹ ਹੈ ਜੋ ਵਕਤ ਯਾਦ ਰਖੇ। ਆਵਾਚ ਸੀ ਸ਼ਾਹ ਜਮਾਨ ਦੀ।

ਨਹੀਂ ਤੁਸੀਂ ਅੱਜ ਵੀ ਬਾਦਸ਼ਾਹ ਹੈ। ਮੈਂ ਤੁਹਾਨੂੰ ਅੱਜ ਵੀ ਬਾਦਸ਼ਾਹ ਮੰਨਦਾ ਹਾਂ। ਮਹਾਰਾਜ ਦੇ ਬੋਲ ਸਨ।

ਹੈ ਅੱਖੀਆਂ। ਸ਼ਾਹ ਦੀਆ ਅੱਖਾਂ ਨੂੰ ਕੀ ਹੋਇਆ।

ਮਹਾਰਾਜ ਮਹਿਮੂਦ ਸ਼ਾਹ ਨੇ ਭਰਾ ਤੋਂ ਤਖਤ ਵੀ ਖੋਹ ਲਿਆ ਤੇ ਅੱਖੀਆਂ ਵੀ ਜਾਨ ਬਚਾ ਕੇ ਅਸੀਂ ਤੁਹਾਡੇ ਕੋਲ ਆਏ ਹਾਂ। ਅਜ ਕਲ੍ਹ ਤੇ ਰੋਟੀਆਂ ਦੇ ਲਾਲੇ ਹਨ। ਵਫਾ ਬੇਗ਼ਮ ਆਖ ਰਹੀ ਸੀ।

ਮੈਂ ਹਰ ਤਰ੍ਹਾਂ ਤੁਹਾਡੀ ਖਿਦਮਤ ਕਰਾਂਗਾ। ਪੰਜਾਬ ਸਰਕਾਰ ਤੇ ਤੁਹਾਡੀ ਹਰ ਤਰਾ ਦੀ ਜ਼ਿੰਮੇਵਾਰੀ ਏ। ਤੁਸੀਂ ਅੱਜ ਵੀ ਲਾਹੌਰ ਦੇ ਮਾਲਕ ਓ। ਸਿੱਖ ਝੂਠ ਨਹੀਂ ਬੋਲਦਾ।

ਹਵੇਲੀ ਖਾਲੀ ਹੋ ਗਈ। ਖਿਦਮਤਗਾਰ ਹਾਜ਼ਰ ਹਨ। ਅੱਜ ਦੀ ਰਾਤ ਤੁਸੀਂ ਸ਼ਾਹੀ ਮਹਿਮਾਨ ਓ। ਤੇ ਕੱਲ ਲਾਹੌਰ ਦੇ ਵਸਨੀਕ। ਅੱਜ ਰਾਤ ਲਾਲ ਕਿਲ੍ਹੇ ਵਿਚ ਸਮਨ ਬੁਰਜ ਦੀ ਗੋਦ ਵਿਚ ਦਾਅਵਤ ਬੇਗਮ ਤੇ ਸ਼ਾਹ ਦੀ। ਮਹਾਰਾਣੀਆਂ ਵੀ ਏਸ ਦਾਅਵਤ ਵਿਚ ਸਾਮਲ ਹੋਣਗੀਆਂ। ਕਿਉਂ ਮਨਜ਼ੂਰ ਏ ਨਾ ਬੇਗਮ ਮੇਰੀ ਦਾਅਵਤ? ਮਹਾਰਾਜ ਦੇ ਬੋਲ ਉਭਰੇ।

ਮਹਾਰਾਜ ਦੀ ਸਵਾਰੀ ਕਿਲ੍ਹੇ ਦੀ ਚਾਰ ਦੀਵਾਰੀ ਵਿਚ ਗੁੰਮ ਹੋ ਗਈ।

ਬੇਗਮ ਸੋਚ ਰਹੀ ਸੀ ਸਿੱਖ ਏਨੇ ਮਹਿਮਾਨ-ਨਿਵਾਜ ਹਨ। ਸਿੱਖ ਆਪਣੇ ਕੋਲ

38 / 111
Previous
Next