ਦੋ ਹੀਰੇ
ਜਿਹਦਾ ਮਿਲਾਪ ਨਾ ਹੋਵੇ, ਚੰਦਾ ਚੁਟਕੀ ਮਾਰੇ ਤੇ ਮਿਲਾਪ ਹੋ ਜਾਵੇ।
ਉਹਦੀ ਚੁਟਕੀ ਵਿਚ ਜਾਦੂ ਸੀ। ਕਸ਼ਮੀਰ ਭਾਵੇਂ ਉਹਦੇ ਲਈ ਪ੍ਰਦੇਸ ਸੀ, ਪਰ ਫਫੇਕੁਟਣ ਸਭ ਕੁਝ ਜਾਣਦੀ ਸੀ ਕਿਸ ਤਰ੍ਹਾਂ ਕਿਸੇ ਨਾਲ ਗਰਾਹੀਆਂ ਸਾਂਝੀਆਂ ਕਰਨੀਆਂ ਨੇ ਤੇ ਕਿਸ ਨਾਲ ਭਰੱਪਣ ਪਾਉਣਾ ਚਾਹੀਦਾ ਏ।
'ਬਸ ਕੋਸ਼ਬ ਤੂੰ ਤਿਆਰ ਹੋ ਜਾਹ। ਅਜ ਦੀ ਰਾਤ ਯਾਰ ਦੀ ਸੇਜ ਮਾਣ।'
'ਕਿਤੇ ਉਹ ਗੱਲ ਨਾ ਹੋਵੇ ਨਾਤੀ ਧੋਤੀ ਰਹਿ ਗਈ ਤੇ ਮੂੰਹ ਤੇ ਮੱਖੀ ਬਹਿ ਗਈ।' ਮੈਂ ਦੇਗ ਵਿਚੋਂ ਸਿਰਫ ਇਕ ਚੌਲ ਟੋਂਹਦੀ ਹਾਂ, ਜਾ ਕੋਸ਼ਬ ਤੂੰ ਹਾਰ ਸ਼ਿੰਗਾਰ ਕਰ, ਯਾਰ ਨੂੰ ਮਿਲਣ ਜਾਣਾ ਈ। ਮੈਂ ਹੁਣੇ ਆਈ, ਮੇਰੇ ਆਉਣ ਤੋਂ ਪਹਿਲਾਂ ਤੂੰ ਤਿਆਰ ਰਹਿਣਾ ਏ। ਸੂਰਜ ਡੁਬਣ ਵਾਲਾ ਏ ਕਿਤੇ ਅਧੀ ਰਾਤ ਨਾ ਕਰ ਦੇਵੀਂ ਮੈਂ ਗਈ ਤੇ ਆਈ।' ਚੰਦਾ ਆਖ ਕੇ ਬਾਹਰ ਨਿਕਲ ਗਈ।
ਚੰਦਾ ਜਦ ਮੁੜੀ ਤਾਂ ਉਹਦੇ ਨਾਲ ਪਾਲਕੀ ਸੀ। ਅੱਠ ਕੁਹਾਰ ਨਾਲ ਸਨ। ਸ਼ਿੰਗਾਰੀ ਹੋਈ ਪਾਲਕੀ ਛਨ ਛਨ ਕਰਦੀ ਇਹ ਪਾਲਕੀ ਅੱਗੇ ਵੀ ਕਈ ਵੇਰ ਕੈਸ਼ਬ ਵਰਤ ਚੁਕੀ ਸੀ। ਪਾਲਕੀ ਵੇਖ ਕੇ ਕੋਸ਼ਬ ਦੀ ਰੰਗ ਫੜਕੀ।
ਤਿਆਰ ਏ ਭੈਣ?'
'ਤਿਆਰ ਹਾਂ ਪਰ ਅਜੇ ਮੌਲਾਨਾ ਨਹੀਂ ਆਇਆ। ਹਥ ਹੌਲਾ ਕਰਾ ਲਵਾ ਫਿਰ ਚਲਾਂਗੀ।'
ਮੌਲਾਨੇ ਨੇ ਦਮ ਫੂਕ ਦਿਤਾ ਤੇ ਕੋਸ਼ਬ ਤਿਆਰ ਹੋ ਗਈ। ਚੰਦਾ ਨੇ ਸ਼ੀਸ਼ਾ ਲੈ ਕੇ ਮੂੰਹ ਵਿਖਾਇਆ ਆਖਣ ਲਗੀ,' ਅਜ ਤੇ ਤਰੇਲੀਆਂ ਆ ਗਈਆਂ ਨੇ ਸਰਕਾਰ ਨੂੰ ਮੁੜ੍ਹਕਾ ਪੂੰਝੋ ਅਜੇ ਹੁਣ ਮੁੜ੍ਹਕਾ ਛੁੱਟ ਪਿਆ ਏ, ਅਜੇ ਤੇ ਸਾਰੀ ਰਾਤ ਪਈ ਹੋਈ ਏ ਕੀ ਬਣੂ ਸਰਕਾਰ ਨਾਲ।"
ਤਰੇਲੀਆਂ ਆ ਹੀ ਜਾਂਦੀਆਂ ਨੇ।'
ਚੰਦਾ ਨੇ ਅਗੇ ਵੱਧ ਕੇ ਪਿਆਰ ਨਾਲ ਕੋਸ਼ਬ ਦਾ ਮੱਥਾ ਚੁੰਮ ਲਿਆ ਅਤੇ ਕਿਹਾ ਸਾਈਂ ਦੀਆਂ ਰੱਖਾਂ।
ਚੰਦਾ ਨੇ ਕੋਸ਼ਬ ਨੂੰ ਪਾਲਕੀ ਵਿਚ ਗਲੀਚੇ ਨਾਲ ਲਪੇਟ ਕੇ ਬਿਠਾ ਦਿੱਤਾ। ਕੁਹਾਰਾਂ