"ਦੂਜਿਆਂ ਦੀ ਭਲਾਈ ਵਿਚ ਆਪਣੀ ਭਲਾਈ ਸਮਝੋ !
ਸੁਤਿਆਂ ਨੂੰ ਜਗਾਓ, ਡਿੱਗਦਿਆਂ ਨੂੰ ਉਠਾਓ, ਰੋਂਦਿਆਂ ਨੂੰ ਹਸਾਓ,
ਕਿਸੇ ਦੀ ਵਿਗੜੀ ਬਣਾਓ, ਕਿਸੇ ਦੀ ਦਰਦ ਦੀ ਦਵਾ ਬਣੋ ।"
ਭੂਮਿਕਾ
ਇਸ ਸੰਸਾਰ ਵਿਚ ਜਿਹੜੀਆਂ ਚੰਗਿਆਈਆਂ ਆਪ ਨੂੰ ਵਿਖਾਈ ਦੇਦੀਆਂ ਹਨ ਜਾਂ ਜਿਤਨੇ ਵੀ ਉੱਨਤ ਮਨੁੱਖ ਵਿਖਾਈ ਦਿੰਦੇ ਹਨ, ਉਹਨਾਂ ਸਾਰਿਆਂ ਦੀ ਨੀਂਵ ਵਿਚ ਪਤੀ ਅਤੇ ਪਤਨੀ ਦਾ ਪਵਿਤ੍ਰ ਸੰਬੰਧ ਕੰਮ ਕਰ ਰਿਹਾ ਹੈ । ਇੰਜੀਨੀਅਰ, ਡਾਕਟਰ, ਹਕੀਮ, ਵਿਚਾਰਕ, ਫ਼ਿਲਾਸਫਰ, ਸਾਇੰਸਦਾਨ, ਜ਼ਿਮੀਂਦਾਰ, ਬਿਉਪਾਰੀ, ਵਕੀਲ, ਧਰਮਾਤਮਾ, ਦੇਸ ਭਗਤ, ਰਾਜ ਪ੍ਰਬੰਧਕ, ਗੱਲ ਕੀ-ਜਿੰਨੇ ਵੀ ਆਪਣੇ ਆਪਣੇ ਕੰਮ ਵਿਚ ਚਤੁਰ, ਪਰਬੀਨ ਤੇ ਅਕਲਮੰਦ ਦਿਖਾਈ ਦਿੰਦੇ ਹਨ, ਉਹ ਸਾਰੇ ਇਹੋ ਜਿਹੇ ਮਾਪਿਆਂ ਦੀ ਸੰਤਾਨ ਹਨ ਜਿਹੜੇ ਕਿ ਸਮਝਦਾਰ, ਮਿਹਨਤੀ, ਸਿਆਣੇ, ਦੂਰ-ਦਰਸੀ, ਸੱਚ, ਨਿਆਂਸ਼ੀਲ ਅਤੇ ਕੁਦਰਤ ਦੇ ਨਿਯਮਾਂ ਅਨੁਸਾਰ ਚਲਣ ਵਾਲੇ ਸਨ । ਉਹ ਆਪ ਚੰਗੇ ਸਨ ਅਤੇ ਆਪਣੀ ਸੰਤਾਨ ਨੂੰ ਭੀ ਉਹਨਾਂ ਨੇ ਚੰਗਾ ਬਣਾਇਆ । ਉਹਨਾਂ ਦਾ ਆਪਣਾ ਵਹੁਟੀ-ਗਭਰੂ ਦਾ ਜੀਵਨ ਆਨੰਦਮਈ ਅਤੇ ਸ਼ਾਂਤ ਸੀ, ਉਹ ਵਿਹਾਰ ਵਿਚ ਚਤੁਰ ਅਤੇ ਚਰਿਤ੍ਰਵਾਨ ਸਨ ਅਤੇ ਉਹਨਾਂ ਨੇ ਆਪਣੀ ਸੰਤਾਨ ਨੂੰ ਚੰਗਾ ਬਨਾਉਣ ਦਾ ਪੂਰਾ ਯਤਨ ਕੀਤਾ ।
ਇਸ ਦੇ ਉਲਟ ਜਿੰਨੇ ਕਮਜ਼ੋਰ, ਰੋਗੀ, ਚੋਰ, ਠੱਗ, ਝੂਠ ਬੋਲਣ ਵਾਲੇ ਡਾਕੂ, ਝਗੜਾਲੂ, ਜੂਏਬਾਜ਼, ਦੁਰਾਚਾਰੀ, ਆਲਸੀ, ਕਾਮੀ ਅਤੇ ਵਿਸ਼ਈ ਪੁਰਸ਼ ਆਪ ਵੇਖਦੇ ਹੋ, ਸਿਵਾਏ ਥੋੜਿਆਂ ਦੇ, ਉਹ ਸਾਰੇ ਇਹੋ ਜਿਹੇ ਮਾਪਿਆਂ ਦੀ ਔਲਾਦ ਹਨ, ਜਿਹੜੇ ਆਪ ਬੇਸਮਝ ਅਤੇ ਗ੍ਰਿਹਸਤ ਦੀ ਦ੍ਰਿਸ਼ਟੀ ਨਾਲ ਜਿਨ੍ਹਾਂ ਦਾ ਜੀਵਨ ਬਿਲਕੁਲ ਅਸਫਲ ਸੀ, ਉਹ ਆਪਣੇ ਵਿਸੈ ਦੀ ਖੁਮਾਰੀ ਵਿਚ ਜਾਂ ਕਾਰੋਬਾਰ ਵਿਚ ਇਤਨੇ ਮਸਤ ਰਹਿੰਦੇ ਸਨ
ਕਿ ਆਪਣੀ ਔਲਾਦ ਦੇ ਸੁਧਾਰ ਦਾ ਉਹਨਾਂ ਨੂੰ ਖਿਆਲ ਤੀਕਰ ਭੀ ਨਹੀਂ ਸੀ ਆਉਂਦਾ ਜਾਂ ਉਹ ਮੂਰਖ ਸਨ । ਪਤੀ-ਪਤਨੀ ਇਕ ਦੂਜੇ ਨੂੰ ਪ੍ਰਸੰਨ ਰਖਣ ਦੇ ਗੁਰ ਨਹੀਂ ਸਨ ਜਾਣਦੇ, ਉਹ ਆਪੋ ਵਿਚ ਲੜਦੇ ਝਗੜਦੇ ਰਹਿੰਦੇ ਸਨ । ਉਨ੍ਹਾਂ ਦੇ ਪ੍ਰਸਪਰ ਲੜਾਈ ਝਗੜੇ ਅਤੇ ਖਿੱਚਾ-ਖਿਚੀ ਦੇ ਕਾਰਨ, ਜਿਥੇ ਉਹਨਾਂ ਦਾ ਆਪਣਾ ਜੀਵਨ ਬੇ-ਸਵਾਦਾ ਬਣ ਰਿਹਾ ਸੀ, ਉਥੇ ਉਹ ਆਪਣੀ ਔਲਾਦ ਲਈ ਭੀ ਕੁਝ ਸਮਾਂ ਨਹੀਂ ਸਨ ਕੱਢ ਸਕਦੇ, ਤੇ ਉਹਨਾਂ ਦੀ ਸੰਤਾਨ ਨੇ ਉਹਨਾਂ ਪਾਸੋਂ ਭੈੜੀਆਂ ਸਿੱਖਿਆਵਾਂ ਹੀ ਸਿੱਖੀਆਂ। ਸੋ ਉਹਨਾਂ ਦਾ ਜੀਵਨ ਮੁਰਦਿਆਂ ਤੋਂ ਭੀ ਭੈੜਾ ਰਿਹਾ ਅਤੇ ਉਹਨਾਂ ਦੀ ਸੰਤਾਨ ਬੁਰਿਆਈਆਂ ਦਾ ਅਖਾੜਾ ਬਣ ਕੇ ਰਹਿ ਗਈ ।
ਇਹ ਇਕ ਮੰਨੀ-ਪ੍ਰਮੰਨੀ ਗੱਲ ਹੈ ਕਿ ਜਿੰਦੜੀ ਦੀ ਸਭ ਤੋਂ ਵੱਧ ਮਿਠਾਸ, ਜਵਾਨ ਗਭਰੂ ਅਤੇ ਵਹੁਟੀ ਦੇ ਹਿੱਸੇ ਵਿਚ ਆਈ ਹੈ, ਪਰ ਜੇ ਹੋਣ ਦੋਵੇਂ ਹੀ ਸਮਝਦਾਰ । ਖਾਸ ਕਰਕੇ ਪਤੀ 'ਤੇ ਬਹੁਤਾ ਨਿਰਭਰ ਹੈ । ਕਾਮ ਸੂਤਰ (ਕਾਮ ਸ਼ਾਸਤਰ) ਦੇ ਵੱਡੇ ਵਿਦਵਾਨ ਪੰਡਿਤ ਕੋਕਾ ਜੀ ਨੇ ਆਪਣੀ ਜਗਤ ਪ੍ਰਸਿਧ ਸੰਸਕ੍ਰਿਤ ਰਚਨਾ ‘ਰਤੀ ਰਹੱਸ' ਵਿਚ ਲਿਖਿਆ ਹੈ ਕਿ ਜਿਹੜਾ ਪੁਰਸ਼ 'ਕਾਮ ਵਿਦਿਆ' (Sexual Science) ਨੂੰ ਨਹੀਂ ਜਾਣਦਾ, ਜਵਾਨ ਤ੍ਰੀਮਤਾਂ ਦੇ ਸੁਭਾਅ, ਚਾਲ ਢਾਲ, ਗੁਣ ਔਗੁਣ, ਉਹਨਾਂ ਦੀਆਂ ਰਮਜ਼ਾਂ, ਉਮੰਗਾਂ, ਮਸਤੀ ਖਰਮਸਤੀ, ਰੋਣਾ ਹੱਸਣਾ, ਚੋਹਲ ਮੋਹਲ, ਹਾਰ ਸ਼ਿੰਗਾਰ ਤੇ ਚਾਅ ਮਲਾਰ ਦੀਆਂ ਬਾਰੀਕੀਆਂ ਅਤੇ ਗੁਝੀਆਂ ਰਮਜ਼ਾ ਨੂੰ ਨਹੀਂ ਸਮਝਦਾ ਜਾਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਜਾਂ ਕਦੇ ਪਰੇਮੀ ਦਿਲ ਨਾਲ ਉਹਦੇ ਖਿੜੇ ਜਾਂ ਉਦਾਸ ਚਿਹਰੇ ਤੋਂ ਉਸ ਦੇ ਦਿਲ ਦੀਆਂ ਡੂੰਘੀਆਂ ਗੱਲਾਂ ਨੂੰ ਨਹੀਂ ਪੜ੍ਹ ਸਕਦਾ ਜਾਂ ਉਸ ਦੇ ਗੁੰਗੇ ਇਸ਼ਾਰਿਆਂ ਨੂੰ, ਜੋ ਕੁਦਰਤ ਨੇ ਖਾਸ ਤੌਰ 'ਤੇ ਆਦਿ ਸ੍ਰਿਸ਼ਟੀ ਤੋਂ ਇਸਤ੍ਰੀ ਦੇ ਹਿੱਸੇ ਵਿਚ ਹੀ ਰਖ ਦਿੱਤੇ ਹਨ, ਸਹੀ ਤੌਰ 'ਤੇ ਨਹੀਂ ਸਮਝ ਸਕਦਾ। ਉਹ ਚੰਗੀ ਤੋਂ ਚੰਗੀ ਅਤੇ ਸੁੰਦਰ ਤੋਂ ਸੁੰਦਰ ਇਸਤ੍ਰੀ ਦਾ ਪਤੀ ਹੁੰਦਾ ਹੋਇਆ ਭੀ ਜ਼ਿੰਦਗੀ ਦੇ ਵੱਡਮੁਲੇ ਸਵਾਦਾਂ ਤੋਂ ਵਾਂਝਿਆ ਰਹਿੰਦਾ ਹੈ, ਜੇ ਸੱਚ ਪੁੱਛੋ ਤਾਂ ਉਸ ਦੀ ਹਾਲਤ ਅਜੇਹੀ ਹੈ ਜੀਕਰ ਕਿਸੇ ਬਾਂਦਰ ਦੇ ਹੱਥ ਵਿਚ ਨਰੇਲ ਫੜਾ ਦਿੱਤਾ ਜਾਵੇ ਤਾਂ ਉਹ ਉਸ ਨਾਲ ਆਪਣਾ ਸਿਰ ਪਾੜ ਲੈਣ ਬਿਨਾਂ ਹੋਰ ਕੋਈ ਲਾਭ ਪ੍ਰਾਪਤ ਨਹੀਂ ਕਰ ਸਕਦਾ ।
ਅੱਜ-ਕੱਲ ਘਰਾਂ ਵਿਚ ਕਿੰਨੀਆਂ ਫਿੱਕਾਂ, ਲੜਾਈ-ਝਗੜੇ ਤੇ ਘਿਰਨਾ ਦੀਆਂ ਤਪਦੀਆਂ ਭੱਠੀਆਂ ਨਜ਼ਰ ਆ ਰਹੀਆਂ ਹਨ, ਕੋਈ ਵਿਰਲੇ ਹੀ ਚੰਗੀ ਕਿਸਮਤ ਵਾਲੇ ਘਰਾਣੇ ਹੋਣਗੇ ਜਿਨ੍ਹਾਂ ਵਿਚ ਵਹੁਟੀ-ਗਭਰੂ ਰੁਪਏ ਵਿਚੋਂ ਪੂਰੇ 100 ਪੈਸੇ ਇਕ-ਦੂਜੇ ਨਾਲ ਖੁਸ਼ ਹੋਣਗੇ, ਨਹੀਂ ਤਾਂ ਬਹੁਤਿਆਂ ਦੇ ਦਿੱਲ ਪਾਟੇ ਪਏ ਹਨ । ਉਹਨਾਂ ਦੇ ਹਾਲ 'ਤੇ ਤਰਸ ਖਾਣ ਵਾਲਾ ਕੋਈ ਨਹੀਂ, ਉਨ੍ਹਾਂ ਦੇ ਜੀਵਨ-ਸੰਗ੍ਰਾਮ ਅੰਦਰ ਉਨ੍ਹਾਂ ਨੂੰ ਰਾਹੇ ਪਾਉਣ ਵਾਲਾ ਕੋਈ ਨਹੀਂ, ਨਹੀਂ ਤਾਂ ਉਹਨਾਂ ਦੀਆਂ ਜ਼ਿੰਦਗੀਆਂ ਭੀ ਇਕ ਨੁਕਤੇ ਦੇ ਫੇਰ ਨਾਲ ਹੀ ਬਹੁਤ ਸਵਾਦੀ ਅਤੇ ਸ਼ਾਨਦਾਰ ਬਣ ਜਾਂਦੀਆਂ ।
ਵਹੁਟੀ ਗਭਰੂ ਦੇ ਇਸ ਪਵਿਤ੍ਰ, ਵੱਡਮੁੱਲੇ ਅਤੇ ਸੁਖ ਆਨੰਦ ਨਾਲ ਭਰੇ ਹੋਏ ਸੰਬੰਧ ਤੋਂ ਪ੍ਰਾਚੀਨ ਜ਼ਮਾਨੇ ਦੇ ਬਜੁਰਗ ਚੰਗੀ ਤਰ੍ਹਾਂ ਜਾਣੂ ਸਨ ਅਤੇ ਉਹਨਾਂ ਨੇ ਜਵਾਨਾਂ ਦੀ ਸਿੱਖਿਆ ਲਈ ਅਨੇਕਾਂ ਪੁਸਤਕਾਂ ਸੰਸਕ੍ਰਿਤ ਵਿਚ 'ਰਤੀ ਰਹੱਸ', 'ਸ਼ਿੰਗਾਰ ਸ਼ਕਤ' ਕਾਮ ਸੂਤਰ', 'ਰਤੀ ਸ਼ਾਸਤਰ', 'ਕਾਮ ਸੰਜਮ', 'ਮਦਨ ਮੰਜਰੀ', ਸਭਾ ਵਿਲਾਸ, 'ਅੰਧਾ ਕਾਮ' ਤੇ ਫ਼ਾਰਸੀ ਅਰਬੀ ਵਿਚ 'ਇਲਮ-ਉਲਨਿਸਾ' ਤੇ ਲੱਜ਼ਤ-ਉਲਨਿਸਾ', 'ਹੋਸ਼ੋ-ਹਵਾਸ' ਆਦਿ ਲਿਖੀਆਂ ਸਨ । ਉਸ ਜਮਾਨੇ ਵਿਚ ਇਸ ਜ਼ਰੂਰੀ ਵਿਸ਼ੈ ਨੂੰ ਸ਼ਰਾਫ਼ਤ ਦੇ ਉਲਟ ਨਹੀਂ ਸੀ ਸਮਝਿਆ ਜਾਂਦਾ, ਉਸ ਸਮੇਂ ਦੀਆਂ ਧਾਰਮਿਕ ਤੇ ਸਦਾਚਾਰਕ ਰਚਨਾਵਾਂ ਅੰਦਰ ਏਸ ਵਿਸ਼ੈ ਦੇ ਵਿਰੁਧ ਕੁਝ ਨਹੀਂ ਲਿਖਿਆ ਮਿਲਦਾ । ਵੱਡੇ ਤੋਂ ਵੱਡੇ ਆਦਮੀ ਇਹਨਾਂ ਪੁਸਤਕਾਂ ਤੋਂ ਲਾਭ ਪ੍ਰਾਪਤ ਕਰਦੇ ਸਨ ਅਤੇ ਆਪਣੇ ਜੀਵਨ ਨੂੰ ਸਫਲ ਕਰਦੇ ਸਨ । ਪਰ ਅੱਜ-ਕੱਲ ਦੇ ਸਮੇਂ ਵਿਚ ਜੇ ਕੋਈ ਇਹ ਵਿਸ਼ੈ ਦਾ ਨਾਂ ਵੀ ਲੈ ਲਵੇ ਤਾਂ ਉਹ ਸਭਾ ਬਰਾਦਰੀ ਦੇ ਯੋਗ ਨਹੀਂ ਸਮਝਿਆ ਜਾਂਦਾ, ਹਾਲਾਂ ਕਿ ਮੈਂ ਸਮਝਦਾ ਹਾਂ ਕਿ ਅੱਜ-ਕੱਲ ਚਾਲ-ਚਲਨ ਦੀ ਗਿਰਾਵਟ, ਮਰਦਾਂ ਦਾ ਸੋਹਣੇ ਮੁੰਡਿਆਂ ਲਈ ਸ਼ੌਕ, ਬਿਗਾਨੀਆਂ ਇਸਤ੍ਰੀਆਂ ਦੀ ਚਾਹ, ਰੰਡੀਆਂ ਨਾਲ ਤਮਾਸ਼ਬੀਨੀ, ਹੱਥ-ਰਸੀ, ਮਾਨਸਿਕ ਵਿਸ਼ੈ ਭੋਗ, ਬੁਰੀਆਂ ਆਦਿਤਾਂ ਦੀ ਭਾਵਨਾ ਆਦਿਕ ਜਿੰਨੀਆਂ ਭੀ ਗੰਦੀਆਂ ਗੱਲਾਂ ਵੇਖੀਆਂ ਜਾਂਦੀਆਂ ਹਨ ਉਹਨਾਂ ਸਾਰੀਆਂ ਦੀ ਜੜ ਕੇਵਲ ਇਸ ਵਿਦਿਆ ਦਾ ਸੱਚਾ ਰੂਪ ਨਾ ਜਾਣਨਾ ਹੈ ।
ਪਤੀ-ਪਤਨੀ ਦਾ ਰਿਸ਼ਤਾ ਦੁਨੀਆਂ ਦੇ ਸਾਰੇ ਰਿਸ਼ਤਿਆਂ ਤੋਂ ਨਾਜ਼ੁਕ ਹੈ । ਇਸ ਨੂੰ ਮਜ਼ਬੂਤ ਅਤੇ ਆਨੰਦ-ਮਈ ਬਣਾਨ ਦੇ ਤਰੀਕਿਆਂ
ਤੋਂ ਅਨਜਾਣ ਹੋਣਾ ਸਭ ਤੋਂ ਵੱਡੀ ਬੇਸਮਝੀ ਅਤੇ ਬਦ-ਕਿਸਮਤੀ ਅਤੇ ਮਹਾਂ ਪਾਪ ਹੈ ਜੋ ਬੇ-ਸਮਝ ਅਤੇ ਅਨਾੜੀ ਲੋਕ ਏਸ ਵਿਦਿਆ ਦੇ ਪ੍ਰਚਾਰ ਅਤੇ ਪ੍ਰਕਾਸ਼ ਪਾਉਣ ਦੇ ਸਾਧਨਾਂ ਦੇ ਵਿਰੋਧੀ ਹਨ, ਉਹ ਦੁਨੀਆਂ ਨੂੰ ਪ੍ਰਸੰਨ ਅਤੇ ਅਰੋਗ ਰੱਖਣ ਦੇ ਰਸਤੇ ਵਿਚ ਰੋੜੇ ਅਟਕਾਉਂਦੇ ਹਨ। ਸਾਡੀ ਸਰਕਾਰ ਗੰਦੇ ਕੋਕ ਸ਼ਾਸਤਰ ਆਦਿਕ ਨਿਸ਼ੰਗ ਬੰਦ ਕਰੇ, ਪਰ ਭਲੀ ਸਿੱਖਿਆ ਦੇਣ ਵਾਲੀਆਂ ਪੁਸਤਕਾਂ ਦਾ ਤਾਂ ਉਤਸ਼ਾਹ ਵਧਾਣਾ ਚਾਹੀਦਾ ਹੈ।
ਇਸ ਵਿਦਿਆ ਦੇ ਨਾ ਜਾਣਨ ਦੇ ਕਾਰਨ, ਵਹੁਟੀ ਗਭਰੂ ਇਕ ਦੂਜੇ ਦੀਆਂ ਚਾਹਾਂ ਅਤੇ ਲੋੜਾਂ ਨੂੰ ਨਹੀਂ ਸਮਝਦੇ ਅਤੇ ਨਾ ਹੀ ਪੂਰਾ ਕਰਦੇ ਹਨ ਅਤੇ ਗੁਮਰਾਹ ਹੋ ਜਾਂਦੇ ਹਨ, ਹੋਰ ਨਹੀਂ ਤਾਂ ਪਹਿਲੇ ਵਰਗੀ ਮੁਹੱਬਤ ਨਹੀਂ ਰਹਿੰਦੀ । ਕਈ ਵਾਰੀ ਇਸ ਦਾ ਇਹ ਸਿੱਟਾ ਨਿਕਲਦਾ ਹੈ ਕਿ ਪਤੀ ਨੂੰ ਦੂਜੀ ਇਸਤ੍ਰੀ ਦੀ ਅਤੇ ਇਸਤ੍ਰੀ ਨੂੰ ਦੂਸਰੇ ਪੁਰਖ ਦੀ ਲੋੜ ਪੈਂਦੀ ਹੈ । ਇਸ ਦਾ ਅਸਰ ਉਹਨਾਂ ਦੀ ਸੰਤਾਨ 'ਤੇ ਪੈਂਦਾ ਹੈ ਤੇ ਏਸ ਤਰ੍ਹਾਂ ਬੁਰਿਆਈ ਖਿਲਰਦੀ ਜਾਂਦੀ ਹੈ । ਏਸੇ ਪ੍ਰਕਾਰ ਦੇ ਗੁਪਤ ਭੇਦਾਂ ਨਾਲ ਭਰਪੂਰ, ਮੇਰੇ ਕੋਲ ਸੈਂਕੜੇ ਚਿੱਠੀਆਂ ਹਰ ਸਾਲ ਆਉਂਦੀਆਂ ਹਨ, ਜਿਨ੍ਹਾਂ ਨੂੰ ਪੜ੍ਹਨ ਪਿੱਛੋਂ ਸਾੜ ਦੇਣਾ ਹੀ ਮੁਨਾਸਿਬ ਸਮਝਦਾ ਹਾਂ ਕਿ ਕਿਸੇ ਦਾ ਪਰਦਾ ਨੰਗਾ ਨਾ ਹੋਵੇ । ਇਕ-ਇਕ ਨੂੰ ਪੜ੍ਹ ਕੇ ਸਰੀਰ ਦੇ ਲੂੰ-ਕੰਡੇ ਖੜੇ ਹੋ ਜਾਂਦੇ ਹਨ ।
ਇਸ ਪਰਕਾਰ ਦੀਆਂ ਬੁਰਿਆਈਆਂ ਇੰਗਲਿਸਤਾਨ, ਹਿੰਦੁਸਤਾਨ, ਰੂਸ, ਅਮਰੀਕਾ ਹਰ ਥਾਂ ਪਾਈਆਂ ਜਾਂਦੀਆਂ ਹਨ, ਫ਼ਰਕ ਕੇਵਲ ਇਹ ਹੈ ਕਿ ਹਿੰਦੁਸਤਾਨ ਤੋਂ ਬਾਹਰ ਦੇ ਦੇਸ ਵਾਸੀਆਂ ਨੂੰ ਤਾਂ ਸਮਝ ਆ ਗਈ ਹੈ ਅਤੇ ਉਹਨਾਂ ਨੇ ਪਤੀਆਂ ਅਤੇ ਪਤਨੀਆਂ ਦੀ ਉੱਤਮ ਸਿੱਖਿਆ ਲਈ ਕਈ ਪੁਸਤਕਾਂ 'What a husband ought to know'. 'Sex and its mysteries', 'Happiness in marriage', 'Love's coming of age. "Radiant motherhood', 'Sexual questions', 'Sex in relation to society', 'Married love', 'Before I wed". "What is wrong with marriage'. 'The science of new life' ਅਤੇ 'Sexual side of Love', 'Full 24 hours'. happiness in married life ਆਦਿਕ ਲਿਖ ਕੇ ਦੇਸ ਦੇ ਗਭਰੂਆਂ ਨੂੰ ਸਿੱਧੇ ਰਾਹ ਪਾਉਣ ਦੀ ਕੋਸ਼ਿਸ਼ ਕੀਤੀ ਹੈ।
ਇਸ ਵਿਸ਼ੇ 'ਤੇ ਹਜ਼ਾਰਾਂ ਅੰਗਰੇਜ਼ੀ ਪੁਸਤਕਾਂ ਵਲਾਇਤ ਵਿਚੋਂ ਛਪ ਕੇ ਧੜਾ ਧੜ ਹਿੰਦੁਸਤਾਨ ਆਉਂਦੀਆਂ ਹਨ, ਜਿਹੜੀਆਂ ਉਥੋਂ ਦੇ ਹੀ ਹਾਲਾਤ ਦੇ ਆਧਾਰ ਉਪਰ ਲਿਖੀਆਂ ਹੁੰਦੀਆਂ ਹਨ। ਉਥੋਂ ਦੇ ਵਿਆਹ ਦੇ ਮਸਲੇ ਹੋਰ, ਢੰਗ ਹੋਰ, ਏਥੋਂ ਦੇ ਵਿਆਹ ਸ਼ਾਦੀਆਂ ਦੇ ਸਿਲਸਿਲੇ ਹੋਰ, ਮਾਮਲੇ ਹੋਰ । ਓਥੇ ਕੋਰਟਸ਼ਿਪ (ਮਨ-ਪਸੰਦ ਵਿਆਹ) ਦੀ ਖੁਲ੍ਹੀ ਆਗਿਆ, ਓਥੇ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਤਾਲਾਕ, ਏਥੇ ਸਾਰੀ ਉਮਰ ਦਾ ਗੰਢ-ਬੰਧਨ । ਇਸ ਤੋਂ ਬਿਨਾਂ ਹੋਰ ਭੀ ਅਨੇਕਾਂ ਵਿਰੋਧ ਤੇ ਅਨੇਕਾਂ ਬਖੇੜੇ । ਇਸੇ ਲਈ ਏਥੋਂ ਦੇ ਵਸਨੀਕਾਂ ਦੇ ਆਪਣੇ ਹਲਾਤਾਂ ਮੁਤਾਬਿਕ ਹੀ ਲੋਕਾਂ ਨੂੰ ਸਿਖ ਮਤ ਮਿਲਣੀ ਚਾਹੀਦੀ ਹੈ ।
ਕਈ ਲੋਕੀ ਕਹਿਣਗੇ ਕਿ "ਮਹਾਰਾਜ ! ਅਸੀਂ ਤਾਂ ਵੱਡੀ ਉਮਰ ਦੇ ਹੋ ਗਏ ਹਾਂ, ਪਰ ਡਰ ਹੈ ਕਿ ਨੌਜਵਾਨਾਂ ਉਤੇ ਇਸ ਦਾ ਕੋਈ ਭੈੜਾ ਅਸਰ ਨਾ ਪਵੇ ।” ਠੀਕ ਇਸੇ ਡਰ ਦੇ ਕਾਰਨ ਅੱਜ-ਕੱਲ ਦੇ ਜ਼ਮਾਨੇ ਵਿਚ ਇਸਤ੍ਰੀ ਅਤੇ ਪੁਰਸ਼ ਦੇ 'ਰੱਬੀ ਸੰਬੰਧਾਂ' ਦਾ ਵਰਣਨ ਮੂੰਹੋਂ ਨਹੀਂ ਕੱਢਿਆ ਜਾਂਦਾ । ਪਰ ਡਾਕਟਰ (J. C. Murray) ਦੇ ਸ਼ਬਦਾਂ ਵਿਚ ਪ੍ਰਸ਼ਨ ਉਤਪੰਨ ਹੁੰਦਾ ਹੈ ਕਿ "ਕੀ ਇਹ ਹਦੋਂ ਵੱਧ ਚੁਪ ਤਾਂ ਨਹੀਂ ? ਕੀ ਇਸ ਵਿਦਿਆ ਦੇ ਨਾ ਹੋਣ ਕਰ ਕੇ ਹਜ਼ਾਰਾਂ ਘਰਾਣੇ ਤਬਾਹ ਨਹੀਂ ਹੋ ਗਏ ?" ਸਮਝਦਾਰ ਲੋਕਾਂ ਵਲੋਂ ਜ਼ਰੂਰ ਇਹ ਉੱਤਰ ਮਿਲੇਗਾ ਕਿ ਚੁਪ ਨਾਲ ਵੀ ਜੇ ਬਹੁਤਾ ਨਹੀਂ ਤਾਂ ਏਨਾ ਨੁਕਸਾਨ ਤਾਂ ਜ਼ਰੂਰ ਹੁੰਦਾ ਹੈ ਜਿਸ ਨਾਲ ਜ਼ਿੰਦਗੀ ਬੇ-ਸਵਾਦ ਹੋ ਜਾਵੇ । ਲੁੱਚੇ ਲੋਕ ਨੌਜਵਾਨਾਂ ਨੂੰ ਭੈੜੇ ਰਾਹ 'ਤੇ ਪਾਉਣ ਲਈ ਖੁਲ੍ਹਮ-ਖੁਲ੍ਹੇ ਜ਼ੋਰ-ਸ਼ੋਰ ਨਾਲ ਕੰਮ ਕਰ ਰਹੇ ਹਨ। ਕੰਜਰਖਾਨੇ, ਭੰਗ ਦੇ ਅੱਡੇ, ਸ਼ਰਾਬਖਾਨੇ, ਚੰਡੂਖਾਨੇ, ਘਟੀਆ ਦਰਜੇ ਦੇ ਹੋਟਲ, ਇਹ ਸਾਰੇ ਉਨ੍ਹਾਂ ਲੋਕਾਂ ਦੇ ਅੱਡੇ ਹਨ ਜਿਥੇ ਉਹ ਨੌਜਵਾਨਾਂ ਨੂੰ ਭੈੜੇ ਰਾਹ 'ਤੇ ਪਾਉਂਦੇ ਹਨ ਅਤੇ ਗੰਦੀਆਂ ਤਰੀਮਤਾਂ ਲੋਕਾਂ ਨੂੰ ਪਹੰਚਾਉਂਦੇ ਹਨ ਅਤੇ ਗੰਦੀਆਂ ਗੱਲਾਂ ਦਾ ਪ੍ਰਚਾਰ ਕਰਦੇ ਹਨ । ਦੂਰ ਨਾ ਜਾਵੋ ਨਾਵਲ, ਥੀਏਟਰ, ਸਿਨੇਮਾ ਸਾਰੇ ਦੇਸ ਵਿਚ ਖਿਲਰੇ ਹੋਏ ਹਨ, ਉਨ੍ਹਾਂ 'ਚੋਂ ਬਥੇਰਿਆਂ ਦੇ ਖੇਲ, ਤਮਾਸ਼ੇ, ਉਨ੍ਹਾਂ ਦੀਆਂ ਲਿਖਤਾਂ ਤੇ ਕਹਾਣੀਆਂ ਆਦਿ ਪ੍ਰਚਾਰ ਸਾਧਨਾਂ ਦਾ ਰੂਪ ਧਾਰ ਕੇ ਬੜੀ ਬੁਰੀ ਸ਼ਕਲ ਵਿਚ ਮਨੁੱਖੀ ਚਾਲ-ਚਲਨ ਦਾ ਨਮੂਨਾ ਪੇਸ਼ ਕਰਦੇ ਹਨ ।
'ਹਦਾਇਤ ਨਾਮਾ ਖਾਵੰਦ' ਵਰਗੀ ਸਿੱਧੇ ਰਾਹ 'ਤੇ ਲਾਣ ਵਾਲੀ ਤੇ