Back ArrowLogo
Info
Profile

(16) ਭੋਗ ਬਿਲਕੁਲ ਨਹੀਂ ਕਰਨਾ ਚਾਹੀਦਾ ।

(17) ਸੁਪਨ ਦੋਸ਼ ਦੇ ਨੁਕਸਾਨ ਨੂੰ ਪੂਰਿਆਂ ਕਰਨ ਲਈ ਬਹੁਤੀ ਤਾਕਤ ਵਾਲੀ ਖੁਰਾਕ ਨਹੀਂ ਖਾਣੀ ਚਾਹੀਦੀ । ਇਸ ਨਾਲ ਸਗੋਂ ਉਲਟਾ ਨੁਕਸਾਨ ਹੁੰਦਾ ਹੈ । ਢਿੱਡ ਦਾ ਤੰਦੂਰ ਨੱਕ ਤੀਕਰ ਨ ਭਰੋ । ਰਾਤ ਦਾ ਖਾਣਾ ਸੂਰਜ ਡੁੱਬਦਿਆਂ ਹੀ ਖਾ ਲਿਆ ਕਰੋ ਤੇ ਕੁਝ ਭੁੱਖ ਰਖਕੇ ।

(18) 'ਸ਼ੀਰਸ਼' ਆਸਣ ਵੀਰਜ ਦੇ ਰੋਗਾਂ ਲਈ ਬੜਾ ਲਾਭਦਾਇਕ ਸਿਧ ਹੁੰਦਾ ਹੈ । ਕਿਸੇ ਕੰਧ ਜਾਂ ਦਰਖ਼ਤ ਦਾ ਆਸਰਾ ਲੈ ਕੇ ਸਿਰ ਪਰਨੇ ਖੜੇ ਹੋ ਜਾਉ ਜੀਕਰ ਪੁਸਤਕ ਵਿਚ ਦਿੱਤੀ ਗਈ ਤਸਵੀਰ ਵਿਚ ਦਿਖਾਇਆ ਗਿਆ ਹੈ । ਇਹ ਆਸਨ ਹਰ ਰੋਜ਼ ਦੋ ਤਿੰਨ ਕੁ ਮਿੰਟ ਕਰਨ ਨਾਲ ਸੁਪਨ ਦੋਸ਼ ਘੱਟ ਜਾਂਦਾ ਹੈ । ਪਰੈਕਟਿਸ ਹੋਣ 'ਤੇ ਬਿਨਾਂ ਸਹਾਰੇ ਦੇ ਭੀ ਕਰ ਸਕੋਗੇ ।

ਇਸ ਤੋਂ ਬਿਨਾਂ ਇਸ ਪੁਸਤਕ ਦੇ ਦੂਜੇ ਕਾਂਡ (ਮੁਹਾਫ਼ਿਜ ਜਵਾਨੀ) ਵਿਚ ਲਿਖੀਆਂ ਹਦਾਇਤਾਂ 'ਤੇ ਅਮਲ ਕਰੋ ।

ਸੁਪਨ ਦੋਸ਼ ਦਾ ਸਸਤਾ ਤੇ ਸੌਖਾ ਇਲਾਜ

(1) ਛਿਲਕਾ ਈਸਬਗੋਲ ਤਿੰਨ ਮਾਸੇ, ਮਗਜ਼ ਬੀਜ ਕੌਂਚ ਡੇਢ ਮਾਸਾ, ਮਗਜ਼ ਧਨੀਆਂ ਦੋ ਮਾਸੇ, ਚਾਰ ਮਗ਼ਜ ਤਿੰਨ ਮਾਸੇ, ਖਸਖਾਸ ਡੇਢ ਮਾਸਾ, ਇਹ ਇਕ ਖੁਰਾਕ ਹੈ। ਸਵੇਰੇ ਸ਼ਾਮ ਇਕ ਵੇਲੇ ਇਕ ਪਾ ਦੁੱਧ ਨਾਲ ਦੂਜੇ ਵੇਲੇ ਪਾਣੀ ਨਾਲ । 40 ਦਿਨ ਖਾਓ। ਇਕ ਦੋ ਵਰ੍ਹੇ ਦੇ ਅੰਦਰ ਅੰਦਰ ਦੇ ਸੁਪਨ ਦੋਸ਼ ਲਈ ਇਹ ਨੁਸਖਾ ਬੜਾ ਲਾਭਦਾਇਕ ਹੈ । ਮਰਜ਼ ਪੁਰਾਣੀ ਹੋ ਗਈ ਹੋਵੇ ਤਾਂ ਆਪਣੇ ਸ਼ਹਿਰ ਦੇ ਵੈਦ ਹਕੀਮ ਦੀ ਸਹਾਇਤਾ ਲਓ ।

ਜਰੀਆਨ (ਧਾਂਤ ਜਾਣੀ)

ਇਸ ਮਰਜ਼ ਦੇ ਕਾਰਨ ਉਹੋ ਹੀ ਹਨ, ਜਿਹੜੇ ਸੁਪਨ ਦੋਸ਼ ਦੇ ਹਨ । ਉਹਨਾਂ ਕਾਰਨਾਂ ਕਰਕੇ ਪਹਿਲਾਂ ਕਬਜ਼ ਹੋਣ ਦੀ ਸੂਰਤ ਵਿਚ ਜ਼ੋਰ ਲਾਉਣ ਵੇਲੇ ਪਿਸ਼ਾਬ ਦੇ ਰਸਤੇ ਵੀਰਜ ਨਿਕਲ ਜਾਂਦਾ ਹੈ । ਫਿਰ ਰੋਗ ਵੱਧ ਜਾਣ 'ਤੇ ਹਰ ਵਾਰ ਪਿਸ਼ਾਬ ਦੇ ਨਾਲ, ਅੱਗੋਂ ਪਿੱਛੋਂ ਆਪੇ ਜਾਣ ਲੱਗ ਪੈਂਦਾ ਹੈ ।

131 / 239
Previous
Next