Back ArrowLogo
Info
Profile

ਤੋਂ ਦਵਾਈ ਖਾਂਦੇ ਹਨ, ਪੰਦਰਾਂ ਦਿਨ ਦੂਸਰੀ ਥਾਂ ਤੋਂ । ਇਸੇ ਤਰ੍ਹਾਂ ਕਈ ਮਹੀਨੇ ਤੇ ਸਾਲਾਂ ਬਧੀ ਦਰ ਬਦਰ ਭਟਕਦੇ ਫਿਰਦੇ ਹਨ, ਪਰ ਮੁਰਾਦ ਹਾਸਲ ਨਹੀਂ ਹੁੰਦੀ । ਸੋ ਖ਼ਿਆਲ ਰਖੋ ਕਿ ਜਿਥੇ ਵੀ ਇਲਾਜ ਕਰਾਓ ਦ੍ਰਿੜਤਾ ਨਾਲ, ਕਿਉਂਕਿ ਬਾਕਾਇਦਾ ਇਲਾਜ ਤੋਂ ਬਿਨਾਂ ਇਹ ਬੀਮਾਰੀਆਂ ਨਹੀਂ ਜਾ ਸਕਦੀਆਂ । ਮਰਜ਼ ਪੁਰਾਣੀ ਹੋਵੇ ਤਾਂ ਤਿੰਨ ਤਿੰਨ ਮਹੀਨੇ ਵੀ ਲਗਦੇ ਹਨ । ਹਾਂ ਇਹ ਗੱਲ ਜ਼ਰੂਰੀ ਹੈ ਕਿ ਆਪ ਇਲਾਜ ਕਿਸੇ ਮੰਨੇ ਪ੍ਰਮੰਨੇ ਵੈਦ ਪਾਸੋਂ ਕਰਾਓ । ਪਹਿਲਾਂ ਉਸ ਕੋਲੋਂ ਠੀਕ ਹੋਏ ਮਰੀਜ਼ਾਂ ਕੋਲੋਂ ਉਸ ਦੀ ਸੋਭਾ ਸੁਣੋ । ਫਿਰ ਉਸ ਨਾਲ ਗੱਲ ਬਾਤ ਕਰਕੇ ਦੇਖੋ ਕਿ ਉਹ ਨਿਰੀਆਂ ਫੜਾਂ ਤਾਂ ਨਹੀਂ ਮਾਰਦਾ, ਆਪਣੀ ਵੱਡਿਆਈ ਹੀ ਤਾਂ ਨਹੀਂ ਕਰਦਾ ਤਸੱਲੀ ਹੋਏ ਤੇ ਉਸ ਨੂੰ ਆਪਣੇ ਸਾਰੇ ਕਸੂਰ ਦੱਸੋ ਕੁਝ ਨਾ ਲੁਕਾਉ । ਸ਼ਰੀਫ਼ ਵੈਦ ਹਕੀਮ ਕਦੇ ਕਮੀਨਾ ਨਹੀਂ ਹੋ ਸਕਦਾ ਕਿ ਆਪ ਦਾ ਪੜਦਾ ਜ਼ਾਹਿਰ ਕਰੇ । ਉਸ ਨੂੰ ਸਾਰਾ ਹਾਲ ਲਿਖਦੇ ਰਹੋ, ਦਸਦੇ ਰਹੋ । ਪੁਰਾਣਾ ਰੋਗ ਵਕਤ ਲੈ ਕੇ ਹਟਦਾ ਹੈ। ਜੇਕਰ ਆਪ ਦੀ ਮਰਜ਼ ਦਾ ਇਲਾਜ ਐਵੇਂ ਹੀ ਵੈਦ ਦੀ ਅਤੇ ਆਪ ਦੀ ਆਸ ਉਮੀਦ ਤੋਂ ਬਹੁਤਾ ਸਮਾਂ ਲੈ ਰਿਹਾ ਹੈ ਤਾਂ ਸੋਚੋ ਕਿ ਕੋਈ ਜ਼ਰੂਰੀ ਗੱਲ ਤਾਂ ਆਪ ਨੇ ਨਹੀਂ ਲੁਕਾ ਕੇ ਰਖੀ । ਕਈ ਵਾਰ ਚੰਗੀਆਂ ਤੋਂ ਚੰਗੀਆਂ ਦਵਾਈਆਂ ਇਸੇ ਭੁੱਲ ਦੇ ਕਾਰਨ ਫੇਲ੍ਹ ਹੋ ਜਾਂਦੀਆਂ ਹਨ । ਇਸ ਤੋਂ ਬਿਨਾਂ ਇਲਾਜ ਕਰਾਂਦਿਆਂ- ਕਰਾਂਦਿਆਂ ਕੋਈ ਵੱਡੀ ਬਦ-ਪ੍ਰਹੇਜ਼ੀ ਤਾਂ ਨਹੀਂ ਹੋਈ । ਇਲਾਜ ਦੱਸੀਆਂ ਹੋਈਆਂ ਸਿੱਖਿਆਵਾਂ ਅਤੇ ਪਰਹੇਜ਼ ਅਨੁਸਾਰ ਕਰਾਓ । ਕਦੇ ਕੋਈ ਭੁੱਲ ਹੋ ਜਾਏ ਤਾਂ ਵੈਦ ਨੂੰ ਖ਼ਬਰ ਦਿਓ !

ਇਲਾਜ ਕਰਦੇ ਸਮੇਂ ਸ਼ਹਿਵਤ ਦਾ ਖਿਆਲ ਕੁਝ ਚਿਰ ਲਈ ਦਿਲੋਂ ਉੱਕਾ ਹੀ ਕੱਢ ਦੇਣਾ ਚਾਹੀਦਾ ਹੈ । ਕਈ ਲੋਕ ਇਲਾਜ ਕਰਾਂਦਿਆਂ ਕਰਾਂਦਿਆਂ ਇਮਤਿਹਾਨ ਲਈ ਬਦਪਰਹੇਜ਼ੀ ਕਰ ਛੱਡਦੇ ਹਨ, ਇਸ ਤਰ੍ਹਾਂ ਹਕੀਮ, ਵੈਦ ਦੀ ਏਨੇ ਚਿਰ ਦੀ ਮਿਹਨਤ ਮਿੱਟੀ ਵਿਚ ਰਲ ਜਾਂਦੀ ਹੈ । ਜਿਸਦਾ ਇਲਾਜ ਸ਼ੁਰੂ ਕੀਤਾ ਹੈ, ਉਸਨੂੰ ਸੇਵਾ ਤੇ ਸਹਾਇਤਾ ਦਾ ਪੂਰਾ ਪੂਰਾ ਸਮਾਂ ਦੇਣਾ ਚਾਹੀਦਾ ਹੈ । ਜਿੰਨਾ ਸਮਾਂ ਉਸ ਨੇ ਮੰਗਿਆ ਹੈ ਓਨਾ ਚਿਰ ਹੌਂਸਲੇ ਨਾਲ ਇਲਾਜ ਕਰਨਾ ਚਾਹੀਦਾ ਹੈ । ਇਹ ਮਲਾਹ ਦਾ ਕੰਮ ਹੈ ਕਿ ਬੇੜੀ ਨੂੰ ਕਿਹੜੇ ਰਾਹ ਉਹ ਸੰਭਾਲ ਕੇ ਪਾਰ ਉਤਾਰ ਸਕਦਾ ਹੈ । ਸਵਾਰੀਆਂ ਦਾ ਕੰਮ ਨਹੀਂ ਕਿ ਹਰ ਮੋੜ 'ਤੇ ਉਹ ਰੌਲਾ ਪਾ ਦੇਣ ।

ਕਈ ਰੋਗੀ ਕਹਿੰਦੇ ਹਨ ਕਿ ਫ਼ਰਜ਼ ਕਰੋ ਕਿ ਇਕ ਮਰਜ਼ ਦਾ ਇਲਾਜ

143 / 239
Previous
Next