

ਯਾਰ੍ਹਵਾਂ ਕਾਂਡ
ਗਰਭ
ਤੀਸਰੇ ਕਾਂਡ ਵਿਚ ਲਿਖਿਆ ਹੈ ਕਿ ਜਦੋਂ ਇਸਤ੍ਰੀ ਅਤੇ ਗਭਰੂ ਸੰਗ ਕਰਨ ਲੱਗਣ ਤਾਂ ਕੀ ਤਿਆਰੀ ਤੇ ਕੀ ਪ੍ਰਹੇਜ਼ ਕਰਨਾ ਚਾਹੀਦਾ ਹੈ । ਪਹਿਲੀ ਸ਼ਰਤ ਹੈ ਸ਼ਿਹਤ, ਨਹੀਂ ਤਾਂ ਰੋਗੀ ਮਾਪੇ ਰੋਗੀ ਸੰਤਾਨ ਹੀ ਉਤਪੰਨ ਕਰਨਗੇ, ਜੋ ਸਾਰੀ ਉਮਰ ਰੋਗੀ ਰਹੇਗੀ ਤੇ ਮਾਪੇ ਆਪ ਵੀ ਉਨ੍ਹਾਂ ਦੀ ਦੇਖ ਭਾਲ ਅੰਦਰ ਹਮੇਸ਼ਾਂ ਵਾਸਤੇ ਅਵਾਜ਼ਾਰ ਰਹਿਣਗੇ । ਗਰਭ ਠਰ੍ਹਾਉਣ ਵਾਸਤੇ ਜ਼ਰੂਰੀ ਹੁੰਦਾ ਹੈ ਕਿ:
ਗਰਭ ਠਹਿਰਨ ਲਈ ਜ਼ਰੂਰੀ ਹੈ ਕਿ ਜਦੋਂ ਵੀਰਜ਼ ਮਰਦ ਦੀ ਇੰਦਰੀ ਵਿਚੋਂ ਨਿਕਲ ਕੇ ਇਸਤ੍ਰੀ ਦੀ ਭਗ ਵਿਚ ਪੈਣ ਲੱਗੇ ਤਾਂ ਉਸ ਵੇਲੇ ਮਰਦ ਹਿਲਣਾ ਬੰਦ ਕਰ ਦੇਵੇ । ਵੀਰਜ ਆਪਣੇ ਆਪ ਜ਼ੋਰ ਨਾਲ ਬੱਚੇਦਾਨੀ ਦੇ ਮੂੰਹ ਵਿਚ ਪਵੇਗਾ । ਉਸ ਵੇਲੇ ਇਸਤ੍ਰੀ ਆਪਣੀ ਭਗ ਨੂੰ ਉਪਰ ਵੱਲ ਖਿੱਚੇ ਅਤੇ ਘੁਟੇ ਤਾਂ ਕਿ ਵੀਰਜ ਨੂੰ ਉਤਾਂਹ ਵੱਲ ਜਾਣ ਵਿਚ ਸਹਾਇਤਾ ਮਿਲੇ ਚਿੱਤੜਾਂ ਦੇ ਥੱਲੇ ਸਰਹਾਣਾ ਰਖਣਾ ਅਤੇ ਕੁਝ ਘੰਟੇ ਉਸੇ ਤਰ੍ਹਾਂ ਪਏ ਰਹਿਣ ਨਾਲ ਭੀ ਗਰਭ ਠਹਿਰਣ ਵਿਚ ਸਹਾਇਤਾ ਮਿਲਦੀ ਹੈ ।
ਮੁੰਡੇ ਦੀ ਲੋੜਵੰਦ ਇਸਤ੍ਰੀ ਸਜੀ ਵੱਖੀ ਪਰਨੇ ਅਤੇ ਕੁੜੀ ਦੀ ਲੋੜਵੰਦ ਖੱਬੀ ਵੱਖੀ ਪਰਨੇ ਕੁਝ ਘੰਟਿਆਂ ਵਾਸਤੇ ਸੁਤੀ ਰਹੇ 1 ਵੱਖੀ ਪਰਨੇ ਪੈਣ ਦੇ ਮਸਲੇ ਉਪਰ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਅੰਤਿਮ ਕਾਂਡ ਅੰਦਰ ਲਿਖੀ ਗਈ ਡਾਕਟਰ ਤਹਿਕੀਕਾਤ ਪੜ੍ਹੋ !
ਗਰਭ
ਮਰਦ ਦਾ ਵੀਰਜ ਅੰਦਰ ਡਿਗਦਿਆਂ ਸਾਰ ਵੀਰਜ ਦੇ ਜੀਵ ਅੰਦਰ ਜਾ ਕੇ ਇਸਤ੍ਰੀ ਦੇ ਆਂਡੇ ਨੂੰ ਲੱਭਣ ਲਏ ਅਗਾਂਹ ਵੱਧਦੇ ਜਾਂਦੇ ਹਨ ਇਥੋਂ