

ਕਈ ਵਾਰ ਅਜੇ ਗਰਭ ਹੋ ਜਾਣ ਦਾ ਸ਼ੱਕ ਹੀ ਹੁੰਦਾ ਹੈ ਕਿ ਖੂਨ ਦਾ ਦਾਗ ਲੱਗਣ ਲੱਗ ਜਾਂਦਾ ਹੈ । ਉਸ ਹਾਲਤ ਵਿਚ ਲਾ-ਪ੍ਰਵਾਹੀ ਨਹੀਂ ਵਰਤਣੀ ਚਾਹੀਦੀ । ਉੱਤੇ ਦੱਸਿਆ ਸਮੁੰਦ ਸੋਖ ਦਾ ਇਲਾਜ ਤਤਕਾਲ ਆਰੰਭ ਕਰ ਦੇਣਾ ਚਾਹੀਦੀ ਹੈ । ਜੇਕਰ ਗਰਭ ਹੋਵੇਗਾ ਤਾਂ ਉਸ ਨਾਲ ਚੈਨ ਮਾਲੂਮ ਹੋਵੇਗਾ; ਨਹੀਂ ਤਾਂ ਤਕਲੀਫ਼ ਵੱਧ ਜਾਵੇਗੀ । ਇਹੋ ਵੱਡੀ ਪਰਖ ਹੈ । ਤਕਲੀਫ਼ ਵੱਧ ਜਾਣ ਦਾ ਅਰਥ ਇਹੋ ਹੈ ਕਿ ਗਰਭ ਕੋਈ ਨਹੀਂ ਸੀ, ਮਾਹਵਾਰੀ ਕਿਸੇ ਨੁਕਸ ਦੇ ਕਾਰਨ ਰੁਕੀ ਰਹੀ ਸੀ । ਉਸ ਹਾਲਤ ਅੰਦਰ ਖੂਨ ਨੂੰ ਚਾਲੂ ਕਰਨ ਵਾਲੀਆਂ ਆਮ ਪ੍ਰਚਲਿਤ ਅਥਵਾ ਇਸ ਪੁਸਤਕ ਵਿਚ ਅਗੇ ਲਿਖੀਆਂ ਦਵਾਈਆਂ ਦਾ ਸੇਵਨ ਕਰਵਾਉ ।
ਗਰਭਵਤੀ ਦੀ ਕੈ
ਇਹਨੀ ਦਿਨੀਂ ਇਸਤ੍ਰੀ ਦਾ ਜੀਅ ਕੱਚਾ ਹੋਣ ਲੱਗ ਪੈਂਦਾ ਹੈ ਜਿਹੜਾ ਸਾਧਾਰਨ ਤੌਰ 'ਤੇ ਖਾਰਾ ਸੋਡਾ, ਦੁੱਧ ਸੋਡਾ, ਧਨੀਆ, ਪੂਦਨਾ ਅਨਾਰਦਾਨੇ ਦੀ ਚਟਨੀ ਜਾਂ ਨਿੰਬੂ ਤੇ ਔਲਿਆਂ ਦਾ ਪਾਣੀ ਪਿਆਣ ਨਾਲ ਬਹੁਤੀ ਵਾਰੀ ਠੀਕ ਹੋ ਜਾਂਦਾ ਹੈ । ਮਿੱਟੀ ਜਾਂ ਚੀਨੀ ਦੇ ਭਾਂਡੇ ਵਿਚ ਇਕ ਸੇਰ ਪਾਣੀ ਪਾ ਕੇ ਉਸ ਵਿਚ ਸੁਕਾ ਆਉਲਾ (ਆਮਲਾ) ਦੇ ਤੇਲੋ, ਆਲੂ ਬੁਖਾਰਾ ਸੁੱਕਾ 15 ਦਾਣੇ, ਇਮਲੀ ਦੇ ਤੋਲੇ, ਅਨਾਰਦਾਨ ਅੱਧਾ ਤੋਲਾ, ਇਹਨਾਂ ਵਿਚੋਂ ਕੋਈ ਇਕ ਵਸਤੂ ਦੋ ਚਾਰ ਘੰਟੇ ਪਾਣੀ ਵਿਚ ਭਿਉਂ ਕੇ ਇਹ ਪਾਣੀ ਨਿਤਾਰ ਕੇ ਥੋੜ੍ਹਾ ਥੋੜ੍ਹਾ ਪੀ ਲੀਤਾ ਜਾਵੇ । ਤਬੀਅਤ ਠੀਕ ਹੋ ਜਾਣ 'ਤੇ ਇਹ ਪਾਣੀ ਦੇਣਾ ਬੰਦ ਕਰ ਦਿਉ, ਕਿਉਂਕਿ ਵਧੇਰੇ ਖਟਾਈ ਦੀ ਵਰਤੋਂ ਹਾਨੀਕਾਰਕ ਹੈ । ਸੁਖਦਾਤਾ ਸੇਵਾ ਫਾਰਮੇਸੀ ਚਾਂਦਨੀ ਚੌਕ ਦਿੱਲੀ ਦੀ ਦਵਾਈ 'ਗਰਭ- ਸ਼ਾਂਤਾ' ਗਰਭਵਤੀ ਦੀਆਂ ਕੈਆਂ ਰੋਕਣ ਵਾਸਤੇ ਅਚੁੱਕ ਸਵਾਈ ਤੇ ਤਤਕਾਲ ਅਸਰ ਦਖਾਉਣ ਵਾਲੀ ਹੈ । ਦੋ ਰੁਪਏ ਵਿਚ ਇਸ ਤਕਲੀਫ਼ ਦਾ ਪੂਰਾ ਇਲਾਜ ਹੋ ਜਾਂਦਾ ਹੈ । ਦੋ ਮਹੀਨਿਆਂ ਵਿਚ ਨੱਕ, ਹੇਠ, ਅੱਖਾਂ ਚੰਗੀ ਤਰ੍ਹਾਂ ਦਿਸਣ ਲੱਗ ਪੈਂਦੀਆਂ ਹਨ, ਹੱਡੀਆਂ ਦੇ ਨਿਸ਼ਾਨ ਬਣਨ ਲੱਗ ਪੈਂਦੇ ਹਨ । ਜਦੋਂ ਸਾਢੇ ਤਿੰਨਾਂ ਮਹੀਨਿਆਂ ਦਾ ਬਾਲ ਹੁੰਦਾ ਹੈ ਤਾਂ ਮੁੰਡੇ ਕੁੜੀ ਦੀ ਪਛਾਣ ਹੋਣ ਲੱਗ ਪੈਂਦੀ ਹੈ ।
ਸੱਤਵੇਂ ਮਹੀਨੇ ਦੇ ਅਖੀਰ ਵਿਚ ਜੰਮੇ ਹੋਏ ਬਾਲ ਭਾਵੇਂ ਬੜੇ ਕਮਜ਼ੋਰ ਹੁੰਦੇ ਹਨ ਤੇ ਹੱਡੀਆਂ ਨਾਜ਼ਕ ਹੁੰਦੀਆਂ ਹਨ, ਫਿਰ ਭੀ ਕੋਸ਼ਿਸ਼ ਕੀਤਿਆ ਬਥੇਰੇ ਬਚ ਜਾਂਦੇ ਹਨ । ਇਸ ਦੇ ਸੰਬੰਧ ਵਿਚ ਪੰਦਰ੍ਹਵੇਂ ਕਾਂਡ