

ਗੁਣ ਵੱਧ ਹੁੰਦਾ ਹੈ, ਇਸਦੇ ਉਲਟ ਚਾਵਲ, ਮਕੱਈ, ਸੌਗੀ ਅੰਜੀਰ ਅਤੇ ਤਾਜੇ ਫਲ ਕੁੜੀਆਂ ਜੰਮਣ ਵਿਚ ਸਹਾਇਤਾ ਦੇਂਦੇ ਹਨ ।
(ਡਾਕਟਰ ਫ਼੍ਰੈਂਕਲਿਨ)
7. ਗਰਭ ਠਹਿਰਣ ਦੇ ਦਿਨਾਂ ਵਿਚ ਜ਼ਨਾਨੀ ਬਹੁਤੀ ਥੱਕੀ ਟੁੱਟੀ ਹੋਵੇਗੀ ਤਾਂ ਕੁੜੀ ਜੰਮੇਗੀ । ਮੁਰਵਤ ਜਾਤੀ ਦੇ ਪਠਾਣ ਭੋਗ ਕਰਨ ਦੇ ਦਿਨ ਜ਼ਨਾਨੀ ਪਾਸੋਂ ਫਸਲ ਦੀ ਵਾਢੀ ਕਰਵਾਉਂਦੇ ਹਨ, ਤਾਕਿ ਥੱਕੀ ਟੁਟੀ ਹੋਈ ਪਤਨੀ ਨਾਲ ਭੋਗ ਕਰਨ ਨਾਲ ਜੇ ਗਰਭ ਠਹਿਰ ਜਾਵੇ ਤਾਂ ਕੁੜੀ ਜ਼ੰਮੇ, ਜਿਸਨੂੰ ਵੇਚ ਕੇ ਕਿਸੇ ਅਮੀਰਜ਼ਾਦੇ ਪਾਸੋਂ ਚੰਗੀ ਤਕੜੀ ਰਕਮ ਖਰੀ ਕਰ ਲਈ ਜਾਵੇ । ਇਸ ਦੇ ਉਲਟ ਜੇਕਰ ਜਣਾ ਦਿਨ ਭਰ ਦਾ ਥਕਿਆ ਟੁਟਿਆ ਹੋਵੇਗਾ ਅਤੇ ਜ਼ਨਾਨੀ ਵਿਸਮੀ ਹੋਈ ਹੋਵੇਗੀ ਤਾਂ ਮੁੰਡਾ ਜੰਮੇਗਾ ।
8. ਦੇਸ ਦੀ ਜਲ-ਵਾਯੂ ਦਾ ਭੀ ਸੰਤਾਨ ਦੇ ਜਿਸਮ ਉੱਪਰ ਬਹੁਤ ਸਾਰਾ ਪ੍ਰਭਾਵ ਪੈਂਦਾ ਹੈ । ਉਦਾਹਰਣ ਦੇ ਤੌਰ 'ਤੇ ਬਰਤਾਨੀਆਂ ਵਿਚ ਕੁੜੀਆਂ ਵਧੇਰੇ ਜੰਮਦੀਆਂ ਹਨ । ਯੂ. ਪੀ. ਤੇ ਬੰਗਾਲ ਵਿਚ ਵੀ ਕੁੜੀਆਂ ਦੀ ਗਿਣਤੀ ਵਧੇਰੇ ਹੁੰਦੀ ਹੈ ਤੇ ਪੰਜਾਬ ਦੀ ਧਰਤੀ ਮੁੰਡੇ ਜੰਮਣ ਵਾਲੀ ਮਿਥੀ ਜਾਂਦੀ ਹੈ ।
9. ਸਲੋਤਰੀਆਂ ਦੀ ਹਿਕਮਤ ਦੇ ਆਧਾਰ ਉਪਰ ਭੋਗ ਦੇ ਉਪਰੰਤ ਗਉ, ਮੱਝ, ਘੋੜੀ ਆਦਿ ਨੂੰ ਸੱਜੀ ਵੱਖੀ ਪਰਨੇ ਲਿਟਾ ਦਿੱਤਾ ਜਾਵੇ ਤਾਂ ਉਸਦੇ ਸੱਜੇ ਪਾਸੇ ਦੀ ਨਾਲੀ ਵਿਚ ਗਰਭ ਠਹਿਰਣ ਨਾਲ ਨਰ ਬੱਚਾ ਪੈਚਾ ਹੁੰਦਾ ਹੈ, ਖੱਬੀ ਵੱਖੀ ਲਿਟਾਇਆ ਜਾਵੇ ਤਾਂ ਬੱਚੇ ਮਾਦਾ ਉਤਪੰਨ ਹੁੰਦੇ ਹਨ । ਵਲਾਇਤ ਵਿਚ ਪਸ਼ੂ ਪਾਲਕ ਲੋਕ ਆਪਣੇ ਜਾਨਵਰਾਂ ਨੂੰ ਭੋਗ ਮਗਰੋਂ ਲੋੜ ਅਨੁਸਾਰ ਸੱਜੀ ਜਾਂ ਖੱਬੀ ਵੱਖੀ ਲਿਟਾਈ ਰੱਖਦੇ ਹਨ । ਇਹੋ ਅਸੂਲ ਇਸਤ੍ਰੀਆਂ ਵਾਸਤੇ ਵੀ ਵਰਤਿਆ ਜਾ ਸਕਦਾ ਹੈ ।
10. ਇਸਤ੍ਰੀ ਦੀ ਬੱਚੇਦਾਨੀ ਵਿਚ ਇਕ ਮਾਹਵਾਰੀ ਮਗਰੋਂ ਮੁੰਡੇ ਦਾ ਤੇ ਦੂਜੀ ਮਾਹਵਾਰੀ ਮਗਰੋਂ ਕੁੜੀ ਦਾ ਆਂਡਾ ਆਇਆ ਕਰਦਾ ਹੈ । ਮੁੰਡੇ ਵਾਲਾ ਆਂਡਾ ਸੱਜੇ ਪਾਸੇ ਦੀ ਆਂਡਾ ਦਾਨੀ ਵਿਚੋਂ ਆਇਆ ਕਰਦਾ ਏ ਤੇ ਕੁੜੀ ਵਾਲਾ ਆਂਡਾ ਖੱਬੇ ਪਾਸੇ ਵਾਲੀ ਤੋਂ । ਸੱਜੇ ਪਾਸੇ ਵਾਲਾ ਮੁੰਡੇ ਦਾ ਆਂਡਾ ਰਿਤੂ (ਮਾਹਵਾਰੀ) ਆਰੰਭ ਹੋਣ ਤੋਂ ਬਾਰਵੇਂ ਦਿਨ ਗਰਭ ਠਹਿਰਣ ਵਾਸਤੇ ਪੂਰਨ ਤੌਰ 'ਤੇ ਤਿਆਰ-ਬਰ ਤਿਆਰ ਰਹਿੰਦਾ ਹੈ । ਸੋ ਮੁੰਡਾ ਜੰਮਾਉਣ ਦੇ ਚਾਹਵਾਨ, ਬਾਰਵੇ ਦਿਨ ਇਸਤ੍ਰੀ ਨਾਲ ਭੋਗ ਕਰਨ । ਇਹ