

(ਵਕਤ 'ਤੇ ਤਿਆਰ ਕਰਾ ਰੱਖਣਾ)
ਜ਼ੱਚਾ ਦੇ ਲਈ ਤਾਕਤਵਰ ਪੰਜੀਰੀ
(ਸ਼ੌਭਾਗ ਸੁੰਠੀ)
ਬਾਲ ਜੰਮਣ 'ਤੇ ਤ੍ਰੀਮਤ ਬੜੀ ਕਮਜ਼ੋਰ ਹੋ ਜਾਂਦੀ ਹੈ, ਇਸ ਵਾਸਤੇ ਹੇਠ ਲਿਖੀ ਮਾਜੂਨ ਪਹਿਲੋਂ ਹੀ ਤਿਆਰ ਕਰ ਛੱਡਣੀ ਚਾਹੀਦੀ ਹੈ । ਇਸ ਨਾਲ ਤਾਕਤ ਵਧਦੀ ਹੈ, ਦੁੱਧ ਸਾਫ਼ ਸੁਥਰਾ ਅਤੇ ਵਧੇਰੇ ਉਤਰਦਾ ਹੈ, ਰੋਗ ਨੇੜੇ ਵੀ ਨਹੀਂ ਆਉਂਦਾ । ਬਾਲ ਜੰਮਣ ਤੋਂ ਘੰਟਾ ਦੋ ਘੰਟੇ ਪਿੱਛੋਂ ਦੋ ਤੋਲੇ ਇਹ ਗਰਮ ਦੁੱਧ ਨਾਲ ਖੁਆ ਦੇਣੀ ਚਾਹੀਦੀ ਹੈ ਅਤੇ ਫੇਰ ਜਦੋਂ ਤੀਕਰ ਬਾਲ ਦੁੱਧ ਪੀਂਦਾ ਰਹੇ ਲਗਾਤਾਰ ਖੁਆਂਦੇ ਰਹੋ । ਨਹੀਂ ਤਾਂ 4-6 ਮਹੀਨੇ ਤਾਂ ਜ਼ਰੂਰ ਵਰਤੋ । ਸਵੇਰੇ ਸ਼ਾਮ ਜਾਂ ਦਿਨ ਵਿਚ ਤਿੰਨ ਵੇਲੇ ਛੇ ਛੇ ਮਾਸੇ ਖੁਆ ਕੇ ਉਤੋਂ ਜਿੰਨਾ ਪਚ ਸਕੇ, ਇੱਕ ਪਾ ਜਾਂ ਅੱਧ ਪਾ ਦੁੱਧ ਮਿੱਠਾ ਪਾ ਕੇ ਪਿਆ ਦੇਣਾ ਚਾਹੀਦਾ ਹੈ । ਜੇ ਦੁੱਧ ਨਾ ਮਿਲੇ ਤਾਂ ਨਿਰੀ ਇਹ ਸਵਾਦੀ ਮਾਜੂਨ ਹੀ ਖਾ ਲੈਣ ਕਾਫੀ ਹੈ । ਗਰਮੀਆਂ ਵਿਚ ਦਿਨ ਵਿਚ 4-4 ਮਾਸੇ ਦੋ ਵਾਰ ਦਿਓ ।
ਨੁਸਖਾ-ਸੁੰਢ 16 ਤੋਲੇ, ਜ਼ੀਰਾ ਚਿੱਟਾ 16 ਤੋਲੇ, ਧਨੀਆਂ 8 ਤੋਲੇ, ਸੌਂਫ 16 ਤੋਲੇ, ਨਿੱਕੀਆਂ ਲਾਚੀਆਂ ਦੇ ਦਾਣੇ, ਦਾਲਚੀਨੀ, ਮਘਾਂ, ਕਾਲੀਆਂ ਮਿਰਚਾਂ, ਵਾਵੜਿੰਗ, ਤੇਜ ਪੱਤਰ, ਸਨਾ, ਨਾਗ ਕੇਸਰ, ਲਾਲ ਚਿਤਰੇ ਦੀ ਜੜ, ਨਾਗਰ ਮੋਥਾ 4-4 ਤੋਲੇ, ਅਸਲੀ ਕਸ਼ਮੀਰੀ ਕੇਸਰ 1 ਤੋਲਾ, ਜਾਇਫਲ 2 ਤੋਲੇ, ਸਤਾਵਰ 8 ਤੋਲੇ, ਅਸਲੀ ਸੂਰਜ ਤਾਪੀ ਸ਼ੁਧ ਸ਼ਿਲਾਜੀਤ 2 ਤੋਲੇ (ਜੇ ਇਹ ਨਾ ਮਿਲ ਸਕੇ ਤਾਂ ਸੁਖਦਾਤਾ ਫਾਰਮੇਸੀ ਚਾਂਦਨੀ ਚੌਂਕ ਦਿੱਲੀ ਤੋਂ ਮੰਗਵਾ ਸਕਦੇ ਹੋ) ਇਹਨਾਂ ਸਾਰੀਆਂ ਚੀਜ਼ਾਂ ਨੂੰ ਕੁੱਟ ਕੇ ਕੱਪੜ ਛਾਣ ਕਰਕੇ ਰਲਾ ਲਵੋ । ਫੇਰ ਉਸ ਵਿਚ ਦੋ ਸੇਰ ਘਿਓ ਪਾ ਕੇ ਅੱਗ ਉੱਪਰ ਧਰ ਕੇ ਕੁਝ ਲਾਲ ਕਰ ਲਵੇ, ਸੜ ਨਾ ਜਾਵੇ । ਪਿੱਛੋਂ