Back ArrowLogo
Info
Profile

ਬਾਰਵਾਂ ਕਾਂਡ

ਨਸਤ੍ਰੀਕ (ਨਾ-ਇਸਤ੍ਰੀਆਂ)

ਨਾ-ਮਰਦ' ਸ਼ਬਦ ਬਥੇਰਾ ਪ੍ਰਸਿਧ ਹੈ । ਸ਼ਬਦ 'ਨਾ-ਇਸਤ੍ਰੀ' (ਨਸਤ੍ਰੀਕ) ਤੁਸੀਂ ਨਹੀਂ ਸੀ ਸੁਣਿਆ। ਜਿਸ ਮਰਦ ਦੇ ਵੀਰਜ ਵਿਚ ਕੁਝ ਵੀ ਇਹੋ ਜਿਹਾ ਨੁਕਸ ਹੈ ਕਿ ਸੰਤਾਨ ਉਤਪੰਨ ਨਹੀਂ ਕਰ ਸਕਦਾ ਉਹ ਨਾ-ਮਰਦ ਹੈ । ਏਸੇ ਤਰ੍ਹਾਂ ਉਹ ਇਸਤ੍ਰੀ ਜਿਸਦਾ ਹੈਜ਼ ਠੀਕ ਨਹੀਂ ਜਾਂ ਜਿਸ ਦੇ ਸੰਤਾਨ-ਉਪਜਾਊ ਅੰਗਾਂ ਵਿਚ ਨੁਕਸ ਹੈ, ਇਥੋਂ ਤੀਕਰ ਕਿ ਉਹਨਾਂ ਕਰਕੇ ਸੰਤਾਨ ਨਹੀਂ ਪੈਦਾ ਹੋ ਸਕਦੀ, ਉਸ ਇਸਤ੍ਰੀ ਨੂੰ "ਨਾ- ਇਸਤ੍ਰੀ ਕਹਿਣਾ ਝੂਠ ਨਹੀਂ, ਕਿਉਂਕਿ ਸੰਢ ਕੇਵਲ ਉਹ ਇਸਤ੍ਰੀ ਹੈ ਜਿਸ ਨੂੰ ਕੱਪੜੇ ਨਾ ਆਉਂਦੇ ਹੋਣ ਜਾਂ ਬੱਚੇਦਾਨੀ ਹੀ ਨਾ ਹੋਵੇ ਤੇ ਔਲਾਦ ਨਾ ਹੁੰਦੀ ਹੋਵੇ । ਪਰ ਉਸ ਤੋਂ ਬਿਨਾਂ ਵੀ ਕਈ ਇਸਤ੍ਰੀਆਂ  ਹਨ ਜਿਹੜੀਆਂ ਕੱਪੜੇ ਆਉਂਦਿਆਂ ਵੀ ਨਾ-ਇਸਤ੍ਰੀਆਂ ਹਨ ਜਾਂ ਜੀਕਰ ਕਈ ਮੁੱਖ ਬਿਲਕੁਲ ਨਾ-ਮਰਦ ਨਹੀਂ ਹੁੰਦੇ, ਪਰੰਤੂ ਨਾ-ਮਰਦੀ ਦੀਆਂ ਥੋੜ੍ਹੀਆਂ ਨਿਸ਼ਾਨੀਆਂ ਉਹਨਾਂ ਵਿਚ ਹੁੰਦੀਆਂ ਹਨ, ਜਿਨ੍ਹਾਂ ਦਾ ਇਲਾਜ ਕੀਤਾ ਜਾਏ ਤਾਂ ਮਰਦ ਪੂਰੇ ਮਰਦ ਬਣ ਜਾਂਦੇ ਹਨ, ਇਸੇ ਤਰ੍ਹਾਂ ਇਸਤ੍ਰੀਆਂ ਵੀ ਨਾ- ਇਸਤ੍ਰੀ ਦੀਆਂ ਥੋੜੀਆਂ ਜਿਹੀਆਂ ਨਿਸ਼ਾਨੀਆਂ ਰੱਖਦੀਆਂ ਹੋਈਆਂ ਥੋੜ੍ਹਾ ਜਿਹਾ ਦਵਾ ਦਾਰੂ ਕੀਤਿਆਂ ਅਰੋਗ ਇਸਤ੍ਰੀਆਂ ਬਣ ਜਾਂਦੀਆਂ ਹਨ ਜਾਂ ਉਹ ਅਲਗਰਜ਼ੀ ਅਤੇ ਲਾਪ੍ਰਵਾਹੀ ਨਾਲ ਮਰਜ਼ ਨੂੰ ਵਧਾ ਲੈਂਦੀਆਂ ਹਨ ਅਤੇ ਪੂਰੀਆਂ ਪੂਰੀਆਂ ਨਾ-ਇਸਤ੍ਰੀਆਂ ਬਣ ਜਾਂਦੀਆਂ ਹਨ ।

164 / 239
Previous
Next