

(14) ਅਤੀ ਚਰਨਾ- ਜਿਹੜੀ ਮਨੁੱਖ ਤੋਂ ਚੋਖਾ ਵਿਚ ਪਿੱਛੋਂ ਖਲਾਸ ਹੋਵੇ ।
(15) ਸ਼ਲੇਸ਼ਮਲਾ- ਜਿਸ ਦੀ ਯੋਨੀ ਬੜੀ ਥਿੰਦੀ ਅਤੇ ਠੰਡੀ ਰਵੇ ਤੇ ਖੁਰਕ ਹੁੰਦੀ ਹੋਵੇ ।
(16) ਸੰਢ- ਜਿਸ ਇਸਤ੍ਰੀ ਦੀਆਂ ਛਾਤੀਆਂ ਨਿਕੀਆਂ ਹੋਣ, ਰਿਤੁ ਨਾ ਆਉਂਦੀ ਹੋਵੇ, ਬੱਚੇਦਾਨੀ ਛੋਟੀ, ਖੁਰਦਰੀ ਹੋਵੇ ਜਾਂ ਉੱਕਾ ਹੀ ਨਾ ਹੋਵੇ ।
(17) ਅੰਡਨੀ- ਜਿਸ ਦੀ ਯੋਨੀ ਭੋਗ ਜਾਂ ਪੈਰਾਂ ਭਾਰ ਬੈਠਿਆਂ ਲਮਕ ਪਵੇ।
(18) ਵਿਦਰੁਤਾ- ਜਿਸ ਦੀ ਯੋਨੀ ਬੜੀ ਖੁਲ੍ਹੀ ਹੋਵੇ ।
(19) ਸੂਚੀ ਵਕਤਰਾ- ਜਿਸ ਦੀ ਯੋਨੀ ਏਡੀ ਤੰਗ ਹੋਵੇ ਕਿ ਉਸ ਵਿਚ ਮਰਦ ਦੀ ਇੰਦ੍ਰੀ ਵੜ ਹੀ ਨਾ ਸਕੇ ।
(20) ਤ੍ਰਿਦੋਸ਼ਤ- ਜਿਸ ਦੀ ਯੋਨੀ ਵਿਚ ਹਰ ਵੇਲੇ ਪੀੜ, ਸੜਨ ਤੇ ਖੁਰਾਕ ਹੁੰਦੀ ਹੋਵੇ ।
ਪਰ ਅਜਿਹੀਆਂ ਨਸਤ੍ਰੀਕਾਂ ਹਜ਼ਾਰਾਂ ਵਿਚੋਂ ਕੋਈ ਨੂੰ ਇਕ ਅੱਧ ਹੁੰਦੀ ਹੈ ।
ਉਪਰੋਕਤ ਕਿਸਮਾਂ ਵਿਚੋਂ ਪਹਿਲੀਆਂ ਪੰਜ ਕਿਸਮਾਂ ਵਿਚ ਬਾਦੀ ਦਾ ਨੁਕਸ ਹੁੰਦਾ ਹੈ । ਨੰਬਰ 6 ਤੋਂ 10 ਵਿਚ ਗਰਮੀ ਦਾ ਨੁਕਸ ਹੁੰਦਾ ਹੈ । ਨੰਬਰ 11 ਤੋਂ 15 ਵਿਚ ਬਲਗਮ ਦਾ । ਇਹਨਾਂ ਸਾਰੀਆਂ ਕਿਸਮਾਂ ਦਾ ਇਲਾਜ ਹੋ ਸਕਦਾ ਹੈ ਅਤੇ ਬਾਦੀ, ਗਰਮੀ, ਬਲਗਮ ਨੂੰ ਧਿਆਨ ਵਿਚ ਰਖ ਕੇ ਰੋਗਾਂ ਦੇ ਲਛਣਾਂ ਦਾ ਵਿਧੀ ਪੂਰਵਕ ਇਲਾਜ ਕਰਨ ਨਾਲ ਇਹ ਨੁਕਸ ਹਟ ਜਾਂਦੇ ਹਨ । ਪਰ ਨੰਬਰ 16 ਤੋਂ 20 ਅਸਾਧ ਹਨ । ਹਠ ਅਤੇ ਹਿੰਮਤ ਨਾਲ ਦਵਾ ਦਾਰੂ ਜ਼ਰੂਰ ਕਰਨਾ ਚਾਹੀਦਾ ਹੈ, ਕਿਉਂਕਿ ਕਈ
---------------
1 ਕਈ ਵਾਰੀ ਅੰਞਾਨਪੁਨੇ ਦੀਆਂ ਬਦਚਲਣੀਆਂ ਜਾਂ ਜਵਾਨੀ ਦੀਆਂ ਵਧੀਕੀਆਂ ਕਾਰਨ, ਪਤੀ ਨੂੰ ਕਮਜ਼ੋਰੀ ਅਤੇ ਛੇਤੀ ਖਲਾਸ ਹੋਣ ਦੀ ਮਰਜ਼ ਲੱਗ ਜਾਂਦੀ ਹੈ । ਉਹ ਇਸਤ੍ਰੀ ਦੀ ਕੁਦਰਤੀ ਅਤੇ ਦਰਮਿਆਨੀ ਚਾਹ ਵੀ ਪੂਰੀ ਨਾ ਕਰਕੇ ਛੇਤੀ ਛੇਤੀ ਛੁਟ ਜਾਂਦਾ ਹੈ, ਪਰੰਤੂ ਬੇਸਮਝੀ ਦੇ ਕਾਰਨ ਸਮਝਦਾ ਹੈ ਕਿ 'ਇਸਤ੍ਰੀ ਵਿਚ ਕਾਮ ਬਹੁਤਾ ਹੈ ਅਤੇ ਉਹ ਚਾਹੁੰਦੀ ਹੈ ਕਿ ਮਰਦ ਚੋਖਾ ਚਿਰ ਲੱਗਾ ਰਹੇ । ਸੋ ਮਰਦ ਕਈ ਵਾਰੀ ਅਨਭੇਲ ਅਤੇ ਅਰੋਗ ਪਤਨੀ ਨੂੰ 'ਅਤੀਚਰਣਾ' ਸਮਝਣ ਲੱਗ ਪੈਂਦਾ ਏ । ਇਹ ਖਿਆਲ ਗ਼ਲਤ ਹੈ, ਏਸੇ ਨੂੰ ਕਹਿੰਦੇ ਹਨ :-"ਉਲਟਾ ਚੋਰ ਕੁਤਵਾਲ ਨੂੰ ਡਾਂਟੇ ।"