

ਗੱਲਾਂ ਸੁਝ ਹੀ ਨਹੀਂ ਸਕਦੀਆਂ।
"ਸਮੁੰਦਰ ਦੇ ਉਪਰ ਉਪਰ ਦੀਆਂ ਲਹਿਰਾਂ ਹੀ ਤੱਕ ਸਕਦੇ ਹੋ ਤੁਸੀਂ । ਪਰ ਵਿਚ ਕੀ ਸਮੁੰਦਰ ਦੇ ਹੈ, ਅੰਦਰ ਦੇ ਭੇਤੀਆਂ ਨੂੰ ਹੀ ਪਤਾ ਹੈ ।"
ਕਾਲਜਾਂ ਦੇ ਪੜ੍ਹੇ ਮੁੰਡੇ ਕੁੜੀਆਂ ਇਹ ਸੁਣਦਿਆਂ ਹੀ ਅੱਗ-ਭਬੂਕਾ ਹੋ ਉਠਦੇ ਹਨ ਅਤੇ ਆਖਦੇ ਹਨ "ਇਹ ਸਭ ਗੱਲਾਂ ਫ਼ਜ਼ੂਲ ਹਨ । ਸਾਨੂੰ ਆਪਣੀ ਮਨਪਸੰਦ ਦੇ ਜੀਵਨ-ਸਾਥੀ ਤੋਂ ਬਿਨਾਂ ਹੋਰ ਕੁਝ ਨਹੀਂ ਚਾਹੀਦਾ" ਪਰੰਤੂ ਇਸ ਜ਼ਮਾਨੇ ਨੇ ਇਹੋ ਜਿਹੇ ਸੈਂਕੜੇ ਬੁੱਧੂ ਹਠੀ ਨੌਜਵਾਨਾਂ ਨੂੰ ਪਛਤਾਉਂਦਿਆਂ ਤੇ ਹੱਥ ਮਲਦਿਆਂ ਵੀ ਵੇਖਿਆ ਹੈ। ਮਾਪੇ ਜੇਕਰ ਏਨਾ ਕੁਝ ਵੇਖਦੇ ਹਨ ਤਾਂ ਕੇਵਲ ਅਪਣੇ ਮੁੰਡੇ ਦੀ ਭਲਾਈ ਦੀ ਖਾਤਰ । ਮੁੰਡਾ ਤੇ ਮਾਪੇ ਰਲ ਕੇ ਸਲਾਹ ਕਰ ਲੈਣ ਅਤੇ ਇਕ ਦੂਜੇ ਦੀ ਰਾਇ ਨੂੰ ਵਜ਼ਨ ਦੇਣ ਦੀ ਗੱਲ ਤਾਂ ਅਸੀਂ ਆਪ ਹੀ ਲਿਖ ਆਏ ਹਾਂ ।
ਹੱਛਾ ! ਹੁਣ ਕੋਰਟਸ਼ਿਪ ਦੀ ਜ਼ਰਾ ਫੋਟੋ ਫਿਲਮ ਲਓ । ਜਵਾਨੀ ਤੇ ਸਮਤੀ ਦੇ ਦਿਨ, ਮਰ ਮਿਟਣ ਤੇ ਕੁਰਬਾਨ ਹੋ ਜਾਣ ਦੇ ਦਿਨ, ਚਰਣ-ਧੂੜ ਬਣ ਜਾਣ ਦੇ ਦਿਨ, ਸੋਹਣੀ ਸੂਰਤ ਨੂੰ ਵੇਖ ਕੇ ਇਸ਼ਕ ਵਿਚ ਸਾਰੀਆਂ ਸਿਆਣਪਾਂ ਨੂੰ ਭੁੱਲ ਜਾਣ ਦੇ ਦਿਨ । ਇਨ੍ਹਾਂ ਦਿਨਾਂ ਅੰਦਰ ਸਦਾਚਾਰ ਤੇ ਇਖਲਾਕ ਦੀਆਂ ਗੱਲਾਂ ਨੂੰ ਟੰਗਣੇ ਉਪਰ ਰੱਖ ਕੇ, ਨਸੀਹਤਾਂ ਤੇ ਸਿਖ ਮਤ ਨੂੰ ਜਲ ਪ੍ਰਵਾਹ ਕਰ ਦੇਣ ਦੇ ਦਿਨ । ਇਹਨਾਂ ਦਿਨਾਂ ਵਿਚ ਜਿਸ 'ਤੇ ਦਿਲ ਆ ਜਾਏ ਉਸ ਦੇ ਔਗੁਣ ਗੁਣ ਬਣ ਜਾਣ, ਕੌੜਾ ਸੁਭਾਅ ਅਪਮਾਨ ਤੋਂ ਬੇਪਰਵਾਹੀ ਨੂੰ 'ਨਖਰਿਆਂ' ਦਾ ਨਾਮ ਦਿੱਤਾ ਜਾਏ । ਮੂਰਖਤਾ ਦੀਆਂ ਗੱਲਾਂ 'ਭੋਲਾਪਨ' ਸਮਝ ਲਈਆਂ ਜਾਂਦੀਆਂ ਹਨ । ਜੇ ਕੋਈ ਉਸ ਤੋਂ ਅਕਲ ਦੀ ਗੱਲ ਹੋ ਗਈ, ਤਾਂ ਬੱਸ ਦੁਨੀਆਂ ਭਰ ਦੀਆਂ ਅਕਲ-ਮੰਦੀਆਂ ਏਥੇ ਹੀ ਖਤਮ, ਨਾ ਅਜੇਹਾ ਅੱਕਲ ਵਾਲਾ ਕੋਈ ਅੱਜ ਤਕ ਹੋਇਆ ਤੇ ਨਾ ਅੱਗੋਂ ਕਦੀ ਹੋਵੇਗਾ। ਸਾਰਾ ਦਿਨ ਸਾਰੀ ਰਾਤ ਇਨ੍ਹਾਂ ਹੀ ਗਿਣਤੀਆਂ ਮਿਣਤੀਆਂ ਵਿਚ ਬੀਤ ਰਹੇ ਹਨ । ਨਾ ਕਿਸੇ ਦਾ ਡਰ, ਨਾ ਭੈ, ਨਾ ਲਿਹਾਜ, ਨਾ ਸ਼ਰਮ, ਇਕੱਲਿਆਂ ਦੁਕੱਲਿਆਂ ਦਿਨ ਰਾਤ ਫਿਰ ਰਹੇ ਹਨ। ਕੀ ਕਰ ਰਹੇ ਹਨ ? ਕੋਰਟਸ਼ਿਪ ਕਰ ਰਹੇ ਹਨ। ਵਿਆਹ ਹੋ ਗਿਆ। ਖੁਸ਼ੀ ਖੁਸ਼ੀ ਘਰ ਆਏ, ਪਰਖ ਪਰਖਾ ਕੇ ਲਿਆਏ, ਕਸਵੱਟੀ ਲਾ ਕੇ ਲਿਆਏ ਕੋਰਟਸ਼ਿਪ ਦੀ ਭੱਠੀ ਵਿਚੋਂ ਕੁੰਦਨ ਬਣਾ ਕੇ ਲਿਆਏ ।
ਜਦੋਂ ਉਹ ਜ਼ਾਹਿਰਦਾਰੀ ਦੇ ਦਿਨ ਬੀਤ ਗਏ, ਗ੍ਰਿਹਸਤ, ਟੱਬਰਦਾਰੀ