Back ArrowLogo
Info
Profile

ਇੰਨੀਆਂ ਗੱਲਾਂ ਦੇ ਹੁੰਦਿਆਂ ਹੋਇਆਂ ਵੀ ਪੜ੍ਹੀ ਲਿਖੀ ਪਤਨੀ ਸ਼ਾਬਾਸ਼ ਦੇ ਯੋਗ ਹੀ ਹੈ, ਜੇਕਰ ਉਹ ਵਿਦਿਆ ਦੇ ਨਾਲ ਨਾਲ-

"ਨਿਵਣ ਸੁ ਅੱਖਰ ਖਵਣ ਗੁਣ

ਜਿਹਵਾ ਮਣੀਆ ਮੰਤ ॥"

ਦੇ ਸ਼ੁਭ ਗੁਣਾਂ ਦੇ ਭੂਸ਼ਣਾਂ ਨਾਲ ਵੀ ਸੁਸੱਜਿਤ ਹੋਵੇ । ਫੇਰ ਉਹਨਾਂ ਵਰਗਾ ਕੋਈ ਨਹੀਂ ।

(3) ਘਰਾਣਾ-ਉਂਝ ਤਾਂ ਆਪੋ ਆਪਣਾ ਵਿਚਾਰ ਹੈ, ਪਰ ਅਸੀਂ ਤਾਂ ਮੁੰਡੇ ਕੁੜੀ ਦੀ ਪਸੰਦ ਕਰਦੇ ਸਮੇਂ ਘਰਾਣੇ ਨੂੰ ਖਾਸੀ ਉੱਚੀ ਵਿਸ਼ੇਸ਼ ਪਦਵੀ ਦੇਂਦੇ ਹਾਂ । ਘਰਾਣੇ ਦਾ ਨਿਰਭਰ ਧਨ ਪਦਾਰਥ ਉਪਰ ਨਹੀਂ ਹੁੰਦਾ। ਗਰੀਬ ਲੋਕ ਵੀ ਬਹੁਤ ਸਾਰੇ ਆਪਣੀ-ਆਪਣੀ ਜਾਤ ਬਿਰਾਦਰੀ ਦੇ ਉੱਚੇ ਘਰਾਣਿਆਂ ਵਿਚ ਜੰਮੇ ਪੱਲੇ ਹਨ । ਬਥੇਰੇ ਅਜਿਹੇ ਵੀ ਹਨ, ਜੋ ਕਦੀ ਅਮੀਰ ਵੀ ਸਨ ਤੇ ਉੱਚੇ ਘਰਾਣੇ ਦੇ ਵੀ ਹਨ । ਅਮੀਰੀ ਤਾਂ ਸਮੇਂ ਦੇ ਫੇਰ ਨਾਲ ਜਾਂਦੀ ਰਹੀ, ਪਰ ਘਰਾਣੇ ਦੀ ਆਨ ਤਾਂ ਕਿਸੇ ਸੂਰਤ ਵਿਚ ਜਾ ਹੀ ਨਹੀਂ ਸਕਦੀ । ਇਸ ਨੂੰ ਕੋਈ ਖੋਹ ਨਹੀਂ ਸਕਦਾ । ਮਹਾਰਾਜ ਭਰਥਰੀ ਹਰੀ ਦੀ 'ਨੀਤੀ ਸ਼ੱਤਕ' ਕੇਵਲ 100 ਸੰਸਕ੍ਰਿਤ ਦੇ ਸ਼ਲੋਕਾਂ ਦੀ ਰਚਨਾ ਹੈ । ਪਰੰਤੂ ਉਸ ਵਿਚ ਸੰਸਾਰ ਭਰ ਦੀਆਂ ਸਚਾਈਆਂ ਦਾ ਅਰਕ ਖਿੱਚ ਕੇ ਰਖ ਦਿੱਤਾ ਗਿਆ ਹੈ। ਉਨ੍ਹਾਂ ਦੇ ਇਕ ਸ਼ਲੋਕ ਦਾ ਸਾਰੰਸ ਹੈ :-

"ਇਸ ਜਾਹਾਨ ਨੂੰ ਬਣਾਉਣ ਵਾਲਾ ਕਿਸੇ ਹੰਸ ਉਪਰ ਕਰੋਪਵਾਨ ਹੋ ਕੇ ਉਸ ਪਾਸੋਂ ਮਾਨ ਸਰੋਵਰ ਦੇ ਰਮਣੀਕ ਸਥਾਨ ਦਾ ਵਸੇਬਾ ਤਾਂ ਖੋਹ ਸਕਦਾ ਹੈ, ਪਰੰਤੂ ਉਸ ਅੰਦਰ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਛਾਣ -ਕੇ ਦੁੱਧ ਪੀ ਜਾਣ ਦਾ ਅਸਚਰਜ ਗੁਣ ਹੈ, ਉਹ ਗੁਣ ਉਸ ਪਾਸੋਂ ਉਹ ਨਿਆਂਕਾਰੀ ਕਰਤਾਰ ਵੀ ਨਹੀਂ ਖੋਹ ਸਕਦਾ।" ਉੱਚੇ ਘਰਾਣੇ ਦਾ ਮਨੁੱਖ ਸੈਂਕੜੇ ਮੁਸਬੀਤਾਂ ਆਉਣ 'ਤੇ ਜਾਂ ਲੋਭ ਲਾਲਚ ਮਿਲਣ 'ਤੇ ਵੀ ਆਪਣੇ ਸਦਾਚਾਰ ਅਤੇ ਕਰਤੱਵ ਵਲੋਂ ਮੂੰਹ ਨਹੀਂ ਮੋੜੇਗਾ । ਉੱਚੇ ਘਰਾਣੇ ਵਾਲੀ ਬੀਬੀ ਦੁੱਖ ਵਿਚ, ਸੁਖ ਵਿਚ, ਰਾਜ ਵਿਚ, ਕੰਗਾਲੀ ਵਿਚ ਆਪਣੇ ਸਹੁਰਿਆਂ ਦੀ ਕਦੀ ਪਿੱਠ ਨਹੀਂ ਲਗਣ ਦੇਵੇਗੀ। ਉਹ ਹਰ ਹਾਲ ਵਿਚ ਆਪਣੇ ਪਤੀ ਦੇ ਘਰਾਣੇ ਦੀ ਲਾਜ ਰਖ ਲਵੇਗੀ। ਇਸੇ ਤਰ੍ਹਾਂ ਇਕ ਉੱਚੇ ਘਰਾਣੇ ਦਾ ਪਤੀ ਵੀ ਆਪਣੀ ਪਤਨੀ ਨੂੰ ਫੁੱਲਾਂ ਵਾਂਗ ਰਖੇਗਾ । ਆਪਣੇ ਸਹੁਰੇ ਦੀ ਬਾਂਹ ਬਣ ਕੇ ਸਹਾਰਾ ਦੇਂਦਾ ਰਹੇਗਾ ਅਤੇ ਰੱਬ ਨਾ ਕਰੇ ਜੇ

180 / 239
Previous
Next