

ਰਹਿਣਾ ਔਖਾ ਹੀ ਨਹੀਂ, ਸਗੋਂ ਅਸੰਭਵ ਹੈ । ਸੋ ਲੋਕਾਂ ਦਾ ਖਿਆਲ ਗ਼ਲਤ ਨਹੀਂ, ਕਿ ਉਹ ਕਦੇ ਕਦਾਈਂ ਭੋਗ ਭੀ ਕਰਦੇ ਰਹਿਣ ਅਤੇ ਔਲਾਦ ਦੇ ਭਾਰ ਤੋਂ ਭੀ ਬਚੇ ਰਹਿਣ । ਇਹੋ ਜਿਹੇ ਨੁਸਖੇ ਦੱਸ ਦੇਣਾ ਉਂਝ ਤਾਂ ਪੁੰਨ ਦਾ ਕੰਮ ਹੈ, ਪਰ ਨੁਕਸ ਇਹ ਹੈ ਮੂਰਖ ਵਿਧਵਾ ਇਸਤ੍ਰੀਆਂ ਇਹੋ ਜਿਹੇ ਨੁਸਖਿਆਂ ਦੀ, ਬਦਚਲਣੀ ਲਈ ਵਰਤੋਂ ਕਰਨਗੀਆਂ । ਫੇਰ ਵੀ ਵਿਧਵਾ ਇਸਤ੍ਰੀਆਂ ਦਾ ਤਾਂ ਬੰਦੋਬਸਤ ਹੋ ਸਕਦਾ ਹੈ ਕਿ ਜੇ ਉਹ ਆਪਣੇ ਮਨ ਨੂੰ ਕਾਬੂ ਨਾ ਰਖ ਸਕਣ ਤਾਂ ਉਹਨਾਂ ਦਾ ਵਿਆਹ ਕੀਤਾ ਜਾਵੇ, ਪਰ ਸੱਚੇ ਤੇ ਸੁੱਚੇ ਪਤੀਆਂ ਨੂੰ ਜੇ ਠੀਕ ਰਾਹ ਨਾ ਦੱਸਿਆ ਗਿਆ ਤਾਂ ਉਹ ਜਾਂ ਤਾਂ ਗਰਭ ਡੇਗਣ ਦੀ ਕੋਸ਼ਿਸ਼ ਕਰਨਗੇ ਜਾਂ ਸੰਤਾਨ ਪੈਦਾ ਕਰਕੇ ਗ਼ਰੀਬੀ ਅਤੇ ਚਿੰਤਾ ਵਿਚ ਫਸੇ ਰਹਿਣਗੇ।
ਮੋਟੇ ਮੋਟੇ ਤਿੰਨ ਤਰੀਕੇ ਹਨ, ਜਿਨ੍ਹਾਂ ਨਾਲ ਗਰਭ ਰੋਕਿਆ ਜਾ ਸਕਦਾ ਹੈ-
(1) ਜ਼ਨਾਨੀ ਦੀ ਰਿਹਮ ਅਤੇ ਦੂਜੇ ਸੰਤਾਨ ਉਪਜਾਊ ਅੰਗਾਂ ਨੂੰ ਗਰਭ ਦੇ ਯੋਗ ਨਾ ਰਹਿਣ ਦਿੱਤਾ ਜਾਏ ਅਰਥਾਤ ਅਰੋਗ ਮਨੁਖ ਨਾਲ ਭੋਗ ਕਰਨ 'ਤੇ ਭੀ ਤ੍ਰੀਮਤ ਨੂੰ ਗਰਭ ਨਾ ਹੋਵੇ ।
(2) ਮਨੁਖ ਦੇ ਵੀਰਜ ਵਿਚ ਗਰਭ ਠਹਿਰਾਨ ਵਾਲੇ ਜੀਵਾਂ ਦਾ ਜੀਵਨ ਮੁਕਾ ਦੇਣਾ, ਅਰਥਾਤ ਅਰੋਗ ਜ਼ਨਾਨੀ ਨਾਲ ਭੋਗ ਕਰਦਿਆਂ ਹੋਇਆਂ ਉਸ ਨੂੰ ਗਰਭ ਨਾ ਠਹਿਰ ਸਕੇ ।
(3) ਜ਼ਨਾਨੀ ਦੀ ਰਿਹਮ ਜਾਂ ਮਰਦ ਦੇ ਵੀਰਜ ਨੂੰ ਜਿਉਂ ਦਾ ਤਿਉਂ ਆਪਣੀ ਕੁਦਰਤੀ ਹਾਲਤ ਵਿਚ ਰਹਿਣ ਦੇਣਾ, ਪਰ ਕਿਸੇ ਦੂਜੀ ਤਰ੍ਹਾਂ ਨਾਲ ਜ਼ਨਾਨੀ ਦੀ ਬੱਚਾਦਾਨੀ ਦੇ ਅੰਡੇ ਨਾਲ ਮਰਦ ਦੇ ਵੀਰਜ ਦਾ ਮਿਲਾਪ ਨਾ ਹੋਣਾ । (ਕੋਈ ਝਟ-ਟਪਾਊ ਪ੍ਰਬੰਧ ਕਰ ਲੈਣਾ।) ਹੁਣ ਸਰਕਾਰ ਨੇ ਇਹ ਸਾਰਾ ਭਾਰ ਆਪਣੇ ਉਪਰ ਲੈ ਲਿਆ ਹੈ। ਹਰ ਜ਼ਿਲੇ ਵਿਚ ਕਈ ਹਸਪਤਾਲ ਮੁਫ਼ਤ ਹੀ ਇਸ ਮਤਲਬ ਦੀ ਸਭ ਸੇਵਾ ਕਰ ਦੇਂਦੇ ਹਨ ।