Back ArrowLogo
Info
Profile

ਲਈ ਰਚੀ ਗਈ ਸੀ ।

ਬੇ-ਔਲਾਦ ਤ੍ਰੀਮਤ ਤੇ ਮਰਦ ਦੀ ਪ੍ਰੀਖਿਆ

ਜੇ ਸੰਤਾਨ ਨਾ ਹੁੰਦੀ ਹੋਵੇ ਤਾਂ ਪ੍ਰੀਖਿਆ ਦੀ ਲੋੜ ਹੈ ਕਿ ਨੁਕਸ ਇਸਤ੍ਰੀ ਵਿਚ ਹੈ ਜਾਂ ਮਰਦ ਵਿਚ ਜਾਂ ਦੋਹਾਂ ਵਿਚ ਹੈ ?

ਮਰਦ ਸੰਬੰਧੀ ਹੇਠ ਲਿਖੀਆਂ ਗੱਲਾਂ ਦਾ ਪਤਾ ਕਰੋ :- ਉਮਰ,

(1) ਮਾਪਿਆਂ ਦੀ ਸਿਹਤ, ਜਦੋਂ ਕਿ ਉਹ ਜੰਮਿਆ ਸੀ । (2) ਕੱਚੀ ਉਮਰ ਵਿਚ ਵੀਰਜ ਗਵਾਇਆ ਹੋਵੇ । (3) ਆਪਣੀ ਇਸਤ੍ਰੀ ਨਾਲ ਬਹੁਤਾ ਭੋਗ ਕਰਦਾ ਰਿਹਾ ਹੋਵੇ ਜਾਂ ਛੋਟੀ ਉਮਰੇ ਵਿਆਹਿਆ ਗਿਆ ਹੋਵੇ । (4) ਕਿਸੇ ਨਸ਼ੇ ਦੀ ਵਾਦੀ । (5) ਇੰਦਰੀ ਵਿਚ ਕਰੜਾਈ ਘੱਟ । (6) ਸੁਪਨ ਦੋਸ਼ ਜਾਂ ਛੇਤੀ ਖਲਾਸ ਹੋ ਜਾਣ ਦੀ ਬੀਮਾਰੀ, ਵੀਰਜ ਦਾ ਪਤਲਾ ਹੋਣਾ, ਆਤਸ਼ਕ ਸੁਜ਼ਾਕ ਹੋ ਚੁਕਣਾ । (7) ਪਿਸ਼ਾਬ ਦੀ ਹਾਲਤ (8) ਵੀਰਜ ਵਿਚ ਉਨ੍ਹਾਂ ਜੀਵਾਂ ਦਾ ਨਾ ਹੋਣਾ, ਜਿਹੜੇ ਖੁਰਦਬੀਨ (Microscope) ਨਾਲ ਸਿਆਣੇ ਡਾਕਟਰ ਜਾਂ ਵੈਦ ਹੀ ਵੇਖ ਸਕਦੇ ਹਨ । ਪਰ ਬਹੁਤ ਹੀ ਘੱਟ ਚਿਕਿਤਸਕ ਖੁਰਦਬੀਨ ਖ੍ਰੀਦ ਕੇ ਵਰਤ ਸਕਦੇ ਹਨ । (9) ਆਮ ਸਰੀਰਕ ਹਾਲਤ, ਮੋਟਾ ਜਾਂ ਦੁਬਲਾ । (10) ਰੋਜ਼ਗਾਰ ਜਾਂ ਕਿਸੇ ਦੂਜੀ ਗੱਲ ਦੀ ਚਿੰਤਾ । (11) ਨਾਮਰਦੀ ਸੰਬੰਧੀ ਜੋ ਕੁਝ ਪਿੱਛੇ ਲਿਖ ਆਏ ਹਾਂ, ਵੈਸਾ ਕੋਈ ਨੁਕਸ ? (12) ਕਾਮਵਾਸ਼ਨਾ ਦੀ ਵਧੀਕੀ ਜਾਂ ਕਮੀ । (13) ਕਾਰ ਵਿਹਾਰ ਕਿਸ ਕਿਸਮ ਦਾ ਹੈ । (14) ਆਪ ਜੌੜਾ ਤਾਂ ਨਹੀਂ ਜੰਮਿਆ ਸੀ? (15) ਬਾਲਗ ਹੋ ਜਾਣ 'ਤੇ ਵੀ ਖੌਦਾ (ਦਾੜ੍ਹੀ ਮੁਛ ਬਿਨਾਂ) ਹੀ ਤਾਂ ਨਹੀਂ ।

ਮੈਂ ਅਜਿਹੇ ਸੈਂਕੜੇ ਮਰਦ ਵੇਖੇ, ਜਿਨ੍ਹਾਂ ਨੇ ਆਪ ਅਨਜਾਣ-ਪੁਣੇ ਵਿਚ ਬੜੇ ਕੁਕਰਮ ਕੀਤੇ, ਵਿਆਹ ਪਿੱਛੋਂ ਹਦੋਂ ਵੱਧ ਭੋਗ ਕੀਤਾ, ਆਤਸ਼ਕ ਸੁਜ਼ਾਕ ਆਦਿ ਵੀ ਭੋਗ ਚੁਕੇ, ਪਰੰਤੂ ਕਿਉਂਕਿ ਸਰੀਰਕ ਦਸ਼ਾ ਤੋਂ, ਉਤੋਂ ਤਾਂ ਉਹ ਚੰਗੇ ਭਲੇ ਨਜ਼ਰ ਆਉਣ ਕਰਕੇ ਆਪਣੇ ਆਪ ਨੂੰ ਤਾਂ ਸੰਤਾਨ ਉਤਪੰਨ ਕਰਨ ਦੇ ਯੋਗ ਸਮਝਦੇ ਸਨ, ਪਰੰਤੂ ਨੁਕਸ ਸਾਰਾ ਪਤਨੀ ਵਿਚ

----------------------------

1 ਸੂਰਜ ਦੀ ਰੋਸ਼ਨੀ ਵਿਚ ਭੋਗ ਕਰਨ ਦੇ ਅੱਧੇ ਘੰਟੇ ਦੇ ਅੰਦਰ ਅੰਦਰ ਖੁਰਦਬੀਨ ਨਾਲ ਵੀਰਜ ਵੇਖਣਾ। ਚਾਹੀਦਾ ਹੈ । ਹਜ਼ਾਰ ਗੁਣਾ ਵੱਡਾ ਕਰਕੇ ਵਿਖਾਣ ਵਾਲੀ ਖੁਰਦਬੀਨ ਦਵਾਰਾ ਅਸੀਂ ਵੀਰਜ ਵੇਖਣ ਦਾ ਬਹੁਤ ਤਜਰਬਾ ਰੱਖਦੇ ਹਾਂ ਅਤੇ ਰੋਗੀ ਨੂੰ ਵਿਖਾ ਵੀ ਦੇਂਦੇ ਹਾਂ ।

203 / 239
Previous
Next