

ਚੌਧਵਾਂ ਕਾਂਡ
ਅੰਗਰੇਜ਼ੀ ਪੁਸਤਕਾਂ ਵਿਚੋਂ ਚੋਣਵੇਂ ਲੇਖ
ਜਿਸ ਤਰ੍ਹਾਂ ਭੂਮਿਕਾ ਵਿਚ ਦੱਸ ਆਇਆ ਹਾਂ, ਇੰਗਲਿਸਤਾਨ, ਅਮਰੀਕਾ, ਫਰਾਂਸ ਆਦਿ ਵਿਚ ਇਸ ਵਿਸ਼ੇ ਉਪਰ ਅਨੇਕਾਂ ਹੀ ਪੁਸਤਕਾਂ ਲਿਖੀਆਂ ਗਈਆਂ ਹਨ ਅਤੇ ਵਿਆਹੇ ਹੋਏ ਜਾਂ ਜਿਨ੍ਹਾਂ ਦਾ ਵਿਆਹ ਛੇਤੀ ਹੀ ਹੋਣ ਵਾਲਾ ਹੋਵੇ, ਉਹ ਨੌਜਵਾਨ ਉਹਨਾਂ ਪੁਸਤਕਾਂ ਤੋਂ ਬੜਾ ਲਾਭ ਪ੍ਰਾਪਤ ਕਰ ਰਹੇ ਹਨ ।
ਉਹ ਪੁਸਤਕਾਂ ਓਥੋਂ ਦੇ ਹਾਲਾਤ ਅਨੁਸਾਰ ਠੀਕ ਚਰਚਾ ਕਰਦੀਆਂ ਹਨ । ਮੈਂ ਆਪਣੀ ਇਸ ਪੁਸਤਕ ਦੇ ਦੋ ਸੌ ਤੋਂ ਵਧੇਰੇ ਸਫਿਆਂ ਵਿਚ ਆਯੁਰਵੈਦਿਕ ਸ਼ਾਸਤਰਾਂ ਦੇ ਅਤੇ ਆਪਣੇ 50 ਸਾਲਾਂ ਦੇ ਤਜਰਬੇ ਅਨੁਸਾਰ ਖਾਂਵਦਾਂ ਲਈ ਵਰਣਨ ਕੀਤਾ ਹੈ, ਫੇਰ ਵੀ ਅੰਗਰੇਜ਼ ਅਤੇ ਅਮਰੀਕਨ ਲਿਖਾਰੀਆਂ ਦੇ ਚੋਣਵੇਂ ਚੋਣਵੇਂ ਵਿਚਾਰ ਆਪ ਦੇ ਲਈ ਦਰਜ ਕਰ ਦੇਂਦਾ ਹਾਂ ਜਿਹੜੇ ਹਿੰਦੁਸਤਾਨ ਲਈ ਮੁਫ਼ੀਦ ਹੋ ਸਕਣ ।
ਮੈਰਿਡ ਲਵ (MARRIED LOVE)
"ਅਸਲ ਵਿਚ ਬਹੁਤ ਥੋੜ੍ਹੇ ਲੋਕ ਹੋਣਗੇ, ਸਗੋਂ ਹੋ ਸਕਦਾ ਹੈ ਕੋਈ ਵੀ ਅਜਿਹੇ ਨਾ ਹੋਣ, ਜਿਹੜੇ ਬਿਨਾਂ ਕਿਸੇ ਖੁਸ਼ੀ ਜਾਂ ਸਵਾਦ ਦੀ ਚਾਹ ਦੇ ਵਿਆਹ ਕਰਦੇ ਹੋਣ । ਵਹੁਟੀ ਲਾੜਾ ਭਾਵੇਂ ਕਿੰਨੇ ਹੀ ਫਲਾਸਫੀ ਅਤੇ ਗਿਆਨ ਛਾਂਟਣ ਕਿ ਮਾਪਿਆਂ ਦੇ ਦਬਾਅ ਜਾਂ ਕਿਸੇ ਹੋਰ ਕਾਰਨ ਕਰਕੇ ਉਹਨਾਂ ਨੇ ਵਿਆਹ ਕੀਤਾ ਹੈ, ਨਹੀਂ ਤਾਂ ਉਹਨਾਂ ਦੀ ਆਪਣੀ ਮਰਜ਼ੀ ਨਹੀਂ ਸੀ, ਇਹ ਸਾਰੀਆਂ ਗੱਲਾਂ ਨਿਰਮੂਲ ਤੇ ਝੂਠ ਹਨ । ਕਿਸੇ ਦੀ ਤਲਾਸ਼ ਵਿਚ ਤਰਸਦੀਆਂ ਹੋਈਆਂ ਅੱਖਾਂ, ਅੰਗ ਅੰਗ ਤੇ ਗੱਲ ਗੱਲ ਵਿਚ ਜਵਾਨੀ ਦੀਆਂ ਰਮਜ਼ਾਂ, ਕਿਸੇ ਸੁੰਦਰੀ ਦੇ ਕੋਲੋਂ ਦੀ ਲੰਘ ਜਾਣ ਉਪਰ