

ਭੋਜਨ ਰਾਹੀਂ ਸਿਹਤ
ਮਨੁੱਖ ਦੀ ਸਿਹਤ ਦਾ ਵਿਗੜਨਾ ਜਾਂ ਠੀਕ ਹੋਣਾ ਬਹੁਤ ਕੁਝ ਭੋਜਨ 'ਤੇ ਹੀ ਨਿਰਭਰ ਕਰਦਾ ਹੈ । ਇਹ ਇਕ ਅਮਰ ਸਚਾਈ ਹੈ ਕਿ ਭੋਜਨ ਜਿੰਨਾ ਸਾਦਾ ਅਤੇ ਸਸਤਾ ਹੋਵੇਗਾ, ਉਹ ਓਨਾ ਹੀ ਗੁਣਕਾਰੀ ਹੋਵੇਗਾ । ਤੁਹਾਡਾ ਭੋਜਨ ਹਲਕਾ ਅਤੇ ਛੇਤੀ ਪਚਣਯੋਗ ਹੋਣਾ ਚਾਹੀਦਾ ਹੈ । ਜੋ ਵੀ ਖਾਂਦੇ ਹੋ, ਉਸਨੂੰ ਬਹੁਤ ਚਬਾ ਚਬਾ ਕੇ ਖਾਣਾ ਚਾਹੀਦਾ ਹੈ । ਕਦੀ ਵੀ ਅਜਿਹਾ ਭੋਜਨ ਨਾ ਖਾਓ ਜਿਸ ਨਾਲ ਕੋਈ ਤਕਲੀਫ ਹੁੰਦੀ ਹੋਵੇ । ਬਿਮਾਰੀ ਵਿਚ ਖੁਰਾਕ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ? ਇਸ ਸਭ ਕੁਝ ਬਾਰੇ ਜਾਣਕਾਰੀ ਵਿਸਥਾਰ ਸਹਿਤ ਇਸ ਪੁਸਤਕ ਵਿਚ ਦਰਜ ਹੈ । ਪੁਸਤਕ ਨੂੰ ਆਪ ਪੜ੍ਹੋ ਅਤੇ ਆਪਣੇ ਪਰਿਵਾਰ ਨੂੰ ਪੜ੍ਹਾਓ ।