Back ArrowLogo
Info
Profile

ਸੰਭਾਲਣ ਮਗਰੋਂ ਉਹਨਾਂ ਦੇ ਦਿਲ ਦਿਮਾਗ ਵਿਚ ਇਕ ਤਰ੍ਹਾਂ ਦੀ ਬੇਚੈਨੀ (ਅਸ਼ਾਂਤੀ) ਜਾਪਦੀ ਹੈ ।" ਮੈਂ ਬਹੁਤ ਚਿਰ ਤਕ ਇਸ ਤਰ੍ਹਾਂ ਦੀ ਬੇਨਿਯਮੀ ਦੇ ਕਾਰਨਾਂ ਪੁਰ ਸੋਚ-ਵਿਚਾਰ ਕਰਦਾ ਰਿਹਾਂ । ਓੜਕ ਬੜੀ ਲੰਮੀ-ਚੌੜੀ ਦੇਖ-ਭਾਲ ਦੇ ਉਪਰੰਤ ਮੁਸ਼ਕਿਲ ਹਲ ਕਰ ਹੀ ਲੀਤੀ।

ਉੱਤਰ-ਗੱਲ ਇਹ ਹੈ ਕਿ ਮਨੁਖ ਆਪ ਹੀ ਕਾਮੀ ਖਿਆਲਾਂ ਤੋਂ ਆਪਣੇ ਅੰਦਰ ਬੇਚੈਨੀ ਪੈਦਾ ਕਰ ਲੈਂਦਾ ਹੈ । ਜਦੋਂ ਤੀਕਰ ਮਨੀ ਘੱਟ ਹੁੰਦੀ ਹੈ ਜੋਸ਼ ਘੱਟ ਰਹਿੰਦਾ ਹੈ ਪਿੱਛੋਂ ਉਹ ਮਨੀ ਵੱਧ ਜਾਂਦੀ ਹੈ ਅਤੇ ਬੇਚੈਨੀ ਹੋਣ ਲੱਗ ਜਾਂਦੀ ਹੈ । ਇਹ ਕੋਈ ਬੇਚੈਨੀ ਨਹੀਂ, ਇਹ ਤਾਂ ਬਨਾਵਟੀ ਚਸਕਾ ਹੀ ਹੈ ਜਿਸ ਦਾ ਕਾਰਣ ਉਸਦੇ ਗੰਦੇ ਵਿਚਾਰ ਹੀ ਹੁੰਦੇ ਹਨ । ਜੇ ਉਹ ਵਿਚਾਰਾਂ ਨੂੰ ਸ਼ਹਿਵਤ ਦੇ ਜ਼ਹਿਰੀਲੇ ਅਸਰਾਂ ਤੋਂ ਉੱਕਾ ਆਜ਼ਾਦ ਰਖਣ ਤਾਂ ਉਹ ਬੇਚੈਨੀ ਸਦਾ ਲਈ ਹਟ ਜਾਏ ।

ਮੇਰੇ ਨੌਜਵਾਨ ਮਿੱਤਰੋ ! ਦਿਮਾਗ ਨੂੰ ਇੱਸ਼ਕ ਤੇ ਸ਼ਹਿਵਤ ਦੇ ਖਿਆਲਾਂ ਤੋਂ ਬਿਲਕੁਲ ਆਜ਼ਾਦ ਕਰ ਦਿਓ । ਇਸ ਬਣਾਉਟੀ ਤੇ ਝੂਠੀ ਬੇਚੈਨੀ ਵੱਲ ਧਿਆਨ ਨਾ ਕਰੋ, ਜ਼ਰੂਰ ਹੀ ਤੁਹਾਨੂੰ ਬਹੁਤ ਛੇਤੀ ਸਿਹਤ ਦੇਵਤਾ ਦੇ ਦਰਸ਼ਨ ਹੋਣਗੇ ।

(3) ਬਾਜ਼ਾਰ ਵਿਚ, ਗਲੀ ਵਿਚ ਜਿਥੇ ਕਿਤੇ ਇਸਤ੍ਰੀ ਨੂੰ ਤੱਕੋ ਅੱਖਾਂ ਨੀਵੀਆਂ ਕਰ ਲਓ। ਲੋਕ ਕਹਿੰਦੇ ਹਨ ਕਿ "ਫੁੱਲ ਨੂੰ ਵੇਖਣ ਦਾ ਕੀ ਹਰਜ ਹੈ, ਪਰਮਾਤਮਾ ਨੇ ਚੰਗੀਆਂ ਸ਼ਕਲਾਂ ਬਣਾਈਆਂ ਕਿਸ ਲਈ ਹਨ, ਅਸੀਂ ਉਹਨਾਂ ਨੂੰ ਛੋਂਹਦੇ ਤਾਂ ਨਹੀਂ ।"

ਬਰਖੁਰਦਾਰੋ ! ਇਹ ਖਿਆਲ ਗਲਤ ਹੈ। ਜਿਨ੍ਹਾਂ ਦੇ ਦਿਮਾਗ ਵਿਚ ਸ਼ਹਿਵਤ (ਵਿਸ਼ੈ) ਦਾ ਜ਼ਹਿਰ ਭਰਿਆ ਹੋਇਆ ਹੈ ਉਹਨਾਂ ਦਾ ਇਹ ਬਿਲਕੁਲ ਹੱਕ ਨਹੀਂ । ਦਿਨ ਦੇ ਵੇਖੇ ਹੋਏ ਨਜ਼ਾਰੇ ਰਾਤ ਨੂੰ ਸੁਪਨੇ ਵਿਚ ਆ ਕੇ ਸੁਪਨਦੋਸ਼ ਦਾ ਕਾਰਨ ਹੁੰਦੇ ਹਨ । ਹੋਰ ਵੀ ਕਈ ਖਰਾਬੀਆਂ ਪੈਦਾ ਹੋ ਜਾਂਦੀਆਂ ਹਨ । ਲੇਖ ਲੰਮਾ ਹੋ ਜਾਏਗਾ । ਇਸ ਲਈ ਇਸ 'ਤੇ ਬਹੁਤੀ ਬਹਿਸ ਨਾ ਕਰਦਿਆਂ ਹੋਇਆਂ ਦੱਸ ਦੇਂਦਾ ਹਾਂ ਕਿ ਅਜੇਹੇ ਸੈਂਕੜੇ ਨੌਜਵਾਨ ਮੇਰੇ ਪਾਸ ਇਲਾਜ ਲਈ ਆਏ ਜਿਨ੍ਹਾਂ ਨੂੰ ਏਸੇ ਵੇਖਣ ਵਖਾਣ ਅਤੇ ਸਿਨੇਮਾ ਨੇ ਤਬਾਹ ਕੀਤਾ ਸੀ।

 (4) ਖੁਰਾਕ ਹੌਲੀ ਅਤੇ ਛੇਤੀ ਹਜ਼ਮ ਹੋ ਜਾਣ ਵਾਲੀ ਖਾਓ ।

34 / 239
Previous
Next