'ਹਦੈਤ ਨਾਮਾ ਖਾਵੰਦ' ਦੇ ਹੱਕ ਵਿਚ ਹਾਈ ਕੋਰਟ ਪੰਜਾਬ, ਲਾਹੌਰ ਦਾ ਫੈਸਲਾ (ਨੰਬਰ 915 ਸੰਨ 1946) ਕਿ ਪੰਜਾਬ ਦੇ ਮਿਨਿਸਟਰ, ਡਿਪਟੀ ਕਮਿਸ਼ਨਰ, ਸਿਵਿਲ ਸਰਜਨ-ਇਤਨੇ ਬੜੇ ਬੜੇ ਗਵਾਹ ਕਹਿੰਦੇ ਹਨ ਕਿ ਉਹ ਆਪਣੇ ਜਵਾਨ ਲੜਕਿਆਂ ਨੂੰ ਇਹ ਪੁਸਤਕ ਪੜ੍ਹਣ ਲਈ ਕਹਿਣਗੇ। ਸੋ ਕਿਤਾਬ ਨੂੰ ਬੰਦ ਨਹੀਂ ਕੀਤਾ ਜਾਂਦਾ; ਅਪੀਲ ਮਨਜੂਰ ।
High Court A. I. R. Lahore 383.
In The High Court of Judicature at Lahore
CRIMINAL APPELLATE SIDE
Criminal Appeal No. 915 of 1946.
The Crown Versus Appellant
1. K. Harnam Das and 2. K. Maharaj Kishan.
Charge Under Section 292, Indian Penal Code.
----------------------------------------------------------------
On the whole it would appear that book in the present case discusses subjects which are bound to be discussed in a work of this kind if it is to fulfil any useful purpose and although some of these subjects are not such as are ordinarily discussed in polite society, they are dealt with in the book in quite restrained and sober manner and it may here be mentioned that in de- fence a number of respectable persons including a former Minister in Punjab Government, a former Public Prosecutor, a re- tired Deputy Commissioner of Criminal Tribes and a retired Civil Surgeon have appeared, and stated that they did not con- sider that the book was objectionable, and that it was in fact one which they would recommended to young married men.
--------------------------------------------------------------------
Accordingly Appeal (of the Crown) dismissed.
ਲੇਖ ਸੂਚੀ
ਭੇਟਾ ਤੇ ਭਾਵਨਾ
ਜ਼ਰੂਰੀ ਬੇਨਤੀ
ਭੂਮਿਕਾ
ਪੁਸਤਕ ਰਚਨ ਦਾ ਕਾਰਨ
ਜਵਾਨੀ ਦੀ ਦੇਖ-ਭਾਲ, ਨੌਜਵਾਨਾਂ ਦਾ ਵਤੀਰਾ, ਉਨ੍ਹਾਂ ਦੀ ਭੁੱਲ-ਚੁਕ ਤੇ ਉਸ ਦਾ ਉਪਾਅ
ਪਹਿਲੀ ਰਾਤ ਪਤੀ ਅਤੇ ਪਤਨੀ ਦੇ ਸੰਬੰਧ ਦਾ ਆਰੰਭ
ਉਹ ਰਾਤ
ਪਤੀ ਵਲੋਂ ਜ਼ਿਦ ਅਤੇ ਵਹੁਟੀ ਵਲੋਂ ਇਨਕਾਰ
ਮਦਨ ਤਰੰਗ ਜਾਂ ਕਾਮ-ਚੇਸ਼ਟਾ ਦੀ ਲਹਿਰ
ਪੰਜ ਸੁਨਹਿਰੀ ਅਸੂਲ
ਵਿਆਹ ਨੂੰ ਕਾਮਯਾਬ ਬਣਾਉਣ ਲਈ ਲਾਭਦਾਇਕ ਨਸੀਹਤਾਂ
ਪਤੀ ਸੁਚੇਤ ਰਹੇ—ਇਸਤ੍ਰੀਆਂ ਪੁੱਠੇ ਰਾਹ ਕੀਕਣ ਪੈ ਜਾਂਦੀਆਂ ਹਨ ?
ਮਰਦਾਂ ਅਤੇ ਇਸਤਰੀ ਦੀਆਂ ਕਿਸਮਾਂ
ਇਸਤ੍ਰੀ ਅਤੇ ਪੁਰਸ਼ ਦੇ ਸੰਤਾਨ ਉਪਜਾਊ ਅੰਗ/ਇਸਤ੍ਰੀ ਦੇ ਅੰਗ
ਮਨੁੱਖ ਦੇ ਸੰਤਾਨ-ਉਪਜਾਊ ਅੰਗ
ਵੀਰਜ
ਮਰਦਾਂ ਦੇ ਗੁਪਤ ਰੋਗ ਅਤੇ ਇਲਾਜ
ਸੁਪਨ ਦੋਸ਼ ਦਾ ਸਸਤਾ ਅਤੇ ਸੌਖਾ ਇਲਾਜ
ਧਾਂਤ ਜਾਣ ਦਾ ਸਸਤਾ ਅਤੇ ਸੌਖਾ ਇਲਾਜ
ਛੇਤੀ ਖਲਾਸ ਹੋਣ ਦਾ ਸਸਤਾ ਅਤੇ ਸੌਖਾ ਇਲਾਜ
ਨਾਮਰਦੀ ਦੀਆ ਚਾਰ ਸੂਰਤਾਂ
ਬੁਰੇ ਕੰਮਾਂ ਦਾ ਇੰਦਰੀ 'ਤੇ ਬੁਰਾ ਅਸਰ
ਵੀਰਜ ਸਾਫ ਕਰਨ ਦੀਆਂ ਔਸੁਧੀਆਂ
ਗਰਭ
ਮੁੰਡਾ ਜੰਮੇ
ਗਰਭ ਵਿਚ ਮੁੰਡਾ ਹੈ ਕਿ ਕੁੜੀ ?
ਗਰਭਵਤੀ ਲਈ ਸਿੱਖਿਆ
ਨਸਤ੍ਰੀਕ (ਨਾ-ਇਸਤ੍ਰੀਆਂ)
ਵਿਆਹ ਦੇ ਵਲਾਇਤੀ ਤੇ ਹਿੰਦੁਸਤਾਨੀ ਢੰਗ (Courtship)
ਵਿਆਹ ਵਾਸਤੇ ਵਰ ਕੰਨਿਆਂ ਦੀ ਤਲਾਸ਼ ਦੀ ਔਖਿਆਈ
ਬੁਢੇਪੇ ਦੀ ਸ਼ਾਦੀ
ਦੂਜ ਵਿਆਹ
ਗਰਭ ਨਾ ਹੋਵੇ(Birth-control)
ਗਰਭ ਡਿੱਗ ਜਾਣਾ ਜਾਂ ਡੇਗ ਦੇਣਾ
ਤਮਾਸ਼ਬੀਨੀ (ਬਾਜ਼ਾਰੀ ਇਸਤ੍ਰੀ ਦਾ ਸੰਗ)
ਦੋ ਨਾਮੁਰਾਦ ਮਰਜਾਂ ਆਤਸਕ ਤੇ ਸੁਜਾਕ
ਸਰੀਰ ਵਿਚ ਕਾਮਦੇਵ ਦੇ ਅਸਥਾਨ
ਬੇਔਲਾਦ ਇਸਤ੍ਰੀ ਤੇ ਮਰਦ ਦੀ ਪ੍ਰੀਖਿਆ
ਅੰਗਰੇਜ਼ੀ ਪੁਸਤਕਾਂ ਵਿਚੋਂ ਚੋਣਵੇਂ ਲੇਖ
ਕੀ ਮੇਰਾ ਵਿਆਹ ਕਾਮਯਾਬ ਹੋਵੇਗਾ ?
ਟੁਟੀਆਂ ਮੁਹੱਬਤਾਂ ਤੇ ਉਜੜੇ ਘਰ
ਬਜ਼ੁਰਗ ਮਾਤਾ ਪਿਤਾ ਦੇ ਮਾਣ ਅਪਮਾਣ ਸੰਬੰਧੀ ਡੂੰਘੀ ਖੋਜ
ਸੱਸ ਤੇ ਨੂੰਹ ਦਾ ਝੈੜਾ (ਰਖ ਪਤ, ਰਖਾ ਪਤ)
ਭੇਟਾ ਤੇ ਭਾਵਨਾ
ਇਹ ਲਾਭਦਾਇਕ ਪੁਸਤਕ ਸੰਨਿਆਸੀਆਂ ਦੇ ਸਿਰਤਾਜ, ਗੁਰੂਦੇਵ ਸਵਾਮੀ ਸ੍ਰੀ ਕ੍ਰਿਸ਼ਨਾਨੰਦ ਜੀ ਮਹਾਰਾਜ ਸੰਨਿਆਸੀ ਦੇ ਚਰਣ ਕਮਲਾਂ ਵਿਚ ਭੇਟ ਕਰਦਾ ਹਾਂ, ਜਿਨ੍ਹਾਂ ਨੇ ਆਪਣੀ ਅਧਿਆਤਮ ਅਤੇ ਵੈਦਿਕ ਹਿਕਮਤ ਦਵਾਰਾ ਬਿਨਾ ਪੈਸੇ ਅਥਵਾ ਸਸਤੇ ਸਸਤੇ ਇਲਾਜ ਗਿਆਨ ਦੇ ਚਾਨਣੇ ਨਾਲ ਮੇਰੀ ਬੁੱਧੀ ਨੂੰ ਪ੍ਰਕਾਸ਼ਵਾਨ ਕੀਤਾ ।
ਸਵਾਮੀ ਜੀ ਮਹਾਰਾਜ ! ਜਦ ਲੋਕੀਂ ਮੇਰੀਆਂ ਪੁਸਤਕਾਂ ਅਤੇ ਦਵਾਈਆਂ ਦੀ ਪ੍ਰਸੰਸਾ ਕਰਦੇ ਹਨ ਅਤੇ ਮੇਰਾ ਧੰਨਵਾਦ ਕਰਦੇ ਹਨ, ਤਾਂ ਮੈਂ ਉਨ੍ਹਾਂ ਨੂੰ ਸਦਾ ਇਹੀ ਕਹਿੰਦਾ ਹਾਂ ਕਿ ਇਹ ਸਭ ਆਪ ਜੀ ਦੀ ਹੀ ਕਿਰਪਾ ਹੈ, ਇਸ ਲਈ ਇਨ੍ਹਾਂ ਨੂੰ ਆਪ ਜੀ ਦਾ ਧੰਨਵਾਦੀ ਹੋਣਾ ਚਾਹੀਦਾ ਹੈ, ਨਾ ਕਿ ਮੇਰਾ ।
ਮਹਾਰਾਜ ਜੀ ! ਮੈਨੂੰ ਆਪ ਦੀ ਆਗਿਆ ਸਦਾ ਚੇਤੇ ਰਹਿੰਦੀ ਹੈ ਤੇ ਮੈਂ ਜਨਤਾ ਦੀ ਸੇਵਾ ਤੋਂ ਕਦੇ ਵੀ ਮੂੰਹ ਨਹੀਂ ਮੋੜਿਆ । ਇਹ ਪੁਸਤਕ ਵੀ ਉਹਨਾਂ ਛੋਟੀ ਉਮਰ ਦੇ ਤੇ ਜਵਾਨ ਅਤੇ ਬੁੱਢਿਆਂ ਪਤੀਆਂ ਦੀ ਸਿੱਖਿਆ ਲਈ ਲਿਖੀ ਹੈ, ਜਿਹੜੇ ਵਿਆਹ ਨੂੰ ਇਕ ਜੰਜਾਲ ਸਮਝ ਰਹੇ ਹਨ। ਮੈਨੂੰ ਵਿਸ਼ਵਾਸ ਹੈ ਕਿ ਉਹ ਸਾਰੇ, ਮੇਰੇ ਇਨ੍ਹਾਂ ਲਿਖੇ ਹੋਏ ਅਨੁਭਵਾਂ ਤੋਂ ਲਾਭ ਉਠਾਉਂਦੇ ਹੋਏ, ਹਰ ਤਰ੍ਹਾਂ ਦੀਆਂ ਬੀਮਾਰੀਆਂ, ਕਮਜ਼ੋਰੀਆਂ, ਪਰਿਵਾਰਿਕ ਝਗੜਿਆਂ, ਉਲਝਣਾਂ ਤੇ ਮਾਨਸਿਕ ਦੁੱਖਾਂ ਅਤੇ ਗ੍ਰਿਹਸਤ ਦੀਆਂ ਸਭ ਤਰ੍ਹਾਂ ਦੀਆਂ ਚਿੰਤਾਵਾਂ ਤੋਂ ਬਚੇ ਰਹਿਣਗੇ, ਨਾਲ ਹੀ ਆਪਣੇ ਦੂਜੇ ਮਿੱਤਰਾਂ, ਸੰਬੰਧੀਆਂ ਨੂੰ ਵੀ ਇਹ ਪੁਸਤਕ ਪੜ੍ਹਾ ਕੇ ਜਾਂ ਉਨ੍ਹਾਂ ਨੂੰ ਪੜ੍ਹਣ ਦਾ ਸੁਝਾਅ ਦੇ ਕੇ ਪੁੰਨ ਖਟਣਗੇ ।
ਮਹਾਰਾਜ ਜੀ ਦਾ ਅਗਿਆਕਾਰੀ
ਹਰਨਾਮ ਦਾਸ
ਇਸ ਵਧਾਏ ਹੋਏ ਐਡੀਸ਼ਨ ਦੀ ਜ਼ਰੂਰੀ ਬੇਨਤੀ
'ਹਦੈਤ ਨਾਮਾ ਖਾਵੰਦ' ਦਾ ਪਹਿਲਾ ਐਡੀਸ਼ਨ 1924 ਵਿਚ 144 ਸਫਿਆਂ ਦਾ ਕੇਵਲ ਇਕ ਹਜਾਰ ਛਪਵਾਇਆ ਗਿਆ ਸੀ। ਉਸ ਸਮੇਂ ਮੈਨੂੰ ਇਹ ਖਿਆਲ ਭੀ ਨਹੀਂ ਸੀ ਕਿ ਇਹ ਪੁਸਤਕ ਇਤਨੀ ਹਰਮਨ ਪਿਆਰੀ ਸਿਧ ਹੋਵੇਗੀ । ਇਸ ਵਿਚ ਸਕ ਨਹੀਂ ਕਿ ਜਦੋਂ ਮੈਂ ਇਹ ਪੁਸਤਕ ਲਿਖੀ ਸੀ ਤਾਂ ਇਸ ਨੂੰ ਬਹੁਤ ਲਾਭਕਾਰੀ ਸਮਝਦਾ ਸੀ, ਪਰੰਤੂ ਲੇਖਕ ਦੇ ਕਹਿਣ ਨਾਲ ਹੀ ਕੋਈ ਪੁਸਤਕ ਲਾਭਕਾਰੀ ਨਹੀਂ ਕਹੀ ਜਾ ਸਕਦੀ, ਜਦ ਤਕ ਜਨਤਾ ਆਪਣੀ ਮਨਜ਼ੂਰੀ ਦੀ ਮੋਹਰ ਓਸ 'ਤੇ ਨਾ ਲਾ ਦੇਵੇ । ਈਸ਼ਵਰ ਦੀ ਮਾਇਆ ਕਿ ਪੁਸਤਕ ਜਨਤਾ ਨੂੰ ਪਸੰਦ ਆ ਗਈ ਅਤੇ ਬਹੁਤ ਸਾਰੇ ਪ੍ਰਸੰਸਾ ਪੱਤਰ ਮੈਨੂੰ ਪ੍ਰਾਪਤ ਹੋਏ । ਮੇਰਾ ਉਤਸ਼ਾਹ ਵਧ ਗਿਆ। ਉਸ ਸਾਲ ਦੂਜੀ ਐਡੀਸ਼ਨ 180 ਸਫ਼ਿਆਂ ਦੀ ਛਾਪੀ ਗਈ। ਪੰਜਵੀਂ ਐਡੀਸ਼ਨ ਦਸ ਹਜਾਰ ਛਾਪੀ ਗਈ। ਉਹ ਵੀ ਇਕ ਸਾਲ ਦੇ ਅੰਦਰ ਅੰਦਰ ਖਤਮ ਹੋ ਗਈ । 1926 ਵਿਚ ਹੋਰ ਸਫੇ ਵੱਧ ਗਏ। 1950 ਵਿਚ ਇਸ ਪੁਸਤਕ ਦੇ ਬਲਾਕ ਬਣਵਾ ਲਏ । ਮੰਗ ਵਧਣ 'ਤੇ ਅਗਲੇ ਸਾਲ 30,000 ਛਾਪੀ ਗਈ ਅਤੇ ਇਹ ਸਾਰੀ ਹੀ ਹੱਥੋ ਹੱਥ ਵਿਕ ਗਈ।
ਹੁਣ ਅਨੇਕ ਵਰ੍ਹਿਆਂ ਦੇ ਅਨੁਭਵ ਅਤੇ ਜਾਣਕਾਰੀ ਦੇ ਆਧਾਰ 'ਤੇ ਹੋਰ ਵਧੇਰੇ ਮੈਟਰ ਭੀ ਪਾ ਦਿੱਤਾ ਗਿਆ ਹੈ।
ਹੁਣ ਮੇਰੇ ਲਈ ਇਸ ਵਿਚ ਹੋਰ ਵਾਧਾ ਕਰਨਾ ਅਸੰਭਵ ਜਿਹਾ ਹੈ-ਖਾਸ ਕਰ ਜਦ ਕਿ ਮੇਰੇ ਸਪੁਤ੍ਰ ਕਵੀਰਾਜ ਮਹਾਰਾਜ ਕ੍ਰਿਸਨ ਬੀ.ਏ., ਐਲ.ਏ. ਐਸ.ਐਸ. ਭਿਸਜ ਰਤਨ ਨੇ 1942 ਤੋਂ ਕਲਕੱਤੇ ਦੀ ਵਿਦਿਆ ਅਤੇ ਲਾਹੌਰ ਤੇ ਦਿੱਲੀ ਦੀ ਲੰਮੀ ਪ੍ਰੈਕਟਿਸ ਦੇ ਆਧਾਰ 'ਤੇ, ਪੁਰਖਾਂ ਦੇ ਵੀਰਯ ਆਦਿ ਰੋਗਾਂ ਦੇ ਬਿਆਨ ਵਿਚ ਮਹਤਤਾ ਭਰੀ ਜਾਣਕਾਰੀ ਦਾ ਵਾਧਾ ਇਸ ਪੁਸਤਕ ਵਿਚ ਕਰ ਦਿੱਤਾ ਹੈ ।
------------------
1. Comparative Study in Ayurved & Allopathy. Got First position in 1942