

ਸਾਹਿਬ ਬਹਾਦਰ ਲਈ ਬਿਲਕੁਲ ਆਨੋਖੀ ਸੀ ।
25. ਉਹ ਹਰ ਵੇਲੇ ਆਪਣੇ ਕੰਮ ਧੰਧਿਆਂ ਵਿਚ ਰੁਝੇ ਰਹਿੰਦੇ ਸਨ ਅਤੇ ਵਹੁਟੀ ਨਾਲ ਪ੍ਰੇਮ ਪਿਆਰ ਅਤੇ ਮਜ਼ਾਕ ਆਦਿ ਲਈ ਕੁਝ ਵਕਤ ਕੱਢਣ ਵੱਲ ਉਕਾ ਧਿਆਨ ਨਹੀਂ ਸੀ ਦੇਂਦੇ । ਹੋਰਾਂ ਦਾ ਵੀ ਤਾਂ ਬਥੇਰਿਆਂ ਦਾ ਐਸਾ ਹੀ ਹਾਲ ਹੈ, ਭਾਰਤ ਵਿਚ ।
26. ਮਦਨ-ਤਰੰਗ ਇਸਤ੍ਰੀ ਦੀ ਮਰਜ਼ੀ ਨਾਲ ਮਠੀ ਭੀ ਹੋ ਜਾਂਦੀ ਹੈ, ਜੇਕਰ ਅਰੋਗਤਾ ਲਈ ਜਾਂ ਕਿਸੇ ਦੂਜੇ ਖਿਆਲ ਨਾਲ ਮਨੁੱਖ ਭੋਗ ਤੋਂ ਪਰਹੇਜ਼ ਕਰਨਾ ਚਾਹੇ ਅਤੇ ਇਸਤ੍ਰੀ ਪਰਹੇਜ਼ ਮੰਨ ਲਵੇ ਤਾਂ ਮਦਨ- ਤਰੰਗ ਮੱਠੀ ਹੋ ਜਾਂਦੀ ਹੈ । ਬਸ ਜੇ ਭੋਗ ਨਹੀਂ ਭੀ ਕਰਨਾ ਤਾਂ ਇਸਤ੍ਰੀ ਨੂੰ ਸਹਿਮਤ ਕਰ ਲਉ ਅਤੇ ਪ੍ਰੇਮ ਪਿਆਰ, ਮਿਲ ਬੈਠਣ ਲਈ ਚੋਖਾ ਵਕਤ ਦਿਓ ।
ਨੀਂਦਰ ਅਤੇ ਭੋਗ
27. ਇਹ ਸੋਲਾਂ ਆਨੇ ਸੱਚੀ ਗੱਲ ਹੈ ਕਿ ਜਦ ਗਭਰੂ ਅਤੇ ਵਹੁਟੀ ਨੂੰ ਭੋਗ ਵਿਚ ਪੂਰੀ ਤਸੱਲੀ ਹੋ ਜਾਂਦੀ ਹੈ, ਤਾਂ ਉਹਨਾਂ ਨੂੰ ਛੇਤੀ ਹੀ ਨੀਂਦਰ ਆ ਜਾਂਦੀ ਹੈ । ਇਸਤ੍ਰੀ ਨੂੰ ਤਸੱਲੀ ਨਾ ਹੋਵੇ ਤਾਂ ਉਸਨੂੰ ਕਈ ਘੰਟੇ ਨੀਂਦ ਨਹੀਂ ਆਉਂਦੀ । ਫਿਰ ਉਹ ਮਰਦ ਨੂੰ ਕਦੇ ਨੇੜੇ ਨਹੀਂ ਆਉਣ ਦੇਂਦੀ । ਸੋ ਖਿਆਲ ਰਖਣਾ ਚਾਹੀਦਾ ਹੈ ਕਿ ਇਸਤ੍ਰੀ ਦੀ ਤਸੱਲੀ ਹੋ ਜਾਵੇ ਅਤੇ ਉਸਨੂੰ ਨੀਂਦਰ ਚੰਗੀ ਆ ਜਾਵੇ । ਮੈਨੂੰ ਆਸ ਹੈ ਕਿ ਇਸ ਸਾਰੇ ਲੇਖ ਨੂੰ ਚੰਗੀ ਤਰ੍ਹਾਂ ਸਮਝ ਲੈਣ ਨਾਲ ਪਤੀ ਆਪਣੀਆਂ ਇਸਤ੍ਰੀਆਂ ਨਾਲ ਬਹੁਤ ਚੰਗਾ ਨਿਰਬਾਹ ਕਰ ਸਕਣਗੇ ਤਾਂ ਕਿ ਨਾਂਹ ਨੁੱਕਰ, ਜ਼ਿੱਦ ਜਾਂ ਅੜੀ ਤੀਕਰ ਨੌਬਤ ਨਾ ਆਵੇ ।
28. ਹਦੈਤ ਨਾਮਾ ਬੀਵੀ ਵਿਚ ਇਕ ਕਾਂਡ ਹੈ, “ਗ੍ਰਿਹਸਤੀ ਵਿਚ ਗ਼ਮ ਤੇ ਫਿਕਰ ਦੇ ਮਾਮਲੇ ।" ਇਸਦੇ ਅੰਤਿਮ ਅੱਠਾਂ ਪੰਨਿਆਂ ਦਾ ਲੇਖ ਆਪ ਜੀ ਦੇ ਪੜ੍ਹਨ ਦੇ ਯੋਗ ਹੈ । ਮੈਨੂੰ ਵਿਸ਼ਵਾਸ ਹੈ ਇਸ ਸਾਰੇ ਬਿਰਤਾਂਤ ਨੂੰ ਭਲੀ ਪ੍ਰਕਾਰ ਸਮਝ ਲੈਣ ਨਾਲ, ਪਤੀ ਦੇਵ ਆਪਣੀਆਂ ਵਹੁਟੀਆਂ ਨਾਲ ਜੋਗ ਵਿੱਧੀ ਤੇ ਉਤਮਤਾ ਨਾਲ ਗੁਜ਼ਰਾਨ ਕਰ ਸਕਣਗੇ