Back ArrowLogo
Info
Profile

ਸਾਰਿਆਂ ਨੂੰ ਫੌਜ ਭੇਜ ਕੇ ਵਾਪਸ ਮੰਗਾ ਲੈਂਦਾ ਹੈ ਤਾਂ ਉਹ ਕਹਿੰਦਾ ਹੈ :

ਜੋਗੀ ਭੱਠ ਤੇ ਚੱਲ੍ਹੇ ਸਲੇਟੀ, ਅਸੀਂ ਮੋਏ ਬਿਣ ਆਈ ।

ਅਸੀਂ ਵੰਡ ਜੁਲਾਹਾਂ, ਇਥਹੁੰ, ਏਥੇ ਰਹਿੰਦੇ ਨਾਹੀਂ ।

ਸਾਹਿਬਾ

ਬਾਕੀ ਕੁਲਾਬੀ ਨੇ ਸਾਹਿਬਾ ਦਾ ਨਾਂ ਹੱਜਾਮ ਲਿਖਿਆ ਹੈ । ਦਮੋਦਰ ਨੇ ਸਾਹਿਬ, ਅਹਿਮਦ ਯਾਰ ਨੇ ਸੱਦਾ, ਮਿੰਨਤ ਨੇ ਨਵਰੰਗ ਤੇ ਵਾਰਸ ਨੇ ਵੀ ਸੱਦਾ ਹੀ ਲਿਖਿਆ ਹੈ।

ਇਹ ਹੀਰ ਦਾ ਘਰ ਵਾਲਾ ਸੀ । ਬੜਾ ਅਮਰਦ ਪਾਤਰ ਹੈ। ਪਹਿਲੀ ਰਾਤ ਹੀ ਹੀਰ ਤੋਂ ਖੁੰਭ ਠੁਕਵਾ ਕੇ ਮੁੜਦਾ ਹੈ । ਹੀਰ ਉਸ ਨੂੰ ਮਾਂ ਪਿਉ ਜਾਇਆ ਕਹਿੰਦੀ ਹੈ ਪਰ ਉਸ ਤੇ ਕੋਈ ਅਸਰ ਨਹੀਂ ਹੁੰਦਾ।

ਜਦੋਂ ਹੀਰ ਨਿਕਲ ਜਾਂਦੀ ਹੈ ਤਾਂ ਹੀਰ ਦਾ ਪਿੱਛਾ ਕਰਨ ਵਾਲਿਆਂ ਵਿਚ ਦਮੋਦਰ ਉਸ ਦਾ ਜਿਕਰ ਤਕ ਨਹੀਂ ਕਰਦਾ ।

ਜਦੋਂ ਉਸ ਨੂੰ ਮੁੰਡੇ ਪੁੱਛਦੇ ਹਨ ਕਿ ਤੇਰੀ ਸੁਹਾਗ-ਰਾਤ ਕਿਵੇਂ ਗੁਜਰੀ ਤਾਂ ਉਹ ਹੀਰ ਦੁਆਰਾ ਭੰਨੇ ਗਏ ਮੂੰਹ ਨੂੰ ਕੁੜੀਆਂ ਦੀ ਸ਼ਰਾਰਤ ਦੱਸਦਾ ਹੈ ।

ਵੜਿਆ ਵੰਙ ਜਿੱਥੇ ਜੰਜ ਲੱਬੀ, ਤਾਂ ਪੁੱਛੇ ਸਭ ਕੋਈ।

ਆਖ ਵੇਖਾਂ । ਰਾਤੀਂ ਨਾਲ ਸਲੇਟੀ ਸਾਗਲ ਕਿਉਂ ਕਰ ਹੋਈ।

ਬੈਠ ਹਕੀਕਤ ਖੋੜੋ ਕੀਤੀ, ਸੁਣਿਹੈ ਗੱਲਾਂ ਭਾਈ ।

ਕੀਤੀ ਚਾਘ ਕੁੜੀਆਂ ਹਿਕ ਮੰਦੀ, ਦੀਵੇ ਜੰਤ ਬੁੜਾਈ।

ਅੱਗੇ ਪੱਬਣ ਘੋੜੀ ਬੱਧੀ, ਮੈਨੂੰ ਖ਼ਬਰ ਨਾ ਕਾਈ ।

ਦੇਖਹੁ ਬਾਬਾ ਦੰਦ ਰੰਞਾਣੇ, ਪੁਸਤੀ ਘੋੜੀ ਲਾਈ।

ਪਤਾ ਨਹੀਂ ਦਮੋਦਰ ਤੋਂ ਲੈ ਕੇ ਵਾਰਸ ਤੱਕ ਨੇ ਇਸ ਪਾਤਰ ਨੂੰ ਇੰਨਾ ਬੇਗੈਰਤ, ਅਮਰਦ ਤੇ ਕਮਜ਼ੋਰ ਕਿਉਂ ਚਿੰਤਿਆ ਹੈ ।

ਲੁੱਡਣ

ਲੁੱਡਣ ਪਹਿਲਾਂ ਨੂਰੇ ਸੰਬਲ ਦਾ ਪਾਤਣੀ ਸੀ । ਪਰ ਇਕ ਨਿੱਕੀ ਜਿਹੀ ਭੁੱਲ ਬਦਲੇ ਜਦੋਂ' ਨੂਰੇ ਨੇ ਉਸ ਨੂੰ ਬੁੱਢੇ ਵਾਰੇ ਮਾਰਿਆ ਤਾਂ ਉਹ ਬੇੜੀ ਲੈ ਕੇ ਭਜ ਤੁਰਿਆ। ਲੁੱਡਣ ਵੀ ਕਈ ਗੈਰਤਮੰਦ ਪਾਤਰ ਨਹੀਂ ਜੋ ਰਾਂਝੇ ਦੀ ਵੰਜਲੀ ਤੇ ਛਿਦਾ ਹੋ ਕੇ ਉਸ ਨੂੰ ਆਪਣੀਆਂ ਦੰਵੇ ਬੀਵੀਆਂ ਤਕ ਦੇਣ ਲਈ ਤਿਆਰ ਹੋ ਜਾਂਦਾ ਹੈ ।

ਉਂਜ ਉਹ ਹੀਰ ਦਾ ਹਮਰਾਜ ਵੀ ਹੈ । ਉਹ ਕੰਮੀਆਂ ਦੀ ਪ੍ਰਤਿਨਿਧਤਾ ਕਰ ਰਿਹਾ ਪਾਤਰ ਹੈ।

ਉਹ ਨੂਰ ਤੋਂ ਵੀ ਮਾਰ ਖਾਂਦਾ ਹੈ । ਤੇ ਹੀਰ ਤੋਂ ਵੀ ਪਰ ਕਮੀ ਹੋਣ ਕਾਰਣ ਕਿਸੇ ਨੂੰ ਕੁਝ ਨਹੀਂ ਕਹਿ ਸਕਦਾ।

ਇਸ ਤੋਂ' ਬਿਨਾਂ ਹੱਸੀ (ਹੀਰ ਦੀ ਖ਼ਾਸ ਸਹੇਲੀ) ਸਿਧ ਬਗਾਈ, ਕਾਜ਼ੀ ਨੂਰਾ

80 / 272
Previous
Next