Back ArrowLogo
Info
Profile

ਕੋ ਪੂਛਾ ਗਿਆ ਕਿ ਮਕਬੂਲ ਕੇ ਜ਼ਿੰਦਾ ਯਾ ਮੁਰਦਾ ਇਸ ਸ਼ਹਿਰ ਕੀ ਬੁਨਿਆਦ ਮੇਂ ਰੱਖਾ ਗਿਆ ? ਤੇ ਲੱਗ ਨੇ ਲਾਇਲਮੀ ਕਾ ਇਜ਼ਹਾਰ ਕੀਆ। ਕਹਾ ਜਾਤਾ ਹੈ ਕਿ ਇਸ ਸ਼ਹਿਰ ਮੈਂ ਬਹੁਤ ਸੇ ਕਿਲ੍ਹੇ ਬੇ ਜਿਨ ਮਾਂ ਸੇ ਏਕ ਅਬ ਭੀ ਖਸਤਾ ਹਾਲਤ ਮੇਂ ਮੌਜੂਦ ਹੈ । ਪਹਿਲਵਾਨ ਨਾਮੀਂ ਏਕ ਬਜ਼ੁਰਗ ਨੇ ਬਤਾਇਆ ਕਿ ਯਹਾ ਕਿਸੀ ਵਕਤ ਰਾਜਾ ਅਦਲੀ ਕੀ ਹੁਰਮਰਾਨੀ ਬੀ । ਯੋਹ ਕਿਲ੍ਹੇ ਰਾਜਾ ਅਦਲੀ ਕੀ ਮਲਕੀਅਤ ਹੈ।"

ਇਤਿਹਾਸ ਵਿਚ ਕੋਟ ਕਬੂਲਾ (ਕੋਟ ਕਪੂਲਾ) ਦਾ ਜ਼ਿਕਰ ਪਹਿਲੀ ਵਾਰੀ 'ਤਾਰੀਖੇ ਸ਼ੇਰ ਸ਼ਾਹੀਂ ਵਿਚ ਮਿਲਦਾ ਹੈ।

ਰੰਗਪੁਰ

ਜ਼ਿਲ੍ਹਾ ਮਜ਼ਫਰਗੜ੍ਹ ਦੀ ਪਹਿਲੀ Settlement Report ਅਨੁਸਾਰ ਇਹ ਜ਼ਿਲ੍ਹਾ ਮਜ਼ਫਰਗੜ ਦਾ ਇਕ ਚੰਗਾ ਤਗੜਾ ਕਸਬਾ ਹੈ। ਇਥੇ ਹੀ ਹੀਰ ਅਲੀ ਦੇ ਪੁੱਤਰ ਸਾਹਿਬੇ ਨਾਲ ਵਿਆਹੀ ਗਈ ਸੀ । ਜਿੱਥੇ ਉਸ ਨੇ 36 ਮਹੀਨੇ ਤੇ 16/17 ਦਿਨ ਕੱਟੋ ਅਤੇ 35 ਮਹੀਨੇ ਕੁਝ ਦਿਨਾਂ ਪਿੱਛੋਂ ਰਾਂਝੇ ਨਾਲ ਮੁਲਾਕਾਤ ਹੋਈ।

ਦਮੋਦਰ ਅਨੁਸਾਰ

''ਪੈਂਤੀ ਮਾਹ ਨੇ ਰਾਤੀਂ ਪਿਛੋਂ, ਰਥ ਅਸਾਂ ਅਨਾਜ ਖੁਆਇਆ" । ਫੇਰ ਸੱਪ ਲੜਨ ਦਾ ਬਹਾਨਾ ਬਣਾ ਕੇ ਸਹੇਤੀ ਨੇ ਰਾਂਝੇ ਨੂੰ ਮਾਦਰੀ ਬਣਾ ਕੇ ਸਦਵਾਇਆ ਤੇ ਹੀਰ ਰਾਂਝਾ 37 ਦਿਨ ਇਕੱਠੇ ਰਹੇ ।

ਪਰ Imperial Gazetteer of India ਵਿਚ ਕੋਟ ਕਬੂਲਾ, ਰੰਗਪੁਰ ਤੇ ਤਖ਼ਤ ਹਜ਼ਾਰਾ ਦਾ ਕਈ ਜ਼ਿਕਰ ਨਹੀਂ ਮਿਲਦਾ ।

ਜੋਗੀ ਟਿੱਲਾ

ਜੱਗੀ ਟਿੱਲਾ ਜ਼ਿਲ੍ਹਾ ਜਿਹਲਮ ਵਿਚ ਸਥਿਤ ਹੈ। ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ 3,242 ਫੁੱਟ ਦੀ ਉੱਚਾਈ ਤੇ ਇਹ ਸਮੁੰਦਰ ਦੇ ਤਲ ਤੋਂ ਉੱਚਾ ਹੈ ।

ਤਾਰੀਖੇ ਫਰਿਸ਼ਤਾ ਵਿਚ ਕੱਹ ਬਾਲਨਾਤ ਦਾ ਜ਼ਿਕਰ ਦਰਜ ਹੈ। ਫਰਿਸ਼ਤਾ ਅਨੁਸਾਰ "1540 ਈ. ਵਿਚ ਸ਼ੇਰ ਸ਼ਾਹ ਨੇ ਹਮਾਯੂੰ ਦਾ ਪਿੱਛਾ ਖੁਸ਼ਾਬ ਤਕ ਕੀਤਾ । ਉਸ ਥਾਂ ਅਸਮਾਈਲ ਖਾਂ, ਗਾਜ਼ੀ ਖਾਂ ਤੇ ਫ਼ਤਿਹ ਖਾਂ ਬਲੰਚ ਅਤੇ ਦਵਾਈ ਖ਼ਾਨ ਨੇ, ਜੋ ਤਾਇਫਾ ਬਲੰਚਾਂ ਦਾ ਸਰਦਾਰ ਸੀ, ਸ਼ੇਰ ਖ਼ਾਨ ਨਾਲ ਮੁਲਾਕਾਤ ਕੀਤੀ ਅਤੇ ਸ਼ੇਰ ਖਾਂ ਨੇ ਗ੍ਰਹਿਸਤਾਨ ਨੰਦਨਾ ਅਤੇ ਕੌਰ ਬਾਲਨਾਤ ਦਾ ਨਿਰੀਖਣ ਕਰਕੇ ਜਿਸ ਕਿਲ੍ਹਾ ਦੀ ਜ਼ਰੂਰਤ ਸੀ ਕਿਲ੍ਹਾ ਬਣਵਾ ਕੇ ਉਸ ਦਾ ਨਾਮ ਰੋਹਤਾਸ ਰਖਿਆ ।"

ਡਾ. ਸੀਤਲ ਅਨੁਸਾਰ ਇਨ੍ਹਾਂ ਪਹਾੜੀ ਸਿਲਸਲਿਆਂ ਨੂੰ ਟਿੱਲਾ ਜਾਂ ਪੱਬੀ ਦੀਆਂ ਪਹਾੜੀਆਂ ਕਿਹਾ ਜਾਂਦਾ ਹੈ। ਇਹ ਸਿਲਸਲਾ-ਟਿੱਲਾ ਕਈ ਤੀਹ ਮੀਲ ਤਕ ਮੰਗਲਾ ਦੇ ਹੇਠ ਦਰਿਆ ਦੇ ਪੂਰਬੀ ਕੰਢੇ ਵੱਲ ਜਾਂ ਮੌੜ ਤੋਂ ਲੈ ਕੇ ਜਲਾਲ ਪ੍ਰਰ ਤੋਂ 12 ਮੀਲ ਉੱਤਰੀ ਪਾਸੇ ਤਕ ਕੋਈ ਤੀਹ ਮੀਲ ਲੰਬਾ ਚਲਾ ਗਿਆ ਹੈ ।

ਡਾ. ਜੀਤ ਸਿੰਘ ਸੀਤਲ, ਕਿੱਸਾ ਹੀਰ ਰਾਝਾ ਪੰਨਾ 26.

84 / 272
Previous
Next