ਜਾਂ ਆਤਮ ਹੱਤਿਆ ਕਰ ਲੈਂਦਾ ਪਰ ਪ੍ਰਾਬਲਮ ਇਹ ਹੈ ਕਿ ਉਸ ਨੂੰ ਮਾਰਨ ਨਾਲ ਮੇਰੀ ਤਕਲੀਫ਼ ਨਹੀਂ ਘਟੇਗੀ। ਮੈਂ ਪਿਛਲੇ ਦਿਨਾਂ ਵਿੱਚ ਇੱਕ ਵੀਡੀਓ ਵੇਖ ਰਿਹਾ ਸੀ। ਇੱਕ ਲੜਕੇ ਨੇ ਸੜਕ ਤੇ ਆਪਣੀ ਫਰੈਂਡ ਨਾਲ ਝਗੜਾ ਕਰਨ ਬਾਅਦ ਉਸ ਨੂੰ ਗੋਲੀ ਮਾਰ ਦਿੱਤੀ। ਫੇਰ ਉਹ ਉਸ ਦੀ ਬਾਡੀ ਕੋਲ ਬੈਠ ਕੇ ਉੱਚੀ ਉੱਚੀ ਚੀਕਾਂ ਮਾਰਨ ਲੱਗਿਆ। ਇਹ ਵੀਡੀਓ ਸੜਕ ਦੇ ਨਾਲ ਲੱਗਦੇ ਘਰ ਦੀ ਬਾਲਕੋਨੀ 'ਚੋਂ ਕੋਈ ਔਰਤ ਬਣਾ ਰਹੀ ਸੀ। ਉਹ ਵੀਡੀਓ ਵਿੱਚ ਮੁੰਡੇ ਨੂੰ ਬੁਰਾ ਭਲਾ ਕਹਿ ਰਹੀ ਸੀ। ਉਹ ਲੜਕਾ ਰੋ ਰਿਹਾ ਸੀ ਤੇ ਮਰੀ ਪਈ ਕੁੜੀ ਦੇ ਚਿਹਰੇ ਨੂੰ ਆਪਣੇ ਹੱਥਾਂ ਵਿੱਚ ਫੜ ਕੇ ਚੁੰਮ ਰਿਹਾ ਸੀ ਤੇ ਉਸ ਦੇ ਖਿੱਲਰੇ ਹੋਏ ਵਾਲਾਂ ਵਿੱਚ ਹੱਥ ਫੇਰ ਰਿਹਾ ਸੀ।
ਤੁਸੀਂ ਸੋਚ ਸਕਦੇ ਹੋ ? ਆਮ ਆਦਮੀ ਜਾਂ ਔਰਤ ਸਿਰਫ਼ ਇੱਕ ਆਦਮੀ ਦੇ ਹੱਥੋਂ ਮਰਦੀ ਹੋਈ ਇੱਕ ਔਰਤ ਨੂੰ ਵੇਖਦੇ ਹਨ। ਕਾਨੂੰਨ ਕੋਲ ਇਸ ਆਦਮੀ ਲਈ ਸਿਰਫ ਇੱਕ ਕਤਲ ਦੀ ਸਜ਼ਾ ਹੈ ਪਰ ਕੀ ਕਿਸੇ ਨੂੰ ਉਸ ਆਦਮੀ ਦੀ ਤਕਲੀਫ ਦਾ ਅੰਦਾਜ਼ਾ ਹੈ। ਤੁਹਾਨੂੰ ਪਤੈ ? ਆਪਣੇ ਮਹਿਬੂਬ ਨੂੰ ਕਤਲ ਕਰਨਾ ਆਤਮ ਹੱਤਿਆ ਤੋਂ ਵੀ ਔਖਾ ਕੰਮ ਹੈ। ਇਹ ਉਸ ਨੇ ਆਸਾਨੀ ਨਾਲ ਨਹੀਂ ਕੀਤਾ ਹੋਣਾ। ਉਸ ਨੂੰ ਇੱਥੋਂ ਤੱਕ ਕੋਈ ਲੈ ਆਇਆ ਹੈ, ਕਿ ਉਸ ਕੋਲ ਹੋਰ ਕੋਈ ਰਸਤਾ ਨਹੀਂ ਹੈ। ਘੱਟ ਵਾਰ ਸਮਾਜ ਤੇ ਬਹੁਤੇ ਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਚ ਔਰਤਾਂ ਖ਼ੁਦ ਦੋਸ਼ੀ ਹੁੰਦੀਆਂ ਹਨ।
ਵਿਮਲ ਕੁਝ ਦੇਰ ਫੇਰ ਚੁੱਪ ਰਿਹਾ ਉਸ ਨੇ ਪਾਣੀ ਮੰਗਿਆ। ਮੈਂ ਆਪਣੀ ਮੇਡ ਆਸ਼ਾ ਨੂੰ ਆਵਾਜ਼ ਮਾਰੀ ਤੇ ਪਾਣੀ ਲਿਆਉਣ ਲਈ ਕਿਹਾ। ਵਿਮਲ ਨੂੰ ਪਾਣੀ ਪੀਣ ਲੱਗੇ ਖੰਘ ਆ ਗਈ। ਪਾਣੀ ਉਸ ਦੇ ਉੱਪਰ ਡੁੱਲ੍ਹ ਗਿਆ।
ਕੁਝ ਦੇਰ ਦੇ ਵਿਰਾਮ ਬਾਅਦ ਕੱਪੜੇ ਝਾੜਨ ਬਾਅਦ ਉਹ ਫੇਰ ਬੋਲਣ ਲੱਗਿਆ। ਮੈਂ ਸਭ ਛੱਡ ਦਿੱਤਾ ਸੀ। ਮੈਂ ਸੋਚਦਾ ਸੀ। ਇਹ ਔਰਤ ਵੀ ਹਰ ਉਸ ਆਦਮੀ ਜਾਂ ਔਰਤ ਜਿੰਨੀ ਹੀ ਬੇਹੋਸ਼ ਹੈ ਜੋ ਜਾਣਦੇ ਹੀ ਨਹੀਂ ਉਹ ਕੀ ਕਰ ਰਹੇ ਹਨ। ਇਸ ਨੂੰ ਮੁਆਫ ਕਰ ਦੇਣਾ ਚਾਹੀਦਾ ਹੈ ਪਰ ਪਿਛਲੇ ਦਿਨੀਂ ਇਸ ਨੇ ਫੇਰ ਮੇਰੇ ਜ਼ਖ਼ਮ ਤਾਜ਼ਾ ਕਰ ਦਿੱਤੇ।
ਪਿਛਲੇ ਹਫ਼ਤੇ ਮੈਨੂੰ ਇੱਕ ਔਰਤ ਨੇ ਮਿਲਣ ਲਈ ਕਿਹਾ ਸੀ। ਉਹ ਪੱਤਰਕਾਰ ਹੈ ਪਰ ਮੈਂ ਮਨ੍ਹਾ ਕਰ ਦਿੱਤਾ ਸੀ ਪਰ, ਪਰਸੋਂ ਉਸ ਦਾ ਫੇਰ ਮੈਸਜ ਆਇਆ ਕਿ ਉਹ