Back ArrowLogo
Info
Profile

।। ਮੈਨੂੰ ਪਤਾ ਹੈ ।।

॥ ਪਰਸਨਲ ਬਲਾਗ ।। ਵਿਮਲ ਕੀਰਤੀ ।।

ਅੱਜ ਮੈਂ ਇੱਕ ਕਥਾ ਕਹਿੰਦਾ ਹਾਂ:-

ਪੁਰਾਣੇ ਸਮੇਂ ਦੀ ਗੱਲ ਹੈ। ਇੱਕ ਚੋਰ ਸੀ। ਛੋਟੇ ਹੁੰਦੇ ਉਸ ਨੇ ਜਦੋਂ ਛੋਟੀਆਂ ਮੋਟੀਆਂ ਚੋਰੀਆਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਕਈ ਵਾਰ ਉਹ ਫੜਿਆ ਗਿਆ ਤੇ ਕੁੱਟ ਵੀ ਪਈ। ਜਵਾਨ ਹੋਣ ਤੱਕ ਉਹ ਬਹੁਤ ਕੁਸ਼ਲ ਚੋਰ ਬਣ ਚੁੱਕਿਆ ਸੀ।

ਇੱਕ ਦਿਨ ਸ਼ਾਮ ਨੂੰ ਜਦੋਂ ਹਨੇਰਾ ਹੋ ਰਿਹਾ ਸੀ ਤਾਂ ਉਹ ਆਪਣੇ ਘਰੋਂ ਚੋਰੀ ਲਈ ਨਿਕਲ ਤੁਰਿਆ। ਰਾਤ ਗਹਿਰੀ ਹੋ ਰਹੀ ਸੀ। ਸਾਰੇ ਲੋਕ ਹਾਲੇ ਸੁੱਤੇ ਨਹੀਂ ਸਨ। ਉਹ ਤੁਰਦਾ ਰਿਹਾ ਤੇ ਪਤਾ ਹੀ ਨਹੀਂ ਲੱਗਿਆ ਕਦੋਂ ਉਹ ਪੂਰਾ ਇੱਕ ਪਿੰਡ ਲੰਘ ਚੁੱਕਿਆ ਸੀ ਤੇ ਉਹ ਇੱਕ ਅਣਜਾਣ ਥਾਂ 'ਤੇ ਕਿਸੇ ਨਗਰ ਵਿੱਚ ਸੀ। ਰਾਤ ਅੱਧੀ ਹੋਣ ਦੇ ਨੇੜੇ ਸੀ। ਗਲੀ ਦੇ ਇੱਕ ਮੋੜ ਤੋਂ ਮੁੜਦੇ ਹੋਏ ਚੰਨ ਚਾਨਣੀ ਰਾਤ ਵਿੱਚ ਉਸ ਨੇ ਇੱਕ ਬਹੁਤ ਵੱਡਾ ਵਲਗਣ ਵੇਖਿਆ। ਇੱਕ ਕਾਫ਼ੀ ਵੱਡੇ ਜਮੀਨ ਦੇ ਟੁਕੜੇ ਨੂੰ ਇੱਕ ਕੰਧ ਨੇ ਘੇਰਿਆ ਹੋਇਆ ਸੀ। ਕਾਫ਼ੀ ਦੇਰ ਉਹ ਕੰਧ ਦੇ ਨਾਲ ਪਏ ਵੱਡੇ ਪੱਥਰ ਤੇ ਖੜ੍ਹ ਕੇ ਕੰਧ ਦੇ ਦੂਜੇ ਪਾਸੇ, ਅੰਦਰ ਵੇਖਦਾ ਰਿਹਾ। ਅੰਦਰ ਉਸ ਨੂੰ ਕੁਝ ਝੌਂਪੜੀ ਨੁਮਾ ਕਮਰੇ ਵਿਖਾਈ ਦਿੱਤੇ ਜਿਨ੍ਹਾਂ ਦੀਆਂ ਛੱਤਾਂ ਸੁੱਕੇ ਹੋਏ ਘਾਹ ਤੇ ਬਾਂਸ ਦੀਆਂ ਸਨ। ਓਥੇ ਚੰਨ ਦਾ ਹਲਕਾ ਚਾਨਣ ਸੀ। ਉਹਨਾਂ ਕਮਰਿਆਂ ਦੇ ਆਸ ਪਾਸ ਛੋਟੇ-ਛੋਟੇ ਫੁੱਲਾਂ ਦੇ ਬੂਟੇ ਲੱਗੇ ਹੋਏ ਸਨ। ਇਹ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿਸੇ ਬਾਗ਼ ਵਿੱਚ ਛੋਟੇ-ਛੋਟੇ ਘਰ ਹੋਣ। ਫੇਰ ਉਸ ਚੋਰ ਨੇ ਉਸ ਕੰਧ ਦੇ ਨਾਲ ਨਾਲ ਤੁਰਨਾ ਸ਼ੁਰੂ ਕੀਤਾ ਅਤੇ ਓਥੇ ਪਹੁੰਚ ਗਿਆ ਜਿੱਥੇ ਇਸ ਦਾ ਮੁੱਖ ਦਰਵਾਜ਼ਾ ਸੀ। ਓਥੇ ਕੰਧ ਤੇ ਟੰਗਿਆ ਇੱਕ ਮਿੱਟੀ ਦੇ ਤੇਲ ਵਾਲਾ ਲੈਂਪ ਜਲ ਰਿਹਾ ਸੀ। ਦਰਵਾਜ਼ਾ ਜਿਹੜਾ ਪੂਰੀ ਤਰ੍ਹਾਂ ਬੰਦ ਨਹੀਂ ਸੀ ਕੀਤਾ ਗਿਆ ਦੇ ਵਿੱਚ ਇੱਕ ਸਾਧੂ ਜ਼ਮੀਨ ਤੇ ਬੈਠਾ ਸੀ। ਚੋਰ ਉਸ ਸਾਧੂ ਕੋਲ ਜਾ ਕੇ ਬੈਠ ਗਿਆ ਤੇ ਉਸ ਸਾਧੂ ਨਾਲ ਗੱਲਾਂ ਕਰਨ ਲੱਗਿਆ।

ਬਾਬਾ ਇੱਥੇ ਕਿਉਂ ਬੈਠਾਂ?

ਮੈਂ ਇੱਥੇ ਆਉਣ ਜਾਣ ਵਾਲਿਆਂ ਤੇ ਧਿਆਨ ਰੱਖਦਾ ਹਾਂ ਬੱਚਾ। ਇਹ ਸਾਰਾ ਡੇਰਾ ਹੈ। ਸਾਡੇ ਗੁਰੂ ਨੇ ਕਿਹਾ ਹੈ ਕਿ ਉਸ ਦੇ ਸਾਰੇ ਚੇਲਿਆਂ ਵਿੱਚੋਂ ਹਰ ਰੋਜ ਇੱਕ ਚੇਲਾ ਹਰ ਰਾਤ ਤੇ ਦਿਨ ਵਾਰੀ ਨਾਲ ਇਸ ਦਰਵਾਜ਼ੇ ਤੇ ਬੈਠ ਕੇ ਆਉਣ ਜਾਣ ਵਾਲਿਆਂ ਤੇ ਨਿਗ੍ਹਾ ਰੱਖੇ।

88 / 113
Previous
Next