Back ArrowLogo
Info
Profile

ਗੁਰਮਤਿ ਵਿਚ ਇਹ ਪਾਖੰਡ ਜਾਲ ਨਿਸਫਲ ਕਥਨ ਕੀਤਾ ਗਿਆ ਹੈ, ਯਥਾ:

ਤਤੁ ਮੰਤੁ ਪਾਖੰਡੁ ਨ ਜਾਣਾ, ਰਾਮ ਰਿਦੈ ਮਨ ਮਾਨਿਆ ॥                          (ਸੂਹੀ ਮ: १, ਪੰਨਾ: ੭੬੬)

ਮਨਮੁਖਿ ਭਰਮਿ ਭਵੈ ਬੇਬਾਣਿ ॥

ਵੇਮਾਰਗਿ ਮੂਸੈ ਮੰਤ੍ਰੁ ਮਸਾਣਿ ॥

ਸਬਦੁ ਨ ਚੀਨੈ ਲਵੈ ਕੁਬਾਣਿ ॥

ਨਾਨਕ ਸਾਚਿ ਰਤੇ ਸੁਖੁ ਜਾਣਿ ॥                                              (ਰਾਮਕਲੀ ਸਿਧ ਗੋਸਟਿ, ਪੰਨਾ ੯੪੧)

ਨਾਨਕ ਉਧਰੇ ਨਾਮ ਪੁਨਹਚਾਰ" ॥

ਅਵਰਿ ਕਰਮ ਲੋਕਹ ਪਤੀਆਰ ॥                                             (ਭੈਰਉ ਮ: ੫, ਪੰਨਾ ੧੧੪੨)

ਸਤੁ ਸੰਤੋਖੁ ਦਇਆ ਧਰਮੁ ਸੁਚਿ, ਸੰਤਨ ਤੇ ਇਹੁ ਮੰਤੁ ਲਈ॥                  (ਬਿਲਾਵਲੁ ਮ: ੫, ਪੰਨਾ ੮੨੨)

ਯੰਤ੍ਰ ਮੰਤ੍ਰ ਆਦਿਕ ਵਹਿਮਾਂ ਬਾਬਤ ਭਾਈ ਗੁਰਦਾਸ ਜੀ ਲਿਖਦੇ ਹਨ :

ਰਿਧਿ ਸਿਧਿ ਨਿਧਿ ਪਾਖੰਡ ਬਹੁ ਤੰਤ੍ਰ ਮੰਤ੍ਰ ਨਾਟਕ ਅਗਲੇਰੇ ।

ਵੀਰਾਰਾਧਣ ਜੋਗਣੀ ਮੜ੍ਹੀ ਮਸਾਣ ਵਿਡਾਣ ਘਨੇਰੇ ।.....

ਸਾਧ ਸੰਗਤਿ ਗੁਰ ਸਬਦ ਵਿਣੁ ਥਾਉ ਨ ਪਾਇਨਿ ਭਲੇ ਭਲੇਰੇ।

ਕੂੜ ਇਕ ਗੰਢੀ ਸਉ ਫੇਰੇ ॥੭॥                                                              (ਭਾਈ ਗੁਰਦਾਸ, ਵਾਰ ੫)

ਦੇਵੀ ਦੇਵ ਨ ਸ਼ੈਵਕਾਂ ਤੰਤ ਨ ਮੰਤ ਨ ਫੁਰਨ ਵਿਚਾਰੇ ।....

ਗੁਰਮੁਖਿ ਪੰਥ ਸੁਹਾਵੜਾ ਧੰਨੁ ਗੁਰੂ ਧੰਨ ਗੁਰੂ ਪਿਆਰੇ ।...॥੬॥                    (ਭਾਈ ਗੁਰਦਾਸ, ਵਾਰ ੪੦)

ਤੰਤ੍ਰ ਮੰਤ੍ਰ ਪਾਖੰਡ ਕਰਿ ਕਲਹਿ ਕ੍ਰੋਧੁ ਬਹੁ ਵਾਦਿ ਵਧਾਵੈ ।...

ਫੋਕਟਿ ਧਰਮੀ ਭਰਮਿ ਭੁਲਾਵੈ ॥੧੮॥                                                         (ਭਾਈ ਗੁਰਦਾਸ, ਵਾਰ ੧)

ਤੰਤ ਮੰਤ ਰਾਸਾਇਣਾ, ਕਰਾਮਾਤਿ ਕਾਲਖਿ ਲਪਟਾਏ ।.....

ਕਲਿਜੁਗਿ ਅੰਦਰਿ ਭਰਮਿ ਭੁਲਾਏ ॥੧੯॥                                                        (ਭਾਈ ਗੁਰਦਾਸ, ਵਾਰ ੧)

ਧ੍ਰਿਗੁ ਜਿਹਬਾ ਗੁਰ ਸਬਦ ਵਿਣੁ ਹੋਰ ਮੰਤ੍ਰ ਸਿਮਰਣੀ।....॥੧੦॥                                      (ਭਾਈ ਗੁਰਦਾਸ, ਵਾਰ ੨੭)

ਤੰਤ ਮੰਤ ਪਾਖੰਡ ਲਖ ਬਾਜੀਗਰ ਬਾਜਾਰੀ ਨੰਗੇ ।.....

ਗੁਰ ਸਿਖੁ ਦੂਜੈ ਭਾਵਹੁ ਸੰਗੈ ॥੨॥                                                                          (ਭਾਈ ਗੁਰਦਾਸ, ਵਾਰ ੨੮)

ਸਤਿਗੁਰ ਸ਼ਬਦ ਸੁਰਤਿ ਲਿਵ ਮੂਲ ਮੰਤ੍ਰ

ਆਨ ਤੰਤ੍ਰ ਮੰਤ੍ਰ ਕੀ ਨ ਸਿੱਖਨ ਪ੍ਰਤੀਤ ਹੈ। ੧੮੩॥                                                     (ਕਬਿੱਤ ਭਾਈ ਗੁਰਦਾਸ)

_____________

੧. ਮੰਤਰਾਂ ਦੀ ਸਿੱਧੀ ਵਾਸਤੇ ਦੇਵਤਾ ਦਾ ਪੂਜਣ ਕਰਨਾ, ਪੁਰਸ਼ਚਰਣ।

੨. ਅੰਗਾਂ ਦਾ ਫ਼ਰਕਣਾ।

102 / 121
Previous
Next