Back ArrowLogo
Info
Profile

ਪਰਮ ਕ੍ਰਿਪਾਲਤਾ ਨਾਲ ਸਾਨੂੰ ਮਨੁੱਖ ਜਨਮ ਅਰ ਆਪਣਾ ਨਿਜ ਧਰਮ, "ਖਾਲਸਾ ਧਰਮ" ਅਰ ਤੀਰਥ-ਰਾਜ ਪਰਮ ਪਵਿੱਤ੍ਰ ਨਗਰ ਸ੍ਰੀ ਅੰਮ੍ਰਿਤਸਰ ਜੀ ਵਿਚ ਨਿਵਾਸ ਦਿੱਤਾ, ਪੁਨ: ਅਸੀਂ ਉਸ ਦੀ ਹੋਰ ਭੀ ਕ੍ਰਿਪਾਲਤਾ ਏਹ ਸਮਝਦੇ ਹਾਂ ਜੋ ਉਸ ਨੇ ਸਾਨੂੰ ਨਿਆਏਕਾਰੀ ਨਿਰਪੱਖ ਸਰਕਾਰ ਕੇ ਰਾਜ ਮੇਂ ਜੀਵਨ ਦਿੱਤਾ ਜਿਸ ਕਰਕੇ ਅਸੀਂ ਸਵਤੰਤਰ ਸ੍ਵੈ-ਧਰਮ ਦੀ ਚਰਚਾ ਕਰ ਸਕਦੇ ਹਾਂ ਅਰ ਪੰਥ ਮੇਂ ਸਰਬ ਪ੍ਰਕਾਰ ਕਰਕੇ ਪ੍ਰਧਾਨ, ਸਭ ਕੇ ਮਾਨ੍ਯ, ਅਤਿ ਵਿਦਵਾਨ, ਧਰਮ ਕਾਰਜਾਂ ਮੇਂ ਜਿਨ੍ਹਾਂ ਕਾ ਧਿਆਨ, ਬਡੇ ਕਦਰ ਦਾਨ, ਕ੍ਰਿਤ, ਗੁਣ, ਗੁਣ ਗ੍ਰਾਹਕ ਨਿਰਪੱਖ ਅਰ ਨਿਆਏਕਾਰੀ, ਨਿਜ ਇਸ਼ਟ ਮੇਂ ਨੇਸ਼ਠਾਵਾਨ, ਗੁਰੂ ਭਗਤਿ ਮੇਂ ਅਨੁਰਕਤ ਆਪ ਜੈਸੇ ਮਹਾਰਾਜੇ ਦਿੱਤੇ । ਅਸੀਂ ਖ਼ੁਸ਼ਾਮਦ ਕਰਕੇ ਨਹੀਂ, ਸੱਚ ਸੱਚ ਕਹਿੰਦੇ ਹਾਂ ਕਿ ਜੋ ਪੰਥ ਹਿਤੈਸ਼ੀ ਵਿਦਵਾਨ ਗੁਰਮੁਖ ਸਿੱਖ ਹਨ, ਸੋ ਹਜ਼ੂਰ ਦਾ ਸਿਰ ਪਰ ਹੋਣਾ ਗਨੀਮਤ ਸਮਝਦੇ ਹਨ, ਕਿਉਂਕਿ ਜਦ ਤੋੜੀ ਪੁਰਸ਼ ਦੇ ਸਿਰ ਪਰ ਕੁਲ ਕਾ, ਰਾਜਾ ਕਾ, ਗੁਰੂ ਕਾ ਅਤੇ ਪਰਮੇਸ਼ਵਰ ਕਾ ਭੈ ਰਹਿੰਦਾ ਹੈ, ਤਦ ਤੋੜੀ ਹੀ ਉਹ ਮਰਯਾਦਾ ਮੇਂ ਚਲਦਾ ਹੈ, ਜੋ ਸਰਬਥਾ ਸੁਖਦਾਇਕ ਹੁੰਦੀ ਹੈ।

ਸ੍ਰੀ ਮਹਾਰਾਜਾ ਨੇ ਸ੍ਰੀ ਮੁਖ ਤੇ ਆਗਿਆ ਕੀਤੀ ਹੈ "ਹਮ ਹਿੰਦੂ ਨਹੀਂ” ਨਾਮੇ ਪੁਸਤਕ ਪਰ ਅਸੀਂ ਰਾਇ ਦੇਈਏ, ਇਸ ਦੇ ਉੱਤਰ ਵਾਸਤੇ ਕਦਾਚਿਤ ਕੁਛ ਸਮਾਂ ਮਿਲ ਜਾਂਦਾ ਤਾਂ ਇਕ ਸੁੰਦਰ ਪੁਸਤਕ ਤਿਆਰ ਹੋ ਸਕਦਾ, ਸ਼ੀਘਰਤਾ ਨਾਲ ਉੱਤਰ ਦੇਣੇ ਮੇਂ ਅਵਸ਼੍ਯ ਕੁਛ ਨਾ ਕੁਛ ਕਠਿਨਾਈ ਪੈਂਦੀ ਹੈ, ਅਰ ਧਰਮ ਚਰਚਾ ਦੇ ਪ੍ਰਸ਼ਨਾਂ ਦੇ ਉੱਤਰ ਪੱਖਪਾਤ ਤੇ ਰਹਿਤ, ਯਥਾਵਤ ਹੋਣੇ ਉਚਿਤ ਹਨ, ਇਸ ਕਾਰਨ ਅਸੀਂ ਏਹ ਚੰਗਾ ਸਮਝਦੇ ਹਾਂ, ਜੋ ਪਰਜਾ ਦਾ ਧਰਮ ਹੈ ਕਿ ਰਾਜਾ ਦੇ ਸਨਮੁਖ ਸੱਚ ਸੱਚ ਕਹਿ ਦੇਵੇ ਅਰ ਸੱਚੀਆਂ ਸੱਚੀਆਂ ਗਵਾਹੀਆਂ ਪੇਸ਼ ਕਰੇ, ਅਰ ਨਿਆਏ ਕਰਨਾ ਰਾਜਾ ਦਾ ਧਰਮ ਹੁੰਦਾ ਹੈ, ਸੋ ਰਾਜਾ ਉਨ੍ਹਾਂ ਵਾਦੀ ਪ੍ਰਤਿਵਾਦੀ, ਅਰਥਾਤ ਮੁਦੱਈ ਮੁੱਦਾਲਾ ਅਰ ਗਵਾਹਾਂ ਦੇ ਕਥਨ ਪਰ ਵਿਚਾਰ ਕਰਕੇ ਫ਼ੈਸਲਾ ਕਰ ਦਿੰਦਾ ਹੈ। ਅਸੀਂ ਆਪਣੀ ਬੁੱਧੀ ਅਨੁਸਾਰ ਬਾਣੀਆਂ ਦੇ ਪ੍ਰਮਾਣ ਸ੍ਰੀ ਮਹਾਰਾਜ ਦੇ ਦ੍ਰਿਸ਼ਟੀ ਗੋਚਰ ਕਰਦੇ ਹਾਂ ਜਿਨ੍ਹਾਂ ਨਾਲ ਬਿਨਾਂ ਪੱਖਪਾਤ ਦੇ ਸਿੱਧ ਹੁੰਦਾ ਹੈ ਕਿ ਖਾਲਸਾ ਪੰਥ ਹਿੰਦੂ ਮੁਸਲਮਾਨ ਸੇ ਭਿੰਨ, ਤੀਸਰਾ ਹੈ।

ਪ੍ਰਮਾਣ ਇਹ ਹੈਨ :

(ੳ) ਨਾ ਹਮ ਹਿੰਦੂ, ਨ ਮੁਸਲਮਾਨ ॥                  (ਭੈਰਉ ਮ: ੫, ਪੰਨਾ ੧੧੩੬)

(ਅ) ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥

        ਨਾਰਦਿ ਕਹਿਆ ਸਿ ਪੂਜ ਕਰਾਂਹੀ ॥              (ਵਾਰ ਬਿਹਾਗੜਾ, ਮ: ੧, ਪੰਨਾ ੫੫੬)

(ੲ) ਹਮਰਾ ਝਗਰਾ ਰਹਾ ਨ ਕੋਊ॥

ਪੰਡਿਤ ਮੁਲਾਂ ਛਾਡੇ ਦੋਊ ॥......

ਪੰਡਿਤ ਮੁਲਾਂ ਜੋ ਲਿਖਿ ਦੀਆ ॥

ਛਾਡਿ ਚਲੇ ਹਮ ਕਛੂ ਨ ਲੀਆ ॥                         (ਭੈਰਉ ਕਬੀਰ, ਪੰਨਾ ੧੧੫੯)

(ਸ) ਹਿੰਦੂ ਅੰਨ੍ਹਾ ਤੁਰਕੂ ਕਾਣਾ ॥

ਦੁਹਾਂ ਤੇ ਗਿਆਨੀ ਸਿਆਣਾ ॥

12 / 121
Previous
Next