Back ArrowLogo
Info
Profile

ਹਿੰਦੂ ਕਿ ਤੁਰਕ ਹੂੰ ਕੀ ਕਾਨ ਕੋ ਮਿਟਾਈ ਹੈ।

ਤੀਸਰਾ ਮਜਬ ਜਗ ਦੇਖਿਕੇ ਅਜਬ ਮਹਾਂ,

ਬੈਰੀ ਕੇ ਗਜਬ ਪਰਯੋ ਛੀਨੈ ਠਕੁਰਾਈ ਹੈ।

ਧਰਮ ਸਥਾਪਬੇ ਕੋ, ਪਾਪਨ ਕੇ ਖਾਪਬੇ ਕੋ,

ਗੁਰੂ ਜਪੁ ਜਾਪਬੇ ਕੋ ਨਈ ਰੀਤਿ ਯੌ ਚਲਾਈ ਹੈ ॥੪੪॥           (ਗੁਰ ਪ੍ਰਤਾਪ ਸੂਰਯ, ਰੁਤ ੩, ਅੰਸੂ ੧੯) 

(ਜ) ਮੈ ਨ ਗਨੇਸਹਿ ਪ੍ਰਿਥਮ ਮਨਾਊਂ ॥

ਕਿਸਨ ਬਿਸਨ ਕਬਹੂੰ ਨਹ ਧਿਆਊਂ ॥

ਕਾਨ ਸੁਨੇ ਪਹਿਚਾਨ ਨ ਤਿਨ ਸੋਂ ॥

ਲਿਵ ਲਾਗੀ ਮੋਰੀ ਪਗ ਇਨ ਸੋਂ ॥੪੩੪॥

ਮਹਾਂਕਾਲ ਰਖਵਾਰ ਹਮਾਰੋ ॥

ਮਹਾਂਲੋਹ ਮੈਂ ਕਿੰਕਰ ਥਾਰੋ॥                  (ਕ੍ਰਿਸ਼ਨਾਵਤਾਰ)

(ਝ) ਲੋਗ ਬੇਦ ਗ੍ਯਾਨ ਉਪਦੇਸ਼ ਹੈ ਪਤਿਬਤਾ ਕੌ,

ਮਨ ਬਚ ਕ੍ਰਮ ਸ੍ਵਾਮੀ ਸੇਵਾ ਅਧਿਕਾਰ ਹੈ।

ਨਾਮ ਇਸਨਾਨ ਦਾਨ ਸੰਜਮ ਨ ਜਾਪ ਤਾਪ,

ਤੀਰਥ ਬਰਤ ਪੂਜਾ ਨੇਮ ਨਤਕਾਰ।

ਹੋਮ ਜੱਗ ਭੋਗ ਨਈਵੇਦ ਨਹੀ ਦੇਖੀ ਦੇਵ,

ਰਾਗ ਨਾਦ ਬਾਦ ਨ ਸੰਬਾਦ ਆਨਦਾਰ ਹੈ।

ਤੈਸੇ ਗੁਰੁ ਸਿੱਖਨ ਮੈ ਟੇਕ ਹੀ ਪ੍ਰਧਾਨ,

ਆਨ ਗ੍ਯਾਨ ਧ੍ਯਾਨ ਸਿਮਰਨ ਬਿਭਚਾਰ ਹੈ ॥੪੮੨॥       (ਕਬਿੱਤ ਭਾਈ ਗੁਰਦਾਸ)

(ਞ) ਪਾਇ ਗਹੇ ਜਬ ਤੇ ਤੁਮਰੇ,

ਤਬ ਤੇ ਕੋਊ ਆਂਖ ਤਰੇ ਨਹੀਂ ਆਨਯੋ॥

ਰਾਮ ਰਹੀਮ ਪੁਰਾਨ ਕੁਰਾਨ,

ਅਨੇਕ ਕਹੈਂ ਮਤ ਏਕ ਨ ਮਾਨਯੋ॥

ਸਿੰਮ੍ਰਿਤ ਸਾਸਤ੍ਰ ਬੇਦ ਸਭੈ,

ਬਹੁ ਭੇਦ ਕਹੈ ਹਮ ਏਕ ਨ ਜਾਨਯੋ ॥

ਸ੍ਰੀ ਅਸਿਪਾਨ, ਕ੍ਰਿਪਾ ਤੁਮਰੀ ਕਰਿ,

ਮੈ ਨ ਕਹਯੋ ਸਭ ਤੋਹਿ ਬਖਾਨਯੋ ॥੮੬੩॥                (ਰਾਮਾਵਤਾਰ)

(ਟ) ਅੰਨ੍ਯ ਮਤ ਤੇ ਗੁਰਮਤਿ ਦਾ ਨਿਰਣਾ:

(੧) ਮੰਤ੍ਰ: ਹਿੰਦੂਆਂ ਦਾ ਗਾਯਤ੍ਰੀ, ਮੁਸਲਮਾਨਾਂ ਦਾ ਕਲਮਾ, ਸਿੱਖਾਂ ਦਾ ਜਪੁਜੀ ਵਾ ਪਹਿਲੀ ਪੌੜੀ।

(੨) ਮੰਗਲਾਚਰਨ: ਹਿੰਦੂਆਂ ਦਾ ਓਅੰ, ਸ੍ਰੀ ਗਣੇਸ਼ਾਯ ਨਮਹ ਆਦਿਕ, ਮੁਸਲਮਾਨਾਂ ਦਾ ਬਿਸਮਿੱਲਾ ਆਦਿ, ਸਿੱਖਾਂ ਦਾ ੴ ਸਤਿਗੁਰਪ੍ਰਸਾਦਿ॥

15 / 121
Previous
Next