ਗੁਰਿਆਈ ਥਾਪ ਕੇ ਦਸ ਸਤਿਗੁਰਾਂ ਦੇ ਆਸ਼ੇ ਤੋਂ ਵਿਰੁੱਧ ਚੱਲੇ, ਉਸ ਨਾਲ ਕਦੇ ਨਹੀਂ ਵਰਤਣਾ।
(੨੭) ਚੋਰੀ, ਯਾਰੀ, ਝੂਠ, ਅਨਿਯਾਯ, ਨਿੰਦਾ, ਛਲ, ਕਪਟ, ਵਿਸ਼੍ਵਾਸਘਾਤ, ਜੂਆ ਆਦਿਕ ਅਵਗੁਣਾਂ ਦਾ ਸਦਾ ਤਿਆਗ ਕਰਨਾ।
(੨੮) ਮਦਿਰਾ ਆਦਿਕ ਸਾਰੇ ਅਮਲ (ਨਸ਼ੇ) ਬੁੱਧੀ ਔਰ ਬਲ ਨਾਸ਼ਕ ਜਾਣ ਕੇ ਤਿਆਗ ਦੇਣੇ।
(੨੯) ਸਿੱਖ ਦਾ ਅੱਧਾ ਨਾਉਂ (ਨਿਰਾਦਰ-ਬੋਧਕ ਹੈ) ਨਹੀਂ ਲੈਣਾ।
(੩੦) ਬਚਨ ਕਰ ਕੇ ਕਦੇ ਨਹੀਂ ਹਾਰਨਾ ।
(੩੧) ਚੰਚਲ ਇਸਤ੍ਰੀਆਂ ਦੇ ਪਹਿਰਨ ਯੋਗ ਕਸੁੰਭੇ ਆਦਿਕ ਰੰਗ ਔਰ ਗਹਿਣੇ ਨਹੀਂ ਪਹਿਰਨੇ, ਸ਼ਸਤ੍ਰਾਂ ਨੂੰ ਆਪਣਾ ਭੂਸ਼ਣ ਸਮਝ ਕੇ ਸਦੈਵ ਧਾਰਨ ਕਰਨਾ।
(੩੨) ਕੁੱਠਾ, ਤਮਾਕੂ, ਮੁੰਡਨ ਅਤੇ ਪਰਇਸਤ੍ਰੀ ਨੂੰ ਧਰਮ ਨਾਸ਼ਕ ਜਾਣ ਕੇ ਸਦਾ ਤਿਆਗ ਕਰਨਾ।
(੩੩) ਕਿਸੇ ਦੇਵੀ ਦੇਵਤਾ ਔਰ ਮੜ੍ਹੀ ਮਠ ਪਰ ਚੜ੍ਹਿਆ ਹੋਇਆ ਪ੍ਰਸ਼ਾਦਿ ਅੰਗੀਕਾਰ ਨਹੀਂ ਕਰਨਾ।
(੩੪) ਕਿਸੀ ਪ੍ਰਕਾਰ ਦੀ ਸੁੱਖਣਾ ਨਹੀਂ ਸੁੱਖਣੀ।
(੩੫) ਬਿਗਾਨਾ ਹੱਕ (ਰਿਸ਼ਵਤ ਆਦਿਕ) ਕਦੇ ਨਹੀਂ ਲੈਣਾ।
(੩੬) ਗੁਰਦੁਆਰਿਆਂ ਤੋਂ ਬਿਨਾਂ ਹੋਰ ਕੋਈ ਆਪਣਾ ਤੀਰਥ ਔਰ ਧਾਮ ਨਹੀਂ ਸਮਝਣਾ ।
(੩੭) ਗੁਰੂ ਨਾਨਕ ਪੰਥੀ ਜਿਤਨੇ ਭੇਖ ਮਾਤ੍ਰ ਔਰ ਗੁਰੂ ਘਰ ਦੇ ਸਿਦਕੀ ਸਿੱਖ ਹੈਨ, ਉਨ੍ਹਾਂ ਨਾਲ ਕਦੇ ਵੈਰ ਵਿਰੋਧ ਈਰਖਾ ਨਹੀਂ ਕਰਨੀ ਔਰ ਕਿਸੇ ਨੂੰ ਹਾਨੀ ਪਹੁੰਚਾਉਣ ਦਾ ਸੰਕਲਪ ਮਨ ਵਿਚ ਨਹੀਂ ਲਿਆਉਣਾ ।
‘ਤੇਰੇ ਭਾਣੇ ਸਰਬੱਤ ਦਾ ਭਲਾ' ਵਾਕ ਅਨੁਸਾਰ ਸਭ ਦਾ ਹਿਤ ਚਾਹੁਣਾ।
(੩੮) ਕਲਫ ਨਹੀਂ ਲਾਉਣੀ, ਚਿੱਟੇ ਕੇਸ ਨਹੀਂ ਚੁਗਣੇ।
(੩੯) ਕੰਨਿਆ ਦਾ ਧਨ ਅੰਗੀਕਾਰ ਨਹੀਂ ਕਰਨਾ।
__________
੧. ਆਪਣੇ ਪਤੀ ਤੋਂ ਬਿਨਾਂ ਜੋ ਕਿਸੀ ਹੋਰ ਨਾਲ ਪ੍ਰੀਤੀ ਕਰਦੀ ਹੈ, ਉਹ ਵਿਭਚਾਰਨੀ ਸਦਾਉਂਦੀ ਹੈ। ਭਾਵ ਇਹ ਹੈ ਕਿ ਪਰ-ਇਸਤ੍ਰੀ ਮਾਤ੍ਰ ਦਾ ਤਿਆਗ ਕਰਨਾ।
੨. ਜੇ ਕੋਈ ਨਿਯਮਾਂ ਤੋਂ ਵਿਰੁੱਧ ਚੱਲਦਾ ਹੋਵੇ ਉਸ ਨੂੰ ਰਸਤੇ ਪਰ ਲਿਆਉਣ ਦਾ ਜਤਨ ਕਰਨਾ, ਪਰ ਵਿਰੋਧ ਕਰ ਕੇ ਨੁਕਸਾਨ ਨਹੀਂ ਪਹੁੰਚਾਉਣਾ, ਕਿਉਂਕਿ ਆਪਣੇ ਅੰਗ ਛੇਦਨ ਕਰ ਕੇ ਕੋਈ ਪੁਰਸ਼ ਉਨਤੀ ਨੂੰ ਨਹੀਂ ਪ੍ਰਾਪਤ ਹੁੰਦਾ ।