Back ArrowLogo
Info
Profile

ਮਿਟੇਂ ਵੇਦ ਸ਼ਾਸਤ੍ਰ ਅਠਾਰਾਂ ਪੁਰਾਨਾ ॥

ਮਿਟੇਂ ਬਾਂਗ ਸਲਵਾਤ ਸੁੰਨਤ ਕੁਰਾਨਾਂ ॥                       (ਉਗ੍ਰਦੰਤੀ ਛਕਾ ੫, ਸਤਰ ੧੭-੨੦)

ਸਗਲ ਜਗਤ ਮੇ ਖਾਲਸਾ ਪੰਥ ਗਾਜੈ ॥

ਜਗੈ ਧਰਮ ਹਿੰਦੂ ਸਕਲ ਦੁੰਦ ਭਾਜੈ॥                             (ਉਗ੍ਰਦੰਤੀ ਛਕਾ ੧, ਸਤਰ ੩੯-੪੦)

ਹੁਣ ਸਾਨੂੰ ਦਇਆ ਕਰ ਕੇ ਇਹ ਦੱਸੋ, ਕਿ ਦੇਵ ਮੰਦਰ, ਵੇਦ ਸ਼ਾਸਤ੍ਰ ਔਰ ਪੁਰਾਣਾਂ ਦਾ ਮਲੀਆ ਮੇਟ ਕਰ ਕੇ ਉਹ ਕਿਹੜਾ ਹਿੰਦੂ ਧਰਮ ਹੈ, ਜਿਸ ਦੇ ਸੰਸਾਰ ਪਰ ਫੈਲਾਉਣ ਲਈ ਆਪ ਦੇ ਪ੍ਰਮਾਣੀਕ ਛੱਕਿਆਂ ਵਿਚ ਬੇਨਤੀ ਕੀਤੀ ਗਈ ਹੈ ? ਔਰ ਆਪ 'ਦੰਦ' ਪਦ ਦਾ ਅਰਥ ਵੀ ਜਾਣਦੇ ਹੋ ਕਿ ਇਸ ਤੋਂ ਕੀ ਭਾਵ ਹੈ ? ਪ੍ਰੇਮੀ ਜੀ! ਇਸ ਦਾ ਅਰਥ ਹੈ ਕਿ ਹਿੰਦੂ ਮੁਸਲਮਾਨ ਆਦਿਕ ਕੋਈ ਪੰਥ ਭੀ ਸੰਸਾਰ ਪਰ ਖਾਲਸੇ ਨਾਲ ਦੂਜਾ ਨਾ ਰਹੇ, ਕੇਵਲ ਖਾਲਸਾ ਹੀ ਰਹਿ ਜਾਵੇ।

ਔਰ ਆਪ ਨੇ ਜੋ ਆਖਿਆ ਹੈ ਕਿ ਸਿਖ ਪੰਥ ਹੈ, ਕੌਮ ਨਹੀਂ। ਇਸ ਪਰ ਦੇਖੋ! ਆਪ ਦੇ ਹੀ ਪਿਆਰੇ ਛੱਕੇ ਕੀ ਉਚਾਰਦੇ ਹਨ :

ਦੁਹੂੰ ਪੰਥ ਮੇਂ ਕਪਟ ਵਿਯਾ ਚਲਾਨੀ॥

ਬਹੁਰ ਤੀਸਰਾ ਪੰਥ ਕੀਜੈ ਪ੍ਰਧਾਨੀ ॥                                   (ਉਗ੍ਰਦੰਤੀ ਛਕਾਂ ੫, ਸਤਰ ੧੩-੧੪)

ਕਰੋਂ ਖਾਲਸਾ ਪੰਥ ਤੀਸਰ ਪ੍ਰਵੇਸਾ ॥

ਜਗੈਂ ਸਿੰਘ ਜੋਧੈ ਧਰੈ ਨੀਲ ਭੇਸਾ॥                                        (ਉਗ੍ਰਦੰਤੀ ਛਕਾ ੬, ਸਤਰ ੧੭-੧੮)

ਪ੍ਰੇਮੀ ਜੀ ! ਆਪ ਦੇ ਪ੍ਰਮਾਣ ਮੰਨੇ ਹੋਏ ਛੱਕੇ ਹਿੰਦੂ ਔਰ ਮੁਸਲਮਾਨਾਂ ਨੂੰ ਭੀ 'ਪੰਥ’ ਹੀ ਦਸਦੇ ਹਨ, ਕੌਮ ਨਹੀਂ ਆਖਦੇ। ਦੱਸੋ ਹੁਣ ਅਸੀਂ ਕੀ ਕਰੀਏ ? ਕ੍ਰਿਪਾ ਕਰ ਕੇ ਸਾਨੂੰ ਇਹ ਭੀ ਦੱਸਣਾ ਕਿ ਆਪ ਦੇ ਕੋਸ਼ ਵਿਚ 'ਕੌਮ' ਪਦ, 'ਹਿੰਦੂ' ਪਦ ਦੀ ਤਰ੍ਹਾਂ ਕਿਤੇ ਸੰਸਕ੍ਰਿਤ ਭਾਸ਼ਾ ਦਾ ਤਾਂ ਨਹੀਂ ਹੈ ?

ਅਸੀਂ ਆਪ ਤੋਂ ਇਹ ਭੀ ਮਾਲੂਮ ਕਰਨਾ ਚਾਹੁੰਦੇ ਹਾਂ ਕਿ ਕਿਤਨੀ ਗਿਣਤੀ ਹੋ ਜਾਣ ਪਰ ਕੋਈ ਮਤ ਕੌਮ ਕਹਾਉਣ ਯੋਗ ਹੋ ਜਾਂਦਾ ਹੈ, ਔਰ ਈਸਾਈ, ਮੁਸਲਮਾਨ ਆਦਿਕ ਕਿੰਨੀ ਕਿੰਨੀ ਮਰਦਮ ਸ਼ੁਮਾਰੀ ਹੋਣ ਪਰ ਕੌਮ ਕਹਾਉਣ ਲੱਗੇ ਸੇ ?

ਹਿੰਦੂ : ਆਪ ਦੀਆਂ ਸਾਖੀਆਂ ਵਿਚ ਅਨੇਕ ਪ੍ਰਸੰਗ ਸਿੱਖਾਂ ਨੂੰ ਹਿੰਦੂ ਸਾਬਤ ਕਰਦੇ ਹਨ, ਔਰ ਗੁਰੂ ਤੇਗ ਬਹਾਦੁਰ ਸਾਹਿਬ ਨੇ ਬ੍ਰਾਹਮਣਾਂ ਵਾਸਤੇ ਆਪਣਾ ਸੀਸ ਦੇ ਦਿੱਤਾ, ਇਸ ਤੋਂ ਸਿੱਧ ਹੈ ਕਿ ਸਿੱਖ ਹਿੰਦੂ ਹਨ।

ਸਿੱਖ : ਸਾਖੀਆਂ ਬਾਬਤ ਇਸ ਪੁਸਤਕ ਦੀ ਭੂਮਿਕਾ ਵਿਚ ਵਿਸਥਾਰ ਨਾਲ ਲਿਖਿਆ ਗਿਆ ਹੈ, ਏਥੇ ਦੁਹਰਾਉਣ ਦੀ ਲੋੜ ਨਹੀਂ, ਅਸੀਂ ਉਸੇ ਸਾਖੀ ਔਰ ਪ੍ਰਸੰਗ ਨੂੰ ਪ੍ਰਮਾਣ ਮੰਨਦੇ ਹਾਂ, ਜੋ ਗੁਰਬਾਣੀ ਤੋਂ ਵਿਰੁੱਧ ਨਾ ਹੋਵੇ।

ਔਰ ਦੁਖੀ ਦੀਨ ਦੀ ਰੱਖਿਆ ਕਰਨੀ ਸਿਖ ਧਰਮ ਦਾ ਮੁੱਖ ਨਿਯਮ ਹੈ। ਜੇ ਸ਼ਰਣਾਗਤ ਦੁਖੀਆਂ ਦੀ ਰੱਖਿਆ ਵਾਸਤੇ, ਇਸ ਦੇਸ ਤੋਂ ਅਨਰਥ ਦੂਰ ਕਰਨ ਲਈ, ਪਰਉਪਕਾਰੀ ਸਤਿਗੁਰਾਂ ਨੇ ਸੀਸ ਦੇ ਦਿੱਤਾ, ਤਾਂ ਇਸ ਤੋਂ ਇਹ ਸਿੱਧ ਨਹੀਂ ਹੋ ਸਕਦਾ ਕਿ ਗੁਰੂ ਜੀ

34 / 121
Previous
Next