Back ArrowLogo
Info
Profile

ਇਕ ਬ੍ਰਾਹਮਣ ਦਾ ਮੁੰਡਾ ਏਸ ਵਾਸਤੇ ਮਰ ਗਿਆ ਕਿ ਸ਼ੂਦਰ ਬਣ ਵਿਚ ਤਪ ਕਰ ਰਹਿਆ ਸੀ, ਰਾਮ ਚੰਦਰ ਜੀ ਨੇ ਬਣ ਵਿਚ ਪਹੁੰਚ ਕੇ ਉਸ ਤਪੀਏ ਸ਼ੂਦਰ ਨੂੰ ਪੁਛਿਆ, “ਤੂੰ ਕੌਣ ਹੈਂ ?” ਉਸ ਨੇ ਆਖਿਆ, “ਹੇ ਰਾਮ ! ਮੈਂ ਸ਼ੰਬੂਕ ਨਾਮਕ ਸ਼ੂਦਰ ਹਾਂ ਔਰ ਸੁਰਗ ਦੀ ਇੱਛਾ ਕਰ ਕੇ ਤਪ ਕਰ ਰਹਿਆ ਹਾਂ ।” ਇਤਨੀ ਸੁਣਦੇ ਹੀ ਰਾਮ ਚੰਦਰ ਜੀ ਨੇ ਮਿਆਨੋਂ ਤਲਵਾਰ ਧੂਹ ਕੇ ਸ਼ੰਬੂਕ ਦਾ ਸਿਰ ਵੱਢ ਸੁੱਟਿਆ, ਇਸ ਪਰ ਅਕਾਸ਼ ਵਿਚ ਸਾਰੇ ਦੇਵਤੇ ਆ ਜਮ੍ਹਾਂ ਹੋਏ ਔਰ ਰਾਮ ਚੰਦਰ ਜੀ ਪਰ ਫੁੱਲ ਬਰਸਾ ਕੇ ਕਹਿਣ ਲਗੇ, “ਹੇ ਰਾਮ ! ਤੂੰ ਧੰਨ ਹੈਂ, ਤੂੰ ਧੰਨ ਹੈਂ, ਤੈਂ ਇਹ ਦੇਵਤਿਆਂ ਦਾ ਭਾਰੀ ਕੰਮ ਕੀਤਾ ਹੈ ਔਰ ਵੱਡਾ ਪੁੰਨ ਖੱਟਿਆ ਹੈ। ਕਿ ਸੁਰਗ ਵਿਚ ਆਉਣ ਦੀ ਇੱਛਾ ਵਾਲੇ ਸ਼ੂਦਰ ਨੂੰ ਵੱਢਿਆ ਹੈ, ਹੁਣ ਜੋ ਤੇਰੀ ਇੱਛਾ ਹੈ ਸਾਥੋਂ ਵਰ ਮੰਗ ।”

ਰਾਮ ਚੰਦਰ ਜੀ ਨੇ ਆਖਿਆ, “ਹੇ ਦੇਵਤਿਓ ! ਜੇ ਤੁਸੀਂ ਪ੍ਰਸੰਨ ਹੋ ਤਾਂ ਏਹ ਵਰ ਦਿਓ ਕਿ ਬ੍ਰਾਹਮਣ ਦਾ ਮੁੰਡਾ ਜੀ ਉਠੇ।” ਦੇਵਤਿਆਂ ਨੇ ਕਹਿਆ, “ਜੇ ਰਾਮ ! ਓਹ ਤਾਂ ਉਦੋਂ ਹੀ ਜਿਊਂਦਾ ਹੋ ਗਿਆ ਹੈ, ਜਦੋਂ ਤੁਸੀਂ ਸ਼ੂਦਰ ਦਾ ਸਿਰ ਵੱਢਿਆ ਹੈ।”              (ਬਾਲਮੀਕਿ ਰਾਮਾਇਣ ਉੱਤਰ ਕਾਂਡ ਅ: ੭੬)

"ਜੇ ਸ਼ੂਦ੍ਰ ਪੰਚ ਗਵ੍ਯ ਪੀਵੇ ਤਾਂ ਨਰਕ ਨੂੰ ਚਲਿਆ ਜਾਂਦਾ ਹੈ।”                 (ਵਿਸ਼ਨੂੰ ਸਿਮਰਤੀ ਅ: ੫੪)

“ਸ਼ੂਦ ਦਾ ਅੰਨ ਖਾ ਕੇ ਬ੍ਰਾਹਮਣ ਸੱਤ ਜਨਮ ਕੁੱਤਾ ਹੁੰਦਾ ਹੈ, ਨੌਂ ਜਨਮ ਸੂਰ ਬਣਦਾ ਹੈ, 66 ਅੱਠ ਜਨਮ ਗਿਰਝ ਹੁੰਦਾ ਹੈ।”                 (ਬ੍ਰਿਧ ਅਤਿ ਸੰਹਿਤਾ ਅ: ੫)

"ਜੇ ਸ਼ੂਦ ਦਾ ਅੰਨ ਪੇਟ ਵਿਚ ਹੋਵੇ ਔਰ ਉਸ ਵੇਲੇ ਬ੍ਰਾਹਮਣ ਮਰ ਜਾਵੇ, ਤਾਂ ਪਿੰਡ ਦਾ ਸੂਰ ਜਾਂ ਕੁੱਤਾ ਬਣਦਾ ਹੈ।”               (ਆਪਸਤੰਬ ਸਿਮਰਤੀ ਅ: ੮)

"ਕਪਿਲਾ ਗਊ ਦਾ ਦੁੱਧ ਪੀਣ ਕਰਕੇ ਔਰ ਵੇਦ ਦਾ ਅੱਖਰ ਵਿਚਾਰਣ ਸੂਦ ਨੂੰ ਜ਼ਰੂਰ ਨਰਕ ਹੁੰਦਾ ਹੈ ।”                    (ਪਰਾਸਰ ਸੰਹਿਤਾ ਅ: ੨)

“ਸ਼ੂਦ ਨੂੰ ਅਕਲ ਨਾ ਸਿਖਾਵੇ, ਧਰਮ ਦਾ ਉਪਦੇਸ਼ ਨਾ ਕਰੇ, ਔਰ ਬ੍ਰਤ ਆਦਿਕ ਨਾ ਦੱਸੇ । ਜੋ ਸ਼ੂਦ ਨੂੰ ਇਹ ਗੱਲਾਂ ਸਿਖਾਉਂਦਾ ਹੈ, ਉਹ ਸ਼ੂਦ੍ਰ ਸਮੇਤ ਅਨ੍ਹੇਰ ਘੁੱਪ ਨਰਕ ਵਿਚ ਜਾ ਪੈਂਦਾ है।"                                   (ਵਸਿਸ਼ਟ ਸੰਹਿਤਾ ਅ: ੧੮)

______________

੧. ਲਓ ! ਆਪ ਨੂੰ ਪੰਚ ਗਵ੍ਯ ਦਾ ਨੁਸਖਾ ਦਸੀਏ, ਜੋ ਸਾਰੀਆਂ ਅਸ਼ੁੱਧੀਆਂ ਪਰ ਜਾਦੂ ਦਾ ਅਸਰ ਰਖਦਾ ਹੈ : “ਗੋਬਰ ਇਕ ਮਾਸਾ, ਗੋਮੂਤ੍ਰ ਦੋ ਮਾਸੇ, ਘੀ ਚਾਰ ਮਾਸੇ, ਦੁੱਧ ਅਤੇ ਦਹੀਂ ਅੱਠ ਅੱਠ ਮਾਸੇ, ਇਨ੍ਹਾਂ ਚੀਜ਼ਾਂ ਨੂੰ ਇਕੱਠਾ ਕਰਨ ਨਾਲ ਪੰਚ ਗਵ੍ਯ ਬਣਦਾ ਹੈ।” (ਅਤ੍ਰਿ ਸੰਹਿਤਾ)

ਜੇ ਖੂਹ ਦਾ ਪਾਣੀ ਅਸ਼ੁੱਧ ਹੋ ਜਾਵੇ ਤਦ ਭੀ ਏਹੋ ਅਸ਼ੁਧੀ ਸਫ਼ਾਈ ਲਈ ਵਰਤਣੀ ਦੱਸੀ ਹੈ। ਅਭੱਖਛ ਵਸਤੂ ਖਾ ਪੀ ਕੇ ਸ਼ੁੱਧ ਹੋਣ ਲਈ ਭੀ ਏਹੋ ਮਹਾਨ ਚਮਤਕਾਰੀ ਰਸਾਯਨ ਹੈ।

੨. ਇਸ ਦੇ ਮੁਕਾਬਲੇ ਵਿਚ ਦੇਖੋ ਗੁਰਬਾਣੀ ਕੀ ਆਖਦੀ ਹੈ:

ਉਪਦੇਸ ਚਹੁ ਵਰਨਾ ਕਉ ਸਾਝਾ॥ ਔਰ

ਉਧਰੈ ਸਿਮਰਿ ਚੰਡਾਲ ॥ ਔਰ

ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥

46 / 121
Previous
Next