Back ArrowLogo
Info
Profile

ਘਿਅ ਭਾਂਡਾ ਨ ਵੀਚਾਰੀਐ ਭਗਤਾ ਜਾਤਿ ਸਨਾਤਿ ਨ ਕਾਈ ॥......॥੫॥                         (ਭਾਈ ਗੁਰਦਾਸ, ਵਾਰ ੨੫)

ਬਰਨ ਜਾਤਿ ਕੋ ਦੂਰ ਧਰ ਐਸੋ ਸਿੱਖ ਸੁ ਲੱਖ ॥                                            (ਗੁਰ ਪਰਤਾਪ ਸੂਰਯ ਰੁਤ ੫ ਅੰਸੂ ੨੫)

ਜਾਤ ਬਰਣ ਕੀ ਕਾਨ ਤਜਿ ਮਿਲਹਿ ਖਾਲਸੇ ਸੰਗ ॥

ਗੁਰਬਾਣੀ ਸੋਂ ਪ੍ਰੇਮ ਕਰਿ ਮਨ ਰੂਪ ਗੂੜਾ ਰੰਗੁ ॥੧੩॥                                    (ਗੁਰ ਪ੍ਰਤਾਪ ਸੂਰਜ ਰਿਤੁ ੫ ਅੰਸੂ ੨੫)

ਪਯਾਰੇ ਹਿੰਦੂ ਭਾਈ ਸਾਹਿਬ! ਸਾਡੇ ਸਤਿਗੁਰਾਂ ਨੇ ਜਨਮ ਤੋਂ ਜਾਤੀ ਨਾ ਮੰਨ ਕੇ ਸਭ ਵਰਣਾਂ ਨੂੰ ਇਕ ਕਰ ਦਿੱਤਾ ਹੈ, ਦੇਖੋ ਪ੍ਰਮਾਣ :

... ਚਾਰਿ ਵਰਨ ਇਕ ਵਰਨੁ ਕਰਾਇਆ।.....॥੨੩॥                           (ਭਾਈ ਗੁਰਦਾਸ, ਵਾਰ ੧)

ਚਾਰਿ ਵਰਨ ਇਕ ਵਰਨ ਕਰਿ, ਵਰਨ ਅਵਰਨ ਤਮੋਲ ਗੁਲਾਲੇ ।

ਅਸਟ ਧਾਤੁ ਇਕੁ ਧਾਤੁ ਕਰਿ ਵੇਦ ਕਤੇਬ ਨ ਭੇਦੁ ਵਿਚਾਲੇ ।..॥੭॥                        (ਭਾਈ ਗੁਰਦਾਸ, ਵਾਰ ੧੧)

ਚਾਰਿ ਵਰਨ ਚਾਰਿ ਮਜਹਬਾ ਚਰਣ ਕਵਲ ਸਰਣਾਗਤਿ ਆਇਆ।

ਪਾਰਸਿ ਪਰਸਿ ਅਪਰਸ ਜਗਿ ਅਸਟਧਾਤੁ ਇਕੁ ਧਾਤੁ ਕਰਾਇਆ । .....

ਹੁਕਮਿ ਰਜਾਈ ਚਲਣਾ ਗੁਰਮੁਖਿ ਗਾਡੀ ਰਾਹੁ ਚਲਾਇਆ।॥੧੭॥                             (ਭਾਈ ਗੁਰਦਾਸ, ਵਾਰ ੧੨)

ਚਾਰਿ ਵਰਨ ਇਕ ਵਰਨ ਹੋਇ ਗੁਰਸਿਖ ਵੜੀਅਨਿ ਸਨਮੁਖ ਗੋਤੇ।......

ਸਾਧ ਸੰਗਤਿ ਮਿਲਿ ਦਾਦੇ ਪੋਤੇ ॥੫॥                                                                        (ਭਾਈ ਗੁਰਦਾਸ, ਵਾਰ ੨੯)

ਗੰਗ ਬਨਾਰਸ ਹਿੰਦੂਆਂ ਮੁਸਲਮਾਣਾਂ ਮਕਾ ਕਾਬਾ।

ਘਰਿ ਘਰਿ ਬਾਬਾ ਗਾਵੀਐ ਵਜਨਿ ਤਾਲ ਮ੍ਰਿਦੰਗ ਰਬਾਬਾ।.....

ਚਾਰਿ ਵਰਨ ਇਕ ਵਰਨ ਹੋਇ ਸਾਧਿ ਸੰਗਤਿ ਮਿਲਿ ਹੋਇ ਤਰਾਬਾ।

ਚੰਦਨੁ ਵਾਸੁ ਵਣਾਸਪਤਿ ਅਵਲਿ ਦੋਮ ਨ ਸੇਮ ਖਰਾਬਾ..॥੪॥                                        (ਭਾਈ ਗੁਰਦਾਸ, ਵਾਰ ੨੪)

_______________

੧. ਗੁਰੂ ਸਾਹਿਬ ਨੇ ਚਾਰ ਵਰਣਾਂ ਨੂੰ ਇਕ ਕਰ ਕੇ ਨਵਾਂ ਸਿੱਖ ਧਰਮ ਵਾਹਿਗੁਰੂ ਦਾ ਲਾਲ ਕਿਸ ਤਰ੍ਹਾਂ ਬਣਾ ਦਿੱਤਾ ? ਇਸ ਪਰ ਭਾਈ ਗੁਰਦਾਸ ਜੀ ਦ੍ਰਿਸ਼ਟਾਂਤ ਦੇਂਦੇ ਹਨ ਕਿ ਜਿਸ ਤਰ੍ਹਾਂ ਪਾਨ, ਚੂਨਾ, ਕੱਥ, ਸੁਪਾਰੀ ਇਨ੍ਹਾਂ ਨੂੰ ਇਕੱਠਾ ਕਰਨ ਨਾਲ ਸੁਰਖ਼ ਰੰਗ ਪ੍ਰਗਟ ਹੋ ਜਾਂਦਾ ਹੈ । ਗੁਰੂ ਸਾਹਿਬ ਨੇ ਕੇਵਲ ਚਾਰ ਵਰਣ ਹੀ ਇਕ ਨਹੀਂ ਕੀਤੇ, ਸਗੋਂ ਅਸ਼ਟ ਧਾਤੂ (ਚਾਰ ਮਜ਼ਹਬ ਅਤੇ ਚਾਰ ਵਰਣ) ਅਭੇਦ ਕਰ ਦਿਤੇ ਔਰ ਉਨ੍ਹਾਂ ਵਿਚ ਭੇਦ ਕਰਨ ਵਾਲੇ ਜੋ ਵੇਦ ਔਰ ਕੁਰਾਨ ਆਦਿਕ ਪੁਸਤਕ ਸਨ, ਉਨ੍ਹਾਂ ਨੂੰ ਕਿਨਾਰੇ ਕਰ ਕੇ ਗੁਰਬਾਣੀ ਦ੍ਵਾਰਾ ਏਹ ਨਿਸ਼ਚਾ ਕਰਵਾ ਦਿੱਤਾ ਕਿ :

ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥                 (ਪ੍ਰਭਾਤੀ ਕਬੀਰ, ਪੰਨਾ ੧੩੪੯)

੨. ਸਤਿਗੁਰੂ ਦੇ ਸਿੱਖ ਗੁਰੂ ਦੀ ਸੰਗਤਿ ਕਰਕੇ ਸਤਿਗੁਰੂ ਦਾ ਰੂਪ ਬਣ ਜਾਂਦੇ ਹਨ। ਹਿੰਦੂ ਮਤ ਦੀ ਤਰ੍ਹਾਂ ਬ੍ਰਾਹਮਣ, ਛਤ੍ਰੀ, ਵੈਸ਼ (ਤ੍ਰਿਵਰਣ) ਦੀ ਜਨਮ ਤੋਂ ਮੰਨੀ ਹੋਈ ਖ਼ਰਾਬੀ ਨਹੀਂ ਰਹਿੰਦੀ।

50 / 121
Previous
Next