Back ArrowLogo
Info
Profile

ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ ॥

ਮਹਾਦੇਉ ਗਿਆਨੀ ਵਰਤੈ ਘਰਿ ਆਪਣੈ ਤਾਮਸੁ ਬਹੁਤੁ ਅਹੰਕਾਰਾ ॥                         (ਵਡਹੰਸੁ ਮ: ੩, ਪੰਨਾ ੫੫੯)

ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥                                           (ਸੋਰਠਿ ਮ: ੧, ਪੰਨਾ ੬੩੭)

ਬ੍ਰਹਮਾ ਬਿਸਨੁ ਮਹਾਦੇਉ ਤ੍ਰੈਗੁਣ ਰੋਗੀ, ਵਿਚਿ ਹਉਮੈ ਕਾਰ ਕਮਾਈ॥

ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ", ਹਰਿ ਗੁਰਮੁਖਿ ਸੋਝੀ ਪਾਈ॥                         (ਸੂਹੀ ਮ: ੪, ਪੰਨਾ ੭੩੫)

ਬ੍ਰਹਮਾ ਬਿਸਨੁ ਮਹਾਦੇਉ ਤ੍ਰੈਗੁਣ ਭੁਲੇ, ਹਉਮੈ ਮੋਹੁ ਵਧਾਇਆ॥                                     (ਵਾਰ ਬਿਲਾਵਲ ਮ: ੩, ਪੰਨਾ ੮੫੨)

ਕੋਟਿ ਦੇਵੀ ਜਾ ਕਉ ਸੇਵਹਿ ਲਖਿਮੀ ਅਨਿਕ ਭਾਤਿ ॥

ਗੁਪਤ ਪ੍ਰਗਟ ਜਾ ਕਉ ਅਰਾਧਹਿ ਪਉਣ ਪਾਣੀ ਦਿਨਸੁ ਰਾਤਿ ॥                                     (ਆਸਾ ਛੰਤ ਮ: ੫, ਪੰਨਾ ੪੫੫)

ਬ੍ਰਹਮਾ ਬਿਸਨੁ ਰਿਖੀ ਮੁਨੀ ਸੰਕਰੁ ਇੰਦੁ ਤਪੈ ਭੇਖਾਰੀ ॥

ਮਾਨੈ ਹੁਕਮੁ ਸੇਹੇ ਦਰਿ ਸਾਚੈ ਆਕੀ ਮਰਹਿ ਅਫਾਰੀ ॥                                    (ਮਾਰੂ ਮ: ੧, ਪੰਨਾ ੯੯੨)

ਬ੍ਰਹਮਾ ਬਿਸਨੁ ਮਹੇਸੁ ਨ ਕੋਈ ॥

ਅਵਰੁ ਨ ਦੀਸੈ ਏਕੋ ਸੋਈ ॥                                                   (ਮਾਰੂ ਸੋਲਹੇ ਮ: ੧, ਪੰਨਾ ੧੦੩੫)

ਬ੍ਰਹਮਾ ਬਿਸਨੁ ਰੁਦ੍ਰ ਤਿਸ ਕੀ ਸੇਵਾ॥

ਅੰਤੁ ਨ ਪਾਵਹਿ ਅਲਖ ਅਭੇਵਾ ॥                                                (ਮਾਰੂ ਮ: ੩, ਪੰਨਾ ੧੦੫੩)

ਕੋਟਿ ਸੂਰ ਜਾ ਕੈ ਪਰਗਾਸ ॥

ਕੋਟ ਮਹਾਦੇਵ ਅਰੁ ਕਬਿਲਾਸ ॥

ਦੁਰਗਾ ਕੋਟਿ ਜਾ ਕੈ ਮਰਦਨੁ ਕਰੈ ॥

ਬ੍ਰਹਮਾ ਕੋਟਿ ਬੇਦ ਉਚਰੈ ॥੧॥

ਜਉ ਜਾਚਉ ਤਉ ਕੇਵਲ ਰਾਮ ॥

ਆਨ ਦੇਵ ਸਿਉ ਨਾਹੀ ਕਾਮ ॥੧॥ ਰਹਾਉ ॥                                                (ਭੈਰਉ ਕਬੀਰ, ਪੰਨਾ ੧੧੬੨)

ਮਹਿਮਾ ਨ ਜਾਨਹਿ ਬੇਦ ॥

ਬ੍ਰਹਮੇ ਨਹੀ ਜਾਨਹਿ ਭੇਦ ॥

ਸੰਕਰਾ ਨਹੀ ਜਾਨਹਿ ਭੇਵ ॥

ਖੋਜਨ ਹਾਰੇ ਦੇਵ ॥

____________

੧. ਵੇਚਾਰੇ

੨ ਮੈਂ ਹੀ ਪ੍ਰਮੇਸ਼ਰ ਹਾਂ, ਇਹ ਮੰਨਣ ਵਾਲੇ ਅਭਿਮਾਨੀ ।

੩. ਕੈਲਾਸ਼।

63 / 121
Previous
Next