Back ArrowLogo
Info
Profile

ਆਜ ਲਗੇ ਤਪ ਸਾਧਤ ਹੈਂ

ਸਿਵ ਊ ਬ੍ਰਹਮਾ ਕਛੁ ਪਾਰ ਨਾ ਪਾਯੋ ॥

ਬੇਦ ਕਤੇਬ ਨ ਭੇਦ ਲਯੋ ਜਿੰਹ ਸੋਊ ਗੁਰੂ ਗੁਰੁ ਮੋਹਿ ਬਤਾਯੋ ॥੧੬॥                           (३३ ਸਵਯੇ ਪਾ: १०)

ਲਖ ਲਖ ਬ੍ਰਹਮੇ ਵੇਦ ਪੜਿ ਇਕਸ ਅਖਰ ਭੇਦੁ ਨ ਜਾਤਾ।

ਜੋਗ ਧਿਆਨ ਮਹੇਸ ਲਖ ਰੂਪ ਨ ਰੇਖ ਨ ਭੇਖ ਪਛਾਤਾ।

ਲਖ ਅਵਤਾਰ ਅਕਾਰ ਕਰਿ ਤਿਲੁ ਵੀਚਾਰੁ ਨ ਬਿਸਨੁ ਪਛਾਤਾ।.....

ਦਾਤਿ ਲੁਭਾਇ ਵਿਸਾਰਨਿ ਦਾਤਾ ॥੧੩॥                                                      (ਭਾਈ ਗੁਰਦਾਸ, ਵਾਰ ੧੮)

“ਗੁਰੂ ਕਾ ਸਿੱਖ ਮਟ, ਬੁਤ, ਤੀਰਥ, ਦੇਵੀ, ਦੇਵਤਾ, ਬਰਤ, ਪੂਜਾ, ਮੰਤ੍ਰ ਜੰਤ੍ਰ, ਪੀਰ, ਬ੍ਰਹਮਣ, ਤਰਪਣ, ਗਾਇਤ੍ਰੀ, ਕਿਤੇ ਵਲ ਚਿੱਤ ਦੇਵੈ ਨਹੀਂ”।                                                                   (ਰਹਿਤਨਾਮਾ ਭਾਈ ਦਯਾ ਸਿੰਘ)

ਸਿੱਖ ਧਰਮ ਵਿਚ ਕੇਵਲ ਵਾਹਿਗੁਰੂ ਹੀ ਇਸ਼ਟ ਹੈ ਔਰ ਉਸੇ ਦੀ ਉਪਾਸ਼ਨਾ ਦਾ ਉਪਦੇਸ਼ ਹੈ :

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ

ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥                                               (ਜਪੁਜੀ ਸਾਹਿਬ, ਪੰਨਾ ੧)

ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ॥

ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤ ਕਿਹ ॥

ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜਿ ਕਹਿਜੈ ॥

ਕੋਟਿ ਇੰਦ੍ਰ ਇੰਦ੍ਰਾਣ ਸਾਹੁ ਸਾਹਾਣਿ ਗਣਿਜੈ ॥

ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਤ ॥

ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ॥                                     (ਜਾਪੁ ਸਾਹਿਬ)

ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ॥

ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ ॥

ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥

ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ ॥

ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ

ਅਵਰੀ ਕਉ ਚਿਤੁ ਲਾਇ ॥

ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ॥                                           (ਵਾਰ ਗੂਜਰੀ ਮ: ੩, ਪੰਨਾ ੫੦੯)

ਦੁਬਿਧਾ ਨਾ ਪੜਉ ਹਰਿ ਬਿਨੁ ਹੋਰੁ ਨ ਪੂਜਉ

ਮੜੈ ਮਸਾਣਿ ਨ ਜਾਈ॥                                                                                    (ਸੋਰਠਿ ਮ: ੧, ਪੰਨਾ ੬੩੪)

_______________

੧. ਮੇਰੇ ਗੁਰੂ ਸਤਿਗੁਰੂ ਤੇਗ ਬਹਾਦਰ ਜੀ ਨੇ ਮੈਨੂੰ ਦਸਿਆ ਹੈ ਕਿ ਅਕਾਲ ਹੀ ਸਭ ਦਾ ਗੁਰੂ ਹੈ।

੨. ਵਿਨਾਸ਼ੀ।

65 / 121
Previous
Next