Back ArrowLogo
Info
Profile

ਦੋਇ ਭੂਪ ਤਾਂਕੇ ਗਾਉ ਪਰਜਾ ਨ ਸੁਖੀ ਹੋਤਿ

ਦੋਇ ਪੁਰਖਨ ਕੀ ਨ ਕੁਲਬਧੂ ਨਾਰਿ ਹੈ।

ਗੁਰਸਿੱਖ ਹੋਇ ਆਨ ਦੇਵ ਸੇਵ ਟੇ ਗਹੈ

ਸਹੈ ਜਮਡੰਡੁ ਧ੍ਰਿਗ ਜੀਵਨ ਸੰਸਾਰ ਹੈ ॥੪੬੭॥                                                       (ਕਬਿੱਤ ਭਾਈ ਗੁਰਦਾਸ)

ਪਿਆਰੇ ਹਿੰਦੂ ਜੀ! ਆਪ ਦੀ ਔਰ ਸਾਡੀ ਉਪਾਸ਼ਨਾ ਔਰ ਪੂਜਾ ਦਾ ਤਰੀਕਾ ਭੀ ਇਕ ਨਹੀਂ ਹੈ, ਆਪ ਪੂਜਦੇ ਹੋ ਚੰਦਨ, ਕੁੰਗੂ, ਆਰਤੀ ਆਦਿਕ ਸਾਮੱਗ੍ਰੀ ਨਾਲ, ਪਰ ਸਾਡੇ ਧਰਮ ਵਿਚ ਪੂਜਨ ਦਾ ਏਹ ਪ੍ਰਕਾਰ ਹੈ :

ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ॥

ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ ॥੧॥

ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ ॥੧॥ ਰਹਾਉ॥

ਬਾਹਰਿ ਦੇਵ ਪਖਾਲੀਅਹਿ ਜੇ ਮਨੁ ਧੋਵੈ ਕੋਇ ॥

ਜੂਠਿ ਲਹੈ ਜੀਉ ਮਾਜੀਐ ਮੋਖ ਪਇਆਣਾ ਹੋਇ ॥                                                     (ਗੂਜਰੀ ਮ: ੧, ਪੰਨਾ ੪੮੯)

ਦੂਜੇ ਭਾਇ ਅਗਿਆਨੀ ਪੂਜਦੇ ਦਰਗਹ ਮਿਲੈ ਸਜਾਇ ॥

ਆਤਮ ਦੇਉ ਪੂਜੀਐ ਬਿਨੁ ਸਤਿਗੁਰ ਬੂਝ ਨ ਪਾਇ ॥                                          (ਵਾਰ ਸਿਰੀ ਰਾਗੁ ਮ: ੩, ਪੰਨਾ ੮੮)

ਮਨੁ ਸੰਪਟੁ ਜਿਤੁ ਸਤ ਸਰਿ ਨਾਵਣੁ ਭਾਵਨ ਪਾਤੀ ਤ੍ਰਿਪਤਿ ਕਰੇ ॥

ਪੂਜਾ ਪ੍ਰਾਣ ਸੇਵਕੁ ਜੇ ਸੇਵੇ ਇਨ੍ ਬਿਧਿ ਸਾਹਿਬੁ ਰਵਤੁ ਰਹੈ ॥                                    (ਸੂਹੀ ਮ: ੧, ਪੰਨਾ ੭੨੮)

ਅਚੁਤ ਪੂਜਾ ਜੋਗ ਗੋਪਾਲ ॥

ਮਨੁ ਤਨੁ ਅਰਪਿ ਰਖਉ ਹਰਿ ਆਗੈ

ਸਰਬ ਜੀਆ ਕਾ ਹੈ ਪ੍ਰਤਿਪਾਲ ॥                                                                             (ਬਿਲਾਵਲੁ ਮ: ੫, ਪੰਨਾ ੮੨੪)

ਹਰਿ ਕੀ ਪੂਜਾ ਦੁਲੰਭ ਹੈ ਸੰਤਹੁ ਕਹਣਾ ਕਛੂ ਨ ਜਾਈ ॥੧॥

ਸੰਤਹੁ ਗੁਰਮੁਖਿ ਪੂਰਾ ਪਾਈ ॥

ਨਾਮੋ ਪੂਜ ਕਰਾਈ ॥੧॥ ਰਹਾਉ ॥

ਹਰਿ ਬਿਨੁ ਸਭੁ ਕਿਛੁ ਮੈਲਾ ਸੰਤਹੁ ਕਿਆ ਹਉ ਪੂਜ ਚੜਾਈ ॥੨॥                                      (ਰਾਮਕਲੀ ਮ: ੩, ਪੰਨਾ ੯੧੦)

ਭਰਮਿ ਭੂਲੇ ਅਗਿਆਨੀ ਅੰਧੁਲੇ ਭ੍ਰਮਿ ਭ੍ਰਮਿ ਫੂਲ ਤੋਰਾਵੇ ॥

ਨਿਰਜੀਉ ਪੂਜਹਿ ਮੜਾ ਸਰੇਵਹਿ ਸਭ ਬਿਰਥੀ ਘਾਲ ਗਵਾਵੈ ॥                                              (ਮਲਾਰ ਮ: ੪, ਪੰਨਾ ੧੨੬੪)

ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ

ਤਾਰਿਕਾ ਮੰਡਲ ਜਨਕ ਮੋਤੀ ॥

__________________

੧. ਆਸਰਾ।

੨. ਡੱਬਾ, ਠਾਕੁਰ ਦਾ ਸਿੰਘਾਸਣ।

68 / 121
Previous
Next