Back ArrowLogo
Info
Profile

ਸ੍ਵੈ ਗਯੋ" ਪਾਠ ਹੁੰਦਾ ਅਰ "ਅਕਾਲ ਪੁਰਖ ਬਾਚ ਇਸ ਕੀਟ ਪ੍ਰਤਿ” ਦੀ ਥਾਂ "ਅਕਾਲ ਅਰ ਕਾਲਿਕਾ ਬਾਚ" ਹੁੰਦਾ। ਆਪ ਨੂੰ ਨਿਰਸੰਦੇਹ ਕਰਨ ਲਈ ਅਸੀਂ ਪ੍ਰਬਲ ਪੰਜ ਯੁਕਤੀਆਂ ਨਾਲ ਦੇਵੀ ਦੇ ਪੂਜਨ ਦਾ ਖੰਡਨ ਦਿਖਾਉਂਦੇ ਹਾਂ :

(ੳ) ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖਾਂ ਨੂੰ ਹੁਕਮ ਦਿਤਾ ਹੈ, ਕਿ:

ਬਿਨੁ ਕਰਤਾਰ ਨ ਕਿਰਤਮ ਮਾਨੋ ॥                                                    (ਸ਼ਬਦ ਹਜਾਰੇ ਪਾ: ੧੦)

ਅਰਥਾਤ, ਕਰੀ ਹੋਈ ਵਸਤੂ ਨੂੰ ਨਾ ਪੂਜੋ, ਕਰਤਾਰ (ਕਰਨ ਵਾਲੇ) ਦੀ ਉਪਾਸਨਾ ਕਰੋ। ਔਰ ਚੰਡੀ ਦੀ ਵਾਰ ਵਿਚ ਜ਼ਿਕਰ ਹੈ :

ਤੈਂ ਹੀ ਦੁਰਗਾ ਸਾਜਿ ਕੈ ਦੈਤਾਂ ਦਾ ਨਾਸੁ ਕਰਾਇਆ ॥.. ॥੨॥                                  (ਵਾਰ ਚੰਡੀ ਪਾ: ੧੦)

ਇਸ ਤੋਂ ਸਿੱਧ ਹੈ ਕਿ ਦੁਰਗਾ ਸਾਜਣ ਵਾਲਾ ਕਰਤਾਰ ਹੋਰ ਹੈ ਔਰ ਦੁਰਗਾ ਉਸ ਦੀ ਰਚੀ ਹੋਈ ਹੈ। ਕੀ ਇਹ ਹੋ ਸਕਦਾ ਹੈ ਕਿ ਗੁਰੂ ਜੀ ਸਿੱਖਾਂ ਨੂੰ ਉਪਦੇਸ਼ ਕੁਛ ਦੇਣ ਔਰ ਆਪ ਉਸ ਦੇ ਵਿਰੁੱਧ ਅਮਲ ਕੁਛ ਹੋਰ ਕਰਨ ? ਅਰਥਾਤ ਸਿੱਖਾਂ ਨੂੰ ਕਰਤਾਰ ਪੂਜਣਾ ਦੱਸਣ ਤੇ ਆਪ ਕਰੀ ਹੋਈ ਵਸਤੂ ਦੇ ਉਪਾਸ਼ਕ ਬਣਨ ?

(ਅ) ਗੁਰੂ ਸਾਹਿਬ ਪ੍ਰਤੱਗਿਆ ਕਰਦੇ ਹਨ :

ਤੁਮਹਿ ਛਾਡਿ ਕੋਈ ਅਵਰ ਨ ਧਿਆਉਂ॥

ਜੋ ਬਰ ਚਾਹੋਂ ਸੁ ਤੁਮ ਤੇ ਪਾਊਂ ॥                                                                  (ਚੌਪਈ ਪਾ: ੧੦)

ਇਕ ਬਿਨ ਦੂਸਰ ਸੋ ਨ ਚਿਨਾਰ ॥                                                (ਸ਼ਬਦ ਹਜਾਰੇ ਪਾ: ੧੦)

ਭਜੋ ਸੁ ਏਕ ਨਾਮਯੰ ॥ ਜੁ ਕਾਮ ਸਰਬ ਠਾਮਯੰ ॥੩੭॥

ਨ ਧ੍ਯਾਨ ਆਨ ਕੋ ਧਰੋਂ ॥ ਨ ਨਾਮ ਆਨ ਉੱਚਰੋਂ ॥॥੩੮॥                                    (ਬਚਿਤ੍ਰ ਨਾਟਕ ਅਧਿਆ ੬)

ਕੀ ਐਸਾ ਹੋ ਸਕਦਾ ਹੈ ਕਿ ਗੁਰੂ ਸਾਹਿਬ ਆਪਣੀ ਪ੍ਰਤੱਗਿਆ ਦੇ ਵਿਰੁੱਧ ਦੇਵੀ ਪੂਜਨ ਕਰਨ ?

(ੲ) ਗ੍ਰੰਥ ਕਰਤਾ ਜਿਸ ਦੇਵਤਾ ਨੂੰ ਪੂਜਦਾ ਹੈ, ਆਪਣੀ ਰਚਨਾ ਦੇ ਆਦਿ ਵਿਚ ਆਪਣੇ ਪੂਜ ਦੇਵਤਾ ਦਾ ਨਾਉਂ ਲੈ ਕੇ ਮੰਗਲ ਕਰਦਾ ਹੈ, ਬਲਕਿ ਵਿਦਵਾਨ ਲੋਕ ਗ੍ਰੰਥ ਦਾ ਮੰਗਲਾਚਰਣ ਦੇਖ ਕੇ ਹੀ ਕਵੀ ਦਾ ਇਸ਼ਟ ਸਮਝ ਲੈਂਦੇ ਹਨ । ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ :

ੴ ਸਤਿਗੁਰ ਪ੍ਰਸਾਦਿ ॥                                                   ੴ ਵਾਹਿਗੁਰੂ ਜੀ ਕੀ ਫ਼ਤਹ ॥

ਏਹੀ ਮੰਗਲਾਚਰਣ ਸ੍ਰੀ ਮੁਖਵਾਕ ਬਾਣੀ ਦੇ ਆਦਿ ਰੱਖਿਆ ਹੈ, ਫੇਰ ਕਿਸ ਤਰ੍ਹਾਂ ਖ਼ਿਆਲ ਕੀਤਾ ਜਾ ਸਕਦਾ ਹੈ, ਕਿ ਦਸਮ ਗੁਰੂ ਜੀ ਦੇਵੀ ਭਗਤ ਸਨ?

(ਸ) ਸਿੱਖਾਂ ਵਿਚ ਦਸ ਸਤਿਗੁਰੂ ਇਕ ਰੂਪ ਮੰਨੇ ਗਏ ਹਨ, ਜੋ ਆਸ਼ਾ ਗੁਰੂ ਨਾਨਕ ਦੇਵ ਦਾ ਹੈ, ਓਹੀ ਗੁਰੂ ਗੋਬਿੰਦ ਸਿੰਘ ਜੀ ਦਾ ਹੈ, ਜਦ ਕਿ ਗੁਰੂ ਗ੍ਰੰਥ ਸਾਹਿਬ ਵਿਚ ਇਹ ਬਚਨ ਹਨ :

70 / 121
Previous
Next