Back ArrowLogo
Info
Profile

ਔਰ ਅਗਨੀ, ਇਨ੍ਹਾਂ ਸਭਨਾਂ ਦਾ ਡਰ ਜਾਂਦਾ ਰਹਿੰਦਾ ਹੈ, ਯੁੱਧ ਵਿਚ ਪੁਰਸ਼ਾਰਥ ਵਧਦਾ ਹੈ, ਵੈਰੀ ਮਰ ਜਾਂਦੇ ਹਨ, ਮੁਕਤੀ ਮਿਲਦੀ ਹੈ, ਕੁਲ ਦਾ ਵਾਧਾ ਹੁੰਦਾ ਹੈ, ਗ੍ਰਹਾਂ ਦੀ ਪੀੜਾ ਨਹੀਂ ਰਹਿੰਦੀ, ਰਾਖਸ਼, ਭੂਤ, ਪ੍ਰੇਤ ਔਰ ਪਿਸ਼ਾਚਾਂ ਦਾ ਨਾਸ ਹੋ ਜਾਂਦਾ ਹੈ, ਅੱਗ, ਚੋਰ, ਵੈਰੀ, ਸ਼ੇਰ, ਜੰਗਲੀ ਹਾਥੀ ਇਨ੍ਹਾਂ ਤੋਂ ਘਿਰਿਆ ਹੋਇਆ ਛੁਟਕਾਰਾ ਪਾਉਂਦਾ ਹੈ, ਰਾਜੇ ਤੋਂ ਜੇ ਮਾਰਨ ਦਾ ਹੁਕਮ ਹੋ ਜਾਵੇ ਅਥਵਾ ਕੈਦ ਹੋਵੇ, ਸਮੁੰਦਰ ਵਿਚ ਤੂਫਾਨ ਆ ਜਾਵੇ, ਇਨ੍ਹਾਂ ਸਭ ਦੁੱਖਾਂ ਤੋਂ ਬਚ ਜਾਂਦਾ ਹੈ ।” (ਇਤਿਆਦਿਕ)।             (ਦੁਰਗਾ ਸਪਤਸ਼ਤੀ ਅ: ੧੨ ਸਲੋਕ ੧-੨੯)

ਇਸੇ ਦਾ ਸੰਖੇਪ ਹੈ :

ਜਾਹਿ ਨਮਿਤ ਪੜ੍ਹੇ ਸੁਨਹੈ ਨਰ ॥੪॥                                               (ਚੰਡੀ ਚਰਿਤ੍ਰ ਉਕਤਿ ੨੩੨)

ਔਰ : ਫੇਰ ਨ ਜੂਨੀ ਆਇਆ॥੫੫॥                                                 (ਵਾਰ ਚੰਡੀ ਪਾ: ੧੦)

ਹਿੰਦੂ : ਸਿੱਖਾਂ ਦਾ ਨਿੱਤ ਅਰਦਾਸ ਵੇਲੇ ਇਹ ਪੜ੍ਹਨਾ ਕਿ :

ਪ੍ਰਿਥਮ ਭਗੌਤੀ ਸਿਮਰ ਕੈ.... ॥                                                        (ਵਾਰ ਚੰਡੀ ਪਾ: ੧੦)

ਸਾਫ਼ ਸਿੱਧ ਕਰਦਾ ਹੈ ਕਿ ਖਾਲਸਾ ਧਰਮ ਵਿਚ ਦੇਵੀ ਉਪਾਸ਼ਨਾ ਹੈ। ਅਸਲ ਵਿਚ "ਭਗੌਤੀ” ਪਦ ਸੰਸਕ੍ਰਿਤ “ਭਗਵਤੀ” ਹੈ, ਜਿਸ ਦਾ ਅਰਥ ਦੇਵੀ ਹੈ। ਗੁਰੂ ਗੋਬਿੰਦ ਸਿੰਘ ਜੀ ਫ਼ਾਰਸੀ ਅੱਖਰਾਂ ਵਿਚ ਆਪਣੀ ਕਵਿਤਾ ਲਿਖਿਆ ਕਰਦੇ ਸੇ, ਸੋ ਭਗਵਤੀ ਔਰ ਭਗੌਤੀ ਇਕੋ ਪੜ੍ਹਿਆ ਜਾਂਦਾ ਹੈ। ਗੁਰਮੁਖੀ ਲਿਖਾਰੀਆਂ ਨੇ ਅਸਲ ਸ਼ੁੱਧ ਪਾਠ ਸਮਝੇ ਬਿਨਾਂ ਭਗਵਤੀ ਦੀ ਥਾਂ ਭਗੌਤੀ ਲਿਖ ਦਿੱਤਾ ਹੈ।

ਸਿੱਖ : ਭਗੌਤੀ ਪਦ ਪਰ ਗੁਰਮਤਿ ਸੁਧਾਕਰ ਵਿਚ ਚਰਚਾ ਕੀਤੀ ਗਈ ਹੈ, ਆਪ ਉਸ ਨੂੰ ਦੇਖ ਕੇ ਸੰਸਾ ਮਿਟਾ ਸਕਦੇ ਹੋ, ਪਰ ਅਸੀਂ ਆਪ ਨੂੰ ਦੋ ਚਾਰ ਪ੍ਰਸ਼ਨ ਕਰਦੇ ਹਾਂ ਜਿਨ੍ਹਾਂ ਤੋਂ ਆਪ ਦੀ ਤਸੱਲੀ ਹੋ ਜਾਏਗੀ।

(ੳ) ਚੰਡੀ ਦੀ ਵਾਰ ਵਿੱਚ ਪਾਠ ਹੈ :

ਲਈ ਭਗੌਤੀ ਦੁਰਗ ਸ਼ਾਹ ਵਰਜਾਗਨ ਭਾਰੀ ॥

ਲਾਈ ਰਾਜੇ ਸੁੰਭ ਨੂੰ ਰਤ ਪੀਏ ਪਿਆਰੀ ॥..॥੫੩॥                                                 (ਵਾਰ ਚੰਡੀ ਪਾ: ੧੦)

ਕੀ ਇਸ ਦਾ ਭਾਵ ਇਹ ਹੈ ਕਿ ਦੁਰਗਾ ਨੇ ਭਗਵਤੀ (ਦੇਵੀ) ਫੜ ਕੇ ਰਾਜੇ ਸੁੰਭ ਦੇ ਸਿਰ ਵਿਚ ਮਾਰੀ, ਜਿਸ ਨੇ ਉਸ ਦਾ ਲਹੂ ਚੱਖਿਆ ?

(ਅ) ਕੀ ਗੁਰੂ ਅਰਜਨ ਸਾਹਿਬ ਭੀ ਫ਼ਾਰਸੀ ਅੱਖਰਾਂ ਵਿਚ ਸ਼ਬਦ ਲਿਖਿਆ ਕਰਦੇ ਸੇ, ਜਿਨ੍ਹਾਂ ਦੀ ਨਕਲ ਕਰਨ ਵੇਲੇ ਭਾਈ ਗੁਰਦਾਸ ਜੀ ਧੋਖਾ ਖਾ ਗਏ? ਦੇਖੋ ! ਸੁਖਮਨੀ ਦਾ ਪਾਠ :

ਭਗਉਤੀ ਭਗਵੰਤ ਭਗਤਿ ਕਾ ਰੰਗੁ ॥

ਸਗਲ ਤਿਆਗੈ ਦੁਸਟ ਕਾ ਸੰਗੁ ॥....

_____________

੧. ਦੇਖੋ ਦੂਜੀ ਐਡੀਸ਼ਨ ਦਾ ਪੰਨਾ ੪੪ ਤੋਂ ੪੭

72 / 121
Previous
Next