Back ArrowLogo
Info
Profile

ਪੂਜਾ ਵਰਤ ਉਪਾਰਣੇ ਵਰ ਸਰਾਪ ਸਿਵ ਸਕਤਿ ਲਵੇਰੇ ।

ਸਾਧ ਸੰਗਤਿ ਗੁਰ ਸਬਦ ਵਿਣੁ ਥਾਉ ਨ ਪਾਇਨਿ ਭਲੇ ਭਲੇਰੇ ।...॥੭॥                                   (ਭਾਈ ਗੁਰਦਾਸ, ਵਾਰ ੫)

“ਗੁਰੂ ਕਾ ਸਿੱਖ ਏਕਾਦਸ਼ੀ ਆਦਿਕ ਬਰਤ ਨਾ ਰੱਖੇ।”                                               (ਰਹਿਤਨਾਮਾ ਭਾਈ ਦਯਾ ਸਿੰਘ)

"ਸਿੱਖ ਇਹ ਬਰਤ ਰੱਖੋ-ਅੱਖੀਆਂ ਕਰ ਪਰਇਸਤ੍ਰੀ ਨਾ ਦੇਖੇ, ਜਿਹਵਾ ਕਰ ਮਿਥਯਾ ਨਾ ਬੋਲੇ, ਪੈਰਾਂ ਕਰ ਬੁਰੇ ਕਰਮ ਨੂੰ ਨ ਧਾਏ।”                                                                   (ਪ੍ਰੇਮ ਸੁਮਾਰਗ)

ਬ੍ਰਤ ਦੇ ਸੰਬੰਧ ਵਿਚ ਇਕ ਸਿੱਖ ਦੀ ਕਥਾ:

ਜਨਮ ਅਸ਼ਟਮੀ' ਕੋ ਦਿਨ ਆਵਾ।

ਨਗਰ ਸਗਰ ਨਰ ਬਰਤ ਰਖਾਵਾ ॥੨੧॥

ਨਿਪ ਕੀ ਆਗ੍ਯਾ ਪੁਰਿ ਮਹਿ ਹੋਈ।

“ਠਾਕਰ ਬਰਤ ਰਖਹਿ ਸਭਿ ਕੋਈ।

ਪ੍ਰਾਤ ਭਈ ਤੇ ਸਭਿ ਚਲਿ ਜਾਵਹੁ।

ਸਾਲਗਰਾਮ ਦਰਸ ਕੋ ਪਾਵਹੁ ॥੨੨॥

ਚਰਣਾਂਮ੍ਰਿਤ ਤੇ ਬਰਤ ਉਪਾਰਹੁ ।

ਕ੍ਰਿਸ਼ਨ ਕ੍ਰਿਸ਼ਨ-ਮੁਖ ਨਾਮ ਸੰਭਾਰਹੁ ।....

ਯਥਾ ਯੋਗ ਕੀਨਸਿ ਨਰ ਸਭਿਹੂੰ ।

ਗੁਰੁ ਕੇ ਸਿੱਖ ਨ ਮਾਨੀ ਤਬਿਹੂੰ ।

ਨਹਿ ਬ੍ਰਤ ਕੀਨ, ਨ ਮੰਦਰ ਗਯੋ।

ਨਹਿਂ ਚਰਣਾਂਮ੍ਰਿਤ ਧਾਰਨ ਕਯੋ ॥੨੫॥....

ਨਿਕਟਿ ਜਿ ਨਰ ਪਿਖਿ ਕਰਿ ਤਿਸ ਚਾਲੀ।

ਬੂਯੋ, “ਬਰਤ ਨ ਕੀਨਸਿ ਕਾਲੀ ?

ਆਜ ਨ ਗਮਨ੍ਨੋ ਠਾਕੁਰਦ੍ਵਾਰੇ ?

ਨਹਿ ਚਰਣਾਮ੍ਰਿਤ ਲੀਨ ਸਕਾਰੇ ?" ॥੨੭॥

ਸੁਨ ਸਭਿ ਤੇ ਭਾਈ ਕੱਲ੍ਯਾਨਾ।

ਮਧੁਰ ਬਾਕ ਤਿਨ ਸੰਗ ਬਖਾਨਾ।

“ਪੁਰਖ ਜਾਗਤੋ ਠਾਕੁਰ ਮੇਰੋ ।

ਜੋ ਬੋਲੈ ਸੁਖ ਦੇਤਿ ਘਨੇਰੋ ॥੨੮॥

ਪਾਹਨ ਜੜ੍ਹ ਕੀ ਸੇਵਾ ਬਾਦਿ।

ਖਾਇ ਨ ਬੋਲਹਿ ਨਹਿ ਅਹਿਲਾਦਿ ।

ਤੁਮ ਕਬਿ ਕਬਿ ਬ੍ਰਤ ਧਾਰਨ ਕਰੋ।

______________

੧. ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸਿੱਖ ਭਾਈ ਕਲਿਆਨਾ ਇਕ ਵਾਰ ਰਿਆਸਤ ਮੰਡੀ ਵਿਚ ਗਿਆ ਹੋਇਆ ਸੀ, ਓਥੇ ਉਸ ਨੂੰ ਕ੍ਰਿਸ਼ਨ ਜਨਮ ਅਸ਼ਟਮੀ (ਭਾਦੋਂ ਵਦੀ ੮) ਦਾ ਦਿਨ ਆ ਗਿਆ।

੨. ਸਤਿਗੁਰੁ ਜਾਗਤਾ ਹੈ ਦੇਉ॥                                   (ਆਸਾ ਕਬੀਰ, ਪੰਨਾ ੪੭੯) 

87 / 121
Previous
Next