Back ArrowLogo
Info
Profile

ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥

ਤੀਰਥੁ ਸਬਦੁ ਬੀਚਾਰੁ ਅੰਤਰਿ ਗਿਆਨੁ ਹੈ॥...                                                 (ਧਨਾਸਰੀ ਮ: ੧, ਪੰਨਾ ੬੮੭)

ਗੁਰ ਦਰੀਆਉ ਸਦਾ ਜਲੁ ਨਿਰਮਲੁ

ਮਿਲਿਆ ਦੁਰਮਤਿ ਮੈਲੁ ਹਰੈ ॥

ਸਤਿਗੁਰਿ ਪਾਇਐ ਪੂਰਾ ਨਾਵਣੁ ਪਸੂ ਪਰੇਤਹੁ ਦੇਵ ਕਰੈ॥                                 (ਪ੍ਰਭਾਤੀ ਮ: ੧, ਪੰਨਾ ੧੩੨੯)

ਅਨੇਕ ਤੀਰਥ ਜੇ ਜਤਨ ਕਰੈ

ਤਾ ਅੰਤਰ ਕੀ ਹਉਮੈ ਕਦੇ ਨ ਜਾਇ॥                                                               (ਗੂਜਰੀ ਮ: ੩, ਪੰਨਾ ੪੯੦)

ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ॥

ਇਹੁ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੈ ਕੋਇ ॥                                         (ਵਡਹੰਸੁ ਮ: ੩, ਪੰਨਾ ੫੫੮)

ਸਚਾ ਤੀਰਥੁ ਜਿਤੁ ਸਤ ਸਰਿ ਨਾਵਣੁ ਗੁਰਮੁਖਿ ਆਪਿ ਬੁਝਾਏ ॥                         (ਸੂਹੀ ਮ: ੩, ਪੰਨਾ ੭੫੩)

ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ ॥

ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ ॥                                      (ਆਸਾ ਕਬੀਰ, ਪੰਨਾ ੪੮੪)

ਗੰਗ ਬਨਾਰਸ ਹਿੰਦੂਆਂ ਮੁਸਲਮਾਣਾ ਮਕਾ ਕਾਬਾ।

ਘਰਿ ਘਰਿ ਬਾਬਾ ਗਾਵੀਐ ਵਜਨਿ ਤਾਲ ਮ੍ਰਿਦੰਗੁ ਰਬਾਬਾ।....॥੪॥                              (ਭਾਈ ਗੁਰਦਾਸ, ਵਾਰ ੨੪)

ਸੁਰਸਰੀ ਸੁਰਸਤੀ ਜਮਨਾ ਔ ਗੋਦਾਵਰੀ

ਗਯਾ ਪ੍ਰਾਗ ਸੇਤੁ ਕੁਰਖੇਤ ਮਾਨਸਰ ਹੈ।

ਕਾਂਸ਼ੀ ਕਾਂਤੀ ਦ੍ਵਾਰਾਵਤੀ ਮਾਯਾ ਮਥੁਰਾ ਅਜੁਧਯਾ

ਗੋਮਤੀ ਅਵੰਤਿਕਾ ਕਿਦਾਰ ਹਿਮਧਰ ਹੈ।

ਨਰਬਦਾ ਬਿਧਿ ਬਨ ਦੇਵਸਥਲ ਕਬੀਲਾਸ

ਨੀਲ ਮੰਦ੍ਰਾਚਲ ਸੁਮੇਰੁ ਗਿਰਵਰ ਹੈ।

ਤੀਰਥ ਅਰਥ ਸਤ ਧਰਮ ਦਯਾ ਸੰਤੋਖ

ਸ੍ਰੀ ਗੁਰੁ ਚਰਨ ਰਜ ਤੁਲ ਨ ਸਗਰ ਹੈ ॥੪੧੬॥                                                     (ਕਬਿੱਤ ਭਾਈ ਗੁਰਦਾਸ)

ਭਾਈ ਨੰਦ ਲਾਲ ਸਾਹਿਬ ਕਥਨ ਕਰਦੇ ਹਨ :

_______________

੧. ਗੁਰ ਦਰੀਆਉ ਦਾ ਅਰਥ ਸਮਝੇ ਬਿਨਾਂ ਕਈ ਸਿੱਖ ਖੂਹ ਵਿਚ ਕਿਰਮ ਪੈਦਾ ਕਰਨ ਲਈ ਔਰ ਥੰਧਿਆਈ ਨਾਲ ਲੋਕਾਂ ਨੂੰ ਖੰਘ ਦਾ ਰੋਗ ਚਿਮੇੜਨ ਵਾਸਤੇ ਕੜਾਹ ਪ੍ਰਸ਼ਾਦ ਲੈ ਕੇ ਨੱਠਦੇ ਹਨ। ਹੇ ਵਾਹਿਗੁਰੂ! ਸੁਮਤਿ ਬਖਸ਼ੋ ਕਿ ਇਨ੍ਹਾਂ ਦੀਆਂ ਅਜੇਹੀਆਂ ਭੈੜੀਆਂ ਵਾਦੀਆਂ ਹਟ ਜਾਣ, ਅਰ ਗੁਰ ਸ਼ਬਦਾਂ ਦਾ ਯਥਾਰਥ ਅਰਥ ਸਮਝ ਕੇ ਅਵਿਦਿਆ ਬੰਧਨਾਂ ਤੋਂ ਛੁਟਕਾਰਾ ਪਾਉਣ।

੨. ਗੁਰ ਸਿੱਖਾਂ ਲਈ “ਹਰਿ ਕੀਰਤਨ” ਐਸਾ ਹੈ ਜੈਸਾ ਹਿੰਦੂਆਂ ਔਰ ਮੁਸਲਮਾਨਾਂ ਨੂੰ ਗੰਗਾ ਔਰ ਕਾਬਾ ਹੈ।

95 / 121
Previous
Next