ਦੂਜੈ ਭਾਇ ਜਗਤੁ ਪਰਬੋਧਦਾ ਨਾ ਬੂਝੈ ਬੀਚਾਰੁ ॥
ਬਿਰਥਾ ਜਨਮੁ ਗਵਾਇਆ ਮਰਿ ਜੰਮੈ ਵਾਰੋ ਵਾਰ ॥ (ਵਾਰ ਸਿਰੀਰਾਗੁ ਮ: ੩, ਪੰਨਾ ੮੬)
ਮਨਮੁਖਿ ਪੜਹਿ ਪੰਡਿਤ ਕਹਾਵਹਿ ॥
ਦੂਜੈ ਭਾਇ ਮਹਾ ਦੁਖੁ ਪਾਵਹਿ ॥ (ਮਾਝ ਮ: ੩, ਪੰਨਾ ੧੨੮)
ਮਾਇਆ ਕਾ ਮੁਹਤਾਜੁ ਪੰਡਿਤੁ ਕਹਾਵੈ ॥
ਬਿਖਿਆ ਰਾਤਾ ਬਹੁਤੁ ਦੁਖੁ ਪਾਵੈ ॥
ਜਮ ਕਾ ਗਲਿ ਜੇਵੜਾ ਨਿਤ ਕਾਲੁ ਸੰਤਾਵੈ ॥੪॥
ਗੁਰਮੁਖਿ ਜਮਕਾਲੁ ਨੇੜਿ ਨ ਆਵੈ ॥ (ਗਉੜੀ ਮ: ੩, ਪੰਨਾ ੨੩੧)
ਪੰਡਿਤ ਪੜਹਿ ਪੜਿ ਵਾਦੁ ਵਖਾਣਹਿ ਤਿੰਨਾ ਬੂਝ ਨ ਪਾਈ ॥੧੮॥
ਬਿਖਿਆ ਮਾਤੇ ਭਰਮਿ ਭੁਲਾਏ ਉਪਦੇਸੁ ਕਰਹਿ ਕਿਸੁ ਭਾਈ ॥ (ਰਾਮਕਲੀ ਮ: ੩, ਪੰਨਾ ੯੦੯)
ਨਾਨਕ ਨਾਮੁ ਨ ਚੇਤਨੀ ਅਗਿਆਨੀ ਅੰਧੁਲੇ ਅਵਰੇ ਕਰਮ ਕਮਾਹਿ ॥
ਜਮ ਦਰਿ ਬਧੇ ਮਾਰੀਅਹਿ ਫਿਰਿ ਵਿਸਟਾ ਮਾਹਿ ਪਚਾਹਿ ॥
ਮ: ੩ ॥ ਨਾਨਕ ਸਤਿਗੁਰੁ ਸੇਵਹਿ ਆਪਣਾ ਸੇ ਜਨ ਸਚੇ ਪਰਵਾਣੁ ॥
ਹਰਿ ਕੈ ਨਾਇ ਸਮਾਇ ਰਹੇ ਚੂਕਾ ਆਵਣੁ ਜਾਣੁ ॥ (ਵਾਰ ਸੋਰਠਿ ਮ: ੩, ਪੰਨਾ ੬੪੮)
ਕਲਿਜੁਗ ਮਹਿ ਬਹੁ ਕਰਮ ਕਮਾਹਿ ॥
ਨਾ ਰੁਤਿ ਨ ਕਰਮ ਥਾਇ ਪਾਹਿ ॥ (ਭੈਰਉ ਮ: ੩, ਪੰਨਾ ੧੨੨੯)
ਜਿਨੀ ਨਾਮੁ ਵਿਸਾਰਿਆ ਬਹੁ ਕਰਮ ਕਮਾਵਹਿ ਹੋਰਿ ॥
ਨਾਨਕ ਜਮ ਪੁਰਿ ਬਧੇ ਮਾਰੀਅਹਿ ਜਿਉ ਸੰਨ੍ਹੀ ਉਪਰਿ ਚੋਰ ॥ (ਵਾਰ ਸਾਰੰਗ ਮ: ੩, ਪੰਨਾ ੧੨੪੭)
ਇਨ੍ਹਾਂ ਬਚਨਾਂ ਦੇ ਉਚਾਰਣ ਵਾਲੇ ਗੁਰੂ ਅਮਰਦਾਸ ਜੀ ਕਿਸ ਤਰ੍ਹਾਂ ਕਿਸੇ ਜਾਤੀ ਅਭਿਮਾਨੀ ਪੰਡਿਤ ਨੂੰ ਬੁਲਾਉਣ ਲਈ ਹੁਕਮ ਦਿੰਦੇ ?
(ੲ) ਸੱਦ ਵਿਚ ਲਿਖਿਆ ਹੈ :
ਹਰਿ ਭਾਣਾ ਗੁਰ ਭਾਇਆ ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ॥.....
ਹਰਿ ਧਾਰਿ ਕਿਰਪਾ ਸਤਿਗੁਰੁ ਮਿਲਾਇਆ ਧਨੁ ਧਨੁ ਕਹੈ ਸਾਬਾਸਿ ਜੀਉ ॥ (ਰਾਮਕਲੀ ਸਦੁ, ਪੰਨਾ ੯੨੩)
ਕਿਆ ਹਰਿ ਪ੍ਰਭੂ ਪਾਸ ਅੰਨ੍ਹੇਰਾ ਰਹਿੰਦਾ ਹੈ, ਜਿਥੇ ਦੀਵੇ ਦੀ ਲੋੜ ਪਈ ?
ਔਰ ਕਿਆ ਓਥੇ ਲੰਗਰ ਭੀ ਮਸਤ ਹੈ ਜੋ ਜੌਂ ਦੇ ਆਟੇ ਦੇ ਪਿੰਨਾਂ ਪਰ ਗੁਜ਼ਾਰਾ ਕਰਨ ਦੀ ਜ਼ਰੂਰਤ ਮਲੂਮ ਹੋਈ ?