

ਹੈ। ਫਿਰ ਜਿਸ ਨੂੰ ਜੋ ਪਤਾ ਹੈ....। ਮੁਸਲਮਾਨ ਆਪਣਾ ਪਤਾ ਰੱਖੋ, ਹਿੰਦੂ ਆਪਣਾ, ਜੈਨ ਆਪਣਾ। ਮਹਾਂਵੀਰ ਦੇ ਪੈਰੋਕਾਰ ਉਸ ਸਮੇਂ ਕਹਿੰਦੇ ਸਨ, ਤਿੰਨ ਨਰਕ ਹਨ। ਬੁੱਧ ਦੇ ਪੈਰੋਕਾਰ ਕਹਿੰਦੇ ਸਨ, ਸੱਤ ਨਰਕ ਹਨ ਅਤੇ ਬੁੱਧ ਦੇ ਪੈਰੋਕਾਰ ਮਹਾਂਵੀਰ ਦੇ ਪੈਰੋਕਾਰਾਂ ਨੂੰ ਕਹਿੰਦੇ ਸਨ ਕਿ ਤੁਹਾਡਾ ਤੀਰਥੰਕਰ ਥੋੜ੍ਹਾ ਜ਼ਿਆਦਾ ਡੂੰਘਾ ਨਹੀਂ ਜਾ ਸਕਿਆ ਹੈ, ਅਜੇ ਤਿੰਨ ਦਾ ਹੀ ਪਤਾ ਲੱਗ ਸਕਿਆ ਹੈ। ਮੱਖਲੀ ਗੋਸ਼ਾਲ ਦੇ ਪੈਰੋਕਾਰ ਕਹਿੰਦੇ ਸਨ, ਤੁਹਾਡੇ ਦੋਨਾਂ ਦੇ ਤੀਰਥੰਕਰ ਜ਼ਿਆਦਾ ਡੂੰਘੇ ਨਹੀਂ ਗਏ ਸੱਤ ਸੌ ਨਰਕ ਹਨ। ਸਾਡਾ ਗੁਰੂ ਸੱਤ ਸੌ ਨਰਕ ਦਾ ਪਤਾ ਲਾ ਕੇ ਆਇਆ ਹੈ।
ਹੁਣ ਇਹ ਸੁਆਦ ਅਜਿਹਾ ਹੈ ਕਿ ਇਸ ਦੀ ਕੋਈ ਜਾਂਚ-ਪੜਤਾਲ ਨਹੀਂ ਹੋ ਸਕਦੀ ਕਿ ਤਿੰਨ ਹਨ ਕਿ ਸੱਤ ਹਨ ਕਿ ਸੱਤ ਸੌ ਹਨ ਕਿ ਸੱਤ ਹਜ਼ਾਰ ਹਨ। ਇਹ ਬੱਚਿਆਂ ਦੀ ਖੇਡ ਹੋ ਗਈ। ਕਹਾਣੀਆਂ ਘੜਨਾ ਹੋ ਗਿਆ। ਇਹ ਕਹਾਣੀਆਂ ਘੜੀਆਂ ਜਾ ਸਕਦੀਆਂ ਹਨ ਅਤੇ ਹਜ਼ਾਰਾਂ ਸਾਲਾਂ ਤੱਕ ਚੱਲ ਸਕਦੀਆਂ ਹਨ, ਲੇਕਿਨ ਇਸ ਨਾਲ ਜ਼ਿੰਦਗੀ ਦਾ ਕੋਈ ਹਿੱਤ ਨਹੀਂ ਹੁੰਦਾ।
ਗਿਆਨ ਵੀ ਪੌੜੀਆਂ ਤੋਂ ਯਾਤਰਾ ਕਰਦਾ ਹੈ ਅਤੇ ਗਿਆਨ ਵੀ ਪਹਿਲਾਂ ਜੋ ਛੋਟਾ ਹੈ ਉਸ ਨੂੰ ਜਾਣਦਾ ਹੈ, ਫਿਰ ਵਿਸ਼ਾਲ ਤਟ ਨੂੰ ਜਾਣ ਸਕਦਾ ਹੈ। ਵਿਚਾਰ ਦੀ ਪਰਕਿਰਿਆ ਜੋ ਨੇੜੇ ਹੈ, ਉਸ ਨੂੰ ਜਾਣਨ ਨਾਲ ਸ਼ੁਰੂ ਹੁੰਦੀ ਹੈ, ਵਿਸ਼ਵਾਸ ਦੀ ਪਰਕਿਰਿਆ ਜੋ ਦੂਰ ਹੈ, ਉਸ ਨੂੰ ਮੰਨਣ ਨਾਲ ਸ਼ੁਰੂ ਹੁੰਦੀ ਹੈ। ਵਿਚਾਰ ਦੀ ਪਰਕਿਰਿਆ ਜੋ ਹੱਥ ਦੇ ਕੋਲ ਹੈ, ਉਸ ਨੂੰ ਪਹਿਚਾਣਨ ਨਾਲ ਸ਼ੁਰੂ ਹੁੰਦੀ ਹੈ; ਵਿਸ਼ਵਾਸ ਦੀ ਪਰਕਿਰਿਆ ਜੋ ਅੰਤਹੀਨ ਕਿਸੇ ਦੂਰ ਅਸੀਮ ਕੋਨੇ ਉੱਪਰ ਖੜਾ ਹੈ, ਉਸ ਨੂੰ ਮੰਨਣ ਨਾਲ ਸ਼ੁਰੂ ਹੁੰਦੀ ਹੈ। ਇਸ ਲਈ ਜਾਂਚ ਦਾ ਕੋਈ ਉਪਾਅ ਨਹੀਂ ਹੁੰਦਾ।
ਇਸ ਲਈ ਵਿਸ਼ਵਾਸੀ ਕੌਮ 'ਐਕਸਪੈਰੀਮੈਂਟਲ' ਨਹੀਂ ਬਣ ਸਕਦੀ, ਕਿਉਂਕਿ ਪ੍ਰਯੋਗ ਤਾਂ ਹੱਥ ਦੇ ਨੇੜੇ ਕੀਤਾ ਜਾ ਸਕਦਾ ਹੈ; ਦੂਰ ਦਾ ਪ੍ਰਯੋਗ ਨਹੀਂ ਕੀਤਾ ਜਾ ਸਕਦਾ। ਵਿਚਾਰ ਕਰਨ ਵਾਲੀ ਕੌਮ ਪ੍ਰਯੋਗਾਤਮਕ ਹੋ ਜਾਂਦੀ ਹੈ। ਪ੍ਰਯੋਗ ਨਾਲ ਵਿਗਿਆਨ ਦਾ ਜਨਮ ਹੁੰਦਾ ਹੈ। ਵਿਗਿਆਨ ਨੂੰ ਅਸੀਂ ਜਨਮ ਨਹੀਂ ਦੇ ਸਕੇ ਅਤੇ ਬਿਨਾਂ ਵਿਗਿਆਨ ਦੇ ਇਸ ਦੇਸ ਦਾ ਕੋਈ ਭਵਿੱਖ ਨਹੀਂ ਹੈ।
ਲੇਕਿਨ ਇਕ ਗੱਲ ਠੀਕ ਤਰ੍ਹਾਂ ਸਮਝ ਲਉ, ਜੋ ਬੁਨਿਆਦੀ ਸਵਾਲ ਉਠੇਗਾ-ਸਾਇੰਟਿਫਿਕ ਮਾਈਂਡ' ਵਿਗਿਆਨਕ ਮਨ ਅਤੇ ਵਿਗਿਆਨ ਦੇ ਦੁਆਰਾ ਸਿੱਖਿਅਤ ਹੋਇਆ ਮਨ, ਇਹਨਾਂ ਦੋਨਾਂ ਵਿੱਚ ਬਹੁਤ ਫ਼ਰਕ ਹੈ। ਵਿਗਿਆਨਕ ਮਨ ਅਲੱਗ ਗੱਲ ਹੈ ਅਤੇ ਵਿਗਿਆਨ ਦੀ ਸਿੱਖਿਆ ਲਿਆ ਹੋਇਆ ਮਨ ਬਿਲਕੁਲ ਅਲੱਗ ਗੱਲ ਹੈ। ਉਹ ਸਿਰਫ਼ 'ਟੈਕਨੀਸ਼ੀਅਨ' ਹੈ। ਇਕ ਆਦਮੀ ਐਮ.ਐਸ.ਸੀ. ਹੋ ਜਾਏ ਅਤੇ ਪੀ.ਐਚ.ਡੀ. ਹੋ ਜਾਏ, ਇਕ ਆਦਮੀ ਵਿਗਿਆਨ ਦੀ ਆਖ਼ਰੀ ਉਪਾਧੀ ਪਾ ਲਵੇ ਤਾਂ ਵੀ ਵਿਗਿਆਨਕ ਨਹੀਂ ਹੋ ਜਾਂਦਾ। ਸਿਰਫ਼