

ਉੱਤੇ ਠਹਿਰ ਗਏ। ਹੁਣ ਸਾਡੇ ਕੋਲ ਜਵਾਬ ਸਭ ਹਨ, ਸਵਾਲ ਬਿਲਕੁਲ ਨਹੀਂ ਹਨ। ਹਰ ਚੀਜ਼ ਦਾ ਉੱਤਰ ਹੈ, ਸਵਾਲ ਬਿਲਕੁਲ ਨਹੀਂ ਹਨ। ਅਤੇ ਪਿੰਡ-ਪਿੰਡ ਗੁਰੂ ਬੈਠੇ ਹਨ। ਨਗਰ-ਨਗਰ ਗੁਰੂ ਘੁੰਮ ਰਹੇ ਹਨ। ਸਾਧੂ ਹਨ, ਸੰਨਿਆਸੀ ਹਨ, ਮੁਨੀ ਹਨ, ਉਹ ਲੋਕਾਂ ਨੂੰ ਸਮਝਾ ਰਹੇ ਹਨ-ਸ਼ਰਧਾ ਰੱਖੋ, ਸ਼ਰਧਾ ਰੱਖੋ, ਸ਼ਰਧਾ ਰੱਖੋ। ਲੋਕਾਂ ਨੂੰ ਸੰਵਾ ਰਹੇ ਹਨ। ਚੰਗਾ ਸੀ ਕਿ ਜ਼ਹਿਰ ਪਿਆ ਦਿੰਦੇ। ਸ਼ਰਧਾ ਤੋਂ ਘਟ ਖ਼ਤਰਨਾਕ ਸਿੱਧ ਹੁੰਦਾ।
ਆਦਮੀ ਮਰ ਜਾਂਦਾ ਤਾਂ ਠੀਕ ਸੀ। ਆਦਮੀ ਜਿਉਂਦਾ ਵੀ ਹੈ ਅਤੇ ਆਤਮਾ ਮਰ ਗਈ ਹੈ। ਉਹ ਸਵਾਲ ਪੁੱਛਣ ਨਾਲ ਜੋ ਆਭਾ ਆਉਂਦੀ ਹੈ, ਸੰਘਰਸ਼ ਕਰਨ ਨਾਲ ਵਿਚਾਰ ਦਾ ਜੋ ਬਲ ਆਉਂਦਾ ਹੈ, ਅੱਗ 'ਚੋਂ ਲੰਘਣ ਨਾਲ ਸਵਾਲ ਦਾ ਜੋ ਨਿਖਾਰ ਆਉਂਦਾ ਹੈ, ਉਹ ਸਭ ਗਵਾਚ ਗਿਆ, ਸਭ ਮੰਦਾ ਹੋ ਗਿਆ।
ਇਸ ਚੌਰਸਤੇ ਉੱਤੇ, ਮੈਂ ਦੁਹਰਾ ਕੇ ਯਾਗਵਲੱਕਯ ਕਿਤੇ ਸੁਣਦੇ ਹੋਣ-ਮੈਂ ਕਹਿਣਾ ਚਾਹੁੰਦਾ ਹਾਂ ਕਿ ਗਾਰਗੀ ਹੁਣ ਅਤਿ ਸਵਾਲ ਪੁੱਛੇਗੀ ਅਤੇ ਯਾਗਵਲੱਕਯ ਗਊਆਂ ਵਾਪਿਸ ਮੋੜ ਜਾਊ। ਹੁਣ ਇਹ ਨਹੀਂ ਚੱਲੇਗਾ, ਅਤਿ ਸਵਾਲ ਪੁੱਛੇ ਜਾਣਗੇ। ਅਤਿ ਸਵਾਲ ਦੇ ਪੁੱਛਣ ਨਾਲ ਵਿਗਿਆਨ ਜਨਮਦਾ ਹੈ, ਲੇਕਿਨ ਅਸੀਂ ਕੋਈ ਸਵਾਲ ਨਹੀਂ ਪੁੱਛਦੇ! ਵਿਚਾਰ ਸਵਾਲ ਪੁੱਛਦਾ ਹੈ, ਵਿਸ਼ਵਾਸ ਉੱਤਰ ਸਵੀਕਾਰ ਕਰਦਾ ਹੈ।