

ਕੋਈ 'ਐਸਕੇਪ' ਨਹੀਂ, ਭੱਜਣ ਦੀ ਸਹੂਲਤ ਨਹੀਂ। ਜੇਕਰ ਸ਼ੱਕ ਫੜੇਗਾ ਤਾਂ ਵਿਚਾਰ ਕਰਨਾ ਹੀ ਪਵੇਗਾ ਅਤੇ ਜੇਕਰ ਸ਼ੱਕ ਨਹੀਂ ਫੜੇਗਾ ਫਿਰ ਵਿਚਾਰ ਦੀ ਕੋਈ ਜ਼ਰੂਰਤ ਨਹੀਂ ਰਹਿ ਜਾਂਦੀ । ਫਾਲਤੂ ਹੈ ਵਿਚਾਰ, ਵਿਅਰਥ ਦੀ ਮਿਹਨਤ ਹੈ। ਅਸੀਂ ਇਕ-ਇਕ ਬੱਚੇ ਨੂੰ ਸ਼ਰਧਾ ਸਿਖਾ ਰਹੇ ਹਾਂ। ਪਿਓ ਆਪਣੇ ਬਟੇ ਨੂੰ ਕਹਿ ਰਿਹਾ ਹੈ ਕਿ ਵਿਸ਼ਵਾਸ ਰੱਖੋ ਕਿਉਂਕਿ ਮੈਂ ਜੋ ਕਹਿੰਦਾ ਹਾਂ, ਉਹ ਠੀਕ ਹੀ ਹੋਵੇਗਾ; ਅਨੁਭਵੀ ਜ਼ਰੂਰ ਹੈ ਪਿਓ, ਉਮਰ ਵਿੱਚ ਵੱਡੇ ਹਨ, ਲੇਕਿਨ ਜ਼ਿੰਦਗੀ ਜੋ ਸਭ ਤੋਂ ਵੱਡਾ ਪਾਠ ਸਿਖਾ ਸਕਦੀ ਹੈ, ਉਸ ਨੂੰ ਖੁੰਝ ਗਏ। ਉਹ ਇਹ ਸੀ ਕਿ ਕਿਸੇ ਉੱਪਰ ਸ਼ਰਧਾ ਨਾ ਥੋਪਣਾ, ਨਹੀਂ ਤਾਂ ਉਸ ਦੇ ਵਿਚਾਰ ਦਾ ਜਨਮ ਨਹੀਂ ਹੋ ਸਕੇਗਾ। ਉਸ ਉੱਪਰ ਸ਼ਰਧਾ ਥੋਪ ਰਿਹਾ ਹੈ। ਬਾਪ ਥੋਪ ਰਿਹਾ ਹੈ, ਮਾਂ ਥੋਪ ਰਹੀ ਹੈ। ਉਹਨਾਂ ਨੂੰ ਸੌਖ ਹੈ, ਕਿਉਂਕਿ ਬੱਚਿਆਂ ਦੇ ਸਵਾਲ ਤਕਲੀਫ਼ ਵਿੱਚ ਪਾਉਂਦੇ ਹਨ। ਅਤਿ ਸਵਾਲ ਹੋ ਜਾਂਦੇ ਹਨ। ਜੇਕਰ ਜਵਾਬ ਦਿਉ ਤਾਂ ਉਹ ਹੋਰ ਡੂੰਘੀਆਂ ਗੱਲਾਂ ਪੁੱਛਣਗੇ। ਇਸ ਲਈ ਬਾਪ ਪਹਿਲਾਂ ਹੀ ਸੁਚੇਤ ਹੋ ਜਾਂਦਾ ਹੈ ਕਿ ਅਜਿਹੀਆਂ ਗੱਲਾਂ ਨਾ ਪੁੱਛ ਲੈਣ ਜਿਨ੍ਹਾਂ ਦੇ ਉੱਤਰ ਮੈਨੂੰ ਪਤਾ ਨਹੀਂ। ਇਸ ਲਈ ਉਹ ਪਹਿਲਾਂ ਹੀ ਡੰਡਾ ਚੁੱਕ ਲੈਂਦਾ ਹੈ ਕਿ ਬੱਸ ਹੁਣ ਅੱਗੇ ਨਾ ਪੁੱਛਣਾ। ਇੱਥੇ ਹੀ ਗੱਲ ਖ਼ਤਮ ਕਰੋ। ਅਸੀਂ ਸਭ ਜਾਣਦੇ ਹਾਂ ਅਤੇ ਤੁਸੀਂ ਵੀ ਜਾਣ ਜਾਉਗੇ ਜਦੋਂ ਉਮਰ ਆਵੇਗੀ, ਅਨੁਭਵ ਆਵੇਗਾ। ਬੱਚੇ ਸਵਾਲ ਪੁੱਛਦੇ ਆਉਂਦੇ ਹਨ, ਬੁੱਢੇ ਉੱਤਰ ਲੈ ਕੇ ਮਰ ਜਾਂਦੇ ਹਨ। ਸਭ ਬੱਚੇ ਫਿਰ ਇਹ ਸਵਾਲ ਉਠਾਉਣਾ ਚਾਹੁੰਦੇ ਹਨ, ਉਹ ਹੀ ਜੋ ਦੁਨੀਆਂ ਵਿੱਚ ਪਹਿਲੀ ਵਾਰੀ ਬੱਚਿਆਂ ਨੇ ਉਠਾਏ ਹੋਣਗੇ, ਲੇਕਿਨ ਅਸੀਂ ਉਹਨਾਂ ਦੀ ਗਰਦਨ ਦਬਾ ਦਿੰਦੇ ਹਾਂ।
ਅਤੇ ਸਾਡੀ ਸਿੱਖਿਆ ਉਹਨਾਂ ਨੂੰ ਸ਼ੱਕ ਨਹੀਂ ਸਿਖਾਉਂਦੀ, ਸਾਡੀ ਸਿੱਖਿਆ ਸਿਰਫ਼ ਉਹਨਾਂ ਨੂੰ ਉੱਤਰ ਸਿਖਾਉਂਦੀ ਹੈ। ਗੁਰੂ ਵੀ ਡੰਡਾ ਲੈ ਕੇ ਉਹਨਾਂ ਨੂੰ ਉੱਤਰ ਠੋਕ-ਠੋਕ ਕੇ ਸਿਖਾਉਂਦਾ ਰਹਿੰਦਾ ਹੈ। ਸਾਡੀ ਸਾਰੀ ਸਿੱਖਿਆ ਦਾ ਪ੍ਰਬੰਧ ਉੱਤਰ ਸਿਖਾਉਣ ਦਾ ਪ੍ਰਬੰਧ ਹੈ। ਅਸੀਂ ਕੰਪਿਊਟਰ ਵਾਂਗੂ ਆਦਮੀ ਫੀਡ ਕਰ ਦਿੰਦੇ ਹਾਂ; ਹਰ ਚੀਜ਼ ਦਾ ਉੱਤਰ ਦੱਸ ਦਿੰਦੇ ਹਾਂ। ਟਿੰਬਕਟੂ ਕਿੱਥੇ ਹੈ ? ਦੱਸ ਦਿੰਦੇ ਹਾਂ, ਇਹ ਰਿਹਾ। ਅਫ਼ਰੀਕਾ ਕਿੱਥੇ ਹੈ ? ਇਹ ਰਿਹਾ। ਪਾਣੀ ਕਿਵੇਂ ਬਣਦਾ ਹੈ ? ਇਸ ਤਰ੍ਹਾਂ ਬਣਦਾ ਹੈ। ਸਭ ਉੱਤਰ ਦੇ ਦਿੰਦੇ ਹਾਂ। ਅਤੇ ਵੀਹ-ਪੰਝੀ ਸਾਲ ਦੀ ਬੇਹੱਦ ਅਣ- ਮਨੁੱਖੀ ਸਿੱਖਿਆ ਦੇ ਵਿੱਚੋਂ ਲੰਘ ਕੇ-ਜਿਸ ਵਿੱਚ ਮਾਂ-ਬਾਪ, ਭਰਾ, ਪਰਿਵਾਰ, ਅਧਿਆਪਕ ਸਭ ਸ਼ਾਮਲ ਹਨ, ਬੱਚੇ ਦੀ ਪ੍ਰਤਿਭਾ ਬੰਦ ਕਰ ਦੇਵੇਗੀ। ਫਿਰ ਉਹ ਸਵਾਲ ਪੁੱਛਦੀ ਹੀ ਨਹੀਂ, ਫਿਰ ਉਹ ਉੱਤਰ ਬੰਨ੍ਹ ਕੇ ਬੈਠ ਜਾਂਦੀ ਹੈ। ਅਤੇ ਉਹ ਆਦਮੀ ਮਰ ਗਿਆ।
ਸੱਚੀ ਗੱਲ ਇਹ ਹੈ ਕਿ ਅਸੀਂ ਮਰ ਬਹੁਤ ਪਹਿਲਾਂ ਜਾਂਦੇ ਹਾਂ, ਦਫ਼ਨਾਏ ਬਹੁਤ ਬਾਅਦ ਵਿੱਚ ਜਾਂਦੇ ਹਾਂ । ਵੱਡਾ ਫ਼ਾਸਲਾ ਹੋ ਗਿਆ ਮਰਨ ਅਤੇ ਦਫ਼ਨਾਉਣ ਵਿੱਚ। ਬਹੁਤ ਘੱਟ ਖ਼ੁਸ਼ਕਿਸਮਤ ਲੋਕ ਹਨ ਜੋ ਉਸੇ ਦਿਨ ਮਰਦੇ ਹਨ ਜਿਸ ਦਿਨ