ਕਿ ਇਸ ਤੋਂ ਪਹਿਲਾਂ ਕਿ ਅਸੀਂ ਚੱਲੀਏ, ਘਟੋ-ਘਟ ਭਗਵਾਨ ਨੂੰ ਕਹਿ ਦੇਈਏ ਕਿ ਅਸੀਂ ਲੜਨ ਚੱਲੇ ਹਾਂ ਅਤੇ ਉਸ ਤੋਂ ਪੁੱਛ ਲਈਏ ਕਿ ਤੁਹਾਡੀ ਮਰਜ਼ੀ ਕੀ ਹੈ। ਜੇਕਰ ਹਾਰਨਾ ਹੀ ਹੈ ਤਾਂ ਅਸੀਂ ਵਾਪਸ ਚਲੇ ਜਾਈਏ ਅਤੇ ਜੇਕਰ ਜਿਤਾਉਣਾ ਹੈ ਤਾਂ ਠੀਕ।
ਸੈਨਿਕ ਬੜੀ ਉਮੀਦ ਨਾਲ ਮੰਦਰ ਦੇ ਬਾਹਰ ਖੜੇ ਹੋ ਗਏ। ਉਸ ਫ਼ਕੀਰ ਨੇ ਅੱਖਾਂ ਬੰਦ ਕਰਕੇ ਤੇ ਹੱਥ ਜੋੜ ਕੇ ਭਗਵਾਨ ਨੂੰ ਪ੍ਰਾਰਥਨਾ ਕੀਤੀ, ਫਿਰ ਜੇਬ ਵਿੱਚੋਂ ਇਕ ਰੁਪਇਆ ਕੱਢਿਆ ਅਤੇ ਭਗਵਾਨ ਨੂੰ ਕਿਹਾ ਕਿ ਮੈਂ ਇਸ ਰੁਪਏ ਨੂੰ ਸੁੱਟਦਾ ਹਾਂ, ਜੇਕਰ ਇਹ ਸਿੱਧਾ ਡਿੱਗਿਆ ਤਾਂ ਅਸੀਂ ਸਮਝ ਲਵਾਂਗੇ ਕਿ ਜਿੱਤ ਸਾਡੀ ਹੋਣੀ ਹੈ, ਅਤੇ ਅਸੀਂ ਵਧ ਜਾਵਾਂਗੇ ਅੱਗੇ ਅਤੇ ਜੇਕਰ ਇਹ ਉਲਟਾ ਡਿੱਗਿਆ ਤਾਂ ਅਸੀਂ ਮੰਨ ਲਵਾਂਗੇ ਕਿ ਅਸੀਂ ਹਾਰ ਗਏ-ਵਾਪਸ ਮੁੜ ਜਾਵਾਂਗੇ ਅਤੇ ਰਾਜੇ ਨੂੰ ਕਹਿ ਦੇਵਾਂਗੇ ਕਿ ਵਿਅਰਥ ਮਰਨ ਦਾ ਪ੍ਰਬੰਧ ਨਾ ਕਰੋ, ਹਾਰ ਨਿਸਚਿਤ ਹੈ, ਭਗਵਾਨ ਦੀ ਵੀ ਮਰਜ਼ੀ ਇਹੀ ਹੈ।
ਸੈਨਿਕਾਂ ਨੇ ਧਿਆਨ ਨਾਲ ਦੇਖਿਆ, ਉਸ ਨੇ ਰੁਪਈਆ ਸੁੱਟਿਆ। ਚਮਕਦੀ ਧੁੱਪ ਵਿੱਚ ਰੁਪਈਆ ਚਮਕਿਆ ਅਤੇ ਥੱਲੇ ਡਿੱਗਿਆ। ਉਹ ਸਿਰ ਦੇ ਬਲ ਡਿੱਗਿਆ ਸੀ, ਉਹ ਸਿੱਧਾ ਡਿੱਗਿਆ ਸੀ । ਉਸ ਨੇ ਸੈਨਿਕਾਂ ਨੂੰ ਕਿਹਾ, ਹੁਣ ਫ਼ਿਕਰ ਛੱਡ ਦਿਉ। ਹੁਣ ਖ਼ਿਆਲ ਹੀ ਛੱਡ ਦਿਉ। ਹੁਣ ਤੁਹਾਨੂੰ ਇਸ ਜ਼ਮੀਨ 'ਤੇ ਕੋਈ ਹਰਾ ਨਹੀਂ ਸਕਦਾ । ਰੁਪਈਆ ਸਿੱਧਾ ਡਿੱਗਿਆ ਸੀ। ਭਗਵਾਨ ਨਾਲ ਸੀ। ਉਹ ਸੈਨਿਕ ਜਾ ਕੇ ਜੂਝ ਗਏ। ਸੱਤ ਦਿਨ ਵਿੱਚ ਉਹਨਾਂ ਨੇ ਦੁਸ਼ਮਣ ਨੂੰ ਹਰਾ ਦਿੱਤਾ। ਉਹ ਜਿੱਤੇ ਹੋਏ ਵਾਪਿਸ ਗਏ। ਉਸ ਮੰਦਰ ਦੇ ਕੋਲ ਆ ਕੇ ਉਸ ਫ਼ਕੀਰ ਨੇ ਕਿਹਾ, ਹੁਣ ਮੁੜ ਕੇ ਆਪਾਂ ਧੰਨਵਾਦ ਤਾਂ ਕਰ ਦੇਈਏ। ਉਹ ਸਾਰੇ ਸੈਨਿਕ ਰੁਕੇ, ਉਹਨਾਂ ਸਭ ਨੇ ਹੱਥ ਜੋੜ ਕੇ ਭਗਵਾਨ ਨੂੰ ਪ੍ਰਾਰਥਨਾ ਕੀਤੀ ਅਤੇ ਕਿਹਾ, ਤੇਰਾ ਬਹੁਤ ਧੰਨਵਾਦ ਕਿ ਤੂੰ ਜੇਕਰ ਇਸ਼ਾਰਾ ਨਾ ਕਰਦਾ ਸਾਨੂੰ ਜਿੱਤਣ ਦਾ ਤਾਂ ਅਸੀਂ ਤਾਂ ਹਾਰ ਹੀ ਚੁੱਕੇ ਸੀ। ਤੇਰੀ ਕਿਰਪਾ ਅਤੇ ਤੇਰੇ ਇਸ਼ਾਰੇ 'ਤੇ ਅਸੀਂ ਜਿੱਤੇ ਹਾਂ।
ਉਸ ਫ਼ਕੀਰ ਨੇ ਕਿਹਾ, ਇਸ ਤੋਂ ਪਹਿਲਾਂ ਕਿ ਭਗਵਾਨ ਨੂੰ ਧੰਨਵਾਦ ਦੇਵੋ, ਮੇਰੀ ਜੇਬ ਵਿੱਚ ਜੋ ਸਿੱਕਾ ਪਿਆ ਹੈ, ਉਸ ਨੂੰ ਗ਼ੌਰ ਨਾਲ ਦੇਖ ਲਵੋ ਉਸ ਨੇ ਸਿੱਕਾ ਕੱਢ ਕੇ ਦਿਖਾਇਆ। ਉਹ ਸਿੱਕਾ ਦੋਵੇਂ ਪਾਸਿਉਂ ਸਿੱਧਾ ਸੀ, ਉਹ ਉਲਟਾ ਡਿੱਗ ਹੀ ਨਹੀਂ ਸਕਦਾ ਸੀ।
ਉਸ ਨੇ ਕਿਹਾ, ਭਗਵਾਨ ਦਾ ਧੰਨਵਾਦ ਨਾ ਕਰੋ। ਤੁਸੀਂ ਉਮੀਦ ਨਾਲ ਭਰ ਗਏ ਜਿੱਤ ਦੀ, ਇਸ ਲਈ ਜਿੱਤ ਗਏ। ਤੁਸੀਂ ਹਾਰ ਵੀ ਸਕਦੇ ਸੀ, ਕਿਉਂਕਿ ਤੁਸੀਂ ਨਿਰਾਸ਼ ਸੀ ਅਤੇ ਹਾਰਨ ਦੀ ਕਾਮਨਾ ਨਾਲ ਭਰੇ ਹੋਏ ਸੀ। ਤੁਸੀਂ ਜਾਣਦੇ ਸੀ ਕਿ ਹਾਰਨਾ ਹੀ ਹੈ। ਜੀਵਨ ਵਿੱਚ ਸਭ ਕੰਮਾਂ ਦੀਆਂ ਸਫਲਤਾਵਾਂ ਇਕ ਗੱਲ 'ਤੇ ਨਿਰਭਰ ਕਰਦੀਆਂ ਹਨ ਕਿ ਅਸੀਂ ਉਹਨਾਂ ਦੀ ਜਿੱਤ ਦੀ ਉਮੀਦ ਨਾਲ ਭਰੇ
ਹੋਏ ਹਾਂ ਜਾਂ ਹਾਰ ਦੇ ਖ਼ਿਆਲ ਨਾਲ ਡਰੇ ਹੋਏ ਹਾਂ। ਅਤੇ ਬਹੁਤੀ ਉਮੀਦ ਨਾਲ ਭਰੇ ਹੋਏ ਲੋਕ ਥੋੜ੍ਹੀ ਸਮਰੱਥਾ ਨਾਲ ਇੰਨਾ ਕਰ ਲੈਂਦੇ ਹਨ, ਜਿੰਨਾ ਕਿ ਬਹੁਤ ਸਮਰੱਥਾ ਹੁੰਦੇ ਹੋਏ ਵੀ ਨਿਰਾਸ਼ਾ ਨਾਲ ਭਰੇ ਹੋਏ ਲੋਕ ਨਹੀਂ ਕਰ ਸਕਦੇ। ਸਮਰੱਥਾ ਦਾ ਮੁੱਲ ਨਹੀਂ ਹੈ। ਸਮਰੱਥਾ ਅਸਲੀ ਸੰਪੱਤੀ ਨਹੀਂ ਹੈ, ਅਸਲੀ ਸੰਪੱਤੀ ਤਾਂ ਉਮੀਦ ਹੈ-ਅਤੇ ਇਹ ਖ਼ਿਆਲ ਹੈ ਕਿ ਕੋਈ ਕੰਮ ਹੈ ਜੋ ਹੋਣਾ ਚਾਹੀਦਾ ਹੈ, ਜੋ ਹੋਵੇਗਾ ਅਤੇ ਜਿਸ ਨੂੰ ਕਰਨ ਲਈ ਅਸੀਂ ਕੋਈ ਕਸਰ ਨਹੀਂ ਛੱਡਾਂਗੇ।
ਇਕ ਕਰੋੜ ਦੀ ਗੱਲ ਬੜੀ ਵੱਡੀ ਲੱਗ ਸਕਦੀ ਹੈ ਇੰਨੇ ਥੋੜ੍ਹੇ-ਜਿਹੇ ਲੋਕਾਂ ਨੂੰ। ਸੀਮਿਤ ਸਾਧਨਾਂ ਵਾਲੇ ਮਿੱਤਰਾਂ ਨੂੰ ਬਹੁਤ ਵੱਡੀ ਲੱਗ ਸਕਦੀ ਹੈ। ਬਹੁਤ ਵੱਡੀ ਗੱਲ ਇਸ ਲਈ ਲੱਗਦੀ ਹੈ ਕਿ ਇਕ ਕਰੋੜ ਦੀ ਸੰਖਿਆ ਨੂੰ ਅਸੀਂ ਇਕਦਮ ਗਿਣਦੇ ਹਾਂ। ਇਕ ਕਰੋੜ ਸੰਖਿਆ ਬਹੁਤ ਵੱਡੀ ਹੈ।
ਇਕ ਘਟਨਾ ਮੈਨੂੰ ਯਾਦ ਆਉਂਦੀ ਹੈ। ਇਕ ਪਿੰਡ ਦੇ ਕੋਲ ਇਕ ਬਹੁਤ ਸੁੰਦਰ ਪਹਾੜ ਸੀ। ਉਸ ਪਹਾੜ ਦੇ ਕੋਲ ਇਕ ਬਹੁਤ ਸੁੰਦਰ ਮੰਦਰ ਸੀ। ਉਹ ਦਸ ਮੀਲ ਦੀ ਦੂਰੀ 'ਤੇ ਹੀ ਸੀ ਅਤੇ ਪਿੰਡ ਤੋਂ ਇਹ ਮੰਦਰ ਦਿਖਾਈ ਦਿੰਦਾ ਸੀ। ਦੂਰ- ਦੂਰ ਦੇ ਲੋਕ ਉਸ ਮੰਦਰ ਦੇ ਦਰਸ਼ਨ ਕਰਨ ਆਉਂਦੇ ਅਤੇ ਉਸ ਪਹਾੜ ਨੂੰ ਦੇਖਣ ਜਾਂਦੇ। ਉਸ ਪਿੰਡ ਵਿੱਚ ਇਕ ਨੌਜਵਾਨ ਸੀ, ਉਹ ਵੀ ਸੋਚਦਾ ਸੀ ਕਿ ਕਦੀ ਮੈਂ ਵੀ ਦੇਖ ਕੇ ਆਵਾਂਗਾ। ਲੇਕਿਨ ਇਕ ਦਿਨ ਉਸ ਨੇ ਤੈਅ ਕੀਤਾ ਕਿ ਮੈਂ ਕਦੋਂ ਤੱਕ ਰੁਕਿਆ ਰਹਾਂਗਾ, ਅੱਜ ਰਾਤ ਮੈਂ ਉੱਠ ਕੇ ਚਲਾ ਜਾਣਾ ਹੈ। ਸਵੇਰੇ ਧੁੱਪ ਵਧ ਜਾਂਦੀ ਸੀ, ਇਸ ਲਈ ਉਹ ਦੋ ਵਜੇ ਰਾਤ ਨੂੰ ਉੱਠਿਆ। ਉਸ ਨੇ ਲਾਲਟੈਨ ਜਗਾਈ ਅਤੇ ਪਿੰਡੋਂ ਬਾਹਰ ਆ ਗਿਆ। ਬਹੁਤ ਹਨੇਰੀ ਰਾਤ ਸੀ, ਉਹ ਡਰ ਗਿਆ। ਉਸ ਨੇ ਸੋਚਿਆ, ਛੋਟੀ-ਜਿਹੀ ਲਾਲਟੈਨ ਹੈ, ਦੋ ਤਿੰਨ ਕਦਮ ਤੱਕ ਰੋਸ਼ਨੀ ਜਾਂਦੀ ਹੈ ਅਤੇ ਦਸ ਮੀਲ ਦਾ ਫ਼ਾਸਲਾ ਹੈ। ਦਸ ਮੀਲ ਦਾ ਹਨੇਰਾ ਇੰਨੀ ਛੋਟੀ-ਜਿਹੀ ਲਾਲਟੈਨ ਨਾਲ ਕਿਵੇਂ ਕੱਟੇਗਾ ? ਹਨੇਰਾ ਇੰਨਾ ਵਿਸ਼ਾਲ ਹੈ ਤੇ ਇੰਨੀ ਛੋਟੀ-ਜਿਹੀ ਲਾਲਟੈਨ ਹੈ ਮੇਰੇ ਕੋਲ, ਇਸ ਦੇ ਨਾਲ ਕੀ ਹੋਵੇਗਾ ? ਇਹਦੇ ਨਾਲ ਦਸ ਮੀਲ ਪਾਰ ਨਹੀਂ ਕੀਤੇ ਜਾ ਸਕਦੇ। ਸੂਰਜ ਦਾ ਰਸਤਾ ਦੇਖਣਾ ਚਾਹੀਦਾ ਹੈ, ਫਿਰ ਠੀਕ ਰਹੇਗਾ। ਉਹ ਉੱਥੇ ਹੀ ਪਿੰਡ ਦੇ ਬਾਹਰ ਬੈਠ ਗਿਆ।
ਠੀਕ ਵੀ ਸੀ, ਉਸ ਦਾ ਹਿਸਾਬ ਬਿਲਕੁੱਲ ਸਹੀ ਸੀ। ਅਤੇ ਆਮ ਤੌਰ 'ਤੇ ਅਜਿਹਾ ਹੀ ਹਿਸਾਬ ਬਹੁਤੇ ਲੋਕਾਂ ਦਾ ਹੁੰਦਾ ਹੈ। ਤਿੰਨ ਫੁੱਟ ਤੱਕ ਤਾਂ ਰੋਸ਼ਨੀ ਪਹੁੰਚਦੀ ਹੈ ਅਤੇ ਦਸ ਮੀਲ ਲੰਬਾ ਰਸਤਾ ਹੈ। ਤਕਸੀਮ ਕਰੀਏ ਦਸ ਮੀਲ ਵਿੱਚ ਤਿੰਨ ਫੁੱਟ ਨੂੰ ਤਾਂ ਕੀ ਇਸ ਲਾਲਟੈਨ ਨਾਲ ਕੰਮ ਚੱਲਣ ਵਾਲਾ ਹੈ ? ਲੱਖਾਂ ਲਾਲਟੈਨਾਂ ਚਾਹੀਦੀਆਂ ਹਨ, ਫਿਰ ਕਿਤੇ ਕੁਝ ਹੋ ਸਕਦਾ ਹੈ। ਉਹ ਉੱਥੇ ਡਰਿਆ ਹੋਇਆ ਬੈਠਾ ਸੀ ਅਤੇ ਸਵੇਰ ਦੀ ਉਡੀਕ ਕਰਦਾ ਸੀ। ਉਸੇ ਵੇਲੇ ਇਕ ਬੁੱਢਾ ਆਦਮੀ ਇਕ ਛੋਟੇ-ਜਿਹੇ ਦੀਵੇ ਨੂੰ ਹੱਥ ਵਿੱਚ ਲੈ ਕੇ ਤੁਰਿਆ ਜਾ ਰਿਹਾ ਸੀ। ਉਸ ਨੇ ਉਸ ਬੁੱਢੇ ਨੂੰ ਪੁੱਛਿਆ, ਪਾਗਲ ਹੋ ਗਿਐ ? ਕੁਝ ਹਿਸਾਬ ਦਾ ਪਤਾ ਹੈ ? ਦਸ
ਮੀਲ ਦਾ ਲੰਬਾ ਰਸਤਾ ਹੈ, ਤੇਰੇ ਦੀਵੇ ਤੋਂ ਤਾਂ ਇਕ ਕਦਮ ਵੀ ਰੋਸ਼ਨੀ ਨਹੀਂ ਪੈਂਦੀ। ਉਸ ਬੁੱਢੇ ਨੇ ਕਿਹਾ : ਪਾਗ਼ਲ, ਇਕ ਕਦਮ ਤੋਂ ਵਧ ਕਦੇ ਕੋਈ ਚੱਲ ਸਕਿਐ ? ਇਕ ਕਦਮ ਤੋਂ ਵਧ ਮੈਂ ਚੱਲ ਵੀ ਨਹੀਂ ਸਕਦਾ, ਰੋਸ਼ਨੀ ਚਾਹੇ ਹਜ਼ਾਰ ਮੀਲ ਵੀ ਪੈਂਦੀ ਰਹੇ। ਅਤੇ ਜਦੋਂ ਤੱਕ ਮੈਂ ਇਕ ਕਦਮ ਚਲਦਾ ਹਾਂ, ਉੱਦੋਂ ਤੱਕ ਰੋਸ਼ਨੀ ਇਕ ਕਦਮ ਅੱਗੇ ਵਧ ਜਾਂਦੀ ਹੈ । ਦਸ ਮੀਲ ਕੀ ਹੈ, ਮੈਂ ਦਸ ਹਜ਼ਾਰ ਮੀਲ ਪਾਰ ਕਰ ਲਵਾਂਗਾ। ਉੱਠ ਆ, ਤੂੰ ਕਿਉਂ ਬੈਠਾ ਹੈਂ ? ਤੇਰੇ ਕੋਲ ਤਾਂ ਚੰਗੀ ਲਾਲਟੈਨ ਹੈ। ਇਕ ਕਦਮ ਤੂੰ ਅੱਗੇ ਚੱਲੇਂਗਾ, ਰੋਸ਼ਨੀ ਉੱਨੀ ਅੱਗੇ ਵਧ ਜਾਵੇਗੀ।
ਜ਼ਿੰਦਗੀ ਵਿੱਚ, ਜੇਕਰ ਕੋਈ ਪੂਰਾ ਹਿਸਾਬ ਪਹਿਲਾਂ ਹੀ ਲਗਾ ਲਵੇ ਤਾਂ ਉਹ ਉੱਥੇ ਹੀ ਬੈਠ ਜਾਵੇਗਾ, ਉੱਥੇ ਹੀ ਡਰ ਜਾਵੇਗਾ ਅਤੇ ਖ਼ਤਮ ਹੋ ਜਾਵੇਗਾ। ਜ਼ਿੰਦਗੀ ਵਿੱਚ ਇਕ-ਇਕ ਕਦਮ ਦਾ ਹਿਸਾਬ ਲਾਉਣ ਵਾਲੇ ਲੋਕ ਹਜ਼ਾਰਾਂ ਮੀਲ ਚੱਲ ਜਾਂਦੇ ਹਨ ਅਤੇ ਹਜ਼ਾਰਾਂ ਮੀਲਾਂ ਦਾ ਹਿਸਾਬ ਲਾਉਣ ਵਾਲੇ ਲੋਕ ਇਕ ਕਦਮ ਵੀ ਨਹੀਂ ਉਠਾਉਂਦੇ, ਡਰਦੇ ਮਾਰੇ ਉੱਥੇ ਹੀ ਬੈਠੇ ਰਹਿ ਜਾਂਦੇ ਹਨ।
ਮੈਂ ਤੁਹਾਨੂੰ ਕਹਾਂਗਾ, ਇਸ ਦੀ ਫ਼ਿਕਰ ਨਾ ਕਰੋ। ਹਿਸਾਬ ਬਹੁਤ ਲੰਬਾ ਹੈ। ਚਿੰਤਾ ਦੀ ਗੱਲ ਨਹੀਂ ਹੈ। ਤੁਸੀਂ ਇਹ ਤਾਂ ਸੋਚੋ ਹੀ ਨਾ ਕਿ ਇਕ ਕਰੋੜ ਤਾਂ ਬਹੁਤ ਹੁੰਦੇ ਹਨ। ਅਤੇ ਇਹ ਵੀ ਨਾ ਸੋਚੇ, ਜਿਸ ਤਰ੍ਹਾਂ ਦੁਰਲਭਜੀ ਭਾਈ ਨੇ ਕਿਹਾ ਹੈ ਕਿ ਇਕ-ਇਕ ਲੱਖ ਰੁਪਈਆ ਸੌ ਲੋਕ ਦੇ ਦੇਣ, ਇਕ-ਇਕ ਲੱਖ ਰੁਪਈਆ ਦੇਣ ਵਾਲੇ ਸੌ ਲੋਕ ਨਹੀਂ ਲੱਭੇ ਜਾ ਸਕਦੇ, ਲੇਕਿਨ ਇਕ-ਇਕ ਰੁਪਿਆ ਦੇਣ ਵਾਲੇ ਇਕ ਕਰੌੜ ਲੋਕ ਅੱਜ ਹੀ ਲੱਭ ਜਾ ਸਕਦੇ ਹਨ। ਇਕ-ਇਕ ਲੱਖ ਦੀ ਗੱਲ ਹੀ ਨਾ ਸੋਚੋ, ਇਕ-ਇਕ ਰੁਪਏ ਦੀ ਗੱਲ ਸੋਚੋ। ਇਕ-ਇਕ ਕਦਮ ਦੀ ਗੱਲ ਸੋਚੋ, ਦਸ ਮੀਲ ਦੀ ਗੱਲ ਕਿਉਂ ਸੋਚੀਏ? ਇਸ ਵਿੱਚ ਤਾਂ ਚਿੰਤਾ ਦੀ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਇਕ-ਇਕ ਰੁਪਈਆ ਦੇਣ ਵਾਲੇ ਇਕ ਕਰੋੜ ਲੋਕ ਲੱਭ ਲੈਣਾ ਇੰਨਾ ਸੌਖਾ ਹੈ, ਇਨਾ ਸੌਖਾ ਹੈ ਕਿ ਤੁਹਾਡੇ ਤੋਂ ਨਾ ਹੋ ਸਕੇ ਤਾਂ ਮੈਨੂੰ ਕਹਿ ਦੇਣਾ, ਉਹ ਵੀ ਮੈਂ ਕਰ ਦੇਵਾਂਗਾ। ਉਸ ਵਿੱਚ ਕੋਈ ਬਹੁਤ ਚਿੰਤਾ ਦੀ ਗੱਲ ਨਹੀਂ ਹੈ। ਉਸ ਵਿੱਚ ਕੋਈ ਬਹੁਤ ਘਬਰਾਉਣ ਦੀ ਗੱਲ ਨਹੀਂ ਹੈ। ਇਕ-ਇਕ ਲੱਖ ਰੁਪਏ ਦਾ ਤਾਂ ਮੈਂ ਵਾਅਦਾ ਨਹੀਂ ਕਰ ਸਕਦਾ, ਇਕ-ਇਕ ਰੁਪਏ ਵਾਲਿਆਂ ਦਾ ਵਾਅਦਾ ਕਰ ਸਕਦਾ ਹਾਂ, ਇਸ ਵਿੱਚ ਕੀ ਮੁਸ਼ਕਲ ਹੈ ? ਇਸ ਲਈ ਬਹੁਤਾ ਇਸ ਵਿਚਾਰ ਵਿੱਚ ਨਾ ਪਵੋ ਕਿ ਇੰਨਾ ਕਿਵੇਂ ਹੋਵੇਗਾ। ਇੰਨਾ ਤਾਂ ਕੋਈ ਮੁਸ਼ਕਲ ਨਹੀਂ ਹੈ।
ਅਤੇ ਇਸ ਮੁਲਕ ਵਿੱਚ, ਜਿੱਥੇ ਕਿ ਭਿਖਾਰੀਆਂ ਦਾ ਬੜਾ ਰਿਵਾਜ ਹੈ। ਅਤੇ ਤੁਸੀਂ ਨਾ ਕਰ ਸਕੇ ਤਾਂ ਮੈਂ ਭਿਖਾਰੀ ਬਣ ਸਕਦਾ ਹਾਂ। ਇਸ ਵਿੱਚ ਕੋਈ ਮੁਸ਼ਕਲ ਨਹੀਂ ਹੈ। ਇੱਥੇ ਮਹਾਂਵੀਰ ਭਿਖਾਰੀ ਹੈ, ਇੱਥੇ ਬੁੱਧ ਭਿਖਾਰੀ ਹੈ, ਇੱਥੇ ਗਾਂਧੀ ਭਿਖਾਰੀ ਹੈ—ਇੱਥੇ ਕੋਈ ਤਕਲੀਫ਼ ਨਹੀਂ ਹੈ ਭਿਖਾਰੀ ਹੋਣ ਵਿੱਚ, ਇੱਥੇ ਤਾਂ ਰਾਜਾ ਹੋਣ ਵਿੱਚ ਬੜੀ ਤਕਲੀਫ਼ ਹੈ। ਇੱਥੇ ਰਾਜਾ ਹੋਣਾ ਬਹੁਤ ਨਿੰਦਾਯੋਗ ਹੈ, ਬਹੁਤ ਬੁਰਾ ਹੈ। ਇੱਥੇ ਭਿਖਾਰੀ ਹੋਣਾ ਤਾਂ ਇਨੇ ਵੱਡੇ ਆਦਰ ਦੀ ਗੱਲ ਹੈ ਕਿ ਜਿਸ ਦਾ ਕੋਈ ਹਿਸਾਬ ਨਹੀਂ।
ਗਾਂਧੀ ਦੇਹਰਾਦੂਨ ਵਿੱਚ ਸਨ ਇਕ ਵਾਰੀ । ਰਾਤ ਨੂੰ ਜਦੋਂ ਸਭਾ ਖ਼ਤਮ ਹੋਈ ਤਾਂ ਉਹਨਾਂ ਨੇ ਕਿਹਾ, ਕੋਈ ਵੀ ਆਦਮੀ ਬਿਨਾਂ ਦਿੱਤੇ ਨਹੀਂ ਜਾਵੇਗਾ, ਕੁਝ ਨਾ ਕੁਝ ਦੇ ਕੇ ਜਾਵੇਗਾ। ਅਤੇ ਉਹ ਦੋਵੇਂ ਹੱਥ ਲੈ ਕੇ ਭੀੜ ਵਿੱਚ ਉੱਤਰ ਗਏ ਅਤੇ ਕਿਹਾ, ਕੋਈ ਵੀ, ਜਿਸ ਦੇ ਸਾਹਮਣੇ ਮੇਰਾ ਹੱਥ ਜਾਂਦਾ ਹੈ, ਉਹ ਕੁਝ-ਨਾ-ਕੁਝ ਦੇਵੇ। ਤਾਂ ਜਿਸ ਤੋਂ ਜੋ ਹੋ ਸਕਿਆ, ਜਿਸ ਦੇ ਕੋਲ ਜੋ ਸੀ, ਦਿੱਤਾ। ਹੱਥ ਭਰ ਗਿਆ। ਗਾਂਧੀ ਉਸ ਨੂੰ ਉੱਥੇ ਹੀ ਜ਼ਮੀਨ 'ਤੇ ਸੁੱਟ ਦਿੰਦੇ ਅਤੇ ਫਿਰ ਹੱਥ ਖ਼ਾਲੀ ਕਰ ਲੈਂਦੇ। ਉਹ ਕਹਿ ਦਿੰਦੇ, ਮੇਰੀ ਸੰਪੱਤੀ ਜੋ ਪਈ ਹੈ, ਲੋਕ ਖਿਆਲ ਰੱਖਣ, ਕਿਤੇ ਇੱਧਰ-ਉੱਧਰ ਗੜਬੜ ਨਾ ਹੋ ਜਾਵੇ। ਉਸ ਭੀੜ ਵਿੱਚ ਪੰਝੀ ਸੌ ਵਾਰੀ ਹੱਥ ਭਰਿਆ ਅਤੇ ਉਸ ਨੂੰ ਉਹਨਾਂ ਨੇ ਜ਼ਮੀਨ 'ਤੇ ਸੁੱਟ ਦਿੱਤਾ। ਫਿਰ ਉਹ ਤਾਂ ਸੁੱਟ ਕੇ ਚੱਲੇ ਗਏ ਅਤੇ ਵਰਕਰਾਂ ਨੂੰ ਕਹਿ ਗਏ ਕਿ ਜ਼ਮੀਨ ਤੋਂ ਇਕੱਠੇ ਕਰ ਲੈਣ। ਮਹਾਂਵੀਰ ਤਿਆਗੀ ਉਹਨਾਂ ਵਰਕਰਾਂ ਵਿੱਚੋਂ ਇਕ ਸਨ। ਉਹ ਇਕੱਠੇ-ਕੁਠੇ ਕਰ ਲਿਆਏ। ਬਹੁਤ ਸਾਰੇ ਰੁਪਈਏ ਸਨ, ਬਹੁਤ ਸਾਰੇ ਗਹਿਣੇ ਸਨ, ਰਾਤ ਦਾ ਇਕ ਵੱਜ ਗਿਆ ਸੀ ਉਹ ਸਭ ਇਕੱਠਾ ਕਰਨ ਵਿੱਚ। ਲੋਕਾਂ ਦੇ ਪੈਰਾਂ ਵਿੱਚ ਇੱਧਰ- ਉੱਧਰ ਹੋ ਗਿਆ, ਉਹ ਸਭ ਜ਼ਮੀਨ 'ਤੇ ਸੁੱਟ ਗਏ ਸਨ ਉਹਨਾਂ ਨੂੰ। ਰਾਤ ਨੂੰ ਸਾਰਾ ਹਿਸਾਬ ਹੋਇਆ। ਉੱਥੇ ਪਹੁੰਚੇ ਤਾਂ ਦੇਖਿਆ ਗਾਂਧੀ ਜਾਗ ਰਹੇ ਹਨ। ਉਹਨਾਂ ਨੇ ਕਿਹਾ, ਸਾਰਾ ਹਿਸਾਬ ਲੈ ਆਏ ? ਇੰਨੇ ਹਜ਼ਾਰ ਰੁਪਏ ਹੋਏ ਸਨ.....। ਇਹ-ਇਹ ਇੰਨਾ ਹੋਇਆ ਹੈ।
ਇਕ ਔਰਤ ਦੇ ਕੰਨ ਦਾ ਇਕ ਹੀ ਬੁੰਦਾ ਸੀ। ਗਾਂਧੀ ਨੇ ਕਿਹਾ, ਦੂਸਰਾ ਕਿੱਥੇ ਹੈ ? ਕੋਈ ਔਰਤ ਮੈਨੂੰ ਇਕ ਬੁੰਦਾ ਦੇਵੇਗੀ, ਇਹ ਤੁਸੀਂ ਸੋਚ ਸਕਦੇ ਹੋ ? ਤੁਸੀਂ ਵਾਪਿਸ ਜਾਉ, ਇਕ ਬੁੰਦਾ ਹੋਰ ਹੋਣਾ ਚਾਹੀਦੈ, ਕਿਉਂਕਿ ਮੈਂ ਮੰਗਣ ਖੜਾ ਹੋ ਜਾਵਾਂ ਤਾਂ ਕੋਈ ਔਰਤ ਅਜਿਹੀ ਹੋ ਸਕਦੀ ਹੈ ਕਿ ਉਹ ਇਕ ਕੰਨ ਦਾ ਬੁੰਦਾ ਦੇ ਦੋਵੇ ਅਤੇ ਇਕ ਘਰ ਲੈ ਜਾਵੇ ? ਇਹ ਸੰਭਵ ਨਹੀਂ ਹੈ। ਇਸ ਵਿੱਚ ਗ਼ਲਤੀ ਤੁਹਾਡੀ ਹੋਵੇਗੀ। ਤੁਸੀਂ ਜਾਉ, ਦੂਸਰਾ ਬੁੰਦਾ ਉੱਥੇ ਹੋਣਾ ਚਾਹੀਦੇ।
ਮਹਾਂਵੀਰ ਤਿਆਗੀ ਨੇ ਪਿੱਛੋਂ ਕਿਹਾ, ਅਸੀਂ ਇੰਨੇ ਘਬਰਾਏ ਕਿ ਇਹ ਬੁੱਢਾ ਆਦਮੀ ਹੈ ਕਿਹੋ-ਜਿਹਾ। ਇਕ ਤਾਂ ਉੱਥੇ ਸੁੱਟ ਦਿੱਤਾ, ਇਹ ਸਭ ਗੜਬੜ ਕੀਤੀ ਅਤੇ ਅਸੀਂ ਇੰਨੀ ਰਾਤ ਗਏ ਇਕੱਠਾ ਕਰਕੇ ਲਿਆਏ ਹਾਂ ਹਨੇਰੇ ਵਿੱਚ, ਅਤੇ ਕਹਿੰਦਾ ਹੈ ਕਿ ਇਕ ਬੁੰਦਾ ਇਸ ਵਿੱਚ ਘਟ ਹੈ। ਵਾਪਿਸ ਗਏ। ਉੱਥੇ ਉਹ ਹੈਰਾਨ ਹੋਏ, ਇਕ ਬੁੰਦਾ ਹੀ ਨਹੀਂ, ਸਗੋਂ ਹੋਰ ਕੁਝ ਗਹਿਣੇ ਵੀ ਮਿਲੇ! ਉਹ ਬੁੰਦਾ ਮਿਲ ਗਿਆ। ਗਾਂਧੀ ਨੇ ਕਿਹਾ, ਮੈਂ ਮੰਨ ਹੀ ਨਹੀਂ ਸਕਦਾ ਸੀ ਕਿ ਇਸ ਮੁਲਕ ਵਿੱਚ ਮੈਂ ਮੰਗਣ ਜਾਵਾਂ ਤਾਂ ਇਕ ਬੁੰਦਾ ਕੋਈ ਦੇਵੇ; ਅਤੇ ਇਹ ਕਮੀ ਸੀ। ਇਹ ਤੁਸੀਂ ਹੋਰ ਵੀ ਲੈ ਆਏ, ਕੱਲ੍ਹ ਸਵੇਰੇ ਹੋਰ ਦੇਖ ਲੈਣਾ ਗ਼ੌਰ ਨਾਲ, ਉੱਥੇ ਕੁਝ ਹੋਰ ਵੀ....।
ਤਾਂ ਜਿਸ ਮੁਲਕ ਵਿੱਚ ਮੰਗਣ ਵਾਲਿਆਂ ਦੀ ਬਹੁਤ ਵੱਡੀ ਪਰੰਪਰਾ ਹੋਵੇ....। ਅਤੇ ਇਸ ਮੁਲਕ ਦਾ ਬੜਾ ਅਨੰਦ ਹੈ, ਉਹ ਇਹ ਹੈ ਕਿ ਇੱਥੇ ਮੰਗਣ ਵਾਲਾ
ਦੇਣ ਵਾਲੇ ਤੋਂ ਛੋਟਾ ਨਹੀਂ ਹੁੰਦਾ। ਇੱਥੇ ਮੰਗਣ ਵਾਲਾ ਦੇਣ ਵਾਲੇ ਤੋਂ ਵੱਡਾ ਹੀ ਰਹਿੰਦਾ ਹੈ। ਅਤੇ ਧੰਨਵਾਦ ਮੰਗਣ ਵਾਲਾ ਨਹੀਂ ਕਰਦਾ ਕਿ ਤੁਸੀਂ ਮੈਨੂੰ ਇੰਨਾ ਦਿੱਤਾ, ਮੈਂ ਧੰਨਵਾਦ ਕਰਾਂ। ਧੰਨਵਾਦ ਵੀ ਦੇਣ ਵਾਲਾ ਹੀ ਕਰਦਾ ਹੈ ਕਿ ਮੈਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਲੈ ਲਿਆ, ਨਾ ਲੈਂਦੇ ਤਾਂ ਮੈਂ ਕੀ ਕਰਦਾ।
ਮੈਂ ਜੈਪੁਰ ਵਿੱਚ ਸੀ, ਰਾਤ ਨੂੰ ਗੱਲ ਕਰ ਰਿਹਾ ਸੀ। ਇਕ ਬੁੱਢੇ ਆਦਮੀ ਨੇ ਆ ਕੇ ਬਹੁਤ ਸਾਰੇ ਬੰਡਲ ਰੱਖੇ ਨੋਟਾਂ ਦੇ। ਮੈਨੂੰ ਨਮਸਕਾਰ ਕੀਤਾ। ਮੈਂ ਕਿਹਾ, ਨਮਸਕਾਰ ਮੈਂ ਲੈ ਲੈਂਦਾ ਹਾਂ, ਰੁਪਈਆਂ ਦੀ ਅਜੇ ਜ਼ਰੂਰਤ ਨਹੀਂ ਹੈ, ਕਦੀ ਜ਼ਰੂਰਤ ਹੋਈ ਤਾਂ ਮੈਂ ਮੰਗਣ ਨਿਕਲਾਂਗਾ ਅਤੇ ਤੁਹਾਡੇ ਕੋਲੋਂ ਮੰਗ ਲਵਾਂਗਾ। ਰੁਪਈਏ ਤੁਸੀਂ ਰਖ ਲਵੋ, ਅਜੇ ਤਾਂ ਮੈਨੂੰ ਕੋਈ ਜ਼ਰਰੂਤ ਨਹੀਂ ਹੈ।
ਮੈਂ ਤਾਂ ਐਵੇਂ ਹੀ ਕਹਿ ਦਿੱਤਾ, ਪਰ ਦੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਸੱਤਰ ਸਾਲ ਦੇ ਬੁੱਢੇ ਆਦਮੀ ਹਨ। ਉਹਨਾਂ ਨੇ ਕਿਹਾ, ਤੁਸੀਂ ਕੀ ਕਹਿੰਦੇ ਹੋ ? ਤੁਹਾਨੂੰ ਜ਼ਰੂਰਤ ਹੈ, ਇਸ ਲਈ ਮੈਂ ਦਿੱਤਾ ਕਦੋਂ ਹੈ! ਮੇਰੇ ਕੋਲ ਹਨ, ਹੁਣ ਮੈਂ ਇਸ ਦਾ ਕੀ ਕਰਾਂ ? ਚੰਗੇ ਆਦਮੀਆਂ ਨੂੰ ਦੇ ਦਿੰਦਾ ਹਾਂ ਕਿ ਇਸ ਦਾ ਕੁਝ ਹੋ ਜਾਵੇਗਾ। ਮੈਂ ਤਾਂ ਇਸ ਦਾ ਕੁਝ ਕਰ ਨਹੀਂ ਸਕਦਾ। ਤੁਹਾਨੂੰ ਜ਼ਰੂਰਤ ਹੈ ਇਸ ਲਈ ਮੈਂ ਦਿੱਤਾ ਹੀ ਨਹੀਂ, ਇਸ ਲਈ ਤੁਹਾਡੀ ਜ਼ਰੂਰਤ ਦਾ ਸਵਾਲ ਨਹੀਂ ਹੈ, ਮੇਰੇ ਕੋਲ ਹਨ, ਮੈਂ ਕੀ ਕਰਾਂ ? ਮੈਨੂੰ ਦੇਣਾ ਜ਼ਰੂਰੀ ਹੈ। ਅਤੇ ਮੈਂ ਚੰਗੇ ਆਦਮੀਆਂ ਨੂੰ ਦੇ ਦਿੰਦਾ ਹਾਂ ਕਿ ਇਸ ਦਾ ਕੁਝ ਚੰਗਾ ਹੋ ਜਾਵੇਗਾ।
ਅਤੇ ਫਿਰ ਉਸ ਬੁੱਢੇ ਆਦਮੀ ਨੇ ਕਿਹਾ ਕਿ ਤੁਹਾਨੂੰ ਪਤਾ ਨਹੀਂ, ਤੁਸੀਂ ਨਾਂਹ ਕਰ ਕੇ ਮੈਨੂੰ ਕਿੰਨਾ ਦੁੱਖ ਪਹੁੰਚਾ ਰਹੇ ਹੋ। ਮੈਂ ਇੰਨਾ ਗ਼ਰੀਬ ਆਦਮੀ ਹਾਂ ਕਿ ਮੇਰੇ ਕੋਲ ਸਿਵਾਏ ਰੁਪਏ ਦੇ ਹੋਰ ਕੁਝ ਹੈ ਹੀ ਨਹੀਂ। ਤਾਂ ਜਦੋਂ ਕੋਈ ਰੁਪਈਆ ਲੈਣ ਤੋਂ ਇਨਕਾਰ ਕਰ ਦਿੰਦਾ ਹੈ ਤਾਂ ਮੈਨੂੰ ਮੁਸ਼ਕਲ ਹੋ ਜਾਂਦੀ ਹੈ ਕਿ ਮੈਂ ਕੀ ਕਰਾਂ। ਮੇਰੇ ਵਿੱਚ ਕੁਝ ਕਰਨ ਦਾ ਖ਼ਿਆਲ ਆਉਂਦਾ ਹੈ ਤਾਂ ਬਗ਼ੈਰ ਰੁਪਏ ਦੇ ਮੇਰੇ ਕੋਲ ਕੁਝ ਵੀ ਨਹੀਂ ਹੈ। ਤਾਂ ਤੁਸੀਂ ਇਸ ਨੂੰ ਇਨਕਾਰ ਨਾ ਕਰੋ । ਤੁਸੀਂ ਇਸ ਨੂੰ ਸੁੱਟ ਦਿਉ, ਅੱਗ ਲਗਾ ਦਿਉ, ਪਰ ਇਨਕਾਰ ਤੁਹਾਨੂੰ ਨਹੀਂ ਕਰਨ ਦੇਵਾਂਗਾ ਕਿਉਂਕਿ ਫਿਰ ਮੇਰੇ ਕੋਲ ਦੇਣ ਨੂੰ ਕੁਝ ਹੋਰ ਹੈ ਹੀ ਨਹੀਂ—ਅਤੇ ਦੇਣ ਦਾ ਮੇਰੇ ਮਨ ਵਿੱਚ ਖ਼ਿਆਲ ਆ ਗਿਆ ਹੈ। ਤੁਸੀਂ ਕਿਰਪਾ ਕਰੋ ਅਤੇ ਇਸ ਨੂੰ ਲੈ ਲਵੋ।
ਇਸ ਲਈ ਪੈਸੇ ਦੇ ਲਈ ਤਾਂ ਤੁਸੀਂ ਬਹੁਤੀ ਚਿੰਤਾ ਨਾ ਕਰੋ ਅਤੇ ਜਿਸ ਦਿਨ ਵੀ ਲੱਗੇ ਕਿ ਤੁਹਾਨੂੰ ਪੈਸੇ ਦੀ ਜ਼ਰੂਰਤ ਹੈ, ਤੁਹਾਡੇ ਕੋਲੋਂ ਨਹੀਂ ਹੁੰਦਾ, ਤੁਸੀਂ ਸਿਰਫ਼ ਮੈਨੂੰ ਕਹਿ ਦਿਉ, ਪੈਸਾ ਹੋ ਜਾਵੇਗਾ। ਪੈਸੇ ਦੀ ਬਹੁਤੀ ਚਿੰਤਾ ਨਹੀਂ ਹੈ। ਉਹ ਮੈਂ ਨਹੀਂ ਮੰਗਦਾ ਹਾਂ, ਇਹ ਗੱਲ ਦੂਸਰੀ ਹੈ। ਲੇਕਿਨ ਜਿਸ ਦਿਨ ਮੰਗਾਂ ਤਾਂ ਪੈਸਾ....। ਪੈਸੇ ਵਰਗੀ ਸਸਤੀ ਚੀਜ਼ ਹੋਰ ਦੁਨੀਆਂ ਵਿੱਚ ਕੁਝ ਵੀ ਨਹੀਂ ਹੈ, ਕੋਈ ਵੀ ਦੇ ਦੇਵੇਗਾ। ਪੈਸਾ ਦੇਣ ਵਿੱਚ ਕੋਈ ਵੀ ਆਦਮੀ ਇੰਨਾ ਕਮਜ਼ੋਰ ਨਹੀਂ ਹੈ ਕਿ ਪੈਸਾ ਨਾ ਦੇਵੇ। ਆਦਮੀ ਤਾਂ ਦਿਲ ਦੇ ਦਿੰਦਾ ਹੈ, ਪ੍ਰਾਣ ਦੇ ਦਿੰਦਾ ਹੈ, ਪੈਸੇ ਵਿੱਚ ਤਾਂ