Back ArrowLogo
Info
Profile

ਅਫਸਰ ਦੇ ਪੰਜ ਹੋਰ ਸਾਥੀ ਉਹਨਾਂ ਪਿੱਛੇ ਸ਼ੀਸ਼ੇ ਵਾਂਗ ਵੱਢੇ ਪਏ ਸੀ।

ਲਾਲ ਫੌਜ ਦੇ ਸੈਨਿਕਾਂ ਨੇ ਹੱਸਦੇ ਹੋਏ ਅਤੇ ਗਾਲਾਂ ਕੱਢਦੇ ਹੋਏ ਊਠਾਂ ਦੀਆਂ ਨੱਥਾਂ ਫੜ੍ਹੀਆਂ ਅਤੇ ਉਹਨਾਂ ਨੂੰ ਗਰੁੱਪਾਂ ਵਿੱਚ ਬੰਨ੍ਹ ਦਿੱਤਾ।

ਕਿਰਗਿਜ਼ ਯੋਵਸੂਕੋਵ ਦੇ ਮਗਰ ਮਗਰ ਹੋ ਤੁਰੇ ਅਤੇ ਉਸ ਦੀ ਜੈਕਟ ਨੂੰ ਫੜ ਕੇ ਮਿੰਨਤਾ ਤਰਲੇ ਕਰਨ ਅਤੇ ਹਾੜੇ ਕੱਢਣ ਲੱਗੇ। ਉਹਨਾਂ ਦੀਆਂ ਅੱਖਾਂ ਦਇਆ ਦੀ ਭੀਖ ਮੰਗ ਰਹੀਆਂ ਸਨ ਅਤੇ ਉਹ ਤਿਰਛੀ ਨਜ਼ਰ ਨਾਲ ਉਸ ਦੇ ਚਿਹਰੇ ਨੂੰ ਵੇਖ ਰਹੇ ਸਨ।

ਕਮੀਸਾਰ ਨੇ ਉਹਨਾਂ ਨੂੰ ਝਪਟ ਕੇ ਦੂਰ ਕੀਤਾ, ਉਹਨਾਂ ਤੋਂ ਦੂਰ ਭੱਜਿਆ, ਉਹਨਾਂ ਨੂੰ ਝਿੜਕਿਆ। ਖੁਦ ਦਇਆ ਨਾਲ ਪਿਘਲਦੇ ਹੋਏ ਨੱਕ ਮੂੰਹ ਬਣਾ ਕੇ ਉਹਨਾਂ ਦੀਆਂ ਚਪਟੀਆਂ ਨਾਸਾਂ ਅਤੇ ਨੁਕੀਲੀ ਗੱਲ੍ਹ ਦੀਆਂ ਹੱਡੀਆਂ ਵਿੱਚ ਪਿਸਤੌਲ ਦੀ ਨਲੀ ਘੁਸਾਈ।

"ਰੁਕ, ਦੂਰ ਰਹੋ ਮਿੰਨਤਾਂ ਤਰਲੇ ਕਰਨਾ ਬੰਦ ਕਰੋ।"

ਚਿੱਟੀ ਦਾੜੀ ਵਾਲੇ ਇੱਕ ਬਜ਼ੁਰਗ ਕਿਰਗਿਜ਼ ਨੇ, ਜਿਸ ਨੇ ਹੋਰਾਂ ਨਾਲ ਜ਼ਿਆਦਾ ਚੰਗੇ ਕੱਪੜੇ ਪਹਿਨੇ ਹੋਏ ਸਨ, ਯੇਵਸੂਕੋਵ ਦੀ ਪੇਟੀ ਫੜ ਲਈ। ਉਸ ਨੇ ਫੁਸਫਸਾਉਂਦੇ ਹੋਏ ਅਤੇ ਹਾੜੇ ਕੱਢਦੇ ਹੋਏ ਜਲਦੀ ਜਲਦੀ ਅਤੇ ਟੁੱਟੀ ਫੁੱਟੀ ਰੂਸੀ ਵਿੱਚ ਕਿਹਾ:

"ਓ ਜਨਾਬ.... ਬਹੁਤ ਮਾੜਾ ਕੀਤਾ ਤੁਸੀਂ... ਊਠ ਤਾਂ ਕਿਰਗਿਜ਼ ਦੀ ਜਾਨ ਹੁੰਦਾ ਹੈ। ਊਠ ਗਿਆ ਤਾਂ ਕਿਰਗਿਜ਼ ਦੀ ਜਾਨ ਗਈ... ਓ ਸਰਕਾਰ, ਐਸਾ ਜੁਲਮ ਨਾ ਕਰੋ... ਰਕਮ ਚਾਹੀਦੀ ਹੈ — ਹਾਜ਼ਰ ਹੈ। ਚਾਂਦੀ ਦੇ ਸਿੱਕੇ, ਜ਼ਾਰ ਦੇ ਸਿੱਕੇ, ਕਾਗਜ਼ੀ ਨੋਟ... ਹੁਕਮ ਕਰੋ ਕਿੰਨਾ ਚਾਹੀਦਾ ਹੈ। ਊਠ ਵਾਪਸ ਕਰ ਦਿਓ!'

“ਮੂਰਖ, ਇਹ ਕਿਉਂ ਨਹੀਂ, ਸਮਝਦਾ ਕਿ ਉਨ੍ਹਾਂ ਤੋਂ ਬਿਨਾਂ ਇਸ ਸਮੇਂ ਅਸੀਂ ਵੀ ਮੌਤ ਦੇ ਮੂੰਹ ਵਿੱਚ ਜਾ ਪਹੁੰਚਾਂਗੇ। ਮੈਂ ਇਹਨਾਂ ਨੂੰ ਚੁਰਾ ਕੇ ਨਹੀਂ ਲੈ ਜਾ ਰਿਹਾ। ਇਨਕਲਾਬ ਲਈ ਇਹਨਾਂ ਦੀ ਜ਼ਰੂਰਤ ਹੈ, ਅਸਥਾਈ ਤੌਰ 'ਤੇ। ਤੁਸੀਂ ਤਾਂ ਇੱਥੋਂ ਪੈਦਲ ਵੀ ਆਪਣੇ ਘਰ ਪਹੁੰਚ ਜਾਓਗੇ, ਪਰ ਸਾਨੂੰ ਤਾਂ ਮੌਤ ਦਾ ਸਾਹਮਣਾ ਕਰਨਾ ਪਏਗਾ।"

"ਸਰਕਾਰ, ਬਹੁਤ ਬੁਰਾ ਕਰ ਰਹੇ ਹੋ। ਊਠ ਵਾਪਸ ਕਰ ਦਿਓ। ਮਾਲ ਲੈ ਲਓ, ਰਕਮ ਲੈ ਲਓ," ਕਿਰਗਿਜ਼ ਨੇ ਤਰਲਾ ਕੀਤਾ।

ਯੇਵਸੂਕੋਵ ਨੇ ਗੱਲ ਮੁਕਾਈ।

"ਕਹਿ ਦਿੱਤਾ ਨਾ ਬੱਸ। ਬਕ ਬਕ ਬੰਦ ਕਰੋ! ਇਹ ਲਓ ਰਸੀਦ ਅਤੇ ਨਿਕਲੋ।" ਉਸ ਨੇ ਅਖ਼ਬਾਰ ਦੇ ਇੱਕ ਟੁਕੜੇ 'ਤੇ ਰਸੀਦ ਲਿਖ ਕੇ ਕਿਰਗਿਜ਼ ਨੂੰ ਦਿੱਤੀ।

ਕਿਰਗਿਜ਼ ਨੇ ਉਹ ਰਸੀਦ ਰੇਤੇ 'ਤੇ ਸੁੱਟ ਦਿੱਤੀ, ਜ਼ਮੀਨ 'ਤੇ ਢਹਿ ਪਿਆ ਅਤੇ ਹੱਥਾਂ ਨਾਲ ਮੂੰਹ ਢੱਕ ਕੇ ਰੋਣ ਲੱਗ ਪਿਆ।

ਬਾਕੀ ਕਿਰਗਿਜ਼ ਚੁੱਪ-ਚਾਪ ਖੜ੍ਹੇ ਸਨ। ਉਹਨਾਂ ਦੀਆਂ ਤਿਰਛੀਆਂ ਕਾਲੀਆਂ ਅੱਖਾਂ ਵਿੱਚ ਬੇਜਾਨ ਅੱਥਰੂ ਕੰਬ ਰਹੇ ਸਨ। ਯੇਵਸੂਕੋਵ ਘੁੰਮਿਆ। ਉਸ ਨੂੰ ਕੈਦੀ ਬਣਾਏ ਗਏ ਅਫਸਰ ਦਾ ਖਿਆਲ ਆਇਆ। ਉਹ ਦੋ ਫੌਜੀਆਂ ਵਿਚਾਲੇ ਖੜ੍ਹਾ ਸੀ । ਉਹਦਾ ਚਿਹਰਾ ਸ਼ਾਂਤ ਸੀ। ਉਸ ਨੇ ਉੱਚੇ

16 / 68
Previous
Next