ਮੌਤ ਹੋ ਜਾਂਦੀ।
ਬਸੰਤ ਆਉਂਦੀ ਤਾਂ ਸੀਰ ਦਰਿਆ ਦਾ ਪੀਲਾ ਹੜ੍ਹ ਬਰਫ਼ ਦੀ ਚਾਦਰ ਨੂੰ ਤੋੜਦਾ ਹੈ। ਤਾਂ ਮਛੇਰੇ ਟਾਪੂ ਉੱਤੇ ਵਾਪਸ ਆਉਂਦੇ ਹਨ। ਪਰ ਪੱਤਝੜ ਵਿੱਚ ਉੱਥੇ ਛੱਡੀਆਂ ਮੱਛੀਆਂ ਗਾਇਬ ਹੁੰਦੀਆਂ।
ਨਵੰਬਰ ਤੋਂ ਫਰਵਰੀ ਤੱਕ ਸਮੁੰਦਰ ਵਿੱਚ ਬੜੀ ਹਲਚਲ ਰਹਿੰਦੀ ਹੈ, ਚਾਰੇ ਪਾਸਿਓਂ ਜ਼ੋਰਾਂ ਦੇ ਤੂਫ਼ਾਨ ਆਉਂਦੇ ਹਨ। ਬਾਕੀ ਸਮਾਂ ਥੋੜ੍ਹੀ ਹਵਾ ਚੱਲਦੀ ਹੈ ਅਤੇ ਗਰਮੀਆਂ ਵਿੱਚ ਅਰਾਲ ਸਾਗਰ ਸ਼ੀਸ਼ੇ ਵਾਂਗ ਸ਼ਾਂਤ ਅਤੇ ਸਮਤਲ ਹੋ ਜਾਂਦਾ ਹੈ।
ਅਰਾਲ ਉਕਤਾਹਟ ਪੈਦਾ ਕਰਨ ਵਾਲਾ ਸਮੁੰਦਰ ਹੈ।
ਅਰਾਲ ਵਿੱਚ ਕੇਵਲ ਇੱਕ ਹੀ ਆਕਰਸ਼ਕ ਚੀਜ਼ ਹੈ ਇਸ ਦੀ ਨੀਲੱਤਣ, ਗੈਰ-ਸਧਾਰਨ ਨੀਲੱਤਣ।
ਗਹਿਰਾ ਨੀਲਾਪਣ, ਮਖ਼ਮਲੀ-ਮੁਲਾਇਮ ਨੀਲਾਪਣ, ਅਥਾਹ ਨੀਲਾਪਣ।
ਭੂਗੋਲ ਦੀਆਂ ਸਾਰੀਆਂ ਕਿਤਾਬਾਂ ਵਿੱਚ ਇਸੇ ਤਰ੍ਹਾਂ ਵਰਨਣ ਕੀਤਾ ਗਿਆ ਹੈ ਇਸ ਸਾਗਰ ਦਾ।
ਮਰਿਊਤਕਾ ਅਤੇ ਲੈਫਟੀਨੈਂਟ ਨੂੰ ਰਵਾਨਾ ਕਰਦੇ ਹੋਏ ਕਮੀਸਾਰ ਨੂੰ ਇਹ ਉਮੀਦ ਸੀ ਕਿ ਆਉਣ ਵਾਲੇ ਹਫ਼ਤੇ ਦੌਰਾਨ ਮੌਸਮ ਸ਼ਾਂਤ ਰਹੇਗਾ। ਕਿਰਗਿਜ਼ ਬਜ਼ੁਰਗਾਂ ਨੇ ਵੀ ਇਹੀ ਕਿਹਾ ਸੀ ਕਿ ਸ਼ਾਂਤ ਮੌਸਮ ਦੇ ਚਿੰਨ੍ਹ ਹਨ।
ਇਸੇ ਲਈ ਤਾਂ ਮਰਿਊਤਕਾ, ਲੈਫਟੀਨੈਂਟ ਅਤੇ ਕਿਸ਼ਤੀ ਚਲਾਉਣ ਵਿੱਚ ਮਾਹਿਰ ਦੋ ਸਿਪਾਹੀਆਂ - ਸੇਮਯਾਨੀ ਅਤੇ ਵਯਾਖਿਰ ਨੂੰ ਸਮੁੰਦਰੀ ਰਸਤੇ ਕਜਾਲੀਨਸਕ ਵੱਲ ਲੈ ਜਾਣ ਵਾਲੀ ਕਿਸ਼ਤੀ ਆਪਣੇ ਸਫ਼ਰ 'ਤੇ ਰਵਾਨਾ ਹੋ ਗਈ।
ਅਨੁਕੂਲ ਹਵਾ ਨਾਲ ਬਾਦਬਾਨ ਫੁੱਲ ਰਿਹਾ ਸੀ ਅਤੇ ਪਾਣੀ ਵਿੱਚ ਪਿਆਰੀਆਂ- ਪਿਆਰੀਆਂ ਛੱਲਾਂ ਪੈਦਾ ਹੋ ਰਹੀਆਂ ਸਨ। ਚੱਪੂ ਦੀ ਛਪ-ਛਪ ਲੋਰੀਆਂ ਸੁਣਾ ਰਹੀ ਸੀ। ਕਿਸ਼ਤੀ ਦੇ ਦੋਵੇਂ ਪਾਸੇ ਗਾੜ੍ਹੀ ਜਿਹੀ ਝੱਗ ਪੈਦਾ ਹੋ ਰਹੀ ਸੀ।
ਮਰਿਊਤਕਾ ਨੇ ਲੈਫਟੀਨੈਂਟ ਦੇ ਹੱਥ ਬਿਲਕੁਲ ਖੋਲ੍ਹ ਦਿੱਤੇ। ਕਿਸ਼ਤੀ 'ਚੋਂ ਭਲਾ ਇਹ ਕਿੱਥੇ ਭੱਜ ਸਕਦਾ ਹੈ ? ਲੈਫਟੀਨੈਂਟ ਹੁਣ ਕਿਸ਼ਤੀ ਚਲਾਉਣ ਵਿੱਚ ਸੇਮਯਾਨੀ ਅਤੇ ਵਯਾਖਿਰ ਦਾ ਹੱਥ ਵੰਡਾਉਣ ਲੱਗਿਆ।
ਉਹ ਖੁਦ ਆਪਣੇ ਆਪ ਨੂੰ ਕੈਦਖਾਨੇ ਵੱਲ ਲਿਜਾ ਰਿਹਾ ਸੀ।
ਜਦ ਉਸ ਦੀ ਵਾਰੀ ਨਾ ਹੁੰਦੀ ਤਾਂ ਉਹ ਨਮਦਾ ਲਪੇਟ ਕੇ ਕਿਸ਼ਤੀ ਵਿੱਚ ਲੇਟ ਜਾਂਦਾ। ਕਿਸੇ ਗੁਪਤ ਗਹਿਰੇ ਰਹੱਸਾਂ ਨੂੰ ਯਾਦ ਕਰਕੇ, ਜਿਹਨਾਂ ਨੂੰ ਉਸ ਤੋਂ ਬਿਨਾਂ ਹੋਰ ਕੋਈ ਨਹੀਂ ਜਾਣਦਾ ਸੀ, ਉਹ ਮੁਸਕਰਾਉਂਦਾ ਰਹਿੰਦਾ।
ਮਰਿਊਤਕਾ ਉਸ ਦੇ ਇਸ ਅੰਦਾਜ਼ ਤੋਂ ਪ੍ਰੇਸ਼ਾਨ ਹੋ ਜਾਂਦੀ।
"ਕਿਉਂ ਇਹ ਸਾਰਾ ਦਿਨ ਦੰਦ ਕੱਢਦਾ ਰਹਿੰਦਾ ਹੈ ? ਜਿਵੇਂ ਆਪਣੇ ਘਰ ਜਾ ਰਿਹਾ ਹੋਵੇ। ਉਸ ਦਾ ਅੰਤ ਤਾਂ ਬਿਲਕੁਲ ਸਪੱਸ਼ਟ ਹੈ - ਹੈੱਡ ਕੁਆਰਟਰ ਪਹੁੰਚੇਗਾ, ਉੱਥੇ