ਇਸ ਮੋੜ ਤੋਂ ਬਚ ਕੇ----ਇਕ ਹੂਕ
ਪਰਗਟ ਰਿਹਾਨ ਦੀ ਮੇਰੇ ਨਾਲ ਮੁਲਾਕਾਤ ਬੀਬੀ ਸੁਰਿੰਦਰ ਕੌਰ ਬਾੜਾ ਦੇ ਘਰੇ ਹੋਈ । ਸ਼ਾਤ ਚਿੱਤ ਚੜ੍ਹਦੀ ਉਮਰ ਦਾ ਬਹੁਤ ਹੀ ਮਿਲਾਪੜੇ ਜਿਹੇ ਸੁਭਾਅ ਦਾ ਇਹ ਨੌਜਵਾਨ ਮੈਨੂੰ ਅੱਧ ਕੁ ਦਾ ਹੋ ਕੇ ਮਿਲਿਆ। ਗੱਲਾਂ ਗੱਲਾਂ ਵਿੱਚ ਉਸਨੇ ਮੈਨੂੰ ਆਪਣੀ ਲਿਖਣ ਪ੍ਰਕਿਰਿਆ ਵਾਰੇ ਜਾਣੂ ਕਰਵਾਇਆ। ਤਾਂ ਮਨ ਨੂੰ ਇੱਕ ਤਸੱਲੀ ਜਿਹੀ ਹੋਈ ਉਸ ਦੁਆਰਾ ਲਿਖਤ ਰਚਨਾ ' ਇਸ ਮੋੜ ਤੋਂ ਬਚਕੇ ਪੜ੍ਹਨ ਉਪਰੰਤ ਮੈਨੂੰ ਇਹ ਜਾਣਕੇ ਖ਼ੁਸ਼ੀ ਹੋਈ ਕਿ ਪਰਗਟ ਜਿੱਥੇ ਅੱਜ ਦੀ ਨੌਜਵਾਨ ਪੀੜ੍ਹੀ ਦੀ ਮਾਨਸਿਕ ਦਸ਼ਾ ਦਾ ਚਿਤਰਣ ਬਾ-ਖੂਬੀ ਕਰਦਾ ਹੈ। ਉੱਥੇ ਉਹ ਸਾਡੀਆਂ ਸਮਾਜਿਕ ਕਦਰਾਂ ਕੀਮਤਾਂ, ਰਿਸ਼ਤੇ ਨਾਤੇ, ਵਿਰਸੇ, ਆਪਸੀ ਸਾਂਝ, ਭਾਈਚਾਰੇ ਦੀ ਵੀ ਸੂਝ ਰੱਖਦਾ ਹੈ। ਸਾਡੇ ਸਮਾਰ ਦਾ ਇਹ ਸਦੀਵੀ ਦੁਖਾਂਤ ਰਿਹਾ ਹੈ ਕਿ ਅਸੀਂ ਪਿਆਰ ਮੁਹੱਬਤ ਨੂੰ ਹਮੇਸ਼ਾਂ ਹੀ ਅੱਖੋਂ ਓਹਲੇ ਕਰਦੇ ਆਏ ਹਾਂ । ਜਾਂ ਆਖ ਲਈਏ ਸਾਡੇ ਇਸ ਅਧੁਨਿਕ ਸਮਾਜ ਵਿੱਚ ਵੀ ਰਿਸ਼ਤਿਆਂ ਵਿੱਚ ਉਚ-ਨੀਚ, ਜਾਤ-ਪਾਤ, ਧਰਮ, ਗੋਤ ਅੱਜ ਵੀ ਦੀਵਾਰ ਬਣ ਖੜ੍ਹੇ ਹਨ । ਪਰਗਟ ਦੀ ਇਹ ਕਹਾਣੀ ਵੀ ਇਸੇ ਪੱਖ ਦੀ ਪੇਰਵਾਈ ਕਰਦੀ ਹੈ। ਸਦੀਆਂ ਵਧੀ ਅਸੀਂ ਪਿਆਰ ਦੇ ਕਿੱਸੇ ਭਾਵੇਂ ਬਹੁਤ ਆਦਰਾ ਅਤੇ ਸਤਿਕਾਰ ਨਾਲ ਪੜਦੇ ਹਾਂ ਪ੍ਰੰਤੂ ਸਮਾਜ ਦਿਆਂ ਉਨ੍ਹਾਂ ਬੰਧਨਾਂ ਤੋਂ ਮੁਕਤ ਨਹੀਂ ਕਰ ਸਕਦੇ। ਇਹੋ ਕਾਰਨ ਹੈ ਕਿ ਜਿੱਥੇ ਮੁਹੱਬਤ ਵਿੱਚ ਹੀਰ ਰਾਂਝੇ, ਸੱਸੀ ਪੰਨੂੰ ਅਤੇ ਸੋਹਣੀ ਮਾਹੀਵਾਲ ਨੂੰ ਪ੍ਰਾਣਾਂ ਦੀ ਅਹੁੱਤੀ ਦੇਣੀ ਪਈ। ਉੱਥੇ ਅੱਜ ਦੇ ਇਸ ਅਧੁਨਿਕ ਦੌਰ ਵਿਚ ਵੀ ਅਜਿਹੇ ਕਿੱਸੇ ਆਮ ਵਾਪਰ ਰਹੇ ਹਨ। ਜਿੱਥੇ ਸਮਾਜ ਅੰਦਰ ਕੰਨਿਆਂ ਭਰੂਣ ਹੱਤਿਆ ਜਿਹੀਆਂ ਬੁਰਿਆਈਆਂ ਦਾ ਜੇ ਦੌਰ ਬਰਕਰਾਰ ਹੈ ਤਾਂ ਮੈਂ ਸਮਝਦਾ ਹਾਂ ਕਿ ਇਸ ਵਿੱਚ ਕੁਝ ਹੱਦ ਤੱਕ ਅਣਖ਼ ਤੇ ਇੱਜ਼ਤ ਦੀ ਫ਼ੌਕੀ ਸ਼ੋਹਰਤ ਦੀ ਮਾਨਸਿਕਤਾ ਵੀ ਭਾਰੂ ਹੈ। ਅਸੀਂ ਨਹੀਂ ਚਾਹੁੰਦੇ ਸਾਡੀ ਧੀ ਕਿਸੇ ਗ਼ੈਰ ਨਾਲ ਆਪਣੀ ਮਰਜੀ ਦੇ ਸਬੰਧ ਬਣਾ ਘੁੰਮੇ ਫਿਰੇ ਜਾਂ ਪਿੰਡ ਦੀ ਕੋਈ ਕੁੜੀ ਆਪਣੇ ਪਿੰਡ ਵਿੱਚ ਵਿਆਹ ਕਰਵਾਏ। ਇਸੇ ਲਈ ਪਿਛਲੇ ਕੁਝ ਕੁ ਸਮੇਂ ਦੌਰਾਨ ਖਾਪ ਪੰਚਾਇਤਾਂ ਵੱਲੋਂ ਦਿੱਤੇ ਗਏ ਫੈਸਲੇ ਇਸ ਦੀ ਮੂੰਹ ਬੋਲਦੀ ਤਸਵੀਰ ਹਨ। ਅੱਜ ਵੀ ਆਪਣੀ ਮਰਜ਼ੀ ਨਾਲ ਇਕੱਠਿਆਂ ਜੀਣ ਵਾਲਿਆਂ ਜੋੜਿਆਂ ਨੂੰ ਜਾਂ ਤਾਂ ਕਤਲ ਕਰ ਦਿੱਤਾ ਜਾਂਦਾ ਹੈ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਸਮਾਜਿਕ ਸ਼ੋਸਣ ਦਾ ਸ਼ਿਕਾਰ ਹੋਣਾ ਪੈਂਦਾ ਹੈ। ਉਨ੍ਹਾਂ ਨੂੰ ਪਿੰਡਾਂ
ਅਮੀਨ
ਸੰਤ ਸਿੰਘ ' ਸੋਹਲ '
ਸਾਨੀਪੁਰ ਰੋਡ ਸਰਹਿੰਦ
ਮੁਹੱਬਤ ਦਾ ਪਾਂਧੀ " ਪਰਗਟ ਰਿਹਾਨ"
ਪਰਗਟ ਇਥ ਮਿਲਾਪੜੇ ਸੁਭਾਅ ਮਿਲਣਸਾਰ ਨੌਜਵਾਨ ਹੈ। ਖੁਦ ਕਿਰਤ ਕਰਕੇ ਦੂਜਿਆਂ ਨੂੰ ਕਿਰਤ ਅਤੇ ਪਿਆਰ ਲਈ ਉਤਸ਼ਾਹਿਤ ਕਰਨ ਵਾਲੇ ਇਸ ਨੌਜਵਾਨੋ ਦੀ ਮੁਲਾਕਾਤ "ਪੰਜਾਬੀ ਸਹਿਤ ਸਭਾ ਪਟਿਆਲਾ” ਦੀ ਮੀਟਿੰਗ ਦੌਰਾਨ ਹੋਈ। ਇਸ ਦੀ ਤਮੰਨਾ ਸੀ ਕਿ ਉਹਦੀ ਇਹ ਪ੍ਰੇਮ ਕਹਾਣੀ। “ ਇਸ ਮੋੜ ਤੋਂ ਬਚਕੇ " ਜਲਦੀ ਤੋਂ ਜਲਦੀ ਪਾਠਕਾਂ ਦੇ ਸਨਮੁੱਖ ਹੋਵੇ। ਇਸੇ ਸਬੰਧ ਵਿਚ ਮੈਂ ਆਪਣੇ ਦੁਆਰਾ ਕੁਝ ਉਪਰਾਲਾ ਕੀਤਾ ਅਤੇ ਇਹ ਉਪਰਾਲਾ ਸਾਰਥਿਕ ਹੋ ਨਿਬੜਿਆ। ਉਸ ਦੀ ਕਿਤਾਬ ਅੱਜ ਸਾਡੇ ਹੱਥਾਂ ਵਿਚ ਹੈ। ਪਰਗਟ ਇਕ ਸੂਝਵਾਨ, ਮਿਹਨਤੀ ਨੌਜਵਾਨ ਹੈ। ਆਪਣਿਆਂ ਮਾਪਿਆਂ ਦਾ ਲਾਡਲਾ ਕਿਰਤ ਨੂੰ ਪਿਆਰ ਕਰਨ ਵਾਲਾ ਸਮਾਜਿਕ ਕਦਰਾਂ ਕੀਮਤਾਂ ਦਾ ਧਾਰਨੀ ਸਮਾਜਿਕ ਵਰਤਾਰਿਆਂ ਵਿਚ ਵਿਚਰਨ ਵਾਲਾ ਇਸ ਕਿਤਾਬ ਦੇ ਪ੍ਰਕਾਸ਼ਨ ਸਮੇਂ ਦੌਰਾਨ ਅਕਸਰ ਉਹ ਮੇਰੇ ਕੋਲ ਸਰਹਿੰਦ ਆਉਂਦਾ। ਉਸ ਦੁਆਰਾ ਮੈਨੂੰ ' ਮੰਮੀ' ਕਹਿਕੇ ਬੁਲਾਉਣਾ ਮੈਨੂੰ ਬਹੁਤ ਹੀ ਚੰਗਾ ਲੱਗਦਾ। ਦਿਲ ਕਰਦਾ ਕਿ ਇਸ ਦੀ ਰਚਨਾ ਨੂੰ ਚਿੱਤ ਲਾ ਕੇ ਪੜ੍ਹਾਂ, ਪ੍ਰੰਤੂ ਕੁਝ ਮਜ਼ਬੂਰੀਆਂ ਵੱਸ ਸ਼ਾਇਦ ਮੈਂ ਇਸ ਨੂੰ ਚੰਗੀ ਤਰ੍ਹਾਂ ਨਹੀਂ ਪੜ੍ਹ ਸਕੀ। ਪ੍ਰੰਤੂ ਫਿਰ ਵੀ ਉਮੀਦ ਹੈ ਕਿ ਉਸ ਦੁਆਰਾ ਲਿਖਤ ਇਹ ਰਚਨਾ ਉਸ ਦੇ ਸੁਭਾਅ ਜਿਹੀ ਨਿੱਘੀ ਸਾਫ਼ ਸੁਥਰੀ ਅਤੇ ਉਸਾਰੂ ਹੋਵੇਗੀ। ਜੋ ਉਸ ਦੀ ਕਲਮ ਨੂੰ ਅਗਾਂਹ ਤੋਰਨ ਵਿਚ ਸਰਥਿਕ ਹੋਵੇਗੀ। ਉਸ ਦੀ ਇਹ ਰਚਨਾ ਪ੍ਰਤੀ ਉਸਨੂੰ ਮੁਬਾਰਕਬਾਦ ਦਿੰਦਿਆਂ ਮੈਂ ਮਾਣ ਮਹਿਸੂਸ ਕਰਦੀ ਹਾਂ ਕਿਉਂਕਿ ਅਜੋਕੇ ਸਮੇ ਵਿਚ ਜਿੱਥੇ ਅੱਜ ਦੀ ਨੌਜਵਾਨ ਪੀੜੀ ਨਸ਼ਿਆਂ ਵਿੱਚ ਗ੍ਰਸਤ ਹੋ ਤਬਾਹੀ ਵੱਲ ਜਾ ਰਹੀ ਹੈ ਉੱਥੇ ਇਹ ਨੌਜਵਾਨ ਸਾਹਿਤ ਦੀ ਮਿਸ਼ਾਲ ਲੈ ਕਲਮ ਦੇ ਸਫ਼ਰ ਵਿੱਚ ਸਮਾਜ ਪ੍ਰਤੀ ਚੇਤਨਾ ਰੱਖਦਾ ਹੈ। ਇਸ ਰਚਨਾਂ ਪ੍ਰਤੀ ਉਸ ਦਾ ਸਮੁੱਚਾ ਪਰਿਵਾਰ ਅਤੇ ਉਸਦੇ ਦੋਸਤ ਵਧਾਈ ਦੇ ਹੱਕਦਾਰ ਹਨ। ਸੋ ਉਸ ਦੀ ਇਸ ਕਿਤਾਬ ਦੀ ਆਮਦ ਉੱਤੇ ਮੇਰੇ ਵੱਲੋਂ ਉਸਨੂੰ ਮੁਬਾਰਕਬਾਦ।
ਸੁਰਿੰਦਰ ਕੌਰ ਬਾੜਾ
ਸਰਹਿੰਦ (ਫਗਸ)