" ਦਿਲ ਉਸ ਤੇ ਕਿਉਂ ਆ ਗਿਆ
ਜੱਗ ਤੇ ਹੋਰ ਵੀ ਲੋਕੀ ਵਸਦੇ ਨੇ
ਰੱਬਾ ਇਹਦੇ ਨਾਲ ਕਿਉਂ ਪਿਆਰ ਹੋਇਆ
ਜੀਹਨੂੰ ਗੈਰਾਂ ਦਾ ਲੋਕੀ ਦੱਸਦੇ ਨੇ ।
ਬੜਾ ਆਖਿਆ ਖ਼ੁਦ ਨੂੰ ਮੈਂ
ਕਿਉਂ ਐਵੇਂ ਸੁਪਨੇ ਬੁਣਦੀ ਏਂ
ਲੋਕੀ ਕੀ ਕੀ ਕਹਿੰਦੇ ਉਸ ਬਾਰੇ
ਤੂੰ ਫੇਰ ਵੀ ਕਿਉਂ ਨੀ ਸੁਣਦੀ ਏਂ
ਕਿਉਂ ਉਸ ਤੇ ਹੱਕ ਜਤਾਉਣ ਲੱਗੀ
ਜੀਹਨੇ ਸ਼ਾਇਦ ਤੇਰਾ ਕਦੇ ਹੋਣਾ
ਨੀ ਬੜਾ ਸੋਚਿਆ ਮੁੜ ਜਾਹ ਇਸ ਰਾਹ ਤੋਂ
ਦਿਲ ਆਖੇ ਹੋਰ ਸਮਾਉਣਾਂ ਨਹੀਂ। "
ਉਸ ਦੇ ਹਰ ਸ਼ਬਦ 'ਚ ਪਿਆਰ ਦੀ ਮਹਿਕ ਸੀ ਪਰ ਉਹ ਮਹਿਕ ਇਕ ਡਰ ਵੀ ਸੀ ਕਿ ਕਦੇ ਉਹ ਉਸ ਤੋਂ ਵੱਖ ਨਾ ਹੋ ਜਾਵੇ। ਦਿਲ ਨੂੰ ਲੱਖ ਸਮਝਾਉਂਦੀ ਮਾਹੀ ਨੂੰ ਹਾਕਾਂ ਮਾਰ ਬਲਾਉਂਦੀ, ਜੀਅ ਨੀ ਲਗਦਾ ਸੱਜਣਾਂ ਵੇ ਕਦੇ ਸੱਸੀ ਉਹ ਬਣਦੀ ਸੀ ਕਦੇ ਬਣਦੀ ਹੀਰ ਸਲੇਟੀ-ਬਸ ਸਰਵ ਹੀ ਰਾਂਝਾ ਤੇ ਸਰਵ ਹੀ ਸਭ ਕੁਝ ਸੀ। ਉਹ ਭਾਵੇਂ ਉਸ ਨੂੰ ਪਹਿਲਾਂ ਤੋਂ ਹੀ ਪਸੰਦ ਕਰਦੀ ਸੀ ਉਸਨੂੰ ਸਭ ਗੱਲਾਂ ਦੱਸਦੀ ਤੇ ਕਹਿੰਦੀ ਮੈਂ ਤੈਨੂੰ ਪਿਆਰ ਕਰਦੀ ਹਾਂ । ਕਾਫ਼ੀ ਦੇਰ ਬਾਅਦ ਉਹਨਾਂ ਦੀ ਮੁਲਾਕਾਤ ਹੋਈ ਉਸ ਦਿਨ ਪ੍ਰੀਤ ਨੇ ਉਸ ਲਈ ਲਾਲ ਸੂਟ ਪਾਇਆ ਤੇ ਸਰਵ ਨੇ ਹਰੇ ਰੰਗ ਦੀ ਸ਼ਰਟ ਪਾਈ। ਉਸ ਰਾਤ ਉਹਨਾਂ ਦਾ ਉਹ ਪਹਿਲਾਂ ਮਿਲਣ, ਜਿਸ ਲਈ ਸਰਵ ਤਰਸ ਗਿਆ ਸੀ । ਹਰ ਅਰਮਾਨ ਪੂਰੇ ਕਰ ਇੱਕ ਦੂਜੇ ਨੂੰ ਸੀਨੇ ਲਾਇਆ। ਇਸ ਦਿਨ ਸਰਵ ਦਾ ਜਨਮ ਦਿਨ ਸੀ ਤੇ ਇਸ ਜਨਮ ਦਿਨ ਤੇ ਪ੍ਰੀਤ ਨੇ ਸਰਵ ਨੂੰ ਇਕ ਡਾਇਰੀ ਦਿੱਤੀ। ਜਿਸ ਵਿਚ ਪ੍ਰੀਤ ਦੇ ਕੁਝ ਅਰਮਾਨ ਸ਼ਾਇਰੀ ਵਿਚ ਬਿਆਨ ਸਨ। ਘਰ ਦਾ ਖ਼ਿਆਲ ਤੇ ਪੜ੍ਹਾਈ ਦੀਆਂ ਸੋਚਾਂ ਪ੍ਰੀਤ ਲਈ ਹਮੇਸ਼ਾਂ ਕੋਈ ਨਾ ਕੋਈ ਮੁਸੀਬਤ ਖੜ੍ਹੀ ਕਰਦੀਆਂ ਰਹਿੰਦੀਆਂ । ਉਸ ਦੇ ਘਰ ਦੇ ਹਮੇਸ਼ਾਂ ਹੀ ਉਹਦੀ ਸੋਚ ਕਰਦੇ ਪ੍ਰੀਤ ਦਾ ਛੋਟਾ ਭਰਾ, ਜਿਸਦਾ ਨਾ ਗੋਰਾ ਸੀ ਉਹ ਹਮੇਸ਼ਾਂ ਪ੍ਰੀਤ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦਾ। ਜਦੋਂ ਵੀ ਕਦੇ ਪ੍ਰੀਤ ਕਾਲਜ ਜਾਣ ਲਈ ਤਿਆਰ ਹੁੰਦੀ ਤੇ ਘਰੋਂ ਨਿਕਲਦੀ ਤਾਂ ਉਸਨੂੰ ਦੇਖਦਾ, ਕਿੱਥੇ ਖੜ੍ਹਦੀ ਏ, ਕਿਸਨੂੰ ਦੇਖਦੀ ਏ- ਪਤਾ ਨਹੀਂ ਭਰਾ ਹੋਣ ਕਾਰਨ ਉਸ ਦੇ ਫਰਜ਼ ਸਨ ਜਾਂ ਕੋਈ ਹੋਰ ਗੱਲ ਦੀ ਉਸਨੂੰ ਸੂਹ ਲੱਗੀ ਹੋਵੇ, ਉਂਜ ਜਿਸ ਘਰ ਜਵਾਨ ਭੈਣ ਹੋਵੇ ਉੱਥੇ ਤਾਂ ਸਭ ਕੁਝ