ਅਸੀਂ ਪਿਆਰ ਮੁਹੱਬਤ ਨੂੰ ਹਮੇਸ਼ਾਂ ਹੀ ਅੱਖੋਂ ਓਹਲੇ ਕਰਦੇ ਆਏ ਹਾਂ, ਜਾਂ ਆਖ਼ ਲਈਏ ਸਾਡੇ ਅਧੁਨਿਕ ਸਮਾਜ ਵਿੱਚ ਵੀ ਉੱਚ-ਨੀਚ, ਜਾਤ-ਪਾਤ, ਧਰਮ-ਗੋਤ ਅੱਜ ਵੀ ਦੀਵਾਰ ਬਣ ਖੜ੍ਹੇ ਹਨ। ਪਰਗਟ ਦੀ ਇਹ ਕਹਾਣੀ ਵੀ ਇਸੇ ਪੱਖ ਦੀ ਪੈਰਵਾਈ ਕਰਦੀ ਹੈ। ਸਦੀਆਂ ਵਧੀ ਅਸੀਂ ਪਿਆਰ ਦੇ ਕਿੱਸੇ ਭਾਵੇਂ ਬਹੁਤ ਹੀ ਆਦਰ ਅਤੇ ਸਤਿਕਾਰ ਨਾਲ ਪੜ੍ਹਦੇ ਹਾਂ, ਪ੍ਰੰਤੂ ਆਪਣੇ ਬੱਚਿਆਂ ਨੂੰ ਸਮਾਜਿਕ ਬੰਧਨਾਂ ਤੋਂ ਮੁਕਤ ਨਹੀਂ ਕਰ ਸਕਦੇ। ਇਹੋ ਕਾਰਨ ਹੈ ਕਿ ਜਿੱਥੇ ਮੁਹੱਬਤ ਵਿਚ ਹੀਰ-ਰਾਂਝੇ, ਸੱਸੀ-ਪੁਨੂੰ ਅਤੇ ਸੋਹਣ ਮਾਹੀਵਾਲ ਨੂੰ ਆਪਣੇ ਪ੍ਰਾਣਾਂ ਦੀ ਅਹੁੱਤੀ ਦੇਣੀ ਪਈ ਉੱਥੇ ਅੱਜ ਦੇ ਅਧੁਨਿਕ ਦੌਰ ਵਿਚ ਵੀ ਅਜਿਹ ਕਿੱਸੇ ਆਮ ਵਾਪਰ ਰਹੇ ਹਨ ਜਿੱਥੇ ਸਮਾਜ ਅੰਦਰ ਕੰਨਿਆਂ ਭਰੂਣ ਹੱਤਿਆ ਜਿਹੀਆਂ ਬੁਰਿਆਈਆਂ ਦਾ ਦੌਰ ਬਰਕਰਾਰ ਹੈ ਮੈਂ ਸਮਝਦਾ ਹਾਂ ਕਿ ਇਯ ਵਿਚ ਕੁੱਛ ਹੱਦ ਤੱਕ ਅਣਖ਼ ਅਤੇ ਇੱਜ਼ਤ ਲਈ ਫੌਕੀ ਸ਼ੋਹਰਤ ਦੀ ਮਾਨਸਿਕਤਾ ਵੀ ਭਾਰੂ ਹੈ। ਅਸੀਂ ਨਹੀਂ ਚਾਹੁੰਦੇ ਸਾਡੀ ਧੀ ਕਿਸੇ ਗ਼ੈਰ ਨਾਲ ਆਪਣੀ ਮਰਜੀ ਦੇ ਸਬੰਧ ਬਣਾ ਘੁੰਮੇ ਫਿਰੇ ਜਾਂ ਪਿੰਡ ਦੀ ਕੋਈ ਕੁੜੀ ਆਪਣੇ ਪਿੰਡ ਵਿੱਚ ਵਿਆਹ ਕਰਵਾਏ। ਇਸੇ ਲਈ ਪਿਛਲੇ ਕੁਝ ਕੁ ਸਮੇਂ ਦੌਰਾਨ ਖਾਪ ਪੰਚਾਇਤਾਂ ਵੱਲੋਂ ਦਿੱਤੇ ਗਏ ਫੈਸਲੇ ਇਸ ਦੀ ਮੂੰਹ ਬੋਲਦੀ ਤਸਵੀਰ ਹਨ। ਅੱਜ ਵੀ ਆਪਣੀ ਮਰਜ਼ੀ ਨਾਲ ਇਕੱਠਿਆਂ ਜੀਣ ਵਾਲਿਆਂ ਜੋੜਿਆਂ ਨੂੰ ਜਾਂ ਤਾਂ ਕਤਲ ਕਰ ਦਿੱਤਾ ਜਾਂਦਾ ਹੈ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਸਮਾਜਿਕ ਸ਼ੋਸਣ ਦਾ ਸ਼ਿਕਾਰ ਹੋਣਾ ਪੈਂਦਾ ਹੈ ।
ਇਸ ਮੋੜ ਤੋਂ ਬਚ ਕੇ
ਚਿਖ਼ਾ ਵਿਚੋਂ ਨਿਕਲਦੇ ਅੱਗ ਦੇ ਭਾਂਬੜ ਨੂੰ ਤੱਕ ਮੇਰਾ ਦਿਲ ਪਸੀਜ ਕੇ ਰਿਹ ਗਿਆ, ਦੂਜੇ ਹੀ ਪਲ ਮੇਰੀਆਂ ਅੱਖਾਂ ਅੱਗੇ ਸਰਵ ਦਾ ਚਿਹਰਾ ਘੁੰਮਣ ਲੱਗਾ। ਉਹ ਆਖ ਰਿਹਾ ਸੀ " ਯਾਰ ਆ ਬੈਠ ਤੈਨੂੰ ਆਪਣੀ ਮੁਹੱਬਤ ਦੀ ਕਹਾਣੀ ਸੁਣਾਵਾਂ ' ਤੇ ਦੂਜੇ ਹੀ ਪਲ ਮੈਂ ਉਨ੍ਹਾਂ ਰਾਹਾਂ ਵਿੱਚ ਖੋ ਗਿਆ। ਦਿਲ ਦੇ ਅੰਦਰ ਅਨੇਕਾਂ ਸਵਾਲਾਂ ਨੇ ਖਲਬਲੀ ਜਿਹੀ ਮਚਾਈ ਹੋਈ ਸੀ।
ਅਚਾਨਕ ਮੇਰੀ ਨਜ਼ਰ ਉਸ ਜਗ੍ਹਾ ਤੇ ਪਈ ਜਿਥੇ ਉਸਦੀ ਮੋਟਰਾਂ ਦੀ ਦੁਕਾਨ ਸੀ 'ਤੇ ਉਹ ਐਵੇਂ ਹੀ ਆਪਣੇ ਸਰੀਰ ਦੀ ਪ੍ਰਵਾਹ ਕੀਤੇ ਬਿਨਾਂ
ਕੁੜੀਆਂ ਨੂੰ ਕੁੜੀਆਂ ਦੇ ਕਾਲਜ ਹੀ ਲਾਇਆ ਜਾਂਦਾ । ਉਸ ਮੁਟਿਆਰ ਦਾ ਘਰ ਇਕ ਸਾਇਡ ਤੇ ਸੀ ਤੇ ਕਾਲਜ ਜਾਣ ਲਈ ਸਾਰੀਆਂ ਕੁੜੀਆਂ ਸਰਵ ਦੀ ਦੁਕਾਨ ਦੇ ਅੱਗਿਓਂ ਬਸ ਚੜ੍ਹਦੀਆਂ। ਸਰਵ ਹਰ ਰੋਜ਼ ਉਨ੍ਹਾਂ ਕੁੜੀਆਂ ਨੂੰ ਵੇਖਦਾ ਪਰ ਉਸਦੀ ਨਜ਼ਰ ਹਰ ਵਾਰ ਪ੍ਰੀਤ ਤੇ ਜਾ ਕੇ ਰੁੱਕ ਜਾਂਦੀ। ਉਹ ਪ੍ਰੀਤ ਨੂੰ ਮਨ ਹੀ ਮਨ ਬਹੁਤ ਪਸੰਦ ਕਰਨ ਲੱਗਾ ਸੀ। ਕਈ ਵਾਰ ਉਹ ਸੋਚਦਾ ਕਿ ਉਹ ਕੁੜੀ ਕਦੇ ਉਸ ਨਾਲ ਗੱਲ ਕਰੇਗੀ ਵੀ। ਕਿਉਂਕਿ ਉਹ ਉਸ ਵੱਲ ਦੇਖਦੀ ਵੀ ਨਾ। ਸ਼ਾਇਦ ਉਸ ਦਾ ਧਿਆਨ ਸਿਰਫ਼ ਪੜ੍ਹਾਈ ਵਿਚ ਸੀ ।
ਗੋਰਾ ਰੰਗ, ਸੰਗ, ਸ਼ਰਮ ਜਿਉਂ ਉਸਦੇ ਗਹਿਣੇ ਸਨ। ਇੰਜ ਜਾਪਦਾ ਸੀ ਉਸਨੂੰ ਪਿਆਰ ਨਾਮ ਦੇ ਸ਼ਬਦ ਤੋਂ ਨਫ਼ਰਤ ਸੀ। ਉਸਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਉਹ ਕਿਸੇ ਨੂੰ ਪਿਆਰ ਵੀ ਕਰੇਗੀ। ਪ੍ਰੰਤੂ ਇਸ ਕਮਲੇ ਦਿਲ ਦਾ ਕੀ ਭਰੋਸਾ। ਸਰਵ ਦਾ ਉਸ ਵੱਲ ਹੋਰ ਰੋਜ਼ ਤੱਕਣਾ, ਤੇ ਅੱਖਾਂ-ਅੱਖਾਂ ਵਿਚ ਗੱਲ ਕਰਨਾ ਉਸ ਨੂੰ ਅਜ਼ੀਬ ਜਿਹਾ ਲਗਦਾ।
“ਇਸ਼ਕ ਝਨਾ ਜਦੋਂ ਠਾਠਾਂ ਮਾਰੇ,
ਧੜਕਣ ਵਧਦੀ ਜਾਏ।
ਯਾਰ ਮਿਲਣ ਦੀ ਤਾਂਘ ਦਿਲਾਂ ਨੂੰ
ਘੁਣ ਜਿਉ ਵੱਢ ਵੱਢ ਖਾਏ। "
ਪਹਿਲਾਂ ਪਹਿਲ ਤਾਂ ਪ੍ਰੀਤ ਨੂੰ ਉਸਦਾ ਰੋਜ਼ ਰੋਜ਼ ਦੇਖਣਾ ਸ਼ਾਇਦ ਚੰਗਾ ਨਹੀਂ ਲੱਗਦਾ ਸੀ, ਪਰ ਸਰਵ ਦੇ ਇਸ ਪਾਗਲਪਨ ਨੇ ਉਸਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਕਿ ਮੈਂ ਇਸ ਮੁੰਡੇ ਦਾ ਕੀ ਕਰਾਂ । ਉਸਨੂੰ ਜਾਪਦਾ ਜਿਵੇਂ ਇਹ ਤਾਂ ਮੇਰੇ ਪਿੱਛੇ ਹੀ ਪੈ ਗਿਆ ਹੋਵੇ।
ਹੋਲੀ-ਹੋਲੀ ਸਰਵ ਦੇ ਖ਼ਿਆਲ ਉਸ ਦੇ ਸੁਪਨਿਆਂ ਦਾ ਸ਼ਿੰਗਾਰ ਬਣਨ ਲਗੇ, ਪਰ ਹਾਲੇ ਵੀ ਉਸਨੇ ਹਾਂ ਨਾ ਕੀਤੀ ਸੀ ਨਾ ਹੀ ਸਰਵ ਨੇ ਉਸਨੂੰ ਕਦੇ ਕੁਝ ਕਿਹਾ ਸੀ। ਉਸਨੂੰ ਇਹ ਜ਼ਰੂਰ ਮਹਿਸੂਸ ਹੋਣ ਲੱਗਾ ਸੀ ਕਿ ਪ੍ਰੀਤ ਵੀ ਉਸਨੂੰ ਪਸੰਦ ਕਰਨ ਲੱਗੀ ਹੈ। ਉਹ ਹਾਲੇ ਵੀ ਸਵਾਲਾਂ 'ਚ ਹੀ ਖ਼ੜਾ ਸੀ ਕਿ ਕੀ ਕਰਾਂ ਤੇ ਕੀ ਨਾ ਕਰਾਂ ਉਸ ਨੇ ਆਪਣੀਆਂ ਸਾਰੀਆਂ ਕਮਜੋਰੀਆਂ ਦੂਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਸੋਚਦਾ ਕਿ ਉਸ ਅੰਦਰ ਕੋਈ ਵੀ ਕਮੀ ਨਾ ਹੋਵੇ ਜੋ ਉਸਨੂੰ ਉਸ ਤੋਂ ਵੱਖ ਕਰ ਦੇਵੇ।
" ਮੁੱਖ ਸਜਨਾ ਦਾ ਅੱਖੀਆਂ ਭਾਵੇ
ਤੱਕ ਕਮਲੀ ਹੋ ਜਾਵਾਂ।
ਬਿਨ ਤਕਿਆਂ ਮੈਨੂੰ ਚੈਨ ਨਾ ਆਵੇ
ਪਲ ਪਲ ਮਰਦੀ ਜਾਵਾਂ
ਰੋਗ ਬ੍ਰਿਹਾ ਦਾ ਹੱਡੀਆਂ ਲਗਾ
ਕਿਸ ਨੂੰ ਦਰਦ ਸੁਣਾਵਾਂ ।”
ਦਿਲ ਦਾ ਰਿਸ਼ਤਾ ਬੜਾ ਹੀ ਅਜੀਬ ਹੁੰਦਾ ਏ ਜਦ ਕਿਸੇ ਨੂੰ ਦਿਲ ਦਾ ਜਾਨੀ ਮਿਲਣ ਦੀ ਆਸ ਬੱਝ ਜਾਵੇ। ਉਸ ਲਈ ਉਹ ਰੱਬ ਮਿਲ ਜਾਣ ਦੇ ਬਰਾਬਰ ਜਾਪਦੈ, ਭਾਵੇਂ ਹਾਲੇ ਕੁਝ ਨੀਂ ਹੋਇਆ ਸੀ ਸਿਰਫ਼ ਪਹਿਲਾ ਕਦਮ ਸੀ।
ਕੱਤਕ ਦਾ ਮਹੀਨਾ ਸ਼ੁਰੂ ਹੁੰਦਿਆਂ ਲੋਕ ਝੋਨਾ ਕੱਟ ਰਹੇ ਸਨ। ਸਰਵ ਦੇ ਘਰ ਕਣਕ ਕੱਟਣ ਵਾਲੀ ਕੰਬਾਇਨ ਸੀ ਇਸ ਲਈ ਉਹ ਹਰ ਵਾਰ ਝੋਨੇ ਦਾ ਸੀਜਨ ਲਾਉਂਦਾ। ਇਕ ਦਿਨ ਸਰਵ ਝੋਨਾ ਕੱਟਣ ਲਈ ਪ੍ਰੀਤ ਦੇ ਘਰ ਦੇ ਪਿੱਛੇ ਦੇ ਖੇਤਾਂ 'ਚ ਉਹਨਾਂ ਦੀ ਫ਼ਸਲ ਕੱਟਣ ਲਈ ਆਇਆ ਤਾਂ ਉਸਨੇ ਖੇਤ ਵਿਚੋਂ ਪ੍ਰੀਤ ਦੇ ਘਰ ਵੱਲ ਵੇਖਿਆ। ਪ੍ਰੀਤ ਦੇ ਘਰ ਦੀ ਕੰਧ ਕਾਫ਼ੀ ਨੀਵੀਂ ਸੀ, ਸਰਵ ਦੇ ਮਨ ਵਿੱਚ ਉਸਨੂੰ ਦੇਖਣ ਦੀ ਹਰ ਵੇਲ਼ੇ ਹੀ ਤਾਂਘ ਰਹਿੰਦੀ, ਆਪਣੇ ਦਿਲਬਰ ਦਾ ਦੀਦਾਰ ਕਰਨ ਲਈ ਉਹ ਪਾਣੀ ਲੈਣ ਬਹਾਨੇ ਉਸ ਦੇ ਘਰ ਚਲਾ ਗਿਆ, ਉਹ ਕੰਮ ਕਰ ਸੀ। ਉਸ ਨੇ ਸਰਵ ਨੂੰ ਬੜੇ ਪਿਆਰ ਨਾਲ ਦੇਖਿਆ ਤਾਂ ਉਹ ਅੱਖਾਂ-ਅੱਖਾਂ ਵਿੱਚ ਪਿਆਰ ਦਾ ਪੈਗ਼ਾਮ ਛੱਡ ਪਾਣੀ ਲੈ ਵਾਪਸ ਚਲਾ ਗਿਆ। ਅਤੇ ਇਕ ਦੋ ਦਿਨ ਇਸੇ ਤਰ੍ਹਾਂ ਚਲਦਾ ਰਿਹਾ। ਇਕ ਦਿਨ ਸ਼ਾਮ ਸਮੇਂ ਪ੍ਰੀਤ ਨੂੰ ਘਰ ਇਕੱਲੇ ਦੇਖਿਆ ਤਾਂ ਉਸਨੂੰ ਇਸ਼ਾਰਾ ਕੀਤਾ ਤੇ ਇਕ ਪਰਚੀ
"ਦਿਲ ਵਿਚ ਲੱਖਾਂ ਹੀ ਸਵਾਲ ਕੀ ਕਰੇ ਇਹ ਇਸ਼ਕ ਕਮੀਨਾ ਏ
ਯੇ ਇਸ਼ਕ ਤੋ ਬੜ੍ਹੋ ਬੜ੍ਹੇ ਕੋ ਮਜ਼ਬੂਰ ਕਰ ਦੇਤਾ ਹੈ
ਆਪਣੇ ਕਰਮ ਧਰਮ ਸੇ ਦੂਰ ਕਰ ਦੇਤਾ ਹੈ
ਚਾਹਤ ਇਤਨੀ ਬੜ ਜਾਤੀ ਹੈ ਉਹਨੇ ਪਾਨੇ ਕੀ
ਹੈ ਆਗ ਕਾ ਦਰਿਆ ਲੇਕਿਨ ਮਜਬੂਰ ਕਰ ਦੇਤਾ ਹੈ।”
ਸ਼ਾਇਦ ਰੱਬ ਨੇ ਉਸ ਦੀ ਸੁਣ ਲਈ ਪ੍ਰੀਤ ਨੇ ਉਸ ਦਾ ਪਹਿਲਾ ਪੈਗ਼ਾਮ ਮਨਜ਼ੂਰ ਕਰ ਲਿਆ ਸੀ, ਆਖ਼ਿਰ ਦੇ ਪਿਆਰ ਕਰਨ ਵਾਲੇ ਮਿਲ ਹੀ ਗਏ । ਸਮੇਂ ਦੀ ਚਾਲ ਤੇ ਪ੍ਰੀਤ ਦਾ ਪਿਆਰ ਦਿਨੋਂ ਦਿਨ ਪਿਆਰ ਦੀਆਂ ਰਾਹਾਂ ਤੇ ਆਪਣੀ ਰਫ਼ਤਾਰ ਨਾਲ ਚੱਲ ਪਿਆ।
ਮੇਰੇ ਕੋਲ ਬੈਠਾ ਸਰਵ ਆਪਣੇ ਓਹ ਪਿਆਰ ਦੇ ਦਿਨਾਂ ਦੀ ਕਹਾਣੀ ਇਸ ਤਰ੍ਹਾਂ ਸੁਣਾ ਰਿਹਾ ਸੀ ਜਿਵੇਂ ਕੋਈ ਅਖਾੜ੍ਹੇ ਦਾ ਪਹਿਲਵਾਨ ਆਪਣੀ ਛਿੰਝ ਦਾ ਕਿੱਸਾ ਬਿਆਨ ਕਰ ਰਿਹਾ ਹੋਵੇ। ਦੁਕਾਨ ਵਿੱਚ ਬੈਠਿਆਂ ਮੈਨੂੰ ਇੰਝ ਲੱਗ ਰਿਹਾ ਸੀ ਜਿਵੇਂ ਮੈਂ ਕੋਈ ਫਿਲਮ ਦੇਖ ਰਿਹਾ ਹੋਵਾਂ। ਉਨ੍ਹਾ ਦਾ ਪਿਆਰ ਗਹਿਰੇ ਸਾਗਰਾਂ ਵਿੱਚ ਟੁੱਭੀਆਂ ਭਰ ਰਿਹਾ ਹੋਵੇ। ਸਰਵ ਲਈ ਜਿਵੇਂ ਉਸ ਦੀ ਮੰਜ਼ਿਲ ਬਹੁਤ ਕਰੀਬ ਹੋਵੇ। ਉਸਨੂੰ ਮੇਰੀ ਦੁਕਾਨ ਤੇ ਬੈਠੇ ਕਾਫ਼ੀ ਸਮਾਂ ਹੋ ਗਿਆ ਸੀ। ਉਸ ਦਾ ਪਿੰਡ ਮੇਰੇ ਪਿੰਡ ਤੋਂ ਘੱਟੋ-ਘੱਟ 25 ਕਿਲੋਮੀਟਰ ਦੀ ਦੂਰੀ 'ਤੇ ਸੀ। ਉਸ ਨੇ ਆਪਣੀ ਗੱਲ ਖ਼ਤਮ ਕਰਦਿਆਂ ਆਖ਼ਿਆਂ- ਮੈਂ ਲੇਟ ਹੋ ਜਾਵਾਂਗਾਂ ਮੈਨੂੰ ਜਾਣਾ ਚਾਹੀਦਾ ਏ,” ਮੈਂ ਵੀ ਕਿਹਾ " ਸ਼ਾਇਦ ਹਾਂ ਤੈਨੂੰ ਜਾਣਾ ਚਾਹੀਦੈ। ”
ਥੋੜਾ ਮੁਸ਼ਕਰਾ ਕੇ ਉਹ ਮੇਰੇ ਕੋਲੋਂ ਚਲਾ ਗਿਆ, ਮੇਰੇ ਮਨ ਅੰਦਰ ਉਸ ਦੀ ਕਹਾਣੀ ਨੂੰ ਜਾਨਣ ਦੀ ਉਤਸੁਕਤਾ ਵਧਦੀ ਜਾ ਰਹੀ ਸੀ। ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਵੀ ਆਪਣੇ ਦਿਨ ਯਾਦ ਆ ਗਏ ਪਰ ਮੈਂ ਬੀਤੇ ਪਲਾਂ ਵੱਲ ਦੁਬਾਰਾ ਜਾਣਾ ਨਹੀਂ ਚਾਹੁੰਦਾ ਸੀ ਅਤੇ ਆਪਣੇ ਦੁਕਾਨ ਦੇ ਕੰਮ ਵਿੱਚ ਮਗਨ ਹੋ ਗਿਆ। ਸਮਾਂ ਬੀਤ ਗਿਆ ਸ਼ਾਮ ਹੋਈ ਮੈਂ ਰੋਟੀ ਖਾ ਕੇ ਸੌਂ ਗਿਆ ਮੇਰੇ ਦਿਮਾਗ਼ ਵਿੱਚ ਇਕ ਹੀ ਸਵਾਲ ਸੀ ਕਿ ਉਸਦੇ ਅੱਗੇ ਉਸਦਾ ਅਤੇ ਉਸਦੇ ਪਿਆਰ ਦਾ ਕੀ ਹੋਇਆ। ਮੇਰਾ ਦਿਲ ਸੁਣਨ ਲਈ ਬੜਾ ਬੇਚੈਨ ਸੀ, ਮੇਰੇ ਲਈ ਸਵੇਰ ਦਾ ਆਉਣਾ ਇਕ ਲੰਮਾ ਸਫ਼ਰ ਬਣ ਗਿਆ ਸੀ ਸਾਰੀ ਰਾਤ ਇਹ ਹੀ ਸੋਚਦਾ ਖਿਆਲਾਂ ਦੀ ਉਡਾਨ ਭਰਦਾ ਰਿਹਾ-----
ਉਸ ਨੇ ਦੁਬਾਰਾ ਫ਼ੋਨ ਕੀਤਾ ਤਾਂ ਅੱਗੋਂ ਪ੍ਰੀਤ ਨੇ ਚੁੱਕਿਆ ਹੈਲੋ ਦੀ ਆਵਾਜ਼ ਆਈ ਸਰਵ ਦਾ ਨਾਮ ਲੈ ਉਸਨੇ ਕਿਹਾ ਮੈਂ ਪ੍ਰੀਤ ਬੋਲ ਰਹੀ ਹਾਂ, ਉਸ ਦੀ ਅਵਾਜ਼ 'ਚੋਂ ਆਪਣਾ ਨਾਮ ਸੁਣ ਉਹ ਪ੍ਰੀਤ ਝਨਾ ਵਿੱਚ ਗੋਤੇ ਖਾਣ ਲਗਾ। ਇੰਝ ਲੱਗ ਰਿਹਾ ਸੀ ਕਿ ਉਹ ਸਦੀਆਂ ਤੋਂ ਉਸਦੀ ਅਵਾਜ਼ ਸੁਣਨ ਲਈ ਤਰਸ ਰਹੀ ਹੋਵੇ। ਉਸਨੇ ਸਰਵ ਨੂੰ ਪਹਿਲਾ ਸਵਾਲ ਕੀਤਾ ਕਿ ਉਹ ਸਭ ਤੋਂ ਵੱਧ ਕਿਸ ਨੂੰ ਪਿਆਰ ਕਰਦਾ ਏ ਤਾਂ ਸਰਵ ਸੋਚਾਂ ਵਿੱਚ ਪੈ ਗਿਆ ਤੇ ਕਿਹਾ ਜਿਸ ਨੇ ਮੈਨੂੰ ਤੇਰੇ ਲਈ ਪੈਦਾ ਕੀਤਾ ਏ, ਉਹ ਏ ਮੇਰੀ ਮਾਂ, ਇਹ ਗੱਲ ਸੁਣ ਕੇ ਪ੍ਰੀਤ ਬਹੁਤ ਹੀ ਖ਼ੁਸ਼ ਹੋਈ ਤੇ ਉਸਨੇ ਕਿਹਾ ਮੈਨੂੰ ਤੇਰੀ ਇਹ ਗੱਲ ਬਹੁਤ ਹੀ ਵਧੀਆ ਲੱਗੀ ਆਖ ਪ੍ਰੀਤ ਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਕਿ ਮੈਂ ਵੀ ਤੈਨੂੰ ਬਹੁਤ ਪਿਆਰ ਕਰਦੀ ਹਾਂ। ਉਹ ਗੱਲਾਂ ਵਿੱਚ ਅਜਿਹੇ ਗੁਆਚੇ ਉਨ੍ਹਾਂ ਨੂੰ ਪਤਾ ਹੀ ਨਾ ਲੱਗਾ ਕਦੋਂ ਪ੍ਰੀਤ ਦੀ ਮੰਮੀ ਆ ਗਈ। ਮੰਮੀ ਨੂੰ ਦੇਖ ਪ੍ਰੀਤ ਨੇ ਫ਼ੋਨ ਕੱਟ ਦਿੱਤਾ। ਸਰਵ ਦੇ ਦਿਲ ਨੂੰ ਸਕੂਨ ਮਿਲ ਗਿਆ ਸ਼ੁਕਰ ਏ ਰੱਬਾ ਮੇਰੀ ਝੋਲੀ ਮੇਰਾ ਪਿਆਰ ਪਾਇਆ, ਉਹ ਆਪੇ ਵਿੱਚ ਬੋਲ ਉਠਿਆ ਤੇ ਪ੍ਰੀਤ ਦੇ ਪੈਰ ਵੀ ਧਰਤੀ ਉੱਤੇ ਨਹੀਂ ਲੱਗ ਰਹੇ ਸਨ। ਜਿਵੇਂ ਉਸਨੂੰ ਕੋਈ ਰੱਬ ਮਿਲ ਗਿਆ ਹੋਵੇ ਉਸਦੀ ਚੜ੍ਹਦੀ ਜਵਾਨੀ ਮਹਿਕਾਂ ਖਿਲਾਰ ਰਹੀ ਸੀ ਦਿਲ ਦੀ ਬੰਜਰ ਜ਼ਮੀਨ ਤੇ ਜਿਵੇਂ ਸਦੀਆਂ ਬਾਅਦ ਕੋਈ ਕਲੀ ਖਿਲ ਗਈ ਹੋਵੇ ਜਿਵੇਂ ਉਸਦੇ ਸੁਪਨਿਆਂ ਦਾ ਰਾਜ ਕੁਮਾਰ ਮਿਲ ਗਿਆ ਹੋਵੇ ਤੇ ਹੱਸਦੀ ਨੇ ਕਿਹਾ –