ਇਨਕਲਾਬ ਦੀ ਇਕ ਬੇਹੱਦ ਪ੍ਰਭਾਵਸ਼ਾਲੀ ਪੇਸ਼ਕਾਰੀ ਆਪਣੀ ਪੁਸਤਕ ਵਿਚ ਕੀਤੀ ਹੈ, ਜਦਕਿ ਜੰਗਲਨਾਮਾ ਦਾ ਲੇਖਕ ਤਾਂ ਖੁਦ ਦੇ ਕਮਿਉਨਿਸਟ ਹੋਣ ਦਾ ਦਾਅਵਾ ਵੀ ਕਰਦਾ ਹੈ।
ਜੰਗਲਨਾਮਾ ਆਦਿਵਾਸੀ ਜੀਵਨ ਦੀ ਇਕ ਰੋਮਾਂਟਿਕ ਤਸਵੀਰ ਪੇਸ਼ ਕਰਦਾ ਹੈ, ਕਬਾਇਲੀਆਂ ਦੀਆਂ ਦੁੱਖਾਂ-ਮੁਸੀਬਤਾਂ ਦਾ ਵੀ ਜ਼ਿਕਰ ਕਰਦਾ ਹੈ। ਗੁਰੀਲਿਆਂ ਦੇ ਕਠਿਨਾਈਆਂ ਅਤੇ ਕੁਰਬਾਨੀਆਂ ਭਰੇ ਜੀਵਨ ਦਾ ਵਰਨਣ ਵੀ ਕਰਦਾ ਹੈ, ਪਰ ਇਸ ਪੂਰੀ ਲਹਿਰ ਉੱਪਰ ਭਾਰਤੀ ਇਨਕਲਾਬ ਦੇ ਸੰਦਰਭ ਵਿਚ ਜੋ ਸਵਾਲ ਉਠਦੇ ਹਨ, ਉਨ੍ਹਾਂ ਦਾ ਜ਼ਿਕਰ ਕਰਨ ਤੋਂ ਹੀ ਬਚਦਾ ਹੈ। ਇਸ ਤਰ੍ਹਾਂ ਰਾਜਨੀਤਕ ਸਵਾਲਾ ਤੋਂ ਕਿਨਾਰਾਕਸ਼ੀ ਕਰਕੇ ਜੰਗਲਨਾਮਾ ਦਾ ਲਿਖਿਆ ਜਾਣਾ ਦੂਰ-ਦੁਰਾਡੇ ਜੰਗਲਾ ਵਿਚ ਭੁੱਲ ਰਹੇ ਲੋਕਾਂ ਦੇ ਖੂਨ ਦਾ ਵਾਸਤਾ ਪਾ ਕੇ ਅਤੇ ਹਥਿਆਰਾਂ ਦੀ ਚਮਕ- ਦਮਕ ਦਿਖਾ ਕੇ ਕੁਝ ਮੱਧਵਰਗੀ ਮਨਾਂ ਨੂੰ ਲੁਭਾਉਣ-ਫੁਸਲਾਉਣ ਦਾ ਯਤਨ ਹੀ ਜਾਪਦਾ ਹੈ। ਯਾਨੀ ਇਹ ਆਮ ਲੋਕਾਂ ਦੀ ਮੱਧਵਰਗੀ ਭਾਵੁਕਤਾ ਨੂੰ ਉਕਸਾ ਕੇ ਉਨ੍ਹਾਂ ਦੀ ਹਮਦਰਦੀ ਅਤੇ ਹਮਾਇਤ ਦੇਸ਼ ਕਰਨ ਦਾ ਨਿਰਾਸ਼ਾਜਨਕ ਉਪਰਾਲਾ ਮਾਤਰ ਹੈ। ਜੰਗਲਨਾਮਾ ਦੀ ਜਿਲਦ ਦੇ ਪਿਛਲੇ ਪਾਸੇ ਇਹ ਬੇਹੱਦ ਜਜ਼ਬਾਤੀ ਸਤਰਾਂ ਉੱਕਰੀਆਂ ਹੋਈਆਂ ਹਨ। 'ਸ੍ਰੀ ਕਾਂਤ ਅਤੇ ਉਸ ਵਰਗਿਆ ਦੀ ਦੁਨੀਆ ਇਕ ਵੱਖਰੀ ਹੀ ਦੁਨੀਆ ਹੈ। ਇਕ ਛੋਟੀ ਜਿਹੀ ਦੁਨੀਆਂ ਜਿਹੜੀ ਉਨ੍ਹਾਂ ਨੇ ਖੁਦ ਹੀ ਸਿਰਜੀ ਹੈ। ਉਹ ਸਭ ਪਾਸੇ ਫੈਲ ਜਾਣਾ ਲੋਚਦੇ ਹਨ। ਉਨ੍ਹਾਂ ਨੂੰ ਯਕੀਨ ਹੈ ਕਿ ਇਸੇ ਤਰ੍ਹਾਂ ਹੀ ਹੋਵੇਗਾ। ਇਤਿਹਾਸ ਇਸੇ ਤਰ੍ਹਾਂ ਹੀ ਅੱਗੇ ਵਧੇਗਾ। ਉਹ ਖੁਦ ਨੂੰ ਇਕ ਨਵੇਂ ਭਵਿੱਖ ਦਾ ਬੀਜ ਖਿਆਲ ਕਰਦੇ ਹਨ, ਜਿਹੜਾ ਫੁੱਟ ਰਿਹਾ ਹੈ ਅਤੇ ਜਿਸ ਨੇ ਕੱਲ੍ਹ ਨੂੰ ਵੱਡਾ ਹੋ ਕੇ ਇਕ ਵਿਸ਼ਾਲ ਰੁੱਖ ਬਣਨਾ ਹੈ। ਇਹ ਲੋਹੜੇ ਦਾ ਆਤਮ-ਵਿਸ਼ਵਾਸ ਹੈ। ਆਤਮ ਵਿਸ਼ਵਾਸ ਦੀ ਇਤਹਾ ਹੈ। ਉਨ੍ਹਾਂ ਕੋਲ ਇਤਿਹਾਸ ਦੀਆਂ ਅਨੇਕਾਂ ਉਦਾਹਰਣਾਂ ਹਨ, ਜਿਨ੍ਹਾਂ ਵਿਚ ਇਸੇ ਤਰ੍ਹਾਂ ਵਾਪਰਿਆ ਸੀ । ਉਹ ਉਨ੍ਹਾਂ ਵਿਚ ਹੀ ਇਕ ਹੋਰ ਉਦਾਹਰਨ ਜੋੜ ਦੇਣ ਦਾ ਤਹੱਈਆ ਕਰੀ ਬੈਠੇ ਹਨ।
ਇਨ੍ਹਾਂ ਜਜ਼ਬਾਤਾਂ ਨੂੰ ਸਾਡਾ ਸਲਾਮ। ਇਸ ਆਤਮ-ਵਿਸ਼ਵਾਸ ਦੀ ਇਤਹਾ ਨੂੰ ਸਲਾਮ। ਸ੍ਰੀ ਕਾਂਤ, ਕੇਸਾ, ਚੰਦਨ, ਰਾਜੇਸ਼, ਲਾਚੱਕਾ ਜਿਹੇ ਅਨੇਕਾਂ ਕਾਮਰੇਡਾ ਦੇ ਕੁਰਬਾਨੀਆਂ ਭਰੇ ਜੀਵਨ ਨੂੰ ਸਲਾਮ। ਪਰ ਉਪਰੋਕਤ ਸਤਰਾਂ ਵਿਚ ਅਸੀਂ ਏਨਾ ਜ਼ਰੂਰ ਜੋੜਨਾ ਚਾਹਾਂਗੇ ਕਿ ਜੇਕਰ ਵਿਸ਼ਵਾਸ ਵਿਗਿਆਨ ਸੰਗਤ ਨਾ ਹੋਵੇ ਤਾਂ ਆਤਮ ਵਿਸ਼ਵਾਸ ਦੀ ਇਤਹਾ ਵੀ ਅੰਧ-ਵਿਸ਼ਵਾਸ ਵਿਚ ਬਦਲ ਜਾਂਦੀ ਹੈ। ਖੂਨ ਵਹਾਉਣਾ, ਕੁਰਬਾਨੀਆਂ ਕਰਨਾ ਇਨਕਲਾਬ ਦੀ ਲਾਜ਼ਮੀ